Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਆਤਮਾ, ਪਰਮਾਤਮਾ ਅਤੇ ਗੁਰਮਤਿ (ਆਤਮ ਅਤੇ ਪਰਮੇਸਰੁ)

ਕਿਸੇ ਵੀ ਭਾਸ਼ਾ ਵਿੱਚ ਸ਼ਬਦ ਕਿਵੇਂ ਘੜੇ ਜਾਂਦੇ ਨੇ, ਨਵੇਂ ਸ਼ਬਦ ਕਿਵੇ ਜੋੜੇ ਜਾਂਦੇ ਨੇ? ਇਸ ਪਿੱਛੇ ਭਾਸ਼ਾ ਵਿਗਿਆਨ, ਵਿਆਕਰਣ ਅਤੇ ਸੂਝ ਬੂਝ ਹੂੰਦੀ ਹੈ। ਜਿਵੇਂ ਅਦਬ ਅੱਗੇ ਬੇ ਲਗਾ ਦੋ ਤਾਂ ਬੇਅਦਬ ਹੋ ਜਾਂਦਾ ਹੈ। ਨਾਮ ਅੱਗੇ ਬਦ ਲਗਾ ਦੇਵੋ ਬਦਨਾਮ ਸ਼ਬਦ ਬਣ ਜਾਂਦਾ ਹੈ। ਜਦੋਂ ਸਾਨੂੰ ਮੂਲ ਸਿਧਾਂਤ ਦਾ ਪਤਾ ਲੱਗ ਜਾਵੇ ਤਾਂ ਗੁਰਬਾਣੀ ਵਿਛ ਵਰਤੇ ਸ਼ਬਦਾਂ ਤੇ ਗੁਰਮਤਿ ਵਿਆਕਰਣ ਦਾ ਪਤਾ ਲਗਦਾ ਹੈ। ਗੁਰਮਤਿ ਵਿਆਕਰਣ ਅੱਜ ਦੀ ਪੰਜਾਬੀ ਭਾਸ਼ਾ ਵਿੱਚ ਵਰਤੀ ਜਾਂਦੀ ਵਿਆਕਰਣ ਤੋ ਭਿੰਨ ਹੈ। ਪੂਰੳਿ ਆਦਿ ਬਾਣੀ ਵਿੱਚ ਅੱਦਕ (ੱ) ਦੀ ਵਰਤੋ ਨਹੀਂ ਹੋਈ। ਇਸ ਕਾਰਣ ਕਿੱਥੇ ਅੱਖਰ ਤੇ ਕਿੱਥੇ ਅਖਰ (ਨਾ ਖਰਨ ਵਾਲਾ) ਵਰਤਿਆ ਇਸਦਾ ਸੌਖਾ ਪਤਾ ਨਹੀਂ ਲਗਦਾ। ਇਸੇ ਤਰਹ ਕਈ ਸ਼ਬਦ ਹਨ ਜਿਹਨਾਂ ਬਾਰੇ ਗੁਰਮਤਿ ਵਿਆਕਰਣ ਦਾ ਪਤਾ ਹੋਵੇ ਤਾਂ ਹੀ ਸੋਝੀ ਪੈਂਦੀ ਹੈ। ਗੁਰਬਾਣੀ ਵਿੱਚ ਪਰਮੇਸਰ ਦੇ ਅਕਾਲ ਦੇ ਕਈ ਨਾਮ ਦੱਸੇ ਹਨ ਜੋ ਉਸ ਸਮੇ ਪ੍ਰਚਲਿਤ ਸਨ। ਅੱਲਾਹ ਵੀ ਕਹਿਆ “ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ॥”। ਸੋਚਣ ਵਾਲੀ ਗਲ ਹੈ ਕੇ ਪਰਮੇਸਰ ਨੂੰ, ਅਕਾਲ ਨੂੰ ਕਿਤੇ ਵੀ ਪਰਮਾਤਮਾ ਨਹੀਂ ਆਖਿਆ। ਪਰਮਾਤਮ ਪਰਆਤਮ ਵਰਤਿਆ ਪਰ ਪਰਮਾਤਮਾ ਨਹੀਂ ਆਖਿਆ। ਅੱਜ ਵੀ ਆਤਮ, ਆਤਮਾ, ਪਰਮਾਤਮ ਪਰਮਾਤਮਾ ਕਈ ਸ਼ਬਦ ਹਨ ਜਿਹੜੇ ਵਰਤੇ ਜਾਂਦੇ ਨੇ ਪਰ ਬਹੁਤ ਘਟ ਹਨ ਜਿਹਨਾਂ ਨੂੰ ਇਹਨਾਂ ਦੇ ਅਰਥਾਂ ਨੂੰ ਸਮਝਣ ਦੀ ਤਾਂਘ ਹੈ। ਇਵੇਂ ਹੀ ਬ੍ਰਹਮਾ, ਬ੍ਰਹਮ, ਪੂਰਨਬ੍ਰਹਮ ਅਤੇ ਪਾਰਬ੍ਰਹਮ ਵਰਤੇ ਗਏ ਨੇ ਗੁਰਬਾਣੀ ਵਿੱਚ। ਜਿਹਨਾਂ ਨੂੰ ਅਰਥਾਂ ਦੀ ਸਮਝ ਨਹੀਂ ਵਿਆਕਰਣ ਅਤੇ ਭਾਸ਼ਾ ਵਿਗਿਆਨ ਦੀ ਸਮਝ ਨਹੀਂ ਉਹ ਇਹਨਾਂ ਸਾਰਿਆ ਦੀ ਵਰਤੋ ਅਕਾਲ ਲਈ ਹੀ ਕਰਦੇ ਹਨ। ਅਸੀਂ ਪਿਉ ਦੇ ਪਿਉ ਨੂੰ ਪਿਉ ਨਹੀਂ ਦਾਦਾ ਆਖਦੇ ਹਾਂ ਪਰ ਜਦੋਂ ਗੁਰਮਤਿ ਦੀ ਗਲ ਹੁੰਦੀ ਅਸੀਂ ਖਿਚੜੀ ਬਣਾ ਦਿੰਦੇ ਹਾਂ ਅਰਥਾਂ ਦੀ।

ਗੁਰਮਤਿ ਅਨੁਸਾਰ:

ਆਤਮਾ ਦਾ ਅਰਥ ਹੈ ਹਨੇਰਾ, ਭਰਮ. ਅਗਿਆਨਤਾ

ਅਗਿਆਨਤਾਂ ਮਨ ਵਿਚ ਹੈ, ਗੁਰਮਤਿ ਅਨੁਸਾਰ:
ਆਤਮਾ = ਮਨ ( ਮਨ ਮਲੀਨ ਹੈ ਜਿਸਨੂੰ ਗੁਰਮਤ ਨਾਲ ਸਾਫ ਕਰਨਾ ਹੈ, ਇਸਨੂ ਤਮਾ/ਤਮੋ ਰੋਗ ਲੱਗਿਆ)
ਆਤਮ = ਮੂਲ ( ਨਾਮੁ ਨ ਜਪਹਿ ਤੇ ਆਤਮ ਘਾਤੀ )
ਪਰਮ + ਆਤਮ = ੧= ਪੂਰਨ ਬ੍ਰਹਮ
ਆਤਮ + ਤਮਾ (ਤਮੋ ਗੁਣੀ) = ਆਤਮਾ ਫਿਰ ਪਰਮ + ਆਤਮਾ ਨਹੀਂ,

ਫਿਰ ਪਰਮ + ਆਤਮਾ = ਪਰਮਾਤਮਾ ਦਾ ਅਰਥ ਬਨੇਗਾ: ਮਹਾਂ ਅਗਿਆਨਤਾ ਮਹਾਂ ਭਰਮੀ ਘੁੱਪ ਹਨੇਰਾ ਆਦਿ । ਫਿਰ ਪਰਮੇਸਰ ਜੀ ਮਹਾਂ ਅਗਿਆਨੀ ਹੋਏ?
ਪਰ ਗੁਰਮਤਿ ਅਨੁਸਾਰ ਓਹ ਤਾਂ ਮਹਾਂ ਗਿਆਨੀ ਪਰਮ ਗਿਆਨੀ ਹਨ। ਭਰਮ ਮੁਕਤ ਹਨ

ਤਾਹੀਉਂ ਪਰਮਾਤਮਾ ਸਬਦ ਗੁਰਮਤਿ ਵਿੱਚ ਸਥਾਨ ਨਹੀਂ ਪਾ ਸਕਿਆ।

ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ॥ ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ॥

Note: The word Atma (ਆਤਮਾ) as per Gurmat or Veds is an indicative of ignorance or darkness. Hence the word “Parmatma” (ਪਰਮਾਤਮਾ) will indicate extreme ignorance.

Hence you will never find the usage of word Parmatma (ਪਰਮਾਤਮਾ) in Gurmat or Veds.

This word comes from the Vedanta Philosophy and is widely used in Upanishads who became known to larger population than Veds.

ਪਰਮੇਸਰ ਅਤੇ ਪਰਮਾਤਮਾ ਦਾ ਅੰਤਰ।

ਗੁਰਮਤਿ ਦਾ ਵਡਮੁੱਲਾ
ਧਿਆਨ ਦੇਣ ਯੋਗ ਨੇਮ।

(ਪਉੜੀ ੨੫)
ਵਡਾ ਦਾਤਾ = ਪਰਮੇਸਰ
ਤਿਲੁ ਨ ਤਮਾਇ = ਤਮਾ ਯਾ ਤਾਮੋ ਗੁਣ (ਅਵਗੁਣ) ਤੋਂ ਰਹਿਤ।

ਮਗੁਨ ਪੰਥੁ (ਪਉੜੀ ੧੪)

ਓਨ੍ਹਾਂ ਸਿੱਖਾ ਦੀ ਮਤਿ ਮਾਰੀ ਗਈ ਹੈ
ਜੋ ਇਸ ਪਰਮੇਸਰ ਰੂਪ ਸਕਤੀ ਨੂੰ
ਪਰਮਾਤਮਾ (ਤਮਾ ਭਰਪੂਰ ਦਸਦੇ)

ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥
ਹਰਿ
ਜੋ! ਕਿ ਆਤਮ ਰਾਮ ਹੈ।
ਓਹ ਹੀ Root (ਮੂਲ) ਹੈ।

ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥

ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ॥

ਆਤਮਾ ਦ੍ਰਵੈ ਰਹੈ ਲਿਵ ਲਾਇ॥ ਆਤਮਾ ਪਰਾਤਮਾ ਏਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰੈ॥੧॥

ਆਤਮਾ ਰਾਮੁ ਨ ਪੂਜਨੀ ਦੂਜੈ ਕਿਉ ਸੁਖੁ ਹੋਇ ॥

ਆਤਮਾ ਉਸ ਦੀ branch(ਸਾਖਾ) ਹੈ।
आत्म की हत्या नहीं हो सकती।
आत्म हत्या वेद विरोधी सबद है

ਰਾਮੁ ਅਤੇ ਰਾਮਾ ਵਿਚ ਵੀ ਫ਼ਰਕ ਹੈ
ਕਬੀਰ ਅਤੇ ਕਬੀਰਾ ਵਿੱਚ ਵੀ ਫਰਕ ਹੈ

ਇਹ ਗੁਰਮੁਖੀ ਗੁਰਮਤ ਦੀ ਵਿਆਕਰਣ ਹੈ ਜੋ ਅਲੋਪ ਹੋ ਰਹੀ ਹੈ । ਇਸਨੂੰ ਪੜਨ, ਸਮਝਣ, ਵਿਚਾਰਣ ਅਤੇ ਪਰਚਾਰਨ ਦੀ ਲੋੜ ਹੈ ।

ਏਕ ਅਤੇ ਇਕ ਵਿੱਚ ਦਾ ਅੰਤਰ – Basics of Gurbani

Resize text