Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਨੁੱਖ ਕੀ ਟੇਕ ਸਭ ਬਿਰਥੀ ਜਾਣ

ਮਨੁੱਖ ਕੀ ਟੇਕ ਸਭ ਬਿਰਥੀ ਜਾਣ ।।

ਦੇਵਣ ਕੋ ਏਕੋ ਭਗਵਾਨ ।।

ਜਿਸ ਕੇ ਦੀਏ ਰਹੇ ਅਗਾਏ ।।

ਬਹੁੜ ਨਾ ਤਿਰਸਨਾਂ ਲਾਗੈ ਆਏ।।

ਨਾਲ਼ ਅਸੀ ਫੋਟੋ ਨੂ ਵੀ ਧੂਫ ਬਤੀ ਦੇਹਧਾਰੀਆ ਪੂਜੀ ਜਾਨੇ ਆ ਅਸੀ ਤੇ ਸਾਰਾ ਕੁਛ ਇ ਉਲਟ ਕਰ ਰਹੇ ਆ, ਮਨੁੱਖ ਕੀ ਟੇਕ ਸਭ ਬਿਰਥੀ ਜਾਣ, ਦੇਵਣ ਕੋ ਏਕੋ ਭਗਵਾਨ ।।

ਬੰਦੇ ਦੀ ਟੇਕ ਰਖਣੀ ਤੇ ਉਲਟ ਏ ਗੁਰਮਤ ਚ, ਦੇਣ ਵਾਲਾ ਤੇ ੧ ਇ ਆ ਓਹ ਭਗਵਾਨ ਜੋ ਸਾਡੇ ਅੰਦਰ ਸਾਡਿ ਅੰਤਰ ਆਤਮਾ ਏ, ਪਰ ਅਸੀ ਬਾਹਰ ਭਗਵਾਨ ਪਤਾ ਇ ਨ੍ਹੀ ਕਿਨੇ ਕੁ ਬਣਾ ਰਖੇ ਨੇ , ਪਤਾ ਇ ਨ੍ਹੀ,

 ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩॥ • ਓਹ ਤੇ ਅੰਨਾ ਕੇਹ ਰਹੇ ਨੇ ?? ਜੋ ਕੋਈ ਗੁਰੂ ਬਣ ਕੇ ਬੈਠਦਾ ਵੀ ਏ ਓਹ ਅੰਨਾ ਏ, ਜੋ ਹੈਗਾ ਇ ਅੰਨਾ ਓਹ ਕਿਸੇ ਨੂ ਰਾਹ ਕਿਥੋ ਪਾ ਦਿਉ, ਓਹ ਤੇ ਕੇਹ ਰਹੇ ਨੇ ਨਰਕ ਕੁੰਡ ਚ ਰਹੁ ਜਨਮ ਮਰਨ ਚ ਰਹੁ ਓਸ ਨੂ ਮੁਕਤੀ ਨ੍ਹੀ ਜੋ ਮੈਨੂ ਪ੍ਰਮੇਸਰ ਆਖੇ ਗਾ,

ਜੋ ਹਮ ਕੋ ਪਰਮੇਸਰ ਉਚਰਿ ਹੈਂ ॥ ਤੇ ਸਭ ਨਰਕਿ ਕੁੰਡ ਮਹਿ ਪਰਿਹੈਂ ॥

ਓਹ ਤੇ ਕੇਹ ਰਹੇ ਨੇ, ਏਥੇ ਹੀ ਓਹ ਜਨਮ ਮਰਨ ਚ ਰਹੁ, ਜੋ ਸਾਨੂ ਪ੍ਰਮੇਸਰ ਕੇਹ ਕੇ ਬੁਲਾਉ ਗਾ, ਫਿਰ ਤੇ ਅਸੀ ਉਲਟ ਕੰਮ ਕਰ ਰਹੇ ਆ, ਜਿਸ ਕੰਮ ਤੌ ਸਾਨੂ ਰੋਕਿਆ ਸੀ, ਅਸੀ ਓਹਿ ਕਰੀ ਜਾਨੇ ਆ, ਓਹ ਤੇ ਅਵਦੇ ਆਪ ਦਾਸ ਮੰਨ ਰਹੇ ਨੇ, ਮੋ ਕੌ ਦਾਸ ਤਵਨ ਕਾ ਜਾਨੋ, ਪਰ ਏਹ ਵੀ ਕੇਹ ਗੇ, ਜਿਸ ਪ੍ਰਮੇਸਰ ਨੂ ਮੈ ? ਜਾਣਿਆ ਏ ? ਓਹ ਮੇਰੇ ਸੰਗ ਏ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਓਹ ਨਾਲ਼ ਏ ਸਭ ਦੇ, ਜੇ ਕੋਈ ਓਸ ਨੂ ਜਾਣ ਲਵੇ, ਤਾ ਜਾਨਣ ਵਾਲੇ ਜਨੁ ਚ, ਤੇ ਓਸ ਪਾਰ ਬ੍ਰਹਮ ਪ੍ਰਮੇਸਰ ਚ ਇਕ ਰਤੀ ਜਿਨਾ ਵੀ ਭੇਦ ਨ੍ਹੀ ਰੇਹਦਾ, ਜੇ ਕੋਈ ਓਸ ਦਾ ਦਾਸ ਬਣ ਜਾਵੇ,

ਬਿਨੁ ਕਰਤਾਰ ਨ ਕਿਰਤਮ ਮਾਨੋ ।।

ਆਦਿ ਅਜੂਨਿ ਅਜੈ ਅਭਿਨਾਸੀ ਤਿਹ ਪ੍ਰਮੇਸਰ ਜਾਨੋ ।  ੧।

੧੦ ਪਾਤਸਾਹ ਸਾਨੂ ਦਸ ਕਿ ਗਏ ਨੇ ਓਸ ਪਾਰਬ੍ਰਹਮ ਪ੍ਰਮੇਸਰ ਨੂ ਹੀ ਕਿਰਤਮ ( ਸ੍ਰਿਸਟਿ ਦੀ ਸਿਰਜਣਾ ਕਰਨ ਵਾਲਾ ) ਮਂਨੀਓ  ? ਓਹ ਆਦਿ ਅਜੂਨ ਏ ਭਾਵ ਕੋਇ ਬੰਦਾ ਨਹੀ ? ਜਿਸ ਆਦਿ ਸ਼ਕਤੀ ਨੇ ਪੰਜ ਤਤ ਦੀ ਕਿਰਤਮ ਕੀਤੀ ਓਹ ਹੈ ਕਰਤਾਰ ਅਭਿਨਾਸੀ ਜਿਸ ਦਾ ਕਦੀ ਨਾਸ ਨਹੀ ਹੁੰਦਾ ਓਹ ਅਜੈ ਹੈ ਗੁਸੇ ਜਾ ਪਯਾਰ ਨਾਲ ਜਿਤਿਆ ਨਹੀ ਜਾ ਸਕਦਾ ਅਜ ਤਕ ਕੋਇ ਓਸ ਦੀ  ਗੇਹਰਾਈ ਨੂ ਫ਼ਤਹਿ ਨਹੀ ਕਰ ਸਕਿਆ ਕਿਸੇ ਵੀ ਦੇਹਧਾਰੀ ਬੰਦੇ ਤੌ ਅਜ ਤਕ ਓਸ ਦਾ ਅੰਤ ਨਹੀ ਪਾਈਆ ਗਿਆ

ਓਸ ਨੂ ਪ੍ਰਮੇਸਰ ਕਰ ਕਿ ਜਾਨਣਾ ਅਸੀ ਨੇ ।

ਮਃ ੫

ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥

ਪ੍ਰਮੇਸਰ ਤੌ (ਦੀਜੈ ਬੁਧਿ ਵਿਵੇਕਾ) ਮਗਣ ਤੌ ਬਿਨ ਜੇ ਕੁਛ ਮੰਗਣਾ ਏ,, ਓਹ ਦੁਖਾ ਕੇ ਦੁਖ ਲਿਖਿਆ ਹੋਇਆ ,,,ਹਰ ਰੋਜ ਅਸੀ ਤੇ ਫਿਰ ਗੁਰਬਾਣੀ ਤੌ ਉਲਟ ਮੰਗਦੇ ਆ,, ਜੋ ਕੁਛ ਮੰਗਦੇ ਅ, ਓਸ ਨੂ ਤੇ ਦੁਖ ਕਿਹਾ ਏ, ਜੇ ਪ੍ਰਮੇਸਰ ਤੌ ਬਿਨਾ ਕੁਛ ਮੰਗਦੇ ਆ, ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਜੋ ਅਸੀ ਪਦਾਰਥ ਮੰਗਦੇ ਅ, ਮਾਈਆ ਦੇ ਓਹ ਦੂਖ ਕੇਹ ਰਹੇ ਨੇ ਫਿਰ ?  ਫਿਰ ਤੇ ਅਸੀ ੧੦੧% ਉਲਟ ਆ ਗੁਰਬਾਣੀ ਚ ਤੇ ਓਥੇ ਦੇਹਿ ਨਾਮੁ ਲਿਖਿਆ ਹੋਇਆ, ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥, ਫਿਰ ਸਾਡਿ ਭੁਖ ਚ ਤੇ, ਦੂਖ ਏ, ਇਹਦਾ ਮਤਲਬ ਹਰ ਰੋਜ ਦੂਖ ਇ ,,ਮੰਗ ਰਹੇ ਅ, ਨਾਨਕ ਕੇ ਘਰ ਕੇਵਲ ਨਾਮ, ਓਹ ਤੇ ਕੇਹ ਰਹੇ ਸਾਡੇ ਘਰ ਤੇ ਨਾਮ ਏ, ਗੁਰਬਾਣੀ ਦਾ, ਗੁਰਬਾਣੀ ਮੇ ਹਰਿ ਨਾਮ ਸਮਾਈਆ ਹੋਇਆ ਲੈ ਜੋ ਜਿਨਾ ਮਰਜੀ ਓਹ ਤੇ ਫਿਰ ਕੋਈ ਨ੍ਹੀ ਮੰਗ ਰਿਹਾ, ਅਸੀ ਤੇ ਗੁਰਬਾਣੀ ਦੇ ਉਲਟ ਕਰ ਰਹੇ ਮਨੋ ਕਾਮਨਾ ਦੀਆ ਅਰਦਾਸਾ ਕਰਿ ਜਾਨੇ ਆ, ਅਸੀ ਤਾ,  ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥  ਪਾਰਬ੍ਰਹਮ ਪ੍ਰਮੇਸਰ ਤੇ ਓਹ ਏ ਜਿਸ ਆ ਬਨਸਪਤੀ ਰੁਖ ਘਾਹ ਨੂ ਹਰਿਆ ਭਰਿਆ ਰਖ ਰਿਹਾ ਅਸਲ ਗੁਰੂ ਤੇ ਓਹਿ, ਨਾਨਕ ਕਿਆ ਏ  ਮਨੁਖ ਕੁਛ ਵੀ ਨੀ ?? ਮਨੁਖ ਤੇ ਓਸ ਸਾਹਮਣੇ ਕੁਛ ਵੀ ਨ੍ਹੀ ਏ ਜੋ ਸਾਰੀ ਸ੍ਰਿਸ੍ਰਟੀ ਨੂ ਚਲਾ ਰਿਹਾ