Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

The Universal Message

In the same human mind Vices (ਵਿਕਾਰ/Vikar) and Virtues (ਗੁਣ/ਗੁਰ/Gur) both coexist. Vices such as: Lust/Excessive Desire (ਕਾਮ/Kaam), Anger/Rage (ਕ੍ਰੋਧ/Krodh), Greed (ਲੋਭ/Lobh), Attachment/Emotional entanglement (ਮੋਹ/Moh), Ego/Pride/Erogance (ਅਹੰਕਾਰ/Ahankar), Jealousy/Envy (ਈਰਖਾ/Eerkha), Hatred/Hostility (ਦ੍ਵੇਸ਼/Dvesh), Falsehood/Lying (ਝੂਠ/Jhooth), Slander/Defamation (ਨਿੰਦਾ/Ninda), Gossip/Back bitting (ਚੁਗਲੀ/Chugli) Over shadows the human virtues of Self-Contentment/Self-Restraint (ਸੰਤੋਖ/Santokh), Peace/Patience (ਧੀਰਜ/Dheeraj), Generosity (ਉਦਾਰਤਾ/Udarta), Detachment (ਬੈਰਾਗ/Bairag, ਉਦਾਸ/Udaas), Humility (ਨਿਮਰਤਾ/Nimarta), […]

ਖਸਮ, ਪਿਤਾ, ਪਿਓ ਜਾਂ ਬਾਪ ਕੌਣ?

ਕੁਝ ਦਿਨ ਪਹਿਲਾਂ ਇੱਕ ਦਸਮ ਵਿਰੋਧੀ ਗ੍ਰੁਪ ਤੇ ਸ਼ਾਮਿਲ ਹੋਇਆ। ਜਦੋਂ ਉਹਨਾਂ ਨੂੰ ਪਤਾ ਲੱਗਾ ਕੇ ਮੈਂ ਦਸਮ ਬਾਣੀ ਦਾ ਵਿਰੋਧ ਨਹੀਂ ਕਰਦਾ ਤਾਂ ਉੱਥੇ ਬਹੁਤੇ ਵੀਰ ਮੰਦੀ ਸ਼ਬਦਾਵਲੀ ਤੇ ਉਤਰ ਆਏ। ਕੋਈ ਵਿਚਾਰ ਵਰਚਾ ਕਰਨਾ ਹੀ ਨਹੀਂ ਚਾਹੁੰਦੇ ਸੀ। ਇਲਜ਼ਾਮ ਲਾਇਆ ਕੇ ਦਸਮ ਬਾਣੀ ਮੰਨਣ ਵਾਲੇ ਦੋ ਖਸਮ ਰੱਖੀ ਬੈਠੇ ਨੇ। ਮੈਂ ਪੁੱਛਿਆ ਕੇ […]

ਮਿੱਤਰ ਪਿਆਰੇ ਨੂੰ…

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਚਾਨਣ ਵਿੱਚ –“ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ॥ ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਣਾ॥ ਸੂਲ ਸੁਰਾਹੀ ਖੰਜਰੁ ਪਿਯਾਲਾ ਬਿੰਗ ਕਸਾਈਯਾਂ ਦਾ ਸਹਣਾ॥ ਯਾਰੜੇ ਦਾ ਸਾਨੂੰ ਸਥਰੁ ਚੰਗਾ ਭਠ ਖੇੜਿਆ ਦਾ ਰਹਣਾ॥੧॥੧॥੬॥” ਗੁਰਬਾਣੀ ਵਿੱਚ ਮਿਤ੍ਰ ਕਿਸ ਨੂੰ ਆਖਿਆ “ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥” […]

ਵੇਦ, ਕਤੇਬ, ਗ੍ਰੰਥ, ਪੋਥੀ ਅਤੇ ਰਚਨਾ

ਜਦੋਂ ਗੁਰਮਤਿ ਦੀ ਗੱਲ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆਉਂਦੀ ਹੈ ਤਾਂ ਸਿੱਖ ਬਹੁਤ ਹੀ ਭਾਵੁਕ ਹੈ। ਸਿੱਖ ਦਾ ਪ੍ਰੇਮ ਗੁਰੂ ਗ੍ਰੰਥ ਸਾਹਿਬ ਜੀ ਨਾਲ ਉੱਦਾਂ ਹੀ ਹੈ ਜਿਵੇਂ ਇੱਕ ਬੱਚੇ ਦਾ ਆਪਣੇ ਮਾਂ ਪਿਉ ਨਾਲ ਹੁੰਦਾ ਹੈ। ਇਹ ਬਹੁਤ ਚੰਗੀ ਗੱਲ ਹੈ। ਸਾਨੂੰ ਆਪਣੇ ਗੁਰੂ ਨਾਲ ਪ੍ਰੇਮ ਹੋਣਾ ਗੁਰੂ ਤੇ ਮਾਣ […]

ਚਰਿਤ੍ਰੋ ਪਖ੍ਯਾਨ – ਪਠਨ ਪਾਠਨ ਦੀ ਵਿਧੀ

Original Writer: ਗੁਰਚਰਨਜੀਤ ਸਿੰਘ ਲਾਂਬਾ( ਗਿਆਨ ਅਲੂਫਾ ਸਤਿਗੁਰ ਦੀਨਾ ਦੁਰਮਤਿ ਸਭ ਹਿਰ ਲਈ ) ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਈ ਕਾਨ੍ਹ ਸਿੰਘ ਜੀ ਨੇ ਇਕ ਬੜੀ ਹੀ ਦਿਲਚਸਪ ਟਿੱਪਣੀ ਕੀਤੀ ਸੀ ਕਿ ਹਜ਼ੂਰ ਨੇ ਆਪਣੀ ਕਲਮ ਅਤੇ ਕ੍ਰਿਪਾਨ ਕਦੇ ਵੀ ਸੁੱਕਣ ਨਹੀਂ ਸੀ ਦਿੱਤੀ। ਦੀਨ ਦੁਨੀ ਦੇ ਮਾਲਕ ਬਚਿਤ੍ਰ ਗੁਰੂ ਦੀ […]

ਗੁਰਬਾਣੀ ਵਿੱਚ ਅੱਲਾਹ

ਅਸੀਂ ਇਹ ਤਾਂ ਆਖ ਦਿੰਦੇ ਹਾਂ ਕੇ ਗੁਰਮਤਿ ਉਪਦੇਸ਼ ਚਾਰੇ ਵਰਣਾਂ ਨੂੰ ਸਾਂਝਾ ਹੈ। ਪੂਰੀ ਇਨਸਾਨੀਅਤ ਲਈ ਹੈ ਪਰ ਕਦੇ ਵਿਚਾਰਿਆ ਕੇ ਕਿਵੇਂ? ਜਦੋਂ ਧਰਮ ਦੀ ਗੱਲ ਚਲਦੀ ਹੈ ਹੰਕਾਰ ਵਿੱਚ ਆਪਣੇ ਆਪ ਨੂੰ ਸਬ ਤੋਂ ਬਿਹਤਰ ਦੱਸਣ ਦੀ ਲੜਾਈ ਵਿੱਚ ਪੈ ਜਾਂਦੇ ਹਾਂ। ਗੁਰੁਆਂ ਦੇ ਉਪਦੇਸ਼ ਨੂੰ ਪੂਰੀ ਮਾਨਵਤਾ ਵਿੱਚ ਪਹੁੰਚਾਣ ਅਤੇ ਲੋਕਾਂ ਵਿੱਚ […]

ਸਿੱਖੀ ਵਿੱਚ ਵੈਰ ਤੇ ਬਦਲਾ (Revenge)

ਜਦੋਂ ਅਸੀਂ ਮੁਹਰੇ ਕਿਸੇ ਅੱਤ ਦਰਜੇ ਦੇ ਨਿਰਦਈ, ਗੁਨਾਹਗਾਰ, ਨੀਚ ਮਨੁੱਖ ਨੂੰ ਵੇਖਦੇ ਹਾਂ ਤਾਂ ਸਾਡੇ ਮਨ ਵਿੱਚ ਰੋਸ ਜਾਗਦਾ ਹੈ। ਇਹ ਸੁਭਾਵਿਕ ਮਨੁੱਖੀ ਸੋਚ ਹੈ। ਸਾਡੇ ਮਨ ਵਿੱਚ ਕ੍ਰੋਧ ਤੇ ਬਦਲੇ ਦੀ ਭਾਵਨਾ ਬਣ ਜਾਣਾ ਲਾਜ਼ਮੀ ਹੈ। ਜਦੋਂ ਰੋਸ ਜਾਗੇ ਉਦੋਂ ਸਾਡਾ ਆਚਰਣ ਕਿਹੋ ਜਿਹਾ ਹੋਣਾ ਚਾਹੀਦਾ ਹੈ? ਇਹ ਸਾਨੂੰ ਗੁਰਬਾਣੀ ਤੋਂ ਸਮਝਣਾ ਪੈਣਾ। […]

ਮੰਦੇ ਬੋਲ

ਮਨੁੱਖ ਦਾ ਸੁਭਾਅ ਹੈ ਕੇ ਜਦੋਂ ਸ਼ਬਦ ਮੁੱਕ ਜਾਂਦੇ ਹਨ, ਤਲਖਾਈ ਵੱਧ ਜਾਂਦੀ ਹੈ ਤਾਂ ਮਨੁੱਖ ਮੰਦਾ ਬੋਲਦਾ ਹੈ ਤੇ ਗਾਲ ਕੱਡਦਾ ਹੈ। ਉਸ ਸਮੇਂ ਉਹ ਦੂਜੇ ਨੂੰ ਆਪਣੇ ਤੋਂ ਨੀਵਾਂ, ਕਮਜੋਰ ਜਾਂ ਮੂਰਖ ਸਮਝ ਰਹਿਆ ਹੁੰਦਾ ਹੈ। ਗੁਰਬਾਣੀ ਦਾ ਇਸ ਬਾਰੇ ਫੁਰਮਾਨ ਹੈ ਜਬ ਕਿਸ ਕਉ ਇਹੁ ਜਾਨਸਿ ਮੰਦਾ॥ ਤਬ ਸਗਲੇ ਇਸੁ ਮੇਲਹਿ ਫੰਦਾ॥ […]

ਰਾਗਮਾਲਾ (Raagmaala)

ਜਿਹੜੇ ਗੁਰਬਾਣੀ ਨੂੰ ਵਿਚਾਰਦੇ ਨਹੀਂ, ਗੁਰਬਾਣੀ ਵਿੱਚ ਵਰਤੀ ਅਲੰਕਾਰ ਦੀ ਅਧਿਆਤਮ ਦੀ ਭਾਸ਼ਾ ਨਹੀਂ ਸਮਝਦੇ ਉਹ ਹਰੇਕ ਗਲ ਤੇ ਕਿੰਤੂ ਪਰੰਤੂ ਕਰਦੇ ਹਨ। ਜਿਹਨਾਂ ਦਾ ਮਕਸਦ ਆਪਣੇ ਆਪ ਨੂੰ ਸਹੀਂ ਸਿੱਧ ਕਰਨਾ ਹੈ ਉਹ ਗੁਰਬਾਣੀ ਤੇ ਵਿਚਾਰ ਕਰਨ ਦੀ ਥਾਂ ਇਤਿਹਾਸਿਕ ਤੱਥ ਮੰਗਦੇ ਹਨ ਜਾਂ ਕਿਸੇ ਤਰੀਕੇ ਦੇ ਵੀ ਤਰਕ ਕੁਤਰਕ ਕਰ ਲੈਂਦੇ ਹਨ ਪਰ […]

ਗੁਰਮਤਿ ਵਾਲਾ ਸਿਵ / ਸ਼ਿਵ

ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਰ ਭੈਣਾ ਗੁਰਮਤਿ ਵਾਲੇ ਸ਼ਿਵ ਨੂੰ ਸਨਾਤਨ ਮਤਿ ਵਾਲੇ ਸ਼ਿਵ ਨਾਲ ਜੋੜ ਦਿੰਦੇ ਹਨ। ਖਾਸ ਜਦੋਂ ਦਸਮ ਪਾਤਿਸ਼ਾਹ ਦੇ ਨਾਲ ਜੁੜੇ ਗੁਰਪੁਰਬ ਮਨਾਉਂਦੇ ਹਨ। ਜਦੋਂ ਵੀ ਸ਼ਬਦ ਪੜ੍ਹਦੇ ਗਾਉਂਦੇ ਹਨ “ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ॥” ਖਾਸ ਉਸਦੀ ਵਿਆਖਿਆ ਕਰਨ ਲੱਗੇ, ਇਹ ਲੋਕ ਬਾਣੀ […]

Resize text