Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਚਰਿਤ੍ਰੋਪਖ੍ਯਾਨ ਚਰਿਤ੍ਰ ਦੋ ਸੌ ਬਾਰਹ (੨੧੨) – Charitropakhyan charitra 212

ਚਰਿਤ੍ਰ ਦੋਇ ਸੌ ਬਾਰਹ – ਭੈਣ ਦੀ ਆਪਣੇ ਭਰਾ ਨੂੰ ਰੂਪ ਧਾਰ ਕੇ ਧੋਖਾ ਦੇਣ ਦੀ ਕਥਾ (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ)

ਅਫਜੂੰ॥ ਦੋਹਰਾ॥ ਸਹਿਰ ਬੁਖਾਰਾ ਮੈ ਰਹੈ ਏਕ ਰਾਵ ਮੁਚਕੰਦ॥ ਸੂਰਤ ਕੇ ਭੀਤਰ ਗੜ੍ਰਯੋ ਜਨੁ ਦੂਜੋ ਬਿਧਿ ਚੰਦ॥੧॥ – ਸਹਿਰ ਬੁਖਾਰਾ ਵਿੱਚ ਰਹਿਣ ਵਾਲੇ ਰਾਜਾ ਮੁਚਕੰਦ ਦੀ ਸੁੰਦਰਤਾ ਨੂੰ ਚੰਦ ਵਰਗੀ ਦੂਜੀ ਰੌਸ਼ਨੀ ਵਾਂਗ ਬਿਆਨ ਕੀਤਾ ਜਾਦਾ ਸੀ।

ਹੁਸਨ ਜਹਾ ਤਾ ਕੀ ਤ੍ਰਿਯਾ ਜਾ ਕੋ ਰੂਪ ਅਪਾਰ॥ ਸ੍ਰੀ ਸੁਕੁਮਾਰ ਮਤੀ ਰਹੈ ਦੁਹਿਤਾ ਤਿਹ ਸੁਭ ਕਾਰ॥੨॥ – ਉਸ ਦੇਸ਼ ਦੀਆਂ ਔਰਤਾਂ ਬੇਹੱਦ ਸੁੰਦਰ ਸਨ, ਅਤੇ ਰਾਜੇ ਦੀ ਧੀ ਬਹੁਤ ਨਾਜੁਕ ਸੁਭਾਉ ਵਾਲੀ ਤੇ ਸੋਹਣੀ ਸੀ।

ਏਕ ਪੂਤ ਤਾ ਤੇ ਭਯੋ ਸ੍ਰੀ ਸੁਭ ਕਰਨ ਸੁਜਾਨੁ॥ ਸੂਰਬੀਰ ਸੁੰਦਰ ਸਰਸ ਜਾਨਤ ਸਕਲ ਜਹਾਨ॥੩॥ – ਉਸ ਤੋਂ ਇੱਕ ਪੁੱਤਰ ਜੰਮਿਆ ਜੋ ਨੇਕ, ਸਮਝਦਾਰ, ਸੁੰਦਰ ਅਤੇ ਸਾਰੇ ਸੰਸਾਰ ਵਿੱਚ ਮਸ਼ਹੂਰ ਬਹਾਦਰ ਸੀ।

ਚਲਨ ਚਾਤੁਰੀ ਕੇ ਬਿਖੈ ਚੰਚਲ ਚਾਰ ਪ੍ਰਬੀਨ॥ ਜਨੁਕ ਚਿਤ੍ਰ ਕੀ ਪੁਤ੍ਰਕਾ ਗੜਿ ਬਿਧਿ ਔਰ ਨ ਕੀਨ॥੪॥ – ਉਹ ਚਾਲ-ਚਲਨ ਅਤੇ ਚਤੁਰਾਈ ਵਿੱਚ ਇੰਨਾ ਨਿਪੁੰਨ ਸੀ ਕਿ ਜਿਵੇਂ ਕਿਸੇ ਨੇ ਚਿੱਤਰ ਤੋਂ ਵੇਖ ਕੇ ਪੁਤਲੀ ਨੂੰ ਬੜੀ ਕਲਾ ਨਾਲ ਗੜ੍ਹ ਦਿੱਤਾ ਹੋਵੇ।

ਚੌਪਈ॥ ਤਰੁਨ ਭ੍ਰਾਤ ਭਗਨੀ ਭੇ ਦੋਊ॥ ਰਾਜ ਕਰਤ ਨ੍ਰਿਪ ਮਰਿ ਗਯੋ ਸੋਊ॥ ਹੁਸਨ ਜਹਾ ਬਿਧਵਾ ਰਹਿ ਗਈ॥ ਪਤਿ ਬਿਨੁ ਅਧਿਕ ਦੁਖਾਤੁਰ ਭਈ॥੫॥ – ਭਰਾ ਤੇ ਭੈਣ ਦੋਵੇਂ ਜਵਾਨ ਸਨ, ਰਾਜਾ ਮਰ ਗਿਆ, ਰਾਣੀ ਵਿਧਵਾ ਹੋ ਕੇ ਪਤੀ ਦੇ ਬਿਨਾ ਬਹੁਤ ਦੁਖੀ ਰਹਿ ਗਈ।

ਮਿਲਿ ਸਾਊਅਨ ਇਹ ਭਾਤਿ ਉਚਾਰੋ॥ ਰਾਜ ਕਰੋ ਸੁਤ ਤਰੁਨ ਤਿਹਾਰੋ॥ ਮਨ ਕੋ ਸੋਕ ਨਿਵਾਰਨ ਕੀਜੈ॥ ਹੇਰਿ ਹੇਰਿ ਸੁਤ ਕੀ ਛਬਿ ਜੀਜੈ॥੬॥ – ਸਹੇਲੀਆਂ ਨੇ ਕਿਹਾ ਕਿ ਤੇਰਾ ਜਵਾਨ ਪੁੱਤਰ ਰਾਜ ਕਰੇ, ਮਨ ਦਾ ਦੁੱਖ ਛੱਡ ਦੇ ਅਤੇ ਉਸਦੀ ਸੋਹਣੀ ਸੂਰਤ ਵੇਖ ਕੇ ਜੀ ਲੱਗਾ ਲੈ।

ਕੇਤਿਕ ਦਿਵਸ ਬੀਤਿ ਜਬ ਗਏ॥ ਰਾਜ ਕਰਤ ਸੁਖ ਸੌ ਤੇ ਭਏ॥ ਸੁਤ ਸੁੰਦਰ ਮਾਤਾ ਲਖਿ ਪਾਯੋ॥ ਰਾਜਾ ਕੋ ਚਿਤ ਤੇ ਬਿਸਰਾਯੋ॥੭॥ – ਕੁਝ ਦਿਨ ਬੀਤਣ ਉਪਰੰਤ, ਪੁੱਤਰ ਰਾਜ ਕਰਦਾ ਸੁਖੀ ਹੋ ਗਿਆ, ਮਾਂ ਨੇ ਉਸਦੀ ਸੋਹਣੀ ਸੂਰਤ ਵੇਖੀ ਤੇ ਰਾਜੇ ਦੀ ਯਾਦ ਵੀ ਭੁੱਲ ਗਈ।

ਦੋਹਰਾ॥ ਨਰੀ ਗੰਧ੍ਰਬੀ ਨਾਗਨੀ ਪ੍ਰਭਾ ਬਿਲੋਕਿਤ ਆਇ॥ ਸੁਰੀ ਆਸੁਰੀ ਕਿੰਨ੍ਰਨੀ ਹੇਰਿ ਰਹਤ ਉਰਝਾਇ॥੮॥ – ਉਸਦਾ ਨੂਰ ਦੇਖ ਕੇ ਮਨੁੱਖ, ਦੇਵੀਆਂ, ਗੰਧਰਬਣੀਆਂ, ਨਾਗਣੀਆਂ ਤੇ ਕਿੰਨਰੀਆਂ ਸਭ ਉਸਦੀ ਸੋਭਾ ਵਿੱਚ ਹੀ ਖੋ ਜਾਦੀਆਂ ਸੀ।

ਹੇਰਿ ਕੁਅਰ ਕੀ ਛਬਿ ਸਭੈ ਧੰਨਿ ਧੰਨਿ ਕਹੈ ਪੁਕਾਰਿ॥ ਮਨਿ ਮੋਤੀ ਕੁੰਡਲ ਕਨਕ ਦੇਤ ਤਵਨ ਪਰ ਵਾਰਿ॥੯॥ – ਕੁਮਾਰ ਦੀ ਸੋਹਣੀ ਸੂਰਤ ਵੇਖ ਕੇ ਸਭ ਲੋਕ ਧੰਨ-ਧੰਨ ਕਰਦੇ ਅਤੇ ਖੁਸ਼ੀ ਨਾਲ ਮੋਤੀ ਤੇ ਸੋਨੇ ਵਰਗੇ ਗਹਿਣੇ ਉਸ ਉੱਤੇ ਵਾਰਦੇ ਸਨ। ਉਸਤੇ ਨਿਊਛਾਵਰ ਕਰਦੇ ਸੀ।

ਅੜਿਲ॥ ਐਸੋ ਕੁਅਰ ਏਕ ਦਿਨ ਜੌ ਸਖਿ ਪਾਇਯੈ॥ ਜਨਮ ਜਨਮ ਇਹ ਊਪਰ ਬਲਿ ਬਲਿ ਜਾਇਯੈ॥ ਉਰ ਭਏ ਲੇਹਿ ਲਗਾਇ ਨ ਨ੍ਯਾਰੋ ਕੀਜਿਯੈ॥ ਹੋ ਨਿਰਖਿ ਨਿਰਖਿ ਛਬਿ ਅਮਿਤ ਸਜਨ ਕੀ ਜੀਜਿਯੈ॥੧੦॥ – ਕਈ ਇਸਤਰੀਆਂ ਸੋਚਦੀਆਂ ਸੀ ਜੇ ਕਿਸੇ ਨੂੰ ਇੱਕ ਦਿਨ ਵੀ ਇਹੋ ਜਿਹਾ ਸੁੰਦਰ ਕੁਮਾਰ ਮਿਲ ਜਾਵੇ, ਤਾਂ ਉਹ ਜਨਮ ਜਨਮ ਉਸ ਉੱਤੇ ਕੁਰਬਾਨ ਕਰ ਦੇਣ, ਉਸਦੀ ਬੇਅੰਤ ਸੋਭਾ ਵੇਖ ਕੇ ਮਨ ਉਸ ਨਾਲ ਹੀ ਜੁੜਿਆ ਰਹੇ।

ਜਿ ਕੋ ਤਰੁਨਿ ਪੁਰਿ ਨਾਰਿ ਕੁਅਰ ਕੀ ਛਬਿ ਲਹੈ॥ ਉਡ ਲਪਟੋਂ ਇਹ ਸੰਗ ਯਹੇ ਚਿਤ ਮੈ ਕਹੈ॥ ਏਕ ਬਾਰ ਇਹ ਛੈਲ ਚਿਕਨਿਯਹਿ ਪਾਇਯੈ॥ ਹੋ ਜਨਮ ਜਨਮ ਜੁਗ ਕ੍ਰੋਰਿ ਸੁ ਬਲਿ ਬਲਿ ਜਾਇਯੈ॥੧੧॥ – ਜੋ ਵੀ ਜਵਾਨ ਔਰਤ ਉਸ ਕੁਮਾਰ ਦੀ ਸੋਭਾ ਵੇਖਦੀ, ਮਨ ਹੀ ਮਨ ਕਹਿੰਦੀ ਕਿ ਜੇ ਇੱਕ ਵਾਰ ਇਹ ਸੁੰਦਰ ਨੌਜਵਾਨ ਮਿਲ ਜਾਵੇ, ਤਾਂ ਜਨਮ ਜਨਮ ਉਸ ਤੇ ਕੁਰਬਾਨ ਹੋ ਜਾਵੇ।

ਅਧਿਕ ਕੁਅਰ ਕੀ ਪ੍ਰਭਾ ਬਿਲੋਕਹਿ ਆਇ ਕੈ॥ ਜੋਰਿ ਜੋਰਿ ਦ੍ਰਿਗ ਰਹੈ ਕਛੂ ਮੁਸਕਾਇ ਕੈ॥ ਪਰਮ ਪ੍ਰੀਤਿ ਤਨ ਬਿਧੀ ਦਿਵਾਨੀ ਤੇ ਭਈ॥ ਹੋ ਲੋਕ ਲਾਜ ਕੀ ਬਾਤ ਬਿਸਰਿ ਚਿਤ ਤੇ ਗਈ॥੧੨॥ – ਕੁਮਾਰ ਦੀ ਸੋਭਾ ਵੇਖ ਕੇ ਔਰਤਾਂ ਜੋਰ‑ਜੋਰ ਨਾਲ ਤੱਕਦੀਆਂ, ਹੌਲੀ ਮੁਸਕਾਉਂਦੀਆਂ ਅਤੇ ਉਸਦੀ ਪ੍ਰੀਤ ਵਿੱਚ ਪਾਗਲ ਹੋ ਕੇ ਲੋਕ-ਲਾਜ ਵੀ ਭੁੱਲ ਜਾਂਦੀਆਂ ਸੀ।

ਨਰੀ ਸੁਰੀ ਕਿਨ ਮਾਹਿ ਆਸੁਰੀ ਗੰਧ੍ਰਬੀ॥ ਕਹਾ ਕਿੰਨ੍ਰਨੀ ਕੂਰ ਜਛਨੀ ਨਾਗਨੀ॥ ਲਛਮਿ ਆਦਿ ਦੁਤਿ ਹੇਰਿ ਰਹੈ ਉਰਝਾਇ ਕੈ॥ ਹੋ ਬਿਨੁ ਦਾਮਨ ਕੈ ਦੀਏ ਸੁ ਜਾਤ ਬਿਕਾਇ ਕੈ॥੧੩॥ – ਮਨੁੱਖ, ਦੇਵੀਆਂ, ਅਸੁਰਣਾਂ, ਗੰਧਰਬਣੀਆਂ, ਕਿੰਨਰੀਆਂ, ਯਕਸ਼ਣੀਆਂ, ਨਾਗਣੀਆਂ, ਇਹ ਸਭ ਉਸਦੀ ਸੋਭਾ ਵਿੱਚ ਇੰਨੀ ਫਸ ਗਈਆਂ ਕਿ ਲਾਜ ਭੁੱਲ ਕੇ ਬਿਨਾ ਕੁਝ ਲਏ‑ਦਏ ਹੀ ਆਪਣੇ ਆਪ ਨੂੰ ਉਸ ਤੇ ਵਾਰ ਦੇਣ ਨੂੰ ਤਿਆਰ ਹੋ ਗਈਆਂ।

ਰਹੀ ਚੰਚਲਾ ਰੀਝਯਤਿ ਪ੍ਰਭਾ ਨਿਹਾਰਿ ਕੈ॥ ਪ੍ਰਾਨਨ ਲੌ ਧਨ ਧਾਮ ਦੇਤ ਸਭ ਵਾਰਿ ਕੈ॥ ਹਸਿ ਹਸਿ ਕਹੈ ਕੁਅਰ ਜੌ ਇਕ ਦਿਨ ਪਾਇਯੈ॥ ਹੋ ਬਹੁਰ ਨ ਨ੍ਯਾਰੋ ਕਰਿਯੈ ਹਿਯੈ ਲਗਾਇਯੈ॥੧੪॥ – ਚੰਚਲਾ ਉਸਦੀ ਰੌਸ਼ਨੀ ਵੇਖ ਕੇ ਮੋਹਿਤ ਹੋ ਜਾਵੇ, ਪ੍ਰਾਣ ਤੇ ਧਨ ਸਭ ਕੁਝ ਵਾਰ ਦੇਣ ਨੂੰ ਤਿਆਰ ਹੋ ਕੇ ਹੱਸਦਿਆਂ ਕਹਿੰਦੀ ਕਿ ਜੇ ਇਹ ਕੁਮਾਰ ਇੱਕ ਦਿਨ ਵੀ ਮਿਲ ਜਾਵੇ ਤਾਂ ਫਿਰ ਕਦੇ ਵੀ ਉਸ ਤੋਂ ਵੱਖਰੀ ਨਾ ਹੋਵੇ।

ਦੋਹਰਾ॥ ਸ੍ਰੀ ਸੁਕੁਮਾਰ ਮਤੀ ਬਹਨਿ ਤਾ ਕੀ ਰਾਜ ਕੁਮਾਰਿ॥ ਅਪ੍ਰਮਾਨ ਛਬਿ ਭ੍ਰਾਤ ਕੀ ਰੀਝਤ ਭਈ ਨਿਹਾਰਿ॥੧੫॥ – ਰਾਜਕੁਮਾਰੀ, ਜੋ ਸੁਭਾਉ ਵਿੱਚ ਨਰਮ ਤੇ ਬੁੱਧਿਮਾਨ ਸੀ, ਆਪਣੇ ਭਰਾ ਦੀ ਅਪਾਰ ਸੋਭਾ ਵੇਖ ਕੇ ਉਸ ਉੱਤੇ ਮੋਹਿਤ ਹੋ ਗਈ।

ਚੌਪਈ॥ ਨਿਸੁ ਦਿਨ ਯੌ ਮਨ ਮਾਹਿ ਬਿਚਾਰੈ॥ ਕਿਹ ਬਿਧਿ ਮੌ ਸੌ ਕੁਅਰ ਬਿਹਾਰੈ॥ ਭ੍ਰਾਤ ਲਾਜ ਮਨ ਮਹਿ ਜਬ ਧਰੈ॥ ਲੋਕ ਲਾਜ ਕੀ ਚਿੰਤਾ ਕਰੈ॥੧੬॥ – ਉਹ ਰਾਜਕੁਮਾਰੀ ਰਾਤ‑ਦਿਨ ਸੋਚਦੀ ਰਹਿੰਦੀ ਕਿ ਕਿਸ ਤਰੀਕੇ ਨਾਲ ਮੈਂ ਇਸ ਕੁਮਾਰ ਨਾਲ ਮਿਲ ਸਕਾਂ, ਪਰ ਭਰਾ ਦੀ ਲਾਜ ਅਤੇ ਲੋਕ-ਲਾਜ ਉਸਦੇ ਮਨ ਨੂੰ ਰੋਕਦੀ ਰਹਿੰਦੀ ਸੀ।

ਲਾਜ ਕਰੈ ਅਰੁ ਚਿਤ ਚਲਾਵੈ॥ ਕ੍ਯੋ ਹੂੰ ਕੁਅਰ ਹਾਥ ਨਹਿ ਆਵੈ॥ ਇਕ ਚਰਿਤ੍ਰ ਤਬ ਬਚਿਤ੍ਰ ਬਿਚਾਰਿਯੋ॥ ਜਾ ਤੇ ਧਰਮ ਕੁਅਰ ਕੋ ਟਾਰਿਯੋ॥੧੭॥ – ਉਹ ਲਾਜ ਵੀ ਕਰਦੀ ਸੀ ਪਰ ਮਨ ਚਲਾਕੀਆਂ ਵੀ ਸੋਚਦਾ ਸੀ, ਕਿ ਕਿਸ ਤਰ੍ਹਾਂ ਇਹ ਕੁਮਾਰ ਮੇਰੇ ਹੱਥ ਆ ਸਕੇ। ਆਖ਼ਿਰ ਉਸਨੇ ਇੱਕ ਅਜਿਹਾ ਚਤੁਰ ਚਰਿਤ੍ਰ ਸੋਚਿਆ ਜਿਸ ਨਾਲ ਕੁਮਾਰ ਦਾ ਧਰਮ ਡੋਲ ਸਕੇ।

ਬੇਸ੍ਵਾ ਰੂਪ ਆਪਨੋ ਕਰਿਯੋ॥ ਬਾਰ ਬਾਰ ਗਜ ਮੋਤਿਨ ਜਰਿਯੋ॥ ਹਾਰ ਸਿੰਗਾਰ ਚਾਰੁ ਤਨ ਧਾਰੇ॥ ਜਨ ਸਸਿ ਤੀਰ ਬਿਰਾਜਤ ਤਾਰੇ॥੧੮॥ – ਉਸਨੇ ਆਪਣੇ ਆਪ ਨੂੰ ਵੇਸ਼ਿਆ ਦੇ ਰੂਪ ਵਿੱਚ ਸਜਾਇਆ, ਵਾਰ‑ਵਾਰ ਮੋਤੀ ਤੇ ਗਜਰੇ ਪਾ ਕੇ ਸੁੰਦਰ ਸਿੰਗਾਰ ਕੀਤਾ, ਤੇ ਚੰਦ ਵਰਗੇ ਰੂਪ ਉੱਤੇ ਤਾਰਿਆਂ ਵਰਗੇ ਗਹਿਣੇ ਸਜਾ ਲਏ।

ਪਾਨ ਚਬਾਤ ਸਭਾ ਮੈ ਆਈ॥ ਸਭ ਲੋਗਨ ਕੌ ਲਯੋ ਲੁਭਾਈ॥ ਨ੍ਰਿਪ ਕਹ ਅਧਿਕ ਕਟਾਛ ਦਿਖਾਏ॥ ਜਾਨੁਕ ਬਿਨਾ ਸਾਇਕਨ ਘਾਏ॥੧੯॥ – ਉਹ ਪਾਨ ਚਬਾਂਦੀ ਹੋਈ ਸਭਾ ਵਿੱਚ ਆਈ, ਸਭ ਨੂੰ ਮੋਹ ਲਿਆ, ਰਾਜੇ ਵੱਲ ਵਾਰ‑ਵਾਰ ਤੀਖੇ ਨੈਨਾਂ ਨਾਲ ਤੱਕਿਆ, ਜਿਵੇਂ ਬਿਨਾ ਤੀਰ ਚਲਾਏ ਹੀ ਕਿਸੇ ਨੂੰ ਘਾਇਲ ਕਰ ਦੇਵੇ।

ਹੇਰਤ ਨ੍ਰਿਪਤ ਰੀਝਿ ਛਬਿ ਗਯੋ॥ ਘਾਇਲ ਬਿਨਾ ਸਾਇਕਨ ਭਯੋ॥ ਆਜੁ ਨਿਸਾ ਇਹ ਬੋਲ ਪਠੈਹੋ॥ ਕਾਮ ਭੋਗ ਰੁਚਿ ਮਾਨਿ ਕਮੈਹੋ॥੨੦॥ – ਰਾਜਾ ਉਸਦੀ ਸੋਭਾ ਵੇਖ ਕੇ ਮੋਹਿਤ ਹੋ ਗਿਆ, ਬਿਨਾ ਤੀਰ ਦੇ ਹੀ ਘਾਇਲ ਵਰਗਾ ਹੋ ਗਿਆ, ਅਤੇ ਕਹਿਣ ਲੱਗਾ ਕਿ ਅੱਜ ਰਾਤ ਇਸਨੂੰ ਸੁਨੇਹਾ ਭੇਜੋ ਕਾਮ ਭੋਗ ਦੀ ਇੱਛਾ ਪੂਰੀ ਕਰਾਂਗਾ।

ਬੀਤਯੋ ਦਿਵਸ ਨਿਸਾ ਜਬ ਭਈ॥ ਨਿਕਟਿ ਬੁਲਾਇ ਕੁਅਰ ਵਹੁ ਲਈ॥ ਕਾਮ ਭੋਗ ਤਿਹ ਸਾਥ ਕਮਾਯੋ॥ ਭੇਦ ਅਭੇਦ ਕਛੂ ਨਹਿ ਪਾਯੋ॥੨੧॥ – ਉਹ ਰਾਜਕੁਮਾਰੀ ਉਸ ਕੁਮਾਰ ਨਾਲ ਇੰਨੀ ਲਗਨ ਨਾਲ ਲਪਟਦੀ ਰਹੀ ਕਿ ਰਸ‑ਰੰਗ ਵਿੱਚ ਪੂਰੀ ਤਰ੍ਹਾਂ ਡੁੱਬ ਗਈ; ਭਰਾ‑ਭੈਣ ਵਾਲਾ ਭੇਦ ਉਹਨਾਂ ਵਿੱਚੋਂ ਕਿਸੇ ਨੂੰ ਵੀ ਸਮਝ ਨਾ ਆ ਸਕਿਆ। ਭੈਣ ਭਰਾ ਵਾਲੀ ਮਰਿਆਦਾ ਨਾ ਰਹੀ।

ਦੋਹਰਾ॥ ਲਪਟਿ ਲਪਟਿ ਤਾ ਸੋ ਕੁਅਰਿ ਰਤਿ ਮਾਨੀ ਰੁਚਿ ਮਾਨਿ॥ ਭ੍ਰਾਤ ਭਗਨਿ ਕੇ ਭੇਦ ਕੋ ਸਕਤ ਨ ਭਯੋ ਪਛਾਨ॥੨੨॥ – ਉਹ ਕੁਆਰੀ (ਕੁਮਾਰੀ) ਲੜਕੀ ਪਿਆਰ ਨਾਲ ਲਪਟ ਕੇ ਉਹਦੀ ਪ੍ਰੇਮ ਵਿਚ ਡੁੱਬੀ ਰਹੀ। ਉਸਨੇ ਭਰਾ ਤੇ ਭੈਣ ਦਾ ਭੇਦ ਨਹੀਂ ਪਛਾਣਿਆ।

ਸੋਰਠਾ॥ ਰਮਤ ਭਯੋ ਰੁਚਿ ਮਾਨਿ ਭੇਦ ਅਭੇਦ ਪਾਯੋ ਨ ਕਛੁ॥ ਛੈਲੀ ਛਲ੍ਯੋ ਨਿਦਾਨ ਛੈਲ ਚਿਕਨਿਯਾ ਰਾਵ ਕੋ॥੨੩॥ – ਉਹ ਦੋਵੇਂ ਰਸ‑ਰੰਗ ਵਿੱਚ ਇੰਨੇ ਡੁੱਬੇ ਰਹੇ ਕਿ ਭੇਦ‑ਅਭੇਦ ਕੁਝ ਵੀ ਸਮਝ ਨਾ ਆਇਆ; ਆਖ਼ਿਰਕਾਰ ਉਹ ਚਤੁਰ ਛੈਲੀ ਉਸ ਸੁੰਦਰ ਛੈਲ ਰਾਜੇ ਨੂੰ ਪੂਰੀ ਤਰ੍ਹਾਂ ਛਲ ਗਈ

ਚੌਪਈ॥ ਬੇਸ੍ਵਾ ਕੇ ਭੂਖਨ ਜਬ ਧਰੈ॥ ਨਿਸ ਦਿਨ ਕੁਅਰ ਕਲੋਲੈ ਕਰੈ॥ ਜਬ ਭਗਨੀ ਕੇ ਭੂਖਨ ਧਰਈ॥ ਲਹੈ ਨ ਕੋ ਰਾਜਾ ਕੋ ਕਰਈ॥੨੪॥ – ਜਦੋਂ ਉਹ ਵੇਸ਼ਿਆ ਵਾਲੇ ਗਹਿਣੇ ਪਾਂਦੀ ਸੀ, ਤਾਂ ਰਾਜਕੁਮਾਰ ਰਾਤ‑ਦਿਨ ਉਸ ਨਾਲ ਕਲੋਲ ਕਰਦਾ ਭੋਗ ਕਰਦਾ ਰਹਿੰਦਾ ਸੀ। ਪਰ ਜਦੋਂ ਉਹ ਭੈਣ ਵਾਲੇ ਗਹਿਣੇ ਪਾਂਦੀ, ਤਾਂ ਰਾਜਾ ਉਸਦੇ ਨੇੜੇ ਜਾਣ ਦੀ ਹਿੰਮਤ ਵੀ ਨਹੀਂ ਕਰਦਾ ਸੀ।

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥੨੧੨॥੪੦੭੪॥ – ਇਸ ਤਰ੍ਹਾਂ ‘ਚਰਿਤ੍ਰ ਪਖ੍ਯਾਨ’ ਦੇ ‘ਤ੍ਰਿਯਾ ਚਰਿਤ੍ਰ’ ਵਿਚ ਮੰਤਰੀ ਤੇ ਭੂਪ ਦਾ ਸੰਵਾਦ ਚਰਿੱਤਰ ੨੧੨ ਦੀ ਸਮਾਪਤੀ ਹੋਈ।

ਇਸ ਚਰਿਤ੍ਰ ਦਾ ਨੈਤਿਕ ਸਾਰ

ਇਹ ਸਾਰੀ ਕਹਾਣੀ ਇੱਕ ਗਹਿਰਾ ਸਮਾਜਿਕ ਸੰਦੇਸ਼ ਦਿੰਦੀ ਹੈ

੧. ਧੋਖਾ ਹਮੇਸ਼ਾ ਬਾਹਰੀ ਰੂਪ ਤੋਂ ਸ਼ੁਰੂ ਹੁੰਦਾ ਹੈ – ਜਦੋਂ ਅਸੀਂ ਸਿਰਫ਼ ਦਿਖਾਵੇ ਤੇ ਫ਼ੈਸਲੇ ਕਰਦੇ ਹਾਂ, ਅਕਲ ਹਾਰ ਜਾਂਦੀ ਹੈ।
੨. ਕਾਮਨਾ ਮਨੁੱਖ ਨੂੰ ਅੰਨ੍ਹਾ ਕਰ ਦਿੰਦੀ ਹੈ। ਜਿੱਥੇ ਇੱਛਾ ਹਾਵੀ ਹੋ ਜਾਵੇ, ਉੱਥੇ ਸਹੀ‑ਗਲਤ ਦੀ ਪਹਿਚਾਣ ਮਿਟ ਜਾਂਦੀ ਹੈ।
੩. ਰੂਪ, ਭੇਸ ਅਤੇ ਚਲਾਕੀ ਮਨ ਨੂੰ ਇਸ ਕਦਰ ਭਟਕਾ ਸਕਦੇ ਹਨ ਕਿ ਸਭ ਤੋਂ ਨੇੜੇ ਅਤੇ ਪਾਕ ਰਿਸ਼ਤੇ ਦਾ ਭੇਦ ਵੀ ਸਮਝ ਨਹੀਂ ਆਉਂਦਾ।
੪. ਕਹਾਣੀ ਸਿਖਾਉਂਦੀ ਹੈ ਕਿ ਸਾਵਧਾਨੀ, ਸੰਯਮ ਅਤੇ ਅੰਦਰੂਨੀ ਸੂਝ ਬਿਨਾ ਮਨੁੱਖ ਆਸਾਨੀ ਨਾਲ ਛਲ ਦਾ ਸ਼ਿਕਾਰ ਬਣ ਜਾਂਦਾ ਹੈ। ਕਾਮ ਕਿਵੇਂ ਰਿਸ਼ਤਿਆਂ ਦੀ ਮਰਿਆਦਾ ਦਾ ਵੀ ਉਲੰਘਨ ਕਰਵਾ ਦਿੰਦਾ ਹੈ॥

ਇਹ ਚਰਿਤ੍ਰ ਦੱਸਦਾ ਹੈ ਕਿ ਧੋਖਾ ਅਕਸਰ ਰੂਪ ਅਤੇ ਦਿਖਾਵੇ ਤੋਂ ਸ਼ੁਰੂ ਹੁੰਦਾ ਹੈ, ਅਤੇ ਜਦੋਂ ਮਨੁੱਖ ਕਾਮਨਾ ਜਾਂ ਲਾਲਚ ਵਿੱਚ ਫਸ ਜਾਂਦਾ ਹੈ, ਤਾਂ ਉਸਦੀ ਸੂਝ‑ਬੂਝ ਕਮਜ਼ੋਰ ਹੋ ਜਾਂਦੀ ਹੈ। ਰਾਜਕੁਮਾਰੀ ਨੇ ਭੇਸ ਬਦਲ ਕੇ ਰਾਜੇ ਨੂੰ ਮੋਹ ਲਿਆ, ਅਤੇ ਰਾਜਾ ਉਸਦੀ ਸੋਭਾ ਵਿੱਚ ਇੰਨਾ ਡੁੱਬ ਗਿਆ ਕਿ ਸੱਚ‑ਝੂਠ, ਭੇਦ‑ਅਭੇਦ ਕੁਝ ਵੀ ਸਮਝ ਨਾ ਸਕਿਆ। ਇਹ ਕਹਾਣੀ ਦਿਖਾਉਂਦੀ ਹੈ ਕਿ ਜਦੋਂ ਮਨੁੱਖ ਆਪਣੀਆਂ ਇੱਛਾਵਾਂ ਦੇ ਵੱਸ ਹੋ ਜਾਂਦਾ ਹੈ, ਤਾਂ ਉਹ ਸਭ ਤੋਂ ਨੇੜੇ ਦੇ ਰਿਸ਼ਤਿਆਂ ਦੀ ਪਹਿਚਾਣ ਵੀ ਗੁਆ ਬੈਠਦਾ ਹੈ। ਦਸਮ ਗ੍ਰੰਥ ਦੇ ਚਰਿਤ੍ਰ ਨੈਤਿਕ, ਮਨੋਵਿਗਿਆਨਕ ਅਤੇ ਸਮਾਜਿਕ ਸਿੱਖਿਆ ਦੇਣ ਲਈ ਰਚੇ ਗਏ ਹਨ ਇਹਨਾਂ ਦਾ ਉਦੇਸ਼ ਮਨੁੱਖੀ ਕਮਜ਼ੋਰੀਆਂ, ਧੋਖੇ, ਕਾਮਨਾ ਅਤੇ ਸਾਵਧਾਨੀ ਬਾਰੇ ਸਿੱਖਿਆ ਦੇਣਾ ਹੈ। ਇਸ ਲਈ ਇਹ ਕਹਾਣੀ ਨੈਤਿਕ ਰੂਪਕ ਹੈ। ਅੱਜ ਵੀ ਸਮਾਜ ਵਿੱਚ ਦੱਖਣ ਭਾਰਤ ਵਿੱਚ ਸਗੇ ਮਾਮੇ ਦੇ ਨਾਲ ਕੁੜੀ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਕਈ ਸਗੇ ਭੈਣ ਭਰਾ ਸਮਾਜ ਵਿੱਚ ਆਪਸ ਵਿੱਚ ਵਿਆਹ ਕਰਵਾ ਲੈਂਦੇ ਹਨ। ਕਰੀ ਵਿਦੇਸ਼ ਜਾਣ ਲਈ ਵੀ ਇਹ ਕਰਦੇ ਹਨ। ਕਰੀ ਦੇਸ਼ਾ ਵਿੱਚ ੫ ਸਾਲ ਦੀ ਬੱਚੀ ਨੂੰ ੫੦ ਸਾਲ ਦੇ ਮਨੁੱਖ ਕੋਲ ਵੇਚ ਦਿੱਤਾ ਜਾਂਦਾ ਹੈ। ਕਈ ਦੇਸ਼ਾ ਵਿੱਚ ੮ ਸਾਲ ਦੀ ਬੱਚੀ ਨਾਲ ਵਿਆਹ ਕਾਨੂੰਨ ਵਿੱਚ ਸਹੀ ਮੰਨਿਆ ਗਿਆ ਹੈ। ਇਹ ਸਬ ਗਲਤ ਹਨ। ਇਹ ਸਬ ਮਨੁੱਖ ਦੇ ਕਿਰਦਾਰ ਵਿੱਚ ਕਾਮ ਦੀ ਖਿੱਚ ਦਰਸਾਉਂਦੇ ਹਨ।

ਚਰਿੱਤਰ ਬਣਦਾ ਹੈ ਗੁਣਾਂ ਦੇ ਨਾਲ। ਗੁਣ ਹਾਸਲ ਹੁੰਦੇ ਹਨ ਮਨੁੱਖ ਦੇ ਹਾਲਾਤ, ਉਸਦੀ ਸੰਗਤ, ਉਸਦੇ ਨਿੱਜੀ ਤਜਰਬਿਆਂ ਨਾਲ, ਉਸਦੇ ਗਿਆਨ ਨਾਲ।

ਗੁਣਾਂ ਦੀ ਮਤਿ ਹੈ ਗੁਰਮਤਿ। ਗੁਣਾਂ ਦੇ ਗਿਆਨ ਨਾਲ ਚਰਿੱਤਰ ਸਵਾਰਿਆ ਜਾਂਦਾ ਹੈ। ਜਿਵੇਂ ਗੁਰਬਾਣੀ ਆਖਦੀ ਹੈ ਕੇ “ਬਿਨੁ ਦੇਖੇ ਉਪਜੈ ਨਹੀ ਆਸਾ ॥” ਜਦੋਂ ਅਗਿਆਨਤਾ ਹੋ ਜਾਵੇ ਆਸ ਜਾਗ ਜਾਵੇ ਉਸਨੂੰ ਕਾਬੂ ਕਰਨ ਦਾ ਮਾਰਗ ਹੈ ਗਿਆਨ। ਚਰਿੱਤਰ ਦੁਆਰਾ ਪਾਤਿਸ਼ਾਹ ਨੇ ਸਪਸ਼ਟ ਕੀਤਾ ਹੈ, ਸਮਝਾਇਆ ਹੈ ਕੇ ਵੇਖੋ ਭਾਈ ਇਹ ਸਬ ਤੁਹਾਡੇ ਨਾਲ ਵੀ ਹੋ ਸਕਦਾ ਹੈ। ਧਿਆਨ ਰਹੇ। ਬਚ ਕੇ ਰਹੋ।

ਆਪਣਾ ਚਰਿੱਤਰ ਦੇਖਣ ਲਈ ਕੋਈ ਸ਼ੀਸ਼ਾ ਨਹੀਂ ਹੁੰਦਾ। ਤੁਸੀਂ ਕੀ ਕਰਦੇ ਹੋਂ ਕਿਵੇਂ ਸੋਚਦੇ ਹੋਂ ਜਦੋਂ ਕੋਈ ਦੇਖ ਨਹੀਂ ਰਹਿਆ ਹੁੰਦਾ ਉਸ ਨਾਲ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਤੁਹਾਡੇ ਅੰਦਰ ਕੀ ਹੈ, ਤੁਸੀਂ ਗੱਲ ਕਿਤਨੀ ਸਪਸ਼ਟ ਕਰਦੇਵਹੋਂ, ਝੂਠ ਤਾਂ ਨਹੀਂ ਬੋਲਦੇ, ਪ੍ਰਧਾਨਗੀ ਦੀ, ਮਸ਼ਹੂਰ ਹੋਣ ਦੀ ਕਿਤਨੀ ਲਾਲਸਾ ਹੈ ਇਸ ਨਾਲ ਵੀ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਇਮਾਨਦਾਰੀ, ਨਿਰਪੱਖਦਾ, ਕਿਰਦਾਰ ਤੇ ਚਰਿੱਤਰ ਦੀ ਨੀਂਹ ਹੁੰਦੀ ਹੈ। ਆਚਰਣ ਕੇਵਲ ਬਾਹਰੀ ਦਿਖਾਵਾ ਹੁੰਦਾ ਹੈ ਸੋਝੀ ਤੁਹਾਡੀ ਕਾਇਆ ਦਾ ਪ੍ਰਤਿਬਿੰਬ।

Resize text