Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਖਾਲਸਾ ਸੋ ਜੋ ਚੜ੍ਹੇ ਤੁਰੰਗ

ਖਾਲਸਾ ਸੋ ਜੋ ਚੜ੍ਹੇ ਤੁਰੰਗ।

ਖਾਲਸਾ ਸੋ ਜੋ ਕਰੇ ਨਿਤ ਜੰਗ।

 ਖਾਲਸੇ ਨੇ ਪਹਿਲੀ ਜੰਗ ਅੰਦਰਲੀ ਲੜਣੀ ਹੈ ਮਾਈਆ ਸਰੂਪੀ ਮਨ (ਘੋੜੇ) ਤੇ ਚੜ ਕਿ ਅਭਿਨਾਸੀ ਰਾਜ ਕਰਨਾ ਹੈ ਮਨ ਤ੍ਰਕੁਟੀ ਚ ਬੈਠਾ ਮਵਾਸੀ ਰਾਜੇ (ਮਨ)  ਨੂ ਹਰਾਉਣਾ ਹੈ ਏਹੀ ਜੁੰਗ ਜਿਤਣੀ ਹੈ  ਗਿਆਨ ਖੜਗ(ਪੀਰੀ ਦੀ ਤਰਵਾਰ) ਨਾਲ ,ਗਿਆਨ ਖੜਗ  ਨਾਲ ਹੀ ਨਿਰਾਕਾਰੀ ਜੰਗ ਲੜਣੀ ਆ ਸਾਡੇ ਮਨ ਨਾਲ,ਵਿਕਾਰਾਂ ਨਾਲ,ਦੁਰਜਨਾਂ ਨਾਲ।

ਜਦੋਂ ਕੋਈ ਹੀਲਾ ਨਾ ਰਹੇ ,ਸਰਬਲੋਹ ਦੀ ਖੜਗ ਚੱਕਣੀ ਜਾਇਜ ਆ ਜਿਵੇਂ ਕੱਲਗੀਧਰ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਜਫਰਨਾਮਹੇ ਵਿੱਚ ਲਿਖਦੇ ਨੇ

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥

ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ ॥੨੨॥

ਇਸੇ ਲਈ ਖਾਲਸੇ ਫੌਜ ਨੂੰ ਬਾਹਰੀ ਅਤੇ ਨਿਰਾਕਾਰੀ ਜੰਗ ਲਈ ਤਿਆਰਬਰ ਤਿਆਰ ਰੱਖਣ ਲਈ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕਰਵਾਈਆਂ ਨੇ ।