Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਕੀ ਭਗਤ ਨਾਮਦੇਵ ਜੀ ਮੂਰਤੀ ਪੂਜਕ ਸੀ?

ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ॥ ਰਹਾਉ॥ ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ॥੧॥ ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ॥੨॥ ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ॥੩॥ ਹਿੰਦੂ ਅੰਨੑਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥੪॥੩॥੭॥(ਰਾਗੁ ਬਿਲਾਵਲੁ ਗੋਂਡ, ਭਗਤ ਨਾਮਦੇਵ ਜੀ ਮਹਾਰਾਜ, ੮੭੪-੮੭੫)

ਭਗਤ ਨਾਮਦੇਵ ਜੀ ਇਸ ਸ਼ਬਦ ਵਿੱਚ ਬਹੁਤ ਗਹਰੀ ਗਲ ਕਰਦੇ ਪਏ ਨੇ। ਜਦੋ ਉਹਨਾਂ ਨੂੰ ਗਿਆਨ ਗੁਰੂ ਦੇ ਦਰਸ਼ਨ ਹੋਏ ਸੋਝੀ ਪੈ ਗਈ ਗੁਰਮਤਿ ਦੀ ਤਾਂ ਪਾਂਡੇ ਨੂੰ ਸਮਝਾ ਰਹੇ ਨੇ। “ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ॥੧॥” ਕਾਸ਼ੀ ਮਤਿ ਦੀ ਕਥਾਵਾਂ ਵਿੱਚ ਗਾਇਤ੍ਰੀ ਬ੍ਰਹਮੇ ਦੀ ਦੂਸਰੀ ਪਤਨੀ ਸੀ। ਗਾਇਤ੍ਰੀ ਨੂੰ ਸ਼੍ਰਾਪ ਸੀ ਪਿਛਲੇ ਜਨਮ ਵਿੱਚ ਤੇ ਉਹ ਗਾਂ ਦੇ ਰੂਪ ਵਿੱਚ ਲੋਧੇ ਨਾਮ ਦੇ ਇੱਕ ਬੰਦੇ ਦੇ ਖੇਤ ਵਿਚ ਵੜ ਗਈ ਤੇ ਉਸਨੇ ਸੋਟੀ ਮਾਰ ਕੇ ਗਾਇਤ੍ਰੀ ਦੀ ਲੱਤ ਤੋੜ ਦਿੱਤੀ ਜਿਸ ਕਾਰਣ ਉਹ ਲੰਗੜਾ ਕੇ ਤੁਰਦੀ ਸੀ। ਆਖਦੇ ਨੇ ਜੇ ਤੂੰ ਗਾਇਤ੍ਰੀ ਨੂੰ ਪਵਿਤੱਰ ਮੰਨਦਾ ਦੇਵੀ ਮੰਨਦਾਂ ਤਾਂ ਤੇਰੇ ਗ੍ਰੰਥਾਂ ਵਿੱਚ ਆਹ ਕਿਉਂ ਲਿਖਿਆ। 

ਫੇਰ ਆਖਦੇ ਜੇ ਤੂੰ ਮਹਾਦੇਵ ਨੂੰ ਰੱਬ ਮੰਨਦਾਂ ਫੇਰ ਇਹ ਕਿਉਂ ਲਿਖਿਆ ਕੇ ਮਹਾਦੇਵ ਬ੍ਰਾਹਮਣ ਬਣਕੇ ਮੋਦੀ ਦੇ ਘਰੇ ਭੋਜਨ ਖਾਣ ਗਿਆ ਪਰ ਲੂਣ/ਨਮਕ ਜਿਆਦਾ ਹੋਣ ਕਰਕੇ ਗੁੱਸੇ ਵਿੱਚ ਉਸਦਾ ਮੁੰਡਾ ਮਾਰ ਦਿੱਤਾ“ ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ॥੨॥”। ਅੱਜ ਸਾਡੇ ਵਿੱਚ ਵੀ ਕਈ ਸਿੱਖ ਨੇ ਜਿਹੜੇ ਸ਼ਿਵ ਜੀ ਕਾਸ਼ੀ ਮਤਿ ਵਾਲੇ ਮਹਾਦੇਵ ਨੂੰ ਕਹੀ ਜਾਂਦੇ ਜਦਕੇ ਗੁਰਮਤਿ ਵਾਲਾ ਸ਼ਿਵ, ਰਾਮ, ਹਰਿ ਕੌਣ ਹੈ ਨਹੀਂ ਵਿਚਾਰਿਆ। ਦਸਮ ਬਾਣੀ ਵਿੱਚ ਵੀ ਮਹਾਰਾਜ ਆਖਦੇ ਮਹਾ ਮੂੜ੍ਹ ਕਛੁ ਭੇਦ ਨ ਜਾਨਤ॥ ਮਹਾਦੇਵ ਕੋ ਕਹਤ ਸਦਾ ਸਿਵ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥“।

ਫੇਰ ਆਖਦੇ ਤੁਸੀਂ ਰਾਜੇ ਰਾਮ ਨੂੰ ਰਾਮ (ਰਮਿਆ ਹੋਇਆ) ਆਖੀ ਜਾਂਦੇ ਤੇ ਜੇ ਉਹ ਪਰਮੇਸਰ ਹੈ ਤਾਂ ਫੇਰ ਗਿਆਨ ਹੋਣਾ ਚਾਹੀਦਾ ਸੀ ਪਰ ਰਾਵਣ ਦੇ ਕਾਰਣ ਸੀਤਾ ਕਿਉੰ ਗਵਾ ਦਿੱਤੀ। ਅਗਨੀ ਪਰੀਖਿਆ ਕਿਉਂ ਲੈਣੀ ਪਈ“ ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ॥੩॥”

“ਹਿੰਦੂ ਅੰਨੑਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥”

ਫੇਰ ਆਖਦੇ ਹਿੰਦੂ ਅੰਨਾ ਕਿਉਂਕੀ ਗਿਆਨ ਨਹੀੰ ਹੈ ਨਾ ਲੈ ਰਹਿਆ ਨਾ ਗਿਆਨ ਵਲ ਧਿਆਨ ਹੈ। ਵੇਦਾਂ ਤੋਂ ਦੂਰ ਬਸ ਅੱਖਾਂ ਬੰਦ ਕਰ ਪਾਂਡੇ ਦੇ ਮਗਰ ਲੱਗਾ ਤੇ ਮੂਰਤੀ ਪੂਜੀ ਜਾਂਦਾ। ਤੇ ਤੁਰਕੂ ਨੂੰ ਕਾਣਾ ਆਖਿਆ ਕੇ ਤੁਰਕੂ ਅੱਲਾਹ ਦੇ ਵਜੂਦ ਨੂੰ ਤਾ ਮੰਨਦਾ ਹੈ ਇੰਨਾਂ ਗਿਆਨ ਤਾਂ ਹੈ ਪਰ ਮਸੀਤਾਂ ਵਿੱਚ ਲੱਭਦਾ ਸੱਤਵੇਂ ਅਕਾਸ਼ ਤੇ ਅਕਾਲ ਦਾ ਵਾਸ ਲੱਭਦਾ। ਤੇ ਗਿਆਨੀ ਦੋਹਾਂ ਤੋਂ ਸਿਆਣਾ ਕਿਉਂਕੀ ਗਿਆਨੀ ਬੰਦਾ ਪਰਮੇਸਰ ਦੇ ਬਿੰਦ ਨੂੰ (ਗੋਬਿੰਦ) ਨੂੰ ਹਰ ਪਾਸੇ ਵੇਖਦਾ ਤੇ ਰਬ ਨੂੰ ਅੰਦਰ ਲੱਭਦਾ ਗਿਆਨ ਨੂੰ ਸਭ ਤੋਂ ਉਪਰ ਮੰਨਦਾ। ਇੱਧਰ ਉੱਧਰ ਮੂਰਤੀਆਂ ਤੇ ਇਮਾਰਤਾਂ ਤੀਰਥਾਂ ਵਿੱਚ ਨਹੀਂ ਲੱਬਦਾ ਫਿਰਦਾ। ਨਾਮੇ ਨੇ ਉਸਨੂੰ ਸੇਵਿਆ ਹੈ ਜੋ ਇਮਾਰਤਾਂ ਵਿੱਚੋਂ ਨਹੀਂ ਬਲਕੇ ਗਿਆਨ ਵਿੱਚੋਂ ਲੱਬਦਾ।

ਜੇ ਹਜੇ ਵੀ ਜਾਪਦਾ ਉਹ ਮੂਰਤੀ ਪੂਜਕ ਸੀ ਤਾਂ ਉਹਨਾਂ ਦਾ ਸ਼ਬਦ ਵੀਚਾਰੋ “ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੈ ਰੇ॥੧॥ ਰਹਾਉ॥ ਏਕਲ ਮਾਟੀ ਕੁੰਜ ਚੀਟੀ ਭਾਜਨ ਹੈਂ ਬਹੁ ਨਾਨਾ ਰੇ॥ ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ॥੧॥ ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ॥ ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ॥੨॥੩॥(ਰਾਗੁ ਮਾਲੀ ਗਉੜਾ, ਭਗਤ ਨਾਮਦੇਵ ਜੀ ਮਹਾਰਾਜ, ੯੮੮)