Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਚਰਿਤ੍ਰੋਪਖ੍ਯਾਨ ਚਰਿਤ੍ਰ ਉਨੰਜਾ (੧੯੦) – Charitropakhyan charitra 190

ਚਰਿਤ੍ਰ ਇਕ ਸੌ ਨੱਬੇ/ਇਕ ਸੌ ਨਬਵੋ – ਕਥਾ ਚੰਚਲਾ ਅਤੇ ਮੂਰਖ ਚਰਿਤ੍ਰ ਸਿੰਘ ਰਾਜਾ  ਦੀ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ

ਅਫਜੂੰ॥ ਚੌਪਈ॥ ਇਕ ਦਿਨ ਬਾਗ ਚੰਚਲਾ ਗਈ॥ ਹਸਿ ਹਸਿ ਬਚਨ ਬਖਾਨਤ ਭਈ॥ ਸ੍ਰੀ ਨਿਸਿ ਰਾਜ ਪ੍ਰਭਾ ਤ੍ਰਿਯ ਤਹਾ॥ ਐਸੀ ਭਾਤਿ ਉਚਾਰਿਯੋ ਉਹਾ॥੧॥ – ਇਕ ਦਿਨ ਚੰਚਲਾ ਨਾਮ ਦੀ ਇੱਕ ਇਸਤ੍ਰੀ ਬਾਗ ਵਿੱਚ ਗਈ। ਹੱਸ ਹੱਸ ਕੇ ਗੱਲਾਂ ਕਰਦੀ ਸੀ। ਉਸਦਾ ਰੂਪ ਇਤਨਾ ਮੋਹਕ ਸੀ ਕੇ ਜਿਵੇਂ ਰਾਤ ਦੀ ਰਾਣੀ ਦੇ ਫੁੱਲ ਵਰਗਾ ਕੋਮਲ ਹੋਵੇ। ਉਸਨੇ ਐਸੀ ਗੱਲ ਕਹੀ।

ਜੌ ਰਾਜੇ ਤੇ ਬਾਰਿ ਭਿਰਾਊ॥ ਅਪਨੀ ਝਾਟੈ ਸਭੈ ਮੁੰਡਾਊ॥ ਤਬ ਤ੍ਰਿਯ ਹੋਡ ਸਕਲ ਤੁਮ ਹਾਰਹੁ॥ ਨਿਜੁ ਨੈਨਨ ਇਹ ਚਰਿਤ ਨਿਹਾਰਹੁ॥੨॥ – ਜੇ ਮੈਂ ਰਾਜੇ ਤੋਂ ਕੇਸ ਕਟਾ ਕੇ ਵਿਖਾਵਾਂ ਤਾਂ। ਆਪਣੀ ਝਾਟ ਦੇ ਬਾਲ ਰਾਜੇ ਕੋਲੋ ਮੁੰਡਾ ਕੇ ਵਿਖਾਵਾਂ? ਉਦੋਂ ਤੁਸੀਂ ਸਾਰੀਆਂ ਇਸਤ੍ਰੀਆਂ ਸ਼ਰਾ ਹਾਰ ਜਾਣੀਆਂ।ਤੁਸੀਂ ਆਪਣੀ ਅੱਖਾਂ ਨਾਲ ਇਹ ਨਜਾਰਾ ਵੇਖਿਓ।

ਯੌ ਕਹਿ ਕੈ ਸੁਭ ਭੇਸ ਬਨਾਯੋ॥ ਦੇਵ ਅਦੇਵਨ ਕੋ ਬਿਰਮਾਯੋ॥ ਚਰਿਤ੍ਰ ਸਿੰਘ ਰਾਜਾ ਜਬ ਆਯੋ॥ ਸੁਨਿ ਇਹ ਬਚਨ ਚੰਚਲਾ ਪਾਯੋ॥੩॥ – ਇਹ ਕਹਿ ਕੇ ਉਸਨੇ ਸੋਹਣਾ ਭੇਸ ਬਣਾ ਲਿਆ ਜੋ ਦੇਵਤਿਆਂ ਨੂੰ ਵੀ ਮੋਹਿਤ ਕਰ ਲਵੇ। ਜਦੋਂ ਚਰਿਤ੍ਰ ਸਿੰਘ ਨਾਮ ਦਾ ਰਾਜਾ ਉੱਥੇ ਆਇਆ ਉਸਨੇ ਉੱਥੇ ਚੰਚਲਾ ਦੀ ਅਵਾਜ ਸੁਣੀ।

ਬੈਠ ਝਰੋਖਾ ਦਈ ਦਿਖਾਈ॥ ਰਾਜਾ ਰਹੇ ਰੂਪ ਉਰਝਾਈ॥ ਏਕ ਬਾਰ ਇਹ ਕੌ ਜੌ ਪਾਊ॥ ਜਨਮ ਸਹਸ੍ਰ ਲਗੇ ਬਲਿ ਜਾਊ॥੪॥ – ਝਰੋਖੇ ਵਿੱਚ ਬੈਠ ਕੇ ਇਹ ਚੰਚਲਾ ਦੀਆਂ ਸਹੇਲੀਆਂ ਵੇਖ ਰਹੀਆਂ ਸੀ। ਰਾਜਾ ਚੰਚਲਾ ਦੇ ਰੂਪ ਵਿੱਚ ਉਰਝ ਗਿਆ। ਰਾਜਾ ਸੋਚਦਾ ਸੀ ਕੇ ਜੇ ਇੱਕ ਵਾਰ ਇਸ ਸੁੰਦਰੀ ਨੂੰ ਪਾ ਲਵਾਂ ਤਾਂ ਜਨਮ ਸਫਲ ਹੋ ਜਾਵੇ।

ਪਠੈ ਸਹਚਰੀ ਲਈ ਬੁਲਾਈ॥ ਪ੍ਰੀਤਿ ਸਹਿਤ ਰਸ ਰੀਤੁਪਜਾਈ॥ ਅਬਲਾ ਤਬ ਮੁਰਛਿਤ ਹ੍ਵੈ ਗਈ॥ ਪਾਨਿ ਪਾਨਿ ਉਚਰਤ ਮੁਖ ਭਈ॥੫॥ – ਉਸਨੇ ਆਪਣੀ ਸਹੇਲੀ ਨੂੰ ਬੁਲਾਇਆ ਅਤੇ ਪਿਆਰ ਨਾਲ ਰਸਭਰੀ ਪ੍ਰੀਤ ਦੀ ਰੀਤ ਜਗਾਈ। ਉਦੋਂ ਚੰਚਲਾ ਅਬਲਾ ਵਾਗ ਮੁਰਛਿਤ ਹੋਣ ਦਾ ਸਵਾਂਗ ਕਰਨ ਲੱਗੀ। ਪਾਣੀ ਪਾਣੀ ਉਚਾਰਨ ਲੱਗੀ।

ਉਠ ਕਰਿ ਆਪੁ ਰਾਵ ਤਬ ਗਯੋ॥ ਤਾ ਕਹ ਪਾਨਿ ਪਯਾਵਤ ਭਯੋ॥ ਪਾਨਿ ਪਿਏ ਬਹੁਰੇ ਸੁਧਿ ਭਈ॥ ਰਾਜੈ ਫਿਰਿ ਚੁੰਬਨ ਤਿਹ ਲਈ॥੬॥ – ਉਦੋਂ ਰਾਵ (ਰਾਜਾ) ਆਪ ਉੱਠ ਕੇ ਗਿਆ ਤੇ ਚੰਚਲਾ ਨੂੰ ਪਾਣੀ ਪਿਲਾਉਣ ਲੱਗਾ। ਪਾਣੀ ਪੀ ਕੇ ਚੰਚਲਾ ਨੂੰ ਸੁੱਧ ਆਈ। ਰਾਜੇ ਨੇ ਇਸ ਮੌਕੇ ਦਾ ਫਾਇਦਾ ਚੱਕ ਕੇ ਚੰਚਲਾ ਨੂੰ ਚੁੰਬਨ ਕੀਤਾ। ਪਾਤਿਸ਼ਾਹ ਦਸਮ ਬਾਣੀ ਵਿੱਚ ਲਿਖਦੇ ਹਨ ਕੇ “ਥੂਕ ਤ੍ਰਿਯਾ ਕੌ ਚਾਟਿ ਕਹਤ ਅਧਰਾਮ੍ਰਿਤ ਪਾਯੋ॥ ਬ੍ਰਿਥਾ ਜਗਤ ਮੈ ਜਨਮੁ ਬਿਨਾ ਜਗਦੀਸ ਗਵਾਯੋ॥“ ਮਨੁੱਖ ਨੂੰ ਇਹ ਭੁਲੇਖਾ ਹੁੰਦਾ ਹੈ ਕੇ ਇਸਤ੍ਰੀ ਨੂੰ ਚੁੰਬਨ ਕਰਕੇ ਜਾ ਉਸਦਾ ਥੁੱਕ ਚੱਟ ਕੇ ਅੰਮ੍ਰਿਤ ਪੀ ਲਿਆ।

ਜਬ ਸੁਧਿ ਮੈ ਅਬਲਾ ਕਛੁ ਆਈ॥ ਬਹੁਰਿ ਕਾਮ ਕੀ ਕੇਲ ਮਚਾਈ॥ ਦੋਊ ਤਰਨ ਨ ਕੋਊ ਹਾਰੈ॥ ਯੌ ਰਾਜਾ ਤਿਹ ਸਾਥ ਬਿਹਾਰੈ॥੭॥ – ਜਦੋਂ ਚੰਚਲਾ ਨੂੰ ਹੋਸ਼ ਆਇਆ (ਉਸਨੇ ਹੋਸ਼ ਵਿਛ ਆਣ ਦਾ ਨਾਟਕ ਕੀਤਾ) ਤਾਂ ਕਾਮ ਰੱਸ ਵਿੱਚ ਡੁਬ ਗਏ। ਇਸ ਤਰਾਂ ਰਾਜੇ ਨੇ ਉਸ ਨਾਲ ਭੋਗ ਕੀਤਾ। ਦਸਮ ਪਾਤਿਸ਼ਾਹ ਦਸਮ ਬਾਣੀ ਵਿਛ ਆਖਦੇ ਹਨ ਕੇ “ਮੂਤ੍ਰ ਧਾਮ ਕੌ ਪਾਇ ਕਹਤ ਹਮ ਭੋਗ ਕਮਾਵਹਿ॥” ਪੁਰੂਸ ਨੂੰ ਇਸਤ੍ਰੀ ਦਾ ਮੂਤਰ ਧਾਮ ਪਾ ਕੇ ਇੰਜ ਲਗਦਾ ਹੈ ਜਿਵੇ। ਭੋਗ ਕਮਾ ਲਿਆ। ਪਰ ਜਗਦੀਸ਼/ਅਕਾਲ/ਪ੍ਰਭ ਦੀ ਸੋਝੀ ਤੋਂ ਬਿਨਾਂ ਜਨਮ ਬਿਰਥਾ ਜਾਦਾ ਹੈ।

ਬਹੁਰਿ ਬਾਲ ਇਹ ਭਾਤਿ ਉਚਾਰੀ॥ ਸੁਨੋ ਰਾਵ ਤੁਮ ਬਾਤ ਹਮਾਰੀ॥ ਤ੍ਰਿਯ ਕੀ ਝਾਟਿ ਨ ਮੂੰਡੀ ਜਾਈ॥ ਬੇਦ ਪੁਰਾਨਨ ਮੈ ਸੁਨਿ ਪਾਈ॥੮॥ – ਉਦੋਂ ਚੰਚਲਾ ਨੇ ਭੋਲੇਪਨ ਨਾਲ ਰਾਜੇ ਨੂੰ ਕਹਿਆ ਕੇ ਮੈਂ ਬੇਦਾਂ ਪੁਰਾਣਾ ਵਿੱਚ ਸੁਣਿਆ ਹੈ ਕੇ ਇਸਤ੍ਰੀ ਦੀ ਝਾਰ ਮੁੰਡੀ ਨਹੀਂ ਜਾ ਸਕਦੀ।

ਹਸਿ ਕਰਿ ਰਾਵ ਬਚਨ ਯੌ ਠਾਨ੍ਰਯੋ॥ ਮੈ ਅਪੁਨੇ ਜਿਯ ਸਾਚ ਨ ਜਾਨ੍ਯੋ॥ ਤੈ ਤ੍ਰਿਯ ਹਮ ਸੋ ਝੂਠ ਉਚਾਰੀ॥ ਹਮ ਮੂੰਡੈਗੇ ਝਾਟਿ ਤਿਹਾਰੀ॥੯॥ – ਇਹ ਸੁਣ ਕੇ ਰਾਜਾ ਉਸਦੀ ਚਾਲ ਵਿੱਚ ਫਸ ਗਿਆ ਤੇ ਆਖਦਾ ਤੂੰ ਝੂਠ ਬੋਲਦੀ ਹੈਂ, ਮੈਂ ਇਹ ਤੈਨੂੰ ਕਰ ਕੇ ਵਿਖਾਉਂਦਾ ਹਾਂ।

ਤੇਜ ਅਸਤੁਰਾ ਏਕ ਮੰਗਾਯੋ॥ ਨਿਜ ਕਰ ਗਹਿ ਕੈ ਰਾਵ ਚਲਾਯੋ॥ ਤਾ ਕੀ ਮੂੰਡਿ ਝਾਟਿ ਸਭ ਡਾਰੀ॥ ਦੈ ਕੈ ਹਸੀ ਚੰਚਲਾ ਤਾਰੀ॥੧੦॥ – ਰਾਜੇ ਨੇ ਤੇਜ ਉਸਤਰਾ ਮੰਗਵਾਇਆ ਤੇ ਚੰਚਲਾ ਦੀ ਝਾਂਟ ਮੁੰਡ ਦਿੱਤੀ। ਇਹ ਵੇਖ ਕੇ ਚੰਚਲਾ ਤਾੜੀ ਮਾਰ ਕੇ ਹੱਸ ਪਈ।

ਦੋਹਰਾ॥ ਪਾਨਿ ਭਰਾਯੋ ਰਾਵ ਤੇ ਨਿਜੁ ਕਰ ਝਾਟਿ ਮੁੰਡਾਇ॥ ਹੋਡ ਜੀਤ ਲੇਤੀ ਭਈ ਤਿਨ ਅਬਲਾਨ ਦਿਖਾਇ॥੧੧॥ – ਚੰਚਲਾ ਨੇ ਰਾਜੇ ਤੋਂ ਪਾਣੀ ਭਰਵਾ ਕੇ ਦਿਖਾ ਦਿੱਤਾ। ਸ਼ਰਤ ਅਨੁਸਾਰ ਰਾਜੇ ਤੋਂ ਆਪਣੀ ਝਾਂਟ ਮੁੰਡਵਾ ਕੇ ਵਿਖਾ ਦਿੱਤੀ। ਉਹਨਾਂ ਅਬਲਾਵਾਂ/ਸਹੇਲੀਆਂ ਦੇ ਮੁਹਰੇ ਆਪਣੀ ਚਤੁਰਾਈ ਦਿਖਾ ਕੇ ਹੋਡ (ਸੁੰਦਰਤਾ-ਮੁਕਾਬਲੇ) ਵਿੱਚ ਜਿੱਤ ਹਾਸਲ ਕਰ ਲਈ। ਉਹ ਖੁਸ਼ ਸੀ ਕੇ ਉਸਨੇ ਰਾਜੇ ਨੂੰ ਕਿਵੇਂ ਕਾਮ ਵਿੱਚ ਫਸਾ ਕੇ ਆਪਣੀ ਸ਼ਰਤ ਜਿੱਤ ਲਈ।

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਨਬਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥੧੯੦॥੩੬੦੦॥ – ਇਸ ਨਾਲ ਰਾਜੇ ਤੇ ਭੂਪ ਵਿੱਚਲਾ ਸੰਵਾਦ ਇਹ ਚਰਿਤਰ ਇੱਥੇ ਸਮਾਪਤ ਹੁੰਦਾ ਹੈ।

ਇਸ ਚਰਿਤ੍ਰ ਦਾ ਨੈਤਿਕ ਸਾਰ

ਦਸਮ ਪਾਤਿਸ਼ਾਹ ਨੇ ਇਹ ਚਰਿੱਤਰ ਲਿਖਿਆ ਇਹ ਦਰਸਾਉਣ ਲਈ ਕੇ ਕਿਵੇਂ ਵੱਡੇ ਵੱਡੇ ਰਾਜੇ ਤੋਂ ਵੀ ਰੂਪ ਅਤੇ ਕਾਮ ਦੁਆਰਾ ਛਲ ਕੇ ਉਹ ਕੰਮ ਕਰਵਾਏ ਜਾ ਸਕਦੇ ਹਨ ਜੋ ਰਾਜੇ ਨੂੰ ਸ਼ੋਭਾ ਨਹੀਂ ਦਿੰਦੇ। ਰਾਜੇ ਦੀ ਮਤਿ ਕਾਮ ਵਾਸ਼ਨਾ ਨੇ ਮਾਰ ਲਈ ਤੇ ਭੋਗ ਰਸ ਵਿੱਚ ਲਿਪਤ ਉਸ ਨੂੰ ਇਹ ਪਤਾ ਨਹੀਂ ਲੱਗਿਆ ਕੇ ੳਸੁ ਦਾ ਇਸਤੇਮਾਲ ਹੋ ਰਹਿਆ ਹੈ। ਇਹ ਚਰਿੱਤਰ ਕਿਰਦਾਰ ਦੀ ਕਮੀਂ ਨੂੰ ਦਰਸਾਉਂਦਾ ਹੈ। ਦਸਮ ਪਾਤਿਸ਼ਾਹ ਆਖਦੇ ਹਨ “ਮੂਤ੍ਰ ਧਾਮ ਕੌ ਪਾਇ ਕਹਤ ਹਮ ਭੋਗ ਕਮਾਵਹਿ॥ ਥੂਕ ਤ੍ਰਿਯਾ ਕੌ ਚਾਟਿ ਕਹਤ ਅਧਰਾਮ੍ਰਿਤ ਪਾਯੋ॥ ਬ੍ਰਿਥਾ ਜਗਤ ਮੈ ਜਨਮੁ ਬਿਨਾ ਜਗਦੀਸ ਗਵਾਯੋ॥”, ਕਾਮ ਵਾਸਨਾ ਤੇ ਕਾਮ ਦੇ ਨਸ਼ੇ ਵਿੱਚ ਵੱਡੇ ਵੱਡੇ ਸੂਰਮੇ ਬਹਾਦਰ ਆਪਣਾ ਰਾਜ ਤਕ ਗਵਾ ਲੈਂਦੇ ਹਨ। ਬਿਅੰਤ ਉਦਾਹਰਣਾਂ ਹਨ ਸੰਸਾਰ ਵਿੱਚ ਅਨੇਕਾ ਜਰਨੈਲ ਤ੍ਰਿਆ ਚਰਿਤੱਰ ਵਿੱਚ ਫਸ ਕੇ ਬਲੈਕਮੇਲ ਹੁੰਦੇ ਹਨ। ਖਾਲਸੇ ਨੂੰ ਇਹ ਚਰਿੱਤਰ ਆਗਾਹ ਕਰਦੇ ਹਨ ਕੇ ਆਪਣੇ ਕਛੈਰੇ ਦੇ ਨਾੜੇ ਕਾਮ ਵਿੱਚ ਫਸ ਕੇ ਢਿੱਲੇ ਨਹੀਂ ਹੋਣ ਦੇਣੇ। ਪਰਾਈ ਇਸਤ੍ਰੀ ਨੂੰ ਧੀ ਭੈਣ ਜਾਣਨਾ ਹੈ ਤੇ ਧਿਆਨ ਗਿਆਨ ਵਲ਼ ਰੱਖਣਾ ਹੈ।

ਦਸਮ ਵਿਰੋਧੀ ਅਖੌਤੀ ਵਿਦਵਾਨ “ਤੇਜ ਅਸਤੁਰਾ ਏਕ ਮੰਗਾਯੋ॥ ਨਿਜ ਕਰ ਗਹਿ ਕੈ ਰਾਵ ਚਲਾਯੋ॥ ਤਾ ਕੀ ਮੂੰਡਿ ਝਾਟਿ ਸਭ ਡਾਰੀ॥ ਦੈ ਕੈ ਹਸੀ ਚੰਚਲਾ ਤਾਰੀ॥” ਇਸ ਪੰਕਤੀ ਨੂੰ ਅਸਲੀਲ ਕਹਿ ਕੇ ਦਸਮ ਪਾਤਿਸ਼ਾਹ ਤੇ ਸਵਾਲ ਖੜੇ ਕਰਦੇ ਹਨ ਪਰ ਪੂਰਾ ਚਰਿੱਤਰ ਵਿਚਾਰਨ ਤੋਂ ਭੱਜਦੇ ਹਨ। ਸਾਡੀ ਬੇਨਤੀ ਹੈ ਕੇ ਪੂਰਾ ਚਰਿੱਤਰ ਵਿਚਾਰ ਕਰਿਆ ਕਰੋ। ਅਸ਼ਲੀਲਤਾ ਸ਼ਬਦਾਂ ਵਿੱਚ ਨਹੀਂ ਹੁੰਦੀ, ਅੰਗਾਂ, ਝਾਟਾਂ ਵਿੱਚ ਨਹੀਂ ਹੁੰਦੀ। ਅਸਲੀਲਤਾ ਕਾਮ ਵਾਸ਼ਨਾ ਮਨ ਦਾ ਰੋਗ ਹੈ। ਡਾਕਟਰ ਨੇ ਬਿਮਤਰੀ ਦਾ ਇਲਾਜ ਕਰਨਾ ਹੋਵੇ ਉਸਨੈ ਸ਼ਬਦਾਂ ਦਾ ਸੰਕੋਚ ਨਹੀਂ ਕਰਨਾ ਹੁੰਦਾ ਹੈ। ਤੁਸੀਂ ਦਸਮ ਪਾਤਿਸ਼ਾਹ ਨੂੰ ਜਵਾਕ ਨਾ ਸਮਝੋ। ਬਹੁਤ ਗਹਿਰੇ ਭੇਦ ਦੱਸੇ ਹਨ ਚਰਿੱਤਰਾਂ ਵਿੱਚ ਪਾਤਿਸ਼ਾਹ ਨੇ।

ਚਰਿੱਤਰ ਬਣਦਾ ਹੈ ਗੁਣਾਂ ਦੇ ਨਾਲ। ਗੁਣ ਹਾਸਲ ਹੁੰਦੇ ਹਨ ਮਨੁੱਖ ਦੇ ਹਾਲਾਤ, ਉਸਦੀ ਸੰਗਤ, ਉਸਦੇ ਨਿੱਜੀ ਤਜਰਬਿਆਂ ਨਾਲ, ਉਸਦੇ ਗਿਆਨ ਨਾਲ।

ਗੁਣਾਂ ਦੀ ਮਤਿ ਹੈ ਗੁਰਮਤਿ। ਗੁਣਾਂ ਦੇ ਗਿਆਨ ਨਾਲ ਚਰਿੱਤਰ ਸਵਾਰਿਆ ਜਾਂਦਾ ਹੈ। ਜਿਵੇਂ ਗੁਰਬਾਣੀ ਆਖਦੀ ਹੈ ਕੇ “ਬਿਨੁ ਦੇਖੇ ਉਪਜੈ ਨਹੀ ਆਸਾ ॥” ਜਦੋਂ ਅਗਿਆਨਤਾ ਹੋ ਜਾਵੇ ਆਸ ਜਾਗ ਜਾਵੇ ਉਸਨੂੰ ਕਾਬੂ ਕਰਨ ਦਾ ਮਾਰਗ ਹੈ ਗਿਆਨ। ਚਰਿੱਤਰ ਦੁਆਰਾ ਪਾਤਿਸ਼ਾਹ ਨੇ ਸਪਸ਼ਟ ਕੀਤਾ ਹੈ, ਸਮਝਾਇਆ ਹੈ ਕੇ ਵੇਖੋ ਭਾਈ ਇਹ ਸਬ ਤੁਹਾਡੇ ਨਾਲ ਵੀ ਹੋ ਸਕਦਾ ਹੈ। ਧਿਆਨ ਰਹੇ। ਬਚ ਕੇ ਰਹੋ।

ਆਪਣਾ ਚਰਿੱਤਰ ਦੇਖਣ ਲਈ ਕੋਈ ਸ਼ੀਸ਼ਾ ਨਹੀਂ ਹੁੰਦਾ। ਤੁਸੀਂ ਕੀ ਕਰਦੇ ਹੋਂ ਕਿਵੇਂ ਸੋਚਦੇ ਹੋਂ ਜਦੋਂ ਕੋਈ ਦੇਖ ਨਹੀਂ ਰਹਿਆ ਹੁੰਦਾ ਉਸ ਨਾਲ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਤੁਹਾਡੇ ਅੰਦਰ ਕੀ ਹੈ, ਤੁਸੀਂ ਗੱਲ ਕਿਤਨੀ ਸਪਸ਼ਟ ਕਰਦੇਵਹੋਂ, ਝੂਠ ਤਾਂ ਨਹੀਂ ਬੋਲਦੇ, ਪ੍ਰਧਾਨਗੀ ਦੀ, ਮਸ਼ਹੂਰ ਹੋਣ ਦੀ ਕਿਤਨੀ ਲਾਲਸਾ ਹੈ ਇਸ ਨਾਲ ਵੀ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਇਮਾਨਦਾਰੀ, ਨਿਰਪੱਖਦਾ, ਕਿਰਦਾਰ ਤੇ ਚਰਿੱਤਰ ਦੀ ਨੀਂਹ ਹੁੰਦੀ ਹੈ। ਆਚਰਣ ਕੇਵਲ ਬਾਹਰੀ ਦਿਖਾਵਾ ਹੁੰਦਾ ਹੈ ਸੋਝੀ ਤੁਹਾਡੀ ਕਾਇਆ ਦਾ ਪ੍ਰਤਿਬਿੰਬ।

Resize text