ਜਦੋ ਮਨ ਆਪਣੇ ਮੂਲ ਵਿੱਚ ਮਿਲਦਾ ਹੈ
ਇਹ ਗੱਲ ਸਹੀ ਹੈ ਕਿ ਜਦੋ ਮਨ ਆਪਣੇ ਮੂਲ ਵਿੱਚ ਮਿਲਦਾ ਹੈ । ਉਦੋਂ ਬਾਹਰੋਂ ਕਿਸੇ ਨੂੰ ਪਤਾ ਨਹੀਂ ਲੱਗਦਾ । ਪਰ ਜਦੋਂ ਮਿਲਦਾ ਹੈ ਤਾਂ ਛੁਪਿਆ ਵੀ ਨਹੀਂ ਰਹਿੰਦਾ ਕਿਉਂਕਿ ਗੁਰਬਾਣੀ ਕਹਿੰਦੀ ਹੈ
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥
ਜੇ ਕੋਈ ਭਗਤ ਹੈ ਤਾਂ ਉਹ ਪਰਗਟ ਹੋ ਕੇ ਰਹੇਗਾ। ਜੇ ਭਗਤਾਂ ਨੇ ਕੁਛ ਛਪਾਇਆ ਹੁੰਦਾ ਤਾਂ ਸਾਡੇ ਕੋਲ ਗੁਰਬਾਣੀ ਕਿਵੇਂ ਪਹੁੰਚਦੀ। ਭਗਤਾਂ ਨੇ ਬੋਲ ਕੇ ਲਿਖ ਕੇ ਸੰਸਾਰ ਲਈ ਗਿਆਨ ਪ੍ਰਗਟ ਕੀਤਾ ਹੈ।
ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥ ਉਹਨਾਂ ਨੂੰ ਬੋਲਣਾ ਹੀ ਪੈਂਦਾ ਹੈ ਕਿਉਂਕਿ ਕਬੀਰ ਜੀ ਕਹਿ ਰਹੇ ਹਨ
ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ ॥
ਤਗਤ ਨੂੰ ਪਰਮੇਸ਼ੁਰ ਦੇ ਕੋਤਵਾਲ ਵਜੋਂ duty ਦੇਣੀ ਪੈਂਦੀ ਹੈ। ਜੋ ਉਸ ਦੇ ਰੰਗ ਵਿੱਚ ਰੰਗਿਆ ਹੂੰਦਾ ਉਹੀ ਪ੍ਰਗਟ ਹੋਕੇ ਜੂਝਦਾ ਆ।
ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥
ਰਹੀ ਗੱਲ ਛਪੋਣ ਦੀ ਕਿਥੋਂ ਆਈ ਤਾਂ ਇਹ ਨਕਲੀ ਸੰਤਾਂ , ਪੰਡਤਾਂ ਨੇ ਪ੍ਰਚਾਰੀ ਹੈ ਤਾਂਕਿ ਕੋਈ ਗੁਰਮਤਿ ਦਾ ਸਵਾਲ ਨਾ ਪੂਛ ਲਵੇ ਤੇ ਉਹਨਾਂ ਕੋਲ ਦੱਸਣ ਲਈ ਕੁੱਛ ਹੈ ਨਹੀਂ। ਫਿਰ ਕੀ ਕਰਦੇ ਇਹੀ ਕਹਿੰਦੇ ਕਿ ਸਭ ਨੇ ਛੁਪਾਇਆ ਹੈ ਤਾਕੀ ਆਪ ਬੱਚ ਸਕਣ। ਗੁਰਬਾਣੀ ਕਿਸੇ ਝੂਠੇ ਨੂੰ ਨਹੀਂ ਬਕਸ਼ ਦੀ ।
ਕਾਂਇ ਰੇ ਬਕਬਾਦੁ ਲਾਇਓ ॥
ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥
ਪੰਡਿਤੁ ਹੋਇ ਕੈ ਬੇਦੁ ਬਖਾਨੈ ॥
ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥
ਨਾਮਦੇਵ ਪੰਡਿਤ ਨੂੰ ਕਹਿ ਰਹੇ ਹਨ ਕਿ ਇਹ ਝੂਠੀ ਬਕਵਾਸ ਕਿਉਂ ਲਾਈ ਹੈ ਕਿ ਜਿਨ੍ਹੇ ਪਾਇਆ ਉਹਨੇ ਛੁਪਾਇਆ। ਵੇਖ ਮੈਂ ਰਾਮ ਨੂੰ ਜਾਣ ਲਿਆ ਹੈ ।