ਸਤਿਨਾਮ ਜੋ ਪੁਰਖ ਪਛਾਨੈ
ਸਤਿਨਾਮ ਜੋ ਪੁਰਖ ਪਛਾਨੈ ॥ ਸਤਿਨਾਮ ਲੈ ਬਚਨ ਪ੍ਰਮਾਨੈ ॥
ਸਤਿਨਾਮੁ ਮਾਰਗ ਲੈ ਚਲਹੀ ॥ ਤਾ ਕੋ ਕਾਲ ਨ ਕਬਹੂੰ ਦਲਹੀ ॥੨੩॥
ਸਤਿਨਾਮ ਤੇਰਾ ਪਰਾ ਪੂਰਥਲਾ । ਪੰਨਾ ੧੦੮੩
ਪਰਾ ਪੂਰਬਲਾ =ਸ਼ਿਸ਼ਟੀ ਤੋਂ ਪਹਿਲਾਂ
ਮੂਲੁ ਸਤਿ, ਸਤਿ ਉਤਪਤਿ॥ ਪੰਨਾ ੨੮੪
ਮਨ ਦੀ ਉਤਪਤੀ ਸਤਿ ਸਰੂਪੀ ਮੂਲ ਚੋਂ ਹੋਈ ਹੈ।
ਜਪਿ ਮਨ ਸਤਿਨਾਮੁ ਸਦਾ ਸਤਿਨਾਮੁ ॥
ਜੇ ਮਨ ਆਪਣੇ ਸਤਿ ਸਰੂਪੀ ਮੂਲ ਨੂੰ ਜਪ (ਜਾਣ) ਲਵੇ ਪੰਨਾ ੬੭੦
ਫਿਰ ਇਹ ਆਪਣੀ ਪਰਾ ਪੁਰਬਲਾ ਵਾਲੀ ਅਵਸਥਾ ਵਿਚ ਆ ਜਾਂਦਾ ਹੈ।
ਸਤਿਨਾਮੁ ਪ੍ਰਭ ਕਾ ਸੁਖਦਾਈ ॥ ਪੰਨਾ ੨੮੪
ਜੀਵ ਦੇ ਮੂਲ, ਨਿਰਾਕਾਰੀ ਪ੍ਰਭ ਦਾ ਆਤਮ
ਗਿਆਨ ਸਤਿਨਾਮ ਸਦਾ ਸੁਖਦਾਈ ਹੈ।
ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ ॥
ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ ॥
ਸਤਿ =ਨਿਰਗੁਨ
ਨਾਮ = ਸਰਗੁਨ / ਹੁਕਮ
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿਨਾਮੁ ਹੈ ਹਰਿ ਭੋਗ ਤੁਹਾਰੇ ॥ ਪੰਨਾ ੬੯੪
ਗੁਰਬਾਣੀ ਅੰਦਰ ਸਤਿਨਾਮੁ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਭਗਤ ਰਵਿਦਾਸ ਜੀ ਦੁਆਰਾ ਹੋਈ ਹੈ।