ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?
ਨਾਮ ਦੇ ਗੁਰਬਾਣੀ ਵਿੱਚ ਜੋ ਅਰਥ ਸਪਸ਼ਟ ਹੁੰਦਾ ਹੈ ਉਹ ਹੈ “ਹੁਕਮ”, “ਗਿਆਨ ਤੋਂ ਪ੍ਰਾਪਤ ਸੋਝੀ” (awareness)। ਆਦਿ ਬਾਣੀ ਵਿੱਚ “ਤਿਨ ਕੇ ਨਾਮ ਅਨੇਕ ਅਨੰਤ॥”, “ਤੇਰੇ ਨਾਮ ਅਨੇਕਾ ਰੂਪ ਅਨਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ॥੧॥” ਅਤੇ ਦਸਮ ਬਾਣੀ ਵਿੱਚ ਪਾਤਸ਼ਾਹ ਨੇ ਪਰਮੇਸਰ ਨੂੰ “ਨਮਸਤੰ ਅਨਾਮੰ॥” ਕਹ ਕੇ ਸਿੱਧ ਕਰਤਾ ਕੇ ਪਰਮੇਸਰ (ਅਕਾਲ) ਹੁਕਮ ਤੋਂ ਬਾਹਰ ਹੈ ਤੇ ਪਰਮੇਸਰ ਨੂੰ ਇੱਕ ਨਾਮ ਨਾਲ ਸੰਬੋਧਨ ਨਹੀਂ ਕਰ ਸਕਦੇ। ਕੋਈ ਅਕਾਲ ਆਖਦਾ, ਕੋਈ ਪਰਮੇਸਰ, ਕੋਈ ਅੱਲਾਹ, ਕੋਈ ਵਾਹਿਗੁਰੂ, ਕੋਈ ਭਗਵਾਨ ਤੇ ਹੋਰ ਅਨੇਕੋ ਨਾਮ ਨਾਲ ਲੋਗ ਸੰਬੋਧਨ ਕਰਦੇ ਹਨ। ਗੁਰਬਾਣੀ ਆਖਦੀ “ਜੇਤਾ ਕੀਤਾ ਤੇਤਾ ਨਾਉ॥”, ਗੁਰਬਾਣੀ ਵਿੱਚ ਵੀ ਪਰਮੇਸਰ ਨੂੰ ਕਈ ਨਾਮਾਂ ਨਾਲ ਸੰਬੋਧਨ ਕੀਤਾ ਗਿਆ ਹੈ। ਜਿਵੇਂ ਗੁਰਬਾਣੀ ਆਖਦੀ “ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ॥”। ਉਸਦੇ ਨਾਮ (ਹੁਕਮ) ਤੋਂ ਵਾਂਝੀ ਕੋਈ ਥਾਂ ਨਹੀਂ ਹੈ “ਵਿਣੁ ਨਾਵੈ ਨਾਹੀ ਕੋ ਥਾਉ॥”। ਪੂਰੀ ਜਪ ਤੇ ਜਾਪ ਬਾਣੀ ਵਿੱਚ ਪਰਮੇਸਰ ਦੇ ਗੁਣਾਂ ਅਤੇ ਹੁਕਮ ਬਾਰੇ ਸਮਝਾਇਆ ਨਾ ਕੇ ਇੱਕ ਸ਼ਬਦ ਨੂੰ ਨਾਮ ਕਹਿਆ। ਅਸਲ ਵਿੱਚ ਅਸੀਂ ਨਾਮ ਦੇ ਅਰਥ ਹੀ ਨਹੀਂ ਸਮਝਦੇ। ਨਾਮ ਕੇਵਲ ਕਿਸੇ ਨੂੰ ਪੁਕਾਰਨ ਦਾ ਜ਼ਰੀਆ ਮਾਤਰ ਨਹੀਂ ਹੈ। ਜਦੋਂ ਕੋਈ ਆਖੇ ਜਵਾਕ ਵੱਡਾ ਹੋ ਕੇ ਨਾਮ ਰੋਸ਼ਨ ਕਰੇਗਾ ਜਾਂ ਕਿਸੇ ਦਾ ਬੜਾ ਨਾਮ ਹੈ ਤਾਂ ਉਸਦਾ ਅਰਥ ਇਹ ਨਹੀਂ ਕੇ ਕਿਸੇ ਦੇ ਨਾਮ ਦੇ ਅੱਖਰ ਵੱਡੇ ਹੋ ਜਾਣੇ ਜਾਂ ਨਾਮ ਦੀ ਤਖਤੀ ਤੇ ਲਾਈਟਾਂ ਲੱਗ ਜਾਣੀਆਂ। ਜੇ ਕਿਸੇ ਦਾ ਜਵਾਕ ਕਾਲਾ ਹੋਵੇ ਨਾਮ ਗੋਰਾ ਰੱਖਣ ਨਾਲ ਗੋਰਾ ਨਹੀਂ ਹੋ ਜਾਂਦਾ। ਇਹ ਸਮਝਣ ਵਾਲੀ ਗਲ ਹੈ। ਬਾਣੀ ਨੂੰ ਮੰਤਰਾਂ ਵਾਂਗ ਪੜ੍ਹਨ ਦੀ ਥਾਂ ਜੇ ਸਮਝਣ ਲਈ ਪੜ੍ਹਿਆ ਜਾਵੇ ਵਿਚਾਰਿਆ ਜਾਵੇ ਤਾਂ ਇਸਦੀ ਸੋਝੀ ਪ੍ਰਾਪਤ ਹੋਵੇ। ਅੱਜ ਸਿੱਖੀ ਵਿੱਚ ਉਲਝਣ ਪੈਦਾ ਕੀਤੀ ਜਾ ਚੁੱਕੀ ਹੈ ਤੇ ਕਈ ਆਖਦੇ “ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ” ਕਿਸੇ ਨੇ ਨਹੀਂ ਖੋਜਿਆ ਕੇ ਇਹ ਬਾਣੀ ਕਿੱਥੇ ਦਰਜ ਹੈ ਕਿਸਨੇ ਕਹੀ ਤੇ ਕਦੋਂ? ਜੇ ਨਾਨਕ ਨਾਮ ਹੈ ਤਾਂ ਵਾਹਿਗੁਰੂ ਨਾਮ ਕਿਵੇਂ? ਨਾਨਕ ਤੋਂ ਬਾਦ ਵਿਸ਼ਰਾਮ ਹੈ ਤੇ ਕਿਤੇ ਇਹ ਤਾਂ ਨਹੀਂ ਕਹ ਰਹੇ ਕੇ ਨਾਮ (ਸੋਝੀ) ਕਾਰਣ ਚੜ੍ਹਦੀ ਕਲਾ ਸਰਬਤ ਦਾ ਭਲਾ? ਕਿੱਥੇ ਕੱਚੀ ਬਾਣੀ ਕਿੱਥੇ ਗੁਰਮਤਿ ਵਾਲੀ ਬਾਣੀ ਵਰਤੀ ਜਾ ਰਹੀ ਕੋਈ ਪਤਾ ਨਹੀਂ। ਨਾਨਕ ਪਾਤਿਸ਼ਾਹ ਤਾਂ ਆਖ ਰਹੇ ਨੇ “ਨਾਨਕੁ ਵੇਚਾਰਾ ਕਿਆ ਕਹੈ॥ ਸਭੁ ਲੋਕੁ ਸਲਾਹੇ ਏਕਸੈ॥ ਸਿਰੁ ਨਾਨਕ ਲੋਕਾ ਪਾਵ ਹੈ॥ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ॥” ਭਾਵ ਨਾਨਕ ਬਲਿਹਾਰ ਜਾਂਦਾ ਹੈ ਸਿਰ ਤੇਰੇ ਪੈਰਆ ਵਿੱਚ ਰੱਖ ਕੇ ਬਲਿਹਾਰ ਜਾਂਦਾ ਹੈ ਜੇਤੇ (ਜਿਤਨੇ) ਤੇਰੇ ਨਾਮ ਹਨ। ਜਿਹੜੇ ਵੀਰ ਭੈਣਾਂ ਵਾਹਿਗੁਰੂ ਨੂੰ ਨਾਮ ਮੰਨਦੇ ਹਨ ਉਹਨਾਂ ਨੂੰ ਸਮਝਣਾ ਚਾਹੀਦਾ ਕੇ ਵਾਹਿ ਗੁਰੂ ਦੋ ਸ਼ਬਦਾਂ ਦਾ ਮੇਲ ਹੈ ਤੇ ਪਰਮੇਸਰ ਦੀ ਸਿਫ਼ਤ ਹੈ। ਵਾਹਿਗੁਰੂ ਸ਼ਬਦ ਦੀ ਵਰਤੋ ਪਹਿਲੀ ਵਾਰ ਭੱਟਾਂ ਨੇ ਕੀਤੀ ਤੇ ਗੁਰਬਾਣੀ ਵਿੱਚ ੧੪੦੨ ਪੰਨੇ ਤੇ ਪਹਿਲੀ ਵਾਰ ਵਾਹਿਗੁਰੂ ਲਿਖਿਆ ਮਿਲਦਾ। ਭੱਟਾਂ ਤੋਂ ਪਹਿਲਾਂ ਕਿਸੇ ਭਗਤ ਨੇ ਜਾਂ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੀ ਵਰਤੋ ਨਹੀਂ ਕੀਤੀ ਪਰ ਨਾਮ ਦੇ ਬਿਅੰਤ ਗੁਣ ਦੱਸੇ। ਬਾਣੀ ਵਿੱਚ ਪਰਮੇਸਰ ਦੇ ਗੁਣਾਂ ਦੀ ਸਿਫ਼ਤ ਹੋਰ ਕਈ ਪ੍ਰਕਾਰ ਨਾਲ ਹੋਈ ਹੈ ਜਿਵੇਂ ਰਾਮ ਨਾਮ, ਗੋਬਿੰਦ ਨਾਮ, ਨਾਮ ਜਗਦੀਸ, ਹਰਿ ਨਾਮ, ਕਿਰਤਮ ਨਾਮ ਆਦੀ। ਗੁਰਬਾਣੀ ਨਾਮ ਬਾਰੇ ਆਖਦੀ ਹੈ
”ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ॥ ਨਾਮੁ ਵਖਾਣੈ ਸੁਣੇ ਨਾਮੁ ਨਾਮੇ ਬਿਉਹਾਰਾ॥੯॥” – ਜੇ ਉਸਦੀ ਰਜਤ ਹੋਵੇ, ਉਸਦੀ ਮਿਹਰ ਹੋਵੇ ਤਾਂ ਸਤਿ (ਸੱਚ) ਗੁਰੁ (ਗੁਣ) ਅਰਥ ਸੱਚੇ ਦੇ ਗੁਣ ਮਿਲਦੇ ਹਨ ਬੂਝ ਬੀਚਾਰ ਕੀਤਿਆਂ, ਗੁਰ ਦੀ ਸੇਵਾ ਕੀਤਿਆਂ। ਫੇਰ ਨਾਮ (ਸੋਝੀ) ਦੀ ਵਿਆਖਿਆ ਹੋਣੀ, ਨਾਮ (ਸੋਝੀ) ਮਿਲਨੀ ਤੇ ਨਾਮ (ਸੋਝੀ) ਦਾ ਹੀ ਬਿਉਹਾਰ (ਆਚਰਣ) ਹੋਣਾ।
”ਜਪਸਿ ਨਿਰੰਜਨੁ ਰਚਸਿ ਮਨਾ॥ ਕਾਹੇ ਬੋਲਹਿ ਜੋਗੀ ਕਪਟੁ ਘਨਾ॥੧॥” – ਇਹ ਉਪਦੇਸ ਨਾਨਕ ਪਾਤਿਸ਼ਾਹ ਦੁਆਰਾ ਦਿੱਤਾ ਗਿਆ ਹੈ। ਓਨਾ ਅਨੁਸਾਰ ਜੋਗੀ ਅੱਖਰ ਬੋਲਣ ਯਾ ਰਟਣ ਨੂੰ ਨਾਮ ਮੰਨਦਾ ਹੈ। ਇਹ ਸਰਾਸਰ ਕਪਟ ਹੈ। ਬਦਕਿਸਮਤੀ ਨਾਲ ਇਹ ਰਵੈਤ ਸਿਖਾਂ ਨੇ ਭੀ ਅਪਣਾ ਲਈ। ਅਗਰ ਅੱਖਰ ਰਟਣਾ ਗੁਰਮਤਿ ਨੇ ਕਪਟ ਮੰਨਿਆ ਹੈ ਫਿਰ ਅਸੀਂ ਇਸ ਕਪਟ ਨੂੰ ਕਦੋ ਤਿਆਗਣਾ ਹੈ? ਗਿਰਮਤਿ ਵਾਲਾ ਜੋਗੀ ਉਹ ਨਹੀਂ ਜੋ ਰਾਮ ਰਾਮ, ਅੱਲਾਹ ਅੱਲਾਹ, ਜਾਂ ਵਾਹਿਗੁਰੂ ਵਾਹਿਗੁਰੂ ਰੱਟੀ ਜਾਵੇ। ਬਾਣੀ ਵਿੱਚ ਤੀਜੇ ਪਾਤਿਸ਼ਾਹ ਦੀ ਬਾਣੀ ਦਰਜ ਹੈ, ਆਖਦੇ “ਸੋ ਜੋਗੀ ਜੁਗਤਿ ਸੋ ਪਾਏ ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ॥ ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ॥ ਨਾਨਕ ਐਸਾ ਵਿਰਲਾ ਕੋ ਜੋਗੀ ਜਿਸੁ ਘਟਿ ਪਰਗਟੁ ਹੋਇ॥” – ਨਾਮ (ਸੋਝੀ) ਪ੍ਰਾਪਤ ਹੋਣ ਵਾਲੀ ਵਸਤੂ ਹੈ ਗਿਆਨ ਦੁਆਰਾ ਪਰਗਟ ਹੁੰਦੀ ਤੇ ਕੋਈ ਵਿਰਲਾ ਹੀ ਹੈ ਜਿਸ ਨੂੰ ਇਹ ਪ੍ਰਾਪਤ ਹੁੰਦੀ ਹੈ।
ਅੱਜ ਗੁਰਬਾਣੀ ਵਿੱਚੋਂ ਕੁੱਝ ਵੀ ਖੋਜਣਾ ਬਹੁਤ ਆਸਾਨ ਹੈ। ਕਈ ਫੋਨ ਐਪਸ ਹਨ ਜ਼ਿਹਨਾਂ ਨਾਲ ਗੁਰਬਾਣੀ ਵਿੱਚੋਂ ਕਿਸੇ ਸ਼ਬਦ ਬਾਰੇ ਵੀ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ। ਜੇ ਗੁਰਮਤਿ ਵਿਆਕਰਣ ਦਾ ਥੋੜਾ ਬਹੁਤ ਗਿਆਨ ਵੀ ਹੋਵੇ ਤਾਂ ਸਮਝਣਾ ਵੀ ਸੌਖਾ ਹੋ ਜਾਂਦਾ ਹੈ। ਨੀਚੇ ਪਹਿਲਾਂ ਕੁੱਝ ਪੰਕਤੀਆਂ ਹਨ ਗੁਰਬਾਣੀ ਚੋਂ ਉਹਨਾਂ ਨੂੰ ਵੇਖਦੇ ਹਾਂ ਫੇਰ ਵਿਚਾਰ ਕਰਾਂਗੇ ਕੇ ਨਾਮ ਅਤੇ ਜਪ ਕੀ ਹੈ।
ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ॥ – ਗੁਰ ਗਿਆਨ ਪਦਾਰਥ ( ਗੁਰਬਾਣੀ ਵਿਚ ਜੋ ਗਿਆਨ ਹੈ ) ਉਹ ਨਾਮ ਹੈ। “ਦੇਖੌ ਭਾਈ ਗੵਾਨ ਕੀ ਆਈ ਆਂਧੀ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ॥੧॥ ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ॥ ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ॥੧॥” ਗਿਆਨ ਦੀ ਆਂਧੀ ਨੇ ਭਰਮ ਦਾ ਨਾਸ ਕਰਨਾ। ਗਿਆਨ ਦੀ ਆਂਧੀ ਤੋ ਬਾਦ ਜਦ ਭਰਮ ਦਾ ਨਾਸ ਹੋਣਾ ਫੇਰ ਨਾਮ (ਸੋਝੀ) ਦਾ ਅੰਮ੍ਰਿਤ ਜਲ ਵਰਨਾ “ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ॥ ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ॥੨॥੪੩॥“
ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ ॥ (ਮ ੫, ਰਾਗੁ ਸੋਰਠਿ, ੬੪੦)
ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥ (ਮ ੪, ਰਾਗੁ ਸਿਰੀਰਾਗੁ ਵਣਜਾਰਾ, ੮੧)
ਪਉੜੀ॥ ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ॥ ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ॥ ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ॥ ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈਂ॥ ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ॥੪॥(ਮ ੨, ਰਾਗੁ ਸਾਰੰਗ, ੧੨੩੯) – ਗੁਰਮੁਖਿ ਲਈ ਪੂਰੀ ਬਾਣੀ ਹੀ ਨਾਮ ਹੈ।
“ਨਾਮੁ ਨਿਧਾਨੁ ਜਾ ਕੇ ਮਨ ਮਾਹਿ॥ ਤਿਸ ਕਉ ਚਿੰਤਾ ਸੁਪਨੈ ਨਾਹਿ॥੩॥” – ਜੇ ਕਿਸੇ ਵੀ ਪ੍ਰਕਾਰ ਦੀ ਚਿੰਤਾ ਹੈ ਤਾਂ ਹਜੇ ਨਾਮ (ਸੋਝੀ) ਦੀ ਪ੍ਰਾਪਤੀ ਨਹੀਂ ਹੋਈ। ਨਾਮ ਪ੍ਰਾਪਤੀ ਨਾਲ ਪਤਾ ਲੱਗ ਜਾਂਦਾ ਕੇ ਸਬ ਹੁਕਮ ਵਿੱਚ ਹੈ। ਜੋ ਹੋ ਰਹਿਆ ਭਾਣੇ ਵਿੱਚ ਹੈ ਤੇ ਸਾਡੇ ਵੱਸ ਨਹੀਂ ਹੈ। ਨਾਮ ਨਾਲ ਭਰੋਸਾ ਵਧ ਜਾਂਦਾ ਹੈ। ਭਰੋਸੇ ਨਾਲ ਚਿੰਤਾ ਮੁੱਕ ਜਾਂਦੀ ਹੈ।
”ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ॥ ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ॥ ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ॥ ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ॥ ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ॥ ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ॥ ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ॥੬॥”
“ਬਿਨੁ ਜਿਹਵਾ ਜੋ ਜਪੈ ਹਿਆਇ॥ ਕੋਈ ਜਾਣੈ ਕੈਸਾ ਨਾਉ ॥੨॥ ਕਥਨੀ ਬਦਨੀ ਰਹੈ ਨਿਭਰਾਂਤਿ॥ ਸੋ ਬੂਝੈ ਹੋਵੈ ਜਿਸੁ ਦਾਤਿ ॥” – ਭਾਵ: (ਪਰਮੇਸਰ ਦਾ ਸਰੂਪ ਬਿਆਨ ਕਰਨਾ ਤਾਂ ਅਸੰਭਵ ਹੈ, ਪਰ) ਜੇ ਕੋਈ ਮਨੁੱਖ ਵਿਖਾਵਾ ਛੱਡ ਕੇ ਆਪਣੇ ਹਿਰਦੇ ਵਿਚ ਉਸ ਦਾ ਨਾਮ (ਗਿਆਨ/ਸੋਝੀ) ਜਪਦਾ (ਪਛਾਣਦਾ/ਵਿਚਾਰਦਾ) ਰਹੇ ਤਾਂ ਇਹ ਸਮਝ ਲੈਂਦਾ ਹੈ ਕਿ ਉਸ ਪਰਮੇਸਰ ਦਾ ਨਾਮ (ਸੋਝੀ) ਜਪਣ (ਪ੍ਰਾਪਤ ਕਰਨ) ਵਿਚ ਆਨੰਦ ਕਿਹੋ ਜਿਹਾ ਹੈ। ਉਹ ਮਨੁੱਖ (ਚੁੰਚ-ਗਿਆਨਤਾ ਦੀਆਂ ਗੱਲਾਂ) ਕਹਿਣ ਬੋਲਣ ਵਲੋਂ ਰੁਕ ਜਾਂਦਾ ਹੈ। ਇਹ ਉਹੀ ਸਮਝ ਸਕਦਾ ਹੈ ਜਿਸਨੂੰ ਪਰਮੇਸਰ ਵੱਲੋਂ ਇਹ ਦਾਤ ਮਿਲੀ ਹੋਵੇ। ਬਾਕੀ ਕਈ ਧਰਮਾਂ ਵਿੱਚ ਉੱਚੀ ਉੱਚੀ ਚੀਕਾਂ ਮਾਰ ਕੇ ਸਿਰ ਪਟਕ ਕੇ ਰੱਬ ਦਾ ਨਾਮ ਬਾਰ ਬਾਰ ਰਟ ਕੇ ਆਖਦੇ ਰੱਬ ਨੂੰ ਜਪਦੇ (ਪਛਾਣਦੇ) ਪਏ ਹਾਂ ਜਿਵੇਂ ਗੁਰਬਾਣੀ ਆਖਦੀ “ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ॥ ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ॥”।
ਨਾਮ ਧਨ
ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ॥ ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ॥੧॥ ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ॥ ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ॥੧॥ ਰਹਾਉ॥ ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ॥ ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ॥੨॥ ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ॥ ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ॥੩॥ ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ॥ ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ॥੪॥੧॥੭॥੫੮॥(ਰਾਗੁ ਗਉੜੀ, ਭਗਤ ਕਬੀਰ ਜੀ, ੩੩੬)
ਨਾਮ ਧਨ ਦੀ ਪਰਿਭਾਸ਼ਾ ਕਬੀਰ ਜੀ ਨੇ ਦਿੱਤੀ ਹੈ। ਜਿਹੜਾ ਕਿਤੇ ਨਹੀਂ ਜਾਂਦਾ, ਕਦੇ ਗਵਾਚਦਾ ਨਹੀਂ। ਇਸਨੂੰ ਅੱਗ ਨਹੀਂ ਜਲਾ ਸਕਦੀ ਤਸਕਰ ਚੋਰੀ ਨਹੀਂ ਕਰਦਾ। ਇਹ ਹੈ ਗਿਆਨ। ਗੋਬਿੰਦ ਹੈ ਪਰਮੇਸਰ ਦਾ ਬਿੰਦ “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥”।
ਨਾਮ ਪ੍ਰਾਪਤੀ ਕਿਵੇਂ ਹੋਣੀ ?
ਸਤਿਗੁਰੁ ਸਿਖ ਕਉ ਨਾਮ ਧਨੁ ਦੇਇ॥ ਗੁਰ ਕਾ ਸਿਖੁ ਵਡਭਾਗੀ ਹੇ ॥
ਸਤਿਗੁਰੁ ਨੇ ਸਿੱਖ ਨੂੰ ਨਾਮ ਧਨ ਦੇਣਾ ਹੈ, ਇਹ ਕਿਸੇ ਸਾਧ ਦਾ ਕੰਨ ਵਿੱਚ ਫੂਕ ਮਾਰ ਕੇ ਦੇਣ ਨਾਲ ਨਹੀਂ ਮਿਲਣਾ। ਗੁਰ (ਗੁਣਾਂ) ਦਾ ਸਿੱਖ ਵਡਭਾਗੀ ਹੈ ਜਿਸਨੁੰ ਇਹ ਮਿਲਦਾ।
”ਸਬਦਿ ਮੁਆ ਵਿਚਹੁ ਆਪੁ ਗਵਾਇ॥ ਸਤਿਗੁਰੁ ਸੇਵੇ ਤਿਲੁ ਨ ਤਮਾਇ॥ ਨਿਰਭਉ ਦਾਤਾ ਸਦਾ ਮਨਿ ਹੋਇ॥ ਸਚੀ ਬਾਣੀ ਪਾਏ ਭਾਗਿ ਕੋਇ॥੧॥ ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ॥ ਪੂਰੇ ਗੁਰ ਕੈ ਸਬਦਿ ਸਮਾਹਿ॥੧॥ ਰਹਾਉ॥ ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ॥ ਅੰਮ੍ਰਿਤ ਸਬਦਿ ਨਾਮੁ ਵਖਾਣੈ॥ ਸਾਚੀ ਬਾਣੀ ਸੂਚਾ ਹੋਇ॥ ਗੁਣ ਤੇ ਨਾਮੁ ਪਰਾਪਤਿ ਹੋਇ॥੨॥ ਗੁਣ ਅਮੋਲਕ ਪਾਏ ਨ ਜਾਹਿ॥ ਮਨਿ ਨਿਰਮਲ ਸਾਚੈ ਸਬਦਿ ਸਮਾਹਿ॥ ਸੇ ਵਡਭਾਗੀ ਜਿਨੑ ਨਾਮੁ ਧਿਆਇਆ॥ ਸਦਾ ਗੁਣਦਾਤਾ ਮੰਨਿ ਵਸਾਇਆ॥੩॥ ਜੋ ਗੁਣ ਸੰਗ੍ਰਹੈ ਤਿਨੑ ਬਲਿਹਾਰੈ ਜਾਉ॥ ਦਰਿ ਸਾਚੈ ਸਾਚੇ ਗੁਣ ਗਾਉ॥ ਆਪੇ ਦੇਵੈ ਸਹਜਿ ਸੁਭਾਇ॥ ਨਾਨਕ ਕੀਮਤਿ ਕਹਣੁ ਨ ਜਾਇ॥੪॥੨॥੪੧॥(ਮ ੩, ਰਾਗੁ ਆਸਾ, ੩੬੧)” – ਮਹਾਰਾਜ ਆਖਦੇ ਸਬਦ ਦੇ ਦੁਆਰਾ ਜੋ ਮਰ ਜਾਵੇ (ਮੈਂ ਮਾਰ ਦੇਵੇ) ਆਪਾ ਗਵਾ ਦੇਵੇ ਸਤਿਗੁਰ ਦੀ ਸੇਵਾ ਕਰੇ (“ਗੁਰ ਕੀ ਸੇਵਾ ਸਬਦੁ ਵੀਚਾਰੁ॥”) ਅਤੇ ਤਿਲ ਸਮਾਨ ਵੀ ਤਮੋ ਰੋਗ ਨਾ ਹੋਵੇ, ਜਿਸ ਦੇ ਮਨ ਵਿੱਚ ਨਿਰ ਭਉ ਦਾਤਾ ਹੋਵੇ, ਹੁਕਮ ਦੀ ਸੋਝੀ ਹੋਵੇ, ਸੱਚੀ ਬਾਣੀ ਹੋਵੇ ਭਾਗਾਂ ਵਾਲੇ ਕੋਲ। ਗੁਣਾਂ ਦੀ ਵਿਚਾਰ ਕਰਕੇ ਗੁਣ ਸੰਗ੍ਰਹ (ਕੱਠੇ) ਕਰੇ। ਸਬਦੁ (ਹੁਕਮ) ਵਿੱਚ ਸਮਾਇਆ ਹੋਵੇ, ਗੁਣਾਂ ਦਾ ਵਾਪਾਰੀ ਹੋਵੇ ਉਸਨੂੰ ਗੁਣਾਂ ਦੁਆਰਾ ਨਾਮ (ਸੋਝੀ) ਦੀ ਪ੍ਰਾਪਤੀ ਹੋਣੀ। ਉਹੀ ਅੰਮ੍ਰਿਤ (ਸਦੀਵ ਰਹਣ) ਵਾਲੇ ਸਬਦੁ (ਹੁਕਮ) ਦੀ ਨਾਮ (ਸੋਝੀ) ਨਾਲ ਵਖਿਆਣ ਕਰ ਸਕਦਾ ਹੈ।
ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ॥ ਸੋ ਗਿਆਨੁ ਧਿਆਨੁ ਜੋ ਤੁਧੁ ਭਾਈ॥ ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ॥੧॥
ਪਾਤਸ਼ਾਹ ਆਖਦੇ ਨੇ ਕੇ ਨਾਮ (ਹੁਕਮ) ਨੇ ਹੀ ਸਾਰੇ ਆਕਾਸ਼ ਪਾਤਾਲ ਜੀਵ ਜੰਤ ਸਾਜੇ ਨੇ। ਆਹ ਨਿਚਲੀਆਂ ਪੰਕਤੀਆਂ ਤੋ ਸਿੱਧ ਹੁੰਦਾ ਕੇ ਨਾਮ ਹੁਕਮ ਹੈ।
ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਮੰਡ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ॥ ਨਾਮ ਕੇ ਧਾਰੇ ਆਗਾਸ ਪਾਤਾਲ॥ ਨਾਮ ਕੇ ਧਾਰੇ ਸਗਲ ਆਕਾਰ॥ ਨਾਮ ਕੇ ਧਾਰੇ ਪੁਰੀਆ ਸਭ ਭਵਨ॥ ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ॥ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ॥ ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ॥੫॥
“ਹਰਿ ਕਾ ਨਾਮੁ ਕਿਨੈ ਵਿਰਲੈ ਜਾਤਾ॥ ਪੂਰੇ ਗੁਰ ਕੈ ਸਬਦਿ ਪਛਾਤਾ॥” – ਸਬਦ ਦੀ ਪਛਾਣ ਹੁਕਮ ਦੀ ਸੋਝੀ ਕੋਈ ਵਿਰਲਾ ਵਿਚਾਰਦਾ।
“ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥ ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥” – ਸਾਰਾ ਸੰਸਾਰ ਭਰਮ ਦੀ, ਅਗਿਆਨਤਾ ਦੀ ਕਾਮਨਾਵਾਂ ਦੀ ਨੀਂਦ ਸੁੱਤਾ ਪਿਆ ਹੈ। ਤੇ ਜਿਸਨੂੰ ਪਰਮੇਸਰ ਦਾ, ਹਰਿ ਦਾ ਗਿਆਨ, ਤੱਤ ਗਿਆਨ ਪ੍ਰਾਪਤ ਹੋਣਾ ਉਸਨੇ ਹੀ ਜਾਗਣਾ। ਇਹ ਇੱਕ ਸਬਦ ਦੀ ਰੱਟਣ ਬਾਲ ਨਹੀਂ ਹੋਣਾ। “ਨੀਂਦ ਵਿਆਪਿਆ ਕਾਮਿ ਸੰਤਾਪਿਆ ਮੁਖਹੁ ਹਰਿ ਹਰਿ ਕਹਾਵੈ॥ ਬੈਸਨੋ ਨਾਮੁ ਕਰਮ ਹਉ ਜੁਗਤਾ ਤੁਹ ਕੁਟੇ ਕਿਆ ਫਲੁ ਪਾਵੈ॥” – ਮਨ ਦੀ ਬੇਹੋਸ਼ੀ ਯਾ ਅਗਿਆਨਤਾ ਵਾਲੀ ਨੀਂਦ, ਕਿਸੇ ਅੱਖਰ ਰਟਣ ਨਾਲ ਨਹੀਂ ਟੁੱਟ ਸਕਦੀ। ਕੇਵਲ ਓਚੇ ਦਰਜੇ ਦੀ ਲਗਾਤਾਰ ਹੋਣ ਵਾਲੀ ਸਬਦ ਵੀਚਾਰ ਹੀ, ਮਨ ਨੂੰ ਇਸ ਗਹਿਰੀ ਨੀਂਦ ਵਿਚੋਂ ਜਗਾ ਸਕਦੀ ਹੈ।
“ਸੋ ਨਿਹਕਰਮੀ ਜੋ ਸਬਦੁ ਬੀਚਾਰੇ॥ ਅੰਤਰਿ ਤਤੁ ਗਿਆਨਿ ਹਉਮੈ ਮਾਰੇ॥ ਨਾਮੁ ਪਦਾਰਥੁ ਨਉ ਨਿਧਿ ਪਾਏ ਤ੍ਰੈ ਗੁਣ ਮੇਟਿ ਸਮਾਵਣਿਆ॥” – ਨਾਮ (ਪਰਮੇਸਰ ਦਾ ਗਿਆਨ ਤੇ ਹੁਕਮ ਦੀ ਸੋਝੀ) ਤ੍ਰੈ ਗੁਣ ਮਾਇਆ ਖਤਮ ਕਰ ਦਿੰਦੀ ਹੈ।
“ਨਾਨਕ ਨਾਮੁ ਵਸੈ ਘਟ ਅੰਤਰਿ ਜਿਸੁ ਦੇਵੈ ਸੋ ਪਾਵਣਿਆ” “ਨਾਨਕ ਨਾਮੁ ਵਸੈ ਘਟ ਅੰਤਰਿ ਆਪੇ ਵੇਖਿ ਵਿਖਾਲਣਿਆ” “ਨਾਨਕ ਨਾਮੁ ਵਸੈ ਘਟ ਅੰਤਰਿ ਗੁਰ ਕਿਰਪਾ ਤੇ ਪਾਵਣਿਆ”
“ਗੁਰਮੁਖਿ ਹੋਵੈ ਰਾਮ ਨਾਮੁ ਵਖਾਣੈ ਆਪਿ ਤਰੈ ਕੁਲ ਤਾਰੇ॥ ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤਿ ਮਿਲੇ ਪਿਆਰੇ॥” – ਰਾਮ ਨਾਮ ਦਾ ਵਖਿਆਣ ਕਿਵੇਂ ਕਰਨਾ? ਸੋਝੀ ਦਾ ਵਖਿਆਨ ਹੀ ਗੁਰਮਤਿ ਦਾ ਵਿਸ਼ਾ ਹੈ, ਪੂਰੀ ਬਾਣੀ ਹੀ ਨਾਮ ਹੈ ਤਾਹੀਂ ਆਖਿਆ ਗੁਰਬਾਣੀ ਮੈ ਹਰਿ ਨਾਮ ਸਮਾਇਆ।
“ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ॥ ਨਾਮੁ ਨ ਬੂਝਹਿ ਭਰਮਿ ਭੁਲਾਨਾ॥” – ਨਾਮ ਬੂਝਣ ਦਾ ਵਿਸ਼ਾ ਹੈ। ਹੁਕਮ ਦੀ ਸੋਝੀ ਬਾਣੀ ਨੂੰ ਸਮਝ ਕੇ ਮਿਲਨੀ। ਗਿਆਨ ਮਿਲਦਾ ਅਕਾਲ/ਪਰਮੇਸਰ ਦੇ ਗਿਣਾਂ ਦੀ ਵਿਚਾਰ ਕੀਤਿਆਂ “ਗੁਣ ਵੀਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥ ਗੁਣਦਾਤਾ ਵਿਰਲਾ ਸੰਸਾਰਿ॥ ਸਾਚੀ ਕਰਣੀ ਗੁਰ ਵੀਚਾਰਿ॥” ਪਰ ਪੜਨਾ ਸਮਝਣਾ ਔਖਾ ਅਸੀਂ ਆਪ ਖੋਜਣ ਦੀ ਜਗਹ ਲੋਕਾਂ ਤੋਂ ਪੁੱਛਦੇ ਹਾਂ ਕੇ ਸ਼ੋਰਟਕਟ ਦੱਸੋ,ਆਸਾਨ ਤਰੀਕਾ ਦੱਸੋ ਨਾਮ ਪ੍ਰਾਪਤੀ ਦਾ ਤੇ ਅਗਲਾ ਵੀ ਕੰਨ ਵਿੱਚ ਫੂਕ ਮਾਰ ਦਿੰਦਾ ਕੁਝ ਵੀ ਅਗੜਮ ਬਗੜਮ ਬੋਲ ਦਿੰਦਾ, ਇਹੀ ਸਾਡੀ ਪਹਿਲੀ ਗਲਤੀ ਹੈ ਕੇ ਅਸੀਂ ਬਾਣੀ ਆਪ ਨਹੀਂ ਪੜਦੇ ਤੇ ਵਿਚਾਰਦੇ ਤੇ ਦੂਜਿਆਂ ਤੇ ਟੇਕ ਰਖਦੇ ਹਾਂ ਆਪ ਸਮਝਣ ਦੀ ਥਾਂ ਤੇ। ਬਾਣੀ ਆਖਦੀ “ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥”। ਨੀਚੇ ਵਿਚਾਰਣ ਲਈ ਕਈ ਉਦਾਹਰਣ ਦਿੱਤੇ ਹਨ ਗੁਰਬਾਣੀ ਵਿੱਚੋਂ। ਇਹਨਾਂ ਤੇ ਵਿਚਾਰ ਵੀ ਕਰਾਂਗੇ।
ਨਾਨਕ ਕੀ ਬੇਨਤੀਆ ਕਰਿ ਕਿਰਪਾ ਦੀਜੈ ਨਾਮੁ॥ ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ॥੧॥ (ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪, ਲ੧੩੩)
“ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥੧॥” – ਰਾਮ ਰਾਜਾ ਹੈ ਦਰਗਾਹ ਦਾ ਰਮਿਆ ਹੋਇਆ ਹੈ ਪਰਮੇਸਰ ਦੇ ਗੁਣਾਂ ਵਿੱਚ। ਇਹ ਦਸ਼ਰਥ ਦਾ ਪੁੱਤਰ ਨਹੀਂ ਪਰੰਤੂ ਘਟ ਘਟ ਵਿੱਚ ਵਸਣ ਵਾਲੀ ਜੋਤ ਹੈ। ਇਸਦਾ ਨਾਮੁ (ਸੋਝੀ) ਬ੍ਰਹਮ ਦਾ ਗਿਆਨ ਹੈ।
“ਰਾਮ ਨਾਮੁ ਸਾਧਸੰਗਿ ਬੀਚਾਰਾ” – ਰਾਮ ਨਾਮ ਦੀ ਵਿਚਾਰ ਸਾਧ ਸੰਗਤ ਨਾਲ ਹੋਣੀ। ਸਾਧ ਗੁਰਮਤਿ ਉਸਨੂੰ ਮਨਦੀ ਜਿਸਨੇ ਮਨ ਸਾਧ ਲਿੱਤਾ ਹੋਵੇ। ਸਾਧ ਬਾਹਰ ਨਹੀਂ ਹੁੰਦੇ “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥”
“ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ॥ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਲਗੁਰਮਤੀ ਮੰਨਿ ਵਸਾਵਣਿਆ॥”
“ਬਿਨੁ ਗੁਰ ਨਾਮੁ ਨ ਪਾਇਆ ਜਾਇ॥” – ਬਿਨਾਂ ਪਰਮੇਸਰ ਦੇ ਗੁਰ (ਗੁਣ) ਨੂੰ ਉਜਾਗਰ ਕੀਤੇ ਨਾਮ (ਗੁਰਮਤਿ ਗਿਆਨ ਤੋਂ ਸੋਝੀ) ਪ੍ਰਾਪਤ ਨਹੀਂ ਕੀਤਾ ਜਾ ਸਕਦਾ।
“ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ॥ ਦੂਜਾ ਭਰਮੁ ਗੁਰ ਸਬਦਿ ਜਲਾਏ॥ ਕਾਇਆ ਅੰਦਰਿ ਵਣਜੁ ਕਰੇ ਵਾਪਾਰਾ ਨਾਮੁ ਨਿਧਾਨੁ ਸਚੁ ਪਾਵਣਿਆ॥੬॥”
“ਨਾਵੈ ਜੇਵਡੁ ਹੋਰੁ ਧਨੁ ਨਾਹੀ ਕੋਇ॥ ਜਿਸ ਨੋ ਬਖਸੇ ਸਾਚਾ ਸੋਇ॥ ਪੂਰੈ ਸਬਦਿ ਮੰਨਿ ਵਸਾਏ॥ ਨਾਨਕ ਨਾਮਿ ਰਤੇ ਸੁਖੁ ਪਾਏ॥” – ਨਾਮ (ਗੁਰਮਤਿ ਦੀ ਸੋਝੀ) ਧਨ ਬਖਸ਼ੇ ਤੇ ਮਿਲਣਾ ਜੋਰ ਲਾ ਕੇ ਨਹੀਂ ਲਿਆ ਜਾ ਸਕਦਾ।
“ਤੇਰੀਆ ਖਾਣੀ ਤੇਰੀਆ ਬਾਣੀ॥ ਬਿਨੁ ਨਾਵੈ ਸਭ ਭਰਮਿ ਭੁਲਾਣੀ॥ ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ ॥੧॥” – ਗੁਰ ਸੇਵਾ ਨਾਲ ਨਾਮੁ ਪਾਇਆ ਜਾਣਾ ਤੇ “ਗੁਰ ਕੀ ਸੇਵਾ ਸਬਦੁ ਵੀਚਾਰੁ॥” ਨੂੰ ਆਖਿਆ।
“ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥” – ਸਤਿ (ਪਰਮੇਸਰ) ਗੁਰ (ਗੁਣ) ਨੇ ਨਾਮ ਬੁਝਾਇਆ (ਸਮਝਾਇਆ) ਗਿਆਨ ਦਿੱਤਾ
“ਸਤਿਗੁਰੁ ਮਿਲਿਆ ਜਾਣੀਐ॥ ਜਿਤੁ ਮਿਲਿਐ ਨਾਮੁ ਵਖਾਣੀਐ॥”
“ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ॥ ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ॥ ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ॥ ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ॥”
“ਚਰਣ ਕਮਲ ਜਨ ਕਾ ਆਧਾਰੋ॥ ਆਠ ਪਹਰ ਰਾਮ ਨਾਮੁ ਵਾਪਾਰੋ॥ ਸਹਜ ਅਨਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ॥੪॥੩੬॥੪੩॥” – ਆਠ ਪਹਿਰ ਨਾਮ ਦਾ ਵਾਪਾਰ ਕਿਵੇਂ ਕਰਨਾ? ਗੁਰਮਤਿ ਗਿਆਨ ਚਰਚਾ ਅਤੇ ਹੁਕਮ ਦੀ ਸੋਝੀ ਨਾਲ।
“ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ॥” “ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ॥” “ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ॥” “ਨਾਨਕ ਬਿਨੁ ਸਤਿਗੁਰ ਨਾਉ ਨ ਪਾਈਐ ਜੇ ਸਉ ਲੋਚੈ ਕੋਈ॥” – ਨਾਮ ਪਦਾਰਥ ਮਿਲਨਾ ਸੌਖਾ?
“ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ” – ਜਿਨਾਂ ਗੁਰਮੁਖਾਂ ਨੂੰ ਗੁਰਮਤਿ ਗਿਆਨ ਦਾ ਚਾਨਣ ਹੁੰਦਾ ਉਹਨਾਂ ਦੇ ਭਾਗ ਵਡੇ ਨੇ।
“ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ॥” “ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ” – ਨਾਮ (ਗਿਆਨ / ਹੁਕਮ ਦੀ ਸੋਝੀ) ਪ੍ਰਾਪਤ ਹੋਣ ਤੇ ਮਨ ਤਨ ਸੀਤਲ ਹੁੰਦਾ। ਨਿਮਖ ਏਕ ਹਰਿ ਨਾਮ ਦੇ ਅਰਥ ਭਾਵੇ। ਥੋੜਾ ਜਹਿਆ ਹੀ ਹਰਿ ਦਾ ਗਿਆਨ ਹਰਿ ਦੀ ਸੋਝੀ ਬਖ਼ਸ਼ ਜਿਸ ਨਾਲ ਮੇਰਾ ਮਨ ਅਤੇ ਤਨ ਦੋਵੇਂ ਸੀਤਲ ਹੋਣ।
“ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ॥”
“ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ” – ਨਾਮੁ (ਗੁਰਮਤਿ ਗਿਆਨ) ਤੋ ਮਿਲੇ ਆਚਰਣ ਵਿੱਚ ਰਹਿਣਾ ਹੁਕਮ ਵਿੱਚ ਰਹਿਣਾ।
“ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ” – ਗੁਰਬਾਣੀ ਗਿਆਨ ਦੀ ਪ੍ਰਾਪਤੀ ਪਰਮੇਸਰ ਦੇ ਗੁਰ (ਗੁਣਾਂ) ਦੀ ਵੀਚਾਰ ਤੋ ਹੋਣੀ।
“ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ॥” “ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ॥” “ਸਹਜੇ ਹਰਿ ਨਾਮੁ ਮਨਿ ਸਿਆ ਸਚੀ ਕਾਰ ਕਮਾਇ॥”
“ਨਾਮ ਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ॥” ਨਾਮ ਦੀ ਰਜਾਦੁ (ਸਹਿਜਾਦਾ) ਆਉਣ ਤੇ ਅਰਥ ਸੋਝੀ ਮਿਲਣ ਤੇ ਕਲਪਨਾ ਦੇ ਯੁਗ ਵਿੱਚ। ਪਰ ਜੇ ਨਾਮ ਨਹੀਂ ਲਿਆ ਤਾਂ ਇਸਨੂੰ ਕਿਰਪਾ ਦਾ ਕਪੜਾ ਨਹੀਂ ਮਿਲੇਗਾ। “ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ॥” ਜਿਸ ਤਰਾਂ ਦਾ ਹੁਕਮ ਇਸਦੇ ਹੋਵੇਗਾ ਕਰਤੇ ਦਾ ਓਹੀ ਵਸਤੂ ਇਸਨੂੰ ਮਿਲੇਗੀ।” ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ॥੧॥ਸਿਰੀਰਾਗੁ ਪਹਰੇ (ਮ: ੧) – ੭੫” ਗੁਰ ਨਾਨਕ ਦੇਵ ਜੀ ਫੁਰਮਾ ਰਹੇ ਨੇ ਕਿ ਜਿੰਦਗੀ ਦੀ ਸ਼ੁਰਆਤ ਲਈ ਜੀਵ ਗਰਭ ਵਿੱਚ ਆਇਆ।
ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ॥ ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ॥੧੬੪॥ (੧੩੭੩)
ਜਦੋਂ ਜੀਵ ਮੁਕਤਿ ਨੂੰ ਪ੍ਰਾਪਤ ਹੁੰਦਾ ਉਹ ਸਵਾ ਲੱਖ ਵਿਕਾਰਾਂ ਨਾਲ ਲੜ ਰਿਹਾ ਹੁੰਦਾ। ਫ਼ਿਰ ਜੋਤਿ ਸਬਦ ਵਿਚ ਸਮਾ ਜਾਂਦੀ। ਕਬੀਰ ਜੀ ਨੇ ਏਕ ਅਤੇ ਇਕ ਦੋਨੋ ਸ਼ਬਦ ਕੱਠੇ ਵਰਤੇ ਨੇ ਤੇ ਜੇ ਅਸਲ ਗਲ ਸਮਝਣੀ ਹੈ ਤੇ ਇਕ ਅਤੇ ਏਕ ਦਾ ਫਰਕ ਸਮਝਣਾ ਜਰੂਰੀ ਹੈ।
ਇਕ = ਜੋਤਿ (ਅੰਦਰਲਾ ਗੁਰ/ ਆਤਮਰਾਮ)
ਏਕ = ਇਕੋ ਜਿਹੀਆਂ ਜੋਤਾਂ ( ਸਬਦ ਗੁਰੂ /ਪਰਮੇਸਰ / ਹੁਕਮ)
ਹਰ ਘਟ ਅੰਦਰਲਾ ਰਾਮ ਵੱਖਰਾ ਵਿਚਰ ਰਿਹਾ ਇਸ ਲਈ ਇਕ ਵਰਤਿਆ, ਸੰਤ ਸਮੂਹ ਏਕ ਮਤੀ ਕੇ ਹੁੰਦੇ ਨੇ ਕਲੋਨ ਹੁੰਦੇ ਇਸ ਲਈ ਏਕ ਵਰਤਿਆ।
ਗੁਰਬਾਣੀ ਦਾ ਫੁਰਮਾਨ ਹੈ “ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ॥(ਰਾਗੁ ਰਾਮਕਲੀ, ਮ ੩, ੯੧੯)” ਤੇ ਜੇ ਵਾਹਿ ਗੁਰੂ ਨਾਮ ਹੋਵੇ ਤਾਂ ਵੇਦਾਂ ਵਿੱਚ ਲਿਖਿਆ ਮਿਲਣਾ ਚਾਹੀਦਾ। ਜੇ ਨਾਮ ਨੂੰ ਗਿਆਨ ਹੁਕਮ ਦੀ ਸੋਝੀ ਮੰਨ ਲਈਏ ਤਾਂ ਇਹ ਬਾਣੀ ਦੇ ਅਰਥ ਸਹੀ ਬਣਦੇ।
ਫੇਰ ਵਾਹਿਗੁਰੂ ਵਾਹਿਗੁਰੂ ਰੱਟਣ ਕਿੱਥੋਂ ਆਇਆ। ਇਹ ਹਿੰਦੂ ਮਤ ਵਿੱਚ ਰਾਮ ਰਾਮ ਰੱਟਣਾ ਤੇ ਸੂਫੀ਼ ਮਤ ਵਿੱਚ ਇੱਕ ਸ਼ਬਦ ਨੂੰ ਬਾਰ ਬਾਰ ਰੱਟਣ ਦਾ ਚਲਨ ਹੈ। ਪਾਤਸ਼ਾਹ ਸਪਸ਼ਟ ਕਰਦੇ ਨੇ।
ਤਾਪ ਕੇ ਸਹੇ ਤੇ ਜੋ ਪੈ ਪਾਈਐ ਅਤਾਪ ਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈਂ॥ ਜਾਪ ਕੇ ਕੀਏ ਤੇ ਜੋ ਪੈ ਪਾਯਤ ਅਜਾਪ ਦੇਵ ਪੂਦਨਾ ਸਦੀਵ ਤੁਹੀਂ ਤੁਹੀਂ ਉਚਰਤ ਹੈਂ॥ (ਸ੍ਰੀ ਦਸਮ ਗ੍ਰੰਥ ਸਾਹਿਬ ਜੀ, ੧੫)
ਸ਼ਰੀਰ ਨੂੰ ਕਸ਼ਟ ਦੇ ਕੇ ਅਗਰ ਅਤਾਪ ਨਾਥ (ਪਾਰਬ੍ਰਹਮ ਜੋ ਤਿਨ ਲੌਕ ਦੇ ਤਾਪਾ ਤੌ ਪਰੇ ਹੈ) ਓਹ ਨਾਥ ਮਿਲਦਾ ਹੋਵੇ ਜਿਸ ਦੇ ਹੁਕਮ ਦੀ ਨਥ ਹਰਿ ਘਟ ਪਾਈ ਹੋਇ ਏ ਤਾਂ ਕਿੰਨੇ ਹੀ ਜਖਮੀ ਇਨਸਾਨ ਸਰੀਰ ਚ ਕਿਨਾ ਦਰਦ ਭੋਗਦੇ ਹਨ। ਏਥੇ ਦਸਵੇ ਪਾਤਸਾਹ “ਜੋਗ ਮਤਿ” ਅਤੇ ਇਸਲਾਮ ਦੇ “ਸ਼ੀਆ” ਜੋ ਸਰੀਰਕ ਕਸਟ ਆਪਣੇ ਆਪ ਨੂੰ ਦਿੰਦੇ ਹਨ ਓਹਨਾਂ ਵਲ ਇਸ਼ਾਰਾ ਮਾਤਰ ਗ਼ਲ ਕੇਹਿ ਕਿ ਇਹਨਾ ਨੂ ਮੂਰਖ ਦਸ ਰਹੇ ਨੇ। ਜੇ ਸਰੀਰਕ ਕਸਟ ਦੇਣ ਨਾਲ ਪ੍ਰਮੇਸਰ ਅਪਣੇ ਮੂਲ ਦੇ ਦਰਸਨ ਹੁੰਦੇ ਹੋਣ ਤਾਂ ਏਨੇ ਗਿਆਨ ਦੇ ਗ੍ਰੰਥ ਲਿਖਣ ਦੀ ਕੀ ਲੋੜ ਸੀ
“ਜਾਪ ਕੇ ਕੀਏ ਤੇ ਜੋ ਪੈ ਪਾਯਤ ਅਜਾਪ ਦੇਵ“
ਜਾਪ ਦਾ ਅਰਥ ਵੈਸੇ ਸਮਝਣਾ ਹੁੰਦਾ ਹੈ ਪਰ ਆਮ ਪਰਚਾਰ ਕੀਤਾ ਜਾ ਰਹਿਆ ਹੈ ਮਾਲਾ ਫੇਰਨੀ ਜਾਂ ਵਾਹਿਗੁਰੂ ਵਾਹਿਗੁਰੂ ਰੱਟੀ ਜਾਣਾ…ਰਾਮ ਰਾਮ..ਹਰੀ ਹਰੀ…ਇਹ ਜਾਪ ਨਹੀਂ ਤੋਤਾ ਰਟਣ ਹੈ…ਉਹ ਪ੍ਰਮੇਸਰ ਦੀ ਸੋਝੀ ਕਰਵਾਉਣ ਵਾਲਾ ਅਜਾਪ ਦੇਵ ਹੈ ਜਿਵੇਂ ਸਾਡੇ ਕੋਲ ਗੁਰਬਾਣੀ ਹੈ ਜਿਸ ਨੁੰ ਸਮਝ ਕਿ ਓਹ ਅਜਪ (ਸੋਝਿ) ਮਿਲਨੀ ਹੈ ਜੋ ਸੰਸਾਰੀ ਬੁੱਧੀ ਦੀ ਪਹੁੰਚ ਤੋਂ ਵੀ ਪਰੇ ਹੈ ਸਮਝਣ ਤੋਂ ਪਰੇ ਅਜਾਪ ਹੈ, ਅਜਪਾ ਜਾਪ ਹੈ ਉਹ।
ਸਾਰੀ ਉਮਰ ਕਿਸੇ ਇੱਕ ਅੱਖਰ ਦੇ ਰਟਣ ਨਾਲ ਅਗਰ ਪ੍ਰਮੇਸਰ ਮਿਲਦਾ ਹੋਵੇ ਤਾਂ “ਪੂਦਨਾ ਸਦੀਵ ਤੁਹੀਂ ਤੁਹੀਂ ਉਚਰਤ ਹੈਂ‘” ਪੂਦਨਾ ਨਾਮੀ ਜੀਵ ਹਮੇਸ਼ਾਂ ਤੂੰ-ਹੀ, ਤੂੰ-ਹੀ ਉਚਰਦਾ ਹੈ। ਫਿਰ ਤੇ ਤੋਤਾ ਰਟਣ ਵਾਲਿਆਂ ਤੌ ਪੇਹਲਾ ਪ੍ਰਮੇਸਰ ਪੂਦਨੇ ਨੂ ਮਿਲਣਾ ਚਾਹੀਦਾ ਹੈ, ਦਸਮ ਪਾਤਸ਼ਾਹ ਉਦਾਹਰਣ ਦੇ ਕੇ ਗ਼ਲ ਸਮਝਾ ਰਹੇ ਨੇ। ਇਹੀ ਗਲ ਆਦਿ ਬਾਣੀ ਵਿੱਚ ਵੀ ਦੱਸੀ ਹੈ “ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥” ਸਾਨੂੰ ਆਸੇਸ ਹੈ ਪਹਿਚਾਨ ਕਰਣ ਦਾ। ਜਪ ਹੁੰਦਾ ਪਛਾਣ ਕਰਨਾ “ਐਸਾ ਗਿਆਨੁ ਜਪਹੁ ਮਨ ਮੇਰੇ॥ ਹੋਵਹੁ ਚਾਕਰ ਸਾਚੇ ਕੇਰੇ॥੧॥ ( ਰਾਗੁ ਸੂਹੀ ਮਹਲਾ ੧ ਘਰੁ ੨, ੭੨੮)” ਨਹੀਂ ਤਾਂ ਜਪ ਤੇ ਜਾਪ ਬਾਣੀ ਵਿੱਚ ਇੱਕੋ ਅੱਖਰ ਬਾਰ ਬਾਰ ਲਿਖਿਆ ਹੋਣਾ ਸੀ ਪਰਮੇਸਰ ਦੇ ਗੁਣਾਂ ਦੇ ਵਰਣਨ ਦੀ ਥਾਂ। ਜੇ ਬਾਣੀ ਆਖਦੀ ਰਾਮੁ ਰਾਮੁ ਕਰਨ ਨਾਲ ਰਾਮ ਨਹੀਂ ਮਿਲਣਾ ਫੇਰ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਵਾਹਿਗੁਰੂ ਵੀ ਨਹੀਂ ਮਿਲ ਸਕਦਾ। ਸਾਡੇ ਵਿਛ ਕਈ ਸਨਾਤਨੀ ਸਿੱਖ ਬਣੇ ਪਰ ਬਿਨਾ ਬਾਣੀ ਪੜ੍ਹੇ ਸਮਝੇ ਕਈ ਧਾਰਨਾਵਾਂ ਨਾਲ ਲੈ ਕੇ ਆਏ।
“ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ॥੨॥ (ਭਗਤ ਕਬੀਰ ਜੀ, ਰਾਗੁ ਸੋਰਠ, ੬੫੪)”। ਕੋਈ ਨਾਦ ਵਜਾ ਕੇ ਪਰਮੇਸਰ ਨੂੰ ਪੁਕਾਰ ਰਹਿਆ, ਕੋਈ ਧੂਣੀ ਬਾਲ ਕੇ, ਕੋਈ ਪੁੱਠਾ ਲਟਕ ਕੇ, ਕੋਈ ਇੱਕ ਪੈਰ ਤੇ ਖੜਾ ਹੋਕੇ, ਕੋਈ ਬੇਦ ਪੜ੍ਹ ਪੜ੍ਹ ਕੇ ਸੋਚਦਾ ਰੱਬ ਮਿਲ ਜਾਣਾ “ਜਿਨੈ ਬੇਦ ਪਠਿਓ ਸੁ ਬੇਦੀ ਕਹਾਏ॥”। ਸਬਦੀ ਹੁੰਦੇ ਜਿਹੜੇ ਰਾਮ ਰਾਮ ਅੱਲਾਹ ਅੱਲਾਹ ਕਰੀ ਜਾਂਦੇ, ਕਈ ਮੌਨ ਧਾਰਣ ਕਰਕੇ ਧਿਆਨ ਲੌਂਦੇ। ਮਹਾਰਾਜ ਕਹਿੰਦੇ ਸਬਨੇ ਜਮਾਂ ਦੇ ਪਟੇ ਲਿਖਾਏ ਨੇ ਅਰਥ ਉਹਨਾਂ ਬਾਰ ਬਾਰ ਜਨਮ ਲੈ ਕੇ ਦੁੱਖ ਭੋਗਣੇ ਨੇ। ਇਹ ਸਨਾਤਨ ਮੱਤ ਹੈ ਕੇ ਬਾਰ ਬਾਰ ਪਰਮੇਸਰ ਦਾ ਨਾ ਲੈਣ ਤੇ ਪਰਮੇਸਰ ਪ੍ਰਾਪਤੀ ਹੋ ਜਾਂਦੀ। ਗੁਰਮਤਿ ਇਸਨੂੰ ਨਹੀਂ ਮੰਨਦੀੱ। ਜਿਸ ਨੂੰ ਉੱਚੀ ਉੱਚੀ ਵਾਜਾਂ ਮਾਰ ਕੇ ਰਾਮ ਰਾਮ, ਵਾਹਿਗੁਰੂ ਵਾਹਿਗੁਰੂ ਜਾਂ ਅੱਲਾਹ ਅੱਲਾਹ ਪੁਕਾਰਦੇ ਹੋਂ ਉਹ ਤਾਂ ਦੁਲ ਵਿੱਚ ਹੀ ਬੈਠਾ “ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ॥ ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ॥”
ਸਾਨੂੰ ਨਾਮ (ਗੁਰਮਤਿ ਗਿਆਨ ਹੁਕਮ ਦੀ ਸੋਝੀ) ਨੂੰ ਜਾਪ ਕੇ (ਪਹਿਚਾਨ ਕੇ) ਫੇਰ ਜਪ (ਚੇਤੇ) ਕਰਕੇ ਸਾਚੇ ਦਾ ਚਾਕਰ ਬਣਨਾ ਹੈ।
“ਡੂਬੇ ਨਰਕ ਧਾਰ ਮੂੜ੍ਹ ਗਿਆਨ ਕੇ ਬਿਨਾ ਬਿਚਾਰ ਭਾਵਨਾ ਬਿਹੀਨ ਕੈਸੇ ਗਿਆਨ ਕੋ ਬਿਚਾਰ ਹੀਂ ॥੧੩॥੮੩॥”
“ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ॥ ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ॥” – ਕਬੀਰ ਜੀ ਆਖਦੇ ਰਾਮ ਦੇ ਨਾਮ (ਸੋਝੀ) ਤੋਂ ਵਾਂਝਾ ਇਹ ਸਾਰਾ ਸੰਸਾਰ ਹੀ ਅੰਨਾ ਹੈ। ਅੰਨਾ ਇੱਥੇ ਅਲੰਕਾਰ ਹੈ ਜਿਸਦਾ ਅਰਥ ਅੱਖਾਂ ਤੋ ਅੰਨਾ ਨਹੀਂ ਸੋਝੀ ਤੋਂ ਅੰਨਾ ਹੋਣਾ ਹੈ। ਜਿਸਨੇ ਆਪਣੇ ਆਪ ਨੂੰ ਰਾਮ (ਰਮਿਆ ਹੋਇਆ) ਪਰਵਾਨ ਨਹੀਂ ਕੀਤਾ ਉਸਦਾ ਗਿਆਨ ਲੈਣਾ ਧਿਆਨ ਲੌਣਾ ਉਪਦੇਸ਼ ਸੁਣਨਾ ਗਾਉਣਾ ਵਿਅਰਥ ਹੈ ਦੁਨਿਆ ਦਿਖਾਵਾ ਧੰਧਾ ਮਾਤਰ ਹੈ।
ਸੇਵਾ ਕੀ ਹੈ?
ਤੋਤਾ ਰੱਟਣ ਨੂੰ ਸੇਵਾ ਮੰਨਦੇ ਨੇ ਕਈ ਵੀਰ, ਪਰ ਬਾਣੀ ਆਖਦੀ “ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ ॥੭॥(ਰਾਗੁ ਗਉੜੀ, ਮ ੧, ੨੨੩)” ਬਿਨਾਂ ਵਿਚਾਰ ਕੀਤਿਆਂ ਪਰਮੇਸਰ ਦੇ ਗੁਣ ਹੁਕਮ ਦੀ ਸੋਝੀ ਪ੍ਰਾਪਤ ਨਹੀਂ ਹੁੰਦੀ। ਤੇ ਕਈ ਆਖਦੇ ਨੇ ਪਰਮੇਸਰ ਨੂੰ ਪੁਕਾਰਣ ਨਾਲ ਉਹ ਖੁਸ਼ ਹੁੰਦਾ। ਬਾਣੀ ਆਖਦੀ ਉਹ ਸਚ ਦੇ ਮਾਰਗ ਤੇ ਚੱਲਣ ਨਾਲ ਖੁਸ਼ ਹੁੰਦਾ। ਜੇ ਕਿਸੇ ਵਸਤੂ ਨੂੰ ਪੁਕਾਰਣ ਨਾਲ ਉਹ ਵਸਤੂ ਮਿਲ ਜਾਂਦੀ ਫੇਰ ਜਵਾਕ ਸਕੂਲ ਜਾ ਕੇ ਪੜ੍ਹਾਈ ਕਰਨ ਦੀ ਥਾਂ ਵਿਗਿਆਨ ਵਿਗਿਆਨ, ਗੁਰਮੁਖੀ ਗੁਰਮੁਖੀ, ਗਣਿਤ ਗਣਿਤ ਕਰਨ ਲੱਗ ਜਾਣ। ਕਿਸਾਨ ਸਾਰੇ ਅਨਾਜ ਅਨਾਜ ਰੱਟਣ ਲਗ ਜਾਣ। ਇਹ ਸਾਰੀਆਂ ਸਤੂਆਂ ਨਾਮ ਤੋ ਛੋਟੀਆਂ ਹਨ, ਜੇ ਵਾਹਿ ਗੁਰੂ ਵਾਹੁਿਗੁਰੂ ਰੱਟਣ ਨਾਲ ਵਾਹਿ ਗੁਰੂ ਮਿਲਦਾ ਹੈ ਤਾਂ ਇਹ ਵੀ ਮਿਲਣੀਆਂ ਚਾਹੀਦੀਆਂ। ਕੀ ਉਹਨਾਂ ਨੂੰ ਇੱਕ ਸ਼ਬਦ ਰੱਟਣ ਨਾਲ ਪ੍ਰਾਪਤੀ ਹੋ ਸਕਦੀ ਫੇਰ ਜੇ ਨਹੀਂ ਤਾਂ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਪਰਮੇਸਰ ਪ੍ਰਾਪਤੀ ਕਿਵੇਂ ਹੋ ਸਕਦੀ। ਅਸਲ ਗਲ ਇਹ ਹੈ ਕੇ ਗਿਆਨ ਨੂੰ ਪ੍ਰਾਪਤ ਕਰਨ ਸਮਝਣ ਲਈ ਮਿਹਨਤ ਲਗਦੀ। ਰੱਟਣ ਸੌਖਾ। ਨਾਲੇ ਜੇ ਲੋਕਾਂ ਨੂੰ ਗਿਆਨ ਹੋ ਜਾਵੇ ਹੁਕਮ ਦੀ ਸੋਝੀ ਹੋ ਜਾਵੇ ਤਾਂ ਕਈਆਂ ਦੀ ਦੁਕਾਨ ਬੰਦ ਹੁੰਦੀ। ਕਈ ਤਾਂ ਵੀਰ ਭੁਲੇਖੇ ਵਿੱਚ ਨੇ। ਕਿਸੇ ਨੇ ਦੱਸਿਆ ਬਸ ਉਹੀ ਅੱਗੇ ਦੱਸੀ ਜਾਂਦੇ ਵਿਚਾਰਨ ਦੀ ਥਾਂ।
ਜਪਣਾ ਦਾ ਅਰਥ ਕੀ ਹੈ ? ਜਪਣਾ ਕਿਵੇਂ ਹੈ?
ਜਪ – ਹੁੰਦਾ ਸਮਝਣਾ, ਗਿਆਨ ਲੈਣਾ, ਪਹਿਚਾਨ ਕਰਨਾ।
ਸਿਮਰਨ – ਯਾਦ ਕਰਨਾ, ਯਾਦ ਰੱਖਣਾ। ਚੇਤੇ ਰੱਖਣਾ
ਧਿਆਉਣਾ – ਧਿਆਨ ਰੱਖਣਾ ਗਿਆਨ ਵਲ, ਸਹਜੇ ਉਠਦੇ ਬਹਿੰਦੇ ਗੁਰਮਤਿ ਦੀ ਸੋਝੀ ਹੋਣੀ ਹਰ ਵੇਲੇ
ਅਰਾਧਣਾ – ਸਮਝਣ ਉਪਰੰਤ ਬੂਝਣਾ, ਸਮਝੇ ਤੇ ਟਿਕੇ ਰਹਿਣਾ।
ਨਾਮ (ਸੱਚੇ ਦੇ ਹੁਕਮ ਦੀ ਸੋਝੀ ਅਤੇ ਸੱਚੇ ਦੇ ਗਿਆਨ) ਨੂੰ ਬੂਝਣਾ ਹੈ। ਇੱਕ ਸਬਦ ਨੂੰ ਬਾਰ ਬਾਰ ਬੋਲਣਾ ਜਾ ਰੱਟਣਾ ਨਾਮ ਨੂੰ ਜਪਣਾ (ਪਛਾਣਨਾ) ਨਹੀਂ ਹੈ। ਇਕ ਸਬਦ ਨੂੰ ਬਾਰ ਬਾਰ ਬੋਲਨ ਵਾਲਾ ਸਬਦੀ ਅਖਾਉਂਦਾ ਤੇ ਪਾਤਸ਼ਾਹ ਆਖਦੇ “ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ” ਨਾਦੀ (ਜਿਹੜੇ ਸ਼ੰਖ ਵਜਾ ਕੇ), ਬੇਦੀ – ਜਿਹੜੇ ਕੇਵਲ ਬੇਦ ਪੜ੍ਹ ਰਹੇ ਨੇ ਬੂਝ ਨਹੀਂ ਰਹੇ, ਸਬਦੀ – ਰਾਮ ਰਾਮ ਅੱਲਾਹ ਅੱਲਾਹ ਜਾ ਕਿਸੇ ਹੋਰ ਸਬਦ ਨੂੰ ਰੱਟਣ ਵਾਲੇ, ਮੋਨੀ – ਜਿਹੜੇ ਮੌਨ ਧਾਰਨ ਕਰਕੇ, ਪਰਮੇਸਰ ਦਾ ਆਗਾਜ਼ ਕਰਦੇ ਨੇ। ਨਾਮ ਬੂਝਨ ਦਾ ਜਾਪਣ ਦਾ ਵਿਸ਼ਾ ਹੈ। ਨਾਮ ਦ੍ਰਿੜ ਕਰਨ ਦਾ ਭਾਵ ਹੁੰਦਾ ਹੈ ਮਨ ਵਿੱਚ ਸੱਚਾ ਨਿਸਚਾ ਕਰਨਾ ਕੇ ਜੋ ਹੋ ਰਿਹਾ ਉਹ ਪਰਮੇਸਰ ਭਾਣੇ ਵਿੱਚ ਹੈ। ਕਰਤਾ ਉਹ ਹੈ ਮੈ ਨਹੀਂ। ਕਈ ਵੀਰ ਭੈਣ ਰਾਮ ਰਾਮ ਜਾਂ ਅੱਲਾਹ ਅੱਲਾਹ ਬਾਰ ਬਾਰ ਬੋਲਦੇ ਸੀ ਉਹਨਾਂ ਬਾਰੇ ਗੁਰਬਾਣੀ ਵਿੱਚ ਲਿਖਿਆ “ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ॥” ਤੇ ਜਦੋਂ ਸਿੱਖ ਵੀਰ ਭੈਣਾਂ ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਦੇ ਨੇ ਤਾਂ ਆ ਕੇ ਸਾਡੇ ਤੋਂ ਸਵਾਲ ਪੁੱਛੇ ਜਾਣੇ ਕੇ ਤੁਹਾਡੀ ਬਾਣੀ ਕਹ ਰਹੀ ਹੈ ਕੇ ਰਾਮ ਰਾਮ ਬੋਲ ਕੇ ਜੇ ਰਾਮ ਨਹੀਂ ਮਿਲਣਾ ਤੇ ਵਾਹਿਗੁਰੂ ਵਾਹਿਗੁਰੂ ਬੋਲ ਕੇ ਵਾਹਿਗੁਰੂ ਕਿਵੇਂ ਮਿਲ ਜਾਣਾ। ਤੇ ਜੇ ਮੰਨ ਲਵੋ ਵਾਹਿਗੁਰੂ ਵਾਹਿਗੁਰੂ ਬੋਲ ਕੇ ਵਾਹਿਗੁਰੂ ਮਿਲ ਜਾਂਦਾ ਹੋਵੇ ਤਾਂ ਗੱਡੀ ਗੱਡੀ ਜਾਂ ਰੋਟੀ ਰੋਟੀ ਬਾਰ ਬਾਰ ਬੋਲ ਕੇ ਫੇਰ ਗੱਡੀ ਤੇ ਰੋਟੀ ਵੀ ਮਿਲ ਜਾਣੀ। ਗਿਆਨ ਪ੍ਰਾਪਤ ਕਰ ਸੋਝੀ ਲੈ ਕੇ ਮਿਹਨਤ ਕਰਣ ਦੀ ਕੀ ਲੋੜ ਹੈ ਫੇਰ?
“ਇਸੁ ਕਾਇਆ ਅੰਦਰਿ ਨਾਮੁ ਨਉ ਨਿਧਿ ਪਾਈਐ ਗੁਰ ਕੈ ਸਬਦਿ ਵੀਚਾਰਾ॥੪॥ “
ਗੁਰਬਾਣੀ ਅਲੰਕਾਰ ਦੀ ਭਾਸ਼ਾ ਹੈ। ਜੇ ਇਸਨੂੰ ਬੂਝਿਆ ਨਹੀਂ ਤਾਂ ਉਲਝਣ ਵਿੱਚ ਫਸ ਜਾਵਾਂਗੇ। ਜਿਵੇਂ ਗੁਰਬਾਣੀ ਆਖਦੀ “ਸੂਰਜ ਚੰਦੁ ਕਰਹਿ ਉਜੀਆਰਾ॥ ਸਭ ਮਹਿ ਪਸਰਿਆ ਬ੍ਰਹਮ ਪਸਾਰਾ॥੨॥ ਕਹੁ ਕਬੀਰ ਜਾਨੈਗਾ ਸੋਇ॥ ਹਿਰਦੈ ਰਾਮੁ ਮੁਖਿ ਰਾਮੈ ਹੋਇ॥” ਅਤੇ “ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ॥”, “ਹਮ ਦੇਖਤ ਜਿਨਿ ਸਭੁ ਜਗੁ ਲੂਟਿਆ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ॥” ਜੇ ਕਿਸੇ ਨੂੰ ਇਹ ਸਮਝ ਨਾਂ ਆਵੇ ਤਾਂ ਕਈ ਰਾਮ ਰਾਮ ਦਾ ਰੱਟਣ ਸ਼ੁਰੂ ਕਰ ਦੇਣਗੇ ਫੇਰ ਜੇ ਇਹ ਪੜ੍ਹਿਆ ਕੇ “ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥” ਤੇ ਹਰਿ ਹਰਿ ਦਾ ਉਚਾਰਨ ਕਰਨ ਲੱਗ ਪੈਣਾ। ਕੋਈ ਆਖ ਸਕਦਾ ਕੇ ਨਾਨਕ ਪਾਤਸ਼ਾਹ ਤਾਂ ਨਾਨਕ ਨਾਨਕ ਉਚਾਰਨ ਨੂੰ ਆਖ ਰਹੇ ਨੇ ਕਿਉਂਕੇ ਬਾਣੀ ਆਖਦੀ “ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ॥”ਤੇ ਗੁਰ ਅਮਰਦਾਸ ਪਾਤਿਸਾਹ ਵੀ ਆਖਦੇ “ਨਾਨਕ ਨਾਮੁ ਧਿਆਈਐ ਸਭਨਾ ਜੀਆ ਕਾ ਆਧਾਰੁ॥” ਇਸ ਕਾਰਣ ਗੁਰਬਾਣੀ ਨੂੰ ਪੜ੍ਹ ਕੇ ਇਸਦੇ ਭੇਦ ਸਮਝਣੇ ਪੈਣੇ ਕੇ ਗੁਰਬਾਣੀ ਮੁਤਾਬਕ ਉਚਾਰਣ ਕੀ ਹੈ, ਜਪ ਕੀ ਹੈ, ਜਾਪ ਕੀ ਹੈ, ਜਿਹਵਾ ਕੀ ਹੈ, ਰਸਨਾ ਦਾ ਅਰਥ ਕੀ ਹੈ ਨਹੀਂ ਤਾਂ ਉਲਝਣ ਵਧ ਜਾਣੀ।
ਕਾਈਆ ਪੰਜ ਭੂਤਕ ਸਰੀਰ ਨਹੀ ?
“ਦੇਹੀ ਗੁਪਤ ਬਿਦੇਹੀ ਦੀਸੈ॥” ਬਾਹਰਲਾ ਸ਼ਰੀਰ ਬਦੇਹੀ ਹੈ ਜਿਸਨੂੰ ਕਪੜ/ਕਪੜਾ ਵੀ ਆਖਿਆ। ਦੇਹੀ ਹੈ ਘਟ/ਘਰ/ਹਿਰਦਾ ਜਿੱਥੇ ਬੁੱਧ ਵੱਸਦੀ ਮਨ ਰਹਿੰਦਾ। ਕਾਇਆ ਨਿਰਾਕਾਰੀ ਸਰੀਰ ਨੂ ਲਿਖੀਆ ਜਿਸ ਦੇ ਅੰਦਿਰ ਤ੍ਰੈ ਗੁਣ ਮਾਈਆ, ਤਿਨ ਲੌਕ ਜਿਸ ਦੇ ਅੰਦਿਰ ਨੇ। ਨਾਮੁ ਮਿਲਣਾ ਹੈ ਜਦੋ ਨਵਾ ਖਜਾਨਾ ਗਿਆਨ ਦਾ ਤਾ ਭਰਮ (ਆਗਿਆਨਤਾ) ਦਾ ਪਰਦਾ ਚੁਕਿਆ ਜਾਣਾ। ਪ੍ਰਾਪਤ ਹੋਣ ਤੇ ਗੁਰ (ਗਿਆਨ) ਦੀ, ਗੁਰਬਾਣੀ ਦੀ ਸ਼ਬਦ ਵਿਚਾਰ ਚੋ ਪਾਉਣਾ ਹੈ ਨਾਮੁ ( ਗਿਆਨ /ਹੁਕਮ ਦੀ ਸੋਝੀ ) ਅਪਨੇ ਮੂਲ ਆਤਮ ਸਰੂਪ ਦੀ ਪੜ ਕੇ, ਸੁਣ ਕੇ, ਵਿਚਾਰ ਕੇ ਜੋ ਸਾਨੂ ਰਸ ( ਗਿਆਨ ) ਦਾ ਮਿਲਣਾ।
ਕਹਿ ਕਬੀਰ ਨਿਰਧਨੁ ਹੈ ਸੋਈ॥ ਜਾ ਕੇ ਹਿਰਦੈ ਨਾਮੁ ਨ ਹੋਈ॥੪॥੮॥ (ਭਗਤ ਕਬੀਰ ਜੀ, ਰਾਗੁ ਭੈਰਉ, ੧੧੫੯)
ਕਿੰਨਾ ਧਨ ਕੱਠਾ ਕਰ ਲਿਆ। ਸੋਨਾ ਕਿੰਨਾ ਕੱਠਾ ਕੀਤਾ ਜਾ ਦਾਨ ਕੀਤਾ ਇਹ ਸਬ ਮਾਇਆ ਹੈ ਇਸ ਲਈ ਗੁਰਮਤਿ ਵਿੱਚ ਇਹਨਾਂ ਦਾ ਮੋਲ ਨਹੀਂ। ਭਗਤ ਜੀ ਆਖਦੇ ਉਹ ਨਿਰਧਨੁ ਹੈ ਜਿਸਨੇ ਨਾਮ (ਗੁਰਮਤਿ ਗਿਆਨ ਤੇ ਹੁਕਮ ਦੀ ਸੋਝੀ) ਨਹੀਂ ਪ੍ਰਾਪਤ ਕੀਤੀ।
ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ॥ ਗੁਰਮੁਖਿ ਪਾਵੈ ਘਟਿ ਘਟਿ ਭੇਦ॥ ਗੁਰਮੁਖਿ ਵੈਰ ਵਿਰੋਧ ਗਵਾਵੈ॥ ਗੁਰਮੁਖਿ ਸਗਲੀ ਗਣਤ ਮਿਟਾਵੈ॥ ਗੁਰਮੁਖਿ ਰਾਮ ਨਾਮ ਰੰਗਿ ਰਾਤਾ॥ ਨਾਨਕ ਗੁਰਮੁਖਿ ਖਸਮੁ ਪਛਾਤਾ॥੩੭॥ ਬਿਨੁ ਗੁਰ ਭਰਮੈ ਆਵੈ ਜਾਇ॥
ਗੁਰਮੁਖਿ ਨੂੰ ਆਦੇਸ਼ ਹੈ ਵੈਰ ਵਿਰੋਧ ਮਿਟਾਣ ਦਾ। ਗੁਰਮੁਖਿ ਨੇ ਸਾਰਿਆ ਨਾਲ ਪ੍ਰੇਮ ਵਧਾਣਾ ਸਾਰਿਆਂ ਵਿੱਚ ਉਸ ਪਰਮੇਸਰ ਦੀ ਏਕ ਜੋਤ ਵੇਖਣੀ । ਗੁਰਮੁਖਿ ਨੇ ਆਤਮ ਰਾਮ ਹਰਿ ਦੇ ਹੁਕਮ ਦੇ ਵਿੱਚ ਰੰਗਣਾ। ਸਿਰ ਤਲੀ (ਤਲ) ਤੇ ਰੱਖ ਕੇ ਪ੍ਰੇਮਾ ਭਗਤੀ ਵਿੱਚ ਲੀਨ ਹੋਣਾ । ਪਰਮੇਸਰ ਦਾ ਗੁਰ (ਗੁਣ) ਸਮਝਣ ਵਾਲਾ ਹੀ ਮੋਖ ਦੁਆਰ ਦਾ ਹੱਕਦਾਰ ਹੈ ਨਹੀਂ ਤਾਂ ਫੇਰ ਜਮ ਕੇ ਪਟੇ ਤੇ ਜੁੱਗਾਂ ਦੀ ਚਾਕਰੀ ਜਨਮ ਮਰਣ ਦੇ ਗੇੜ ਚੱਲੀ ਜਾਣੇ।
ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ॥ ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ॥ ਹਉਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ॥ ਨਾ ਕਿਛੁ ਬੀਜੇ ਨ ਉਗਵੈ ਜੋ ਬਖਸੇ ਸੋ ਖਾਇ॥ ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ॥ ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ॥ ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ॥ ਜਿਸੁ ਵੇਖਾਲੇ ਸੋ ਵੇਖੈ ਜਿਸੁ ਵਸਿਆ ਮਨ ਮਾਹਿ॥੧॥ (ਮ ੩, ਰਾਗੁ ਰਾਮਕਲੀ, ੯੪੭)- ਨਾਉ ਅਰਥ ਹੈ ਨਾਮ।
ਸਹਜ ਭਾਵਨਾ ਹੁਕਮ ਵਿੱਚ ਚਲਣਾ ਮੈ ਤਿਆਗਣ ਬਾਰੇ ਪਾਤਸ਼ਾਹ ਦੱਸ ੲਹੇ ਨੇ। ਸਹਜ ਐਸਾ ਖੇਤ ਹੈ ਜਿਸ ਵਿੱਚ ਨਾਉ (ਨਾਮ = ਗਿਆਨ, ਹੁਕਮ ਨੂੰ ਬੂਝਣ ਦਾ ਗਿਆਨ) ਬੀਜੀਏ ਤਾ ਗਿਆਨ ਹੋਰ ਵੱਧ ਜਾਂਦਾ। ਜੇ ਕਿਸੇ ਨੂੰ ਸੋਝੀ ਪਰਮੇਸਰ ਆਪ ਦੇਵੇ ਉਸਨੂੰ ਹੀ ਇਹ ਗੁਰ (ਗੁਣ) ਮਿਲਣਾ ।
ਆਖਾ ਜੀਵਾ ਵਿਸਰੈ ਮਰਿ ਜਾਉ॥ ਆਖਣਿ ਅਉਖਾ ਸਾਚਾ ਨਾਉ॥ ਸਾਚੇ ਨਾਮ ਕੀ ਲਾਗੈ ਭੂਖ॥ ਉਤੁ ਭੂਖੈ ਖਾਇ ਚਲੀਅਹਿ ਦੂਖ॥੧॥ ਸੋ ਕਿਉ ਵਿਸਰੈ ਮੇਰੀ ਮਾਇ॥ ਸਾਚਾ ਸਾਹਿਬੁ ਸਾਚੈ ਨਾਇ॥੧॥ ਰਹਾਉ॥ ਸਾਚੇ ਨਾਮ ਕੀ ਤਿਲੁ ਵਡਿਆਈ॥ ਆਖਿ ਥਕੇ ਕੀਮਤਿ ਨਹੀ ਪਾਈ॥ ਜੇ ਸਭਿ ਮਿਲਿ ਕੈ ਆਖਣ ਪਾਹਿ॥ ਵਡਾ ਨ ਹੋਵੈ ਘਾਟਿ ਨ ਜਾਇ॥ (ਮ ੧, ਸੋ ਦਰ, ੯) – ਸੱਚੇ ਨਾਮ ਦੀ ਤਿਲ ਸਮਾਨ ਵੀ ਵਡਿਆਈ ਕਰਨ ਦੀ ਸਾਡੀ ਸਮਰਥਤਾ ਨਹੀਂ ਹੈ, ਆਖ ਆਖ ਥੱਕ ਜਾਣਾ ਪਰ ਇਸਦੀ ਕੀਮਤ ਨਹੀਂ ਪੈਣੀ। ਜੇ ਸਾਰੇ ਮਿਲ ਕੇ ਵੀ ਸਿਫਤ ਕਰਨ ਤੇ ਇਸਨੇ ਵੱਡਾ ਨਹੀਂ ਹੋਣਾ ਤੇ ਨਾ ਸਿਫਤ ਕਰਨ ਨਾਲ ਛੋਟਾ ਨਹੀਂ ਹੋ ਜਾਣਾ।
ਵਾਹਿਗੁਰੂ
ਵਾਹਿਗੁਰੂ ਗੁਰੂ ਦੀ ਸਿਫਤ ਹੈ ਜਿਹੜੇ ਇਸਨੂੰ ਨਾਮ ਸਮਝ ਕੇ ਭਲੇਖਾ ਖਾ ਰਹੇ ਨੇ ਉਹਨਾਂ ਨੂੰ ਸਵਾਲ ਕੇ ਪਾਤਸ਼ਾਹ ਨੇ ਕਿਉਂ ਕਿਹਾ “ਆਖਣਿ ਅਉਖਾ ਸਾਚਾ ਨਾਉ”। ਨਾਮ = ਗਿਆਨ ਪਦਾਰਥੁ “ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ”। ਗਿਆਨ ਪਦਾਰਥ ਪਰਾਪਤ ਕਰਨਾ ਔਖਾ ਹੈ, ਮੈਂ ਛੱਡਣੀ ਪੈਣੀ, ਸੱਚੀ ਗਿਆਨ ਦੀ ਗੱਲ ਕਰਨੀ ਬਹੁਤ ਔਖੀ ਹੈ। ਲੋਕ ਗਲ ਪੈਣ ਨੂੰ ਆਉਂਦੇ ਨੇ, ਬੋਲ ਚਾਲ ਬੰਦ ਕਰ ਦਿੰਦੇ ਨੇ, ਗਲਤ ਬੋਲਦੇ ਨੇ। ਪਰ ਸੱਚ ਦੀ ਗੱਲ ਬੋਲਣ ਵਾਲਾ ਹੀ ਦਰਗਾਹ ਵਲੋਂ ਜਿਓੰਦਾ ਹਾਂ, ਜੇ ਸੱਚ ਦੀ ਗੱਲ ਨਾ ਕਰੀਏ ਤਾਂ ਦਰਗਾਹ ਵਿਚੋਂ ਬਾਹਰ ਹੁੰਦੇ ਹਾਂ, ਦਰਗਾਹ ਵਾਲਿਆਂ ਵਾਸਤੇ ਨਾਮ ਵਿਹੂਣੇ ਮਰਿਆ ਹੋਏ ਹੁੰਦੇ ਨੇ।
ਕਈ ਆਖਦੇ “ਵਾਹਿਗੁਰੂ ਗੁਰ ਮੰਤ੍ਰ ਹੈ ਜਪਿ ਹਉਮੈ ਖੋਈ॥” ਤੇ ਜਪਣ ਦਾ ਅਰਥ ਰੱਟਣ ਕਰ ਲੈਂਦੇ ਹਨ। ਗੁਰਬਾਣੀ ਦਾ ਫੁਰਮਾਨ ਹੈ “ਅਉਖਧ ਮੰਤ੍ਰ ਤੰਤ ਸਭਿ ਛਾਰੁ॥ ਕਰਣੈਹਾਰੁ ਰਿਦੇ ਮਹਿ ਧਾਰੁ ॥੩॥ ( ਮ ੫, ਰਾਗੁ ਗਉੜੀ, ੧੯੬)
ਬਹੁਤਿਆਂ ਕੋਲ ਤਾਂ ਟਾਈਮ ਨਹੀਂ ਗੁਰੂ ਦੀ ਗਲ ਸੁਣਨ ਦਾ, ਬਹੁਤੇ ਇਸ ਭਰਮ ਚ ਨੇ ਕੀ ਬੱਸ ਜੋ ਓਹੋ ਸੋਚਦੇ ਉਹੀ ਸਚਾ ਹੈ, ਬਹੁਤੇ ਕਮਾ ਕਾਰਾ ਵਿੱਚ ਵਿਅਸਤ ਨੇ , ਬਾਕੀਆਂ ਲਈ ਖਾਣਾ ਪੀਣਾ ਸੋਣਾ ਮਰ ਜਾਣਾ ਹੀ ਜ਼ਿੰਦਗੀ ਹੈ।
ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਵਿਰਥਾ ਜਨਮ ਪ੍ਰਾਨੀ॥
ਭਈ ਪਰਾਪਤਿ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ
ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ॥
ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥
ਚਲੇ ਥੇ ਹਰਿ ਮਿਲਨ ਕੋ ਵਿਚੇ ਅਟਕਿਉ ਚਿੱਤ॥
ਇਸ ਪੌੜੀ ਤੇ ਜੋ ਨਰ ਚੁਕੇ ਆਏ ਜਾਏ ਦੁੱਖ ਪਾਈਦਾ॥
ਸੱਚ ਸੁਣਕੇ ਅਜ਼ ਕੋਈ ਰਾਜੀ ਨਹੀ ਇਹ ਗਲ ਗੁਰੂ ਨੇ ਤਾਂ ਕਹੀ ਸੀ
ਪਰ ਮੈ ਅਜਮਾ ਵੀ ਲਈ ਆ, ਇਹ ਗਲਾ ਪੜ੍ਹ ਕੇ ਕਈਆਂ ਨੂੰ ਮਾੜਾ ਲਗਣਾ ਪਰ ਜਦੋਂ ਤੱਕ ਹੰਕਾਰ ਹੈ ਰਾਹ ਸੁਝ ਹੀ ਨਹੀਂ ਸਕਦੀ।
ਸਤਿਗੁਰੁ ਸੇਵੈ ਸੋ ਜਨੁ ਬੂਝੈ॥ ਹਉਮੈ ਮਾਰੇ ਤਾਂ ਦਰੁ ਸੂਝੈ ॥
ਹਉਮੈ ਬੂਝੈ ਤਾਂ ਦਰ ਸੂਝੈ ॥
ਗਿਆਨ ਵਿਹੂਣਾ ਕਥਿ ਕਥਿ ਲੂਝੈ॥
ਹੰਕਾਰ ਕਰਕੇ ਹੀ ਜਨਮ ਹੋਇਆ ਹੈ। ਹੰਕਾਰ ਕਰਕੇ ਹੀ ਜੂਨਾਂ ਵਿਚ ਧੱਕੇ ਖਾ ਰਿਹਾ ਹੰਕਾਰ ਕਰਕੇ ਹੀ ਸੱਚ ਨਹੀ ਸੁਣਦਾ ਮੰਨਦਾ।
ਸੋਈ ਗਿਆਨੀ ਜਿ ਸਿਮਰੈ ਏਕ ॥ ਸੋ ਧਨਵੰਤਾ ਜਿਸੁ ਬੁਧਿ ਬਿਬੇਕ॥
ਬੁਧ ਦਾ ਬਿਬੇਕ ਰੱਖਣਾ ਸੀ। ਧਨਵਾਨ ਓਹੀ ਆ ਜਿਸਦੇ ਕੋਲ ਨਾਮ ਗਿਆਨੁ ਹੈ ਪਰ ਮਾਸ, ਕਿਸੇ ਦੇ ਹੱਥ ਦੀ ਬਣੀ ਰੋਟੀ ਛੱਡ ਕੇ ਬਿਬੇਕ ਮੰਨੀ ਫਿਰਦੇ ਨੇ।
ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ॥
ਗਿਆਨੀਆ (gurmukha) ਦਾ ਧਨ ਵੀ ਨਾਮ (gyan) ਹੀ ਹੁੰਦਾ ਹੈ। ਤੇ ਗੁਰਮੁਖ ਉਸੀ ਗਿਆਨ ਦਾ ਵਾਪਾਰ ਕਰਦੇ ਨੇ। ਗੁਰਮੁਖ ਮਾਯਾ ਪਿੱਛੇ ਨਹੀਂ ਭਜਦੇ ਗੁਰਮੁਖਾਂ ਨੂੰ ਸਿਰਫ ਨਾਮ (gyan) ਨਾਲ ਹੀ ਮਤਲਬ ਹੁੰਦਾਂ ਹੈ। ਸੋਝੀ ਤੇ ਹੁਕਮ ਤੇ ਭਰੋਸਾ ਹੁੰਦਾ ਹੈ।
ਗੋਂਡ ਮਹਲਾ ੫॥ ਨਾਮੁ ਨਿਰੰਜਨੁ ਨੀਰਿ ਨਰਾਇਣ॥ ਰਸਨਾ ਸਿਮਰਤ ਪਾਪ ਬਿਲਾਇਣ॥੧॥ ਰਹਾਉ॥ ਨਾਰਾਇਣ ਸਭ ਮਾਹਿ ਨਿਵਾਸ॥ ਨਾਰਾਇਣ ਘਟਿ ਘਟਿ ਪਰਗਾਸ॥ ਨਾਰਾਇਣ ਕਹਤੇ ਨਰਕਿ ਨ ਜਾਹਿ॥ ਨਾਰਾਇਣ ਸੇਵਿ ਸਗਲ ਫਲ ਪਾਹਿ॥੧॥ ਨਾਰਾਇਣ ਮਨ ਮਾਹਿ ਅਧਾਰ॥ ਨਾਰਾਇਣ ਬੋਹਿਥ ਸੰਸਾਰ॥ ਨਾਰਾਇਣ ਕਹਤ ਜਮੁ ਭਾਗਿ ਪਲਾਇਣ॥ ਨਾਰਾਇਣ ਦੰਤ ਭਾਨੇ ਡਾਇਣ॥੨॥ ਨਾਰਾਇਣ ਸਦ ਸਦ ਬਖਸਿੰਦ॥ ਨਾਰਾਇਣ ਕੀਨੇ ਸੂਖ ਅਨੰਦ॥ ਨਾਰਾਇਣ ਪ੍ਰਗਟ ਕੀਨੋ ਪਰਤਾਪ॥ ਨਾਰਾਇਣ ਸੰਤ ਕੋ ਮਾਈ ਬਾਪ॥੩॥ ਨਾਰਾਇਣ ਸਾਧਸੰਗਿ ਨਰਾਇਣ॥ ਬਾਰੰ ਬਾਰ ਨਰਾਇਣ ਗਾਇਣ॥ ਬਸਤੁ ਅਗੋਚਰ ਗੁਰ ਮਿਲਿ ਲਹੀ॥ ਨਾਰਾਇਣ ਓਟ ਨਾਨਕ ਦਾਸ ਗਹੀ॥੪॥੧੭॥੧੯॥ (ਮ ੫, ੮੬੮)
ਗਿਆਨ ਹੀਣੰ ਅਗਿਆਨ ਪੂਜਾ॥ ਅੰਧ ਵਰਤਾਵਾ ਭਾਉ ਦੂਜਾ॥੨੨॥ ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ॥ ਸਚ ਬਿਨੁ ਸਾਖੀ ਮੂਲੋ ਨ ਬਾਕੀ॥੨੩॥ ਮਾਣੂ ਘਲੈ ਉਠੀ ਚਲੈ॥ ਸਾਦੁ ਨਾਹੀ ਇਵੇਹੀ ਗਲੈ
ਪਰਮੇਸ਼ਰ ਦਾ ਕੋਈ ਵੀ ਨਾਮ ਨਹੀ ਹੁੰਦਾ, ਜਾਪ ਸਾਹਿਬ ਵਿੱਚ ਪਰਮੇਸਰ ਨੂੰ ਅਨਾਮੰ ਦਸਿਆ ਗਿਆ ਹੈ, ਨਾਮ ਦਾ ਅਰਥ ਹੈ ਗਿਆਨ ਤੋਂ ਮਿਲੀ ਸੋਝੀ
ਕਹੁ ਰੇ ਪੰਡੀਆ ਕਉਨ ਪਵੀਤਾ॥ ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥ ਗਉੜੀ (ਭ. ਕਬੀਰ)
ਐਸਾ ਗਿਆਨੁ ਪਦਾਰਥੁ ਨਾਮੁ ॥ ਗੁਰਮੁਖਿ ਪਾਵਸਿ ਰਸਿ ਰਸਿ ਮਾਨੁ ॥੧॥ ਰਹਾਉ ॥ ਬਿਲਾਵਲੁ (ਮ: ੧)
ਗੁਰਬਾਣੀ ਦੇ ਗਿਆਨ ਨੂੰ ਸਮਝਨਾ ਤੇ ਮੰਨਣਾ ਹੀ ਨਾਮ ਜਪਣਾ ਹੁੰਦਾ ਹੈ।
ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮ੍ਹਾਲਿ ॥੧॥ ਮਨ ਮੇਰੇ ਸਬਦਿ ਰਪੈ ਰੰਗੁ ਹੋਇ ॥ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ ॥੧॥ ਰਹਾਉ ॥ ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥੨॥ ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥
ਹਰਿ ਕੌਣ ਹੈ ? ਹਰਿ ਮੰਦਰਿ ਕੀ ਹੈ ? ਪਾਤਸ਼ਾਹ ਦਸ ਰਹੇ ਨੇ ਹਰਿ ਘਟ ਵਿੱਚ ਹੀ ਹੈ। ਹਰਿ ਗਿਆਨ ਪਦਾਰਥ ਨਾਲ ਪਰਗਟ ਹੋਣਾ । ਮਨਮੁਖ ਨੂੰ ਇਹ ਸਮਝ ਨਹੀਂ ਆਣੀ । “ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ॥੧੨॥”
ਗਿਆਨ ਖੜਗ ਉਹ ਸ਼ਸਤਰ ਹੈ ਜੋ ਕੋਈ ਖੋਹ ਨਹੀਂ ਸਕਦਾ। ਇਹ ਸ਼ਸਤਰ ਹਰ ਜੰਗ ਜਿਤ ਸਕਦਾ ਹੈ। ਮਨ ਨੂੰ ਮਾਰ ਸਕਦਾ ਹੈ ਮਨ ਤੇ ਜਿਤ ਪ੍ਰਾਪਤ ਕਰ ਸਕਦਾ ਹੈ। ਇਸ ਨਾਲ ਹੀ ਮਨ ਨੂੰ ਮਾਰਨਾ ਹੈ ਤੇ ਭਗਤੀ ਸ਼ੁਰੂ ਹੋਣੀ “ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥(ਭਗਤ ਕਬੀਰ ਜੀ, ੩੨੯)”
ਤਸਕਰ ਪੰਚ ਸਬਦਿ ਸੰਘਾਰੇ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥
ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ॥ ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ॥
ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ॥੯॥
ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤਿ ਜਾਗੈ ਸੋਇ॥
ਗਿਆਨ ਕੀ ਹੈ ?
ਸੁਣਿਐ ਸਤੁ ਸੰਤੋਖੁ ਗਿਆਨੁ ॥
ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥
ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥੨॥
“ਸਾਚੇ ਨਾਮ ਕੀ ਲਾਗੈ ਭੂਖ॥” – ਇਸ ਭੂਖ ਦੇ ਚਲਦਿਆਂ “ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥” – ਗਿਆਨ ਦੀ ਭੂਖ ਕਾਰਣ ਹੀ ਦੂਖ ਲਗਦੇ ਨੇ ਮਨ ਨੂੰ ਤਹੀਂ ਆਖਿਆ “ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥”। ਇਸ ਗਿਆਨ ਨੇ ਹੀ ਮਨ ਨੂੰ ਬੰਨ ਕੇ ਰੱਖਣਾ ਵਿਕਾਰਾਂ ਤੋ “ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥”
ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥
ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ ॥
ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥੪॥
ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ ॥
ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ ॥੧॥
ਗੁਰ ਬਿਨੁ ਗਿਆਨੁ ਨ ਪਾਈਐ ਬਿਖਿਆ ਦੂਜਾ ਸਾਦੁ ॥
ਗਿਆਨੀ ਕੈਸਾ ਹੋਵੇ ?
ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ॥ ਆਪੁ ਪਛਾਣੈ ਬੂਝੈ ਸੋਇ ॥
ਗੁਰ ਪਰਸਾਦਿ ਕਰੇ ਬੀਚਾਰੁ॥ ਸੋ ਗਿਆਨੀ ਦਰਗਹ ਪਰਵਾਣੁ॥੪॥੩੦॥
ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ॥੨॥
ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ॥
ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ॥
ਗਿਆਨੀ ਗਿਆਨੁ ਕਮਾਵਹਿ॥
ਸਾਧਿਕ ਸਿਧ ਧਿਆਵਹਿ ਧਿਆਨੀ॥
ਗਿਆਨ ਕਿਸਨੁ ਮਿਲਨਾ ਹੈ ?
ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ॥
ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ॥ ਜਿਤੁ ਘਟਿ ਨਾਮੁ ਨ ਊਪਜੈ ਫੂਟਿ ਮਰੈ ਜਨੁ ਸੋਇ॥੧॥ – ਨਾਮ (ਸੋਝੀ) ਘਟ (ਹਿਰਦੇ) ਵਿੱਚ ਉਪਜਦਾ ਹੈ ਗਿਆਨ ਤੋਂ। ਸੋਝੀ ਦਾ ਪ੍ਰਕਾਸ਼ ਹੁੰਦਾ ਗਿਆਨ ਪ੍ਰਾਪਤੀ ਨਾਲ, ਹੁਕਮ ਮੰਨਣ ਨਾਲ, ਗੁਣਾਂ ਦੀ ਵਿਚਾਰ ਨਾਲ।
ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ ॥
ਉਪਜੈ ਸਹਜੁ ਗਿਆਨ ਮਤਿ ਜਾਗੈ ॥
ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ॥ ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥
ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥
ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥ ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥
ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥
ਗਿਆਨੀ ਬੂਝਹਿ ਸਹਜਿ ਸੁਭਾਏ ॥੫॥
ਕਈਆਂ ਨੂੰ ਇਹ ਨਹੀਂ ਪਤਾ ਕੇ ਕੁੱਝ ਧਿੜਿਆਂ ਨੇ ਕੁਝ ਸਮੇ ਪਹਿਲਾਂ ਮੁਹਿਮ ਛੇੜੀ ਹੋਈ ਸੀ ਭਗਤ ਬਾਣੀ ਨੂੰ ਗ੍ਰੰਥ ਜੋ ਹਟੌਣ ਦੀ। ਜਿਸਨੂੰ ਗੁਰੂ ਘਰ ਦੇ ਪ੍ਰੇਮੀਆਂ ਨੇ ਸਿਰੇ ਨਹੀਂ ਚੜਨ ਦਿੱਤਾ।
ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ॥੨॥ ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ॥ ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ॥ ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ॥੩॥ ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸਿ॥ ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ॥ ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ॥੪॥੩੩॥੩੧॥੬॥੭੦॥
ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ॥ ਨਾਮੁ ਨ ਬੂਝਹਿ ਭਰਮਿ ਭੁਲਾਨਾ॥(ਰਾਗੁ ਮਾਰੂ, ਮ ੧, ੧੦੩੨)
ਨਾਮ ਦ੍ਰਿੜ੍ਹ ਕਿਵੇਂ ਹੁੰਦਾ ਅਤੇ ਕਿਸ ਨੇ ਕਰਵਾਉਣਾ?
ਅੱਜ ਕਈ ਜੱਥੇਬੰਦੀਆਂ ਆਪਣੇ ਆਪ ਨੂੰ ਗੁਰੂ ਤੋਂ ਉੱਪਰ ਸਮਝ ਕੇ ਨਾਮ ਦ੍ਰਿੜ੍ਹ ਕਰਵਾਉਣ ਦਾ ਦਾਅਵਾ ਕਰਦੀਆਂ ਹਨ ਅਤੇ ਭੋਲੇ ਭਾਲੇ ਸਿੱਖਾਂ ਦੀ ਸਰਦਾ ਦਾ ਮਜ਼ਾਕ ਬਣਾ ਛੱਡਦੀਆਂ ਹਨ। ਨਾਮ ਦ੍ਰਿੜ੍ਹ ਕੲਨ ਬਾਰੇ ਗੁਰਬਾਣੀ ਦੀਆਂ ਕੁੱਝ ਪੰਕਤੀਆਂ ਦੀ ਵਿਚਾਰ ਕਰਦੇ ਹਾਂ
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ॥੧॥ 28
ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ ॥33
ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥੧॥ ਰਹਾਉ ॥40
ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ ॥40
ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥੧॥ ਰਹਾਉ ॥ 82
ਜਨ ਨਾਨਕ ਕਉ ਹਰਿ ਕਿਰਪਾ ਧਾਰੀ ਮਤਿ ਗੁਰਮਤਿ ਨਾਮੁ ਦ੍ਰਿੜਾਵੈ ॥੪॥੧੨॥੨੬॥੬੪॥ 172
ਅਨਦਿਨੁ ਭਗਤਿ ਹਰਿ ਨਾਮੁ ਦ੍ਰਿੜਾਇਆ ॥੧॥ ਰਹਾਉ ॥230
ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ ॥ 311
ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ ॥371
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥ 386
ਨਾਮ ਦ੍ਰਿੜ ਕਰਵਾਉਣਾ ਗੁਰ ਨੇ, ਨਾਮ ਪ੍ਰਦਾਨ ਕਰਨਾ ਗੁਰ ਨੇ। ਨਾਮ ਦ੍ਰਿੜ ਹੋਣਾ ਸੱਚੇ ਦੇ ਗੁਣਾਂ ਦੀ ਵਿਚਾਰ ਕਰਕੇ, ਗੁਰਬਾਣੀ ਨੂੰ ਸਮਝ ਕੇ। ਨਾਮ ਸੋਝੀ ਹੈ, ਹੁਕਮ ਬੂਝ ਕੇ ਸੁੱਖ ਮਿਲਣਾ। ਗੁਰਮਤਿ ਗਿਆਨ ਤੇ ਭਰੋਸਾ, ਹੁਕਮ ਤੇ ਭਰੋਸਾ ਹੋਣ ਤੇ ਨਾਮ (ਸੋਝੀ) ਦ੍ਰਿੜ ਹੋਣੀ।
ਨਾਮ (ਗਿਆਨ) ਬੂਝਣ ਦਾ ਵਿੱਸ਼ਾ ਹੈ।
ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ॥ ਗੁਰਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ॥੧॥ ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ॥ ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ॥੧॥ ਰਹਾਉ॥ ਹਿਰਦੈ ਜਿਨੑ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ॥ ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ॥੨॥ ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ॥ ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ॥੩॥ ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ॥ ਨਾਨਕ ਵਿਚਹੁ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ॥੪॥੪॥੬॥(ਰਾਗੁ ਗੂਜਰੀ, ਮ ੩, ੪੯੧) ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ॥ ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ॥ ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥ ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ॥ ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ॥ ਮੰਨੇ ਨਾਉ ਬਿਸੰਖ ਦਰਗਹ ਪਾਵਣਾ॥ ਖਾਲਕ ਕਉ ਆਦੇਸੁ ਢਾਢੀ ਗਾਵਣਾ॥ ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ॥੨੧॥(ਰਾਗੁ ਮਾਝ, ਮ ੧, ੧੪੮)
ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ॥ ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥੧॥(ਰਾਗ ਗਉੜੀ, ਮ ੫, ੨੫੧)
ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ॥(ਮ ੩, ਰਾਗੁ ਸਿਰੀਰਾਗੁ, ੬੬)
ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥੧॥ (ਮ ੧, ਸਿਰੀਰਾਗੁ, ੧੬)
ਗੁਰਮੁਖਿ ਨਾਮੁ ਧਿਆਈਐ ਬੂਝੈ ਵੀਚਾਰਾ॥ (ਮ ੩, ਰਾਗੁ ਆਸਾ, ੪੨੪)
ਹਰਿ ਨਾਮੁ ਧਿਆਏ ਮੰਨਿ ਵਸਾਏ ਬੂਝੈ ਗੁਰ ਬੀਚਾਰਾ ॥(ਮ ੩, ਰਾਗੁ ਵਡਹੰਸੁ, ੫੬੮)
ਰਾਮ ਨਾਮ ਕੀ ਗਤਿ ਕੋਇ ਨ ਬੂਝੈ ਗੁਰਮਤਿ ਰਿਦੈ ਸਮਾਈ॥ (ਮ ੩, ਰਾਗੁ ਸੋਰਠਿ, ੬੦੨)
ਨਾਮੁ ਨ ਬੂਝਹਿ ਭਰਮਿ ਭੁਲਾਨਾ॥ (ਮ ੧, ਰਾਗੁ ਮਾਰੂ, ੧੦੩੨)
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥ – ਗੁਰਬਾਣੀ ਵਿੱਚੋ ਨਿਤ ਪੜ੍ਹਦੇ ਹਾਂ ਕੇ ਠਾਕੁਰ ਦਾ ਨਾਮ (ਗਿਆਨ/ ਸੋਝੀ) ਅੰਮ੍ਰਿਤ ਹੈ ਨਾ ਮਰਨ ਵਾਲੀ ਹੈ ਜੋ ਸਬਸੁ (ਹਰ ਵਸਤੂ ਹਰ ਜੀ) ਦਾ ਆਧਾਰ ਹੈ। ਜੇ ਕੋ ਖਾਵੇ ਭਾਵ ਜੇ ਕੋ ਗ੍ਰਹਣ ਕਰੇ ਕਿਉਂਕੇ “ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥” ਹੈ, ਜਿਵੇਂ ਸਰੀਰ ਦਾ ਭੋਜਨ ਦਾਲ ਰੋਟੀ ਮਾਸ ਮੱਛੀ ਹੈ, ਗਿਆਨੀ ਦਾ, ਮਨ ਦਾ ਭੋਜਨ ਗਿਆਨ ਹੈ। ਜੇ ਕੋ ਭੁੰਚੇ, ਭੁੰਚੇ ਦਾ ਅਰਥ ਹੈ ਭੋਗ ਕਰਨਾ ਛਕਣਾ ਜਿਸਦਾ ਅਰਥ ਬਣਦਾ ਗ੍ਰਹਣ ਕਰਨਾ ਸਮਝਣਾ, ਧਾਰਣ ਕਰਨਾ ਵਿਚਾਰ ਕਰਨਾ। ਗਿਆਨ ਨੂੰ ਭੁੰਚਣ ਦਾ ਤਰੀਕਾ ਵਿਚਾਰ ਹੁੰਦਾ ਹੈ। ਤੇ ਇਸ ਭੁੰਚੱ ਨਾਲ ਹੀ ਭੋਗ ਨਾਲ ਹੀ ਉਧਾਰ ਹੋਣਾ। “ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ॥”
ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦਿ੍ਰੜ੍ਹੁ ਤਿਨ੍ਹ ਜਨ ਦੁਖ ਪਾਪੁ ਕਹੁ ਕਤ ਹੋਵੈ ਜੀਉ ॥
ਬੇਦ ਪੜਹਿ ਹਰਿ ਨਾਮੁ ਨ ਬੂਝਹਿ॥ ਮਾਇਆ ਕਾਰਣਿ ਪੜਿ ਪੜਿ ਲੂਝਹਿ॥ ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ॥੧੪॥ ਬੇਦ ਬਾਦ ਸਭਿ ਆਖਿ ਵਖਾਣਹਿ॥ ਨ ਅੰਤਰੁ ਭੀਜੈ ਨ ਸਬਦੁ ਪਛਾਣਹਿ॥ ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ ਗੁਰਮੁਖਿ ਅੰਮ੍ਰਿਤੁ ਪੀਜੈ ਹੇ॥੧੫॥(ਮ ੩, ਰਾਗੁ ਮਾਰੂ, ੧੦੫੦)
ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ॥ (ਮ ੩, ਰਾਗੁ ਪ੍ਰਭਾਤੀ, ੧੩੪੬) ਅਤੇ ਹਰਿ ਮੰਦਰ ਕੀ ਹੈ “ ਗੁਰਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ॥ ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮੑਾਲਿ॥੧॥ ਮਨ ਮੇਰੇ ਸਬਦਿ ਰਪੈ ਰੰਗੁ ਹੋਇ॥ ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ॥੧॥ ਰਹਾਉ॥ ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥੨॥ ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ॥ ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ॥੩॥ (ਮ ੩, ਰਾਗੁ ਪ੍ਰਭਾਤੀ, ੧੩੪੬)“
ਇਕ ਸ਼ਬਦ ਨੂੰ ਬਾਰ ਬਾਰ ਬੋਲਣ ਨੂੰ ਜੱਪ ਮੰਨਣ ਵਾਲੇ ਵੀਰਾਂ ਨੂੰ ਸਵਾਲ ਕੇ ਇਹ ਨਿਚਲੀਆਂ ਪੰਕਤੀਆਂ ਵਿੱਚ ਕੀ ਮੁਕੰਦ ਮੁਕੰਦ ਬੋਲਣ ਨੂੰ ਕਹਿਆ ਜਾ ਰਹਿਆ ਹੈ?
ੴ ਸਤਿਗੁਰ ਪ੍ਰਸਾਦਿ॥ ਮੁਕੰਦ ਮੁਕੰਦ ਜਪਹੁ ਸੰਸਾਰ॥ ਬਿਨੁ ਮੁਕੰਦ ਤਨੁ ਹੋਇ ਅਉਹਾਰ॥ ਸੋਈ ਮੁਕੰਦੁ ਮੁਕਤਿ ਕਾ ਦਾਤਾ॥ ਸੋਈ ਮੁਕੰਦੁ ਹਮਰਾ ਪਿਤ ਮਾਤਾ॥੧॥ ਜੀਵਤ ਮੁਕੰਦੇ ਮਰਤ ਮੁਕੰਦੇ॥ ਤਾ ਕੇ ਸੇਵਕ ਕਉ ਸਦਾ ਅਨੰਦੇ॥੧॥ ਰਹਾਉ॥ ਮੁਕੰਦ ਮੁਕੰਦ ਹਮਾਰੇ ਪ੍ਰਾਨੰ॥ ਜਪਿ ਮੁਕੰਦ ਮਸਤਕਿ ਨੀਸਾਨੰ॥ ਸੇਵ ਮੁਕੰਦ ਕਰੈ ਬੈਰਾਗੀ॥ ਸੋਈ ਮੁਕੰਦੁ ਦੁਰਬਲ ਧਨੁ ਲਾਧੀ॥੨॥ ਏਕੁ ਮੁਕੰਦੁ ਕਰੈ ਉਪਕਾਰੁ॥ ਹਮਰਾ ਕਹਾ ਕਰੈ ਸੰਸਾਰੁ॥ ਮੇਟੀ ਜਾਤਿ ਹੂਏ ਦਰਬਾਰਿ॥ ਤੁਹੀ ਮੁਕੰਦ ਜੋਗ ਜੁਗ ਤਾਰਿ॥੩॥ ਉਪਜਿਓ ਗਿਆਨੁ ਹੂਆ ਪਰਗਾਸ॥ ਕਰਿ ਕਿਰਪਾ ਲੀਨੇ ਕੀਟ ਦਾਸ॥ ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ॥ ਜਪਿ ਮੁਕੰਦ ਸੇਵਾ ਤਾਹੂ ਕੀ॥੪॥੧॥(ਰਾਗੁ ਗੋਂਡ, ਬਾਣੀ ਰਵਿਦਾਸ ਜੀਉ ਕੀ ਘਰੁ ੨, ੮੭੫) ਅਨਭਉ ਨੇਜਾ ਨਾਮੁ ਟੇਕ ਜਿਤੁ ਭਗਤ ਅਘਾਣੇ॥ ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ ॥੧॥ ਗੁਰਮਤਿ ਗਿਆਨ ਤੋਂ ਪ੍ਰਾਪਤ ਸੋਝੀ ਦਾ ਅਨੁਭਵ ਹੋਣਾ ਜੀਵ ਦੇ ਮਨ ਦਾ ਮਨੁ (ਮੰਨ) ਜਾਣਾ, ਹਿਰਦੇ ਤੇ ਗਿਆਨ ਦਾ ਰੰਗ ਲੱਗ ਜਾਣਾ ਨਿਸ਼ਾਨ ਬਣ ਜਾਣਾ ਨਾਮੁ ਦੀ ਟੇਕ ਹੈ। ਇਸ ਗਿਆਨ ਤੋਂ ਸੋਝੀ ਨਾਲ ਸਵਾਰਿਆ ਜਾਣਾ। ਸੋ ਭਾਈ ਗੁਰਮਤਿ ਗਿਆਨ ਤੋ ਸੋਝੀ ਲਵੋ ਜੇ ਨਾਮ ਪ੍ਰਾਪਤੀ ਦੀ ਇੱਛਾ ਹੈ, ਗੁਰਬਾਣੀ ਬ੍ਰਹਮ ਦਾ ਗਿਆਨ ਹੈ ਬ੍ਰਹਮ ਹਿਰਦੇ/ਘਟ/ਘਰ ਵਿੱਚ ਵਸਦਾ ਬਾਹਰਲੇ ਭੋਜਨ ਦਾ ਇਸ ਨਾਲ ਕੋਈ ਰਿਸ਼ਤਾ ਨਹੀਂ ਹੈ “ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥”। ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥ ਗੁਰਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ॥੧॥ ਏਹੁ ਅਹੇਰਾ ਕੀਨੋ ਦਾਨੁ॥ ਨਾਨਕ ਕੈ ਘਰਿ ਕੇਵਲ ਨਾਮੁ ॥੪॥੪॥ ਨਾਨਕ ਪਾਤਿਸ਼ਾਹ ਨੇ ਸਾਨੂੰ ਇਹੀ ਨਾਮ (ਸੋਝੀ) ਦਾ ਗਿਆਨ ਬਖਸ਼ਿਆ ਹੈ। ਨਾਨਕ ਦੇ ਘਰ ਕੇਵਲ ਨਾਮ ਹੈ ਮਾਇਆ ਮੰਗੋ ਕੁਝ ਹੋਰ ਮੰਗੋ ਦੇਵੇ ਨਾ ਦੇਵੇ, ਨਾਮ ਮੰਗਣ ਤੇ ਮਿਲ ਜਾਂਦਾ। ਕਈ ਵੀਰ ਭੈਣ ਸਰੀਰ ਨੂੰ ਕਸ਼ਟ ਦੇ ਕੇ ਨਾਮ ਪ੍ਰਾਪਤੀ ਜਾਂ ਮੁਕਤੀ ਦਾ ਮਾਰਗ ਖੋਜਦੇ ਨੇ ਭੁਲੇਖੇ ਵਿੱਚ ਜਿਵੇਂ ਕਈ ਮਤਾਂ ਵਿੱਚ ਸਮਝਿਆ ਜਾਂਦਾ ਹੈ ਕੇ ਸਰੀਰ ਨੂੰ ਕਸ਼ਟ ਦਿੱਤਿਆਂ ਪਰਮੇਸਰ ਨੇ ਦਯਾ ਕਰਨੀ ਪਰ ਨਾ ਪਰਮੇਸਰ ਸਰੀਰ ਨੂੰ ਕਸ਼ਟ ਦਿੱਤਿਆਂ ਕਾਬੂ ਹੁੰਦਾ ਨਾ ਧੋਖੇ ਨਾਲ। ਗੁਰਮਤਿ ਆਦੇਸ਼ ਹੈ “ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ॥ ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ॥”। ਗੁਰਮਤਿ ਮੰਨਦੀ ਹੈ ਕੇ ਹੁਕਮ ਵਿੱਚ ਮਨੁਖਾ ਜਨਮ ਮਿਲਿਆ ਇਹ ਦੁਰਲਬ ਹੈ ਇਸਨੂੰ ਵਿਅਰਥ ਨਹੀਂ ਗਵਾਉਣਾ “ਮਾਣਸ ਜਨਮੁ ਦੁਲਭੁ ਹੈ ਜਗ ਮਹਿ ਖਟਿਆ ਆਇ॥ ਪੂਰੈ ਭਾਗਿ ਸਤਿਗੁਰੁ ਮਿਲੈ ਹਰਿ ਨਾਮੁ ਧਿਆਇ ॥੬॥“ ਜੇ ਭਾਗ ਹੋਣ ਤਾਂ ਸੱਚੇ ਦੇ ਗੁਣ ਪ੍ਰਾਪਤ ਹੋਣੇ ਗਿਆਨ ਤੋਂ। ਗਿਆਨ ਖੰਡ ਵਿੱਚ ਉਤਰਨਾ ਹੀ ਪੈਣਾ ਸੋਝੀ ਪ੍ਰਾਪਤ ਕਰਨ ਲਈ ਕੇਵਲ ਲੀੜੇ ਪਾ ਕੇ, ਬਾਣੀ ਗਾ ਕੇ, ਸੁਣ ਕੇ ਮੰਤਰਾਂ ਵਾਂਗ ਪੜ੍ਹ ਕੇ, ਚੰਗਾ ਆਚਰਣ ਰੱਖ ਕੇ ਗਲ ਨਹੀਂ ਬਣਨੀ “ਆਚਾਰੀ ਨਹੀ ਜੀਤਿਆ ਜਾਇ॥ ਪਾਠ ਪੜੈ ਨਹੀ ਕੀਮਤਿ ਪਾਇ॥ ਅਸਟ ਦਸੀ ਚਹੁ ਭੇਦੁ ਨ ਪਾਇਆ॥ ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ॥”। ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥੨॥ - ਇਸ ਪੰਕਤੀ ਵਿੱਚ ਦੱਸਿਆ ਜਪੁ ਕਿੱਦਾ ਹੋਹਿ (ਹੋਵੇ) “ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ॥” - ਤੀਰਥ ਕੀ ਹੈ “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥” ਤੀਰਥ ਸੋਝੀ ਹੈ। ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥੧॥ ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥ ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥ ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥੨॥ ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ॥ ਜਪੁ ਤਪੁ ਸੰਜਮੁ ਸਭੁ ਗੁਰ ਤੇ ਹੋਵੈ ਹਿਰਦੈ ਨਾਮੁ ਵਸਾਈ॥
ਨਾਮ ਦਾ ਸਰੀਰ ਦੇ ਭੋਜਨ ਨਾਲ ਕੀ ਰਿਸ਼ਤਾ ਹੈ ਇਹ ਸਮਝਣ ਲਈ ਮਾਸ ਬਾਰੇ ਪੜੋ।
ਅੱਗੇ ਹੋਰ ਵਿਚਾਰਣ ਜੋਗ ਜਪੁ ਵਾਲੇ ਸਬਦ। ਇਹਨਾਂ ਨੂੰ ਸਮਝਣਾ ਤੇ ਬੂਝਣਾ ਹੈ
ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ॥
ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪੁ ਜਾਪੈ ॥
ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥
ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ॥ ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ॥
ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ॥
ਹਰਿ ਹਰਿ ਜਪੁ ਜਪੀਐ ਦਿਨੁ ਰਾਤੀ ਲਾਗੈ ਸਹਜਿ ਧਿਆਨਾ॥
ਰਵਿ ਰਹਿਆ ਪ੍ਰਭੁ ਸਭ ਮਹਿ ਆਪੇ॥ ਹਰਿ ਜਪੁ ਰਸਨਾ ਦੁਖੁ ਨ ਵਿਆਪੇ॥੧॥
ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥੧॥
ਕਿਆ ਜਪੁ ਜਾਪਉ ਬਿਨੁ ਜਗਦੀਸੈ॥ ਗੁਰ ਕੈ ਸਬਦਿ ਮਹਲੁ ਘਰੁ ਦੀਸੈ॥੧॥
ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥
ਹਰਿ ਜਪੁ ਮੰਤੁ ਗੁਰ ਉਪਦੇਸੁ ਲੈ ਜਾਪਹੁ ਤਿਨੑ ਅੰਤਿ ਛਡਾਏ ਜਿਨੑ ਹਰਿ ਪ੍ਰੀਤਿ ਚਿਤਾਸਾ ॥
ਕਰਮਿ ਮਿਲੈ ਪਾਵੈ ਸਚੁ ਨਾਉ॥ ਤੁਮ ਸਰਣਾਗਤਿ ਰਹਉ ਸੁਭਾਉ॥ ਤੁਮ ਤੇ ਉਪਜਿਓ ਭਗਤੀ ਭਾਉ॥ ਜਪੁ ਜਾਪਉ ਗੁਰਮੁਖਿ ਹਰਿ ਨਾਉ॥੭॥
ਮੇਰੇ ਮਨ ਜਪੁ ਜਪਿ ਹਰਿ ਨਾਰਾਇਣ ॥
ਨਿਤ ਹਰਿ ਜਪੁ ਜਾਪੈ ਜਪਿ ਹਰਿ ਸੁਖੁ ਪਾਵੈ॥
ਆਜੁ ਕਾਲਿ ਮਰਿ ਜਾਈਐ ਪ੍ਰਾਣੀ ਹਰਿ ਜਪੁ ਜਪਿ ਰਿਦੈ ਧਿਆਈ ਹੇ ॥੫॥
ਅਹਿਨਿਸਿ ਰਾਮ ਰਹਹੁ ਰੰਗਿ ਰਾਤੇ ਏਹੁ ਜਪੁ ਤਪੁ ਸੰਜਮੁ ਸਾਰਾ ਹੇ ॥੩॥
ਜਿਨਿ ਜਪੁ ਜਪਿਓ ਸਤਿਗੁਰ ਮਤਿ ਵਾ ਕੇ ॥
ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ॥ ਜਬ ਲਗੁ ਗੁਰ ਕਾ ਸਬਦੁ ਨ ਕਮਾਹੀ॥ ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ॥੧੨॥
ਹਰਿ ਕਾ ਜਾਪੁ ਜਪਹੁ ਜਪੁ ਜਪਨੇ ॥
ਪੂਰੈ ਕਰਮਿ ਗੁਰ ਕਾ ਜਪੁ ਜਪਨਾ ॥
ਗੁਰ ਜਪੁ ਜਾਪਿ ਜਪਤ ਫਲੁ ਪਾਇਆ ਗਿਆਨ ਦੀਪਕੁ ਸੰਤ ਸੰਗਨਾ ॥੧੨॥
ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥੧੧॥
ਅੰਤਰਿ ਜਪੁ ਤਪੁ ਸੰਜਮੋ ਗੁਰਸਬਦੀ ਜਾਪੈ ॥
ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥੧॥
ਸਖਾ ਸੈਨੁ ਪਿਆਰੁ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ ॥੨॥
ਜਿਸ ਕੇ ਰਾਖੇ ਹੋਏ ਹਰਿ ਆਪਿ॥ ਹਰਿ ਹਰਿ ਨਾਮੁ ਸਦਾ ਜਪੁ ਜਾਪਿ॥ ਸਾਧਸੰਗਿ ਹਰਿ ਕੇ ਗੁਣ ਗਾਇਆ॥ ਨਾਨਕ ਸਤਿਗੁਰੁ ਪੂਰਾ ਪਾਇਆ॥
ਚਰਨ ਕਮਲ ਸਿਉ ਲਾਗੋ ਹੇਤੁ॥ ਖਿਨ ਮਹਿ ਬਿਨਸਿਓ ਮਹਾ ਪਰੇਤੁ॥ ਆਠ ਪਹਰ ਹਰਿ ਹਰਿ ਜਪੁ ਜਾਪਿ॥ ਰਾਖਨਹਾਰ ਗੋਵਿਦ ਗੁਰ ਆਪਿ॥੨॥
ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥
ਮੇਰੇ ਮਨ ਜਪੁ ਜਪਿ ਜਗੰਨਾਥੇ ॥
ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮੁ ਜਪਤ ਤਹ ਪਾਪ ਖੰਡਲੀ॥੧॥ ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ॥ ਓਤਿ ਪੋਤਿ ਮਿਲਿ ਜੋਤਿ ਨਾਨਕ ਕਛੂ ਦੁਖੁ ਨ ਡੰਡਲੀ॥
ਕੁਰਬਾਣੁ ਜਾਈ ਗੁਰ ਪੂਰੇ ਅਪਨੇ॥ ਜਿਸੁ ਪ੍ਰਸਾਦਿ ਹਰਿ ਹਰਿ ਜਪੁ ਜਪਨੇ॥੧॥
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ॥ ਸਬਦੁ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ ਰਸਨਿ ਅਹਿਨਿਸਿ ਰਸੈ ਸਤਿ ਕਰਿ ਜਾਨੀਅਹੁ॥ ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ ਗੵਾਨੀਅਹੁ॥ ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ ਜਨਮੁ ਕੁਲ ਉਧਰਹੁ ਦ੍ਵਾਰਿ ਹਰਿ ਮਾਨੀਅਹੁ॥ ਜਉ ਤ ਸਭ ਸੁਖ ਇਤ ਉਤ ਤੁਮ ਬੰਛਵਹੁ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ॥੧॥੧੩॥
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ॥ ਜਾ ਕੀ ਸੇਵ ਸਿਵ ਸਿਧ ਸਾਧਿਕ ਸੁਰ ਅਸੁਰ ਗਣ ਤਰਹਿ ਤੇਤੀਸ ਗੁਰ ਬਚਨ ਸੁਣਿ ਕੰਨ ਰੇ॥ ਫੁਨਿ ਤਰਹਿ ਤੇ ਸੰਤ ਹਿਤ ਭਗਤ ਗੁਰੁ ਗੁਰੁ ਕਰਹਿ ਤਰਿਓ ਪ੍ਰਹਲਾਦੁ ਗੁਰ ਮਿਲਤ ਮੁਨਿ ਜੰਨ ਰੇ॥ ਤਰਹਿ ਨਾਰਦਾਦਿ ਸਨਕਾਦਿ ਹਰਿ ਗੁਰਮੁਖਹਿ ਤਰਹਿ ਇਕ ਨਾਮ ਲਗਿ ਤਜਹੁ ਰਸ ਅੰਨ ਰੇ॥ ਦਾਸੁ ਬੇਨਤਿ ਕਹੈ ਨਾਮੁ ਗੁਰਮੁਖਿ ਲਹੈ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ॥੪॥
ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ॥ ਜਪੁ ਤਪੁ ਸੰਜਮੁ ਕਮਾਵੈ ਕਰਮੁ॥ ਸੀਲ ਸੰਤੋਖ ਕਾ ਰਖੈ ਧਰਮੁ॥ ਬੰਧਨ ਤੋੜੈ ਹੋਵੈ ਮੁਕਤੁ॥ ਸੋਈ ਬ੍ਰਹਮਣੁ ਪੂਜਣ ਜੁਗਤੁ॥੧੬॥
ਦਿਸੰਤਰੁ ਭਵੈ ਪਾਠ ਪੜਿ ਥਾਕਾ ਤ੍ਰਿਰਿਸਨਾ ਹੋਇ ਵਧੇਰੈ॥ ਕਾਚੀ ਪਿੰਡੁ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ॥ (੧੦੧੩) – ਦੇਸ ਪਰਦੇਸਾਂ ਵਿਚ ਪਰਚਾਰ ਕਰਦਾ ਫਿਰਦਾ ਹੈ ਗੁਰਬਾਣੀ ਪੜ੍ਹ ਕੇ ਥੱਕ ਚੁੱਕਾ ਹੈ, ਕੇਵਲ ਇਸ ਦੀ ਤ੍ਰਿਸ਼ਨਾ ਵੱਧ ਰਹੀ ਹੈ। ਗੁਰਬਾਣੀ ਵੀਚਾਰ ਤੋਂ ਸੱਖਣਾ ਹੈ, ਅਤੇ ਮਾਇਆ ਦੇ ਸ਼ਰੀਰ ਨਾਲ ਜੁੜਿਆ, ਪਸ਼ੂਆਂ ਵਾਂਗ ਢਿੱਡ ਭਰਨ ਤੱਕ ਹੀ ਸੀਮਤ ਹੈ।
ਜੇ ਹਜੇ ਵੀ ਤੁਹਾਨੂੰ ਲਗਦਾ ਵਾਹਿਗੁਰੂ ਵਾਹਿਗੁਰੂ ਪੁਕਾਰਨ ਨਾਲ ਵਾਹਿਗੁਰੂ ਮਿਲ ਜਾਂਦਾ ਤਾਂ ਸੋਚੋ ਗੁਰਮਤਿ ਆਖਦੀ “ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥“ ਸੋਚੋ ਕੇ ਵਾਹਿਗੁਰੂ ਵਾਹਿਗੁਰੂ ਬੋਲਣ ਨਾਲ ਗੁਰ ਕੀ ਮਤਿ ਕਿਵੇਂ ਮਿਲ ਜਾਣੀ?
ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥
ਗੁਰਮਤਿ ਨਾਮੁ (ਸੋਝੀ) ਮੇਰੇ ਪ੍ਰਾਣਾਂ ਦੀ ਸਖਾ (ਮਿੱਤਰ/ਦੋਸਤ) ਹੈ ਤੇ ਹਰਿ ਦੀ ਕੀਰਤੀ ਹੀ ਹਮਰੀ (ਸਾਡੀ) ਰਹਰਾਸਿ (ਰਹਤ) ਹੈ।
ਗੁਰ ਕੀ ਬਾਣੀ ਸਿਉ ਰੰਗੁ ਲਾਇ॥ ਗੁਰੁ ਕਿਰਪਾਲੁ ਹੋਇ ਦੁਖੁ ਜਾਇ॥੨॥ ਗੁਰ ਬਿਨੁ ਦੂਜਾ ਨਾਹੀ ਥਾਉ॥ ਗੁਰੁ ਦਾਤਾ ਗੁਰੁ ਦੇਵੈ ਨਾਉ॥੩॥ ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ॥ ਆਠ ਪਹਰ ਨਾਨਕ ਗੁਰ ਜਾਪਿ॥
ਰਾਗ ਦੇਵਗੰਧਾਰੀ ਪਾਤਿਸਾਹੀ ੧੦॥ ਬਿਨ ਹਰਿ ਨਾਮ ਨ ਬਾਚਨ ਪੈਹੈ॥ ਚੌਦਹਿ ਲੋਕ ਜਾਹਿ ਬਸ ਕੀਨੇ ਤਾ ਤੇ ਕਹਾਂ ਪਲੈ ਹੈ॥੧॥ ਰਹਾਉ॥ ਰਾਮ ਰਹੀਮ ਉਬਾਰ ਨ ਸਕਹੈ ਜਾ ਕਰ ਨਾਮ ਰਟੈ ਹੈ॥ ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਬੈ ਹੈ॥੧॥ ਬੇਦ ਪੁਰਾਨ ਕੁਰਾਨ ਸਬੈ ਮਤ ਜਾ ਕਹ ਨੇਤ ਕਹੈ ਹੈ॥ ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਿਆਵਤ ਧਿਆਨ ਨ ਐਹੈ॥੨॥ ਜਾ ਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸ੍ਯਾਮ ਕਹੈ ਹੈ॥ ਛੁਟਹੋ ਕਾਲ ਜਾਲ ਤੇ ਤਬ ਹੀ ਤਾਂਹਿ ਚਰਨ ਲਪਟੈ ਹੈ॥੩॥੨॥੧੦॥(ਸ਼ਬਦ ਹਜ਼ਾਰੇ ਪਾਃ ੧੦, ੭੧੨)
ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨॥ ੴ ਸਤਿਗੁਰ ਪ੍ਰਸਾਦਿ॥ ਮੁਕੰਦ ਮੁਕੰਦ ਜਪਹੁ ਸੰਸਾਰ॥ ਬਿਨੁ ਮੁਕੰਦ ਤਨੁ ਹੋਇ ਅਉਹਾਰ॥ ਸੋਈ ਮੁਕੰਦੁ ਮੁਕਤਿ ਕਾ ਦਾਤਾ॥ ਸੋਈ ਮੁਕੰਦੁ ਹਮਰਾ ਪਿਤ ਮਾਤਾ॥੧॥ ਜੀਵਤ ਮੁਕੰਦੇ ਮਰਤ ਮੁਕੰਦੇ॥ ਤਾ ਕੇ ਸੇਵਕ ਕਉ ਸਦਾ ਅਨੰਦੇ॥੧॥ ਰਹਾਉ॥ ਮੁਕੰਦ ਮੁਕੰਦ ਹਮਾਰੇ ਪ੍ਰਾਨੰ॥ ਜਪਿ ਮੁਕੰਦ ਮਸਤਕਿ ਨੀਸਾਨੰ॥ ਸੇਵ ਮੁਕੰਦ ਕਰੈ ਬੈਰਾਗੀ॥ ਸੋਈ ਮੁਕੰਦੁ ਦੁਰਬਲ ਧਨੁ ਲਾਧੀ॥੨॥ ਏਕੁ ਮੁਕੰਦੁ ਕਰੈ ਉਪਕਾਰੁ॥ ਹਮਰਾ ਕਹਾ ਕਰੈ ਸੰਸਾਰੁ॥ ਮੇਟੀ ਜਾਤਿ ਹੂਏ ਦਰਬਾਰਿ॥ ਤੁਹੀ ਮੁਕੰਦ ਜੋਗ ਜੁਗ ਤਾਰਿ॥੩॥ ਉਪਜਿਓ ਗਿਆਨੁ ਹੂਆ ਪਰਗਾਸ॥ ਕਰਿ ਕਿਰਪਾ ਲੀਨੇ ਕੀਟ ਦਾਸ॥ ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ॥ ਜਪਿ ਮੁਕੰਦ ਸੇਵਾ ਤਾਹੂ ਕੀ॥੪॥੧॥
Credits: Sach Khoj Academy. Thanks for creating this beautiful video. Copied for educational purposes only. Please visit the original link too.