Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਵਡਿਆਈ

ਗੁਰਮੁਖ ਲਈ ਦੁਨਿਆਵੀ ਵਡਿਆਈ ਦੀ ਕੋਈ ਕੀਮਤ ਨਹੀਂ। ਗੁਰਮੁਖ ਗੁਣਾਂ ਨੂੰ ਮੁਖ ਰੱਖਦਾ ਤੇ ਵਡਿਆਈ ਉਦੋਂ ਹੈ ਜਦੋਂ ਉਸਨੂੰ ਨਾਮ (ਸੋਝੀ) ਪ੍ਰਾਪਤ ਹੋ ਜਾਵੇ ਤੇ ਭਗਤਾਂ ਨੂੰ ਇਹ ਵਡਿਆਈ ਮਿਲੀ ਹੈ। ਗੁਰਮੁਖ ਕੇਵਲ ਨਾਮ (ਸੋਝੀ/ਗਿਆਨ) ਦੀ ਅਰਦਾਸ ਕਰਦਾ ਹੈ। ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ “ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ॥ ਪ੍ਰਗਟ ਭਈ ਸਗਲੇ […]

ਸੁੰਨ ਸਮਾਧ ਅਤੇ ਸਹਜ ਸਮਾਧ

ਲੋਕਾਂ ਨੂੰ ਲਗਦਾ ਅੱਖਾਂ ਬੰਦ ਕਰਕੇ ਧਿਆਨ ਲੌਣ ਨਾਲ ਸੁੰਨ ਸਮਾਧ ਲਗਦੀ। ਕਿਸੇ ਨੂੰ ਲਗਦਾ ਗੁਫਾ ਜਾਂ ਭੋਰੇ ਵਿੱਚ ਬੈਠਣ ਨਾਲ ਸੁੰਨ ਸਮਾਧ ਜਾਂ ਸਹਜ ਸਮਾਧ ਲਗਦੀ। ਬਾਣੀ ਤੋਂ ਪੜ੍ਹ ਕੇ ਵਿਚਾਰੀਏ ਤਾਂ ਪਤਾ ਲਗਦਾ ਹੈ ਇਹ ਭਗਤ ਦੀ ਉਸ ਅਵਸਥਾ ਦਾ ਨਾਮ ਹੈ ਜਦੋਂ ਭਗਤ ਨੂੰ ਨਾਮ (ਸੋਝੀ) ਪ੍ਰਾਪਤ ਹੋ ਜਾਵੇ ਤੇ ਪਰਮੇਸਰ ਦੇ […]

ਖੰਡ, ਭੰਡ ਅਤੇ ਭਾਂਡਾ

ਗੁਰਬਾਣੀ ਵਿੱਚ ਧਰਮ ਖੰਡ, ਸਰਮ ਖੰਡ, ਕਰਮ ਖੰਡ, ਗਿਆਨ ਖੰਡ, ਸੱਚ ਖੰਡ ਦੀ ਗਲ ਹੁੰਦੀ ਹੈ। ਖੰਡ ਦਾ ਸ਼ਬਦੀ ਅਰਥ ਟੀਕਿਆਂ ਨੇ ਟੁਕੜਾ ਕੀਤਾ ਹੈ। ਜੇ ਖੰਡ ਦਾ ਅਰਥ ਟੁਕੜਾ ਕਰਦੇ ਹਾਂ ਤਾਂ “ਸਚ ਖੰਡਿ ਵਸੈ ਨਿਰੰਕਾਰੁ॥” ਦਾ ਅਰਥ ਕਰਦਿਆਂ ਭੁਲੇਖਾ ਲਗ ਸਕਦਾ ਹੈ ਕੇ ਨਿਰੰਕਾਰ ਕਿਸੇ ਇੱਕ ਸੱਚ ਨਾਮ ਦੇ ਟੁਕੜੇ ਵਿੱਚ ਹੈ ਜਾਂ […]

ਕਾਮ ਅਤੇ ਬਿਹੰਗਮ

ਗੁਰਬਾਣੀ ਵਿੱਚ ਕਈ ਵਿਕਾਰ ਸਮਝਾਏ ਹਨ ਤੇ ਦੱਸਿਆ ਹੈ ਕੇ ਉਹਨਾਂ ਤੋਂ ਕਿਵੇਂ ਬਚਣਾ ਹੈ। ਇਹਨਾਂ ਵਿਕਾਰਾਂ ਵਿੱਚੋਂ ਇੱਕ ਹੈ ਕਾਮ। ਸਮਾਜ ਵਿੱਚ ਚਲ ਰਹੇ ਕਈ ਭਰਮਾਂ ਕਾਰਣ ਲੋਗ ਇਸਨੂੰ ਸਮਝਦੇ ਨਹੀਂ ਹਨ। ਬਹੁਤ ਸਾਰੀਆਂ ਧਾਰਨਾਵਾਂ ਬਣੀਆਂ ਹਨ। ਜੇ ਕੋਈ ਵਿਆਹ ਨਾ ਕਰਾਵੇ ਉਸਨੂੰ ਬਿਹੰਗਮ ਆਖ ਦਿੰਦੇ ਹਨ। ਕਈ ਵੀਰ ਭੈਣ ਸੋਚਦੇ ਹਨ ਕੇ ਵਿਆਹ […]

ਗੁਰ ਕੇ ਚਰਨ

ਗੁਰਬਾਣੀ ਨਿਰਾਕਾਰ ਦੀ ਗਲ ਕਰਦੀ ਹੈ। ਉਹ ਨਿਰਾਕਾਰ ਅਕਾਲ ਮੂਰਤ ਜਿਸਦਾ ਰੂਪ ਰੰਗ ਨਹੀਂ, ਜੋ ਮਾਇਆ ਦੇ ਸਰੀਰ ਵਿੱਚ ਫਸਿਆ ਹੋਇਆ ਨਹੀਂ ਹੈ। ਕਈ ਸ਼ਰਧਾਵਾਨ ਸਿੱਖ ਨਾਸਮਝੀ ਵਿੱਚ ਗੁਰੂਘਰ ਪੋਥੀ ਦੇ ਪੀੜ੍ਹੇ ਘੁੱਟਨ ਲੱਗ ਜਾਂਦੇ ਹਨ ਤੇ ਬਾਰ ਬਾਰ ਪੋਥੀ ਨੂੰ ਮੱਥਾ ਟੇਕ ਕੇ ਹੀ ਖੁਸ਼ ਹੋਈ ਜਾਂਦੇ ਨੇ। ਬਾਣੀ ਪੜ੍ਹਦਿਆਂ ਭਰਮ ਹੁੰਦਾ ਹੈ ਜੇ […]

ਗੁਰਬਾਣੀ ਦਾ ਵਿਸ਼ਾ ਕੀ ਹੈ?

ਅੱਜ ਦੇ ਹਾਲਾਤ ਕੁੱਝ ਐਸੇ ਬਣੇ ਹੋਏ ਹਨ ਕੇ ਕੋਈ ਵੀ ਗੁਰਬਾਣੀ ਦੀ ਗਲ ਨਹੀਂ ਕਰਦਾ। ਅਸੀਂ ਬਾਣੀ ਪੜ੍ਹ ਰਹੇ ਹਾਂ, ਗਾ ਰਹੇ ਹਾਂ, ਸੁਣ ਰਹੇ ਹਾਂ ਪਰ ਸਮਝਦੇ ਨਹੀਂ। ਜਾਂ ਤਾਂ ਇਤਿਹਾਸ, ਜਾਂ ਫੇਰ ਆਦਿ ਬਾਣੀ ਤੇ ਦਸਮ ਬਾਣੀ ਦੇ ਇਲਾਵਾ ਦੂਜੇ ਗ੍ਰੰਥਾਂ ਤੋ ਉਦਾਹਰਣ ਦੇ ਕੇ ਲੋਕਾਂ ਨੂੰ ਮਗਰ ਲੌਣ ਲਈ ਕੁਝ ਵੀ […]

ਅਖਰ ਅਤੇ ਅੱਖਰ

ਆਦਿ ਗੁਰਬਾਣੀ ਵਿੱਚ ਅੱਧਕ (ੱ) ਦੀ ਵਰਤੋ ਨਹੀਂ ਹੈ। ਪਹਿਲੀ ਵਾਰ ਇਸਦੀ ਵਰਤੋ ਦਸਮ ਬਾਣੀ ਵਿੱਚ ਮਿਲਦੀ ਹੈ। ਇਸ ਕਾਰਣ ਅਖਰ ਅਰਥ ਨਾ ਖਰਣ ਵਾਲਾ ਸਦੀਵ ਰਹਿਣ ਵਾਲਾ ਅਤੇ ਅੱਖਰ (letter/ alphabet/ character) ਦੇ ਵਿੱਚ ਫ਼ਰਕ ਕਰਨ ਲਈ ਕਹੀ ਗਲ ਦਾ ਭਾਵ ਸਮਝਣਾ ਪੈਂਦਾ ਹੈ। ਜੇ ਗੁਰਮਤਿ ਤੱਤ ਗਿਆਨ ਦੀ ਸੋਝੀ ਹੋ ਜਾਵੇ ਅਤੇ ਪਤਾ […]

ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਹੈ?

ਸਿੱਖਾਂ ਵਿੱਚ ਦੁਬਿਧਾ ਹੈ ਕੇ ਅਦਿ ਬਾਣੀ ਦੇਵੀ ਦੀ ਪੂਜਾ ਨਹੀਂ ਕਰਦੀ ਪਰ ਦਸਮ ਗ੍ਰੰਥ ਵਿੱਚ ਦੇਵੀ ਦੇਵਤਿਆਂ ਤੇ ਦੇਹਧਾਰੀ ਮਨੁਖਾਂ ਦੀ ਉਸਤਤ ਹੋਈ ਹੈ। ਜਿਹਨਾਂ ਨੇ ਗੁਦਬਾਣੀ ਨਹੀਂ ਪੜ੍ਹੀ ਸਮਝੀ ਤੇ ਵਿਚਾਰੀ ਉਹਨਾਂ ਨੂੰ ਸ਼ੰਕਾ ਛੇਤੀ ਹੁੰਦੀ ਹੈ। ਅਸੀਂ ਪਹਿਲਾਂ ਹੀ ਦਸਮ ਬਾਣੀ, ਭਗੌਤੀ ਅਤੇ ਹੋਰ ਕਈ ਵਿਸ਼ਿਆਂ ਬਾਰੇ ਗਲ ਕੀਤੀ ਹੈ। ਦੇਵੀ ਦੇਵਤਿਆਂ […]

ਧਰਮ

ਗੁਰਬਾਣੀ ਅਨੁਸਾਰ ਧਰਮ ਕੀ ਹੈ? ਸਬ ਤੋਂ ਸ੍ਰੇਸ਼ਟ / ਉੱਤਮ ਧਰਮ ਕਿਹੜਾ ਹੈ? ਸਿੱਖ ਦਾ ਧਰਮ ਕੀ ਹੈ? ਧਰਮ ਅਤੇ religion ਵਿੱਚ ਕੋਈ ਫਰਕ ਹੈ ਜਾਂ ਦੋਵੇਂ ਇੱਕੋ ਹੀ ਹਨ? ਧਰਮ ਦੇ ਨਾਮ ਤੇ ਲੜਾਈ ਕਿਉਂ ਹੁੰਦੀ? ਇਹਨਾਂ ਬਾਰੇ ਗੁਰਮਤਿ ਤੋਂ ਖੋਜ ਕਰੀਏ। Religion ਦੀ ਪਰਿਭਾਸ਼ਾ ਹੈ “the belief in and worship of a superhuman power […]

ਹਰਿ

ਅੱਜ ਸਿੱਖਾਂ ਵਿੱਚ ਦੁਬਿਧਾ ਹੈ ਤੇ ਬਹੁਤੇ ਵੀਰ ਭੈਣਾਂ ਗੁਰਮਤਿ ਵਿੱਚ ਦੱਸੇ ਰਾਮ ਅਤੇ ਹਰਿ ਬਾਰੇ ਨਹੀਂ ਜਾਣਦੇ। ਕਈ ਸਵਾਲ ਖੜੇ ਹੁੰਦੇ ਹਨ ਕੇ ਅੱਜ ਦੇ ਸਿੱਖਾਂ ਨੂੰ ਪੜ੍ਹ ਕੇ ਵੀ ਪਤਾ ਨਹੀਂ ਲੱਗ ਰਹਿਆ ਕੇ ਗੁਰਮਤਿ ਵਿੱਚ ਦੱਸਿਆ ਹਰਿ ਜਾਂ ਰਾਮ ਕੌਣ ਹੈ ਤੇ ਕਿੱਥੇ ਵੱਸਦਾ ਹੈ। ਕੁੱਝ ਸਮੇ ਪਹਿਲਾਂ ਗੁਰਮਤਿ ਵਿੱਚ ਦੱਸੇ ਰਾਮ […]