Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਾਧਨਾ ਅਤੇ ਤਪ (Sadhna and Tap)

ਗੁਰਬਾਣੀ ਨੇ ਸਰੀਰ ਨੂੰ ਕਸਟ ਦੇ ਕੇ ਤਪਾਉਣ ਨੂੰ ਤਪ ਨਹੀਂ ਮੰਨਿਆ। ਕੁੱਝ ਮੱਤਾਂ ਦੇ ਵਿੱਚ ਸਰੀਰ ਦੇ ਤਪ ਰਾਹੀਂ ਪਰਮੇਸਰ ਪ੍ਰਾਪਤੀ ਦਾ ਮਾਰਗ ਦੱਸਿਆ ਹੈ। ਇਸਨੂੰ ਸਾਧਨਾ ਕਰਨਾ ਵੀ ਆਧਦੇ ਹਨ। ਗੁਰਮਤਿ ਵਿੱਚ ਮਨ ਨੂੰ ਸਾਧਨ (ਕਾਬੂ) ਕਰਨ ਦਾ ਗਿਆਨ ਰਾਹੀਂ ਮਾਰਗ ਦੱਸਿਆ ਹੈ ਜਿੱਥੋਂ ਅਗਿਆਨਤਾ ਕਾਰਣ ਵਿਕਾਰ ਪੈਦਾ ਹੁੰਦੇ ਹਨ। ਮਨ ਦੇ ਗਿਆਨ ਰਾਹੀਂ ਤਪ ਨਾਲ ਗੁਣਾਂ ਦੀ ਵਿਚਾਰ ਨਾਲ ਵਿਕਾਰ ਕਾਬੂ ਰਹਿੰਦੇ ਹਨ ਅਤੇ ਅਸੀਮ ਅਡੋਲ ਸਦਾ ਰਹਿਣ ਵਾਲੇ ਅਨੰਦ ਦੀ ਅਵਸਥਾ ਬਣਦੀ ਹੈ। ਅੱਖਾਂ ਬੰਦ ਕਰਕੇ, ਚੌਕੜਾ ਲਾ ਕੇ, ਜੰਗਲ ਪਹਾੜ, ਬਰਫ ਪਰਬਤ ਆਦੀ ਤੇ ਜਾ ਕੇ ਬੈਠ ਜਾਣ ਨੂੰ ਗੁਰਮਤਿ ਤਪ ਜਾਂ ਤਪੱਸਿਆ ਬਹੀਂ ਮੰਨਦੀ। ਨਾ ਸਰੀਰ ਨੂੰ ਕਸ਼ਟ ਦੇਣ ਨੂੰ ਆਖਦੀ ਹੈ। ਆਦਿ ਬਾਣੀ ਅਤੇ ਦਸਮ ਬਾਣੀ ਦੋਹਾਂ ਵਿੱਚ ਇਸਦੇ ਪ੍ਰਮਾਣ ਮਿਲਦੇ ਹਨ।

ਜਪ ਬਾਰੇ ਅਸੀਂ ਵਿਸਥਾਰ ਨਾਲ ਗੱਲ ਕਰ ਚੁੱਕੇ ਹਾਂ ਵੇਖੋ

ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਜਪਣਾ ਤੇ ਸਿਮਰਨ ਕਰਨਾ ? ਨਾਮ ਜਾਪਣ ਦੀ ਗੁਰਮਤਿ ਵਿਧੀ ਕੀ ਹੈ ?

ਮਾਲਾ ਫੇਰਨਾ ਤੇ ਜਪਨੀ

ਸ੍ਰੀ ਆਦਿ ਗ੍ਰੰਥ ਜੀ ਅਤੇ ਸ੍ਰੀ ਦਸਮ ਗ੍ਰੰਥ ਜੀ ਸਮਾਨਤਾ

ਸਿੱਖੀ ਅਤੇ ਪਖੰਡ

ਪ੍ਰੇਮ ਕਿਓ ਨ ਕਿਓ ਬੁਹਤੋ ਤਪ ਕਸਟ ਸਹਿਓ ਤਨ ਕੋ ਅਤਿ ਤਾਯੌ॥ ਕਾਸੀ ਮੈ ਜਾਇ ਪੜਿਓ ਅਤਿ ਹੀ ਬਹੁ ਬੇਦਨ ਕੋ ਕਰਿ ਸਾਰ ਨ ਆਯੋ॥

ਜੋ ਹਰਿ ਮੰਤ੍ਰ ਅਰਾਧਤ ਹੈ ਤਪ ਸਾਧਤ ਹੈ ਮਨ ਮੈ ਨਹੀ ਆਯੋ॥ਜਗ੍ਯ ਕੀਏ ਬਹੁ ਦਾਨ ਦੀਏ ਸਬ ਖੋਜਤ ਹੈ ਕਿਨਹੂੰ ਨਹੀ ਪਾਯੋ॥

ਪ੍ਰਭ ਨੂੰ ਪਾਉਣ ਦਾ ਮਾਰਗ ਦੱਸਿਆ ਹੈ “ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥

ਪ੍ਰੇਮ ਕਿਓ ਨ ਕਿਓ ਬੁਹਤੋ ਤਪ ਕਸਟ ਸਹਿਓ ਤਨ ਕੋ ਅਤਿ ਤਾਯੌ॥ –   ਪ੍ਰੇਮ ਤੇ ਕੀਤਾ ਨਹੀ ਅਪਣੀ ਅੰਤਰ ਆਤਮਾ ਨਾਲ਼, ਬਾਹਰ ਸਰੀਰ ਤਨ ਨੂੰ ਬਹੁਤੇ ਕਸਟ ਦਿੱਤੇ, ਬਾਹਰ ਸਰੀਰ ਨੂੰ ਕਸਟ ਦੇਣ ਨੂੰ ਹੀ ਬਹੁਤ ਲੋਕ ਕਰਮ ਧਰਮ ਮੰਨਦੇ ਹਨ, ਇਹ ਨਹੀ ਪਤਾ ਪਾਰਬ੍ਰਹਮ ਪ੍ਰਮੇਸਰ ਦੀ ਪ੍ਰਾਪਤੀ ਕਿਵੇ ਹੋਵੇਗੀ, ਜਿਵੇਂ ਆਪਣਾ ਰੱਖਿਆ ਓਸ ਦਾ ਨਾਮ ਵੀ ਰਖ ਲਿਆ। ਮੰਨਦੇ ਨੇ ਕਿ ਓਸ ਦਾ ਬਾਰ ਬਾਰ ਨਾਮ ਲੈਣ ਨਾਲ਼ ਮਿਲ ਜਾਵੇ ਗਾ, ਲੋਕ ਰਬ ਨੂ ਖਿਡੌਣਾ ਮੰਨਦੇ ਹਨ ,ਕੇ ਓਹ ਵਡਿਆਈ ਤੌ ਖੁਸ਼ ਹੋ ਕੇ ਪਤਾ ਨੀ ਸੰਸਾਰੀ ਪਦਾਰਥ ਦੇ ਦੇਵੇਗਾ ਤੇ ਕੀਤੇ ਮਾੜੇ ਕੰਮ ਚਾਪਲੂਸੀ ਕਾਰਣ ਭੁੱਲ ਜਾਵੇਗਾ।

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥ – ਉਸ ਨੂੰ ਪ੍ਰੇਮ ਕਰਨ ਤੋਂ ਭਾਵ ਹੈ ਉਸਦੇ ਗੁਣਾਂ ਨੂੰ ਪ੍ਰੇਮ ਕਰਨਾ ਤੇ ਧਾਰਣ ਕਰਨਾ। ਉਸਦੇ ਹੁਕਮ ਨੂੰ ਮੰਨਣਾ। ਜੋ ਸਰਵ ਵਿਆਪੀ ਹੈ, ਬਾਹਰ ਵੀ ਹੈ ਘਟ ਅੰਦਰ ਵੀ ਹੈ ਉਸਨੂੰ ਆਪਣੇ ਅੰਦਰ ਹੀ ਖੋਜਣਾ। ਜਿਵੇਂ ਕਬੀਰ ਜੀ ਨੇ ਕੀਤਾ “ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ॥ ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ॥

ਕਾਸੀ ਮੈ ਜਾਇ ਪੜਿਓ ਅਤਿ ਹੀ ਬਹੁ ਬੇਦਨ ਕੋ ਕਰਿ ਸਾਰ ਨ ਆਯੋ॥ – ਦਸਮ ਪਾਤਸਾਹ ਨੇ ਕਾਸੀ ਦੀ ਮਤ ਨੂ ਕਿਵੇ ਰੱਦ ਕਰ ਰਹੇ ਹਨ, ਜੋ ਅਜ਼ ਤਕ ਝੂਠ ਗ਼ਲ ਪ੍ਰਚਾਰਦੇ ਰਹੇ ਕੇ ਦਸਮ ਪਾਤਸਹ ਨੇ ਸਿਖ ਕਾਸੀ ਭੇਜੇ ਪੜਨ ਲਈ। ਹੁਣ ਤਕ ਸੰਗਤ ਨੂੰ ਝੂਠ ਬੋਲਦੇ ਰਹੇ। ਸਿਖ ਪ੍ਰਚਾਰਕ “ਕਾਸੀ ਮੈ ਜਾਇ ਪੜਿਓ ਅਤਿ ਹੀ ਬਹੁ ਬੇਦਨ ਕੋ ਕਰਿ ਸਾਰ ਨ ਆਯੋ॥” ਸਾਫ ਦਸ ਰਹੇ ਨੇ ਜੋ ਵੀ ਕਾਸੀ ਵਿੱਚ ਬੈਠ ਕੇ ਬੁਹ ਬੇਦ ਪੜਨ ਨਾਲ਼ ਸਾਰ ਗਿਆਨ ਨ ਆਯੋ। ਹੁਣ ਤਕ ਸਿਖਾਂ ਵਿੱਚ ਪ੍ਰਚਾਰਕ ਇਹ ਗ਼ਲ ਦਾ ਜੋਰ ਸੋਰ ਨਾਲ਼ ਪ੍ਰਚਾਰ ਕਰ ਰਹੇ ਹਨ ਦਸਮ ਪਾਤਸਹ ਨੇ ਸਿਖ ਕਾਸੀ ਭੇਜੇ ਇਹ ਗ਼ਲ ਝੂਠ ਹੈ ।

ਸਗਲ ਜਨਮੁ ਸਿਵ ਪੁਰੀ ਗਵਾਇਆ॥ – ਭਗਤ ਕਬੀਰ ਤਾਂ ਕਹਿ ਰਹੇ ਨੇ ਕੇ ਸਾਰਾ ਜਨਮ ਮੈਂ ਸ਼ਿਵ ਪੁਰੀ (ਕਾਸੀ) ਵਿੱਚ ਗਵਾ ਲਿਆ॥

ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ ॥ – ਇਹ ਉਦਾਹਰਣ ਹੈ ਗੁਰਬਾਣੀ ਤੋਂ ਕੇ ਸਰੀਰ ਨੂੰ ਬਸ ਕਸਟ ਹੀ ਦਿੱਤਾ ਜਾ ਰਹਿਆ ਹੈ। ਇਹ ਜਗ ਹੋਮ ਤਪ ਪੂਜਾ ਨਹੀਂ ਹਨ। ਨਾ ਹੀ ਰੱਬ ਨੂੰ ਇਹਨਾਂ ਨਾਲ ਕੋਈ ਖੁਸ਼ ਕਰ ਸਕਦਾ ਹੈ। ਕਦੇ ਮਾਂ ਨਾਪ ਵੀ ਆਪਣੇ ਬੱਚੇ ਨੂੰ ਆਪਣੇ ਤਨ ਨੂੰ ਕਸ਼ਟ ਦਿੰਦੇ ਵੇਖ ਕੇ ਖੁੱਸ਼ ਹੋਏ ਹਨ? ਫੇਰ ਰੱਬ ਕਿਵੇਂ ਖੁਸ਼ ਹੋ ਜਾਣਾ। ਜੇ ਜਵਾਕ ਨੇ ਗਲਤੀ ਕੀਤੀ ਹੋਵੇ, ਬੱਚਾ ਕਹੇ ਮੈਂ ਸਾਰਾ ਜੀਵਨ ਬਾਂਹ ਉੱਤੇ ਰੱਖਾਂਗਾ ਤਾਂ ਕੀ ਬਾਪ ਖੁਸ਼ ਹੋ ਜਾਣਾ।

ਸਾਧਨਾ ਹੈ ਮਨ। ਮਨ ਅਸਾਧ ਹੈ ਜਿਸ ਨੂੰ ਗੁਰਮਤਿ (ਗੁਣਾਂ ਦੀ ਮਤਿ) ਰਾਹੀਂ ਸਿੱਧੇ ਰਸਤੇ ਤੇ ਪਾਉਣਾ ਸੀ “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥” ਪਰ ਅਸੀਂ ਸਰੀਰ ਨੂੰ ਤਕਲੀਫ਼ ਦੇਣ ਨੂੰ ਸਾਧਨਾ ਮੰਨ ਲਿਆ।

ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ॥ – ਕਬੀਰ ਜੀ ਤੇ ਕਹਿ ਰਹੇ ਨੇ ਤਜ਼ੀ ਹੈ ਬਨਾਰਸ ( ਕਾਸੀ) ਮਤਿ ਬਿਬੇਕ ਬੁੱਧ ਦੇ ਅਗੇ ਥੌਡੀ ਪੈ ਗਈ। ਸਪਸਟ ਕਹਿ ਰਹੇ ਨੇ ਕਾਸੀ ਮਤ ਅਧੂਰੀ ਮਤ ਹੈ।

ਜਿਹੜੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਣਾ ਜੱਪ ਹੈ ਤੇ ਬਾਰ ਬਾਰ ਬੋਲਣ ਨਾਲ ਹੀ ਪਰਮੇਸਰ ਪ੍ਰਾਪਤੀ ਕਰ ਲੈਣੀ ਉਹਨਾਂ ਲਈ ਦਸਮ ਬਾਣੀ ਵਿੱਚ ਪਾਤਿਸ਼ਾਹ ਇਹ ਲਿਖਦੇ ਹਨ।

ਭੂਮਿ ਅਕਾਸ ਪਤਾਲ ਰਸਾਤਲ ਜੱਛ ਭੁਜੰਗ ਸਭੈ ਸਿਰ ਨਿਆਵੈਂ ॥ ਪਾਇ ਸਕੈ ਨਹੀ ਪਾਰ ਪ੍ਰਭਾ ਹੂ ਕੋ ਨੇਤ ਹੀ ਨੇਤਹ ਬੇਦ ਬਤਾਵੈਂ ॥ ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰਿ  ਹਾਥ ਨ ਆਵੈ ॥੭॥੨੪੯॥ ਨਾਰਦ ਸੇ ਚਤੁਰਾਨਨ ਸੇ ਰੁਮਨਾ ਰਿਖ ਸੇ ਸਭ ਹੂੰ ਮਿਲਿ ਗਾਇਓ ॥ ਬੇਦ ਕਤੇਬ ਨ ਭੇਦ ਲਖਿਓ ਸਭ ਹਾਰ ਪਰੇ ਹਰਿ ਹਾਥਿ ਨ ਆਇਓ ॥ ਪਾਇ ਸਕੈ ਨਹੀ ਪਾਰ ਉਮਾਪਤਿ ਸਿੱਧ ਸਨਾਥ  ਸਨੰਤਨ ਧਿਆਇਓ ॥ ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜਿ ਸਭੈ ਜਗੁ ਛਾਇਓ

ਭਾਵ ਕੇ ਸਰਬਵਿਆਪੀ ਪਰਮੇਸਰ ਦੇ ਹੁਕਮ ਦਾ, ਗੁਣਾਂ ਦੇ ਗਿਆਨ ਦਾ ਧਿਆਨ ਰੱਖੋ ਨਹੀਂ ਤਾਂ ਸਾਰੇ ਹੀ ਖੁਜੀਆ ਖੋਜ ਖੋਜ ਥੱਕ ਗਏ ਤੇ ਜਿਸਦਾ ਅੰਤ ਨਹੀਂ ਪਾਇਆ ਜਾ ਸਕਦਾ ਉਸਨੂੰ ਪਾ ਨਹੀਂ ਸਕੇ। ਜੋ ਬਿਅੰਤ ਹੈ ਉਸਦੇ ਗੁਣਾਂ ਨਾਮ, ਉਸਦੇ ਗਿਆਨ ਨਾਲ ਹੀ ਕੇਵਲ ਉਸਦਾ ਪਤਾ ਲੱਗ ਸਕਦਾ ਹੈ। ਹੋਰ ਆਖਦੇ ਹਨ ਕੇ

ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾ ਬ੍ਰਤ ਧਾਰੇ ॥ ਦੇਸ ਫਿਰਿਓ ਕਰ ਭੇਸ ਤਪੋ ਧਨ ਕੇ ਸਧਰੇ  ਨ ਮਿਲੇ ਹਰਿ ਪਿਆਰੇ ॥ ਆਸਨ ਕੋਟ ਕਰੇ ਅਸਟਾਂਗ ਧਰੇ ਬਹੁ ਨਿਆਸ  ਕਰੇ ਮੁਖ ਕਾਰੇ ॥ ਦੀਨ ਦਇਆਲ ਅਕਾਲ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ॥

ਆਦਿ ਬਾਣੀ ਵਿੱਚ ਵੀ ਆਖਿਆ ਗਿਆ ਹੈ ਕੇ “ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥” – ਸਬਦੀ ਉਹ ਨੇ ਜੇੜੇ ਇੱਕ ਸ਼ਬਦ ਨੂੰ ਬਾਰ ਬਾਰ ਰੱਟਦੇ ਨੇ। ਆਖਦੇ ਨਾਦੀ ਹੋਵੇ, ਬੇਦੀ ਭਾਵ ਬੇਦ ਪੜ੍ਹਨ ਵਾਲਾ ਹੋਵੇ, ਜੋ ਕੇਵਲ ਪੜ੍ਹ ਰਹਿਆ ਹੈ ਵੀਚਾਰ ਨਹੀਂ ਕਰਦਾ, ਮੌਨ ਧਾਰਣ ਕਰਨ ਦਾ ਤਪ ਸਾਧ ਰਹਿਆ ਹੈ ਸਬਨੇ ਜਮਾਂ ਦੇ ਪਟੇ ਹੀ ਲਿਖਵਾਏ ਹਨ। ਦਸਮ ਬਾਣੀ ਵਿੱਚ ਆਖਦੇ ਹਨ

ਭੂਮਿ ਅਕਾਸ ਪਤਾਲ ਰਸਾਤਲ ਜੱਛ ਭੁਜੰਗ ਸਭੈ ਸਿਰ ਨਿਆਵੈਂ ॥ ਪਾਇ ਸਕੈ ਨਹੀ ਪਾਰ ਪ੍ਰਭਾ ਹੂ ਕੋ ਨੇਤ ਹੀ ਨੇਤਹ ਬੇਦ ਬਤਾਵੈਂ ॥ ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰਿ  ਹਾਥ ਨ ਆਵੈ ॥੭॥੨੪੯॥ ਨਾਰਦ ਸੇ ਚਤੁਰਾਨਨ ਸੇ ਰੁਮਨਾ ਰਿਖ ਸੇ ਸਭ ਹੂੰ ਮਿਲਿ ਗਾਇਓ ॥ ਬੇਦ ਕਤੇਬ ਨ ਭੇਦ ਲਖਿਓ ਸਭ ਹਾਰ ਪਰੇ ਹਰਿ ਹਾਥਿ ਨ ਆਇਓ ॥ ਪਾਇ ਸਕੈ ਨਹੀ ਪਾਰ ਉਮਾਪਤਿ ਸਿੱਧ ਸਨਾਥ  ਸਨੰਤਨ ਧਿਆਇਓ ॥ ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜਿ ਸਭੈ ਜਗੁ ਛਾਇਓ

ਹੋਰ ਵੀ ਲਿਖਿਆ ਹੈ ਕੇ ਸਰੀਰਕ ਕਸਟ ਦੇ ਕੇ, ਚਤੁਰਾਈ ਕਰਨ ਨਾਲ ਚਤੁਰਭੁਜ, ਜਿਸਦੀਆਂ ਬਾਹਾਂ ਚਾਰੋ ਦਿਸ਼ਾਵਾਂ ਵਿੱਚ ਫੈਲੀਆਂ ਹਨ ਉਸਨੂੰ ਪ੍ਰਾਪਤ ਨਹੀਂ ਕਰ ਸਕਦੇ।

ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ॥ ਜਾ ਕੈ ਰਿਦੈ ਭਾਉ ਹੈ ਦੂਜਾ॥ ਰੇ ਜਨ ਮਨੁ ਮਾਧਉ ਸਿਉ ਲਾਈਐ॥ ਚਤੁਰਾਈ ਨ ਚਤੁਰਭੁਜੁ ਪਾਈਐ ॥

ਜਿਹ ਬੇਦ ਪੁਰਾਨ ਕਤੇਬ ਜਪੈ॥ ਸੁਤਸਿੰਧ ਅਧੋ ਮੁਖ ਤਾਪ ਤਪੈ॥ ਕਈ ਕਲਪਨ ਲੌ ਤਪ ਤਾਪ ਕਰੈ॥ ਨਹੀ ਨੈਕ ਕ੍ਰਿਪਾ ਨਿਧਿ ਪਾਨ ਪਰੈ॥

ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ ॥

ਕੋਈ ਪੜ੍ਹਤ ਕੁਰਾਨ ਕੋ ਕੋਈ ਪੜ੍ਹਤ ਪੁਰਾਨ॥ ਕਾਲ ਨ ਸਕਤ ਬਚਾਇ ਕੈ ਫੋਕਟ ਧਰਮ ਨਿਦਾਨ॥(ਮ ੧੦। ਬਚਿਤ੍ਰ ਨਾਟਕ, ੫੮)

ਕਸਟ ਕੀਏ ਜੋ ਨ ਆਵਤ ਹੈ ਕਰਿ ਸੀਸ ਜਟਾ ਧਰੇ ਹਾਥਿ ਨ ਆਵੈ॥ ਬਿਦਿਆ ਪੜੇ ਨ ਕੜੇ ਤਪ ਸੋ ਅਰੁ ਜੋ ਦ੍ਰਿਗ ਮੂੰਦ ਕੋਊ ਗੁਨ ਗਾਵੈ॥ ਬੀਨ ਬਜਾਇ ਸੁ ਨ੍ਰਿਤ ਦਿਖਾਇ ਬਤਾਇ ਭਲੇ ਹਰਿ ਲੋਕ ਰਿਝਾਵੈ॥ ਪ੍ਰੇਮ ਬਿਨਾ ਕਰ ਮੋ ਨਹੀ ਆਵਤ ਬ੍ਰਹਮ ਹੂ ਸੋ ਜਿਹ ਭੇਦ ਨ ਪਾਵੈ॥(ਪ ੧੦, ਚਉਬੀਸ ਅਵਤਾਰ, ੫੪੬)

ਤੀਰਥੁ ਤਪੁ ਦਇਆ ਦਤੁ ਦਾਨੁ॥ ਜੇ ਕੋ ਪਾਵੈ ਤਿਲ ਕਾ ਮਾਨੁ॥ – ਨਾਨਕ ਪਾਤਿਸ਼ਾਹ ਆਖਦੇ ਹਨ ਕੇ ਤੀਰਥ ਤਪ ਦਇਆ ਦਾਨ ਉਹ ਹੈ ਜੋ ਪਰਮੇਸਰ ਦੇ ਗਿਆਨ, ਨਾਮ ਨੂੰ ਤਿਲ ਬਰਾਬਰ ਵੀ ਪਾ ਲਵੇ। ਨੀਚੇ ਇਸ ਗਲ ਦਾ ਹੋਰ ਵਿਸਥਾਰ ਹੈ। ਆਖਦੇ ਉਸਦੀ ਭਗਤੀ ਤਾਂ ਕਈ ਕਰ ਰਹੇ ਹਨ, ਪਰ ਭਗਤ ਉਹੀ ਹੈ ਜੋ ਉਸਨੂੰ ਭਾਉਂਦਾ ਹੈ। ਤੇ ਉਸਨੂੰ ਭਾਉੰਦਾ ਉਹੀ ਹੈ ਜੋ ਉਸਦੀ ਰਜਾ ਉਸਦੇ ਹੁਕਮ ਨੂੰ ਮੰਨੇ।

ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ॥ ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ॥ ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ॥ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ॥ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ॥

ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥

ਜਤੁ ਪਾਹਾਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥੀਆਰੁ॥ ਭਉ ਖਲਾ ਅਗਨਿ ਤਪ ਤਾਉ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥ ਘੜੀਐ ਸਬਦੁ ਸਚੀ ਟਕਸਾਲ॥ ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ਨਦਰੀ ਨਦਰਿ ਨਿਹਾਲ॥੩੮॥

  • ਜਤੁ = ਨਾਮੁ (ਸੋਝੀ “ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ॥”, ਜਿਵੇਂ ਸੁਨਿਆਰ ਧੀਰਜ ਰੱਖਦਿਆਂ ਸੱਟ ਮਾਰ ਕੇ ਸੋਨਾ ਢਾਲਦਾ ਹੈ, ਮਤ ਅਹਰਣਿ ( ਜਿਸ ਉੱਪਰ ਸੱਟ ਮਾਰੀ ਜਾਂਦੀ), ਉਸੇ ਤਰਾਂ ਗਿਆਨ ਦੀ ਸੱਟ ਮਾਰਨੀ। ਸੁਨਿਆਰ ਖੱਲ ਦੇ ਬਣੇ ਯੰਤਰ ਨਾਲ ਹਵਾ ਕਰਦਾ ਅੱਗ ਭਭਕਦੀ ਰਵੇ ਉਵੇਂ ਭਉ ਦੀ ਖੱਲ ਬਣਾ ਭਾਵਨਾ ਦੀ ਅੱਗ ਬਲਦੀ ਰੱਖਣੀ ਮਨ ਵਿੱਚ (ਤਪ)। ਫੇਰ ਭਾਓ ਦਾ ਭਾਂਡਾ ਗਿਆਨ ਨਾਲ ਢਾਲਣਾ ਹੈ। ਗੁਰਮਤਿ ਗਿਆਨ ਸਬਦ ਨਾਲ ਸੱਚੀ ਟਕਸਾਲ ਘਟ ਅੰਦਰ ਬਣਾਉਣੀ ਹੈ। ਪਰਮੇਸਰ ਦੀ ਨਦਰ ਜਿਸ ਤੇ ਹੋਵੇ ਜਿਸਤੇ ਕਰਮ ਹੋਵੇ ਉਸਨੂੰ ਪ੍ਰਾਪਤ ਹੋਣਾ।

ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥ – ਗੁਰਮੁੱਖ ਭਾਵ ਗੁਣਾ ਨੂੰ ਮੁੱਖ ਰੱਖਣ ਵਾਲਾ ਉਹੀ ਹੈ ਜੋ ਨਾਮ (ਗੁਣਾਂ ਤੋਂ ਪ੍ਰਾਪਤ ਸੋਝੀ) ਨੂੰ ਹਮੇਸ਼ਾ ਮੁੱਖ ਰੱਖਣ ਨੂੰ ਹੀ ਜਪ, ਤਪ ਤੇ ਸੰਜਮ ਮੰਨੇ। ਸੰਜਮ ਰੱਖਣ ਦਾ ਭਾਵ ਇਹ ਨਹੀਂ ਕੇ ਬਿਹੰਗਮ ਰਹੇ। ਜਪ ਤਪ ਸੰਜਮ ਮਨ ਵਿੱਚ ਹੀ ਹੁੰਦਾ ਹੈ ਨਾਮ (ਸੋਝੀ) ਤੇ ਟਿਕੋ ਰਹਿਣ ਨਾਲ “ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ॥ ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ॥ ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ॥”, ਹੁਕਮ ਭਾਣਾ ਹੀ ਜਪ ਤਪ ਤੇ ਸੰਜਮ ਹੈ।

ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥

ਆਖਦੇ ਕਿਹੜਾ ਹੈ ਜੋ ਇਹੋ ਜਿਹਾ ਤਪ ਕਰੇ ਕੇ ਨਾਮ (ਗਿਆਨ ਤੋਂ ਪ੍ਰਾਪਤ ਸੋਝੀ ਨਾਲ ਹਉਮੈਂ ਦੀ ਮਲ ਧੋ ਕੇ ਮਨ ਨੂੰ ਨਿਰਮਲ ਕਰੇ “ਕਵਨ ਤਪੁ ਜਿਤੁ ਤਪੀਆ ਹੋਇ॥ ਕਵਨੁ ਸੁ ਨਾਮੁ ਹਉਮੈ ਮਲੁ ਖੋਇ॥੩॥ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ॥ ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ॥

ਪੂਰਾ ਮਾਰਗੁ ਪੂਰਾ ਇਸਨਾਨੁ॥ ਸਭੁ ਕਿਛੁ ਪੂਰਾ ਹਿਰਦੈ ਨਾਮੁ॥੧॥ ਪੂਰੀ ਰਹੀ ਜਾ ਪੂਰੈ ਰਾਖੀ॥ ਪਾਰਬ੍ਰਹਮ ਕੀ ਸਰਣਿ ਜਨ ਤਾਕੀ॥੧॥ ਰਹਾਉ॥ ਪੂਰਾ ਸੁਖੁ ਪੂਰਾ ਸੰਤੋਖੁ॥ ਪੂਰਾ ਤਪੁ ਪੂਰਨ ਰਾਜੁ ਜੋਗੁ॥੨॥” ਪੂਰਾ ਮਾਰਗ, ਇਸਨਾਨ ਹੀ ਹਿਰਦੇ ਵਿੱਚ ਨਾਮ ਨੂੰ ਕਹਿਆ ਹੈ। ਇਹੀ ਸਰਣ ਹੈ, ਇਹੀ ਸੰਤੋਖ ਹੈ, ਰਿਹੀ ਪੂਰਨ ਤਪ ਹੈ ਤੇ ਨਾਮ ਪ੍ਰਾਪਤੀ ਹੀ ਰਾਜ ਜੋਗ ਹੈ। ਇਸਦੇ ਹੋਰ ਵੀ ਉਦਾਹਰਣ ਹਨ ਜਿਵੇਂ

ਸਤਿਗੁਰਿ ਮੰਤ੍ਰੁ ਦੀਓ ਹਰਿ ਨਾਮ॥ ਇਹ ਆਸਰ ਪੂਰਨ ਭਏ ਕਾਮ॥੨॥ ਜਪ ਤਪ ਸੰਜਮ ਪੂਰੀ ਵਡਿਆਈ॥ ਗੁਰ ਕਿਰਪਾਲ ਹਰਿ ਭਏ ਸਹਾਈ॥੩॥

ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ॥ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ॥ ਪ੍ਰਭ ਕੈ ਸਿਮਰਨਿ ਜਪ ਤਪ ਪੂਜਾ॥

ਕਈ ਵੀਰ ਭੈਣਾ ਸਿਮਰਨ ਦੇ ਅਰਥ ਵੀ ਇੱਕ ਸ਼ਬਦ ਨੂੰ ਬਾਰ ਬਾਰ ਬੋਲਣਾ ਮੰਨਦੇ ਹਨ। ਅਸੀਂ ਨਿਚਲੇ ਲੇਖ ਵਿੱਚ ਇਸ ਬਾਰੇ ਵਿਚਾਰ ਕੀਤੀ ਹੈ।

ਜਪਣਾ ਤੇ ਸਿਮਰਨ ਕਰਨਾ ? ਨਾਮ ਜਾਪਣ ਦੀ ਗੁਰਮਤਿ ਵਿਧੀ ਕੀ ਹੈ ?

ਬਿਦਿਆ ਤਪੁ ਜੋਗੁ ਪ੍ਰਭ ਧਿਆਨੁ॥ – ਵਿਦਿਆ, ਅਕਲ ਸੋਝੀ, ਗਿਆਨ ਨੂੰ ਸਿੱਧਾ ਹੀ ਤਪ ਤੇ ਜੋਗ ਕਹਿਆ ਹੈ। ਰੋਜ ਇਹ ਪੜਦੇ ਹਾਂ ਕੇ “ਸਭਿ ਸਤ ਸਭਿ ਤਪ ਸਭਿ ਚੰਗਿਆਈਆ॥ ਸਿਧਾ ਪੁਰਖਾ ਕੀਆ ਵਡਿਆਈਆਂ॥ ਤੁਧੁ ਵਿਣੁ ਸਿਧੀ ਕਿਨੈ ਨ ਪਾਈਆ॥ ਕਰਮਿ ਮਿਲੈ ਨਾਹੀ ਠਾਕਿ ਰਹਾਈਆ॥” – ਇਸਨੂੰ ਸਮਝਣ ਤੋਂ ਬਿਨਾਂ ਤੇ ਕਈ ਉਪਰੰਤ ਵੀ ਭੁਲੇਖਾ ਖਾ ਜਾਦੇਵਹਨ ਤੇ ਕਿਸੇ ਨਾ ਕਿਸੇ ਤਰੀਕੇ ਦੇ ਪਖੰਡ ਵਿੱਚ ਜਾਣੇ ਅਣਜਾਣੇ ਫਸ ਜਾਂਦੇ ਹਨ। ਜਿਵੇਂ ਤੀਰਥ, ਚਲੀਏ ਆਦੀ। ਵੇਖੋ “ਸ਼ਰਧਾ, ਕਰਮ, ਤੀਰਥ ਤੇ ਪਰਮੇਸਰ ਪ੍ਰਾਪਤੀ”, “ਕੀ ਦਸਮ ਗ੍ਰੰਥ ਤੀਰਥ ਇਸ਼ਨਾਨ ਕਰਨ ਨੂੰ ਕਹਿੰਦਾ ਹੈ ?

ਜੇ ਕਿਸੇ ਨੂੰ ਫੇਰ ਵੀ ਕਿਸੇ ਨੂੰ ਭੁਲੇਖਾ ਪਵੇ ਤਾਂ ਸਪਸ਼ਟ ਵੀ ਲਿਖਿਆ ਹੈ।

ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ॥ ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ॥

ਸਭਿ ਜਪ ਸਭਿ ਤਪ ਸਭ ਚਤੁਰਾਈ॥ ਊਝੜਿ ਭਰਮੈ ਰਾਹਿ ਨ ਪਾਈ॥ ਬਿਨੁ ਬੂਝੇ ਕੋ ਥਾਇ ਨ ਪਾਈ॥ ਨਾਮ ਬਿਹੂਣੈ ਮਾਥੇ ਛਾਈ॥

ਗੁਰਮੁਖਿ ਮਨੁ ਅਸਥਾਨੇ ਸੋਈ॥ ਗੁਰਮੁਖਿ ਤ੍ਰਿਭਵਣਿ ਸੋਝੀ ਹੋਈ॥ ਇਹੁ ਮਨੁ ਜੋਗੀ ਭੋਗੀ ਤਪੁ ਤਾਪੈ॥ ਗੁਰਮੁਖਿ ਚੀਨੈੑ ਹਰਿ ਪ੍ਰਭੁ ਆਪੈ॥

ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ॥ ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ॥

ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ ॥ – ਅਤੇ ਗੁਰ ਸੇਵਾ ਦੱਸੀ ਹੈ ਸ਼ਬਦ ਵੀਚਾਰ।

ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ॥ ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ॥ – ਸੱਚ ਦਾ ਆਧਾਰ ਜੱਪ ਤੱਪ ਤੇ ਸੰਜਮ ਦੱਸਿਆ ਹੈ। ਸਚ ਹੈ ਗੁਣ, ਹੁਕਮ, ਨਾਮ ਜੋ ਸਦੀਵ ਰਹਿਣ ਵਾਲੇ ਹਨ। ਜਗ ਰਚਨਾ ਨੂੰ ਗੁਰਮਤਿ ਝੂਠ ਦੱਸਦੀ ਹੈ ਕਿਉਂਕੇ ਜਗ ਰਚਨਾ ਬਿਨਸ ਜਾਂਦੀ ਹੈ ਰੇਤੇ ਦੀ ਕੰਧ ਵਾਂਗ ਹੈ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥

ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥ – ਸਤਿ ਗੁਰ ਭਾਵ ਸੱਚੇ ਦੇ ਗੁਣ ਨੂੰ ਹੁਕਮ ਨੂੰ ਜੋ ਭਾਵੇ ਉਹੀ ਜਪ ਤਪ ਹੈ।

ਜਪ ਤਪ ਬਰਤ ਕੀਨੇ ਪੇਖਨ ਕਉ ਚਰਣਾ ਰਾਮ॥ ਤਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ ਰਾਮ॥ – ਰਾਮ (ਰਮੇ ਹੋਏ) ਨੂੰ ਵੇਖਣ ਲਈ ਸੰਸਾਰੀ ਜਪ ਤਪ ਕੀਤੇ ਪਰ ਪਾਤਿਸ਼ਾਹ ਆਖਦੇ ਇਸ ਨਾਲ ਮਨ ਦੀ ਤਪਤ (ਵਿਕਾਰਾਂ ਦੀ ਅੱਗ) ਨਹੀਂ ਬੁੱਝਦੀ। ਗੁਰਮਤਿ ਵਾਲਾ ਰਾਮ ਜੋ ਘਟ ਘਟ ਵਿੱਚ ਵਸਦਾ ਹੈ ਉਸਦਾ ਪਤਾ ਹੀ ਨਹੀਂ ਹੈ। ਨਿਚਲੇ ਸ਼ਬਦ ਵਿੱਚ ਵੀ ਇਹੀ ਆਖ ਰਹੇ ਹਨ

ਲਾਖ ਭਗਤ ਜਾ ਕਉ ਆਰਾਧਹਿ॥ ਲਾਖ ਤਪੀਸਰ ਤਪੁ ਹੀ ਸਾਧਹਿ॥ ਲਾਖ ਜੋਗੀਸਰ ਕਰਤੇ ਜੋਗਾ॥ ਲਾਖ ਭੋਗੀਸਰ ਭੋਗਹਿ ਭੋਗਾ॥੨॥ ਘਟਿ ਘਟਿ ਵਸਹਿ ਜਾਣਹਿ ਥੋਰਾ॥ ਹੈ ਕੋਈ ਸਾਜਣੁ ਪਰਦਾ ਤੋਰਾ॥ ਕਰਉ ਜਤਨ ਜੇ ਹੋਇ ਮਿਹਰਵਾਨਾ॥ ਤਾ ਕਉ ਦੇਈ ਜੀਉ ਕੁਰਬਾਨਾ॥

ਗੁਰਮਤਿ ਵਾਲਾ ਰਾਮ ਸਮਝਣ ਲਈ ਵੇਖੋ “ਗੁਰਮਤਿ ਵਿੱਚ ਰਾਮ

ਜਪੁ ਤਪੁ ਸੰਜਮੁ ਸਭੁ ਗੁਰ ਤੇ ਹੋਵੈ ਹਿਰਦੈ ਨਾਮੁ ਵਸਾਈ ॥ – ਨਾਮ (ਗੁਣਾਂ ਦੀ ਸੋਝੀ) ਨੂੰ ਮਨ ਵਿਛ ਵਸਾਏ ਬਿਨਾਂ ਕੋਈ ਜਪ ਤਪ ਸੰਜਮ ਕੁੱਝ ਨਹੀਂ ਹਨ। ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਹੋਰ ਵੀ ਬਹੁਤ ਸਾਰੀਆਂ ਪੰਕਤੀਆਂ ਬਹੁਤ ਸਾਰੇ ਸ਼ਬਦ ਹਨ।

ਆਪੇ ਸਿੰਙੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਪੈ॥ ਆਪੇ ਜੋਗੀ ਪੁਰਖੁ ਹੈ ਪਿਆਰਾ ਆਪੇ ਹੀ ਤਪੁ ਤਾਪੈ॥ ਆਪੇ ਸਤਿਗੁਰੁ ਆਪਿ ਹੈ ਚੇਲਾ ਉਪਦੇਸੁ ਕਰੈ ਪ੍ਰਭੁ ਆਪੈ॥

ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸੁ ਮਨਿ ਵਸੈ ਗੋੁਪਾਲਾ॥ ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ ਤਾ ਕੀ ਪੂਰਨ ਘਾਲਾ॥

ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ॥ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ॥

ਭਨਤਿ ਨਾਨਕੁ ਕਰੇ ਵੀਚਾਰੁ॥ ਸਾਚੀ ਬਾਣੀ ਸਿਉ ਧਰੇ ਪਿਆਰੁ॥ ਤਾ ਕੋ ਪਾਵੈ ਮੋਖ ਦੁਆਰੁ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ॥

ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥

ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ॥ ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ॥੧॥

ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ ॥

ਤਿਨ ਹੀ ਕੀਆ ਜਪੁ ਤਪੁ ਧਿਆਨੁ॥ ਅਨਿਕ ਪ੍ਰਕਾਰ ਕੀਆ ਤਿਨਿ ਦਾਨੁ॥ ਭਗਤੁ ਸੋਈ ਕਲਿ ਮਹਿ ਪਰਵਾਨੁ॥ ਜਾ ਕਉ ਠਾਕੁਰਿ ਦੀਆ ਮਾਨੁ॥੩॥ – ਜਿਸਨੂੰ ਠਾਕੁਰ ਨਾਮ ਦੇਵੇ, ਜਿਸਨੂੰ ਗੁਰ ਪ੍ਰਸਾਦ ਮਿਲੇ ਉਸਨੂੰ ਹੀ ਇਹ ਗੱਲ ਪੱਲੇ ਪੈ ਦੀ ਹੈ। ਇਹ ਸਮਝ ਆਉਂਦੀ ਹੈ ਕੇ ਕਰਮ ਰਾਹੀਂ ਪਰਮੇਸਰ ਪ੍ਰਾਪਤੀ ਨਹੀਂ ਹੁੰਦੀ। ਨਾਮ ਭਾਵ ਗਿਆਨ, ਪ੍ਰੇਮ ਤੇ ਹੁਕਮ ਮੰਨਣ ਨਾਲ ਹੁੰਦੀ ਹੈ। ਕੋਈ ਜੋਰ ਨਹੀਂ ਚਲਦਾ ਮੰਗਣ ਜਾਂ ਦੇਣ ਤੇ “ਆਖਣਿ ਜੋਰੁ ਚੁਪੈ ਨਹ ਜੋਰੁ॥ ਜੋਰੁ ਨ ਮੰਗਣਿ ਦੇਣਿ ਨ ਜੋਰੁ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ॥ ਜੋਰੁ ਨ ਸੁਰਤੀ ਗਿਆਨਿ ਵੀਚਾਰਿ॥ ਜੋਰੁ ਨ ਜੁਗਤੀ ਛੁਟੈ ਸੰਸਾਰੁ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਨਾਨਕ ਉਤਮੁ ਨੀਚੁ ਨ ਕੋਇ॥

ਜਪ ਤਪ ਸੰਜਮ ਸੁਚਿ ਹੈ ਸੋਈ ਆਪੇ ਕਰੇ ਕਰਾਈ॥੧੩॥ – ਕਰਤੇ ਨੇ ਆਪ ਕਰਾਉਣਾ।

ਮਤ ਭ੍ਰਮਤ ਪ੍ਰਭ ਸਰਨੀ ਆਇਆ॥ ਦੀਨਾ ਨਾਥ ਜਗਤ ਪਿਤ ਮਾਇਆ॥ ਪ੍ਰਭ ਦਇਆਲ ਦੁਖ ਦਰਦ ਬਿਦਾਰਣ॥ ਜਿਸੁ ਭਾਵੈ ਤਿਸ ਹੀ ਨਿਸਤਾਰਣ॥ ਅੰਧ ਕੂਪ ਤੇ ਕਾਢਨਹਾਰਾ॥ ਪ੍ਰੇਮ ਭਗਤਿ ਹੋਵਤ ਨਿਸਤਾਰਾ॥ ਸਾਧ ਰੂਪ ਅਪਨਾ ਤਨੁ ਧਾਰਿਆ॥ ਮਹਾ ਅਗਨਿ ਤੇ ਆਪਿ ਉਬਾਰਿਆ॥ ਜਪ ਤਪ ਸੰਜਮ ਇਸ ਤੇ ਕਿਛੁ ਨਾਹੀ॥ ਆਦਿ ਅੰਤਿ ਪ੍ਰਭ ਅਗਮ ਅਗਾਹੀ॥ ਨਾਮੁ ਦੇਹਿ ਮਾਗੈ ਦਾਸੁ ਤੇਰਾ॥ ਹਰਿ ਜੀਵਨ ਪਦੁ ਨਾਨਕ ਪ੍ਰਭੁ ਮੇਰਾ॥

ਅਹਿਨਿਸਿ ਰਾਮ ਰਹਹੁ ਰੰਗਿ ਰਾਤੇ ਏਹੁ ਜਪੁ ਤਪੁ ਸੰਜਮੁ ਸਾਰਾ ਹੇ ॥ – ਗੁਰਬਾਣੀ ਵਿੱਚ ਰਾਮ ਦੇ ਰੰਗ, ਹਰਿ ਦੇ ਰੰਗ ਦੀ ਗੱਲ ਹੁੰਦੀ ਹੈ। ਇਹ ਲਾਲ ਰੰਗ ਗਿਆਨ ਦੀ ਲਾਲੀ ਹੈ। ਗਿਆਨ ਨਾਲ ਸੁੱਕਾ ਘਟ ਵੀ ਹਰਿਆ ਹੋਣਾ ਹੈ। ਇਹ ਮਜੀਠ ਰੰਗ ਨੇ ਗੂੜੇ ਰੰਗ ਨੇ, ਹਿਰਦੇ ਤੇ ਲੱਗ ਜਾਣ ਫੇਰ ਉਤਰਦੇ ਨਹੀਂ।

ਗੁਰਮਤਿ ਵਾਲੇ ਜਪ ਤਪ ਦੇ ਬਿਅੰਤ ਉਦਾਹਰਣ ਹਨ। ਨੀਚੇ ਕੁੱਝ ਹੋਰ ਉਦਾਹਰਣ ਹਨ ਸਮਝਣ ਲਈ

ਜਪ ਤਪ ਸੰਜਮ ਨਾ ਬ੍ਰਤ ਪੂਜਾ॥ ਨਾ ਕੋ ਆਖਿ ਵਖਾਣੈ ਦੂਜਾ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ॥੬॥ ਨਾ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ ਕਾਨੁ ਨ ਗਊ ਗੁੋਆਲਾ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ॥

ਜਪੁ ਤਪੁ ਸੰਜਮੁ ਨਾਮੁ ਪਿਆਰਾ॥ ਕਿਲਵਿਖ ਕਾਟੇ ਕਾਟਣਹਾਰਾ॥ ਹਰਿ ਕੈ ਨਾਮਿ ਤਨੁ ਮਨੁ ਸੀਤਲੁ ਹੋਆ ਸਹਜੇ ਸਹਜਿ ਸਮਾਇਦਾ॥

ਸੋ ਤਪੁ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ ॥

ਅੰਤਰਿ ਜਪੁ ਤਪੁ ਸੰਜਮੋ ਗੁਰਸਬਦੀ ਜਾਪੈ॥ ਹਰਿ ਹਰਿ ਨਾਮੁ ਧਿਆਈਐ ਹਉਮੈ ਅਗਿਆਨੁ ਗਵਾਪੈ॥ ਅੰਦਰੁ ਅੰਮ੍ਰਿਤਿ ਭਰਪੂਰੁ ਹੈ ਚਾਖਿਆ ਸਾਦੁ ਜਾਪੈ॥ ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰਿ ਰਸਿ ਧ੍ਰਾਪੈ॥ ਹਰਿ ਕਿਰਪਾ ਧਾਰਿ ਪੀਆਇਆ ਫਿਰਿ ਕਾਲੁ ਨ ਵਿਆਪੈ॥

ਹੋਮ ਜਗ ਜਪ ਤਪ ਸਭਿ ਸੰਜਮ ਤਟਿ ਤੀਰਥਿ ਨਹੀ ਪਾਇਆ॥ ਮਿਟਿਆ ਆਪੁ ਪਏ ਸਰਣਾਈ ਗੁਰਮੁਖਿ ਨਾਨਕ ਜਗਤੁ ਤਰਾਇਆ॥

ਕੋਟਿ ਗਿਆਨੀ ਕਥਹਿ ਗਿਆਨੁ॥ ਕੋਟਿ ਧਿਆਨੀ ਧਰਤ ਧਿਆਨੁ॥ ਕੋਟਿ ਤਪੀਸਰ ਤਪ ਹੀ ਕਰਤੇ॥ ਕੋਟਿ ਮੁਨੀਸਰ ਮੁੋਨਿ ਮਹਿ ਰਹਤੇ॥੭॥ ਅਵਿਗਤ ਨਾਥੁ ਅਗੋਚਰ ਸੁਆਮੀ॥ ਪੂਰਿ ਰਹਿਆ ਘਟ ਅੰਤਰਜਾਮੀ॥ ਜਤ ਕਤ ਦੇਖਉ ਤੇਰਾ ਵਾਸਾ॥ ਨਾਨਕ ਕਉ ਗੁਰਿ ਕੀਓ ਪ੍ਰਗਾਸਾ॥

ਪੰਡਿਤ ਜਨ ਮਾਤੇ ਪੜਿੑ ਪੁਰਾਨ॥ ਜੋਗੀ ਮਾਤੇ ਜੋਗ ਧਿਆਨ॥ ਸੰਨਿਆਸੀ ਮਾਤੇ ਅਹੰਮੇਵ॥ ਤਪਸੀ ਮਾਤੇ ਤਪ ਕੈ ਭੇਵ॥੧॥ ਸਭ ਮਦ ਮਾਤੇ ਕੋਊ ਨ ਜਾਗ॥ ਸੰਗ ਹੀ ਚੋਰ ਘਰੁ ਮੁਸਨ ਲਾਗ॥

ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ॥ ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ॥ ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ॥ ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ॥ ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ॥ ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ॥ ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ॥ ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ॥

ਗੁਰਮੁਖਿ ਹਿਰਦੈ ਸਾਂਤਿ ਹੈ ਨਾਉ ਉਗਵਿ ਆਇਆ॥ ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ॥ ਹਿਰਦਾ ਸੁਧੁ ਹਰਿ ਸੇਵਦੇ ਸੋਹਹਿ ਗੁਣ ਗਾਇਆ॥ ਮੇਰੇ ਹਰਿ ਜੀਉ ਏਵੈ ਭਾਵਦਾ ਗੁਰਮੁਖਿ ਤਰਾਇਆ॥ ਨਾਨਕ ਗੁਰਮੁਖਿ ਮੇਲਿਅਨੁ ਹਰਿ ਦਰਿ ਸੋਹਾਇਆ॥

ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥

ਸੇ ਉਧਰੇ ਜਿਨ ਰਾਮ ਧਿਆਏ॥ ਜਤਨ ਮਾਇਆ ਕੇ ਕਾਮਿ ਨ ਆਏ॥ ਰਾਮ ਧਿਆਏ ਸਭਿ ਫਲ ਪਾਏ ਧਨਿ ਧੰਨਿ ਤੇ ਬਡਭਾਗੀਆ॥ ਸਤਸੰਗਿ ਜਾਗੇ ਨਾਮਿ ਲਾਗੇ ਏਕ ਸਿਉ ਲਿਵ ਲਾਗੀਆ॥ ਤਜਿ ਮਾਨ ਮੋਹ ਬਿਕਾਰ ਸਾਧੂ ਲਗਿ ਤਰਉ ਤਿਨ ਕੈ ਪਾਏ॥ ਬਿਨਵੰਤਿ ਨਾਨਕ ਸਰਣਿ ਸੁਆਮੀ ਬਡਭਾਗਿ ਦਰਸਨੁ ਪਾਏ॥੧॥ ਮਿਲਿ ਸਾਧੂ ਨਿਤ ਭਜਹ ਨਾਰਾਇਣ॥ ਰਸਕਿ ਰਸਕਿ ਸੁਆਮੀ ਗੁਣ ਗਾਇਣ॥ ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ ਮਰਣਾ ਭਾਗਏ॥ ਸਤਸੰਗਿ ਪਾਈਐ ਹਰਿ ਧਿਆਈਐ ਬਹੁੜਿ ਦੂਖੁ ਨ ਲਾਗਏ॥ ਕਰਿ ਦਇਆ ਦਾਤੇ ਪੁਰਖ ਬਿਧਾਤੇ ਸੰਤ ਸੇਵ ਕਮਾਇਣ॥ ਬਿਨਵੰਤਿ ਨਾਨਕ ਜਨ ਧੂਰਿ ਬਾਂਛਹਿ ਹਰਿ ਦਰਸਿ ਸਹਜਿ ਸਮਾਇਣ॥੨॥ ਸਗਲੇ ਜੰਤ ਭਜਹੁ ਗੋਪਾਲੈ॥ ਜਪ ਤਪ ਸੰਜਮ ਪੂਰਨ ਘਾਲੈ॥ ਨਿਤ ਭਜਹੁ ਸੁਆਮੀ ਅੰਤਰਜਾਮੀ ਸਫਲ ਜਨਮੁ ਸਬਾਇਆ॥ ਗੋਬਿਦੁ ਗਾਈਐ ਨਿਤ ਧਿਆਈਐ ਪਰਵਾਣੁ ਸੋਈ ਆਇਆ॥ ਜਪ ਤਾਪ ਸੰਜਮ ਹਰਿ ਹਰਿ ਨਿਰੰਜਨ ਗੋਬਿੰਦ ਧਨੁ ਸੰਗਿ ਚਾਲੈ॥ ਬਿਨਵੰਤਿ ਨਾਨਕ ਕਰਿ ਦਇਆ ਦੀਜੈ ਹਰਿ ਰਤਨੁ ਬਾਧਉ ਪਾਲੈ॥੩॥ ਮੰਗਲਚਾਰ ਚੋਜ ਆਨੰਦਾ॥ ਕਰਿ ਕਿਰਪਾ ਮਿਲੇ ਪਰਮਾਨੰਦਾ॥ ਪ੍ਰਭ ਮਿਲੇ ਸੁਆਮੀ ਸੁਖਹਗਾਮੀ ਇਛ ਮਨ ਕੀ ਪੁੰਨੀਆ॥ ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ ਰੁੰਨੀਆ॥ ਲੇ ਕੰਠਿ ਲਾਏ ਸੁਖ ਦਿਖਾਏ ਬਿਕਾਰ ਬਿਨਸੇ ਮੰਦਾ॥ ਬਿਨਵੰਤਿ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ॥

ਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨ ਪੂਜ ਕਰਾਵੈਗੋ॥ ਜੋ ਜੋ ਭਗਤੁ ਹੋਇ ਸੋ ਪੂਜਹੁ ਭਰਮਨ ਭਰਮੁ ਚੁਕਾਵੈਗੋ॥

ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ ॥

ਸੇਵਾ ਸੁਰਤ ਸਬ ਗਿਆਨ ਵਿਚਾਰ ਹੈ। ਇਹੀ ਜਪ ਹੈ ਤਪ ਹੈ ਤੇ ਹਉਮੈ ਨੂੰ ਮਾਰਦਾ ਹੈ। ਜੀਵਨ ਵਿਛ ਜਿਉਂਦਾ ਹੀ ਮੁਕਤ ਕਰਦਾ ਹੈ।

ਸੇਵਾ ਸੁਰਤਿ ਸਬਦਿ ਵੀਚਾਰਿ॥ ਜਪੁ ਤਪੁ ਸੰਜਮੁ ਹਉਮੈ ਮਾਰਿ॥ ਜੀਵਨ ਮੁਕਤੁ ਜਾ ਸਬਦੁ ਸੁਣਾਏ॥ ਸਚੀ ਰਹਤ ਸਚਾ ਸੁਖੁ ਪਾਏ॥

ਜਪੁ ਤਪੁ ਸੰਜਮੁ ਹਉਮੈ ਮਾਰਿ ॥

ਜਪੁ ਤਪੁ ਸੰਜਮੁ ਨਾਮੁ ਸਮੑਾਲਿਆ ॥ – ਜੇ ਨਾਮ ਹਿਰਦੇ ਵਿਛ ਸਮਾ ਗਿਆ, ਸਮਾਲਿਆ ਗਿਆ ਇਹੀ ਜਪ (ਪਛਾਣ) ਤੇ ਇਹੀ ਤਪ (ਮਨ ਨੂੰ ਤਪਾਉਣਾ) ਹੈ।

ਹੋਮ ਜਗ ਉਰਧ ਤਪ ਪੂਜਾ॥ ਕੋਟਿ ਤੀਰਥ ਇਸਨਾਨੁ ਕਰੀਜਾ॥ ਚਰਨ ਕਮਲ ਨਿਮਖ ਰਿਦੈ ਧਾਰੇ॥ ਗੋਬਿੰਦ ਜਪਤ ਸਭਿ ਕਾਰਜ ਸਾਰੇ॥੬॥ ਊਚੇ ਤੇ ਊਚਾ ਪ੍ਰਭ ਥਾਨੁ॥ ਹਰਿ ਜਨ ਲਾਵਹਿ ਸਹਜਿ ਧਿਆਨੁ॥ ਦਾਸ ਦਾਸਨ ਕੀ ਬਾਂਛਉ ਧੂਰਿ॥ ਸਰਬ ਕਲਾ ਪ੍ਰੀਤਮ ਭਰਪੂਰਿ॥

ਸੋ ਭਾਈ ਮਨ ਵਿੱਚ ਗਿਆਨ ਦੁਆਰਾ ਹੁਕਮ ਦੀ ਸੋਝੀ ਲੈਣੀ ਹੈ। ਮਨ ਨੂੰ ਗਿਆਨ ਦੀ ਅੱਗ ਵਿਛ ਤਪਾ ਕੇ ਢਾਲਣਾ ਹੈ ਕੇ ਇਸ ਵਿਛ ਵਿਕਾਰ ਨਾ ਉੱਠਣ ਜਾਂ ਹਾਵੀ ਹੋਣ। ਸਹਿਜ ਪੈਦਾ ਹੋਣ ਤੇ ਸਹਿਜ ਦਾ ਧਿਆਨ ਰੱਖ ਕੇ ਜੋ ਅਡੋਲ ਅਵਸਥਾ ਬਣਦੀ ਹੈ ਉਹ ਹੀ ਭਗਤੀ ਮਾਰਗ ਹੈ। ਇਸ ਲਈ ਕਿਸੇ ਜੰਗਲ ਹਿਮਾਲਿਆ ਜਾਂ ਕਿਸੇ ਭੋਰੇ ਵਿੱਚ ਜਾ ਕੇ ਲੁਕਣ ਦੀ ਲੋੜ ਨਹੀਂ ਪੈੰਦੀ। ਹੁਕਮ ਨੂੰ ਜਪ (ਪਛਾਣ) ਕੇ ਵੀਚਾਰ ਕੇ ਆਪਣੇ ਕਿਰਦਾਰ ਵਿੱਚ ਸਹਿਜ ਧਾਰਣ ਕਰ “ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥”, ਵਿਕਾਰਾ ਤੋਂ ਮੁਕਤੀ ਹੋ ਜਾਣੀ। ਸੋ ਧਿਆਨ ਰਹੇ ਆਦਿ ਬਾਣੀ ਅਤੇ ਦਸਮ ਬਾਣੀ ਦੋਵੇਂ ਗਿਆਨ ਦੀ ਗੱਲ ਕਰਦੇ ਹਨ। ਜਿੱਥੇ ਵੀ ਤਪ ਦੀ ਗੱਲ ਹੋਈ ਹੈ ਉੱਥੇ ਮਨ ਨੂੰ ਗਿਆਨ ਨਾਲ ਤਪਾਉਣ ਦੀ ਗੱਲ ਹੋਈ ਹੈ।

Resize text