Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅੰਮ੍ਰਿਤ ਅਤੇ ਖੰਡੇ ਦੀ ਪਹੁਲ (Amrit vs Khandey di Pahul)

ਅੰਮ੍ਰਿਤ ਨਾਮ ਦਾ ਹੁੰਦਾ ਜੋ ਨਿਰਾਕਾਰੀ ਆ, ਬਾਹਰੀ ਖੰਡੇ ਦੀ ਪਹੁਲ ਹੁੰਦੀ ਆ ਜੋ ਕੱਲਗੀਧਰ ਪਾਤਸ਼ਾਹ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਬਖਸ਼ੀ ਫੇਰ ਓਹਨਾਂ ਪਾਸੋਂ ਲਿੱਤੀ। 

  ਜਿਵੇਂ ਜਿਵੇਂ ਨਵੀਆਂ ਨਵੀਆਂ ਸੰਪਰਦਾਵਾਂ ਨਿਕਲਦੀਆਂ ਰਹੀਆਂ ਓਵੇਂ ਓਵੇਂ ਏਹਨਾਂ ਨੇ ਆਵਦੇ ਅੰਮ੍ਰਿਤ ਬਣਾ ਲਏ। ਕੱਲਗੀਧਰ ਪਾਤਸ਼ਾਹ ਜੀ ਨੇ ਪਹੁਲ ਦੇਣ ਦਾ ਹੱਕ ਸਿਰਫ਼ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੂੰ ਬਖਸ਼ਿਆ ਸੀ ਕਿਉਂਕਿ ਮਹਾਰਾਜ ਨੂੰ ਵੀ ਪਹੁਲ ਦਲ ਖਾਲਸਾ (ਜੋ ਅੱਗੇ ਜਾਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਬਣਿਆ) ਨੇ ਦਿੱਤੀ ਸੀ। ਓਸ ਦਿਨ ਤੋਂ ਹੀ ਪੰਥ ਕੋਲ ਗੁਰਿਆਈ ਆ ਗਈ ਸੀ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ੨-੩ ਸਾਲ ਦੀ ਪਰਖ ਤੋਂ ਬਾਅਦ ਪਹੁਲ ਦਿੰਦਾ ਸੀ। ੨-੩ ਸਾਲ ਟ੍ਰੇਨਿੰਗ ਦਿੱਤੀ ਜਾਂਦੀ ਸੀ ਜਿਵੇਂ ਫੌਜ ਵਿੱਚ ਭਰਤੀ ਕਰਨ ਲਈ ਪਹਿਲਾਂ ਫੌਜੀ ਨੂੰ ਪਰਖਿਆ ਜਾਂਦਾ ਹੈ ਓਸੇ ਤਰ੍ਹਾਂ ਓਦੋਂ ਸਿੱਖ ਨੂੰ ਪਰਖ ਕੇ ਸਿੰਘ ਸਜਾਇਆ ਜਾਂਦਾ ਸੀ। ਪਰਖੇ ਹੁੰਦੇ ਸੀ ਓਹ ਤਾਂਹੀ ਇੱਕਲਾ ਇੱਕਲਾ ਸਵਾ ਲੱਖ ਨਾਲ ਭਿੜ ਜਾਂਦਾ ਸੀ। ਜਥੇਦਾਰ ਸਿੰਘ ਸਾਹਿਬ ਬਾਬਾ ਚੇਤ ਸਿੰਘ ਜੀ ੯੬ ਕਰੌੜੀ ਤੱਕ ਐਦਾਂ ਹੀ ਹੁੰਦਾ ਸੀ, ਓਦੋਂ ਜਣੇ ਖਣੇ ਨੂੰ ਪਹੁਲ ਨਹੀਂ ਸੀ ਦਿੱਤੀ ਜਾਂਦੀ। ਹੋਲੀ ਹੋਲੀ ਨਵੀਆਂ ਨਵੀਆਂ ਸੰਪਰਦਾਵਾਂ ਪੈਦਾ ਹੁੰਦੀਆਂ ਗਈਆਂ ਨੇ ਏਹਨਾਂ ਨੇ ਆਵਦਾ ਹੀ ਅੰਮ੍ਰਿਤ ਵਾਲਾ ਕਿੱਤਾ ਸ਼ੁਰੂ ਕਰ ਲਿਆ, ਜਿਸਦੇ results ਅੱਜ ਦੇਖ ਰਹੇ ਆ ਕੀ ਲੋਕ ਪਹੁਲ ਲੈ ਕੇ, ਬਾਨਾ ਪਾ ਕੇ ਕੀ ਕੁਝ ਕਰਦੇ ਫਰਦੇ ਨੇ। ਇਹ ਬਿਨਾਂ test ਪਾਸ ਕੀਤੇ ਹੋਏ ਤੁਰੇ ਫਿਰਦੇ ਨੇ, ਖਾਲਸਾ ਏਹਨਾਂ ਨੂੰ ਕੱਚੇ ਪਿੱਲੇ ਆਂਹਦਾ।

ਕੱਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹੁਲ ਛਕਾ ਕੇ ਕਮਜੋਰ ਹਿਰਦੇ ਵਾਲਿਆਂ ਵਿੱਚ ਐਹੋ ਜਾ ਜੋਸ਼ ਭਰ ਦਿੱਤਾ ਕਿ ਇੱਕਲਾ ਇੱਕਲਾ ਸਵਾ ਲੱਖ ਨਾਲ ਭਿੜਣ ਦਾ ਜਜਬਾ ਰਖਦਾ ਹੈ,,ਕਿਓਂਕਿ ਕੱਲਗੀਧਰ ਪਾਤਸ਼ਾਹ ਨੇ ਪਹੁਲ ਸਿਰ ਮੰਗ ਕੇ ਦਿੱਤੀ ਸੀ ਤੇ ਜਿੰਨਾਂ ਨੇ ਸਿਰ ਦਿੱਤੇ ਓਹਨਾਂ ਨੂੰ ਹੀ ਦਿੱਤੀ,ਅੱਜ ਵਾਂਗ ਨੀ ਹਰੇਕ ਨੂੰ ਦੇ ਦਿੱਤੀ ਜਾਂਦੀ ਸੀ। ਜਿਸਨੇ ਸਿਰ ਦਿੱਤਾ ਹੁੰਦਾ, ਓਸਨੇ ਤਾਂ ਓਦੋਂ ਹੀ ਮਰਨ ਕਬੂਲ ਕੀਤਾ ਹੋਇਆ ਹੈ।ਸਿੰਘਾਂ ਵਿੱਚ ਏਨਾਂ ਜੋਸ਼ ਸੀ ਕਿ ਜਦੋਂ ਵੀ ਕੱਲਗੀਧਰ ਪਾਤਸ਼ਾਹ ਸਿੰਘਾਂ ਦੀ ਜੰਗੀ ਖੇਡਾਂ ਕਰਵੋਂਦੇ ਅਤੇ ਜਦੋਂ ਦੂਜੇ ਪਹਿਰ ਸ਼ਹੀਦਾਂ ਦੇਗ ਦਾ ਪਹਿਰਾ ਹੁੰਦਾ ਤਾਂ ਸਾਰੇ ਸਿੰਘ ਸ਼ਹੀਦੀ ਦੇਗਾਂ ਛਕਦੇ ਅਤੇ ਕੱਲਗੀਧਰ ਪਾਤਸ਼ਾਹ  ਜੀ ਨੂੰ ਬੇਨਤਾ ਕਰਦੇ ਕਿ ਮਹਾਰਾਜ ਹੁਕਮ ਕਰੋ ਲਹੌਰ ਦਾ ਤਖਤ ਮੱਲ ਲਈਏ,ਮਹਾਰਾਜ ਹੁਕਮ ਕਰੋ ਦਿੱਲੀ ਫ਼ਤਿਹ ਕਰ ਲਈਏ,ਕਈ ਸਿੰਘ ਹੋਰ ਰਾਜਾਂ ਦੇ ਨਾਮ ਲੈਂਦੇ।

   ਕੱਲਗੀਧਰ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਸਿੰਘੋ ਥੋਨੂੰ ਤਾਂ ਸਾਰੀ ਦੁਨੀਆਂ ਦਾ ਰਾਜ ਆ,ਥੋਨੂੰ ਅਸਲ ਪਾਤਸ਼ਾਹੀ ਦੇਣੀ ਆ ਬੇਗਮਪੁਰੇ ਦੀ,ਇਸ ਝੂਠੇ ਰਾਜ ਦਾ ਕੀ ਕਰਨਾ ਇਹ ਤਾਂ ਥੋਡੇ ਪੈਰਾਂ ਚ ਰੁਲੇਗਾ।

ਅੱਜ ਕੱਲ੍ਹ ਹਰੇਕ ਪਹੁਲ ਛੱਕ ਕੇ ਫੌਜ ਦੀ ਵਰਦੀ ਪਾ ਕੇ ਖੁੱਦ ਨੂੰ ਨਿਹੰਗ ਕਹੋਣ ਲਗ ਜਾਂਦਾ ਤੇ ਮੁਹਰਿਓਂ ਮੂਰਖ ਲੋਕ ਉਤੋਂ ਉਤੋਂ ਵਰਦੀ ਦੇਖ ਕੇ ਓਸਨੂੰ ਨਿਹੰਗ ਨਿਹੰਗ ਆਖ ਕੇ ਫੂਕ ਛਕੋਣ ਲਗ ਜਾਂਦੇ,, ਨਹੀਂ,,ਬਾਹਰੀ ਵਰਦੀ ਹੈ ਸਿਰਫ ਜਿਵੇਂ ਪੁਲਿਸ ਦੀ ਇੱਕ ਖਾਸ uniform ਹੁੰਦੀ ਆ,ਫੌਜੀ ਦੀ ਇੱਕ ਖਾਸ Uniform ਹੁੰਦੀ ਆ,ਓਸੇ ਤਰ੍ਹਾਂ ਖਾਲਸਾ ਪੰਥ ਅਕਾਲ ਪੁਰਖ ਕੀ ਫੌਜ ਹੈ,ਇਹ ਮਹਾਂਕਾਲ ਦੀ ਫੌਜ ਨੂੰ ਕੱਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਸ਼੍ਰੀ ਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ ਹੈ। “ਖਾਲਸਾ ਅਕਾਲ ਪੁਰਖ ਕੀ ਫੌਜ  ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ”

ਖਾਲਸਾ ਫੌਜ ਦੀ ਵਰਦੀ ਨਿਲਾਂਬਰ ਬਾਨਾ,ਦੁਮਾਲੇ,ਚੱਕਰ,ਖੰਡੇ,ਕਮਰਕੱਸਾ ਤਿਆਰਬਰ ਤਿਆਰ ਹਨ। ਜਦੋਂ ਕੱਲਗੀਧਰ ਪਾਤਸ਼ਾਹ ਜੇ ਨੇ ਛਾਂਟ ਕੇ ਪੰਜ ਭੁਝੰਗੀ ਸਭਾ ਵਿੱਚੋਂ ਕੱਢੇ ਜਿੰਨਾਂ ਮਹਾਂਕਾਲ ਨੂੰ ਸੀਸ ਭੇਟਾ ਕੀਤਾ ਓਹਨਾਂ ਨੂੰ ਕੱਲਗੀਧਰ ਪਾਤਸ਼ਾਹ ਨੇ ਏਹੀ ਵਰਦੀ ਪਹਿਨਾਈ ਹੋਰ ਦੂਜੀ ਤੀਜੀ ਕੋਈ ਨਹੀਂ। ਪਹਿਲਾਂ ਵਰਦੀ ਓਸੇ ਨੂੰ ਮਿਲਦੀ ਸੀ ਜਿੰਨਾਂ ਨੇ ਸਿਰ ਦਿੱਤੇ ਹੁੰਦੇ ਸੀ ,ਜਿੰਨਾਂ ਨੇ ਟੈਸਟ ਦਿੱਤਾ ਹੁੰਦਾ ਸੀ,ਗਿਆਨ ਖੜਗ ਤੇ ਸਰਬਲੋਹ ਖੜਗ ਤਿਆਰਬਰ ਤਿਆਰ ਕੀਤੀ ਹੁੰਦੀ ਸੀ ਅਗਰ ਕੋਈ ਬਿਨਾਂ ਪ੍ਰਿਖਿਆ ਦੇ ਵਰਦੀ ਪਾਂਦਾ ਸੀ ਤਾਂ ਓਸਨੂੰ ਸੰਗਲ ਲਗਦੀ ਸੀ। ਜਿੰਨੇ ਅੱਜ ਵਰਦੀ ਪਾਈ ਫਿਰਦੇ ਕਿਹਨੇ ਕਿਹਨੇ ਟੈਸਟ ਕਰਲਿਆ ਕਲੀਅਰ??

    ਕੀ ਕੱਲਗੀਧਰ ਪਾਤਸ਼ਾਹ ਵਾਲੇ ਮਾਰਗ ਤੇ ਚਲ ਰਹੇ ਨੇ?

   ਕਰਮਕਾਂਡ ਤਿਆਗ ਕੇ ਆਤਮ ਦੀ ਖੋਜ ਚ ਲਗੇ ਨੇ?

ਨਿਹੰਗ ਅਵਸਥਾ ਹੈ ਸੁੱਖ ਦੁੱਖ ਤੋਂ ਉੱਤੇ ਦੀ,ਕਿੰਨੇ ਕੁ ਸੁੱਖ ਦੁੱਖ ਤੋਂ ਉਤੇ ਉਠ ਗਏ ਨੇ??,, ਕਿੰਨਿਆ ਨੇ ਗੁਰਮਤਿ ਧਾਰੀ ਆ ਮਨਮਤਿ ਤਿਆਗ ਕੇ??

    ਕਿਸਨੇ ਕੀਤੀ ਗਿਆਨ ਖੜਗ ਤਿੱਖੀ ,,ਸਰਬਲੋਹ ਨੂੰ ਰਗੜਣ ਤੋਂ ਇਲਾਵਾ??

     ਖਾਲਸਾ,ਨਿਹੰਗ ਅਵਸਥਾਵਾਂ ਨੇ,ਜਿਹਨਾਂ ਤੇ ਆਈਆਂ ਨੇ ਓਹ ਸੰਸਾਰ ਲਈ ਕਮਲੇ,ਭੂਤਨੇ,ਬੇਤਾਲੇ ਹੋ ਗਏ ਨੇ।ਵਰਦੀ ਨਿਹੰਗ ਸਿੰਘਾਂ ਦੀ ਹੀ ਆ ਪਰ ਬਿਨਾਂ ਟੈਸਟ ਦੇ ਪਾਈਏ ਤਾਂ ਦਾਗੀ ਕਰਨ ਵਾਲੀ ਗੱਲ ਹੀ ਆ।

ਨਿਹੰਗ ਸਿੰਘ ਨਿਰਭਓ ਵਾਲੀ ਅਵਸਥਾ ਹੈ,ਜੋ ਨਿਰਭਓ ਹੈ ਓਹ ਨਿਹੰਗ ਹੈ,ਜਿਵੇਂ ਜੰਗਲ ਚ ਬੱਬਰ ਸ਼ੇਰ ਨਿਰਭਓ ਹੈ,ਪਾਣੀ ਵਿੱਚ ਮਗਰਮੱਛ ਨਿਰਭਓ ਹੈ, ਓਸੇ ਤਰ੍ਹਾਂ ਨਿਹੰਗ ਸਿੰਘ ਨਿਰਭਓ ਹੈ।

   ਨਿਰਭਓ ਓਹੀ ਆ ਜਿਸਨੇ ਸਿਰ ਦਿੱਤਾ ਹੈ ਤੇ ਮੌਤ ਦਾ ਭੈਅ ਨਹੀਂ। ਜਿਸਦੇ ਵਿੱਚ ਗੁਣ ਨਹੀਂ ਓਹ ਨਿਹੰਗ ਸਿੰਘ ਨਹੀਂ,,

     ਕਈ ਬੇਸ਼ਰਮ ਫੇਰ ਵੀ ਖੁੱਦ ਨੂੰ ਬਿਨਾਂ ਗੁਣਾਂ ਦੇ ਨਿਹੰਗ ਸਿੰਘ ਕਹਾ ਰਹੇ ਨੇ।

ਭਾਈ ਗੁਰੂ ਤਾਂ ਸਿਰ (ਮੈਂ/ਹਉਮੇ) ਮੰਗਦਾ (ਤਿਆਗਣ ਨੂੰ ਆਖਦਾ) ਅੰਮ੍ਰਿਤ ਦੇ ਬਦਲੇ ਤੁਸੀਂ ਲੋਕਾਂ ਨੂੰ ਮੁਫ਼ਤ ਵੰਡੀ ਜਾਂਦੇ ਭੀੜ ਕੱਠੀ ਕਰਨ ਨੂੰ। ਫ੍ਰੀ ਕਛੈਹਰੇ ਗਾਤਰੇ ਦਾ ਲਾਲਚ ਦੇ ਕੇ ਲੋਕਾਂ ਨੂੰ ਅੰਮ੍ਰਿਤਧਾਰੀ ਕਿਵੇਂ ਬਣਾ ਸਕਦੇ।

Also Refer: ਬਿਖਿਆ ਅੰਮ੍ਰਿਤ ਏਕੁ ਹੈ ਬੂਝੈ ਪੁਰਖੁ ਸੁਜਾਣੁ (Amrit) – Basics of Gurbani