Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਭੂਤ ਪ੍ਰੇਤ

ਅਸਲੀ ਭੂਤ ਪ੍ਰੇਤ ਕੀ ਹਨ ਬਾਣੀ ਦੇ ਆਧਾਰ ਤੇ

ਪਉੜੀ ॥
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥
ਏਹ ਜਮ ਕੀ ਸਿਰਕਾਰ ਹੈ ਏਨ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥
ਮਨਮੁਖ ਜਮ ਮਗਿ ਪਾਈਅਨਿ੍ ਜਿਨ੍ਹ ਦੂਜਾ ਭਾਉ ਪਿਆਰਾ ॥
ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥
ਜਿਸ ਨੋ ਕਿ੍ਰਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥੧੨॥

ਭੈਰਉ ਮਹਲਾ ੩ ॥
ਕਲਿ ਮਹਿ ਪ੍ਰੇਤ ਜਿਨ੍ਹੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ ॥
ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ ॥੧॥
ਕਲਿ ਮਹਿ ਰਾਮ ਨਾਮਿ ਵਡਿਆਈ ॥
ਜੁਗਿ ਜੁਗਿ ਗੁਰਮੁਖਿ ਏਕੋ ਜਾਤਾ ਵਿਣੁ ਨਾਵੈ ਮੁਕਤਿ ਨ ਪਾਈ ॥੧॥ ਰਹਾਉ ॥
ਹਿਰਦੈ ਨਾਮੁ ਲਖੈ ਜਨੁ ਸਾਚਾ ਗੁਰਮੁਖਿ ਮੰਨਿ ਵਸਾਈ ॥
ਆਪਿ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮਿ ਲਿਵ ਲਾਈ ॥੨॥
ਮੇਰਾ ਪ੍ਰਭੁ ਹੈ ਗੁਣ ਕਾ ਦਾਤਾ ਅਵਗਣ ਸਬਦਿ ਜਲਾਏ ॥
ਜਿਨ ਮਨਿ ਵੱਸਿਆ ਸੇ ਜਨ ਸੋਹੇ ਹਿਰਦੈ ਨਾਮੁ ਵਸਾਏ ॥੩॥
ਘਰੁ ਦਰੁ ਮਹਲੁ ਸਤਿਗੁਰੂ ਦਿਖਾਇਆ ਰੰਗ ਸਿਉ ਰਲੀਆਂ ਮਾਣੈ ॥
ਜੋ ਕਿਛੁ ਕਹੈ ਸੁ ਭਲਾ ਕਰਿ ਮਾਨੈ ਨਾਨਕ ਨਾਮੁ ਵਖਾਣੈ ॥੪॥੬॥੧੬॥

ਜਿਸਨੂੰ ਸੰਸਾਰ ਵਿੱਚ ਮਾਇਆ, ਮੋਹ, ਕਾਮ, ਕ੍ਰੋਧ ਅਹੰਕਾਰ ਰੋਗ ਲੱਗਾ ਉਹੀ ਪ੍ਰੇਤ ਹੈ । ਕਲਯੁਗ ਸਤਯੁਗ ਤ੍ਰੇਤਾ ਦੁਆਪਰ ਸਾਢੇ ਲਈ ਹਮੇਸ਼ਾ ਨੇ ਸਾਡੀ ਸਮਝ ਅਨੁਸਾਰ। ਜੇ ਰਾਮ ਦਾ ਪਤਾ ਹੈ ਮੋਹ ਮਾਯਾ ਤੋਂ ਦੂਰ ਹੈ ਤਾਂ ਉਹ ਸਤਯੁਗੀ ਹੈ ਜੇ ਫਸਿਆ ਹੈ ਤਾਂ ਕਲਯੁਗੀ । ਜਿਸਦੇ ਹਿਰਦੇ ਵਿੱਚ ਪਰਮੇਸ਼ਰ ਪ੍ਰੇਮ ਹੈ ਜੋ ਮਾਯਾ ਤੋਂ ਉੱਪਰ ਹੈ ਗੁਰੂ ਨੂੰ ਮੁੱਖ ਰੱਖਦਾ ਹੈ ਉਹੀ ਗੁਰਮੁਖ ਪਿਆਰਾ ਮੁਕਤ ਹੈ ਨਹੀਂ ਤਾਂ ਜਿਉਂਦਾ ਹੀ ਪ੍ਰੇਤ ਹੈ