Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰਬਾਣੀ ਦਾ ਵਿਸ਼ਾ ਕੀ ਹੈ?

ਅੱਜ ਦੇ ਹਾਲਾਤ ਕੁੱਝ ਐਸੇ ਬਣੇ ਹੋਏ ਹਨ ਕੇ ਕੋਈ ਵੀ ਗੁਰਬਾਣੀ ਦੀ ਗਲ ਨਹੀਂ ਕਰਦਾ। ਅਸੀਂ ਬਾਣੀ ਪੜ੍ਹ ਰਹੇ ਹਾਂ, ਗਾ ਰਹੇ ਹਾਂ, ਸੁਣ ਰਹੇ ਹਾਂ ਪਰ ਸਮਝਦੇ ਨਹੀਂ। ਜਾਂ ਤਾਂ ਇਤਿਹਾਸ, ਜਾਂ ਫੇਰ ਆਦਿ ਬਾਣੀ ਤੇ ਦਸਮ ਬਾਣੀ ਦੇ ਇਲਾਵਾ ਦੂਜੇ ਗ੍ਰੰਥਾਂ ਤੋ ਉਦਾਹਰਣ ਦੇ ਕੇ ਲੋਕਾਂ ਨੂੰ ਮਗਰ ਲੌਣ ਲਈ ਕੁਝ ਵੀ ਆਖੀ ਜਾਂਦੇ ਨੇ ਪ੍ਰਚਾਰਕ। ਗੁਰਬਾਣੀ ਦਾ ਅਸਲ ਵਿਸ਼ਾ ਕੀ ਹੈ ਕੋਈ ਨਹੀਂ ਦੱਸਦਾ ਜਾਂ ਵਿਚਾਰਦਾ। ਗੁਰਬਾਣੀ ਦਾ ਉਪਦੇਸ਼ ਕੀ ਹੈ, ਕਿਸ ਲਈ ਹੈ ਤੇ ਪੜ੍ਹ ਸਮਝ ਕੇ ਕੀ ਹੋਣਾ, ਇਸ ਬਾਰੇ ਕੋਈ ਗਲ ਨਹੀਂ ਕਰਦਾ। ਹਾਲਾਤ ਇਤਨੇ ਵਿਗੜ ਗਏ ਹਨ ਕੇ ਲੋਕਾਂ ਨੂੰ ਡਰਾ ਕੇ ਜਾਂ ਲਾਲਚ ਦੇ ਕੇ ਗੋਲਕ ਦੇ ਆਪਣੀ ਵਡਿਆਈ ਦੇ ਲਾਲਚ ਕਾਰਣ ਗੁਰਬਾਣੀ ਦਾ ਨਾਮ ਵਰਤ ਕੇ ਗੁਮਰਾਹ ਕੀਤਾ ਜਾ ਰਹਿਆ ਹੈ। ਕਰਾਮਾਤ, ਭੂਤ ਪ੍ਰੇਤ, ਸੂਰਜ ਤੇ ਵਿਚਰਨਾ, ਪਾਪ ਪੁੰਨ, ਸੁਰਗ ਨਰਕ, ਰਾਜ, ਮਰਿਆਦਾ, ਲੰਗਰ, ਮਾਸ ਖਾਣਾ ਨਾ ਖਾਣਾ ਇਹੀ ਬਸ ਮੁੱਦੇ ਰਹ ਗਏ ਨੇ ਅੱਜ ਦੇ ਸਿੱਖ ਦੇ। ਕਿਸੇ ਨੇ ਨਹੀਂ ਸਮਝਿਆ ਗੁਰਬਾਣੀ ਤੋਂ ਕੇ ਇਹਨਾਂ ਬਾਰੇ ਗੁਰਬਾਣੀ ਕੀ ਆਖਦੀ।

ਸਵਾਲ ਉਠਦਾ ਗੁਰਬਾਣੀ ਦਾ ਵਿਸ਼ਾ ਕੀ ਹੈ? ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ? ਗੁਰਬਾਣੀ ਪੜ੍ਹ ਕੇ ਕੀ ਹੋਣਾ? ਸਾਨੂੰ ਕੀ ਪ੍ਰਾਪਤ ਹੋਣਾ? ਗੁਰਬਾਣੀ ਨੂੰ ਕਿਵੇਂ ਸਮਝਿਆ ਜਾਵੇ?

ਗੁਰਬਾਣੀ ਦਾ ਵਿਸ਼ਾ ਹੈ ਅਧਿਆਤਮ, ਗੁਰਮਤਿ (ਗੁਣਾਂ ਦੀ ਮਤਿ), spiritual wisdom, ਆਪਣੇ ਆਪ ਦੀ ਪਛਾਣ, ਆਪਣੇ ਮੂਲ ਦਾ ਗਿਆਨ ਜਿਸਨੂੰ ਬ੍ਰਹਮ ਗਿਆਨ ਵੀ ਆਖਦੇ ਹਨ। ਗੁਰਬਾਣੀ ਦੇ ਕੁੱਝ ਸ਼ਬਦ ਹਨ ਜਿਹਨਾਂ ਤੋਂ ਇਸਦਾ ਪਤਾ ਲਗਦਾ ਹੈ। ਜਿਵੇਂ ਵਿਗਿਆਨ, ਗਣਿਤ ਸਾਰਿਆਂ ਦਾ ਵਿਸ਼ਾ ਨਹੀਂ ਹੁੰਦਾ ਗੁਰਮਤਿ ਗਿਆਨ ਵੀ ਸਰਿਆ ਦਾ ਵਿਸ਼ਾ ਨਹੀਂ ਹੈ। ਗੁਰਬਾਣੀ ਤਆ ਆਖਦੀ “ਤੇਰਾ ਜਨੁ ਏਕੁ ਆਧੁ ਕੋਈ॥” ਕੋਈ ਵਿਰਲਾ ਹੀ ਹੈ ਜੋ ਗੁਰਮਤਿ ਕੀ ਸਮਝਾ ਰਹੀ ਹੈ ਉਹ ਸਮਝਣਾ ਚਾਹੁੰਦਾ ਹੋਵੇ । ਨੀਚੇ ਦਿੱਤੇ ਕੁਝ ਸ਼ਬਦਾਂ ਵਿੱਚ ਇਸਦੇ ਉਦਾਹਰਣ ਮਿਲਦੇ ਹਨ।

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥” – ਮਨ ਨੂੰ ਆਪਣਾ ਮੂਲ ਪਛਾਨਣਾ ਹੈ। ਹਰਿ (ਸੋਝੀ ਨਾਲ ਹਰਿਆ/ਮੂਲ/ਜੋਤ) ਜੀਵ ਦੇ ਘਟ ਵਿੱਚ ਹੀ ਮੌਜੂਦ ਹੈ ਪਰ ਜੀਵ ਅਗਿਆਨਤਾ ਕਾਰਣ ਵਿਕਾਰਾਂ ਕਾਰਣ ਮਲੀਨ ਹੈ ਤੇ ਆਪਣੇ ਮੂਲ ਨੂੰ ਨਹੀਂ ਪਛਾਣਦਾ। “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ” ਨਹੀਨ ਜਾਣਦਾ। ਗੁਣਾਂ ਦੀ ਵਿਚਾਰ ਤੋਂ ਪ੍ਰਾਪਤ ਗੁਰ (ਗੁਣ) ਪ੍ਰਸਾਦ (ਪਰਾਪਤੀ) ਨਾਲ ਪਰਮੇਸਰ ਨਾਲ ਏਕਾ ਹੋਣਾ ਤੇ ਮਨ ਵਿੱਚ ਉਠਦੇ ਫੁਰਨੇ ਰੁਕ ਜਾਣੇ ਸਾਂਤ ਹੋਣਾ ਮਨ ਨੇ, ਅਨੰਦ ਦੀ ਅਵਸਥਾ ਬਣਨੀ। ਜੇ ਹੁਣ ਇਹ ਗਲ ਲੋਕਾਂ ਨੂੰ ਸਮਝ ਆ ਗਈ ਤਾਂ ਧਰਮ ਦੇ ਠੇਕੇਦਾਰਾਂ ਦੀ ਦੁਕਾਨ ਬੰਦ ਹੋਣੀ। ਜੇ ਲੋਕਾਂ ਨੂੰ ਇਹ ਸਮਝ ਆ ਜਾਵੇ ਕੇ ਗੁਰਮਤਿ ਨਾਲ ਮਾਇਆ ਨਹੀਂ ਮਿਲਣੀ ਲਾਲਚੀ ਲੋਕਾਂ ਨੇ ਗੋਲਕ ਵਿੱਚ ਪੈਸੇ ਪਾਣੇ ਬੰਦ ਕਰ ਦੇਣੇ।

ਗੁਰਬਾਣੀ ਦਾ ਵਿਸ਼ਾ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਨਹੀਂ ਹੈ। ਅਸੀਂ ਇਸ ਬਾਰੇ ਪਹਿਲਾਂ ਗਲ ਕਰ ਚੁੱਕੇ ਹਾਂ “ਅਰਦਾਸ ਕੀ ਹੈ ਅਤੇ ਗੁਰੂ ਤੋਂ ਕੀ ਮੰਗਣਾ ਹੈ?”। ਗੁਰਬਾਣੀ ਪਾਪ ਪੁੰਨ ਨੂੰ ਨਹੀਂ ਮੰਨਦੀ “ਪਾਪ ਪੁੰਨ (paap/punn)”, ਗੁਰਬਾਣੀ ਸੁਰਗ ਨਰਕ ਦੀ ਚਿੰਤਾ ਨਾ ਕਰਨ ਨੂੰ ਆਖਦੀ ਹੈ “ਸੁਰਗ ਤੇ ਨਰਕ (Swarg te Narak)”। ਕਿਹੜਾ ਮਨ (ਅਗਿਆਨਤਾ) ਦੀ ਮਰਜੀ ਕਰਦਾ ਉਸਦੇ ਬਾਰੇ ਆਖਦੇ “ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ॥ ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ॥ ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ॥੨॥”। ਅਸੀਂ ਕਰਾਮਾਤਾਂ ਲੱਭਦੇ ਕਦੇ ਸੋਚਿਆ ਹੀ ਨਹੀਂ ਕੇ ਕਰਾਮਾਤ ਹੈ ਕੀ? “ਕਰਾਮਾਤ, ਚਮਤਕਾਰ ਅਤੇ ਸਿੱਧੀ

ਜਦੋਂ ਗੁਰਬਾਣੀ ਨੇ ਆਖ ਦਿੱਤਾ ਕੇ “ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥ ਗੁਰਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ॥” ਫੇਰ ਅਸੀਂ ਬਾਹਰ ਕੀ ਲੱਭਦੇ ਹਾਂ। ਗੁਰਬਾਣੀ ਵਿੱਚ ਘਰ ਦਾ ਅਰਥ ਹੈ ਘਟ, ਹਿਰਦਾ। ਮਨੁੱਖ ਦੇ ਅੰਦਰ ਹੀ ਸਬ ਕੁਝ ਹੈ ਬੀਜ ਮੰਤਰ ਰੂਪ ਵਿੱਚ “ਬੀਜ ਮੰਤ੍ਰੁ ਸਰਬ ਕੋ ਗਿਆਨੁ॥”, “ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ॥ ” ਫੇਰ ਆਖਦੇ “ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ॥ ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ॥”, ਛੱਡਣੇ ਸੀ ਅਵਗੁਣ ਤੇ ਅਸੀਂ ਪਦਾਰਥ ਮੰਗਣ ਲਈ ਪੁੰਨ ਦਾਨ ਬੀਜਣ ਤੁਰ ਪਏ ਸੇਵਾ ਨਹੀਂ ਸਮਝੀ। ਅਸੀਂ ਸੇਵਾ ਕੀ ਹੈ ਇਸ ਬਾਰੇ ਵਿਚਾਰ ਕਰ ਚੁੱਕੇ ਹਾਂ “ਗੁਰ ਕੀ ਸੇਵਾ ਸਬਦੁ ਵੀਚਾਰੁ ॥ ਸੇਵਾ ਕੀ ਹੈ ?”। ਜਦੋਂ ਗੁਰਬਾਣੀ ਦਾ ਫੁਰਮਾਨ ਹੈ ਕੇ ਅੰਮ੍ਰਿਤ ਘਟ ਵਿੱਚ ਹੀ ਹੈ ਤੇ ਗੁਰਮੁਖ (ਗੁਣਾਂ ਨੂੰ ਮੁਖ ਰੱਖਣ ਵਾਲੇ) ਨੇ ਲੱਭਣਾ “ਘਟ ਅੰਤਰਿ ਅੰਮ੍ਰਿਤੁ ਰਖਿਓਨੁ ਗੁਰਮੁਖਿ ਕਿਸੈ ਪਿਆਈ॥” ਅਤੇ “ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ॥ ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ॥੨॥” ਫੇਰ ਅਸੀਂ ਕਿਉਂ ਨਹੀਂ ਲੱਭਦੇ। ਇਸਦਾ ਕਾਰਣ ਹੈ ਸਾਨੂੰ ਕਿਸੇ ਨੇ ਗੁਰਮਤਿ ਦਾ ਵਿਸ਼ਾ ਆਤਮ ਖੋਜ ਹੈ ਨਹੀਂ ਸਮਝਾਇਆ। ਸੰਸਾਰ ਵਿੱਚ ਵਿਚਰਣ ਲਈ ਜੋ ਸੰਸਾਰੀ ਵਸਤੂਆਂ ਹਨ ਉਹਨਾਂ ਵਲ ਸਾਡਾ ਸਾਰਾ ਧਿਆਨ ਹੈ। ਆਪਣੀ ਖੋਜ ਕਰਨ ਦਾ ਕਿਸੇ ਨੂੰ ਨਹੀਂ ਪਤਾ। ਅਸੀਂ ਮਾਇਆ ਵਿੱਚ ਇਤਨੇ ਲਿਪਤ ਹਾਂ, ਵਿਕਾਰਾਂ ਵਿੱਚ ਇਤਨੇ ਰੁੱਝੇ ਹੋਏ ਹਾਂ ਕੇ ਅਸੀਂ ਕਦੇ ਸੋਚਿਆ ਹੀ ਨਹੀਂ ਕੇ ਗੁਰਮਤਿ ਗਿਆਨ ਕੀ ਹੈ। ਜੋ ਵੀ ਕੀਤਾ ਸ਼ੋਭਾ ਲਈ ਰਜੋ, ਸਤੋ, ਤਮੋ ਗੁਣਾਂ ਵਿੱਚ ਫਸੇ ਰਹੇ। ਜੇ ਸੇਵਾ ਵੀ ਕੀਤੀ ਤਾਂ ਮਾਇਆ ਦੀ, ਭਗਤੀ ਵੀ ਕੀਤੀ ਤਾਂ ਡਰ ਵਿੱਚ, ਗੁਰਬਾਣੀ ਸਬਦ ਚੌਕੀ ਜਿਸਨੂੰ ਲੋਗ ਕੀਰਤਨ ਆਖਦੇ ਨੇ ਸ਼ਬਦ ਗਾਇਨ, ਇਹ ਵੀ ਹੰਕਾਰ ਵਿੱਚ ਕੀਤਾ। ਸਮਝੇ ਹੀ ਨਹੀਂ ਕੇ ਕੀਰਤਨ ਹੈ ਕੀ।”ਕੀਰਤਨੁ ਅਤੇ ਗੁਣ ਕਿਵੇ ਗਉਣੇ ਹਨ

ਗੁਰਬਾਣੀ ਵਿੱਚ ਇਕ ਸ਼ਬਦ ਆਉਂਦਾ ਹੈ “ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥੨॥ ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ॥ ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ॥੩॥” – ਇਸਦੇ ਅਰਥ ਹਨ ਕੇ ਸਨਾਤਨ ਮਤਿ ਆਖਦੀ ਸੀ ਦੱਖਣ ਵਲ ਹਰਿ ਦਾ ਬਾਸਾ ਹੈ ਮੰਦਰ ਵਿੱਚ, ਅਲਾਹ ਪੱਛਿਮ ਵਲ ਵੱਸਦਾ, ਗੁਰੂ ਸਾਹਿਬ ਨੇ ਆਖਿਆ ਆਪਣੇ ਅੰਦਰ ਵੇਖ ਦੇਰੇ ਅੰਦਰ ਹੀ ਘਟ ਵਿੱਚ ਹੀ ਅੱਲਾਹ, ਰੱਬ, ਹਰਿ, ਰਾਮ ਵੱਸਦਾ। ਹਰਿਮੰਦਰ ਹਰਿ ਦਾ ਮੰਦਰ ਤੇਰਾ ਘਟ ਹੀ ਹੈ ਤੇ ਗਿਆਨ ਨਾਲ ਪ੍ਰਗਟ ਹੋਣਾ। ਬ੍ਰਾਹਮਣ ਭਾਂਤ ਭਾਂਤ ਦੇ ਵਰਤ ਨੇਮ ਕਰਦੇ ਸੀ, ਤੀਰਥ ਕਰਦੇ ਸੀ, ਕਾਜੀ ਗਿਆਰਹ ਮਹੀਨੇ ਅਪਣੀ ਮਨ ਮਰਜੀ ਕਰਦਾ ਤੇ ਇੱਕ ਮਹੀਨੇ ਦਾ ਰਮਾਦਾਨ ਮੰਨਦਾ ਆਖਦੇ ਕੀ ਰੱਬ ਇੱਕੋ ਮਹੀਨੇ ਵਿੱਚ ਹੀ ਮਿਲਦਾ? ਸਾਡੇ ਵੀ ਅੱਜ ਵੀ ਤੀਰਥ ਕਰਦੇ ਨੇ ਕਦੇ ਕਿਸੇ ਗੁਰੂ ਘਰ ਕਦੇ ਕਿੱਸੇ ਤੇ ਮੱਥੇ ਰਗੜਦੇ ਹਨ ਤੇ ਗੁਰਬਾਣੀ ਆਖਦੀ “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥ ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ॥ ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ॥” ਤੀਰਥ ਸ਼ਰਧਾ ਬਾਰੇ ਜਾਨਣ ਲਈ ਪੜ੍ਹੋ “ਸ਼ਰਧਾ, ਕਰਮ, ਤੀਰਥ ਤੇ ਪਰਮੇਸਰ ਪ੍ਰਾਪਤੀ” ਤੇ ਗੁਰਬਾਣੀ ਨਾਮ ਕਿਸਨੂੰ ਆਖਦੀ ਹੈ ਪੜ੍ਹੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਗੁਰਬਾਣੀ ਦਾ ਵਿਸ਼ਾ ਹੈ ਬ੍ਰਹਮ ਗਿਆਨ। ਗੁਰਬਾਣੀ ਵਿੱਚ ਬ੍ਰਹਮ, ਪੂਰਨ ਬ੍ਰਹਮ ਤੇ ਪਾਰਬ੍ਰਹਮ ਵਰਤੇ ਗਏ ਹਨ, ਇਹਨਾਂ ਨੂੰ ਸਮਝੇ ਬਿਨਾਂ ਬ੍ਰਹਮ ਦਾ ਗਿਆਨ ਨਹੀਂ ਹੋਣਾ। ਇਸ ਬਾਰੇ ਵਿਚਾਰ ਪੜ੍ਹੋ “ਬ੍ਰਹਮ, ਬ੍ਰਹਮਾ, ਪਾਰਬ੍ਰਹਮ, ਪੂਰਨਬ੍ਰਹਮ”।

ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਸਮਝਣਾ ਪੈਣਾ ਕੇ ਗੁਰਬਾਣੀ ਸਾਨੂੰ ਕੀ ਸਮਝਾ ਰਹੀ ਹੈ। ਅਨੰਦ ਦੀ ਅਵਸਥਾ ਕੀ ਹੁੰਦੀ ਹੈ। ਮੰਗਣਾ ਕੀ ਹੈ ਪਰਮੇਸਰ ਤੋਂ। ਦੇਣ ਵਾਲਾ ਕੌਣ ਹੈ। ਬਾਣੀ ਦੇ ਅਰਥ ਬਾਣੀ ਵਿੱਚ ਹੀ ਮਿਲਨੇ। ਜਿਵੇਂ ਖੰਡ ਦੀ ਗਲ ਹੁੰਦੀ ਹੈ ਗੁਰਬਾਣੀ ਵਿੱਚ ਕਰਮ ਖੰਡ, ਸਰਮ ਖੰਡ, ਸੱਚ ਖੰਡ ਜਪ ਬਾਣੀ ਵਿੱਚ ਰੋਜ ਹੀ ਪੜ੍ਹਦੇ ਹਾਂ। ਤੇ ਖੰਡ ਹੈ ਕਿੱਥੇ, ਗੁਰਬਾਣੀ ਵਿੱਚ ਹੀ ਇਸਦਾ ਜਵਾਬ ਹੈ “ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ ॥ ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ ॥੧॥” ਤੇ ਜੇ ਬਾਣੀ ਨੂੰ ਨਾ ਵੀਚਾਰੀਏ ਤਾਂ ਫੇਰ ਧਿਆਨ ਬਾਹਰ ਹੀ ਰਹਿਣਾ। ਕਦੇ ਕਿਸੇ ਠੱਗ ਤੋਂ, ਡੇਰੇਦਾਰ ਤੋਂ, ਪ੍ਰਚਾਰਕ ਤੋਂ, ਟੀਕਿਆਂ ਤੋਂ ਪੁੱਛਣਾ ਪੈਣਾ ਤੇ ਉਹ ਸਾਰੇ ਦੱਸਣਗੇ ਆਪਣੀ ਸਮਝ ਨਾਲ। ਜੇ ਗੁਰੂ ਪੂਰਾ ਸਮਰਥ ਹੈ ਤਾਂ ਪੁੱਛੋ ਗੁਰੂ ਤੋਂ। ਤੇ ਬਾਣੀ ਆਖਦੀ ਕੇ ਗਿਆਨ ਗੁਰੂ ਹੈ। ਸਾਡਾ ਭਰੋਸਾ ਕੱਚਾ ਹੈ ਤਾਹੀਂ ਅਸੀਂ ਆਪਣੇ ਤੇ ਗੁਰੂ ਵਿੱਚ ਫਰਕ ਰੱਖਿਆ ਹੋਇਆ ਹੈ ਆਪਣੇ ਤੇ ਗੁਰੂ ਵਿੱਚ ਏਜੈਂਟ ਰੱਖੇ ਹੋਏ ਨੇ। ਬਾਣੀ ਨੂੰ ਆਪ ਵਿਚਾਰੋ। ਬਾਣੀ ਦੇ ਅਰਥ ਬਾਣੀ ਵਿੱਚੋਂ ਹੀ ਖੋਜੋ। ਗੁਰਬਾਣੀ ਆਤਮ ਖੋਜ ਹੈ।