Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸ੍ਰੀ ਆਦਿ ਗ੍ਰੰਥ ਜੀ ਅਤੇ ਸ੍ਰੀ ਦਸਮ ਗ੍ਰੰਥ ਜੀ ਸਮਾਨਤਾ

ਸਿੱਖਾਂ ਵਿੱਚ ਅਨੇਕਾਂ ਹੀ ਝਗੜੇ ਚਲ ਰਹੇ ਹਨ। ਜਿਹਨਾਂ ਨੇ ਬਾਣੀ ਵਿਚਾਰੀ ਨਹੀਂ ਜਾਂ ਸਮਝੀ ਨਹੀਂ ਉਹਨਾਂ ਨੇ ਕਈ ਪੰਥਕ ਦੁਬਿਧਾਵਾਂ ਛੇੜ ਰੱਖੀਆਂ ਹਨ ਜਿਵੇਂ ਕੇ ਗੁਰੂ ਕੇਵਲ ਆਦਿ ਗ੍ਰੰਥ ਨੂੰ ਮੰਨਣਾ ਹੈ ਤੇ ਕਿਸੇ ਹੋਰ ਗ੍ਰੰਥ ਵਲ ਤੱਕਣਾ ਵੀ ਨਹੀਂ। ਦੂਜੀ ਗੱਲ ਕਈਆਂ ਨੂੰ ਕੇਵਲ ਅਸ਼ਲੀਲਤਾ ਦਿਸਦੀ ਹੈ ਗਿਆਨ ਨਹੀਂ ਇਸ ਲਈ ਸ੍ਰੀ ਦਸਮ ਗ੍ਰੰਥ ਦਾ ਵਿਰੋਧ ਕਰਦੇ ਹਨ। ਅੱਜ ਦੇ ਇਸ ਲੇਖ ਵਿੱਚ ਅਸੀਂ ਆਦਿ ਬਾਣੀ ਅਤੇ ਦਸਮ ਬਾਣੀ ਵਿੱਚ ਸਮਾਨਤਾ ਤੇ ਗੱਲ ਕਰਾਂਗੇ। ਸਾਡਾ ਮਕਸਦ ਹੈ ਕੇ ਪੜ੍ਹਨ ਵਾਲਿਆਂ ਨੂੰ ਸੋਚਣ ਵਿਚਾਰਨ ਲਈ ਰਲਦੇ ਗੁਣ ਸਮਝ ਆਉਣ। ਇਸ ਲੇਖ ਲਿਖਣ ਪਿੱਛੇ ਮਨਸ਼ਾ ਇਹ ਹੈ ਕੇ ਜਿਹੜੇ ਲੋਗ ਬਿਨਾਂ ਵਿਚਾਰੇ ਦਸਮ ਦੀ ਬੇਅਦਬੀ ਕਰਦੇ ਹਨ ਉਹਨਾਂ ਨੂੰ ਇੱਕ ਵਾਲ ਸਮਾਨਤਾ ਦੇਖ ਕੇ ਸੋਚਣ ਦੀ ਵਿਚਾਰਨ ਦੀ ਇੱਛਾ ਜਾਗੇ ਕੇ ਅਸੀਂ ਕਿਤੇ ਲਿਖਤ ਨੂੰ ਸਮਝਣ ਵਿਛ ਗਲਤੀ ਤਾਂ ਨਹੀਂ ਕਰ ਰਹੇ। ਮਤਿ ਸਾਡੀ ਥੋੜੀ ਵੀ ਤਾਂ ਹੋ ਸਕਦੀ ਹੈ। ਜਿਹੜੇ ਨਿਰਪੱਖ ਨਿਰਵੈਰ ਸੋਝੀਵਾਨ ਮਨੁੱਖ ਹਨ ਉਹ ਇੱਕ ਵਾਰ ਸੋਚਣਗੇ ਜ਼ਰੂਰ। ਇਸ ਲੇਖ ਵਿੱਚ ਅਸੀਂ ਕੁੱਝ ਹੀ ਸਮਾਨਤਾਵਾਂ ਪੇਸ਼ ਕਰ ਰਹੇ ਹਾਂ। ਪੜ੍ਹਨ ਵਾਲਿਆਂ ਨੂੰ ਬੇਨਤੀ ਹੈ ਕੇ ਆਪ ਪੜ੍ਹ ਕੇ ਵਿਚਾਰ ਕਰਨ। ਜੇ ਕੁੱਝ ਹੋਰ ਸਮਾਨਤਾਵਾਂ ਮਿਲਣ ਸਾਡੇ ਨਾਲ ਸ਼ੇਅਰ ਕਰਨ ਤੇ ਅਸੀਂ ਉਹਨਾਂ ਨੂੰ ਇਸ ਲੇਖ ਵਿੱਚ ਸ਼ਾਮਿਲ ਕਰ ਦਿਆਂਗੇ।

ਉਸ ਏਕ ਦਾ ਹੁਕਮ ਚਲਦਾ ਹੈ।

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ॥ ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ॥(ਰਾਗੁ ਸੂਹੀ ਮਹਲਾ ੪, ੭੩੬)ਜੇ ਜੀਵ ਜੰਤ ਅਨੇਕ॥ ਤਿਨ ਮੋ ਰਹ੍ਯੋ ਰਮਿ ਏਕ॥ ਬਿਨੁ ਏਕ ਦੂਸਰ ਨਾਹਿ॥ ਜਗਿ ਜਾਨਿ ਲੈ ਜੀਅ ਮਾਹਿ॥੭॥ ਭਵ ਗੜਨ ਭੰਜਨ ਹਾਰ॥ ਹੈ ਏਕ ਹੀ ਕਰਤਾਰ॥ ਬਿਨੁ ਏਕ ਅਉਰੁ ਨ ਕੋਇ॥ ਸਬ ਰੂਪ ਰੰਗੀ ਸੋਇ॥(ਮ ੧੦, ਬ੍ਰਹਮਾ ਅਵਤਾਰ, ੬੧੧)

ਕਰਤਾ ਕੌਣ ਹੈ?

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ॥(ਮ ੪, ਸਿਰੀ ਰਾਗੁ, ੮੯)ਕਤਹੂੰ ਸਿਪਾਹੀ ਹੁਇ ਕੈ ਸਾਧਤ ਸਿਲਾਹਨ ਕੌ ਕਹੂੰ ਛਤ੍ਰੀ ਹੁਇ ਕੈ ਅਰ ਮਾਰਤ ਮਰਤ ਹੋ॥(ਅਕਾਲ ਉਸਤਤਿ, ਪ ੧੦, ੧੨)

ਪਖੰਡ ਕਰਨ ਵਾਲਿਆਂ ਲਈ ਆਦੇਸ਼।

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ॥ ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ॥(ਭਗਤ ਕਬੀਰ ਜੀ ਪਾਤਿਸ਼ਾਹ ਮਹਾਰਾਜ, ਰਾਗੁ ਮਾਰੂ, ੧੧੦੩)ਜੇਤੋ ਬਡੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾਹਿ ਐਸੇ ਨ ਪ੍ਰਪੰਚ ਮਨ ਭੂਲ ਆਨੀਅਤੁ ਹੈਂ ॥(ਅਕਾਲ ਉਸਤਤਿ, ੧੧-੩੮)

ਕਰਤੇ ਬਾਰੇ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ॥ ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ॥(ਰਾਗੁ ਕਾਨੜਾ ਮਹਲਾ ੫, ੧੩੦੨)

ਅਬ ਮੋ ਕਉ ਭਏ ਰਾਜਾ ਰਾਮ ਸਹਾਈ॥ ਜਨਮ ਮਰਨ ਕਟਿ ਪਰਮ ਗਤਿ ਪਾਈ॥(ਭਗਤ ਕਬੀਰ ਜੀ, ਰਾਗੁ ਗਉੜੀ, ੩੩੧)
ਕ੍ਰਿਪਾਣ ਪਾਣ ਜੇ ਜਪੈ॥ ਅਨੰਤ ਥਾਟ ਤੇ ਥਪੈ॥ ਜਿਤੇਕ ਕਾਲ ਧ੍ਯਾਇ ਹੈ॥ ਜਗਤ ਜੀਤ ਜਾਇ ਹੈ॥(ਮ ੧੦, ਬਚਿਤ੍ਰ ਨਾਟਕ, ੪੫)

ਏਕੇ ਬਾਰੇ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਜੋ ਜਾਨੈ ਤਿਸੁ ਸਦਾ ਸੁਖੁ ਹੋਇ॥ ਆਪਿ ਮਿਲਾਇ ਲਏ ਪ੍ਰਭੁ ਸੋਇ॥ ਓਹੁ ਧਨਵੰਤੁ ਕੁਲਵੰਤੁ ਪਤਿਵੰਤੁ॥ ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ॥ ਧੰਨੁ ਧੰਨੁ ਧੰਨੁ ਜਨੁ ਆਇਆ॥ ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ॥ ਜਨ ਆਵਨ ਕਾ ਇਹੈ ਸੁਆਉ॥ ਜਨ ਕੈ ਸੰਗਿ ਚਿਤਿ ਆਵੈ ਨਾਉ॥ ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ॥(ਮ ੫, ਰਾਗੁ ਗਉੜੀ, ੨੯੫)

ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ॥ ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ॥(ਰਾਗੁ ਆਸਾ ਸੇਖ ਫਰੀਦ ਜੀਉ ਕੀ ਬਾਣੀ, ੪੮੮)
ਜਿਨ ਪ੍ਰਭ ਏਕ ਵਹੈ ਠਹਰਾਯੋ॥ ਤਿਨ ਕਰ ਡਿੰਭ ਨ ਕਿਸੂ ਦਿਖਾਯੋ॥ ਸੀਸ ਦੀਯੋ ਉਨ ਸਿਰਰ ਨ ਦੀਨਾ॥ ਰੰਚ ਸਮਾਨ ਦੇਹ ਕਰਿ ਚੀਨਾ॥(ਮ ੧੦, ਚਉਬੀਸ ਅਵਤਾਰ, ੧੫੮)

ਭੁਲੇਖੇ ਵਿੱਚ, ਪਰਪੰਚ ਕਰਨ ਵਾਲਿਆਂ ਲਈ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ॥ ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ॥(ਰਾਗੁ ਸਿਰੀਰਾਗੁ ਮਹਲਾ ੩, ੨੬)

ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ॥ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥ ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ॥(ਸਿਰੀਰਾਗੁ ਮ ੧, ੬੧)

ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ॥ ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ॥ ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ॥੧॥ ਭਾਈ ਰੇ ਗੁਰ ਬਿਨੁ ਸਹਜੁ ਨ ਹੋਇ॥ ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ॥(ਸਿਰੀਰਾਗੁ ਮ ੩, ੬੮)

ਕਾਜੀ ਸੇਖ ਭੇਖ ਫਕੀਰਾ॥ ਵਡੇ ਕਹਾਵਹਿ ਹਉਮੈ ਤਨਿ ਪੀਰਾ॥ ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ॥(ਰਾਗੁ ਗਉੜੀ, ਮ ੧, ੨੨੭)

ਬਹੁਤੇ ਭੇਖ ਕਰੈ ਭੇਖਧਾਰੀ॥ ਅੰਤਰਿ ਤਿਸਨਾ ਫਿਰੈ ਅਹੰਕਾਰੀ॥ ਆਪੁ ਨ ਚੀਨੈ ਬਾਜੀ ਹਾਰੀ॥(ਰਾਗੁ ਗਉੜੀ ਮਃ ੩, ੨੩੦)

ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ॥ ਕਹੁ ਨਾਨਕ ਕਿਰਪਾ ਭਈ ਭਗਤੁ ਙਿਆਨੀ ਸੋਇ॥(ਰਾਗੁ ਗਉੜੀ ਮ ੫, ੨੫੧)

ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ॥ ਭੇਖ ਅਨੇਕ ਅਗਨਿ ਨਹੀ ਬੁਝੈ॥ ਕੋਟਿ ਉਪਾਵ ਦਰਗਹ ਨਹੀ ਸਿਝੈ॥ ਛੂਟਸਿ ਨਾਹੀ ਊਭ ਪਇਆਲਿ॥ ਮੋਹਿ ਬਿਆਪਹਿ ਮਾਇਆ ਜਾਲਿ॥(ਰਾਗੁ ਗਉੜੀ ਮ੫, ੨੬੬)

ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ॥ ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ॥(ਰਾਗੁ ਆਸਾ ਘਰੁ ੪ ਮਹਲਾ ੧, ੩੫੮)

ਬਾਹਰਿ ਭੇਖ ਕਰਹਿ ਘਨੇਰੇ॥ ਅੰਤਰਿ ਬਿਖਿਆ ਉਤਰੀ ਘੇਰੇ॥ ਅਵਰ ਉਪਦੇਸੈ ਆਪਿ ਨ ਬੂਝੈ॥ ਐਸਾ ਬ੍ਰਾਹਮਣੁ ਕਹੀ ਨ ਸੀਝੈ॥(ਰਾਗੁ ਆਸਾ ਮ ੫, ੩੭੨)

ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ॥ ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ॥ ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ॥(ਮ ੩, ਰਾਗੁ ਵਡਹੰਸ, ੫੯੩)
ਭੇਖ ਧਰੇ ਲੂਟਤ ਸੰਸਾਰਾ॥ ਛਪਤ ਸਾਧ ਜਿਹੱ ਨਾਮੁ ਅਧਾਰਾ॥੨੩॥ ਚੌਪਈ॥ ਪੇਟ ਹੇਤ ਨਰ ਡਿੰਭੁ ਦਿਖਾਹੀਂ॥ ਡਿੰਭ ਕਰੇ ਬਿਨੁ ਪਈਯਤ ਨਾਹੀਂ॥ ਜਿਨ ਨਰ ਏਕ ਪੁਰਖ ਕਹੱ ਧਿਆਯੋ॥ ਤਿਨ ਕਰ ਡਿੰਭ ਨ ਕਿਸੀ ਦਿਖਾਯੋ॥(ਪ ੧੦, ਚਉਬੀਸ ਅਵਤਾਰ, ੧੫੮)

ਚੇਤ ਰੇ ਚੇਤ ਅਚੇਤ ਮਹਾ ਜੜ ਭੇਖ ਕੇ ਕੀਨੇ ਅਲੇਖ ਨ ਪੈ ਹੈ॥(ਪ ੧੦, ੩੩ ਸਵੈਯੇ, ੭੧੪)

ਏਕੰਕਾਰ ਕਿੱਥੇ ਹੈ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਸੰਤ ਕੈ ਸੰਗਿ ਮਿਟਿਆ ਅਹੰਕਾਰੁ॥ ਦ੍ਰਿਸਟਿ ਆਵੈ ਸਭੁ ਏਕੰਕਾਰੁ॥੨॥(ਰਾਗੁ ਗਉੜੀ, ਮ ੫, ੧੮੯)

ਮਨੁ ਭੂਲੋ ਬਹੁ ਚਿਤੈ ਵਿਕਾਰੁ॥ ਮਨੁ ਭੂਲੋ ਸਿਰਿ ਆਵੈ ਭਾਰੁ॥ ਮਨੁ ਮਾਨੈ ਹਰਿ ਏਕੰਕਾਰੁ॥(ਮ ੧, ਰਾਗੁ ਗਉੜੀ, ੨੨੨) – ਹਰੇਕ ਜੀਵ ਦੇ ਘਟ ਵਿੱਚ ਵੱਸਦਾ ਹਰਿ ਹੀ ਏਕੰਕਾਰ ਹੈ।

ਭੋਜਨੁ ਨਾਮੁ ਨਿਰੰਜਨ ਸਾਰੁ॥ ਪਰਮ ਹੰਸੁ ਸਚੁ ਜੋਤਿ ਅਪਾਰ॥ ਜਹ ਦੇਖਉ ਤਹ ਏਕੰਕਾਰੁ॥(ਮ ੧, ਰਾਗੁ ਗਉੜੀ, ੨੨੭)

ਕਈ ਕੋਟਿ ਖਾਣੀ ਅਰੁ ਖੰਡ॥ ਕਈ ਕੋਟਿ ਅਕਾਸ ਬ੍ਰਹਮੰਡ॥ ਕਈ ਕੋਟਿ ਹੋਏ ਅਵਤਾਰ॥ ਕਈ ਜੁਗਤਿ ਕੀਨੋ ਬਿਸਥਾਰ॥ ਕਈ ਬਾਰ ਪਸਰਿਓ ਪਾਸਾਰ॥ ਸਦਾ ਸਦਾ ਇਕੁ ਏਕੰਕਾਰ॥ ਕਈ ਕੋਟਿ ਕੀਨੇ ਬਹੁ ਭਾਤਿ॥ ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ॥ ਤਾ ਕਾ ਅੰਤੁ ਨ ਜਾਨੈ ਕੋਇ॥ ਆਪੇ ਆਪਿ ਨਾਨਕ ਪ੍ਰਭੁ ਸੋਇ॥( ਮ ੫, ਰਾਗੁ ਗਉੜੀ, ੨੭੬)

ਨਾਨਾ ਰੂਪ ਨਾਨਾ ਜਾ ਕੇ ਰੰਗ॥ ਨਾਨਾ ਭੇਖ ਕਰਹਿ ਇਕ ਰੰਗ॥ ਨਾਨਾ ਬਿਧਿ ਕੀਨੋ ਬਿਸਥਾਰੁ॥ ਪ੍ਰਭੁ ਅਬਿਨਾਸੀ ਏਕੰਕਾਰੁ॥ ਨਾਨਾ ਚਲਿਤ ਕਰੇ ਖਿਨ ਮਾਹਿ॥ ਪੂਰਿ ਰਹਿਓ ਪੂਰਨੁ ਸਭ ਠਾਇ॥ ਨਾਨਾ ਬਿਧਿ ਕਰਿ ਬਨਤ ਬਨਾਈ॥ ਅਪਨੀ ਕੀਮਤਿ ਆਪੇ ਪਾਈ॥ ਸਭ ਘਟ ਤਿਸ ਕੇ ਸਭ ਤਿਸ ਕੇ ਠਾਉ॥ ਜਪਿ ਜਪਿ ਜੀਵੈ ਨਾਨਕ ਹਰਿ ਨਾਉ॥(ਮ ੫, ਰਾਗੁ ਗਉੜੀ, ੨੮੪)

ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ॥ ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ॥੧॥ ਪਉੜੀ॥ ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ॥ ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ॥ ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ॥ ਚਾਰਿ ਕੁੰਟ ਦਹ ਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਨ ਕੋਇ॥ ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਉ ਬੀਚਾਰੁ॥ ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ॥ ਦਾਤਾ ਭੁਗਤਾ ਦੇਨਹਾਰੁ ਤਿਸੁ ਬਿਨੁ ਅਵਰੁ ਨ ਜਾਇ॥ ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ॥(ਥਿਤੀ ਗਉੜੀ ਮਹਲਾ ੫, ੨੯੬)

ਬਾਜੀਗਰਿ ਜੈਸੇ ਬਾਜੀ ਪਾਈ॥ ਨਾਨਾ ਰੂਪ ਭੇਖ ਦਿਖਲਾਈ॥ ਸਾਂਗੁ ਉਤਾਰਿ ਥੰਮਿੑਓ ਪਾਸਾਰਾ॥ ਤਬ ਏਕੋ ਏਕੰਕਾਰਾ॥੧॥(ਰਾਗੁ ਸੂਹੀ ਮਹਲਾ ੫ ਘਰੁ ੧, ੭੩੬)

ਏਕੰਕਾਰੁ ਏਕੁ ਪਾਸਾਰਾ ਏਕੈ ਅਪਰ ਅਪਾਰਾ॥ ਏਕੁ ਬਿਸਥੀਰਨੁ ਏਕੁ ਸੰਪੂਰਨੁ ਏਕੈ ਪ੍ਰਾਨ ਅਧਾਰਾ॥(ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭, ੮੨੧)

ਨਰਨਰਹ ਨਮਸਕਾਰੰ॥ ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ॥੧॥ ਰਹਾਉ॥ ਹਰਨ ਧਰਨ ਪੁਨ ਪੁਨਹ ਕਰਨ॥ ਨਹ ਗਿਰਹ ਨਿਰੰਹਾਰੰ॥(ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩, ੯੦੧)

ਏਕੰਕਾਰੁ ਨਿਰੰਜਨੁ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ॥੨੦॥ ਭਗਤਿ ਦਾਨੁ ਭਗਤਾ ਕਉ ਦੀਨਾ ਹਰਿ ਨਾਨਕੁ ਜਾਚੈ ਮਾਈ॥(ਰਾਗੁ ਰਾਮਕਲੀ, ਮ ੫, ੯੧੬)

ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ॥ ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ॥ ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ॥ ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ॥(ਰਾਗੁ ਰਾਮਕਲੀ, ਮ ੧, ੯੩੦)

ਬਰਨੁ ਚਿਹਨੁ ਨਾਹੀ ਕਿਛੁ ਰਚਨਾ ਮਿਥਿਆ ਸਗਲ ਪਸਾਰਾ॥ ਭਣਤਿ ਨਾਨਕੁ ਜਬ ਖੇਲੁ ਉਝਾਰੈ ਤਬ ਏਕੈ ਏਕੰਕਾਰਾ॥(ਰਾਗੁ ਮਾਰੂ, ਮ ੫, ੯੯੯)

ਬੇਦ ਪੁਰਾਣ ਸਾਸਤ੍ਰ ਬੀਚਾਰੰ॥ ਏਕੰਕਾਰ ਨਾਮ ਉਰ ਧਾਰੰ॥ ਕੁਲਹ ਸਮੂਹ ਸਗਲ ਉਧਾਰੰ॥ ਬਡਭਾਗੀ ਨਾਨਕ ਕੋ ਤਾਰੰ॥(ਗਾਥਾ ਮਹਲਾ ੫, ੧੩੬੧)
ਪ੍ਰਣਵੋ ਆਦਿ ਏਕੰਕਾਰਾ॥ ਜਲ ਥਲ ਮਹੀਅਲ ਕੀਓ ਪਸਾਰਾ॥ ਆਦਿ ਪੁਰਖ ਅਬਿਗਤ ਅਬਿਨਾਸੀ॥ ਲੋਕ ਚਤ੍ਰੁ ਦਸ ਜੋਤਿ ਪ੍ਰਕਾਸੀ॥੧॥ ਹਸਤ ਕੀਟ ਕੇ ਬੀਚ ਸਮਾਨਾ॥ ਰਾਵ ਰੰਕ ਜਿਹ ਇਕ ਸਰ ਜਾਨਾ॥ ਅਦ੍ਵੈ ਅਲਖ ਪੁਰਖ ਅਬਿਗਾਮੀ॥ ਸਭ ਘਟ ਘਟ ਕੇ ਅੰਤਰਜਾਮੀ॥੨॥ ਅਲਖ ਰੂਪ ਅਛੈ ਅਨਭੇਖਾ॥ ਰਾਗ ਰੰਗ ਜਿਹ ਰੂਪ ਨ ਰੇਖਾ॥ ਬਰਨ ਚਿਹਨ ਸਭਹੂੰ ਤੇ ਨਿਆਰਾ॥ ਆਦਿ ਪੁਰਖ ਅਦ੍ਵੈ ਅਬਿਕਾਰਾ॥੩॥ ਬਰਨ ਚਿਹਨ ਜਿਹ ਜਾਤ ਨ ਪਾਤਾ॥ ਸਤ੍ਰ ਮਿਤ੍ਰ ਜਿਹ ਤਾਤ ਨ ਮਾਤਾ॥ ਸਭ ਤੇ ਦੂਰਿ ਸਭਨ ਤੇ ਨੇਰਾ॥ ਜਲ ਥਲ ਮਹੀਅਲ ਜਾਹਿ ਬਸੇਰਾ॥੪॥ ਅਨਹਦ ਰੂਪ ਅਨਾਹਦ ਬਾਨੀ॥ ਚਰਨ ਸਰਨ ਜਿਹ ਬਸਤ ਭਵਾਨੀ॥ ਬ੍ਰਹਮਾ ਬਿਸਨ ਅੰਤੁ ਨਹੀ ਪਾਇਓ॥ ਨੇਤ ਨੇਤ ਮੁਖਚਾਰ ਬਤਾਇਓ॥(ਪ ੧੦, ਅਕਾਲ ਉਸਤਤ, ੧੧)

ਜਿਹ ਰਾਗ ਰੰਗ ਨ ਰੂਪ॥ ਸੋ ਮਾਨੀਐ ਸਮ ਰੂਪ॥ ਬਿਨੁ ਏਕ ਤਾ ਕਰ ਨਾਮ॥ ਨਹਿ ਜਾਨ ਦੂਸਰ ਧਾਮ॥੧੬॥ ਜੋ ਲੋਕ ਅਲੋਕ ਬਨਾਇ॥ ਫਿਰ ਲੇਤ ਆਪਿ ਮਿਲਾਇ॥ ਜੋ ਚਹੈ ਦੇਹ ਉਧਾਰੁ॥ ਸੋ ਭਜਨ ਏਕੰਕਾਰ॥੧੭॥ ਜਿਨਿ ਰਾਚਿਯੋ ਬ੍ਰਹਮੰਡ॥ ਸਬ ਲੋਕ ਔ ਨਵ ਖੰਡ॥(ਮ ੧੦, ਬ੍ਰਹਮਾ ਅਵਤਾਰ, ੬੧੨)

ਕੇਵਲ ਪੜ੍ਹਨ ਦੀ ਥਾਂ ਵਿਚਾਰਨ ਦਾ ਆਦੇਸ਼

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀਸ੍ਰੀ ਸਰਬਲੋਹ ਗ੍ਰੰਥ ਜੀ
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥(ਮ ੧, ਰਾਗੁ ਮਾਝੁ, ੧੪੮)ਮੂੜ੍ਹ ਰੂੜ੍ਹ ਪੀਟਤ ਨ ਗੂੜ੍ਹਤਾ ਕੋ ਭੇਦ ਪਾਵੈ ਪੂਜਤ ਨ ਤਾਹਿ ਜਾ ਕੇ ਰਾਖੇ ਰਹੀਅਤੁ ਹੈਂ॥( ਮ ੧੦, ਅਕਾਲ ਉਸਤਤਿ, ੧੪)ਪ੍ਰਸੰਨ ਜੇਗ ਨ ਔਰ ਹੈ ਦੂਸਰ, ਏਕ ਗੁਪਾਲ ਗੁਪਾਲ ਕਰੇਗੋ ॥ ਲੋਕ ਸੁਖੀ ਪਰਲੋਕ ਖਲਾਸ ਅਕਾਲ ਅਕਾਲ ਅਕਾਲ ਕਰੇਗੋ ॥੨੨੮॥੫੮॥੧੬੫੨॥
(ਮਲਾਰ, ੧੯੬)

ਤੁਹੀ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀਸ੍ਰੀ ਸਰਬਲੋਹ ਗ੍ਰੰਥ ਜੀ
ਪ੍ਰਭ ਏਕ ਤੁਹੀ ਏਕ ਤੁਹੀ ॥
(ਰਾਗੁ ਮਲਾਰ, ਮ: ੫, ੧੨੨੨)
ਤੁਹੀ ਤੁਹੀ ॥
ਤੁਹੀ ਤੁਹੀ ॥
ਤੁਹੀ ਤੁਹੀ ॥
ਤੁਹੀ ਤੁਹੀ ॥੨੦॥੯੦॥(ਅਕਾਲ ਉਸਤਤ, ਮ ੧੦, ੧੩-੧੪)
ਸਤਿ ਸਤਿ ਸਤਿ ਸਤਿ ਤੁਹੀ ॥੧੩॥
ਤੁਹੀਂ ਤੁਹੀਂ ਤੁਹੀਂ ਤੁਹੀਂ ਤੁਹੀਂ
ਤੂੰ ਤੂੰ ਤੂੰ ਤੂੰ ਤੂੰ ਤੂੰ
ਤੂੰ ਤੂੰ ਤੂੰ ਤੂੰ ਮਸ ਪ੍ਰਾਣਾ
ਤੂੰ ਤੂੰ ਤੂੰ ਤੂੰ ਨਰਨਾ ॥੧੪॥(ਪਾਤਿਸ਼ਾਹੀ ੧੦, ੩੬੬)

ਮਰਨ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀਸ੍ਰੀ ਸਰਬਲੋਹ ਗ੍ਰੰਥ ਜੀ
ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ॥ ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ॥(ਮ ੪, ਰਾਗੁ ਦੇਵਗੰਧਾਰੀ, ੫੨੮)

ਕਬੀਰਾ ਤੁਹੀ ਕਬੀਰੁ ਤੂ ਤੇਰੋ ਨਾਉ ਕਬੀਰੁ॥ ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ॥੩੧॥(ਪਾਤਿਸ਼ਾਹ ਭਗਤ ਕਬੀਰ ਜੀ, ੧੩੬੬)

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥੧॥ ਮਃ ੫॥ ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ॥ ਜਿਨੑਾ ਮੁਹਬਤਿ ਇਕ ਸਿਉ ਤੇ ਮਾਣਸ ਪਰਧਾਨ॥(ਸਲੋਕ ਮ ੫, ੧੧੦੨)
ਮਰਨ ਸਭਨ ਕੇ ਮੂੰਡ ਪੈ ਸਫਲ ਮਰਨ ਹੈ ਤਾਹਿ॥ ਤਨਕ ਬਿਖੈ ਤਨ ਕੌ ਤਜੈ ਪਿਯ ਸੋ ਪ੍ਰੀਤਿ ਬਨਾਇ॥
ਨ ਆਧੰ ਨ ਬਿਆਧੰ ਅਗਾਧੰ ਸਰੂਪੇ॥ ਅਖੰਡਿਤ ਪ੍ਰਤਾਪ ਆਦਿ ਅਛੈ ਬਿਭੂਤੇ॥ ਨ ਜਨਮੰ ਨ ਮਰਨੰ ਨ ਬਰਨੰ ਨ ਬਿਆਧੇ॥ ਅਖੰਡੇ ਪ੍ਰਚੰਡੇ ਅਦੰਡੇ ਅਸਾਧੇ॥
ਚਾਲਿਸ ਨਰ ਦੇ ਬੀਸ ਖਾਲਸਹ, ਮੁਕਤੇ ਪਵਨ ਸਿੰਘ ਬਲੀ ॥ (ਮ ੧੦, ਪੰਨਾ ੪੫੫-੪੫੯)

ਅਜਪਾ ਜਾਪ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀਸ੍ਰੀ ਸਰਬਲੋਹ ਗ੍ਰੰਥ ਜੀ
ਕਾਹੇ ਏਕ ਬਿਨਾ ਚਿਤੁ ਲਾਈਐ॥ ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰਿ ਧਿਆਈਐ॥(ਮ ੫, ਰਾਗੁ ਆਸਾ, ੩੭੯)ਆਤਮ ਉਪਦੇਸ ਭੇਸੁ ਸੰਜਮ ਕੋ ਜਾਪ ਸੁ ਅਜਪਾ ਜਾਪੈ॥ ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬ੍ਯਾਪੈ॥(ਸ਼ਬਦ ਹਜ਼ਾਰੇ ਪਾਃ ੧੦, ੭੦੯)ਗੁਨਾਨੁਵਾਦ ਪੁਨਿ ਸਿਫਤਿ ਸਲਾਹਨਿ, ਊਠਤੁ ਬੈਠਤੁ ਸੈਨ ਕਰੰਥਾ ॥ (ਪਾਤਿਸ਼ਾਹੀ ੧੦, ਪੰਨਾ ੪੯੫-੪੯੭)

ਮਾਇਆ ਅਤੇ ਧਨ ਬਾਰੇ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀਸ੍ਰੀ ਸਰਬਲੋਹ ਗ੍ਰੰਥ ਜੀ
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥ ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥ ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ॥ ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ॥

ਆਪੇ ਕਰਤਾ ਆਪੇ ਭੁਗਤਾ॥ ਬੰਧਨ ਤੋੜੇ ਸਦਾ ਹੈ ਮੁਕਤਾ॥ ਸਦਾ ਮੁਕਤੁ ਆਪੇ ਹੈ ਸਚਾ ਆਪੇ ਅਲਖੁ ਲਖਾਵਣਿਆ॥੪॥ ਆਪੇ ਮਾਇਆ ਆਪੇ ਛਾਇਆ॥ ਆਪੇ ਮੋਹੁ ਸਭੁ ਜਗਤੁ ਉਪਾਇਆ॥ ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖਿ ਸੁਣਾਵਣਿਆ॥੫॥ ਆਪੇ ਕਰੇ ਕਰਾਏ ਆਪੇ॥ ਆਪੇ ਥਾਪਿ ਉਥਾਪੇ ਆਪੇ॥ ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ॥੬॥ ਆਪੇ ਮਾਰੇ ਆਪਿ ਜੀਵਾਏ॥ ਆਪੇ ਮੇਲੇ ਮੇਲਿ ਮਿਲਾਏ॥ ਸੇਵਾ ਤੇ ਸਦਾ ਸੁਖੁ ਪਾਇਆ ਗੁਰਮੁਖਿ ਸਹਜਿ ਸਮਾਵਣਿਆ॥

ਜਿਸ ਕਾ ਰਾਜੁ ਤਿਸੈ ਕਾ ਸੁਪਨਾ॥ ਜਿਨਿ ਮਾਇਆ ਦੀਨੀ ਤਿਨਿ ਲਾਈ ਤ੍ਰਿਸਨਾ॥ ਆਪਿ ਬਿਨਾਹੇ ਆਪਿ ਕਰੇ ਰਾਸਿ॥ ਨਾਨਕ ਪ੍ਰਭ ਆਗੈ ਅਰਦਾਸਿ॥

ਸਰਬ ਭੂਤ ਆਪਿ ਵਰਤਾਰਾ॥ ਸਰਬ ਨੈਨ ਆਪਿ ਪੇਖਨਹਾਰਾ॥ ਸਗਲ ਸਮਗ੍ਰੀ ਜਾ ਕਾ ਤਨਾ॥ ਆਪਨ ਜਸੁ ਆਪ ਹੀ ਸੁਨਾ॥ ਆਵਨ ਜਾਨੁ ਇਕੁ ਖੇਲੁ ਬਨਾਇਆ॥ ਆਗਿਆਕਾਰੀ ਕੀਨੀ ਮਾਇਆ॥ ਸਭ ਕੈ ਮਧਿ ਅਲਿਪਤੋ ਰਹੈ॥ ਜੋ ਕਿਛੁ ਕਹਣਾ ਸੁ ਆਪੇ ਕਹੈ॥ ਆਗਿਆ ਆਵੈ ਆਗਿਆ ਜਾਇ॥ ਨਾਨਕ ਜਾ ਭਾਵੈ ਤਾ ਲਏ ਸਮਾਇ
ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੑੀ ਕਹਹੁ ਕਵਨ ਬਿਧਿ ਤਰੀਐ ਰੇ॥ ਘੂਮਨ ਘੇਰ ਅਗਾਹ ਗਾਖਰੀ ਗੁਰਸਬਦੀ ਪਾਰਿ ਉਤਰੀਐ ਰੇ॥
ਧਨ ਅਰ ਭੂਮਿ ਪੁਰਾਤਨ ਬੈਰਾ॥ ਜਿਨ ਕਾ ਮੂਆ ਕਰਤ ਜਗ ਘੇਰਾ॥ ਮੋਹ ਬਾਦ ਅਹੰਕਾਰ ਪਸਾਰਾ॥ ਕਾਮ ਕ੍ਰੋਧ ਜੀਤਾ ਜਗ ਸਾਰਾ॥੩੪॥ ਦੋਹਰਾ॥ ਧੰਨਿ ਧੰਨਿ ਧਨ ਕੋ ਭਾਖੀਐ ਜਾ ਕਾ ਜਗਤੁ ਗੁਲਾਮੁ॥ ਸਭ ਨਿਰਖਤ ਯਾ ਕੌ ਫਿਰੈ ਸਭ ਚਲ ਕਰਤ ਸਲਾਮ॥੩੫॥


ਜੋ ਕਿਛੁ ਦਿਸਟਿ ਅਗੋਚਰ ਆਵਤ॥ ਤਾ ਕਹੁ ਮਨ ਮਾਯਾ ਠਹਰਾਵਤ॥ ਏਕਹਿ ਆਪ ਸਭਨ ਮੋ ਬਿਆਪਾ॥ ਸਭ ਕੋਈ ਭਿੰਨ ਭਿੰਨ ਕਰ ਥਾਪਾ॥੩੫॥ ਸਭ ਹੀ ਮਹਿ ਰਮ ਰਹਿਯੋ ਅਲੇਖਾ॥ ਮਾਗਤ ਭਿੰਨ ਭਿੰਨ ਤੇ ਲੇਖਾ॥ ਜਿਨ ਨਰ ਏਕ ਵਹੈ ਠਹਰਾਯੋ॥ ਤਨਹੀਂ ਪਰਮ ਤੱਤੁ ਕਹ ਪਾਯੋ॥
ਛਾਯਾ ਰੂਪੀ ਹੋਇ ਕੈ ਬਿਚਰਤ ਸ੍ਰੀ ਗੋਪਾਲ॥ ਆਪਹਿ ਲਛਮੀ ਬਪੁ ਧਰੇ ਜੀਉ ਜੰਤੁ ਪ੍ਰਤਿਪਾਲ॥੧॥(ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ ਮਹਾਰਾਜ)

ਅਕਾਲ ਬਾਰੇ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀਸ੍ਰੀ ਸਰਬਲੋਹ ਗ੍ਰੰਥ ਜੀ
ਅਕਾਲ ਪੁਰਖ ਅਗਾਧਿ ਬੋਧ॥ ਸੁਨਤ ਜਸੋ ਕੋਟਿ ਅਘ ਖਏ॥(ਮ ੫, ਰਾਗੁ ਗਉੜੀ, ੨੧੨)

ਹਮ ਪੰਖੀ ਮਨ ਕਰਹਲੇ ਹਰਿ ਤਰਵਰੁ ਪੁਰਖੁ ਅਕਾਲਿ॥ ਵਡਭਾਗੀ ਗੁਰਮੁਖਿ ਪਾਇਆ ਜਨ ਨਾਨਕ ਨਾਮੁ ਸਮਾਲਿ॥(ਮ ੪, ਰਾਗੁ ਗਉੜੀ, ੨੩੫) – ਹਰਿ ਹੀ ਅਕਾਲ ਹੈ।
ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ॥ ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ॥ ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ॥ ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ॥(ਮ ੫, ਸਿਰੀ ਰਾਗੁ, ੭੮)

ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ॥ ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ॥੩॥ ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ॥ ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ॥(ਮ ੫, ਰਾਗੁ ਸੋਰਠਿ, ੬੧੦)

ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ॥ ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ॥੩॥ ਗੋਬਿਦ ਦਾਮੋਦਰ ਦਇਆਲ ਮਾਧਵੇ ਪਾਰਬ੍ਰਹਮ ਨਿਰੰਕਾਰਾ॥ ਨਾਮੁ ਵਰਤਣਿ ਨਾਮੋ ਵਾਲੇਵਾ ਨਾਮੁ ਨਾਨਕ ਪ੍ਰਾਨ ਅਧਾਰਾ॥(ਮ ੫, ਰਾਗੁ ਸੋਰਠਿ, ੬੧੪) – ਮਨ ਹੀ ਅਕਾਲ ਹੈ, ਮਨ ਹੀ ਹਰਿ ਹੈ ਨਾਮ (ਸੋਝੀ) ਦੁਆਰਾ।
ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ॥(ਪ ੫, ਰਾਗੁ ਰਾਮਕਲੀ, ੯੧੬)

ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ॥ ਨਾ ਤਿਸੁ ਭੈਣ ਨ ਭਰਾਉ ਕਮਾਇਆ॥ ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ॥੨॥ ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ॥ ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ॥(ਰਾਗੁ ਮਾਰੂ ਮ ੫, ੧੦੩੮)

ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਂਨ ਕਉ॥ ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ॥੧॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ॥(ਮ ੫, ਰਾਗੁ ਸਾਰੰਗ, ੧੨੦੮)
ਹਉ ਜਬ ਜੁਧ ਕੇ ਕਾਜ ਚਲਿਓ ਤੁ ਅਕਾਲ ਕਹਿਯੋ ਹਰਿ ਜੂ ਹਮ ਸਉ॥(੪੨੨)
ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ॥ ਧਰਮ ਧਾਮ ਸੁ ਭਰਮ ਰਹਿਤ ਅਭੂਤ ਅਲਖ ਅਭੇਸ॥ ਅੰਗ ਰਾਗ ਨ ਰੰਗ ਜਾ ਕਹਿ ਜਾਤਿ ਪਾਤਿ ਨ ਨਾਮ॥ ਗਰਬ ਗੰਜਨ ਦੁਸਟ ਭੰਜਨ ਮੁਕਤਿ ਦਾਇਕ ਕਾਮ॥(ਮ ੧੦, ਜਾਪੁ, ੫)

ਅਛੇਦੰ ਅਭੇਦੰ ਅਕਰਮੰ ਅਕਾਲੰ॥ ਅਖੰਡੰ ਅਭੰਡੰ ਪ੍ਰਚੰਡੰ ਅਪਾਲੰ॥ ਨ ਤਾਤੰ ਨ ਮਾਤੰ ਨ ਜਾਤੰ ਨ ਭਾਇਅੰ॥ ਨ ਨੇਹੰ ਨ ਗੇਹੰ ਨ ਕਰਮੰ ਨ ਕਾਇਅੰ॥(ਮ ੧੦, ਅਕਾਲ ਉਸਤਤਿ, ੨੪)

ਅਕਾਲ ਹਰੀ॥ ਅਪਾਲ ਹਰੀ॥ ਅਛੇਦ ਹਰੀ॥ ਅਭੇਦ ਹਰੀ॥੫॥੫੫॥ ਅਜੰਤ੍ਰ ਹਰੀ॥ ਅਮੰਤ੍ਰ ਹਰੀ॥ ਸੁ ਤੇਜ ਹਰੀ॥ ਅਤੰਤ੍ਰ ਹਰੀ॥੬॥੫੬॥ ਅਜਾਤ ਹਰੀ॥ ਅਪਾਤ ਹਰੀ॥ ਅਮਿਤ੍ਰ ਹਰੀ॥ ਅਮਾਤ ਹਰੀ॥੭॥੫੭॥ ਅਰੋਗ ਹਰੀ॥ ਅਸੋਗ ਹਰੀ॥ ਅਭਰਮ ਹਰੀ॥ ਅਕਰਮ ਹਰੀ॥੮॥੫੮॥ ਅਜੈ ਹਰੀ॥ ਅਭੈ ਹਰੀ॥ ਅਭੇਦ ਹਰੀ॥ ਅਛੇਦ ਹਰੀ॥੯॥੫੯॥ ਅਖੰਡ ਹਰੀ॥ ਅਭੰਡ ਹਰੀ॥ ਅਡੰਡ ਹਰੀ॥ ਪ੍ਰਚੰਡ ਹਰੀ॥(ਮ ੧੦, ਅਕਾਲ ਉਸਤਤਿ, ੧੩)

– ਤੇਰੇ ਅੰਦਰ ਵੱਸਦੀ ਜੋਤ, ਜਸਦਾ ਨਾਮ (ਸੋਝੀ),ਲੈਕੇ ਤੂੰ ਹਰਿਆ ਹੋਣਾ ਸੀ ਉਹ ਹਰੳਿ ਹੀ ਅਕਾਲ ਮੂਰਤ ਹੈ।

ਅਨਛਿਜ ਤੇਜ ਅਨਭੈ ਪ੍ਰਕਾਸ॥ ਦਾਤਾ ਦੁਰੰਤ ਅਦ੍ਵੈ ਅਨਾਸ॥ ਸਭ ਰੋਗ ਸੋਗ ਤੇ ਰਹਤ ਰੂਪ॥ ਅਨਭੈ ਅਕਾਲ ਅਛੈ ਸਰੂਪ॥(ਪ ੧੦, ਅਕਾਲ ਉਸਤਤਿ, ੩੬)
ਪੁਜਬੇ ਜੋਗ ਨ ਅੰਨ ਹੈ ਦੁਸਰ, ਏਕ ਗੁਪਾਲ ਗੁਪਾਲ ਕਰੇਗੋ। ਲੋਕ ਸੁਮੀ ਪਰਲੋਕ ਖਲਾਸ ਅਕਾਲ ਅਕਾਲ ਅਕਾਲ ਕਰੇਗੋ॥ ॥੨੨੮॥੮੫॥੧੯੬੨॥(ਪ ੧੦, ਮਲਾਰ, ੧੯੬)

ਹਰਿ ਤੇ ਹਰਿ ਦੇ ਜਨਾਂ ਬਾਰੇ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਹਰਿ ਕਾ ਸੇਵਕੁ ਸੋ ਹਰਿ ਜੇਹਾ॥ ਭੇਦੁ ਨ ਜਾਣਹੁ ਮਾਣਸ ਦੇਹਾ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ॥(ਮ ੫, ਰਾਗੁ ਮਾਰੂ, ੧੦੭੬)ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ॥ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ॥(ਮ ੧੦, ਬਚਿਤ੍ਰ ਨਾਟਕ, ੫੯)

ਨਾਮ ਬਾਰੇ। ਗਿਆਨ ਦੀ ਮਹਿਮਾ ਬਾਰੇ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥ ਨਾਮ ਬਿਨਾ ਸਭਿ ਕੂੜੁ ਗਾਲ੍ਹੀ ਹੋਛੀਆ ॥੧॥(ਰਾਗੁ ਸੂਹੀ, ਮ: ੫, ੭੬੧)

ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥ (ਰਾਗੁ ਆਸਾ ਵਾਰ ਮ: ੧, ੪੬੭)

ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥(ਮ ੧, ਰਾਗੁ ਮਾਝ, ੧੪੮)
ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੇ ॥ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੇ ॥ ਪਉਨ ਅਹਾਰ ਜਤੀ ਜਤ ਧਾਰਿ ਸਬੈ ਸੁ ਬਿਚਾਰ ਹਜਾਰਕ ਦੇਖੇ ॥ ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਨ ਲੇਖੈ ॥੪॥੨੪॥ (ਮ ੧੦, ਅਕਾਲ ਉਸਤਤਿ, ੧੩)

ਸੋਧਿ ਸੋਧਿ ਹਟੇ ਸਭੈ ਸੁਰ ਬਿਰੋਧ ਦਾਨਵ ਸਰਬ॥ ਗਾਇ ਗਾਇ ਹਟੇ ਗੰਧ੍ਰਬ ਗਵਾਇ ਕਿੰਨਰ ਗਰਬ॥ ਪੜ੍ਹਤ ਪੜ੍ਹਤ ਥਕੇ ਮਹਾ ਕਬਿ ਗੜ੍ਹਤ ਗਾੜ੍ਹ ਅਨੰਤ॥ ਹਾਰਿ ਹਾਰਿ ਕਹਿਓ ਸਭੂ ਮਿਲਿ ਨਾਮ ਨਾਮ ਦੁਰੰਤ॥(ਮ ੧੦, ਅਕਾਲ ਉਸਤਤਿ, ੩੩)

ਕੋਈ ਪੜ੍ਹਤ ਕੁਰਾਨ ਕੋ ਕੋਈ ਪੜ੍ਹਤ ਪੁਰਾਨ॥ ਕਾਲ ਨ ਸਕਤ ਬਚਾਇ ਕੈ ਫੋਕਟ ਧਰਮ ਨਿਦਾਨ॥(ਮ ੧੦। ਬਚਿਤ੍ਰ ਨਾਟਕ, ੫੮)
ਕਸਟ ਕੀਏ ਜੋ ਨ ਆਵਤ ਹੈ ਕਰਿ ਸੀਸ ਜਟਾ ਧਰੇ ਹਾਥਿ ਨ ਆਵੈ॥ ਬਿਦਿਆ ਪੜੇ ਨ ਕੜੇ ਤਪ ਸੋ ਅਰੁ ਜੋ ਦ੍ਰਿਗ ਮੂੰਦ ਕੋਊ ਗੁਨ ਗਾਵੈ॥ ਬੀਨ ਬਜਾਇ ਸੁ ਨ੍ਰਿਤ ਦਿਖਾਇ ਬਤਾਇ ਭਲੇ ਹਰਿ ਲੋਕ ਰਿਝਾਵੈ॥ ਪ੍ਰੇਮ ਬਿਨਾ ਕਰ ਮੋ ਨਹੀ ਆਵਤ ਬ੍ਰਹਮ ਹੂ ਸੋ ਜਿਹ ਭੇਦ ਨ ਪਾਵੈ॥(ਪ ੧੦, ਚਉਬੀਸ ਅਵਤਾਰ, ੫੪੬)

ਪ੍ਰੇਮ ਕੀਓ ਨ ਕੀਓ ਬਹੁਤੋ ਤਪ ਕਸਟ ਸਹਿਓ ਤਨ ਕੋ ਅਤਿ ਤਾਯੋ॥ ਕਾਸੀ ਮੈ ਜਾਇ ਪੜਿਓ ਅਤਿ ਹੀ ਬਹੁ ਬੇਦਨ ਕੋ ਕਰਿ ਸਾਰ ਨ ਆਯੋ॥ ਦਾਨ ਦੀਏ ਬਸਿ ਹ੍ਵੈ ਗਯੋ ਸ੍ਯਾਮ ਸਭੈ ਅਪਨੋ ਤਿਨ ਦਰਬ ਗਵਾਯੋ॥ ਅੰਤ੍ਰਿ ਕੀ ਰੁਚਿ ਕੈ ਹਰਿ ਸਿਉ ਜਿਹ ਹੇਤ ਕੀਓ ਤਿਨ ਹੂ ਹਰਿ ਪਾਯੋ॥੨੪੮੫॥(ਮ ੧੦, ਚਉਬੀਸ ਅਵਤਾਰ, ੫੫੦) – ਪੰਡਤ ਨੂੰ ਆਖਦੇ ਹਨ, ਕਾਸ਼ੀ ਵੀ ਪੜਭ ਆਇਆ ਤੈਨੂੰ ਫੇਰ ਵੀ ਹਰਿ ਨਹੀਂ ਮਿਲਿਆ।

ਬੇਦ ਕਤੇਬ ਪੜੇ ਬਹੁਤੇ ਦਿਨ ਭੇਦ ਕਛੂ ਤਿਨ ਕੋ ਨਹਿ ਪਾਯੋ॥ ਪੂਜਤ ਠੌਰ ਅਨੇਕ ਫਿਰਯੋ ਪਰ ਏਕ ਕਬੈ ਹੀਯ ਮੈ ਨ ਬਸਾਯੋ॥ ਪਾਹਨ ਕੋ ਅਸਥਾਲਯ ਕੋ ਸਿਰ ਨਯਾਇ ਫਿਰਯੋ ਕਛੁ ਹਾਥਿ ਨ ਆਯੋ॥ ਰੇ ਮਨ ਮੂੜ ਅਗੂੜ ਪ੍ਰਭੂ ਤਜਿ ਆਪਨ ਹੂੜ ਕਹਾ ਉਰਝਾਯੋ॥ – (ਮ ੧੦, ੩੩ ਸਵੈਯੇ, ੭੧੫)

ਕਾਸੀ ਕੇ ਬੀਚ ਪੜੈ ਬਹੁ ਕਾਲ ਭੁਟੰਤ ਮੈ ਅੰਤ ਮਰੈ ਪੁਨਿ ਜਾਈ॥ ਤਾਤ ਰਹਾ ਅਰੁ ਮਾਤ ਕਹੂੰ ਬਨਿਤਾ ਸੁਤ ਪੁਤ੍ਰ ਕਲਤ੍ਰਨ ਭਾਈ॥ ਦੇਸ ਬਿਦੇਸ ਫਿਰੈ ਤਜਿ ਕੈ ਘਰ ਥੋਰੀ ਸੀ ਸੀਖਿ ਕੈ ਚਾਤੁਰਤਾਈ॥ ਲੋਭ ਕੀ ਲੀਕ ਨ ਲਾਘੀ ਕਿਸੂ ਨਰ ਲੋਭ ਰਹਾ ਸਭ ਲੋਗ ਲੁਭਾਈ॥(ਮ ੧੦, ਚਰਿਤ੍ਰੋਪਖ੍ਯਾਨ, ੧੧੯੫)

ਉਪਜਣ ਬਿਨਸਣ ਬਾਰੇ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ॥(ਭਗਤ ਕਬੀਰ ਜੀ, ਰਾਗੁ ਗਉੜੀ, ੩੩੭)

ਜੋ ਦੀਸੈ ਸੋ ਉਪਜੈ ਬਿਨਸੈ॥ ਬਿਨੁ ਜਲ ਸਰਵਰਿ ਕਮਲੁ ਨ ਦੀਸੈ॥(ਰਾਗੁ ਆਸਾ, ਮ ੧, ੩੫੨)

ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ॥ ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ ਬਿਨੁ ਹਰਿ ਗੁਰ ਪਾਰਿ ਨ ਪਾਈ॥(ਮ ੧, ਰਾਗੁ ਆਸਾ, ੩੫੫)

ਜਗੁ ਦੁਖੀਆ ਸੁਖੀਆ ਜਨੁ ਕੋਇ॥ ਜਗੁ ਰੋਗੀ ਭੋਗੀ ਗੁਣ ਰੋਇ॥ ਜਗੁ ਉਪਜੈ ਬਿਨਸੈ ਪਤਿ ਖੋਇ॥ ਗੁਰਮੁਖਿ ਹੋਵੈ ਬੂਝੈ ਸੋਇ॥(ਰਾਗੁ ਆਸਾ ਮ ੧, ੪੧੩)

ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥(ਮ ੪, ਰਾਗੁ ਆਸਾ, ੪੪੭)

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥(ਸਲੋਕ ਮ ੯, ੧੪੨੯)
ਜੋ ਉਪਜਿਯੋ ਸੋ ਬਿਨਸਿ ਹੈ ਜਗ ਰਹਿਬੋ ਦਿਨ ਚਾਰਿ॥ ਸੁਤ ਬਨਿਤਾ ਦਾਸੀ ਕਹਾ ਦੇਖਹੁ ਤਤੁ ਬੀਚਾਰਿ॥

ਜੋ ਉਪਜਿਯੋ ਸੋ ਬਿਨਸਿਯੋ ਜਿਯਤ ਨ ਰਹਸੀ ਕੋਇ॥ ਊਚ ਨੀਚ ਰਾਜਾ ਪ੍ਰਜਾ ਸੁਰ ਸੁਰਪਤਿ ਕੋਊ ਹੋਇ॥

ਬਿੰਹਗਮ ਰਹਿਣ ਬਾਰੇ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥(ਰਾਗੁ ਗਉੜੀ ਕਬੀਰ ਜੀ, ੩੨੪)

ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ॥ ਕਉਣੁ ਸੁ ਗਿਆਨੀ ਕਉਣੁ ਸੁ ਬਕਤਾ॥ ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ॥੧॥ ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ॥ ਕਿਨਿ ਬਿਧਿ ਆਵਣੁ ਜਾਵਣੁ ਤੂਟਾ॥ ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ॥੨॥ ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ॥ ਕਉਣੁ ਸੁ ਸਨਮੁਖੁ ਕਉਣੁ ਵੇਮੁਖੀਆ॥ ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ॥੩॥ ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ॥ ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ॥ ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ॥੪॥ ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ॥ ਗੁਰਮੁਖਿ ਗਿਆਨੀ ਗੁਰਮੁਖਿ ਬਕਤਾ॥ ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ॥੫॥ ਹਉਮੈ ਬਾਧਾ ਗੁਰਮੁਖਿ ਛੂਟਾ॥ ਗੁਰਮੁਖਿ ਆਵਣੁ ਜਾਵਣੁ ਤੂਟਾ॥ ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ॥੬॥ ਗੁਰਮੁਖਿ ਸੁਖੀਆ ਮਨਮੁਖਿ ਦੁਖੀਆ॥ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ॥ ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ॥੭॥ ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ॥ ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ॥ ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ॥੮॥ ਸਗਲੀ ਬਣਤ ਬਣਾਈ ਆਪੇ॥ ਆਪੇ ਕਰੇ ਕਰਾਏ ਥਾਪੇ॥ ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ॥(ਰਾਗੁ ਮਾਝ ਮ ੫, ੧੩੧)

ਕਿਨਹੀ ਕਹਿਆ ਹਉ ਤੀਰਥ ਵਾਸੀ॥ ਕੋਈ ਅੰਨੁ ਤਜਿ ਭਇਆ ਉਦਾਸੀ॥ ਕਿਨਹੀ ਭਵਨੁ ਸਭ ਧਰਤੀ ਕਰਿਆ॥ ਮੋਹਿ ਦੀਨ ਹਰਿ ਹਰਿ ਦਰਿ ਪਰਿਆ॥(ਰਾਗੁ ਰਾਮਕਲੀ ਮਹਲਾ ੫ ਅਸਟਪਦੀਆ, ੯੧੨)

ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾਮਾਠਾ॥ ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ॥ ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ॥੧॥ ਜੀਅ ਕੀ ਕੈ ਪਹਿ ਬਾਤ ਕਹਾ॥ ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ॥੧॥ ਰਹਾਉ॥ ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ॥ ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ॥ ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ॥੨॥ ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ॥ ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ॥ ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ॥੩॥ ਹਰਖ ਸੋਗ ਲੋਭ ਮੋਹ ਰਹਤ ਹਹਿ ਨਿਰਮਲ ਹਰਿ ਕੇ ਸੰਤਾ॥ ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ॥ ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ॥(ਰਾਗੁ ਮਾਰੂ ਮ ੫, ੧੦੦੩)

ਸੋ ਗਿਰਹੀ ਸੋ ਦਾਸੁ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ॥ ਨਾਨਕੁ ਕਹੈ ਅਵਰੁ ਨਹੀ ਦੂਜਾ ਸਾਚ ਸਬਦਿ ਮਨੁ ਮਾਨਿਆ॥(ਮ ੧, ਰਾਗੁ ਪ੍ਰਭਾਤੀ, ੧੩੩੨)
ਖੂਕ ਮਲਹਾਰੀ ਗਜ ਗਦਹਾ ਬਿਭੂਤਧਾਰੀ ਗਿਦੂਆ ਮਸਾਨ ਬਾਸ ਕਰਿਓ ਈ ਕਰਤ ਹੈਂ॥ ਘੁਘੂ ਮਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਧੇ ਈ ਮਰਤ ਹੈਂ॥ ਬਿੰਦ ਕੇ ਸਧਯਾ ਤਾਹਿ ਹੀਜ ਕੀ ਬਡਯਾ ਦੇਤ ਬੰਦਰਾ ਸਦੀਵ ਪਾਇ ਨਾਗੇ ਹੀ ਫਿਰਤ ਹੈਂ॥ ਅੰਗਨਾ ਅਧੀਨ ਕਾਮ ਕ੍ਰੋਧ ਮੈ ਪ੍ਰਬੀਨ ਏਕ ਗਿਆਨ ਕੇ ਬਿਹੀਨ ਛੀਨ ਕੈਸੇ ਕੈ ਤਰਤ ਹੈਂ॥

ਦੁਖੁ ਸੁਖੁ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ॥ ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ॥(ਰਾਗੁ ਕਾਨੜਾ ਮਹਲਾ ੫, ੧੩੦੨)

ਅਬ ਮੋ ਕਉ ਭਏ ਰਾਜਾ ਰਾਮ ਸਹਾਈ॥ ਜਨਮ ਮਰਨ ਕਟਿ ਪਰਮ ਗਤਿ ਪਾਈ॥(ਭਗਤ ਕਬੀਰ ਜੀ, ਰਾਗੁ ਗਉੜੀ, ੩੩੧)
ਕ੍ਰਿਪਾਣ ਪਾਣ ਜੇ ਜਪੈ॥ ਅਨੰਤ ਥਾਟ ਤੇ ਥਪੈ॥ ਜਿਤੇਕ ਕਾਲ ਧ੍ਯਾਇ ਹੈ॥ ਜਗਤ ਜੀਤ ਜਾਇ ਹੈ॥(ਮ ੧੦, ਬਚਿਤ੍ਰ ਨਾਟਕ, ੪੫)

ਸੁਤ ਨਿਵਾਜਾ / ਪਿਤਾ ਬਾਰੇ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਸੋਈ ਕਰਾਇ ਜੋ ਤੁਧੁ ਭਾਵੈ॥ ਮੋਹਿ ਸਿਆਣਪ ਕਛੂ ਨ ਆਵੈ॥ ਹਮ ਬਾਰਿਕ ਤਉ ਸਰਣਾਈ॥ ਪ੍ਰਭਿ ਆਪੇ ਪੈਜ ਰਖਾਈ॥੧॥ ਮੇਰਾ ਮਾਤ ਪਿਤਾ ਹਰਿ ਰਾਇਆ॥ ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰਂੀ ਤੇਰਾ ਕਰਾਇਆ॥(ਰਾਗੁ ਸੋਰਠਿ ਮਹਲਾ ੫, ੬੨੮)

ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ॥ ਤੂ ਮੇਰੇ ਜੀਅ ਪ੍ਰਾਨ ਸੁਖਦਾਤਾ॥ ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ॥ ਤੁਝ ਬਿਨੁ ਅਵਰੁ ਨਹੀ ਕੋ ਮੇਰਾ॥੧॥ ਕਰਿ ਕਿਰਪਾ ਕਰਹੁ ਪ੍ਰਭ ਦਾਤਿ॥ ਤੁਮੑਰੀ ਉਸਤਤਿ ਕਰਉ ਦਿਨ ਰਾਤਿ॥(ਰਾਗੁ ਭੈਰਉ ਮਹਲਾ ੫, ੧੧੧੪)

ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ॥੧॥ ਰਹਾਉ॥ ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ॥ ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ॥(ਰਾਗੁ ਕਲਿਆਣ ਮ ੪, ੧੩੧੮)

ਮੇਰੇ ਸਤਿਗੁਰਾ ਮੈ ਹਰਿ ਹਰਿ ਨਾਮੁ ਦ੍ਰਿੜਾਇ॥ ਮੇਰਾ ਮਾਤ ਪਿਤਾ ਸੁਤ ਬੰਧਪੋ ਮੈ ਹਰਿ ਬਿਨੁ ਅਵਰੁ ਨ ਮਾਇ॥(ਮ ੪, ਰਾਗੁ ਮਾਰੂ, ੯੯੬)
ਸੋ ਪਤਿਵੰਤਾ ਸੋ ਧਨਵੰਤਾ॥ ਜਿਸੁ ਮਨਿ ਵਸਿਆ ਹਰਿ ਭਗਵੰਤਾ॥ ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ॥(ਮ ੫, ਰਾਗੁ ਮਾਰੂ ਸੋਲਹੇ, ੧੦੭੧)

ਪ੍ਰਾਨ ਮਾਨ ਪਤਿ ਪਿਤ ਸੁਤ ਬੰਧਪ ਹਰਿ ਸਰਬਸੁ ਧਨ ਮੋਰ॥ ਧ੍ਰਿਗੁ ਸਰੀਰੁ ਅਸਤ ਬਿਸਟਾ ਕ੍ਰਿਮ ਬਿਨੁ ਹਰਿ ਜਾਨਤ ਹੋਰ॥(ਰਾਗੁ ਸਾਰਗ ਮ ੫, ੧੨੨੮)

ਜਲਿ ਥਲਿ ਮਹੀਅਲਿ ਪੂਰਨੋ ਅਪਰੰਪਰੁ ਸੋਈ॥ ਜੀਅ ਜੰਤ ਪ੍ਰਤਿਪਾਲਦਾ ਜੋ ਕਰੇ ਸੁ ਹੋਈ॥ ਮਾਤ ਪਿਤਾ ਸੁਤ ਭ੍ਰਾਤ ਮੀਤ ਤਿਸੁ ਬਿਨੁ ਨਹੀ ਕੋਈ॥ ਘਟਿ ਘਟਿ ਅੰਤਰਿ ਰਵਿ ਰਹਿਆ ਜਪਿਅਹੁ ਜਨ ਕੋਈ॥ ਸਗਲ ਜਪਹੁ ਗੋਪਾਲ ਗੁਨ ਪਰਗਟੁ ਸਭ ਲੋਈ॥(ਰਾਗੁ ਕਾਨੜਾ, ਮ ੪, ੧੩੧੮)

ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ॥ ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ॥(ਮ ੪, ਰਾਗੁ ਕਲਿਆਨ, ੧੩੨੧)

ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ॥ ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ॥ ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ॥(ਰਾਗੁ ਮਾਝ, ਮ ੪, ੯੪)

ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥(ਰਾਗੁ ਮਾਝ ਮ ੫, ੧੦੩)

ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ॥ ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ॥ ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ॥ ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ॥(ਮ ੩, ਰਾਗੁ ਗਉੜੀ, ੧੬੩)

ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ॥ ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ॥ ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ॥੩॥ ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥ ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ॥(ਰਾਗੁ ਗਉੜੀ ਬੈਰਾਗਣਿ ਮਹਲਾ ੪, ੧੬੭)

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ॥(ਰਾਗੁ ਸੋਰਠਿ ਮਹਲਾ ੫ ਘਰੁ ੨ ਚਉਪਦੇ, ੬੧੧)

ਰਾਮ ਮੈ ਹਰਿ ਹਰਿ ਨਾਮੁ ਮਨਿ ਭਾਇਆ॥ ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ॥੧॥ ਰਹਾਉ॥ ਮੇਰੇ ਇਕੁ ਖਿਨੁ ਪ੍ਰਾਨ ਨ ਰਹਹਿ ਬਿਨੁ ਪ੍ਰੀਤਮ ਬਿਨੁ ਦੇਖੇ ਮਰਹਿ ਮੇਰੀ ਮਾਇਆ॥ ਧਨੁ ਧਨੁ ਵਡਭਾਗ ਗੁਰ ਸਰਣੀ ਆਏ ਹਰਿ ਗੁਰ ਮਿਲਿ ਦਰਸਨੁ ਪਾਇਆ॥(ਮ ੩, ਰਾਗੁ ਰਾਮਕਲੀ, ੮੮੨)
ਅਕਾਲ ਪੁਰਖ ਬਾਚ॥ ਚੌਪਈ॥ ਮੈ ਅਪਨਾ ਸੁਤ ਤੋਹਿ ਨਿਵਾਜਾ॥ ਪੰਥ ਪ੍ਰਚੁਰ ਕਰਬੇ ਕਹੁ ਸਾਜਾ॥ ਜਾਹਿ ਤਹਾਂ ਤੈ ਧਰਮੁ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥੨੯॥ ਕਬਿਬਾਚ॥ ਦੋਹਰਾ॥ ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਿਆਇ॥ ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ॥੩੦॥ ਚੌਪਈ॥ ਇਹ ਕਾਰਨਿ ਪ੍ਰਭ ਮੋਹਿ ਪਠਾਯੋ॥ ਤਬ ਮੈ ਜਗਤ ਜਨਮ ਧਰਿ ਆਯੋ॥ ਜਿਮ ਤਿਨ ਕਹੀ ਤਿਨੈ ਤਿਮ ਕਹਿਹੋਂ॥ ਅਉਰ ਕਿਸੂ ਤੇ ਬੈਰ ਨ ਗਹਿਹੋਂ॥੩੧॥ ਜੋ ਹਮ ਕੋ ਪਰਮੇਸਰ ਉਚਰਿਹੈਂ॥ ਤੇ ਸਭ ਨਰਕ ਕੁੰਡ ਮਹਿ ਪਰਿਹੈਂ॥ ਮੋ ਕੌ ਦਾਸ ਤਵਨ ਕਾ ਜਾਨੋ॥ ਯਾ ਮੈ ਭੇਦ ਨ ਰੰਚ ਪਛਾਨੋ॥੩੨॥ ਮੈ ਹੋ ਪਰਮ ਪੁਰਖ ਕੋ ਦਾਸਾ॥ ਦੇਖਨ ਆਯੋ ਜਗਤ ਤਮਾਸਾ॥ ਜੋ ਪ੍ਰਭ ਜਗਤਿ ਕਹਾ ਸੋ ਕਹਿਹੋਂ॥ ਮ੍ਰਿਤ ਲੋਕ ਤੇ ਮੋਨ ਨ ਰਹਿਹੋਂ॥(ਬਚਿਤਠ ਨਾਟਕ, ਪ ੧੦, ੫੭-੫੮)

(ਪਾਤਿਸ਼ਾਹ ਕਹਿੰਦੇ ਮੈਨੂੰ ਸੰਸਾਰ ਵਿੱਚ ਅਕਾਲ ਪੁਰਖ ਨੇ ਭੇਜਿਆ ਆਪਣਾ ਸੁਤ (ਪੁੱਤਰ) ਥਾਪ ਕੇ। ਪੰਥ (ਰਾਹ), ਪ੍ਰਚਰ (ਵਧਾਉਣ ਲਈ, ਉਜਾਗਰ ਕਰਨ ਲਈ)। ਪੰਥ ਕੀ ਸੀ, ਉਜਾਗਰ ਕੀ ਕਰਨਾ ਸੀ ਅਗਲੀ ਪੰਕਤੀ ਵਿੱਚ ਦੱਸਿਆ “ਕਬੁਧਿ ਕਰਨ ਤੇ ਲੋਕ ਹਟਾਇ॥”, ਅਗਿਆਨਤਾ ਤੋਂ ਹਟਾਉਣ ਲਈ, ਧਰਮ ਲਈ, ਧਰਮ ਅਗਿਆਨਤਾ ਕੁਬੁੱਧ ਦੂਰ ਕਰਨਾ ਹੈ ਤੇ ਇਹ ਗਲ ਆਦਿ ਬਾਣੀ ਨਾਲ ਮੇਲ ਖਾਂਦੀ ਹੈ ਜਿੱਥੇ ਗਿਆਨ ਨੂੰ ਧਰਮ ਦੱਸਿਆ “ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥”, “ਸਗਲ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਸਿਮਰਨਿ ਤੇਰਾ ਹੋਇ ਉਧਾਰੁ॥ ਜਨਮ ਜਨਮ ਕਾ ਉਤਰੈ ਭਾਰੁ॥”। ਇਸ ਕਾਰਜ ਵਿੱਚ ਅਕਾਲ ਤੋਂ, ਆਪਣੇ ਮੂਲ ਤੋਂ ਸਹਾਇਤਾ ਵੀ ਮੰਗ ਰਹੇ ਹਨ। ਆਖਦੇ ਠਾਢ ਭਯੋ (ਸਥਿਰ ਹੋ ਕੇ, ਅਢੋਲ ਹੋ ਕੇ) ਮੈ ਜੋਰਿ ਕਰ (ਹੱਥ ਜੋੜ ਕੇ) ਬਚਨ ਕਹਾ ਸਿਰ ਨਿਆਇ (ਸਿਰ ਨਿਵਾ ਕੇ ਬਚਨ ਕੀਤੇ), ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ਜਿਸਦਾ ਭਾਵ ਹੈ ਕੇ ਪੰਥ ਚੱਲੂ ਤੁਹਾਡੀ (ਅਕਾਲ ਦੀ) ਸਹਾਇਤਾ ਨਾਲ।
ਪੰਥ ਵੀ ਪ੍ਰਚਰ ਕੀਤਾ, ਚਿੜੀਆਂ ਨਾਲ ਬਾਜ ਲੜਾ ਕੇ, ਜਿਹਨਾਂ ਨੇ ਕਦੇ ਕਰਦ ਨਹੀਂ ਫੜੀ ਸੀ ਉਹ ਸੂਰਮੇ ਬਣਾ ਛੱਡੇ। ਜਿਹੜੇ ਜਜ਼ੀਆ ਦਿੰਦੇ ਸੀ ਉਹ ਛਾਤੀ ਚੌੜੀ ਕਰ ਖੜੇ ਹੋਣ ਲੱਗ ਪਏ। ਸ਼ੇਰ ਦੇ ਮੂਹ ਵਿੱਚ ਹੱਥ ਪਾ ਕੇ ਸ਼ਿਕਾਰ ਖੋਣ ਲੱਗ ਪਏ, ਜਿਹੜੀਆਂ ਮਾਵਾਂ ਭੈਣਾ ਬੀਬੀਆਂ ਨੂੰ ਗਜਨੀ ਦੇ ਬਜਾਰਾਂ ਵਿੱਚ ਵੇਚਣ ਲਈ ਚੂੱਕਿਆ ਜਾਂਦਾ ਸੀ ਛੁੜਾ ਕੇ ਘਰੋ ਘਰ ਪਹੁਚਾਣ ਲੱਗ ਪਏ। ਮੁਹਰੇ ਬੰਦੂਕ ਹੋਵੇ ਜਾਂ ਤੋਪ ਢੋਲਦੇ ਨਹੀਂ। ਲੱਖਾਂ ਮੁਹਰੇ ਮੁੱਠੀ ਭਰ ਹੋਣ ਭੱਜਦੇ ਨਹੀਂ। ਇਹੋ ਜਿਹਾ ਖਾਲਸਾ ਪੰਥ, ਸੰਤ ਸਿਪਾਹੀਆਂ ਦੀ ਫੌਜ ਤਿਆਰ ਕੀਤੀ ਹੈ ਪਾਤਿਸ਼ਾਹ ਨੇ। ਆੱਜ ਵੀ ਸੂਰਮੇ ਘਰ ਮੁੱੜਦੇ ਨੇ ਛਾਤੀ ਵਿੱਚ ਛੇਕ ਨਾਲ, ਪਿੱਠ ਤੇ ਨਹੀਂ। ਭਾਵੇਂ ਵਿੱਚ ਕੱਚੇ ਪਿੱਲੇ ਵੀ ਸ਼ਾਮਿਲ ਹਨ ਪਰ ਖਾਲਸਾ ਨਹੀਂ ਮੁੱਕਦਾ। ਜੇ ਦੋ ਪਿਤਾ ਤੇ ਸ਼ੰਕਾ ਕਰਨ ਵਾਲੇ ਪੈਦਾ ਹੋ ਵੀ ਜਾਂਦੇ ਹਨ ਤਾਂ ਦੱਸ ਪਿਉਂ ਦੀ ਗੱਲ ਖੋਜ ਕੇ, ਵਿਚਾਰ ਕੇ ਸਮਝ ਕੇ ਫੇਰ ਪੰਥ ਪ੍ਰਚਰ ਕਰ ਦਿੰਦੇ ਹਨ। ਸਿਰਾਂ ਦੇ ਮੁੱਲ ਪੈਂਦੇ ਹੋਣ ਮੁੱਕੇ ਨਹੀਂ।
ਜਿਹੜੇ ਅੱਜ ਅਗਿਆਨਤਾ ਕੁਬੁੱਧ ਸ਼ੰਕਾ ਕਰ ਕੇ ਸੁੱਕੇ ਪੱਤੇ ਵਾਂਗ ਝੜ ਰਹੇ ਹਨ ਉਹਨਾਂ ਫੇਰ ਹਰਿਆ ਹੋ ਜਾਣਾ। ਜਿਹੜੇ ਬੇਮੁਖ ਹੋਏ ਹਨ ਉਹਨਾਂ ਵੀ ਸਨਮੁੱਖ ਹੋ ਜਾਣਾ ਇਹ ਅਕਾਲ ਦੀ ਖੇਡ ਹੈ, ਦਸਮ ਪਾਤਿਸ਼ਾਹ ਦਾ ਪੰਥ ਹੈ ਅਕਾਲ ਦੀ ਆਪਣੀ ਫੌਜ, ਆਪਣੀ ਮੌਜ।)

ਅੱਖਾਂ ਬੰਦ ਕਰਕੇ ਭਗਤੀ ਨਹੀਂ ਹੁੰਦੀ। ਗਿਆਨ ਨਾਲ ਸੋਝੀ ਦੇ ਨੇਤਰ ਖੋਲਣੇ ਸੀ ਤੇ ਮਨ ਵਿਛ ਪ੍ਰਗਾਸ ਕਰਨਾ ਸੀ “ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥”

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਕਲ ਮਹਿ ਰਾਮ ਨਾਮੁ ਸਾਰੁ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥(ਮ ੧, ਰਾਗੁ ਧਨਾਸਰੀ, ੬੬੨)

ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ॥ ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ॥(ਮ ੧, ਰਾਗੁ ਸੋਰਠ, ੫੯੬)

ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ॥ ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ॥੩॥(ਰਾਗੁ ਸੂਹੀ, ਮ ੪, ੭੩੪)
ਆਂਖ ਮੂੰਦਿ ਕੋਊ ਡਿੰਭ ਦਿਖਾਵੈ॥ ਆਂਧਰ ਕੀ ਪਦਵੀ ਕਹਿ ਪਾਵੈ॥ ਆਂਖਿ ਮੀਚ ਮਗ ਸੂਝ ਨ ਜਾਈ॥ ਤਾਹਿ ਅਨੰਤ ਮਿਲੈ ਕਿਮ ਭਾਈ॥( ਮ ੧੦, ਬਚਿਤ੍ਰ ਨਾਟਕ, ੬੦)

ਨ ਨੈਨੰ ਮਿਚਾਊਂ॥ ਨ ਡਿੰਭੰ ਦਿਖਾਊਂ॥ ਨ ਕੁਕਰਮੰ ਕਮਾਊਂ॥ ਨ ਭੇਖੀ ਕਹਾਊਂ॥(ਮ ੧੦, ਬਚਿਤ੍ਰ ਨਾਟਕ, ੫੯)

ਗੁਰਬਾਣੀ ਦਾ ਫੁਰਮਾਨ ਹੈ “ਕੇਤੀਆ ਖਾਣੀ….” ਖਾਣੀ ਤੋਂ ਭਾਵ ਜੀਵਾਂ ਦੀ ਸ਼੍ਰੇਣੀਆਂ। ਇਹਨੳਾ ਸਾਰੀਆਂ ਸ਼੍ਰੇਣੀਆਂ ਦੇ ਜੀਵਾਂ ਵਿੱਚ ਜੋਤ ਬਰਾਬਰ ਦੱਸੀ ਗਈ ਹੈ।

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥(ਮ ੧, ਰਾਗੁ ਤੁਖਾਰੀ, ੧੧੦੯)

ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ ॥(ਮ ੪, ਰਾਗੁ ਸੋਰਠ, ੬੦੪)

ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ ॥(ਮ ੪, ਰਾਗੁ ਬਿਲਾਵਲ, ੮੧੬)

ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥(ਮ ੪, ਰਾਗੁ ਬਿਲਾਵਲ, ੮੩੫)

ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ ॥(ਮ ੫, ਰਾਗੁ ਮਾਰੂ, ੧੦੮੪)

ਕੀਟ ਹਸਤਿ ਮਹਿ ਪੂਰ ਸਮਾਨੇ॥ ਪ੍ਰਗਟ ਪੁਰਖ ਸਭ ਠਾਊ ਜਾਨੇ॥(ਮ ੫, ਰਾਗੁ ਗਉੁੜੀ, ੨੭੭)

ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ ॥ ( ਮ ੫ , ਰਾਗੁ ਆਸਾ,੪੫੮)

ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥ ( ਮ ੫ , ਰਾਗੁ ਸਾਰੰਗ,੧੨੩੧)

ਕੀਟ ਹਸਤ ਪੂਰਨ ਸਭ ਸੰਗਾ ॥੧॥( ਮ ੫ , ਰਾਗੁ ਕਾਨੜਾ,੧੩੦੫)
ਪ੍ਰਿਥਮ ਅਕਾਲ ਗੁਰੂ ਕੀਆ ਜਿਹ ਕੋ ਕਬੈ ਨਹੀ ਨਾਸ॥ ਜਤ੍ਰ ਤਤ੍ਰ ਦਿਸਾ ਵਿਸਾ ਜਿਹ ਠਉਰ ਸਰਬ ਨਿਵਾਸ॥ ਅੰਡ ਜੇਰਜ ਸੇਤ ਉਤਭੁਜ ਕੀਨ ਜਾਸ ਪਸਾਰ॥ ਤਾਹਿ ਜਾਨ ਗੁਰੂ ਕੀਯੋ ਮੁਨਿ ਸਤਿ ਦਤ ਸੁ ਧਾਰ॥੧੧੬॥ ਇਤਿ ਸ੍ਰੀ ਦਤ ਮਹਾਤਮੇ ਪ੍ਰਥਮ ਗੁਰੂ ਅਕਾਲ ਪੁਰਖ ਸਮਾਪਤੰ॥(ਮ ੧੦, ਰੁਦ੍ਰ ਅਵਤਾਰ, ੬੪੪)

ਕਈ ਕੀਟ ਪਤੰਗ ਭੁਜੰਗ ਨਰੰ॥ ਰਚਿ ਅੰਡਜ ਸੇਤਜ ਉਤਭੁਜੰ॥ ਕੀਏ ਦੇਵ ਅਦੇਵ ਸਰਾਧ ਪਿਤੰ॥ ਅਨਖੰਡ ਪ੍ਰਤਾਪ ਪ੍ਰਚੰਡ ਗਤੰ॥(ਮ ੧੦, ਅਕਾਲ ਉਸਤਤ, ੩੧)

ਸ੍ਰਿਜੇ ਸੇਤਜੰ ਜੇਰਜੰ ਉਤਭੁਜੇਵੰ॥ ਰਚੇ ਅੰਡਜੰ ਖੰਡ ਬ੍ਰਹਮੰਡ ਏਵੰ॥( ਪ ੧੦, ਬਚਿਤ੍ਰ ਨਾਟਕ, ੪੧)

ਜੇਰਜ ਸੇਤਜ ਉਤਭੁਜਾ ਦੇਖੇ ਤਿਨ ਤਿਹ ਜਾਇ॥(ਪ ੧੦, ਚਉਬੀਸ ਅਵਤਾਰ, ੩੦੩)

ਏਕੈ ਰੂਪ ਅਨੂਪ ਸਰੂਪਾ॥ ਰੰਕ ਭਯੋ ਰਾਵ ਕਹੀ ਭੂਪਾ॥ ਅੰਡਜ ਜੇਰਜ ਸੇਤਜ ਕੀਨੀ॥ ਉਤਭੁਜ ਖਾਨਿ ਬਹੁਰ ਰਚਿ ਦੀਨੀ॥੩੯੪॥ ਕਹੂੰ ਫੂਲਿ ਰਾਜਾ ਹ੍ਵੈ ਬੈਠਾ॥ ਕਹੂੰ ਸਿਮਟਿ ਭ੍ਯਿੋ ਸੰਕਰ ਇਕੈਠਾ॥ ਸਗਰੀ ਸ੍ਰਿਸਟਿ ਦਿਖਾਇ ਅਚੰਭਵ॥ ਆਦਿ ਜੁਗਾਦਿ ਸਰੂਪ ਸੁਯੰਭਵ॥(ਪ ੧੦, ਚਰਿਤ੍ਰੋਪਖ੍ਯਾਨ, ੧੩੮੭)

ਹਸਤ ਕੀਟ ਕੇ ਬੀਚ ਸਮਾਨਾ ॥( ਪ ੧੦ , ਅਕਾਲ ਉਸਤਤ,੧੧)
ਹਸਤ ਕੀਟ ਬਿਖੈ ਬਸੈ ਸਭ ਠਉਰ ਮੈ ਨਿਰਧਾਰ ॥੧॥੧੮੧॥ ( ਪ ੧੦ , ਅਕਾਲ ਉਸਤਤ,੩੩)

ਜਦੋਂ ਕਿਸੇ ਨੇ ਪ੍ਰਭ ਨੂੰ ਪੰਥੁ ਨੂੰ ਨਹੀੰ ਪਛਾਣਿਆ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ॥ ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ॥(ਰਾਗੁ ਗਉੜੀ ਪੂਰਬੀ₁ ਕਬੀਰ ਜੀ, ੩੩੪)

ਅਨੇਕ ਕਰਮ ਕਰਹਿ ਅਭਿਮਾਨੀ ਹਰਿ ਰਾਮੋ ਨਾਮੁ ਚੋਰਾਇਆ॥ ਮਹਾ ਬਿਖਮੁ ਜਮ ਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ॥(ਮ ੪, ਰਾਗੁ ਆਸਾ, ੪੪੩)

ਦੁਖੀ ਦੁਹਾਗਨਿ ਦੁਇ ਪਖ ਹੀਨੀ॥ ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ॥ ਪੁਰ ਸਲਾਤ ਕਾ ਪੰਥੁ ਦੁਹੇਲਾ॥ ਸੰਗਿ ਨ ਸਾਥੀ ਗਵਨੁ ਇਕੇਲਾ॥(ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ, ੭੯੩)

ਮਾਇਆ ਮਾਇਆ ਕੇ ਜੋ ਅਧਿਕਾਈ ਵਿਚਿ ਮਾਇਆ ਪਚੈ ਪਚੀਜੈ॥ ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ ਅਹੰਕਾਰਿ ਭਾਰਿ ਲਦਿ ਲੀਜੈ॥੭॥(ਰਾਗੁ ਕਲਿਆਨੁ ਮਹਲਾ ੪, ੧੩੨੬)

ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ॥(ਮਾਝ ਮਹਲਾ ੩, ੧੨੪)

ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ॥ ਸੋ ਸੁਖੁ ਹਮਹੁ ਸਾਚੁ ਕਰਿ ਜਾਨਾ॥੨॥ ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀ ਪੇਖਾ॥(ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ, ੩੩੦)
ਜਬ ਪ੍ਰਭ ਕੋ ਨ ਤਿਨੈ ਪਹਿਚਾਨਾ॥ ਤਬ ਹਰਿ ਇਨ ਮਨੁਛਨ ਠਹਿਰਾਨਾ॥ ਤੇ ਭੀ ਬਸਿ ਮਮਤਾ ਹੁਇ ਗਏ॥ ਪਰਮੇਸਰ ਪਾਹਨ ਠਹਿਰਏ॥੧੩॥ ਤਬ ਹਰਿ ਸਿੱਧ ਸਾਧ ਠਹਿਰਾਏ॥ ਤਿਨ ਭੀ ਪਰਮ ਪੁਰਖ ਨਹੀ ਪਾਏ॥ ਜੇ ਕੋਈ ਹੋਤ ਭਯੋ ਜਗਿ ਸਿਆਨਾ॥ ਤਿਨ ਤਿਨ ਅਪਨੋ ਪੰਥੁ ਚਲਾਨਾ॥੧੪॥ ਪਰਮ ਪੁਰਖ ਕਿਨਹੂੰ ਨਹ ਪਾਯੋ॥ ਬੈਰ ਬਾਦ ਅਹੰਕਾਰ ਬਢਾਯੋ॥ ਪੇਡ ਪਾਤ ਆਪਨ ਤੇ ਜਲੈ॥ ਪ੍ਰਭ ਕੈ ਪੰਥ ਨ ਕੋਊ ਚਲੈ॥੧੫॥ ਜਿਨਿ ਜਿਨਿ ਤਨਿਕ ਸਿੱਧ ਕੋ ਪਾਯੋ॥ ਤਿਨ ਤਿਨ ਅਪਨਾ ਰਾਹੁ ਚਲਾਯੋ॥ ਪਰਮੇਸਰ ਨ ਕਿਨਹੂੰ ਪਹਿਚਾਨਾ॥ ਮਮ ਉਚਾਰਤੇ ਭਯੋ ਦਿਵਾਨਾ॥੧੬॥ ਪਰਮ ਤੱਤ ਕਿਨਹੂੰ ਨ ਪਛਾਨਾ॥ ਆਪ ਆਪ ਭੀਤਰਿ ਉਰਝਾਨਾ॥ ਤਬ ਜੇ ਜੇ ਰਿਖਰਾਜ ਬਨਾਏ॥ ਤਿਨ ਆਪਨ ਪੁਨ ਸਿੰਮ੍ਰਿਤ ਚਲਾਏ॥੧੭॥ ਜੇ ਸਿੰਮ੍ਰਿਤਨ ਕੇ ਭਏ ਅਨੁਰਾਗੀ॥ ਤਿਨਿ ਤਿਨਿ ਕ੍ਰਿਆ ਬ੍ਰਹਮ ਕੀ ਤਿਆਗੀ॥ ਜਿਨ ਮਨ ਹਰਿ ਚਰਨਨ ਠਹਿਰਾਯੋ॥ ਸੋ ਸਿੰਮ੍ਰਿਤਨ ਕੇ ਰਾਹ ਨ ਆਯੋ॥

ਜਬ ਪ੍ਰਭ ਕੋ ਨ ਤਿਨੈ ਪਹਿਚਾਨਾ॥ ਤਬ ਹਰਿ ਇਨ ਮਨੁਛਨ ਠਹਿਰਾਨਾ॥ ਤੇ ਭੀ ਬਸਿ ਮਮਤਾ ਹੁਇ ਗਏ॥ ਪਰਮੇਸਰ ਪਾਹਨ ਠਹਿਰਏ॥੧੩॥
ਜਦੋਂ ਕਿਸੇ ਨੇ ਪ੍ਰਭ ਨੂੰ ਨਹੀੰ ਪਛਾਣਿਆ ਤਾਂ ਇਹਨਾਂ ਨੇ ਪ੍ਰਭ ਨੂੰ ਮੁਨਛਨ (ਮਨੁਸ਼ਯ/ਮਨੁੱਖ) ਠਹਿਰਾ ਦਿੱਤਾ। ਬੰਦੇ ਦੇ ਰੂਪ ਵਿੱਚ ਵੇਖਿਆ। ਤਾਂ ਵੀ ਕੇਵਲ ਮਮਤਾ ਵਿੱਚ ਫਸੇ ਰਹੇ ਤੇ ਪਰਮੇਸਰ ਨੂੰ ਪਾਹਨ (ਪੱਥਰ) ਵਿੱਚ ਮੰਨ ਲਿਆ।

ਤਬ ਹਰਿ ਸਿੱਧ ਸਾਧ ਠਹਿਰਾਏ॥ ਤਿਨ ਭੀ ਪਰਮ ਪੁਰਖ ਨਹੀ ਪਾਏ॥ ਜੇ ਕੋਈ ਹੋਤ ਭਯੋ ਜਗਿ ਸਿਆਨਾ॥ ਤਿਨ ਤਿਨ ਅਪਨੋ ਪੰਥੁ ਚਲਾਨਾ॥੧੪॥
ਜਿਹਨਾਂ ਨੇ ਹਰਿ ਸਿਧ-ਸਾਧਾਂ ਵਿੱਚ ਮੰਨਿਆ, ਉਹ ਵੀ ਪਰਮ ਪੁਰਖ ਨੂੰ ਨਹੀਂ ਪਾ ਸਕੇ॥ ਜੇ ਕੋਈ ਜਗ ਵਿੱਚ ਸਿਆਣਾ ਹੋਇਆ ਉਸਨੇ ਆਪਣਾ ਵੱਖਰਾ ਪੰਥ ਸਜਾ ਲਿਆ।

ਪਰਮ ਪੁਰਖ ਕਿਨਹੂੰ ਨਹ ਪਾਯੋ॥ ਬੈਰ ਬਾਦ ਅਹੰਕਾਰ ਬਢਾਯੋ॥ ਪੇਡ ਪਾਤ ਆਪਨ ਤੇ ਜਲੈ॥ ਪ੍ਰਭ ਕੈ ਪੰਥ ਨ ਕੋਊ ਚਲੈ॥੧੫॥
ਪਰਮ ਪੁਰਖ ਤਾਂ ਉਹਨਾ ਪਾਇਆ ਨਹੀਂ ਧਰਮ ਦੇ ਨਾਮ ਤੇ ਝਗੜੇ ਵਧਾ ਲਏ। ਪੇਡ ਪੱਤਿਆਂ ਨੂੰ ਜਲਾ ਕੇ ਹਵਨ ਕਰਦੇ ਰਹੇ ਪਰ ਪ੍ਰਭ ਦੀ ਰਾਹ ਤੇ ਕੋਈ ਨਹੀਂ ਚਲਿਆ।

ਜਿਨਿ ਜਿਨਿ ਤਨਿਕ ਸਿੱਧ ਕੋ ਪਾਯੋ॥ ਤਿਨ ਤਿਨ ਅਪਨਾ ਰਾਹੁ ਚਲਾਯੋ॥ ਪਰਮੇਸਰ ਨ ਕਿਨਹੂੰ ਪਹਿਚਾਨਾ॥ ਮਮ ਉਚਾਰਤੇ ਭਯੋ ਦਿਵਾਨਾ॥੧੬॥
ਜਿਹਨਾਂ ਨੇ ਥੋੜਾ ਜਿਹਾ ਸਿ ਪਾਇਆ ਉਸਨੇ ਆਪਣੀ ਰਾਹ ਚਲਾ ਲਈ ਤੇ ਪਰਮੇਸਰ ਨੂੰ ਨਹੀਂ ਪਛਾਣਿਆ ਆਪਣੇ ਮਗਰ ਲਾ ਕੇ ਦਿਵਾਨਿਆਂ ਵਾਂਗ ਭਟਕਦਾ ਰਹਿਆ।

ਪਰਮ ਤੱਤ ਕਿਨਹੂੰ ਨ ਪਛਾਨਾ॥ ਆਪ ਆਪ ਭੀਤਰਿ ਉਰਝਾਨਾ॥ ਤਬ ਜੇ ਜੇ ਰਿਖਰਾਜ ਬਨਾਏ॥ ਤਿਨ ਆਪਨ ਪੁਨ ਸਿੰਮ੍ਰਿਤ ਚਲਾਏ॥੧੭॥
ਇਹਨਾਂ ਵਿੱਚੋਂ ਕਿਸੇ ਨੇ ਪਰਪ ਤੱਤ ਨਹੀਂ ਪਛਾਣਿਆ। ਆਪ ਆਪਣੇ ਵਿੱਚ ਉਰਝ ਕੇ ਰਹਿ ਗਏ ਤੇ ਆਪਣੇ ਆਪ ਰਿਖਰਾਜ (ਰਿਸ਼ੀਮੁਨੀ) ਬਣਾ ਲਏ ਤੇ ਆਪਣੀ ਸਿਮਰਤੀਆਂ ਬਣਾ ਲਈਆਂ।

ਜੇ ਸਿੰਮ੍ਰਿਤਨ ਕੇ ਭਏ ਅਨੁਰਾਗੀ॥ ਤਿਨਿ ਤਿਨਿ ਕ੍ਰਿਆ ਬ੍ਰਹਮ ਕੀ ਤਿਆਗੀ॥ ਜਿਨ ਮਨ ਹਰਿ ਚਰਨਨ ਠਹਿਰਾਯੋ॥ ਸੋ ਸਿੰਮ੍ਰਿਤਨ ਕੇ ਰਾਹ ਨ ਆਯੋ॥
ਜਿਹੜੇ ਸਿਮ੍ਰਤੀਆਂ ਦੇ ਅਨੁਰਾਗੀ ਹੋਏ ਉਹਨਾਂ ਬ੍ਰਹਮ ਦੀ ਰਾਹ ਤਿਆਗ ਦਿੱਤੀ। ਜਿਹਨਾ ਨੇ ਗੁਰਮਤਿ ਵਾਲੇ ਹਰਿ ਦੇ ਚਰਨਾਂ ਵਿੱਚ ਮਨ ਲਾਇਆ ਉਹ ਸਿਮਰਤੀਆਂ ਦੇ ਰਾਹ ਤੇ ਨਹੀਂ ਤੁਰੇ।

ਤਨ ਮਨ ਧਨ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥(ਮ ੫ , ਸਿਰੀ ਰਾਗੁ, ੪੭)

ਨੁ ਤਨੁ ਤੇਰਾ ਧਨੁ ਭੀ ਤੇਰਾ ॥ (ਮ ੫, ਰਾਗੁ ਮਾਝ,੧੦੬)

ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਮੇਰੇ ਗੋਵਿੰਦਾ ਹਰਿ ਬਾਝਹੁ ਧਨ ਕੁਮਲੈਣੀ ਜੀਉ ॥ ( ਮ ੪ , ਰਾਗੁ ਗਉੜੀ, ੧੭੩)

ਮਨ ਤਨ ਧਨ ਭੂਮਿ ਕਾ ਠਾਕੁਰੁ ਹਉ ਇਸ ਕਾ ਇਹੁ ਮੇਰਾ ॥(ਮ ੫, ਰਾਗੁ ਗਉੜੀ, ੨੧੫)

ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥(ਮ ੫, ਰਾਗੁ ਗਉੜੀ, ੨੫੬)

ਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥ ( ਭਗਤ ਧੰਨਾ ਜੀ, ਰਾਗੁ ਆਸਾ,੪੮੭)

ਮਨੁ ਤਨੁ ਧਨੁ ਸਭੁ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵਏ ॥(ਮ ੫, ਰਾਗੁ ਬਿਹਾਗੜਾ,੫੪੨)

ਸਮਰਥ ਅਗਥ ਅਪਾਰ ਪੂਰਨ ਜੀਉ ਤਨੁ ਧਨੁ ਤੁਮੑ ਮਨਾ ॥(ਮ ੫, ਰਾਗੁ ਬਿਹਾਗੜਾ,੫੪੩)

ਮਾਨੁ ਮੋਹੁ ਬਿਕਾਰੁ ਤਜੀਐ ਅਰਪਿ ਤਨੁ ਧਨੁ ਇਹੁ ਮਨਾ ॥ (ਮ ੫, ਰਾਗੁ ਬਿਹਾਗੜਾ,੫੪੪)

ਤਨੁ ਮਨੁ ਧਨੁ ਅਰਪੀ ਤਿਨ ਕਉ ਨਿਵਿ ਨਿਵਿ ਲਾਗਉ ਪਾਇ ॥ (ਮ ੩ , ਰਾਗੁ ਵਡਹੰਸੁ, ੫੮੭)

ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ ॥ ( ਮ ੧, ਰਾਗੁ ਸੋਰਠਿ,੫੯੬)

ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ ॥(ਮ ੫, ਰਾਗੁ ਸੋਰਠਿ,੬੧੦)

ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ (ਮ ੫ , ਰਾਗੁ ਧਨਾਸਰੀ, ੬੭੧)

ਮਨਿ ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥੨॥(ਮ ੫ , ਰਾਗੁ ਧਨਾਸਰੀ, ੬੭੮)

ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥(ਮ ੫, ਰਾਗੁ ਬਿਲਾਵਲੁ,੮੦੪)

ਤਨੁ ਮਨੁ ਧਨੁ ਅਪਨਾ ਕਰਿ ਥਾਪਿਆ ॥ (ਮ ੫, ਰਾਗੁ ਬਿਲਾਵਲੁ,੮੦੫)

ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ ॥ (ਮ ੪, ਰਾਗੁ ਗੋਂਡ, ੮੬੧)

ਤਨੁ ਮਨੁ ਹਰਿ ਕਾ ਧਨੁ ਸਭੁ ਹਰਿ ਕਾ ਹਰਿ ਕੇ ਗੁਣ ਹਉ ਕਿਆ ਗਨੀ ॥(ਮ ੫, ਰਾਗੁ ਰਾਮਕਲੀ, ੮੮੩)

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥ ( ਮ ੩, ਰਾਗੁ ਰਾਮਕਲੀ, ੯੧੮)

ਮਨ ਤਨ ਧਨ ਤੇ ਨਾਮੁ ਪਿਆਰਾ ॥ (ਮ ੧ , ਰਾਗੁ ਮਾਰੂ, ੧੦੪੨)

ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ ॥(ਮ ੫, ਰਾਗੁ ਸਾਰੰਗ,੧੨੦੭)

ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ ਇਹੁ ਤਨੁ ਸੀਤੋ ਤੁਮਰੈ ਧਾਨ ॥੧॥ ਰਹਾਉ ॥(ਮ ੫, ਰਾਗੁ ਸਾਰੰਗ,੧੨੧੬)

ਰਾਮ ਨਾਮੁ ਰਤਨ ਧਨੁ ਸੰਚਹੁ ਮਨਿ ਤਨਿ ਲਾਵਹੁ ਭਾਉ ॥ ( ਮ ੫ , ਰਾਗੁ ਸਾਰੰਗ,੧੨੧੯)

ਸੰਚਨਿ ਰਾਮ ਨਾਮ ਧਨੁ ਰਤਨਾ ਮਨ ਤਨ ਭੀਤਰਿ ਸੀਵਨਿ ॥ ( ਮ ੫ , ਰਾਗੁ ਸਾਰੰਗ,੧੨੨੨)

ਮਨੁ ਤਨੁ ਧਨੁ ਸਭੁ ਤੁਮਰਾ ਸੁਆਮੀ ਆਨ ਨ ਦੂਜੀ ਜਾਇ ॥( ਮ ੫, ਰਾਗੁ ਸਾਰੰਗ,੧੨੨੩)

ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ ਰਾਮ ਨਾਮ ਧਨੁ ਮਾਲ ॥ (ਮ ੪ , ਰਾਗੁ ਕਾਨੜਾ,੧੨੯੬)

ਤਨੁ ਮਨੁ ਧਨੁ ਹਰਿ ਆਗੈ ਰਾਖਿਆ ॥( ਮ ੧ , ਰਾਗੁ ਪ੍ਰਭਾਤੀ,੧੩੪੩)

ਸਤਿਗੁਰਿ ਨਾਨਕਿ ਭਗਤਿ ਕਰੀ ਇਕ ਮਨਿ ਤਨੁ ਮਨੁ ਧਨੁ ਗੋਬਿੰਦ ਦੀਅਉ ॥( ਭੱਟ ਬਲੵ, ਸਵਈਏ ਮਹਲੇ ਚਉਥੇ ਕੇ, ੧੪੦੫)

ਮਨੁ ਤਨੁ ਧਨੁ ਆਗੈ ਰਾਖਿਆ ਸਿਰੁ ਵੇਚਿਆ ਗੁਰ ਆਗੈ ਜਾਇ ॥ ( ਮ ੩ , ਸਲੋਕੁ ਵਾਰਾ ਤੇ ਵਧੀਕ,੧੪੧੩)
ਸੁਨਿ ਪਾਈ ਬ੍ਰਿਜਬਾਲਾ ਮੋਹਨ ਆਏ ਹੈ ਕੁਰੁਖੇਤਿ॥ ਦਰਸਨ ਦੇਖਿ ਸਭੈ ਦੁਖ ਬਿਸਰੇ ਬੇਦ ਕਹਤ ਜਿਹ ਨੇਤਿ॥ ਤਨ ਮਨ ਅਟਕਿਓ ਚਰਨ ਕਵਲ ਸੋ ਧਨ ਨਿਵਛਾਵਰਿ ਦੇਤ॥ ਕ੍ਰਿਸਨ ਇਕਾਤਿ ਕੀਯੋ ਤਿਹ ਹੀ ਛਿਨ ਕਹਿਯੋ ਗਿਆਨ ਸਿਖਿ ਲੇਹੁ॥ ਮਿਲ ਬਿਛੁਰਨ ਦੋਊ ਇਹ ਜਗ ਮੈ ਮਿਥਿਆ ਤਨੁ ਅਸਨੇਹੁ॥

ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀ ਕੋ॥ ਦਾਨ ਦਯੋ ਇਨਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ॥ ਆਗੈ ਫਲੈ ਇਨਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ॥ ਮੋ ਗ੍ਰਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਭ ਹੀ ਇਨਹੀ ਕੋ॥੩॥

ਰੂਪ ਅਨੂਪਮ ਸਾਹੁ ਕੋ ਜੌਨ ਲਖੈ ਨਰ ਨਾਰਿ॥ ਧਨ ਆਪਨ ਕੀ ਕ੍ਯਾ ਚਲੀ ਤਨ ਮਨ ਡਾਰਹਿ ਵਾਰ॥

ਮੋ ਮਨ ਮੋਲ ਮੋਹਨਹਿ ਲਯੋ॥ ਤਬ ਤੇ ਮੈ ਚੇਰੋ ਹ੍ਵੈ ਗਯੋ॥ ਏਕ ਬਾਰ ਜੌ ਤਾਹਿ ਨਿਹਾਰੋ॥ ਤਨੁ ਮਨੁ ਧਨ ਤਾ ਪੈ ਸਭ ਵਾਰੋ॥

ਮਨ ਭਾਵੰਤ ਮੀਤ ਜਦਿਨ ਸਖਿ ਪਾਈਯੈ॥ ਤਨ ਮਨ ਧਨ ਸਭ ਵਾਰਿ ਬਹੁਰੁ ਬਲਿ ਜਾਈਯੈ॥

ਲੋਕ ਲਾਜ ਤਜਿ ਤਨ ਮਨ ਧਨ ਕਹ ਵਾਰਈ॥

ਸਦਾ ਅੰਗ ਸੰਗੇ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ॥ ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ॥(ਰਾਗੁ ਆਸਾ ਮਹਲਾ ੫ ਛੰਤ ਘਰੁ ੭, ੪੫੯)

ਦੇਤ ਦਰਸਨੁ ਸ੍ਰਵਨ ਹਰਿ ਜਸੁ ਰਸਨ ਨਾਮ ਉਚਾਰ॥ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ॥(ਮ ੫, ਰਾਗੁ ਗੂਜਰੀ, ੫੦੮)

ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ॥ ਦਸ ਦਾਸੀ ਕਰਿ ਦੀਨੀ ਭਤਾਰਿ॥ ਸਗਲ ਸਮਗ੍ਰੀ ਮੈ ਘਰ ਕੀ ਜੋੜੀ॥ ਆਸ ਪਿਆਸੀ ਪਿਰ ਕਉ ਲੋੜੀ॥੧॥ ਕਵਨ ਕਹਾ ਗੁਨ ਕੰਤ ਪਿਆਰੇ॥ ਸੁਘੜ ਸਰੂਪ ਦਇਆਲ ਮੁਰਾਰੇ॥(ਰਾਗੁ ਸੂਹੀ ਮਹਲਾ ੫, ੭੩੭)
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ॥ ਸਦਾ ਅੰਗ ਸੰਗੇ ਅਭੰਗੰ ਬਿਭੂਤੇ॥(ਪ ੧੦, ਜਾਪ, ੧੦)

ਭਾਵ:
ਦੁਕਾਲੰ ਪ੍ਰਣਾਸੀ: ਜੋ ਸਾਰੇ ਦੁੱਖ, ਕਲੇਸ਼ ਅਤੇ ਕਾਲ ਨੂੰ ਨਾਸ ਕਰਨ ਵਾਲਾ ਹੈ।
ਦਿਆਲੰ ਸਰੂਪੇ: ਜਿਸ ਦਾ ਸਰੂਪ ਦਇਆ ਨਾਲ ਭਰਿਆ ਹੋਇਆ ਹੈ।
ਸਦਾ ਅੰਗ ਸੰਗੇ: ਜੋ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ।
ਅਭੰਗੰ ਬਿਭੂਤੇ: ਜਿਸ ਦੀ ਸ਼ਕਤੀ ਕਦੇ ਨਾਸ ਨਹੀਂ ਹੁੰਦੀ।

ਸਬ ਕੁੱਝ ਕਰਨ ਵਾਲਾ ਹਰਿ/ਰਾਮ/ਅਕਾਲ ਆਪ ਹੀ ਹੈ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥(ਮ ੧, ਜਪ, ੧੦)

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ॥ ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ॥ ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ॥ ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ॥ ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ॥ ॥( ਮ੪, ਸੋ ਪੁਰਖ, ੧੧)

ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ॥ ਤੂ ਕਰਿ ਕਰਿ ਵੇਖਹਿ ਜਾਣਹਿ ਸੋਇ॥ ਜਨ ਨਾਨਕ ਗੁਰਮੁਖਿ ਪਰਗਟੁ ਹੋਇ॥(ਮ ੪, ਸੋ ਪੁਰਖ, ੧੨)

ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ॥ ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ॥ ਆਪੇ ਪ੍ਰਭੂ ਦਇਆਲੁ ਹੈ ਆਪੇ ਦੇਇ ਬੁਝਾਇ॥ ਗੁਰਮਤੀ ਸਦ ਮਨਿ ਵਸਿਆ ਸਚਿ ਰਹੇ ਲਿਵ ਲਾਇ॥(ਮ ੩, ਸਿਰੀਰਾਗੁ, ੩੭)

ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ॥ ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ॥ ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ॥(ਸਿਰੀਰਾਗੁ ਮਹਲਾ ੫ ਘਰੁ ੧, ੫੨)

ਹਰਿ ਜੀਉ ਤੂੰ ਕਰਤਾ ਕਰਤਾਰੁ॥ ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ॥(ਸਿਰੀਰਾਗੁ ਮਹਲਾ ੧, ੫੪)

ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ॥ ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ॥(ਮ ੩, ਸਿਰੀ ਰਾਗੁ, ੮੩)

ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪਿ ਮਿਲਾਵਣਿਆ ॥(ਮ ੩, ਰਾਗੁ ਮਾਝ, ੧੨੩)

ਆਪਿ ਕਰਾਏ ਕਰਤਾ ਸੋਈ॥…ਆਪੇ ਕਰਤਾ ਕਰੇ ਕਰਾਏ ॥…ਆਪੇ ਕਰਤਾ ਆਪੇ ਭੁਗਤਾ ॥(ਮ ੩, ਰਾਗੁ ਮਾਝ, ੧੨੪)

ਜਬ ਲਗੁ ਜਾਨੈ ਮੁਝ ਤੇ ਕਛੁ ਹੋਇ॥ ਤਬ ਇਸ ਕਉ ਸੁਖੁ ਨਾਹੀ ਕੋਇ॥ ਜਬ ਇਹ ਜਾਨੈ ਮੈ ਕਿਛੁ ਕਰਤਾ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ॥(ਰਾਗੁ ਗਉੜੀ, ਮ੫, ੨੭੮)

ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥(ਮ ੪, ਰਾਗੁ ਆਸਾ, ੩੪੮)

ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥(ਰਾਗੁ ਆਸਾ ਮ ੧, ੪੬੪)
ਨਮੋ ਸਰਬ ਸੋਖੰ॥ ਨਮੋ ਸਰਬ ਪੋਖੰ॥ ਨਮੋ ਸਰਬ ਕਰਤਾ॥ ਨਮੋ ਸਰਬ ਹਰਤਾ॥

ਸਰਬੰ ਹਰਤਾ॥ ਸਰਬੰ ਕਰਤਾ॥ ਸਰਬੰ ਪ੍ਰਾਣੰ॥ ਸਰਬੰ ਤ੍ਰਾਣੰ॥
ਸਭ ਕੋ ਕਾਲ ਸਭਨ ਕੋ ਕਰਤਾ॥ ਰੋਗ ਸੋਗ ਦੋਖਨ ਕੋ ਹਰਤਾ॥
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ॥

ਅਕਲੰ ਕ੍ਰਿਤ ਹੈਂ॥ ਸਰਬਾ ਕ੍ਰਿਤ ਹੈਂ॥ ਕਰਤਾ ਕਰ ਹੈਂ॥ ਹਰਤਾ ਹਰਿ ਹੈਂ॥

ਦੇਹ ਗੇਹ ਨ ਨੇਹ ਸਨੇਹ ਅਬੇਹ ਨਾਥ ਅਜੀਤ॥ ਸਰਬ ਗੰਜਨ ਸਰਬ ਭੰਜਨ ਸਰਬ ਤੇ ਅਨਭੀਤ॥ ਸਰਬ ਕਰਤਾ ਸਰਬ ਹਰਤਾ ਸਰਬ ਦ੍ਯਾਲ ਅਦ੍ਵੇਖ॥

ਰੂਪ ਅਨੂਪ ਸਰੂਪ ਅਪਾਰਾ॥ ਭੇਖ ਅਭੇਖ ਸਭਨ ਤੇ ਨਿਆਰਾ॥ ਦਾਇਕ ਸਭੋ ਅਜਾਚੀ ਸਭ ਤੇ॥ ਜਾਨ ਲਯੋ ਕਰਤਾ ਹਮ ਤਬ ਤੇ॥
ਨਮੋ ਦੋਖ ਦਾਹੀ ਨਮੋ ਦੁਖ੍ਯ ਹਰਤਾ॥ ਨਮੋ ਸਸਤ੍ਰਣੀ ਅਸਤ੍ਰਣੀ ਕਰਮ ਕਰਤਾ॥

ਨਮੋ ਰਿਸਟਣੀ ਪੁਸਟਣੀ ਪਰਮ ਜੁਆਲਾ॥ ਨਮੋ ਤਾਰੁਣੀਅੰ ਨਮੋ ਬ੍ਰਿਧ ਬਾਲਾ॥

ਤੁਮ ਹੋ ਕਰਤਾ ਸਭ ਹੀ ਜਗ ਕੇ ਤੁਮ ਹੀ ਸਿਰ ਰਾਵਨ ਕਾਟਿ ਸਟੇ॥ ਤੁਮ ਸਿਯੋ ਫੁਨਿ ਦੇਖਿਤ ਗੋਪਨ ਕੋ ਘਨ ਘੋਰਿ ਡਰਾਵਤ ਕੋਪ ਲਟੇ॥
ਭਵ ਗੜਨ ਭੰਜਨ ਹਾਰ॥ ਹੈ ਏਕ ਹੀ ਕਰਤਾਰ॥ ਬਿਨੁ ਏਕ ਅਉਰੁ ਨ ਕੋਇ॥ ਸਬ ਰੂਪ ਰੰਗੀ ਸੋਇ॥

ਬਿਨੁ ਤਾਸੁ ਔਰ ਨ ਜਾਨੁ॥ ਚਿਤ ਆਨ ਭਾਵ ਨ ਆਨੁ॥ ਇਕ ਮਾਨਿ ਜੈ ਕਰਤਾਰ॥ ਜਿਤੁ ਹੋਇ ਅੰਤਿ ਉਧਾਰੁ॥

ਕੇਵਲ ਕਾਲਈ ਕਰਤਾਰ॥ ਆਦਿ ਅੰਤ ਅਨੰਤ ਮੂਰਤਿ ਗੜ੍ਹਨ ਭੰਜਨਹਾਰ॥

ਕੁੰਟ ਦੀ ਪਰਿਭਾਸ਼ਾ – ਕੁੱਟ ਦਾ ਅੱਖਰੀ ਭਾਵ ਹੈ ਕੋਨਾ ਜਾਂ ਦਿਸ਼ਾ। ਮਨ ਆਪਣੇ ਖਿਆਲਾਂ ਰਾਹੀਂ ਇੱਕ ਪਲ ਵਿੱਚ ਹੀ ਕਿਸੇ ਨਾ ਕਿਸੇ ਦਿਸ਼ਾ ਵਿੱਚ ਨਿ੍ਰੰਤਰ ਭੱਜਦਾ ਰਹਿੰਦਾ ਹੈ। ਇਹ ਦਾਰੀਆਂ ਦਿਸ਼ਾਵਾਂ, ਕੁੰਟ, ਖੰਡ ਸਾਰੇ ਹੀ ਘਟ ਭੀਤਰ ਹੀ ਹਨ। ਗੁਰਬਾਣੀ ਆਖਦੀ “ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ॥ ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ॥੧॥” ਸੋ ਜਪਜੀ ਸਾਹਿਬ, ਆਦਿ ਬਾਣੀ, ਦਸਮ ਬਾਣੀ ਵਿੱਚ ਦੱਸੇ ਕੁੰਟ, ਖੰਡ (ਗਿਆਨ ਖੰਡ, ਸਰਮ ਖੰਡ, ਕਰਮ ਖੰਡ), ਅਗਨ ਕੁੰਟ, ਗਰਭ ਕੁੰਟ, ਚਾਰਿ ਕੁੰਟ, ਹੇਮ ਕੁੰਟ, ਬਿਖੁਆ ਕੇ ਕੁੱਟ ਇਹ ਸਬ ਮਨ ਬੁਧ ਘਟ ਵਿਛ ਹੀ ਹਨ। ਇਸਦੇ ਪ੍ਰਮਾਣ ਆਦਿ ਬਾਣੀ ਤੇ ਦਸਮ ਬਾਣੀ ਵਿੱਚ ਹੀ ਮਿਲਦੇ ਹਨ।

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥

ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥

ਸਹਜ ਕਥਾ ਕੇ ਅੰਮ੍ਰਿਤ ਕੁੰਟਾ ॥

ਗਰਭ ਕੁੰਟ ਮਹਿ ਉਰਧ ਤਪ ਕਰਤੇ ॥

ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥

ਚਾਰਿ ਕੁੰਟ ਦਹ ਦਿਸਿ ਭ੍ਰਮਿ ਆਇਓ ॥

ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥

ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥

ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥

ਚਾਰਿ ਕੁੰਟ ਦਹ ਦਿਸੇ ਸਮਾਹਿ ॥

ਚਾਰਿ ਕੁੰਟ ਦਹ ਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਨ ਕੋਇ ॥

ਚਾਰਿ ਕੁੰਟ ਚਉਦਹ ਭਵਨ ਸਗਲ ਬਿਆਪਤ ਰਾਮ ॥

ਚਉਦਹਿ ਚਾਰਿ ਕੁੰਟ ਪ੍ਰਭ ਆਪ ॥

ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ ॥

ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥

ਘੰਟਾ ਜਾ ਕਾ ਸੁਨੀਐ ਚਹੁ ਕੁੰਟ ॥

ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥

ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥

ਅਗਨਿ ਕੁੰਟ ਮਹਿ ਉਰਧ ਲਿਵ ਲਾਗਾ ਹਰਿ ਰਾਖੈ ਉਦਰ ਮੰਝਾਰਾ ॥

ਹਰਿ ਜਨ ਅੰਮ੍ਰਿਤ ਕੁੰਟ ਸਰ ਨੀਕੇ ਵਡਭਾਗੀ ਤਿਤੁ ਨਾਵਾਈਐ ॥੧॥

ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ ॥

ਸੋ ਸੇਵਕੁ ਚਹੁ ਜੁਗ ਚਹੁ ਕੁੰਟ ਜਾਨਿਆ ॥

ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥

ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮੑਾਰੀ ॥੭॥

ਚਾਰਿ ਕੁੰਟ ਦਹ ਦਿਸਿ ਜਲ ਨਿਧਿ ਊਨ ਥਾਉ ਨ ਕੇਹੁ ॥
ਚਕ੍ਰਤ ਚਾਰ ਚਕ੍ਰਵੈ ਚਕ੍ਰਤ ਚਉਕੁੰਟ ਚਵਗਨ॥ – ਭਾਵ ਕੇ ਪਰਮੇਸਰ ਚਾਰੋਂ ਪਾਸਿਆਂ, ਸਾਰੇ ਚੱਕਰਾਂ, ਤੇ ਸਾਰੇ ਖੰਡਾਂ, ਮੰਡਲਾਂ ਵਿਚ ਵਿਆਪਕ ਹੈ। ਇਹ ਪੰਕਤੀ ਦੱਸਦੀ ਹੈ ਕਿ ਜੋਤ ਹਰ ਦਿਸ਼ਾ, ਹਰ ਲੋਕ, ਹਰ ਪੱਧਰ ਵਿਚ ਨਿਰੰਤਰ ਮੌਜੂਦ ਹੈ।

ਇਕੰਤ ਕੁੰਟ ਬਾਸਨੰ॥ ਭ੍ਰਮੰਤ ਕੋਟਕੰ ਬਨੰ॥ ਉਚਾਟਨਾਦ ਕਰਮਣੰ॥ ਅਨੇਕ ਉਦਾਸ ਭਰਮਣੰ॥ – ਪਰਮੇਸਰ ਉਹ ਹੈ ਜੋ ਇਕਾਂਤ ਖੰਡਾਂ, ਅਦ੍ਰਿਸ਼ਟ ਲੋਕਾਂ ਅਤੇ ਅਪਹੁੰਚ ਥਾਵਾਂ ਵਿੱਚ ਵੀ ਵੱਸਦਾ ਹੈ।(ਇਕੰਤ ਕੁੰਟ – ਅਦ੍ਰਿਸ਼ਟ ਲੋਕ)। ਅਨੇਕਾਂ ਕਰੋੜ ਜੰਗਲਾਂ, ਲੋਕਾਂ ਅਤੇ ਖੇਤਰਾਂ ਵਿੱਚ ਭਟਕਣ ਵਾਲਿਆਂ ਨਾਲ ਵੀ ਉਹ ਸਦਾ ਹੈ। ਜਿਨ੍ਹਾਂ ਦੇ ਮਨ ਉਚਾਟੇ, ਬੇਚੈਨ ਜਾਂ ਅਸਥਿਰ ਹਨ, ਉਨ੍ਹਾਂ ਦੇ ਕਰਮਾਂ ਵਿੱਚ ਵੀ ਉਹ ਮੌਜੂਦ ਹੈ। ਅਨੇਕਾਂ ਉਦਾਸ, ਭਟਕਦੇ, ਦੁਖੀ ਜੀਵਾਂ ਦੇ ਭਰਮਣ ਵਿੱਚ ਵੀ ਉਹ ਸਦਾ ਸਾਥੀ ਹੈ।

ਹਉ ਚਹੁ ਕੁੰਟ ਭ੍ਰਮ੍ਯੋ ਖਗ ਜ੍ਯੋਂ ਇਨ ਕੇ ਸਮ ਰੂਪ ਨ ਨੈਕੁ ਨਿਹਾਰੇ॥ – ਮੈਂ ਚਾਰੋਂ ਖੰਡਾਂ, ਚਾਰੋਂ ਦਿਸ਼ਾਵਾਂ ਵਿੱਚ ਪੰਛੀ ਵਾਂਗ ਫਿਰਿਆ, ਪਰ ਮੈਨੂੰ ਤੇਰੇ ਵਰਗਾ ਕੋਈ ਵੀ ਨਹੀਂ ਦਿੱਸਿਆ। ਸਾਰੀ ਸ੍ਰਿਸ਼ਟੀ ਖੰਗਾਲ ਕੇ ਵੀ, ਤੇਰੇ ਸਮਾਨ ਕੋਈ ਨਹੀਂ, ਤੂੰ ਅਦੁੱਤੀ, ਬੇਮਿਸਾਲ ਹੈਂ।

ਵਹੁ ਜੋ ਜਰੀ ਰੁਦ੍ਰ ਕੀ ਦਾਰਾ॥ ਤਿਨਿ ਹਿਮ ਗਿਰਿ ਗ੍ਰਿਹਿ ਲਿਯ ਅਵਤਾਰਾ॥ – ਇੱਥੇ ਬੁੱਧ ਦੀ ਗਲ ਕਰਦੇ ਆਖਦੇ ਹਨ ਕੇ ਰੁਦ੍ਰ ਰੂਪ ਵਿੱਚ ਜਨਮੀ, ਹਿਮਗਿਰੀ (ਠੰਡ ਦੇ ਪਹਾੜ ਵਿੱਚ) ਤਾਂ ਕੇ ਧਰਮ ਦੀ ਰੱਖਿਆ ਹੋ ਸਕੇ। ਜਿਵੇਂ ਜਪ ਬਾਣੀ ਵਿਛ ਗਿਆਨ ਖੰਡ ਵਿਛ ਪ੍ਰਚੰਡ ਗਿਆਨ ਦੀ ਗਲ ਕੀਤੀ ਹੈ।

ਆਦਿ ਬਿਰਤੀ
ਗੁਣਾ ਦੀ ਮਤਿ ਦੀ ਗਲ ਹੋ ਰਹੀ ਹੈ ਜੋ ਗਰਭ ਵਿੱਚ ਭਰੇ ਹੋਏ (ਗਰਬ ਗਹੀਲ਼ੀ) ਵਿਛ ਭਰੇ ਹੋਏ ਮਨ ਨਾਲ ਲੜਦੀ ਦਿਖਾਈ ਹੈ। ਗਰਬ ਵਿੱਚ ਭਿੱਜੀ ਮਤਿ ਦਾ ਵਰਣਨ।

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਗਰਬਿ ਗਹੇਲੀ ਮਹਲੁ ਨ ਪਾਵੈ॥ ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ॥ ਕਰਮਹੀਣਿ ਮਨਮੁਖਿ ਦੁਖੁ ਪਾਵੈ॥੩॥ ਬਿਨਉ ਕਰੀ ਜੇ ਜਾਣਾ ਦੂਰਿ॥ ਪ੍ਰਭੁ ਅਬਿਨਾਸੀ ਰਹਿਆ ਭਰਪੂਰਿ॥ ਜਨੁ ਨਾਨਕੁ ਗਾਵੈ ਦੇਖਿ ਹਦੂਰਿ॥

ਸਖੀ ਸਹੇਲੀ ਗਰਬਿ ਗਹੇਲੀ॥ ਸੁਣਿ ਸਹ ਕੀ ਇਕ ਬਾਤ ਸੁਹੇਲੀ॥੧॥ ਜੋ ਮੈ ਬੇਦਨ ਸਾ ਕਿਸੁ ਆਖਾ ਮਾਈ॥ ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ॥ – ਇੱਥੇ ਸਖੀ ਸਹੇਲੀ ਕਹਿ ਕੇ ਪਿਆਰ ਨਾਲ ਮਨਾਉਣ ਦੀ ਕੋਸ਼ਿਸ਼ ਹੈ ਬੁੱਧ ਨੂੰ ਕੇ ਸਹਿਨਕੀ ਬਾਤ ਸੁਣ ਲਵੇ।
ਕਾਰਣ ਕਰੀਲੀ ਗਰਬ ਗਹੀਲੀ ਜੋਤਿ ਜਤੀਲੀ ਤੁੰਦ ਮਤੇ॥ ਅਸਟਾਇਧ ਚਮਕਣਿ ਸਸਤ੍ਰ ਝਮਕਣਿ ਦਾਮਨ ਦਮਕਣਿ ਆਦਿ ਬ੍ਰਿਤੇ॥ ਡੁਕਡੁਕੀ ਦਮੰਕੈ ਬਾਘ ਬਬੰਕੈ ਭੁਜਾ ਫਰੰਕੈ ਸੁਧ ਗਤੇ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਜੁਗਾਦਿ ਅਨਾਦਿ ਮਤੇ॥

ਅਰਥ – “ਕਾਰਣ ਕਰੀਲੀ ਗਰਬ ਗਹੀਲੀ…”
ਦੈਤ ਵਿਕਾਰ ਜਿਵੇਂ ਕੇ ਅਹੰਕਾਰ, ਜਿੱਥੇਪਣ ਅਤੇ ਅਗਿਆਨ ਨਾਲ ਭਰੇ ਹੋਏ ਦਿਵਿਆ ਜੋਤ ਤੋਂ ਦੂਰ।

“ਅਸਟਾਇਧ ਚਮਕਣਿ ਸਸਤ੍ਰ ਝਮਕਣਿ…”
ਮਨ ਰੂਪੀ ਮੈਦਾਨ-ਏ-ਜੰਗ ਵਿੱਚ ਹਥਿਆਰ ਤੇ ਢਾਲਾਂ (ਕਿੰਤੂ ਪਰੰਤੂ ਤੇ ਵਾਦ ਵਿਵਾਦ) ਚਮਕ ਰਹੀਆਂ ਹਨ। ਧਰਮ ਤੇ ਅਧਰਮ ਦੀ ਸਦੀਵੀ ਲੜਾਈ ਦਾ ਵਰਣਨ ਹੈ।

“ਡੁਕਡੁਕੀ ਦਮੰਕੈ ਬਾਘ ਬਬੰਕੈ…”
ਬਿਜਲੌ ਗੱਜ ਰਹੀ ਹੈ, ਡੋਲ ਵੱਜ ਰਹੇ ਹਨ, ਸੂਰਮੇ (ਗੁਣ) ਬਾਘਾਂ ਵਾਂਗ ਗੱਜ ਰਹੇ ਹਨ, ਤੇ ਧਰਮੀ ਯੋਧੇ ਅੱਗੇ ਵਧ ਰਹੇ ਹਨ।

“ਜੈ ਜੈ ਹੋਸੀ ਮਹਿਖਾਸੁਰ ਮਰਦਨ…”
ਇੱਥੇ ਮਨ ਰੂਪੀ ਮਹਿਖਾਸੁਰ ਨੂੰ ਮਾਰਨ ਲਈ ਦਿਵਿਆ ਸ਼ਕਤੀ ਗੁਰਮਤਿ/ਭਗਉਤੀ ਦੀ ਵਡਿਆਈ ਹੈ ਜੋ ਅਹੰਕਾਰ ਰੂਪੀ ਵਿਕਾਰਾਂ ਦੇ ਰੂਪਾਂ ਦਾ ਨਾਸ ਕਰਦੀ ਹੈ।

ਦਾਨ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਤੀਰਥੁ ਤਪੁ ਦਇਆ ਦਤੁ ਦਾਨੁ॥ ਜੇ ਕੋ ਪਾਵੈ ਤਿਲ ਕਾ ਮਾਨੁ॥

ਕੀਤਾ ਕਹਾ ਕਰੇ ਮਨਿ ਮਾਨੁ॥ ਦੇਵਣਹਾਰੇ ਕੈ ਹਥਿ ਦਾਨੁ॥ਭਾਵੈ ਦੇਇ ਨ ਦੇਈ ਸੋਇ॥ ਕੀਤੇ ਕੈ ਕਹਿਐ ਕਿਆ ਹੋਇ॥

ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ॥ ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ॥ ਹਰਿ ਜੀਉ ਆਪਣੀ ਕ੍ਰਿਪਾ ਕਰੇ ਤਾ ਲਾਗੈ ਨਾਮ ਪਿਆਰੁ॥ ਨਾਨਕ ਨਾਮੁ ਸਮਾਲਿ ਤੂ ਗੁਰ ਕੈ ਹੇਤਿ ਅਪਾਰਿ॥

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥

ਨਾਮੁ ਦਾਨੁ ਦੀਜੈ ਨਾਨਕ ਕਉ ਤਿਸੁ ਪ੍ਰਭ ਅਗਮ ਅਗਾਧੇ ਜੀਉ ॥

ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥

ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥

ਦਾਸ ਅਪਨੇ ਕਉ ਦੀਜੈ ਦਾਨੁ॥ਕਬਹੂ ਨ ਵਿਸਰੈ ਨਾਨਕ ਨਾਮੁ॥

ਕੋਟਿ ਮਜਨ ਕੀਨੋ ਇਸਨਾਨ॥ ਲਾਖ ਅਰਬ ਖਰਬ ਦੀਨੋ ਦਾਨੁ॥ ਜਾ ਮਨਿ ਵਸਿਓ ਹਰਿ ਕੋ ਨਾਮੁ॥

ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ ॥

ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ॥ ਮਨ ਆਠ ਪਹਰ ਕਰਿ ਤਿਸ ਕਾ ਧਿਆਨ॥

ਚਰਣ ਕਮਲ ਸਿਉ ਲਾਗੋ ਮਾਨੁ॥ ਸਤਿਗੁਰਿ ਤੂਠੈ ਕੀਨੋ ਦਾਨੁ॥

ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥

ਜੀਅ ਦਾਨੁ ਗੁਰਿ ਪੂਰੈ ਦੀਆ ਰਾਮ ਨਾਮਿ ਚਿਤੁ ਲਾਏ ॥

ਕਰ ਜੋੜਿ ਨਾਨਕ ਦਾਨੁ ਮਾਗੈ ਜਨਮ ਮਰਣ ਨਿਵਾਰਿ ਲੇਹੁ ॥
“ਨਮੋ ਦਾਨ ਦਾਨੇ ਨਮੋ ਮਾਨ ਮਾਨੇ॥”
ਦਾਨ ਦੇ ਸਰੂਪ ਨੂੰ ਨਮਸਕਾਰ, ਅਤੇ ਮਾਨ (ਸਨਮਾਨ/ਗਰਿਮਾ) ਦੇ ਸਰੂਪ ਨੂੰ ਨਮਸਕਾਰ।

“ਚੱਤ੍ਰ ਚੱਕ੍ਰ ਦਾਨੇ॥” … “ਚੱਤ੍ਰ ਚੱਕ੍ਰ ਦਾਨਯੈ”… “ ਕਿ ਸਰਬੱਤ੍ਰ ਦਾਨਿਯੈ ॥”
ਚਾਰੇ ਦਿਸ਼ਾਵਾਂ ਅਤੇ ਚੱਕਰਾਂ ਦੇ ਰਾਜਾ/ਸਰਬ ਸਮਰੱਥ ਅਕਾਲ ਨੂੰ ਨਮਸਕਾਰ ਜੋ ਸਾਰਿਆਂ ਨੂੰ ਦਇਆ ਦਾ ਦਾਨ ਦਿੰਦਾ ਹੈ।

“ਸੁਧਤਾ ਕੀ ਸਾਨ ਹੋ ਕਿ ਸੰਤਨ ਕੇ ਪ੍ਰਾਨ ਹੋ ਕਿ ਦਾਤਾ ਮਹਾ ਦਾਨ ਹੋ ਕਿ ਨ੍ਰਿਦੋਖੀ ਨਿਰੰਕਾਰ ਹੋ॥”
-ਅਕਾਲ ਨੂੰ ਸੰਬੋਧਨ ਕਰਕੇ ਆਖਦੇ ਹਨ ਕੇ ਤੁਸੀਂ ਪਵਿੱਤਰਤਾ ਦੇ ਮਾਣ ਹੋ, ਸੰਤਾਂ ਦੇ ਪ੍ਰਾਣ ਹੋ, ਮਹਾਨ ਦਾਤਾ ਹੋ, ਅਤੇ ਨਿਰਦੋਖ ਨਿਰੰਕਾਰ ਸਰੂਪ ਹੋ।

“ ਕੋਟਿ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜਿ ਬਰੈਂਗੇ॥ ਬ੍ਰਹਮ ਮਹੇਸਰ ਬਿਸਨ ਸਚੀਪਤਿ ਅੰਤ ਫਸੇ ਜਮ ਫਾਸ ਪਰੈਂਗੇ॥ ਜੇ ਨਰ ਸ੍ਰੀ ਪਤਿ ਕੇ ਪ੍ਰਸ ਹੈਂ ਪਗ ਤੇ ਨਰ ਫੇਰ ਨ ਦੇਹ ਧਰੈਂਗੇ॥”
ਕਿਤਨੇ ਵੀ ਸੰਜਮ, ਦਾਨ ਇਸਨਾਨ ਕਰ ਲਵੋ। ਅੰਤ ਕਾਲ ਦੇ ਫਾਹੇ ਤੋਂ ਨਹੀਂ ਬਚ ਸਕਦੇ।

ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾ ਬ੍ਰਤ ਧਾਰੇ॥ ਦੇਸ ਫਿਰਿਓ ਕਰ ਭੇਸ ਤਪੋਧਨ ਕੇਸ ਧਰੇ ਨ ਮਿਲੇ ਹਰਿ ਪਿਆਰੇ॥ ਆਸਨ ਕੋਟ ਕਰੇ ਅਸਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ॥ ਦੀਨ ਦਇਆਲ ਅਕਾਲ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ॥

ਅਨੇਕ ਦੇਸ ਭਰਮਣੰ॥ ਕਰੋਰ ਦਾਨ ਸੰਜਮੰ॥ ਅਨੇਕ ਗੀਤ ਗਿਆਨਨੰ॥ ਅਨੰਤ ਗਿਆਨ ਧਿਆਨਨੰ॥੧੮॥੯੬॥ ਅਨੰਤ ਗਿਆਨ ਸੁਤਮੰ॥ ਅਨੇਕ ਕ੍ਰਿਤ ਸੁ ਬ੍ਰਿਤੰ॥ ਬਿਆਸ ਨਾਰਦ ਆਦਕੰ॥ ਸੁ ਬ੍ਰਹਮੁ ਮਰਮ ਨਹਿ ਲਹੰ॥
ਅਨੇਕਾਂ ਦੇਸਾਂ ਵਿਛ ਭਰਮਿਆ। ਅਨੇਕ ਗਿਆਨ ਦੇ ਗੀਤ ਹਾ ਕੇ ਵੇਖ ਲਏ। ਧਿਆਨ ਲਾ ਕੇ ਕੇ ਵੇਖ ਲਏ, ਦਾਨ ਕਰ ਕੇ ਵੇਖ ਲਏ ਬਿਆਸ, ਨਾਰਦ ਵਰਗਿਆਂ ਅਨੇਕਾਂ ਨੇ ਪਰ ਬ੍ਰਹਮ ਦਾ ਗਿਆਨ ਨਹੀਂ ਲਿਆ।

ਗਿਆਨ ਪ੍ਰਬੋਧ ਵਿੱਚ ਅਨੇਕਾਂ ਤਰਾਂ ਦੇ ਦਾਨਾ ਦਾ ਵਰਣਨ ਮਿਲਦਾ ਹੈ, ਅਖੀਰ ਵਿੱਚ ਪਾਤਿਸ਼ਾਹ ਆਖਦੇ ਇਹ ਸਬ ਫੋਕਟ ਕਰਮ ਹਨ।

ਜੋ ਕਿਛੁ ਲੇਖੁ ਲਿਖਿਓ ਬਿਧਨਾ ਸੋਈ ਪਾਯਤੁ ਮਿਸ੍ਰ ਜੂ ਸੋਕ ਨਿਵਾਰੋ॥ ਮੇਰੋ ਕਛੂ ਅਪਰਾਧੁ ਨਹੀਂ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰੋ॥ ਬਾਗੋ ਨਿਹਾਲੀ ਪਠੋ ਦੈਹੋ ਆਜੁ ਭਲੇ ਤੁਮ ਕੋ ਨਿਹਚੈ ਜੀਅ ਧਾਰੋ॥ ਛਤ੍ਰੀ ਸਭੈ ਕ੍ਰਿਤ ਬਿਪਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ॥੧॥ ਸ੍ਵੈਯਾ॥ ਜੁਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ॥ ਅਘ ਅਉਘ ਟਰੇ ਇਨਹੀ ਕੇ ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ॥ ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ॥ ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋ ਸੇ ਗਰੀਬ ਕਰੋਰ ਪਰੇ॥੨॥ ਸ੍ਵੈਯਾ॥ ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀ ਕੋ॥ ਦਾਨ ਦਯੋ ਇਨਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ॥ ਆਗੈ ਫਲੈ ਇਨਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ॥ ਮੋ ਗ੍ਰਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਭ ਹੀ ਇਨਹੀ ਕੋ॥

ਦਾਸ ਬਾਰੇ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥

ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥

ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥

ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥

ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥

ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥

ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥

ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ ॥

ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ ॥

ਨਾਨਕ ਦਾਸ ਕੀਏ ਪ੍ਰਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ ॥
ਦ੍ਰਿ
ਸਟਿ ਧਾਰਿ ਅਪਨਾ ਦਾਸੁ ਸਵਾਰਿਆ ॥

ਕਰਿ ਕਿਰਪਾ ਦਾਸ ਨਦਰਿ ਨਿਹਾਲੇ ॥

ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ ॥

ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥

ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥

ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਕੀ ਵਡਿਆਈ ॥

ਗੁਰਮਤੀ ਸੋ ਜਨੁ ਤਰੈ ਜੋ ਦਾਸਨਿ ਦਾਸ ॥

ਹਰਿ ਕੇ ਦਾਸ ਦਾਸ ਹਮ ਕੀਜੈ ਮਨੁ ਨਿਰਤਿ ਕਰੇ ਕਰਿ ਨਾਚੇ ॥੩॥

ਦਾਸ ਅਪਨੇ ਕੀ ਰਾਖਨਹਾਰ ॥

ਬੰਧਨ ਕਾਟਿ ਕੀਏ ਅਪਨੇ ਦਾਸ ॥

ਦਾਸ ਅਪਨੇ ਕਉ ਦੀਜੈ ਦਾਨੁ ॥

ਨਾਨਕ ਦਾਸ ਹਰਿ ਹਰਿ ਹਰਿ ਟੇਕੈ ॥

ਹਰਿ ਕੇ ਦਾਸ ਕੇ ਚਰਣ ਨਮਸਕਾਰਹੁ ॥

ਦਾਸ ਕੀ ਧੂਰਿ ਨਾਨਕ ਕਉ ਦੀਜੈ ॥

ਨਾਨਕ ਦਾਸ ਹਰਿ ਕੀ ਸਰਣਾਇ ॥

ਦਾਸ ਕੀ ਪੈਜ ਰਖੈ ਮੇਰੇ ਭਾਈ ॥

ਨਾਨਕੁ ਦਾਸੁ ਇਹੀ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥

ਸਾਚੁ ਰਿਦੈ ਸਚੁ ਪ੍ਰੇਮ ਨਿਵਾਸ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸ॥

ਸਦਾ ਨਿਕਟਿ ਨਿਕਟਿ ਹਰਿ ਜਾਨੁ॥ ਸੋ ਦਾਸੁ ਦਰਗਹ ਪਰਵਾਨੁ॥

ਅਪੁਨੇ ਦਾਸ ਕਉ ਆਪਿ ਕਿਰਪਾ ਕਰੈ॥ ਤਿਸੁ ਦਾਸ ਕਉ ਸਭ ਸੋਝੀ ਪਰੈ॥ ਸਗਲ ਸੰਗਿ ਆਤਮ ਉਦਾਸੁ॥ ਐਸੀ ਜੁਗਤਿ ਨਾਨਕ ਰਾਮਦਾਸੁ॥

ਸੇਵਕੁ ਦਾਸੁ ਭਗਤੁ ਜਨੁ ਸੋਈ॥ ਠਾਕੁਰ ਕਾ ਦਾਸੁ ਗੁਰਮੁਖਿ ਹੋਈ॥ ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ॥ ਤਿਸੁ ਬਿਨੁ ਦੂਜਾ ਅਵਰੁ ਨ ਕੋਈ॥

ਜੋ ਕਿਛੁ ਕਰੈ ਸੋਈ ਭਲ ਜਨ ਕੈ ਅਤਿ ਨਿਰਮਲ ਦਾਸ ਕੀ ਜੁਗਤਾ ॥

ਤੇਤੀਸ ਕਰੋੜੀ ਦਾਸ ਤੁਮੑਾਰੇ ਰਿਧਿ ਸਿਧਿ ਪ੍ਰਾਣ ਅਧਾਰੀ॥

ਹੰਉ ਕੁਰਬਾਣੀ ਦਾਸ ਤੇਰੇ ਜਿਨੀ ਏਕੁ ਪਛਾਤਾ ॥

ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥

ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥
“ ਸੁੰਭ ਨਿਸੁੰਭ ਸੇ ਕੋਟ ਨਿਸਾਚਰ ਜਾਹਿ ਛਿਨੇਕ ਬਿਖੈ ਹਨ ਡਾਰੇ॥ ਧੂਮਰਲੋਚਨ ਚੰਡ ਔ ਮੁੰਡ ਸੇ ਮਾਹਖ ਸੇ ਪਲ ਬੀਚ ਨਿਵਾਰੇ॥ ਚਾਮਰ ਸੇ ਰਣ ਚਿੱਛਰ ਸੇ ਰਕਤਿੱਛਰ ਸੇ ਝਟ ਦੈ ਝਝਕਾਰੇ॥ ਐਸੋ ਸੁ ਸਾਹਿਬ ਪਾਇ ਕਹਾ ਪਰਵਾਹ ਰਹੀ ਇਹ ਦਾਸ ਤਿਹਾਰੇ॥”
ਉਹ ਅਕਾਲ ਜੋ ਸੁੰਭ‑ਨਿਸੁੰਭ ਵਰਗੇ ਅਸੁਰਾਂ ਨੂੰ ਇਕ ਪਲ ਵਿੱਚ ਨਸ਼ਟ ਕਰ ਦਿੰਦਾ ਹੈ ਅਤੇ ਧੂਮਰਲੋਚਨ, ਚੰਡ‑ਮੁੰਡ ਵਰਗੇ ਰਾਕਸ਼ਸਾਂ ਨੂੰ ਵੀ ਤੁਰੰਤ ਸੰਘਾਰ ਦਿੰਦਾ ਹੈ। ਐਸਾ ਸਾਹਿਬ ਪਾ ਕੇ ਮੇਰੇ ਵਰਗੇ ਅਕਾਲ ਦੇ ਦਾਸ ਨੂੰ ਕਿਸ ਗੱਲ ਦੀ ਪਰਵਾਹ ਹੋਣੀ ਚਾਹੀਦੀ ਹੈ।

ਜੋ ਹਮ ਕੋ ਪਰਮੇਸਰ ਉਚਰਿਹੈਂ॥ ਤੇ ਸਭ ਨਰਕ ਕੁੰਡ ਮਹਿ ਪਰਿਹੈਂ॥ ਮੋ ਕੌ ਦਾਸ ਤਵਨ ਕਾ ਜਾਨੋ॥ ਯਾ ਮੈ ਭੇਦ ਨ ਰੰਚ ਪਛਾਨੋ॥੩੨॥ ਮੈ ਹੋ ਪਰਮ ਪੁਰਖ ਕੋ ਦਾਸਾ॥ ਦੇਖਨ ਆਯੋ ਜਗਤ ਤਮਾਸਾ॥ ਜੋ ਪ੍ਰਭ ਜਗਤਿ ਕਹਾ ਸੋ ਕਹਿਹੋਂ॥ ਮ੍ਰਿਤ ਲੋਕ ਤੇ ਮੋਨ ਨ ਰਹਿਹੋਂ॥
ਜੋ ਮੈਨੂੰ ਪਰਮੇਸਰ ਮੰਨੇਗਾ ਉਹ ਦੁੱਖ ਸਹੇਗਾ ਨਰਕ ਘੋਰ ਵਰਗਾ। ਮੈਨੂੰ ਅਕਾਲ ਦਾ, ਆਪਣਾ ਦਾਸ ਹੀ ਸਮਝ ਕੇ ਚੱਲਿਓ। ਮੈਂ ਪਰਮ ਪੁਰਖ ਅਕਾਲ ਦਾ ਦਾਸ ਹਾਂ ਤੇ ਇੱਥੇ ਜਗਤ ਤਮਾਸ਼ਾ ਹੀ ਵੇਖਣ ਆਇਆ ਹਾਂ ਮੈਂ ਤਾਂ “ ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥”।

ਸਰਬ ਕਾਲ ਸਭ ਸਾਧ ਉਬਾਰੇ॥ ਦੁਖੁ ਦੈ ਕੈ ਦੋਖੀ ਸਭ ਮਾਰੇ॥ ਅਦਭੁਤਿ ਗਤਿ ਭਗਤਨ ਦਿਖਰਾਈ॥ ਸਭ ਸੰਕਟ ਤੇ ਲਏ ਬਚਾਈ॥੧॥ ਸਭ ਸੰਕਟ ਤੇ ਸੰਤ ਬਚਾਏ॥ ਸਭ ਕੰਟਕ ਕੰਟਕ ਜਿਮ ਘਾਏ॥ ਦਾਸ ਜਾਨ ਮੁਹਿ ਕਰੀ ਸਹਾਇ॥ ਆਪ ਹਾਥ ਦੈ ਲਯੋ ਬਚਾਇ॥
ਅਕਾਲ ਨੇ ਆਪਣੇ ਸੰਤ, ਭਗਤ, ਸਾਧ (ਜਿਹਨਾ ਮਨ ਸਾਧਿਆ) ਉਹਨਾਂ ਦੇ ਦੁਸਟਾਂ (ਵਿਕਾਰਾਂ) ਦਾ ਨਾਸ ਕਰ ਕੇ ਬਚਾ ਲਿਆ। ਆਪਣਾ ਦਾਸ ਜਾਣ ਕੇ ਰੱਖਿਆ ਕੀਤੀ। ਹੱਥ ਦੇ ਕੇ ਬਚਾਇਆ।

ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ॥ ਬਾਂਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ॥
ਸਾਰੇ ਦੁਆਰ ਛੱਡ ਕੇ ਮੈਂ ਤੇਰੀ ਸ਼ਰਨ ਆਇਆ ਹਾਂ। ਤੇਰੀ ਬਾਂਹ ਫੜ ਕੇ ਆਇਆ ਹਾਂ ਦਾਸ ਦੀ ਲਾਜ ਹੁਣ ਤੇਰੇ ਹੱਥ ਵਿਛ ਹੈ।

ਦਾਸ ਜਾਨ ਕਰਿ ਦਾਸ ਪਰਿ ਕੀਜੈ ਕ੍ਰਿਪਾ ਅਪਾਰ॥ ਆਪ ਹਾਥ ਦੈ ਰਾਖ ਮੁਹਿ ਮਨ ਕ੍ਰਮ ਬਚਨ ਬਿਚਾਰਿ॥
ਦਾਸ ਜਾਣ ਕੇ ਮੇਰੇ ਤੇ ਕ੍ਰਿਪਾ ਕਰ। ਹੱਥ ਦੇ ਕੇ ਮੈਨੂੰ ਮਨ ਦੇ ਕਰਮਾਂ ਤੋਂ ਮਨ ਦੀ ਇੱਛਾ ਤੋਂ ਅਤਪਣੇ ਬਚਨਾ ਦੀ ਬਿਚਾਰ ਰਾਹੀਂ ਬਚਾ।

ਤੁਮ ਮਮ ਕਰਹੁ ਸਦਾ ਪ੍ਰਤਿਪਾਰਾ॥ ਤੁਮ ਸਾਹਿਬ ਮੈ ਦਾਸ ਤਿਹਾਰਾ॥ ਜਾਨਿ ਆਪਨਾ ਮੁਝੈ ਨਿਵਾਜ॥ ਆਪਿ ਕਰੋ ਹਮਰੇ ਸਭ ਕਾਜ॥
ਪਾਤਿਸ਼ਾਹ (ਪਰਮੇਸਰ ਪ੍ਰਾਪਤੀ ਦੀ ਰਾਹ ਜਾਨਣ ਵਾਲਾ) ਆਖਦਾ ਹੈ ਹੇ ਦਿਆਲ ਤੂੰ ਮੇਰੀ ਰਾਖੀ ਮੇਰੀ ਪ੍ਰਿਤਪਾਰ ਕਰ, ਤੂੰ ਸਾਹਿਬ ਹੈਂ ਮੈਂ ਤੇਰਾ ਦਾਸ ਹਾਂ। ਤੂੰ ਆਪ ਮੇਰੇ ਕਾਜ ਸਵਾਰ।

ਅਪੁਨਾ ਜਾਨਿ ਕਰੋ ਪ੍ਰਤਿਪਾਰਾ॥ ਤੁਮ ਸਾਹਿਬੁ ਮੈ ਕਿੰਕਰ ਥਾਰਾ॥ ਦਾਸ ਜਾਨਿ ਕੈ ਹਾਥਿ ਉਬਾਰੋ॥ ਹਮਰੇ ਸਭ ਬੈਰੀਅਨ ਸੰਘਾਰੋ॥
ਹੇ ਅਕਾਲ ਤੂੰ ਆਪਣਾ ਜਾਣ ਕੇ ਮੇਰੀ ਪ੍ਰਤਿਪਾਲਣਾ ਕਰ। ਤੂੰ ਸਾਹਿਬ ਹੈਂ ਮੈਂ ਤੇਰਾ ਕਿੰਕਰ (ਸੇਵਕ) ਹਾਂ। ਮੇਰੇ ਬੈਰੀਅਨ (ਮੇਰੇ ਵਿਕਾਰ) ਤੂੰ ਆਪ ਸੰਘਾਰ।

ਤੁਮ ਮਮ ਕਰਹੁ ਸਦਾ ਪ੍ਰਤਿਪਾਰਾ॥ ਤੁਮ ਸਾਹਿਬ ਮੈ ਦਾਸ ਤਿਹਾਰਾ॥

ਜਾਨਿ ਆਪਨਾ ਮੁਝੈ ਨਿਵਾਜ॥ ਆਪਿ ਕਰੋ ਹਮਰੇ ਸਭ ਕਾਜ॥

ਬਾਕ ਬਜ੍ਰ ਬਿਛੂਓ ਤੁਹੀ ਤੁਹੀ ਤਬਰ ਤਰਵਾਰਿ॥ ਤੁਹੀ ਕਟਾਰੀ ਸੈਹਥੀ ਕਰੀਐ ਰਛ ਹਮਾਰਿ॥੧੨॥ ਤੁਮੀ ਗੁਰਜ ਤੁਮ ਹੀ ਗਦਾ ਤੁਮ ਹੀ ਤੀਰ ਤੁਫੰਗ॥ ਦਾਸ ਜਾਨਿ ਮੋਰੀ ਸਦਾ ਰਛ ਕਰੋ ਸਰਬੰਗ॥

ਅੰਤਹਿ ਕੋ ਨ ਸਹਾਈ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਹਰਿ ਬਿਨੁ ਤੇਰੋ ਕੋ ਨ ਸਹਾਈ॥ ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ॥੧॥ ਰਹਾਉ॥ ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ॥ ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ॥੧॥ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ॥ ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ॥

ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ॥ ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ॥ ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ॥੨॥ ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ॥ ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ॥ ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ॥

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ॥੧॥ ਰਹਾਉ॥ ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ॥ ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ॥੧॥ ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ॥ ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ॥

ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ॥੧॥ ਰਹਾਉ॥ ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ॥ ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ॥੧॥ ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ॥ ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ॥

ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ॥ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥

ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ॥ ਇਨੑ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ॥

ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥

ਬੰਧਨ ਮਾਤ ਪਿਤਾ ਸੁਤ ਬਨਿਤਾ॥ ਬੰਧਨ ਕਰਮ ਧਰਮ ਹਉ ਕਰਤਾ॥ ਬੰਧਨ ਕਾਟਨਹਾਰੁ ਮਨਿ ਵਸੈ॥ ਤਉ ਸੁਖੁ ਪਾਵੈ ਨਿਜ ਘਰਿ ਬਸੈ॥
ਪੁਤ੍ਰ ਕਲਿਤ੍ਰ ਨ ਮਿਤ੍ਰ ਸਬੈ ਊਹਾ ਸਿਖ ਸਖਾ ਕੋਊ ਸਾਖ ਨ ਦੈ ਹੈ॥ ਚੇਤ ਰੇ ਚੇਤ ਅਚੇਤ ਮਹਾ ਪਸੁ ਅੰਤ ਕੀ ਬਾਰ ਇਕੇਲੋ ਈ ਜੈ ਹੈ॥੩੨॥ ਤੋ ਤਨ ਤਯਾਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜਿ ਜੈ ਹੈ॥ ਪੁਤ੍ਰ ਕਲਤ੍ਰ ਸੁ ਮਿਤ੍ਰ ਸਖਾ ਇਹ ਬੇਗ ਨਿਕਾਰਹੁ ਆਇਸੁ ਦੈ ਹੈ॥ ਭਉਨ ਭੰਡਾਰ ਧਰਾ ਗੜ ਜੇਤਕ ਛਾਡਤ ਪ੍ਰਾਨ ਬਿਗਾਨ ਕਹੈ ਹੈ॥ ਚੇਤ ਰੇ ਚੇਤ ਅਚੇਤ ਮਹਾ ਪਸੁ ਅੰਤ ਕੀ ਬਾਰਿ ਇਕੇਲੋ ਈ ਜੈ ਹੈ॥

ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ॥ ਕੋਟ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਨ ਕੋ ਜਾਤ ਨਿਵਾਰੇ॥ ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਨ ਜਾਤ ਬਿਚਾਰੇ॥ ਏਤੇ ਭਏ ਤੁ ਕਹਾ ਭਏ ਭੂਪਤਿ ਅੰਤ ਕੋ ਨਾਂਗੇ ਹੀ ਪਾਂਇ ਪਧਾਰੇ॥

ਬਿਅੰਤ ਹੈ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ॥ ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ॥ ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ॥ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ॥ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ॥

ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ॥ ਗੁਣ ਬਿਅੰਤ ਕੀਮਤਿ ਨਹੀ ਪਾਇ॥

ਗਹਿਰ ਗੰਭੀਰ ਬਿਅੰਤ ਗੁਸਾਈ ਅੰਤੁ ਨਹੀ ਕਿਛੁ ਪਾਰਾਵਾਰੇ॥ ਤੁਮੑਰੀ ਕ੍ਰਿਪਾ ਤੇ ਗੁਨ ਗਾਵੈ ਨਾਨਕ ਧਿਆਇ ਧਿਆਇ ਪ੍ਰਭ ਕਉ ਨਮਸਕਾਰੇ॥

ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥

ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥

ਨਿਰਗੁਣੀਆਰੇ ਕਉ ਬਖਸਿ ਲੈ ਸੁਆਮੀ ਆਪੇ ਲੈਹੁ ਮਿਲਾਈ॥ ਤੂ ਬਿਅੰਤੁ ਤੇਰਾ ਅੰਤੁ ਨ ਪਾਇਆ ਸਬਦੇ ਦੇਹੁ ਬੁਝਾਈ॥

ਅਗਮ ਅਗੋਚਰੁ ਬਿਅੰਤੁ ਸੁਆਮੀ ਤਾ ਕਾ ਅੰਤੁ ਨ ਪਾਈਐ॥ ਲਾਹਾ ਖਾਟਿ ਹੋਈਐ ਧਨਵੰਤਾ ਅਪੁਨਾ ਪ੍ਰਭੂ ਧਿਆਈਐ॥
ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਮੋਹ ਕਾਰ ਹੈ॥ ਨ ਆਧ ਹੈ ਨ ਗਾਧ ਹੈ ਨ ਬਿਆਧ ਕੋ ਬਿਚਾਰ ਹੈ॥ ਨ ਰੰਗ ਰਾਗ ਰੂਪ ਹੈ ਨ ਰੂਪ ਰੇਖ ਰਾਰ ਹੈ॥ ਨ ਹਾਉ ਹੈ ਨ ਭਾਉ ਹੈ ਨ ਦਾਉ ਕੋ ਪ੍ਰਕਾਰ ਹੈ॥੧੮॥੧੭੮॥ ਗਜਾਧਪੀ ਨਰਾਧਪੀ ਕਰੰਤ ਸੇਵ ਹੈ ਸਦਾ॥ ਸਿਤਸੁਤੀ ਤਪਸਪਤੀ ਬਨਸਪਤੀ ਜਪਸ ਸਦਾ॥ ਅਗਸਤ ਆਦਿ ਜੇ ਬਡੇ ਤਪਸਪਤੀ ਬਿਸੇਖੀਐ॥ ਬਿਅੰਤ ਬਿਅੰਤ ਬਿਅੰਤ ਕੋ ਕਰੰਤ ਪਾਠ ਪੇਖੀਐ॥

ਬਿਅੰਤ ਹੈ ਅਨੰਤ ਹੈ ਅਨੰਤ ਤੇਜ ਜਾਨੀਐ॥ ਅਭੂਮ ਅਭਿਜ ਹੈ ਸਦਾ ਅਛਿਜ ਤੇਜ ਮਾਨੀਐ॥ ਨ ਆਧ ਹੈ ਨ ਬਿਆਧ ਹੈ ਅਗਾਧ ਰੂਪ ਲੇਖੀਐ॥ ਅਦੋਖ ਹੈ ਅਦਾਗ ਹੈ ਅਛੈ ਪ੍ਰਤਾਪ ਪੇਖੀਐ॥

ਅਭੂਤੰ ਅਭੰਗੰ ਅਭਿਖੰ ਭਵਾਨੰ॥ ਪਰੇਯੰ ਪੁਨੀਤੰ ਪਵਿਤ੍ਰੰ ਪ੍ਰਧਾਨੰ॥ ਅਗੰਜੇ ਅਭੰਜੇ ਅਕਾਮੰ ਅਕਰਮੰ॥ ਅਨੰਤੇ ਬਿਅੰਤੇ ਅਭੂਮੇ ਅਭਰਮੰ॥

ਬਾਹਰੀ ਭੇਖ ਬਾਰੇ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ॥ ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ॥

ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ॥ ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ॥ ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ॥

ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ॥ ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ॥

ਉਮੈ ਕਰਤ ਭੇਖੀ ਨਹੀ ਜਾਨਿਆ॥ ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ॥

ਕਾਜੀ ਸੇਖ ਭੇਖ ਫਕੀਰਾ॥ ਵਡੇ ਕਹਾਵਹਿ ਹਉਮੈ ਤਨਿ ਪੀਰਾ॥ ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ॥

ਬਹੁਤੇ ਭੇਖ ਕਰੈ ਭੇਖਧਾਰੀ॥ ਅੰਤਰਿ ਤਿਸਨਾ ਫਿਰੈ ਅਹੰਕਾਰੀ॥ ਆਪੁ ਨ ਚੀਨੈ ਬਾਜੀ ਹਾਰੀ॥

ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ॥ ਕਹੁ ਨਾਨਕ ਕਿਰਪਾ ਭਈ ਭਗਤੁ ਙਿਆਨੀ ਸੋਇ॥

ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ॥ ਭੇਖ ਅਨੇਕ ਅਗਨਿ ਨਹੀ ਬੁਝੈ॥ ਕੋਟਿ ਉਪਾਵ ਦਰਗਹ ਨਹੀ ਸਿਝੈ॥ ਛੂਟਸਿ ਨਾਹੀ ਊਭ ਪਇਆਲਿ॥ ਮੋਹਿ ਬਿਆਪਹਿ ਮਾਇਆ ਜਾਲਿ॥

ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ॥ ਬਾਹਰਿ ਭੇਖ ਅੰਤਰਿ ਮਲੁ ਮਾਇਆ॥ ਛਪਸਿ ਨਾਹਿ ਕਛੁ ਕਰੈ ਛਪਾਇਆ॥ ਬਾਹਰਿ ਗਿਆਨ ਧਿਆਨ ਇਸਨਾਨ॥ ਅੰਤਰਿ ਬਿਆਪੈ ਲੋਭੁ ਸੁਆਨੁ॥ ਅੰਤਰਿ ਅਗਨਿ ਬਾਹਰਿ ਤਨੁ ਸੁਆਹ॥ ਗਲਿ ਪਾਥਰ ਕੈਸੇ ਤਰੈ ਅਥਾਹ॥ ਜਾ ਕੈ ਅੰਤਰਿ ਬਸੈ ਪ੍ਰਭੁ ਆਪਿ॥ ਨਾਨਕ ਤੇ ਜਨ ਸਹਜਿ ਸਮਾਤਿ॥

ਰਹਤ ਅਵਰ ਕਛੁ ਅਵਰ ਕਮਾਵਤ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ॥ ਜਾਨਨਹਾਰ ਪ੍ਰਭੂ ਪਰਬੀਨ॥ ਬਾਹਰਿ ਭੇਖ ਨ ਕਾਹੂ ਭੀਨ॥ ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥ ਜਿਸ ਕੈ ਅੰਤਰਿ ਬਸੈ ਨਿਰੰਕਾਰੁ॥ ਤਿਸ ਕੀ ਸੀਖ ਤਰੈ ਸੰਸਾਰੁ॥

ਅਧਿਕ ਤਿਆਸ ਭੇਖ ਬਹੁ ਕਰੈ॥ ਦੁਖੁ ਬਿਖਿਆ ਸੁਖੁ ਤਨਿ ਪਰਹਰੈ॥ ਕਾਮੁ ਕ੍ਰੋਧੁ ਅੰਤਰਿ ਧਨੁ ਹਿਰੈ॥ ਦੁਬਿਧਾ ਛੋਡਿ ਨਾਮਿ ਨਿਸਤਰੈ॥੨॥

ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ॥ ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ॥੧॥ ਤਉ ਕਾਰਣਿ ਸਾਹਿਬਾ ਰੰਗਿ ਰਤੇ॥ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ॥

ਬਾਹਰਿ ਭੇਖ ਕਰਹਿ ਘਨੇਰੇ॥ ਅੰਤਰਿ ਬਿਖਿਆ ਉਤਰੀ ਘੇਰੇ॥ ਅਵਰ ਉਪਦੇਸੈ ਆਪਿ ਨ ਬੂਝੈ॥ ਐਸਾ ਬ੍ਰਾਹਮਣੁ ਕਹੀ ਨ ਸੀਝੈ॥

ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਨ ਪਾਈ॥ ਨਾਨਕ ਬਿਨੁ ਭਗਤੀ ਜਗੁ ਬਉਰਾਨਾ ਸਚੈ ਸਬਦਿ ਮਿਲਾਈ॥

ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥

ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥

ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ॥ ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ॥

ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ॥

ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ॥

ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ॥ ਹਉਮੈ ਬਿਆਪਿਆ ਸਬਦੁ ਨ ਚੀਨੑੈ ਫਿਰਿ ਫਿਰਿ ਜੂਨੀ ਆਵੈ॥

ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ ॥

ਭੇਖ ਦਿਖਾਵੈ ਸਚੁ ਨ ਕਮਾਵੈ॥ ਕਹਤੋ ਮਹਲੀ ਨਿਕਟਿ ਨ ਆਵੈ॥

ਬਹੁਤੇ ਭੇਖ ਕਰਹਿ ਭੇਖਧਾਰੀ॥ ਭਵਿ ਭਵਿ ਭਰਮਹਿ ਕਾਚੀ ਸਾਰੀ॥ ਐਥੈ ਸੁਖੁ ਨ ਆਗੈ ਹੋਇ॥

ਭੇਖ ਕਰਹਿ ਖਿੰਥਾ ਬਹੁ ਥਟੂਆ॥ ਝੂਠੋ ਖੇਲੁ ਖੇਲੈ ਬਹੁ ਨਟੂਆ॥ ਅੰਤਰਿ ਅਗਨਿ ਚਿੰਤਾ ਬਹੁ ਜਾਰੇ॥ ਵਿਣੁ ਕਰਮਾ ਕੈਸੇ ਉਤਰਸਿ ਪਾਰੇ॥

ਅਨੇਕ ਜਤਨ ਭੇਖ ਕਰੇ ਜੋਗੀ ਰੋਗੁ ਨ ਜਾਇ ਗਵਾਇਆ ॥

ਇਕਿ ਭੇਖ ਕਰਹਿ ਫਿਰਹਿ ਅਭਿਮਾਨੀ ਤਿਨ ਜੂਐ ਬਾਜੀ ਹਾਰੀ॥

ਕਿਨਹੀ ਸਿਧ ਬਹੁ ਚੇਟਕ ਲਾਏ॥ ਕਿਨਹੀ ਭੇਖ ਬਹੁ ਥਾਟ ਬਨਾਏ॥ ਕਿਨਹੀ ਤੰਤ ਮੰਤ ਬਹੁ ਖੇਵਾ॥ ਮੋਹਿ ਦੀਨ ਹਰਿ ਹਰਿ ਹਰਿ ਸੇਵਾ॥

ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ॥ ਕਿਸੁ ਕਾਰਣਿ ਇਹੁ ਭੇਖੁ ਨਿਵਾਸੀ॥ ਕਿਸੁ ਵਖਰ ਕੇ ਤੁਮ ਵਣਜਾਰੇ॥ ਕਿਉ ਕਰਿ ਸਾਥੁ ਲੰਘਾਵਹੁ ਪਾਰੇ॥

ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ॥ ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ॥ ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ॥ ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ॥

ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ॥ ਉਦਰੈ ਕਾਰਣਿ ਆਪਣੇ ਬਹਲੇ ਭੇਖ ਕਰੇਨਿ॥ ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ॥ ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ॥

ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ॥ ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ॥ ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ॥

ਚੇਤਿ ਮਨ ਮਹਿ ਤਜਿ ਸਿਆਣਪ ਛੋਡਿ ਸਗਲੇ ਭੇਖ॥ ਸਿਮਰਿ ਹਰਿ ਹਰਿ ਸਦਾ ਨਾਨਕ ਤਰੇ ਕਈ ਅਨੇਕ॥

ਵਰਨ ਭੇਖ ਨਹੀ ਬ੍ਰਹਮਣ ਖਤ੍ਰੀ॥ ਦੇਉ ਨ ਦੇਹੁਰਾ ਗਊ ਗਾਇਤ੍ਰੀ॥ ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ॥

ਬਹੁਤੇ ਭੇਖ ਕਰੈ ਨਹ ਪਾਏ ਬਿਨੁ ਸਤਿਗੁਰ ਸੁਖੁ ਨ ਪਾਈ ਹੇ ॥

ਬਹੁਤੇ ਭੇਖ ਕਰੇ ਨਹੀ ਭੀਜੈ ॥

ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ ਕਿਰਤ ਕੈ ਬਾਂਧੈ ਭੇਖੁ ਭਇਆ ॥

ਭੇਖ ਕਰੈ ਬਹੁਤੁ ਚਿਤੁ ਡੋਲੈ ਅੰਤਰਿ ਕਾਮੁ ਕ੍ਰੋਧੁ ਅਹੰਕਾਰੁ ॥

ਮੈਲੇ ਸਿਧ ਸਾਧਿਕ ਅਰੁ ਭੇਖ ॥

ਕਾਜੀ ਮੁਲਾਂ ਹੋਵਹਿ ਸੇਖ॥ ਜੋਗੀ ਜੰਗਮ ਭਗਵੇ ਭੇਖ॥ ਕੋ ਗਿਰਹੀ ਕਰਮਾ ਕੀ ਸੰਧਿ॥ ਬਿਨੁ ਬੂਝੇ ਸਭ ਖੜੀਅਸਿ ਬੰਧਿ॥

ਭੇਖ ਕਰਹਿ ਮਨਿ ਸਾਂਤਿ ਨ ਹੋਇ ॥

ਕੇ ਨਾਮ ਸਿਉ ਪ੍ਰੀਤਿ ਨ ਲਾਗੀ ਅਨਿਕ ਭੇਖ ਬਹੁ ਜੋਰੀ ॥

ਪੰਡਿਤ ਪੜਿੑ ਪੜਿੑ ਮੋਨੀ ਸਭਿ ਥਾਕੇ ਭ੍ਰਮਿ ਭੇਖ ਥਕੇ ਭੇਖਧਾਰੀ ॥

ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥

ਭ੍ਰਮਿ ਭ੍ਰਮਿ ਜੋਨਿ ਭੇਖ ਬਹੁ ਕੀਨੑੇ ਗੁਰਿ ਰਾਖੇ ਸਚੁ ਪਾਇਆ ॥

ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ਹਰਿ ਪਾਈਐ ਸਤਸੰਗਤੀ ਉਪਦੇਸਿ ਗੁਰੂ ਗੁਰ ਸੰਤ ਜਨਾ ਖੋਲਿ ਖੋਲਿ ਕਪਾਟ ॥੧॥

ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ॥

ਸਬਦਿ ਮਰੈ ਸੋਈ ਜਨੁ ਸਿਝੈ ਬਿਨੁ ਸਬਦੈ ਮੁਕਤਿ ਨ ਹੋਈ॥ ਭੇਖ ਕਰਹਿ ਬਹੁ ਕਰਮ ਵਿਗੁਤੇ ਭਾਇ ਦੂਜੈ ਪਰਜ ਵਿਗੋਈ॥ ਨਾਨਕ ਬਿਨੁ ਸਤਿਗੁਰ ਨਾਉ ਨ ਪਾਈਐ ਜੇ ਸਉ ਲੋਚੈ ਕੋਈ॥

ਹਰਿ ਕਾ ਨਾਉ ਅਤਿ ਵਡ ਊਚਾ ਊਚੀ ਹੂ ਊਚਾ ਹੋਈ॥ ਅਪੜਿ ਕੋਇ ਨ ਸਕਈ ਜੇ ਸਉ ਲੋਚੈ ਕੋਈ॥ ਮੁਖਿ ਸੰਜਮ ਹਛਾ ਨ ਹੋਵਈ ਕਰਿ ਭੇਖ ਭਵੈ ਸਭ ਕੋਈ॥ ਗੁਰ ਕੀ ਪਉੜੀ ਜਾਇ ਚੜੈ ਕਰਮਿ ਪਰਾਪਤਿ ਹੋਈ॥ ਅੰਤਰਿ ਆਇ ਵਸੈ ਗੁਰਸਬਦੁ ਵੀਚਾਰੈ ਕੋਇ॥
ਜੇ ਜੇ ਭੇਖ ਸੁ ਤਨ ਮੈਂ ਧਾਰੈ॥ ਤੇ ਪ੍ਰਭੁ ਜਨ ਕਛੁ ਕੈ ਨ ਬਿਚਾਰੈ॥ ਸਮਝ ਲੇਹੁ ਸਭ ਜਨ ਮਨ ਮਾਹੀ॥ ਡਿੰਭਨ ਮੈ ਪਰਮੇਸੁਰ ਨਾਹੀ॥੫੩॥ ਜੇ ਜੇ ਕਰਮ ਕਰਿ ਡਿੰਭ ਦਿਖਾਹੀਂ॥ ਤਿਨ ਪਰ ਲੋਗਨ ਮੋ ਗਤਿ ਨਾਹੀਂ॥ ਜੀਵਤ ਚਲਤ ਜਗਤ ਕੇ ਕਾਜਾ॥ ਸ੍ਵਾਂਗ ਦੇਖਿ ਕਰਿ ਪੂਜਤ ਰਾਜਾ॥

ਮੋਨ ਭਜੇ ਨਹੀ ਮਾਨ ਤਜੇ ਨਹੀ ਭੇਖ ਸਜੇ ਨਹੀ ਮੂੰਡ ਮੁੰਡਾਏ॥ ਕੰਠ ਨ ਕੰਠੀ ਕਠੋਰ ਧਰੇ ਨਹੀ ਸੀਸ ਜਟਾਨ ਕੇ ਜੂਟ ਸੁਹਾਏ॥ ਸਾਚੁ ਕਹੋਂ ਸੁਨ ਲੈ ਚਿਤ ਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ॥ ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕ੍ਰਿਪਾਲ ਨ ਭੀਜਤ ਲਾਂਡ ਕਟਾਏ॥

ਕਿਸੂ ਨ ਭੇਖ ਭੀਜ ਹੋਂ॥ – (ਕਿਸੇ ਭੇਖ ਨੂੰ ਵੇਖ ਕੇ ਖੁਸ਼ ਨਹੀਂ ਹੁੰਦਾ)

ਜੇ ਜੇ ਭੇਖ ਸੁ ਤਨ ਮੈਂ ਧਾਰੈ॥ ਤੇ ਪ੍ਰਭੁ ਜਨ ਕਛੁ ਕੈ ਨ ਬਿਚਾਰੈ॥ ਸਮਝ ਲੇਹੁ ਸਭ ਜਨ ਮਨ ਮਾਹੀ॥ ਡਿੰਭਨ ਮੈ ਪਰਮੇਸੁਰ ਨਾਹੀ॥

ਭੇਖ ਦਿਖਾਇ ਜਗਤ ਕੋ ਲੋਗਨ ਕੋ ਬਸਿ ਕੀਨ॥ ਅੰਤ ਕਾਲ ਕਾਤੀ ਕਟਿਓ ਬਾਸੁ ਨਰਕ ਮੋ ਲੀਨ॥

ਸਦਾ ਅਭੇਖ ਅਭੇਖੀ ਰਹਈ॥ ਤਾ ਤੇ ਜਗਤ ਅਭੇਖੀ ਕਹਈ॥ ਅਲਖ ਰੂਪ ਕਿਨਹੂੰ ਨਹਿ ਜਾਨਾ॥ ਤਿਹ ਕਰ ਜਾਤ ਅਲੇਖ ਬਖਾਨਾ॥

ਜੰਤ੍ਰ ਮੰਤ੍ਰ ਤੰਤ੍ਰ ਨ ਰਿਝਾਯਾ॥ ਭੇਖ ਕਰਤ ਕਿਨਹੂੰ ਨਹਿ ਪਾਯਾ॥

ਭੇਖ ਧਰੇ ਲੂਟਤ ਸੰਸਾਰਾ॥ ਛਪਤ ਸਾਧ ਜਿਹੱ ਨਾਮੁ ਅਧਾਰਾ॥

ਕਾ ਭਯੋ ਜੋ ਧਰਿ ਮੂੰਡ ਜਟਾ ਸੋ ਤਪੋਧਨ ਕੋ ਜਗ ਭੇਖ ਦਿਖਾਯੋ॥ ਕਾ ਭਯੋ ਜੁ ਕੋਊ ਲੋਚਨ ਮੂੰਦਿ ਭਲੀ ਬਿਧਿ ਸੋ ਹਰਿ ਕੋ ਗੁਨ ਗਾਯੋ॥ ਅਉਰ ਕਹਾ ਜੋ ਪੈ ਆਰਤੀ ਲੈ ਕਰਿ ਧੂਪ ਜਗਾਇ ਕੈ ਸੰਖ ਬਜਾਯੋ॥ ਸ੍ਯਾਮ ਕਹੈ ਤੁਮ ਹੀ ਨ ਕਹੋ ਬਿਨ ਪ੍ਰੇਮ ਕਿਹੂ ਬ੍ਰਿਜ ਨਾਇਕ ਪਾਯੋ॥

ਚੇਤ ਰੇ ਚੇਤ ਅਚੇਤ ਮਹਾ ਜੜ ਭੇਖ ਕੇ ਕੀਨੇ ਅਲੇਖ ਨ ਪੈ ਹੈ॥

ਮਾਲਾ/ਤਸਬੀ ਬਾਰੇ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥

ਤੀਰਥ ਦੇਵ ਦੇਹੁਰਾ ਪੋਥੀ॥ ਮਾਲਾ ਤਿਲਕੁ ਸੋਚ ਪਾਕ ਹੋਤੀ॥ ਧੋਤੀ ਡੰਡਉਤਿ ਪਰਸਾਦਨ ਭੋਗਾ॥ ਗਵਨੁ ਕਰੈਗੋ ਸਗਲੋ ਲੋਗਾ॥

ਹਰਿ ਹਰਿ ਅਖਰ ਦੁਇ ਇਹ ਮਾਲਾ॥ ਜਪਤ ਜਪਤ ਭਏ ਦੀਨ ਦਇਆਲਾ॥

ਕਰਉ ਬੇਨਤੀ ਸਤਿਗੁਰ ਅਪੁਨੀ॥ ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ॥੧॥ ਰਹਾਉ॥ ਹਰਿ ਮਾਲਾ ਉਰ ਅੰਤਰਿ ਧਾਰੈ॥ ਜਨਮ ਮਰਣ ਕਾ ਦੂਖੁ ਨਿਵਾਰੈ॥

ਪੜਿ ਪੁਸਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥ ਮੁਖਿ ਝੂਠ ਬਿਭੂਖਣ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥ ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥ ਕਹੁ ਨਾਨਕ ਨਿਹਚਉ ਧਿਆਵੈ॥ ਵਿਣੁ ਸਤਿਗੁਰ ਵਾਟ ਨ ਪਾਵੈ॥

ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ॥ ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ॥

ਪ੍ਰਭੁ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ॥ ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ॥ ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ॥

ਧੋਤੀ ਊਜਲ ਤਿਲਕੁ ਗਲਿ ਮਾਲਾ॥ ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ॥ ਨਾਮੁ ਵਿਸਾਰਿ ਮਾਇਆ ਮਦੁ ਪੀਆ॥ ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ॥

ਹਿਰਦੈ ਜਪਨੀ ਜਪਉ ਗੁਣਤਾਸਾ॥ ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ॥

ਹਮਾਰੇ ਕੁਲ ਕਉਨੇ ਰਾਮੁ ਕਹਿਓ॥ ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ॥

ਏਕੈ ਸੂਤਿ ਪਰੋਏ ਮਣੀਏ॥ ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ॥ ਫਿਰਤੀ ਮਾਲਾ ਬਹੁ ਬਿਧਿ ਭਾਇ॥ ਖਿੰਚਿਆ ਸੂਤੁ ਤ ਆਈ ਥਾਇ॥
ਖਟੁ ਕਰਮਾ ਅਰੁ ਆਸਣੁ ਧੋਤੀ॥ ਭਾਗਠਿ ਗ੍ਰਿਹਿ ਪੜੈ ਨਿਤ ਪੋਥੀ॥ ਮਾਲਾ ਫੇਰੈ ਮੰਗੈ ਬਿਭੂਤ॥ ਇਹ ਬਿਧਿ ਕੋਇ ਨ ਤਰਿਓ ਮੀਤ॥

ਕਿਨਹੀ ਘੂਘਰ ਨਿਰਤਿ ਕਰਾਈ॥ ਕਿਨਹੂ ਵਰਤ ਨੇਮ ਮਾਲਾ ਪਾਈ॥ ਕਿਨਹੀ ਤਿਲਕੁ ਗੋਪੀ ਚੰਦਨ ਲਾਇਆ॥ ਮੋਹਿ ਦੀਨ ਹਰਿ ਹਰਿ ਹਰਿ ਧਿਆਇਆ॥

ਆਪੋ ਆਪੈ ਪੂਜਾ ਹੋਇ॥ ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਢੀ ਲੈ ਕੈ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ॥

ਨਾ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ ਕਾਨੁ ਨ ਗਊ ਗੁੋਆਲਾ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ॥

ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥੧॥ ਜਉ ਹਉ ਬਉਰਾ ਤਉ ਰਾਮ ਤੋਰਾ॥ ਲੋਗੁ ਮਰਮੁ ਕਹ ਜਾਨੈ ਮੋਰਾ॥

ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ॥ ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ॥

ਜਾ ਕੈ ਕਰਮੁ ਨਾਹੀ ਧਰਮੁ ਨਾਹੀ ਨਾਹੀ ਸੁਚਿ ਮਾਲਾ॥ ਸਿਵ ਜੋਤਿ ਕੰਨਹੁ ਬੁਧਿ ਪਾਈ ਸਤਿਗੁਰੂ ਰਖਵਾਲਾ॥

ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ॥ ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ॥

ਤ੍ਰੈਪਾਲ ਤਿਹਾਲ ਬਿਚਾਰੰ॥ ਗਲਿ ਮਾਲਾ ਤਿਲਕ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੋ ਜਾਨਸਿ ਬ੍ਰਹਮੰ ਕਰਮੰ॥ ਸਭ ਫੋਕਟ ਨਿਸਚੈ ਕਰਮੰ॥ ਕਹੁ ਨਾਨਕ ਨਿਸਚੌ ਧੵਿਾਵੈ॥ ਬਿਨੁ ਸਤਿਗੁਰ ਬਾਟ ਨ ਪਾਵੈ॥

ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ॥

ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀਂ ਚਾਰਿ॥ ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ॥
ਇਕ ਤਸਬੀ ਇਕ ਮਾਲਾ ਧਰਹੀ॥ ਏਕ ਕੁਰਾਨ ਪੁਰਾਨ ਉਚਰਹੀ॥ ਕਰਤ ਬਿਰੁੱਧ ਗਏ ਮਰ ਮੂੜਾ॥ ਪ੍ਰਭ ਕੋ ਰੰਗੁ ਨ ਲਾਗਾ ਗੂੜਾ॥

ਜਾਪ ਜਪਿਯੋ ਸਭ ਹੂ ਹਰਿ ਕੋ ਜਬ ਯੌ ਭ੍ਰਿਗੁ ਆਨਿ ਰਿਖੋ ਸਮਝਾਯੋ॥ ਜਿਉ ਜਗ ਭੂਤ ਪਿਸਾਚਨ ਮਾਨਤ ਤੈਸੋ ਈ ਲੈ ਇਕ ਰੁਦ੍ਰ ਬਨਾਯੋ॥ ਕੋ ਬ੍ਰਹਮਾ ਕਰਿ ਮਾਲਾ ਲੀਏ ਜਪੁ ਤਾ ਕੋ ਕਰੈ ਤਿਹ ਕੋ ਨਹੀ ਪਾਯੋ॥

ਕਹੂੰ ਨ ਚਰਚਾ ਕਹੂੰ ਨ ਬੇਦੰ॥ ਕਹੂੰ ਨਿਵਾਜ ਨ ਕਹੂੰ ਕਤੇਬੰ॥ ਕਹੂੰ ਨ ਤਸਬੀ ਕਹੂੰ ਨ ਮਾਲਾ॥ ਕਹੂੰ ਨ ਹੋਮੰ ਕਹੂੰ ਨ ਜ੍ਵਾਲਾ॥

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਏਤੇ ਭਏ ਤੁ ਕਹਾ ਭਏ ਭੂਪਤਿ ਅੰਤ ਕੋ ਨਾਂਗੇ ਹੀ ਪਾਂਇ ਪਧਾਰੇ॥ਨਾਂਗੇ ਆਵਨੁ ਨਾਂਗੇ ਜਾਨਾ॥ ਕੋਇ ਨ ਰਹਿਹੈ ਰਾਜਾ ਰਾਨਾ॥

ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ॥

ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ॥ ਗੁਰਮੁਖਿ ਹੋਵੈ ਸੁ ਭਾਣਾ ਮੰਨੇ ਸਹਜੇ ਹਰਿ ਰਸੁ ਪੀਜੈ॥ ਨਾਨਕ ਸੁਖਦਾਤਾ ਸਦਾ ਸਲਾਹਿਹੁ ਰਸਨਾ ਰਾਮੁ ਰਵੀਜੈ॥

ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ॥ ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ॥

ਨਾਮ ਅਨੇਕ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਜਗਜੀਵਨੁ ਹਰਿ ਧਿਆਇ ਤਰਣੇ॥ ਅਨੇਕ ਅਸੰਖ ਨਾਮ ਹਰਿ ਤੇਰੇ ਨ ਜਾਹੀ ਜਿਹਵਾ ਇਤੁ ਗਨਣੇ॥

ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥

ਤੇਰੇ ਨਾਮ ਅਨੇਕ ਕੀਮਤਿ ਨਹੀ ਪਾਈ॥ ਸਚੁ ਨਾਮੁ ਹਰਿ ਹਿਰਦੈ ਵਸਾਈ॥ ਕੀਮਤਿ ਕਉਣੁ ਕਰੇ ਪ੍ਰਭ ਤੇਰੀ ਤੂ ਆਪੇ ਸਹਜਿ ਸਮਾਇਆ॥

ਸਿਮਰਉ ਜਾਸੁ ਬਿਸੁੰਭਰ ਏਕੈ॥ ਨਾਮੁ ਜਪਤ ਅਗਨਤ ਅਨੇਕੈ॥

ਕਿਰਤਮ ਨਾਮ ਕਥੇ ਤੇਰੇ ਜਿਹਬਾ॥ ਸਤਿ ਨਾਮੁ ਤੇਰਾ ਪਰਾ ਪੂਰਬਲਾ॥ ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ॥
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ॥ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ॥
ਭਾਵ : ਤਿੰਨ ਲੋਕਾਂ ਦੇ ਰਾਜੇ, ਦੇਵਤੇ, ਮਨੁੱਖ ਤੇ ਅਸੁਰ ਵੀ ਤੇਰੀ ਵਡਿਆਈ ਨੂੰ ਬੇਅੰਤ ਕਹਿੰਦੇ ਹਨ, ਪਰ ਫਿਰ ਵੀ ਬਿਆਨ ਨਹੀਂ ਕਰ ਸਕਦੇ। ਸੁਮੱਤ ਵਾਲੇ ਸਿਆਣੇ ਲੋਕ ਵੀ ਤੇਰੇ ਗੁਣ ਤੇਰੇ ਕਰਮਾਂ ਦੇ ਅਨੁਸਾਰ ਹੀ ਬਿਆਨ ਕਰਦੇ ਹਨ, ਪਰ ਪੂਰਾ ਵਰਣਨ ਨਹੀਂ ਕਰ ਸਕਦੇ।

ਕਉਨ ਕਉਨ ਕਹੈ ਕਥੇ ਕਵਿ ਨਾਮ ਠਾਮ ਅਨੰਤ॥ ਬਾਟਿ ਬਾਟਿ ਸਬੋ ਲਏ ਨਵਖੰਡ ਦ੍ਵੀਪ ਦੁਰੰਤ॥ ਠਾਮ ਠਾਮ ਭਏ ਨਰਾਧਿਪ ਠਾਮ ਨਾਮ ਅਨੇਕ॥

ਸਸਤ੍ਰ ਸਬਦ ਪ੍ਰਿਥਮੈ ਉਚਰਿ ਅੰਤਿ ਸਬਦ ਅਰਿ ਦੇਹੁ॥ ਸਕਲ ਨਾਮ ਸ੍ਰੀ ਬਾਨ ਕੇ ਜਾਨ ਅਨੇਕਨਿ ਲੇਹੁ॥

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਪ੍ਰਭ ਜੀਉ ਖਸਮਾਨਾ ਕਰਿ ਪਿਆਰੇ॥ ਬੁਰੇ ਭਲੇ ਹਮ ਥਾਰੇ॥ ਰਹਾਉ॥ ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ॥ ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ॥ਘਟ ਘਟ ਕੇ ਅੰਤਰ ਕੀ ਜਾਨਤ॥ ਭਲੇ ਬੁਰੇ ਕੀ ਪੀਰ ਪਛਾਨਤ॥ ਚੀਟੀ ਤੇ ਕੁੰਚਰ ਅਸਥੂਲਾ॥ ਸਭ ਪਰ ਕ੍ਰਿਪਾ ਦ੍ਰਿਸਟਿ ਕਰਿ ਫੂਲਾ॥

ਸੱਚ ਦੀ ਪਰਿਭਾਸ਼ਾ

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਸਦਾ ਸੱਚਦਾਨੰਦ ਸਰਬੰ ਪ੍ਰਣਾਸੀ॥ ਅਨੂਪੇ ਅਰੂਪੇ ਸਮਸਤੁਲ ਨਿਵਾਸੀ॥
– ਸੱਚ ਉਹ ਹੈ ਜੋ ਸਰਵ ਵਿਆਪੀ ਹੈ। ਸੱਚਿਦਾਨੰਦ (ਅਨੰਦ ਰੂਪ ਹੈ)। ਅਨੂਪ ਹੈ, ਅਰੂਪ ਹੈ ਰੂਪ ਤੋਂ ਬਿਨਾਂ ਹੈ ਸਦੀਵ ਰਹਿਣ ਵਾਲਾ ਹੈ। ਸਮਸਤ ਕਾਇਨਾਤ ਵਿਛ ਉਸਦਾ ਨਿਵਾਸ ਹੈ। ਅੰਮ੍ਰਿਤ ਹੈ ਮਰਦਾ ਨਹੀਂ।

ਹੁਕਮ ਸੱਤ ਹੈ। ਜਿਵੇਂ ਜਦੋਂ ਤਕ ਸੂਰਜ ਹੈ ਉਸਦੀਆਂ ਕਿਰਣਾ ਤੇ ਤਪਸ ਰਹੇਗੀ। ਉੱਦਾਂ ਹੀ ਜਦੋਂ ਤਕ ਅਕਾਲ ਹੈ ਉਦੋਂ ਤਕ ਕਾਲ ਤੇ ਉਸਦਾ ਹੁਕਮ ਵਰਤਦਾ ਰਹੇਗਾ।
ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ॥ ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ॥ ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ॥
– ਸੁਰਤ ਭੀ ਸੱਚ ਹੈ। ਮਰਦੀ ਨਹੀਂ ਜਾਮਾ ਬਦਲਦੀ ਹੈ। ਸਰਵ ਵਿਆਪੀ ਹੈ। ਇਸ ਸੱਚ ਨੇ ਹੀ ਕੇਦਰਤ ਤੇ ਕੁਦਰਤ ਦੇ ਨੀਅਮ ਬਣਾਏ ਹਨ।

ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ ॥
– ਘਟ ਅੰਦਰ ਗਿੳਾਾਨ ਸੋਝੀ ਰੂਪ ਵਿੱਚ ਵਸਦਾ ਹਰਿ ਸੱਚ ਹੈ। ਸਦੀਵ ਹੈ।

ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥
– ਗੁਣਾ ਦਾ ਗਿਆਨ, ਰਾਮ ਦਾ ਗਿਆਨ ਸੱਚ ਹੈ। ਕੁਲ ਕਾਇਨਾਤ ਵਿੱਚ ਗੁਣਾਂ ਦੀ ਪਰਿਭਾਸ਼ਾ ਕਿਤੇ ਨਹੀਂ ਬਦਲਣੀ।

ਰੱਟਣ ਬਾਰੇ। ਬਹੁਤ ਸਾਰੇ ਵੀਰ ਭੈਣਾ ਇੱਕ ਸ਼ਬਦ ਨੂੰ ਬਾਰ ਬਾਰ ਰੱਟਦੇ ਹਨ ਅਤੇ ਕਦੇ ਇਸ ਕ੍ਰੀਆ ਨੂੰ ਜਪਣ, ਕਦੇ ਸਿਮਰਨ ਤੇ ਕਦੇ ਅਰਾਧਣਾ ਵੀ ਆਖਦੇ ਹਨ। ਇੱਕ ਸ਼ਬਦ ਨੂੰ ਬਾਰ ਬਾਰ ਦੁਹਰਾਉਣ ਨਾਲ ਪਰਮੇਸਰ ਪ੍ਰਾਪਤੀ ਨਹੀਂ ਹੁੰਦੀ ਤੇ ਗੁਰਮਤਿ ਦਾ ਇਸ ਬਾਰੇ ਕੀ ਨਿਸਚਾ ਹੈ ਵੇਖਦੇ ਹਾਂ।

ਸ੍ਰੀ ਆਦਿ ਗ੍ਰੰਥ ਸਾਹਿਬ ਜੀਸ੍ਰੀ ਦਸਮ ਗ੍ਰੰਥ ਸਾਹਿਬ ਜੀ
ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥
ਵਿਣੁ ਗੁਣ ਕੀਤੇ ਭਗਤਿ ਨ ਹੋਇ॥ – ਗੁਣ ਲਏ ਬਿਨਾ ਭਗਤੀ ਨਹੀਂ ਹੁੰਦੀ

ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ॥ ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ॥ ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ॥ ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ॥ ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ॥

ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ॥ ਗੁਰਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ॥

ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ॥

ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ॥ ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ॥ ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ॥ ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ॥ ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ॥ ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ॥ ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ॥੬॥

ਬਿਨੁ ਜਿਹਵਾ ਜੋ ਜਪੈ ਹਿਆਇ॥ ਕੋਈ ਜਾਣੈ ਕੈਸਾ ਨਾਉ ॥੨॥ ਕਥਨੀ ਬਦਨੀ ਰਹੈ ਨਿਭਰਾਂਤਿ॥ ਸੋ ਬੂਝੈ ਹੋਵੈ ਜਿਸੁ ਦਾਤਿ ॥
ਨ ਰਟਨ ਮੈ॥ ਨ ਜਟਨ ਮੈ॥ ਨ ਘਟਨ ਮੈ॥ ਨ ਜਤਨ ਮੈ॥ ਨ ਡਿੰਭ ਕੇ ਡਿਢਾਇ ਮੈ॥ ਨ ਸਾਸ ਕੇ ਚੜ੍ਹਾਇ ਮੈ॥

ਸੀਸ ਪਟਕਤ ਜਾ ਕੇ ਕਾਨ ਮੈ ਖਜੂਰਾ ਧਸੈ ਮੂੰਡ ਛਟਕਤ ਮਿਤ੍ਰ ਪੁਤ੍ਰ ਹੂੰ ਕੇ ਸੋਕ ਸੌ॥

ਰਾਮ ਰਹੀਮ ਉਬਾਰ ਨ ਸਕਹੈ ਜਾ ਕਰ ਨਾਮ ਰਟੈ ਹੈ॥
ਸਹੰਸ ਬਾਕ ਜੋ ਰਟੈ ਨ ਤਤ੍ਰ ਪਾਰ ਪਾਈਐ॥

ਜਿਹ ਬੇਦ ਪੁਰਾਨ ਕਤੇਬ ਜਪੈ॥ ਸੁਤਸਿੰਧ ਅਧੋ ਮੁਖ ਤਾਪ ਤਪੈ॥ ਕਈ ਕਲਪਨ ਲੌ ਤਪ ਤਾਪ ਕਰੈ॥ ਨਹੀ ਨੈਕ ਕ੍ਰਿਪਾ ਨਿਧਿ ਪਾਨ ਪਰੈ॥

ਸ੍ਰੀ ਦਸਮ ਗ੍ਰੰਥ ਸਾਹਿਬ ਜੀ ਕਾਮ ਤੇ ਭੋਗ ਬਾਰੇ

ਬਿੰਦ ਕੇ ਸਧਯਾ ਤਾਹਿ ਹੀਜ ਕੀ ਬਡਯਾ ਦੇਤ ਬੰਦਰਾ ਸਦੀਵ ਪਾਇ ਨਾਗੇ ਹੀ ਫਿਰਤ ਹੈਂ॥ ਅੰਗਨਾ ਅਧੀਨ ਕਾਮ ਕ੍ਰੋਧ ਮੈ ਪ੍ਰਬੀਨ ਏਕ ਗਿਆਨ ਕੇ ਬਿਹੀਨ ਛੀਨ ਕੈਸੇ ਕੈ ਤਰਤ ਹੈਂ॥

ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਬਿਹੀਨ ਕੈਸੇ ਭੇਟੈ ਪਰਲੋਕ ਸੌ॥

ਮੋਨ ਭਜੇ ਨਹੀ ਮਾਨ ਤਜੇ ਨਹੀ ਭੇਖ ਸਜੇ ਨਹੀ ਮੂੰਡ ਮੁੰਡਾਏ॥ ਕੰਠ ਨ ਕੰਠੀ ਕਠੋਰ ਧਰੇ ਨਹੀ ਸੀਸ ਜਟਾਨ ਕੇ ਜੂਟ ਸੁਹਾਏ॥ ਸਾਚੁ ਕਹੋਂ ਸੁਨ ਲੈ ਚਿਤ ਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ॥ ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕ੍ਰਿਪਾਲ ਨ ਭੀਜਤ ਲਾਂਡ ਕਟਾਏ॥

ਜਤ ਕੀ ਜਟਾ ਜੋਗ ਕੋ ਮਜਨੁ ਨੇਮ ਕੇ ਨਖਨ ਬਢਾਓ॥ ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ॥੧॥ ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ॥ ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤਿ॥੨॥ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉ ਲ੍ਯਾਵੈ॥ ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹ ਪਾਵੈ॥

ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ॥ ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸੁ ਨਿਵਾਇਓ॥ ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ॥ ਕੂਰ ਕ੍ਰਿਆ ਉਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ॥

ਸਾਨੂੰ ਕਿਸੇ ਵੀ ਬੇਦ, ਕਤੇਬ, ਗ੍ਰੰਥ, ਪੋਥੀ ਨੂੰ ਮਾੜਾ ਕਹਿਣ ਤੋਂ ਰੋਕਿਆ ਗਿਆ ਹੈ। ਕਿਸੇ ਤਰਾਂ ਦੀ ਨਿੰਦਿਆ ਤੋਂ ਰਹਿਤ ਹੋਣ ਦਾ ਆਦੇਸ਼ ਹੈ। ਸਾਰੇ ਗ੍ਰੰਥ, ਪੋਥੀਆਂ, ਬੇਦ, ਕਤੇਬ, ਕੁਰਾਨ ਜੋ ਵੀ ਗਿਆਨ ਮੌਜੂਦ ਹੈ ਉਹ ਹੁਕਮ ਵਿੱਚ ਹੀ ਲਿਖਿਆ ਗਿਆ ਹੈ। ਹੁਕਮ ਤੋਂ ਬਾਹਰ ਇਹਨਾਂ ਵਿੱਚੋਂ ਕੋਈ ਨਹੀਂ। ਸਮਝਣ ਵਾਲੀ ਗੱਲ ਹੈ ਕੇ ਗੁਰੁ ਨਾਨਕ ਪਾਤਿਸ਼ਾਹ ਆਖਦੇ ਹਨ “ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥” – ਜਿਸਦਾ ਅਰਥ ਬਣਦਾ ਹੈ ਕੇ ਨਰਿੰਦ (ਕਰਤਾਰ/ਅਕਾਲ/ਅਲਾਹ/ਗੌਡ/ਰਾਮ/ਸਿਵ/ਹਰਿ) ਤਕ ਪਹੁੰਚਣ ਦੇ ਪਾਤ (ਰਾਹ) ਕੇਤੇ ਹੀ ਹਨ। ਸੋ ਦੂਜੇ ਨੂੰ ਮਾੜਾ ਉਹ ਆਖਦਾ ਹੈ ਜੋ ਅਗਿਆਨੀ ਹੋਵੇ, ਜਿਸਨੂੰ ਅੰਦਰੋਂ ਡਰ ਹੋਵੇ। ਜਿਤਨਾਂ ਭਰੋਸਾ ਗੁਰਬਾਣੀ ਤੇ ਵਧੂ ਉਤਨਾ ਹੀ ਇਹ ਦਰ ਮੁੱਕਣਾ। ਗਿਆਨ ਸਾਡਾ ਗੁਰੂ ਹੈ, ਇਹ ਗਿਆਨ ਕਿਸੇ ਇੱਕ ਪੋਥੀ, ਗ੍ਰੰਥ ਦਾ ਮੁਹਤਾਜ ਨਹੀਂ। ਵਿਚਾਰੋ ਤੇ ਗੁਣ ਲਵੋ, ਜਿੱਥੋਂ ਮਿਲਦੇ ਹੋਣ। ਭਰੋਸਾ ਰੱਖੋ ਕਰਤਾਰ ਤੇ।

 ਦਸਮ ਗ੍ਰੰਥ ਸਾਹਿਬ ਜੀ ਦਾ ਵਿਰੋਧ (Anti-Dasam Garanth)

ਆਦਿ ਅਤੇ ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਅਤੇ ਮੂਰਤੀ ਪੂਜਾ ਹੈ?

ਕੀ ਦਸਮ ਗ੍ਰੰਥ ਤੀਰਥ ਇਸ਼ਨਾਨ ਕਰਨ ਨੂੰ ਕਹਿੰਦਾ ਹੈ ?

Resize text