ਚਰਿਤ੍ਰੋਪਖ੍ਯਾਨ ਚਰਿਤ੍ਰ ਤਿੰਨ ਸੌ ਸਤਾਸੀਵਾਂ (੩੮੭) – Charitropakhyan charitra 387
ਚਰਿਤ੍ਰ ਤੀਨ ਸੌ ਸਤਾਸੀ (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ)
ਅਫਜੂੰ॥ ਚੌਪਈ॥ ਮਾਰਵਾਰ ਇਕ ਭੂਪ ਭਨਿਜੈ॥ ਚੰਦ੍ਰ ਸੈਨ ਤਿਹ ਨਾਮ ਕਹਿਜੈ॥ ਸ੍ਰੀ ਜਗ ਮੋਹਨ ਦੇ ਤਿਹ ਨਾਰਿ॥ ਘੜੀ ਆਪੁ ਜਨੁ ਬ੍ਰਹਮ ਸੁ ਨਾਰ॥੧॥ – ਮਾਰਵਾਰ ਦੇ ਦੇਸ਼ ਵਿੱਚ ਇੱਕ ਰਾਜਾ ਰਹਿੰਦਾ ਸੀ । ਉਸ ਰਾਜੇ ਦਾ ਨਾਮ ਚੰਦਰ ਸੈਨ ਸੀ। ਉਸਨੂੰ ਪਰਮੇਸਰ ਨੇ ਇੱਕ ਰਾਣੀ ਵੀ ਖਖਸ਼ੀ ਸੀ। ਉਹ ਰਾਣੀ ਬਹੁਤ ਨੇਕ ਤੇ ਪਵਿੱਤਰ ਸੁਭਾਉ ਵਾਲੀ ਮੰਨੀ ਜਾਂਦੀ ਸੀ
ਚੰਦ੍ਰਵਤੀ ਇਹ ਪੁਰੀ ਬਿਰਾਜੈ॥ ਨਾਗ ਲੋਕ ਜਾ ਕੌ ਲਖਿ ਲਾਜੈ॥ ਹੋਡ ਪਰੀ ਇਕ ਦਿਨ ਤਿਨ ਮਾਹ॥ ਬਚਨ ਕਹਾ ਤ੍ਰਿਯ ਸੌ ਲਰ ਨਾਹ॥੨॥ – ਚੰਦ੍ਰ ਨਾਮ ਵਾਂਗ ਉਹ ਸੁੰਦਰ ਸੀ। ਉਸਦੀ ਸੋਭਾ ਦੇਖ ਕੇ ਨਾਗ ਲੋਕ ਵੀ ਲੱਜਾ ਮਹਿਸੂਸ ਕਰਦੇ ਸਨ। ਇੱਕ ਦਿਨ ਉਸਦੇ ਮਨ ਵਿੱਚ ਇੱਛਾ ਜਾਗੀ। ਉਸ ਨੇ ਕਿਹਾ ਕਿ ਉਹ ਕਿਸੇ ਨਾਲ ਝਗੜਾ ਨਹੀਂ ਕਰਦੀ।
ਐਸੀ ਕਵਨ ਜਗਤ ਮੈ ਨਾਰੀ॥ ਕਾਨ ਨ ਸੁਨੀ ਨ ਨੈਨ ਨਿਹਾਰੀ॥ ਪਤਿਹਿ ਢੋਲ ਕੀ ਢਮਕ ਸੁਨਾਵੈ॥ ਬਹੁਰਿ ਜਾਰ ਸੌ ਭੋਗ ਕਮਾਵੈ॥੩॥ – ਐਸੀ ਕੌਣ ਇਸ ਜਗਤ ਵਿੱਚ ਇਸਤਰੀ ਹੈ। ਜਿਸ ਬਾਰੇ ਕਦੇ ਕੰਨਾਂ ਨਾਲ ਨਹੀਂ ਸੁਣਿਆ ਤੇ ਅੱਖਾਂ ਨਾਲ ਨਹੀਂ ਵੇਖਿਆ। ਜੋ ਪਤੀ ਨੂੰ ਢੋਲ ਵਾਂਗ ਢਮਕ ਸੁਣਾਉਂਦੀ ਹੈ। ਅਤੇ ਫਿਰ ਕਿਸੇ ਹੋਰ ਮਰਦ ਨਾਲ ਮਿਲਾਪ ਕਰਦੀ ਹੈ ।
ਕੇਤਕ ਦਿਨ ਬੀਤਤ ਜਬ ਭਏ॥ ਤਿਯ ਕੌ ਬਚ ਸਿਮਰਨ ਹ੍ਵੈ ਗਏ॥ ਅਸ ਚਰਿਤ੍ਰ ਕਰਿ ਪਤਿਹਿ ਦਿਖਾਊਾਂ॥ ਭਜੌ ਜਾਰ ਅਰ ਢੋਲ ਬਜਾਊਾਂ॥੪॥ – ਕੁਝ ਦਿਨ ਬੀਤ ਜਾਣ ਤੋਂ ਬਾਅਦ ਉਸਨੂਂ ਬਚਨ ਫੇਰ ਯਾਦ ਆਏ । ਉਸ ਨੇ ਸੋਚਿਆ ਕਿ ਮੈਂ ਵੀ ਐਸਾ ਹੀ ਚਰਿਤ੍ਰ ਕਰਕੇ ਪਤੀ ਨੂੰ ਦਿਖਾਵਾਂਗੀ । ਫਿਰ ਮੈਂ ਪਰਾਏ ਮਰਦ ਨਾਲ ਮਿਲਾਂਗੀ ਅਤੇ ਪਤੀ ਨੂੰ ਢੋਲ ਵਾਂਗ ਬਜਾਵਾਂਗੀ।
ਤਬ ਤੇ ਇਹੈ ਟੇਵ ਤਿਨ ਡਾਰੀ॥ ਔਰਨ ਤ੍ਰਿਯ ਸੌ ਪ੍ਰਗਟ ਉਚਾਰੀ॥ ਮੈ ਧਰਿ ਸੀਸ ਪਾਨਿ ਕੋ ਸਾਜਾ॥ ਭਰਿ ਲ੍ਯੈਹੌ ਜਲ ਨ੍ਰਿਪ ਕੇ ਕਾਜਾ॥੫॥ – ਤਦੋਂ ਤੋਂ ਉਸ ਨੇ ਇਹੀ ਮਨ ਵਿੱਚ ਧਾਰ ਲਈ । ਉਹ ਹੋਰ ਇਸਤ੍ਰੀਆਂ ਅੱਗੇ ਇਹ ਗੱਲ ਖੁੱਲ੍ਹ ਕੇ ਕਹਿੰਦੀ ਸੀ । ਮੈਂ ਸਿਰ ਤੇ ਦਾ ਭਾਂਡਾ/ਸਾਜ ਰੱਖਾਂਗੀ। ਅਤੇ ਰਾਜੇ ਲਈ ਪਾਣੀ ਭਰ ਕੇ ਲਿਆਵਾਂਗੀ।
ਬਚਨ ਸੁਨਤ ਰਾਜਾ ਹਰਖਾਨੋ॥ ਤਾ ਕੌ ਅਤਿ ਪਤਿਬ੍ਰਤਾ ਜਾਨੋ॥ ਨਿਜੁ ਸਿਰ ਕੈ ਰਾਨੀ ਘਟ ਲ੍ਯਾਵੈ॥ ਆਨਿ ਪਾਨਿ ਪੁਨਿ ਮੁਝੈ ਪਿਲਾਵੈ॥੬॥ – ਰਾਜੇ ਨੇ ਇਹ ਗੱਲ ਸੁਣ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ । ਉਸ ਨੇ ਉਸਨੂੰ ਬਹੁਤ ਪਤਿਵ੍ਰਤਾ ਇਸਤਰੀ ਸਮਝਿਆ। ਰਾਣੀ ਆਪਣੇ ਸਿਰ ਤੇ ਘੜਾ ਰੱਖ ਕੇ ਪਾਣੀ ਲਿਆਵੇ। ਅਤੇ ਫਿਰ ਉਹ ਪਾਣੀ ਮੈਨੂੰ (ਰਾਜੇ ਨੂੰ) ਪਿਲਾਵੇ।
ਇਕ ਦਿਨ ਤ੍ਰਿਯ ਪਿਯ ਸੋਤ ਜਗਾਈ॥ ਲੈ ਘਟ ਕੌ ਕਰ ਚਲੀ ਬਨਾਈ॥ ਜਬ ਤੁਮ ਢੋਲ ਢਮਕ ਸੁਨਿ ਲੀਜੋ॥ ਤਬ ਇਮਿ ਕਾਜ ਰਾਜ ਤੁਮ ਕੀਜੋ॥੭॥ – ਇੱਕ ਦਿਨ ਇਸਤਰੀ ਨੇ ਪਤੀ ਨੂੰ ਸੌਂਦੇ ਤੋਂ ਜਗਾਇਆ । ਉਸ ਨੇ ਘੜਾ ਚੁੱਕਿਆ ਅਤੇ ਪਾਣੀ ਭਰਨ ਲਈ ਚੱਲ ਪਈ । ਉਸ ਨੇ ਕਿਹਾ ਜਦੋਂ ਤੁਸੀਂ ਢੋਲ ਦੀ ਆਵਾਜ਼ ਸੁਣੋ। ਤਦੋਂ ਤੁਸੀਂ ਇਸੇ ਤਰ੍ਹਾਂ ਰਾਜ ਦਾ ਕੰਮ ਕਰਨਾ ।
ਪ੍ਰਥਮ ਸੁਨ੍ਯੋ ਸਭ ਢੋਲ ਬਜਾਯੋ॥ ਜਨਿਯਹੁ ਰਾਨੀ ਡੋਲ ਧਸਾਯੋ॥ ਦੁਤਿਯ ਢਮਾਕ ਸੁਨੋ ਜਬ ਗਾਢਾ॥ ਜਨਿਯਹੁ ਤਰੁਨਿ ਕੂਪ ਤੇ ਕਾਢਾ॥੮॥
– ਪਹਿਲੀ ਵਾਰ ਜਦੋਂ ਰਾਜੇ ਨੇ ਢੋਲ ਦੀ ਆਵਾਜ਼ ਸੁਣੀ, ਉਸ ਨੇ ਸਮਝਿਆ ਕਿ ਰਾਣੀ ਨੇ ਘੜਾ ਪਾਣੀ ਵਿੱਚ ਡੁਬੋ ਦਿੱਤਾ ਹੈ । ਦੂਜੀ ਵਾਰ ਜਦੋਂ ਢਮਾਕਾ ਜ਼ੋਰ ਨਾਲ ਸੁਣਿਆ, ਉਸ ਨੇ ਸਮਝਿਆ ਕਿ ਰਾਣੀ ਨੇ ਘੜਾ ਖੂ ਤੋਂ ਕੱਢ ਲਿਆ ਹੈ।
ਤਹਿਕ ਲਹੌਰੀ ਰਾਇ ਭਨਿਜੈ॥ ਜਾ ਸੰਗ ਤ੍ਰਿਯ ਕੋ ਹੇਤੁ ਕਹਿਜੈ॥ ਲਯੋ ਤਿਸੀ ਕੋ ਤੁਰਤ ਮੰਗਾਇ॥ ਭੋਗ ਕਿਯਾ ਅਤਿ ਰੁਚਿ ਉਪਜਾਇ॥੯॥ – ਤਹਿਕ ਲਹੌਰੀ ਨਾਮ ਦਾ ਇੱਕ ਰਾਜਾ ਸੀ । ਉਸ ਨਾਲ ਉਸ ਇਸਤਰੀ ਦਾ ਪਿਆਰ ਦੱਸਿਆ ਜਾਂਦਾ ਹੈ । ਰਾਣੀ ਨੇ ਉਸਨੂੰ ਤੁਰੰਤ ਬੁਲਵਾ ਲਿਆ । ਉਸ ਨਾਲ ਮਿਲਾਪ ਕਰਨ ਦੀ ਉਸਨੂੰ ਬਹੁਤ ਰੁਚੀ ਹੋਈ।
ਪ੍ਰਥਮ ਜਾਰ ਜਬ ਧਕਾ ਲਗਾਯੋ॥ ਤਬ ਰਾਨੀ ਲੈ ਢੋਲ ਬਜਾਯੋ॥ ਜਬ ਤਿਹ ਲਿੰਗ ਸੁ ਭਗ ਤੇ ਕਾਢਾ॥ ਤ੍ਰਿਯ ਦਿਯ ਢੋਲ ਢਮਾਕਾ ਗਾਢਾ॥੧੦॥ – ਪਹਿਲੀ ਵਾਰ ਜਦੋਂ ਪਰਾਏ ਮਰਦ ਨੇ ਆਪਣਾ ਅੰਗ ਇਸਤ੍ਰੀ ਦੇ ਭਗ ਵਿੱਚ ਪਾ ਕੇ ਦਿੱਤਾ, ਰਾਣੀ ਨੇ ਢੋਲ ਬਜਾ ਦਿੱਤਾ। ਅੰਤ ਵਿੱਚ ਜਦੋਂ ਉਸ ਨੇ ਆਪਣਾ ਅੰਗ ਉਸ ਤੋਂ ਹਟਾਇਆ, ਰਾਣੀ ਨੇ ਜ਼ੋਰ ਦਾ ਢਮਾਕਾ ਫੇਰ ਕਰ ਦਿੱਤਾ।
ਤਬ ਰਾਜੈ ਇਹ ਭਾਤਿ ਬਿਚਾਰੀ॥ ਡੋਰਿ ਕੂਪ ਤੇ ਨਾਰਿ ਨਿਕਾਰੀ॥ ਤਿਨ ਤ੍ਰਿਯ ਭੋਗ ਜਾਰ ਸੌ ਕੀਨਾ॥ ਰਾਜਾ ਸੁਨਤ ਦਮਾਮੋ ਦੀਨਾ॥੧੧॥ – ਰਾਜੇ ਨੇ ਇਹ ਗੱਲ ਸੋਚੀ ਕਿ ਰਾਣੀ ਪਾਣੀ ਵਿੱਚੋਂ ਘੜਾ ਨਿਕਾਲ ਰਹੀ ਹੈ। ਪਰ ਦੂਜੇ ਪਾਸੇ ਇਸਤਰੀ ਨੇ ਪਰਾਏ ਮਰਦ ਨਾਲ ਮਿਲਾਪ ਕੀਤਾ । ਰਾਜੇ ਨੂੰ ਇਸਦਾ ਪਤਾ ਨਾ ਲੱਗਿਆ ਤੇ ਉਹ ਦਮਾਮਾ (ਢੋਲ) ਸੁਣ ਕੇ ਸੋਚਦਾ ਰਹਿਆ ਕੇ ਰਾਣੀ ਪਾਣੀ ਭਰਦੀ ਪਈ ਹੈ।
ਪ੍ਰਥਮ ਜਾਰ ਸੌ ਭੋਗ ਕਮਾਯੋ॥ ਬਹੁਰੋ ਢੋਲ ਢਮਾਕ ਸੁਨਾਯੋ॥ ਭੂਪ ਕ੍ਰਿਯਾ ਕਬਹੂੰ ਨ ਬਿਚਾਰੀ॥ ਕਹਾ ਚਰਿਤ੍ਰ ਕਿਯਾ ਇਮ ਨਾਰੀ॥੧੨॥ – ਪਹਿਲੀ ਵਾਰ ਉਸ ਇਸਤਰੀ ਨੇ ਪਰਾਏ ਮਰਦ ਨਾਲ ਮਿਲਾਪ ਕੀਤਾ । ਫਿਰ ਉਸ ਨੇ ਰਾਜੇ ਨੂੰ ਢੋਲ ਦੀ ਆਵਾਜ਼ ਸੁਣਾਈ। ਰਾਜੇ ਨੇ ਕਦੇ ਵੀ ਇਸ ਗੱਲ ਦਾ ਵਿਚਾਰ ਨਹੀਂ ਕੀਤਾ ਕਿ ਕੀ ਹੋ ਰਿਹਾ ਹੈ। ਉਹ ਨਾਰੀ ਦਾ ਚਰਿੱਤਰ ਹੀ ਨਹੀਂ ਸਮਝ ਸਕਿਆ।
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥੩੮੭॥੬੯੨੩॥ – ਇਸ ਨਾਲ ਇਹ ਚਰਿਤ੍ਰ ਸਮਾਪਤ ਹੁੰਦਾ ਹੈ । ਇਹ ਤ੍ਰਿਯਾ ਚਰਿਤ੍ਰ ਮੰਤਰੀ ਅਤੇ ਰਾਜੇ ਦੇ ਸੰਬਾਦ ਦੇ ਰੂਪ ਵਿੱਚ ਦਰਸਾਇਆ ਗਿਆ ਹੈ । ਇਹ ਤਿੰਨ ਸੌ ਸਤਾਸੀਵਾਂ ਚਰਿਤ੍ਰ ਦਾ ਅੰਤ ਹੈ ।
ਇਸ ਚਰਿਤ੍ਰ ਦਾ ਨੈਤਿਕ ਸਾਰ
ਇਹ ਚਰਿੱਤਰ ਪੜ੍ਹ ਕੇ ਪਤਾ ਲਗਦਾ ਹੈ ਕੇ ਪਹਿਲੇ ਸਮਿਆਂ ਵਿੱਚ ਰਾਣੀ ਲਈ ਮਹਲ ਤੋਂ ਨਿਕਲਣਾ ਔਖਾ ਹੁੰਦਾ ਸੀ। ਰਾਣੀ ਆਪਣੇ ਕਾਮ ਦੀ ਵਾਸ਼ਨਾ ਨੂੰ ਪੂਰਾ ਕਰਨ ਲਈ ਕਿਵੇਂ ਆਪ ਪਾਣੀ ਭਰ ਕੇ ਲੈਕੇ ਆਉਣ ਦਾ ਬਹਾਨਾ ਬਣਾ ਕੇ ਮਹਲ ਵਿੱਚੋਂ ਨਿਕਲਦੀ ਹੈ। ਰਾਜੇ ਨੂੰ ਦੂਰੋਂ ਪਤਾ ਲਗਦਾ ਰਹੇ ਕੇ ਘੜਾ ਪਾਣੀ ਵਿੱਚ ਪਾ ਕੇ ਭਰਿਆ ਜਾ ਰਹਿਆ ਹੈ ਤੇ ਕਦੋ ਕੱਡਿਆ ਜਾ ਰਹਿਆ ਹੈ, ਇਸ ਲਈ ਢੋਲ ਦੀ ਆਵਾਜ਼ ਦਾ ਬਹਾਨਾ ਬਣਾਇਆ ਗਿਆ। ਜਦੋਂ ਤਕ ਢੋਲ ਸੁਣਦਾ ਰਹਿਆ ਰਾਜੇ ਨੂੰ ਇੱਦਾਂ ਹੀ ਲਗਦਾ ਰਹਿਆ ਕੇ ਪਾਣੀ ਭਰ ਕੇ ਲੈਕੇ ਆਉਣ ਦੀ ਕ੍ਰੀਆ ਠੀਕ ਚਲ ਰਹੀ ਹੈ, ਰਾਜਾ ਆਪਣਾ ਰਾਜ ਕਾਰ ਕਰਦਾ ਰਹਿਆ ਇਸ ਸੰਤੁਸ਼ਟੀ ਨਾਲ ਕੇ ਸਬ ਠੀਕ ਚਲਦਾ ਹੈ ਤੇ ਉਸਦੀ ਪਿੱਠ ਪਿੱਛੇ ਰਾਣੀ ਪਰਾਏ ਮਰਦ ਨਾਲ ਕਾਮ ਵਿੱਚ ਲੱਗੀ ਰਹੀ।
ਦਸਮ ਬਾਣੀ ਵਿਛ ਪੁਰਸ਼ਾਂ ਦੇ ਚਰਿੱਤਰ ਵੀ ਤੇ ਨਾਰੀ ਦੇ ਚਰਿੱਤਰ ਵੀ ਸਮਝਾਏ ਗਏ ਹਨ। ਗਹਿਰੀ ਗਲ ਸਮਝਾਉਣ ਲਈ ਉਦਾਹਰਣ ਦੇ ਤੌਰ ਤੇ ਇਹ ਚਰਿੱਤਰ ਵਰਤੇ ਗਏ ਹਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦੀ ਵਿਕਾਰ ਮਨੁੱਖ ਤੋਂ ਕੀ ਕੁੱਝ ਕਰਾ ਸਕਦੇ ਹਨ। ਵੱਖ ਵੱਖ ਮਨੁੱਖਾਂ ਨੂੰ ਗੱਲ ਵੱਖਰੇ ਤਰੀਕੇ ਨਾਲ ਸਮਝ ਵਿੱਚ ਆਉਂਦੀ ਹੈ। ਕਈਆਂ ਨੂੰ ਸਪਸ਼ਟ ਦੱਸ ਦੇਵੋ ਸਮਝ ਲੱਗ ਜਾਂਦੀ ਹੈ। ਕਰੀਆਂ ਨੂੰ ਵਿਕਾਰਾਂ ਨਾਲ ਹੋਣ ਵਾਲੇ ਨੁਕਸਾਨ ਦੱਸ ਦੇਵੋ ਸਮਝ ਆ ਜਾਂਦੀ ਹੈ, ਕਈਆਂ ਨੂੰ ਕਹਾਣੀ ਰੂਪ ਵਿੱਚ ਦੱਸਿਆਂ ਗੱਲ ਸਮਝ ਲਗਦੀ ਹੈ। ਚਰਿੱਤਰ ਪਾਖਿਆਨ ਦਾ ਸ਼ਬਦੀ ਅਰਥ ਹੀ ਚਰਿੱਤਰਾਂ ਦਾ ਨਾਟਕੀ ਰੂਪ ਵਿੱਚ ਵਰਣਨ ਹੈ। ਜਿਵੇਂ ਪਿਤਾ ਬਾਲਕ ਨੂੰ ਹਰ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਗੁਰੂਆਂ ਨੇ, ਭਗਤਾਂ ਨੇ, ਭੱਟ ਸਾਹਿਬਾਨ ਅਤੇ ਸੂਝਵਾਨ ਸਿੱਖਾਂ ਨੇ ਇਹ ਤਰੀਕੇ ਵਰਤ ਕੇ ਸਮਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਰੀ ਅਖੌਤੀ ਵਿਦਵਾਨ ਸ਼ਬਦਾਂ ਦੀ ਚੋਣ ਤੇ ਇਤਰਾਜ ਜਾਹਿਰ ਕਰਦੇ ਹਨ ਪਰ ਜਿਹਨਾਂ ਦੇ ਆਪਣੇ ਕਿਰਦਾਰ ਸਾਫ ਨਾ ਹੋਣ ਉਹਨਾਂ ਦਾ ਧਿਆਨ ਸੇਧ ਵੱਲ ਨਾ ਹੋਕੇ ਸ਼ਬਦਾਂ ਵੱਲ ਰਹਿੰਦਾ ਹੈ। ਗੁਰੂ ਨੇ ਸ਼ਬਦ ਵਰਤਣ ਲੱਗੇ ਸੰਕੋਚ ਨਹੀਂ ਕਰਨਾ ਹੁੰਦਾ। ਜੋ ਕਥਾ ਜਿਵੇਂ ਹੈ ਉਵੇਂ ਹੀ ਬਿਆਨ ਕਰਨੀ ਹੁੰਦੀ ਹੈ। ਗੁਰਬਾਣੀ ਵਿਚਾਰਨ ਤੇ ਪਤਾ ਲਗਦਾ ਹੈ ਕੇ ਇਹ ਗਿਆਨ ਹੈ ਮਨ ਕਿਵੇਂ ਸੋਚਦਾ। ਜਿਹੜੇ ਗੁਣ ਮਨੁੱਖ ਨੂੰ ਜੀਵਨ ਬਸਰ ਲਈ ਮਿਲੇ ਸੀ ਵਿਕਾਰ ਕਿਵੇਂ ਬਣ ਗਏ। ਮਨ ਕਿਵੇਂ ਵਸ ਵਿੱਚ ਆਵੇ। ਹੁਕਮ ਭਾਣੇ ਦੀ ਸਮਝ ਸੀ। ਸ਼ਬਦਾਂ ਵਿੱਚ, ਚਿਤਰਾਂ ਵਿੱਚ, ਬੋਲਾ ਵਿੱਚ, ਪੱਥਰ ਦੀ ਮੂਰਤੀ ਤਕ ਵਿੱਚ ਅਸਲੀਲਤਾ ਲੱਭ ਲੈਂਦੇ ਹਨ। ਜਦੋਂ ਮਨ ਸਾਫ਼ ਹੀ ਨਹੀਂ ਹੋਇਆ ਤਾਂ ਸੁਪਨੇ ਵਿੱਚ ਵੀ ਕਾਮ ਹੀ ਦਿਸਦਾ। ਸ਼ਬਦ ਕੇਵਲ ਗਿਆਨ, ਚੇਤਨਾ, ਖਿਆਲ, ਸੋਚ ਦਾ ਪ੍ਰਗਟਾਵਾ ਕਰਨ ਲਈ ਹੁੰਦੇ ਹਨ। ਮਨ ਚਸ਼ਮੇ ਵਾਂਗ ਹੁੰਦਾ ਹੈ, ਜੇ ਮੈਲਾ ਹੋਵੇ ਸਬ ਕੁਝ ਮੈਲਾ ਦਿਸਦਾ। ਜੋ ਤੁਸੀਂ ਲਿਖ ਕੇ ਭੇਜਿਆ ਉਸਤੇ ਤੁਹਾਡਾ ਇਤਰਾਜ਼ ਇਹ ਦਰਸਾਉਂਦਾ ਹੈ ਕੇ ਤੁਸੀਂ ਗੁਰਬਾਣੀ ਵਿਚਾਰ ਕੇ ਮਨ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਉਦਾਂ ਹੀ ਹੈ ਜਿਵੇਂ ਇੱਕ ਪਹਿਲੀ ਕਲਾਸ ਦੇ ਬੱਚੇ ਨੂੰ ਮੈਡੀਕਲ ਸਾਈਂਸ ਦੀ ਕਿਤਾਬ ਹੱਥ ਲਗ ਜਾਵੇ ਤੇ ਉਹ ਸਰਜਰੀ ਸਮਝਾਉਣ ਵਾਲੇ ਪੰਨੇ ਪੜ ਕੇ ਕਹੇ ਇਹ ਤਾਂ ਚੀਰ ਫਾੜ ਸਿਖਾ ਰਹੀ ਹੈ।
ਖਾਲਸੇ ਨੂੰ ਹਰੇਕ ਤਰੀਕੇ ਦੀ ਸਿਕਸ਼ਾ ਦਿੱਤੀ ਹੈ ਪਾਤਿਸ਼ਾਹ ਨੇ। ਪਹਿਲੇ ਪਾਤਿਸ਼ਾਹ ਤੋਂ ਲੈਕੇ ਦਸਮ ਪਾਤਿਸ਼ਾਹ ਨੇ ਇੱਕ ਇੱਕ ਵਿਕਾਰ, ਗੁਣ ਅਵਗੁਣ ਬਾਰੇ ਗੱਲ ਕੀਤੀ ਹੈ। ਦਸਮ ਪਾਤਿਸ਼ਾਹ ਨੇ ਚਰਿੱਤਰ ਦੱਸੇ ਹਨ ਕੇ ਕਿਵੇਂ ਕਿਵੇਂ ਦੇ ਲੋਕ ਤੁਹਾਨੂੰ ਮਿਲਣਗੇ। ਕਾਮ ਦੇ ਰਾਹੀਂ ਕਿਵੇਂ ਰਾਜੇ ਤਰ ਕਾਬੂ ਕਰਦੇ ਰਹੇ ਹਨ ਦੁਸ਼ਮਨ। ਜਦੋਂ ਸਿੱਧੀ ਸਪਸ਼ਟ ਗੱਲ ਹੋਵੇਗੀ ਗੁਰੂ ਨੇ ਸ਼ਬਦ ਵਰਤਣ ਲੱਗੇ ਕੋਈ ਘਬਰਾਹਟ ਨਹੀਂ ਵਰਤਣੀ। ਜਦੋਂ ਆਪ ਬੰਦਾ ਤੋਤੋ, ਨੁੰਨੀ ਕਹਿ ਕੇ ਗੁਪਤ ਅੰਗਾਂ ਨੂੰ ਬੱਚਿਆਂ ਮੁਹਰੇ ਵਰਤਦਾ ਹੈ ਤਾਂ ਉਸਦੀ ਨਿਜੀ ਘਬਰਾਹਟ ਸਪਸ਼ਟ ਹੁੰਦੀ ਹੈ। ਪਤਾ ਬੱਚੇ ਨੂੰ ਵੀ ਤੇ ਮਾਂ ਬਾਪ ਨੂੰ ਵੀ ਹੁੰਦਾ ਹੈ ਕੇ ਗੱਲ ਕਿਸਦੀ ਹੋ ਰਹੀ ਹੈ। ਪਰ ਮਾਂ ਬਾਪ ਨੂੰ ਲੰਡ, ਭੱਗ, ਲਿੰਗ ਨਾ ਵਰਤ ਕੇ ਇਹ ਲਗ ਰਹਿਆ ਹੁੰਦਾ ਹੈ ਕੇ ਉਹਨਾਂ ਗਂਦੇ ਸ਼ਬਦ ਬੱਚੇ ਮੁਹਰੇ ਨਹੀਂ ਵਰਤੇ। ਗੰਦ, ਅਸ਼ਲੀਲਤਾ ਨਾ ਸ਼ਬਦਾਂ ਵਿੱਚ ਹੁੰਦੀ ਹੈ ਨਾ ਹੀ ਅੰਗਾਂ ਵਿੱਚ। ਇਹ ਸੋਚ ਵਿੱਚ ਹੁੰਦੀ ਹੈ। ਮੈਂ ਰੋਜ ਇਹੋ ਜਿਹੇ ਬੰਦੇ ਵੇਖਦਾ ਹਾਂ ਜਿਹੜੇ ਕਾਮ ਗ੍ਰਸਤ ਇਤਨੇ ਹਨ ਕੇ ਲੋਕਾਂ ਤੇ ਕਪੜਿਆਂ ਦੇ ਪਿੱਛੇ ਕੀ ਹੈ ਮਨ ਰਾਹੀਂ ਝਾਤੀ ਮਾਰ ਰਹੇ ਹੁੰਦੇ ਹਨ ਆਪਣੀ ਸੋਚ ਵਿੱਚ ਅਤਪਣੀ ਕਲਪਨਾ ਵਿੱਚ ਅੰਗ ਵੇਖ ਰਹੇ ਹੁੰਦੇ ਹਨ।
ਮਨ ਨਿਰਮਲ (ਮਲ ਰਹਿਤ) ਕਰੋ ਜੀ। ਜਿਹੜੀਆਂ ਪੰਕਤੀਆਂ ਤੁਸੀਂ ਭੇਜੀਆਂ ਹਨ ਚਰਿਤ੍ਰਾਂ ਦੀ ਸਿੱਖਿਆ ਦਾ ਹਿੱਸਾ ਹਨ। ਕੋਕ ਸ਼ਾਸਤਰ ਵੀ, ਚਰਿਤਰ ਵੀ ਬਣੇ, ਲਿਖੇ, ਪੜੈ ਸਮਝੇ ਵਿਚਾਰੇ ਜਾਣੇ ਹੁਕਮ ਵਿੱਚ। ਜੇ ਕਿਸੇ ਦਾ ਚਰਿੱਤਰ ਮਾੜਾ ਹੈ ਉਹ ਵੀ ਹੁਕਮ, ਜੇ ਚੰਗਾ ਹੈ ਉਹ ਵੀ ਹੁਕਮ, ਕੋਈ ਭਰਮ ਵਿੱਚ ਹੈ ਉਹ ਵੀ ਹੁਕਮ, ਜੋ ਭਗਤੀ ਕਰ ਰਹਿਆ ਹੈ ਉਹ ਵੀ ਹੁਕਮ। ਜਾ ਕੇ ਵੇਖੋ ਛਟੀ ਕਲਾਸ ਤੋਂ ਜੀਵ ਵਿਗਿਆਨ ਦੀਆਂ ਕਿਤਾਬਾਂ ਵਿੱਚ ਅੰਗਾਂ ਬਾਰੇ ਪੜ੍ਹਾਇਆ ਜਾ ਰਹਿਆ ਹੈ। ਨਿੱਕੇ ਬੱਚੇ ਨੂੰ ਗੁਡ ਟੱਚ ਬੈਡ ਟੱਚ ਪੜਾਇਆ ਜਾ ਰਹਿਆ ਹੈ ਤਾਂ ਕੇ ਸੁਚੇਤ ਰਹੇ। ਡਾਕਟਰ ਨਰਸਾਂ ਨੂੰ ਪੜਾਉਣ ਲਈ ਸਪਸ਼ਟ ਸ਼ਬਦ ਵਰਤੇ ਜਾਂਦੇ ਹਨ ਤਾਂ ਕੇ ਉਹ ਇਲਾਜ ਕਰ ਸਕਣ। ਡਾਕਟਰ ਨਰਸਾਂ ਸਾਡੇ ਤੋਂ ਹਜਾਰ ਦਰਜੇ ਚੰਗੇ ਹਨ, ਰੋਜ ਗੁਪਤ ਅੰਗ ਵੇਖਦੇ ਹਨ, ਬੱਚਿਆਂ ਨੂੰ ਜਨਮ ਦਿੰਦੇ ਹਨ। ਬਿਮਾਰ ਲੋਕਾਂ ਦੇ ਗੁਪਤ ਅੰਗ ਫੜਨੇ ਵੀ ਪੈਂਦੇ ਹਨ ਉਹਨਾਂ ਨੂੰ ਅਸ਼ਲੀਲਤਾ ਨਹੀਂ ਦਿਸਦੀ। ਗੁ੍ਰੂ ਨੇ ਗੱਲ ਸਮਝਾਉਣ ਲੱਗੇ ਘਬਰਾਉਣਾ ਨਹੀਂ ਹੈ। ਸ਼ਬਦਾਂ ਦੀ ਪਰਵਾਹ ਨਹੀਂ ਕਰਨੀ। ਜਿਸਨੇ ਚਰਿੱਤਰ ਲਿਖੇ ਹਨ ਉਸਨੂੰ ਅਸੀਂ ਹਰਿ ਦਾ ਰੂਪ ਮੰਨਦੇ ਹਾਂ।
ਕੋਈ ਭਾਵੇਂ ਸ਼ਬਦ ਲੱਭ ਲੱਭ ਕੇ ਅਸਲੀਲਤਾ ਵੇਖੋ ਸਾਨੂੰ ਵਿਚਾਰਨ ਤੇ ਚਰਿੱਤਰਾਂ ਦਾ ਗਿਆਨ ਵਿੱਖਦਾ ਰਹਿਣਾ। ਜੇ ਲਿੰਗ, ਭੱਗ, ਮੱਮਾ ਇਹੋ ਜਿਹੇ ਸ਼ਬਦ ਕਿਸੇ ਨੂੰ ਅਸਲੀਲ ਲਗਦੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਵਰਤੇ ਹਨ। ਸ਼ਬਦਾਂ ਨੂੰ ਵੇਖ ਪੜ੍ਹ ਕੇ ਹਾਏ ਹੋ ਕਰਨ ਦੀ ਥਾਂ ਪੂਰਾ ਪੜ੍ਹ ਵਿਚਾਰ ਕੇ ਵੇਖੋ ਗੱਲ ਕੀ ਹੋ ਰਹੀ ਹੈ।
ਚਰਿੱਤਰ ਬਣਦਾ ਹੈ ਗੁਣਾਂ ਦੇ ਨਾਲ। ਗੁਣ ਹਾਸਲ ਹੁੰਦੇ ਹਨ ਮਨੁੱਖ ਦੇ ਹਾਲਾਤ, ਉਸਦੀ ਸੰਗਤ, ਉਸਦੇ ਨਿੱਜੀ ਤਜਰਬਿਆਂ ਨਾਲ, ਉਸਦੇ ਗਿਆਨ ਨਾਲ।
ਗੁਣਾਂ ਦੀ ਮਤਿ ਹੈ ਗੁਰਮਤਿ। ਗੁਣਾਂ ਦੇ ਗਿਆਨ ਨਾਲ ਚਰਿੱਤਰ ਸਵਾਰਿਆ ਜਾਂਦਾ ਹੈ। ਜਿਵੇਂ ਗੁਰਬਾਣੀ ਆਖਦੀ ਹੈ ਕੇ “ਬਿਨੁ ਦੇਖੇ ਉਪਜੈ ਨਹੀ ਆਸਾ ॥” ਜਦੋਂ ਅਗਿਆਨਤਾ ਹੋ ਜਾਵੇ ਆਸ ਜਾਗ ਜਾਵੇ ਉਸਨੂੰ ਕਾਬੂ ਕਰਨ ਦਾ ਮਾਰਗ ਹੈ ਗਿਆਨ। ਚਰਿੱਤਰ ਦੁਆਰਾ ਪਾਤਿਸ਼ਾਹ ਨੇ ਸਪਸ਼ਟ ਕੀਤਾ ਹੈ, ਸਮਝਾਇਆ ਹੈ ਕੇ ਵੇਖੋ ਭਾਈ ਇਹ ਸਬ ਤੁਹਾਡੇ ਨਾਲ ਵੀ ਹੋ ਸਕਦਾ ਹੈ। ਧਿਆਨ ਰਹੇ। ਬਚ ਕੇ ਰਹੋ।
ਆਪਣਾ ਚਰਿੱਤਰ ਦੇਖਣ ਲਈ ਕੋਈ ਸ਼ੀਸ਼ਾ ਨਹੀਂ ਹੁੰਦਾ। ਤੁਸੀਂ ਕੀ ਕਰਦੇ ਹੋਂ ਕਿਵੇਂ ਸੋਚਦੇ ਹੋਂ ਜਦੋਂ ਕੋਈ ਦੇਖ ਨਹੀਂ ਰਹਿਆ ਹੁੰਦਾ ਉਸ ਨਾਲ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਤੁਹਾਡੇ ਅੰਦਰ ਕੀ ਹੈ, ਤੁਸੀਂ ਗੱਲ ਕਿਤਨੀ ਸਪਸ਼ਟ ਕਰਦੇਵਹੋਂ, ਝੂਠ ਤਾਂ ਨਹੀਂ ਬੋਲਦੇ, ਪ੍ਰਧਾਨਗੀ ਦੀ, ਮਸ਼ਹੂਰ ਹੋਣ ਦੀ ਕਿਤਨੀ ਲਾਲਸਾ ਹੈ ਇਸ ਨਾਲ ਵੀ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਇਮਾਨਦਾਰੀ, ਨਿਰਪੱਖਦਾ, ਕਿਰਦਾਰ ਤੇ ਚਰਿੱਤਰ ਦੀ ਨੀਂਹ ਹੁੰਦੀ ਹੈ। ਆਚਰਣ ਕੇਵਲ ਬਾਹਰੀ ਦਿਖਾਵਾ ਹੁੰਦਾ ਹੈ ਸੋਝੀ ਤੁਹਾਡੀ ਕਾਇਆ ਦਾ ਪ੍ਰਤਿਬਿੰਬ।
