Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰਬਾਣੀ ਦੇ ਸੰਸਾਰੀ ਅਰਥ ਕਰਨ ਵਾਲੇ ਅਗਿਆਨੀ

ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥ ਪਰ ਸਾਡੇ ਮੂਰਖ ਪੰਡਿਤ (ਸਾਹਿਬ ਸਿੰਘ) ਵਰਗੇ ਵਿਦਵਾਨ ਇਹ ਬੇਦ ਨਹੀ ਸਮਝ ਸਕੇ ਤੇ ਉਹਨਾ ਨੇ ਇਹ ਸ਼ਬਦਾਂ ਦੇ ਅਰਥ ਗੁਰਬਾਣੀ ਚ ਸੰਸਾਰੀ ਕਰਤੇ । ਜਿਹਦੇ ਨਾਲ ਗੁਰਬਾਣੀ ਦੀ ਵਿਲਖਣਤਾ ਖਤਮ ਹੋ ਗਈ। ਇਹਦਾ ਹੀ ਵਿਆਕਰਣ ਹੈ । ਗੁਰਬਾਣੀ ਤੇ ਬੇਦ ਬਿਵਿਆਕਰਣ ਲਾਗੂੰ ਹੁੰਦੀ ਹੈ ਨਾ ਕਿ […]

ਚੰਡੀ

ਕੜਕ ਉਠੀ ਰਣ ਚੰਡੀ ਫਉਜਾਂ ਦੇਖਿ ਕੈ॥ ਧੂਹਿ ਮਿਆਨੋ ਖੰਡਾ ਹੋਈ ਸਾਹਮਣੇ॥ ਸਭੇ ਬੀਰ ਸੰਘਾਰੇ ਧੂਮਰਨੈਣ ਦੇ॥ ਜਣੁ ਲੈ ਕਟੇ ਆਰੇ ਦਰਖਤ ਬਾਢੀਆਂ॥ ਰਾਕਸ਼ਾ ਦਾ ਧੂਮਰਨੈਣ ਦੀ ਅਗਵਾਈ ਵਿੱਚ ਦਲ ਆਉਂਦਾ ਦੇਖਿਆ,, ਗੁਰਮੁਖ ਭਾਵ ਚੰਡੀ ਵੀ ਗਰਜੀ ਫਿਰ ਪੂਰੇ ਆਤਮ ਵਿਸ਼ਵਾਸ਼ ਨਾਲ,,ਕਿ ਆ ਜਾਉ,,ਕਰੋ ਗਿਆਨ ਚਰਚਾ,,ਅਸਲ ਵਿੱਚ ਧੂਮਰ ਨੈਣ ਉਹਨੂੰ ਕਹਿੰਦੇ ਹਨ ਜਿਸ ਨੂੰ ਧੁੰਦਲਾ […]

ਸਮਾਧੀ ਕਿ ਜਸੂਸੀ ? ਨਾਂ ਰੱਬ ਦੁਕਾਨਦਾਰ ਹੈ – ਨਾਂ ਹੀ ਰਿਸ਼ਵਤਖੋਰ

ਕਈ ਲੋਕ ਪਰਮੇਸ਼ਰ ਦਾ ਧਿਆਨ ਰੱਖਣ ਨੂੰ ਸਮਾਧੀ ਆਖਦੇ ਹਨ| ਓਹਨਾਂ ਲੋਕਾਂ ਤੋਂ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਕੀ ਪਰਮੇਸ਼ਰ ਕੋਈ ਚੋਰ ਹੈ, ਜਿਸ ਦਾ ਧਿਆਨ ਰੱਖਣ ਹੀ ਲੋੜ ਹੈ ?ਹਾਲਾਂਕਿ ਇਹ ਗੱਲ ਠੀਕ ਹੈ ਕਿ ਸਾਨੂੰ ਆਪਣਾ ਧਿਆਨ ਵਿਕਸਿਤ ਕਰਨਾ ਹੈ, ਪਰ ਐਸਾ ਆਪਣੇ ਮਨ ਉੱਤੇ ਪਹਿਰਾ ਦੇਣ ਲਈ ਕਰਨਾ ਹੈ| ਸਾਨੂੰ ਹਮੇਸ਼ਾ […]

ਮਲੇਸ਼ ਕੌਣ ਹਨ ?

ਧਰਮ ਨੂੰ ਧੰਦਾ ਬਣਾਉਣ ਵਾਲੇ ਪ੍ਰਚਾਰਕ ਮਲੇਸ਼ ਹਨ ਮਸੰਦ ਪ੍ਰਚਾਰਕ ਜਿਹੜੇ ਫੂਕੈ ਸੀ ਅਗ਼ ਲਾ ਕਿ ।ਦੁਸ਼ਟ ਜਿਤੇ ਉਠਵਤ ਉਤਪਾਤਾ ॥ ਸਕਲ ਮਲੇਛ ਕਰੋ ਰਣ ਘਾਤਾ॥ਦੁਸ਼ਟ ਕੌਣ ਨੇ,,,?,,,ਜਦੋਂ ਗੁਰਮਤ ਪ੍ਰਕਾਸ਼ ਹੁੰਦੀ ਹੈ ਤਾਂ ਬਥੇਰੇ ਨੇ ਮੀਣੇ ਮਸੰਦ ਜਿਨ੍ਹਾਂ ਨੂੰ ਫਿਕਰ ਪੈ ਜਾਂਦੈ ਕਿ ਸਾਡਾ ਧੰਧਾ ਬੰਦ ਹੋਊ,,ਡੇਰਾ ਬੰਦ ਹੋਊ,,ਸਾਨੂੰ ਸ੍ਰੀ ੧੦੮ ਸ੍ਰੀ,, ਬ੍ਰਹਮ ਗਿਆਨੀ ,,ਮਹਾਂਪੁਰਖ […]

ਏਕੈ ਰੂਪ ਅਨੂਪ ਸਰੂਪਾ

ਏਕੈ ਰੂਪ ਕਿਵੇ ਹੈ? ਏਕੈ ਰੂਪ ਅਨੂਪ ਸਰੂਪਾ ॥ ਰੰਕ ਭਯੋ ਰਾਵ ਕਹੀਂ ਭੂਪਾ ॥ਜਦੋਂ ਤੂੰ ਇੱਕ ਹੁੰਦੈ,,ਉਹ ਰੂਪ ਤੇਰਾ ਅਨੂਪ ਸਰੂਪ ਹੈ,,,ਤੇਰਾ ਉਹ ਰੂਪ ਅਗੰਮ ਹੈ,,ਉਹ ਨਹੀਂ ਦੱਸਿਆ ਜਾ ਸਕਦਾ, ਅਨੂਪ ਤੋਂ ਭਾਵ ਉਪਮਾ ਨਹੀਂ ਦਿੱਤੀ ਜਾ ਸਕਦੀ,,,ਉਸਦੀ ਤੁਲਨਾ ਵਿੱਚ ਕੁੱਝ ਨਹੀਂ ਹੈ,,,,ਉਸੇ ਦਾ ਭਗੌਤੀ,,ਭਗਤ,ਗੁਰਮੁਖ ਹੈ,,ਉਹ ਨਿਰਾਕਾਰੀ ਤੇ ਅਮਰ ਹੈ,,,,ਜਦੋਂ ਤੂੰ ਦੋ ਫਾੜ,ਦੋ ਥਾਂ […]

ਗੁਰਮਤਿ ਵਿੱਚ ਰਾਮ

ਗੁਰਮਤਿ ਵਾਲਾ ਰਾਮ ਹੈ ਪਰਮੇਸਰ ਦੇ ਗੁਣਾਂ ਵਿੱਚ ਰਮਿਆ ਹੋਇਆ ਸਰਬਵਿਆਪੀ ਰਾਮ ਜੋ ਘਟ ਘਟ (ਹਰੇਕ ਜੀਵ) ਦੇ ਹਿਰਦੇ ਵਿੱਚ ਵੱਸਦਾ ਹੈ। ਅੱਜ ਕਲ ਬਹੁਤ ਰੌਲਾ ਪਿਆ ਹੈ ਗੁਰਮਤਿ ਵਾਲੇ ਰਾਮ ਨੂੰ ਦਸਰਥ ਪੁੱਤਰ ਰਾਮ ਸਿੱਧ ਕਰਨ ਦਾ। ਬਹੁਤ ਸਾਰੇ ਡੇਰੇਦਾਰ, ਅਖੌਤੀ ਸਿੱਖ ਵਿਦਵਾਨ ਵੀ ਇਸ ਵਿੱਚ ਲੱਗੁ ਹੋਏ ਨੇ। ਪਹਿਲਾਂ ਗਲ ਕਰੀਏ ਗੁਰਬਾਣੀ ਦਾ […]

ਸਰਮ ਖੰਡ, ਕਰਮ ਖੰਡ, ਧਰਮ ਖੰਡ ਅਤੇ ਗਿਆਨ ਖੰਡ

ਸਰਮ ਖੰਡ – ਮਿਹਨਤ ਦਾ ਖੰਡ, ਗਿਆਨ ਖੰਡ ਵਿਚ ਜੋ ਗਿਆਨ ਪ੍ਰਾਪਤ ਹੋਇਆ ਹੁਣ ਉਸ ਨੂੰ ਮਨ ਬੁਧਿ ਤੇ ਵਰਤ ਕੇ ਮਨ ਬੁੱਧ ਨੂੰ ਢਾਲਿਆ ਜਾ ਰਿਹਾ ਹੁੰਦਾ ਜੀਵ ਵਲੋਂ. ਦੋ ਸੀ ਤੇ ਅਜੇ ਵੀ ਦੋ ਹੀ ਹੈ ਪਰ ਇਕ ਹੋਣ ਦੀ ਕੋਸ਼ਿਸ਼ ਵਿਚ ਹੈ. ਜਿੰਨਾ ਗਿਆਨ ਮਿਲਿਆ, ਓਨਾ ਗਿਆਨ ਤੇ ਚਲਣਾ ਸ਼ੁਰੂ ਕਰ ਦਿੱਤਾ, […]

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ

ਤਿਲਗ ਮਹਲਾ ੧ ॥ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ਜਾਤਿ […]

ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ

ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥ ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥ ਜਦ ਮਨ ਹੀ ਵਿਕਾਰਾਂ ‘ਚ ਘਿਰਿਆ ਹੈ, ਫਿਰ ਕੰਮ ਵੀ ਬੁਰੇ ਹੀ ਹੁੰਦੇ ਹਨ। ਇਸ ਹਾਲ ‘ਚ ਕੋਈ ਪੂਜਾ-ਪਾਠ ਵੀ ਕੀਤੇ ਕਰਮਾਂ ਦੀ ਸਜ਼ਾ ਤੋਂ ਨਹੀਂ ਬਚਾ ਸਕਦਾ

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥ ਹਰ ਇਕ ਮਨੁੱਖ ਦਾ ਆਪਣਾ ਸਤਿਗੁਰੁ (ਅੰਤਰ ਆਤਮਾ) ਹੁੰਦਾ ਹੈ ਜਿਹੜਾ ਨਾ ਕਦੀ ਜੰਮਦਾ ਹੈ ਅਤੇ ਨਾ ਹੀ ਕਦੀ ਮਰਦਾ। ਸਤਿਗੁਰੂ ਉਹ ਹੈ ਜੋ ਨਾਸ ਰਹਿਤ ਹੈ ਭਾਵ ਅਭਿਨਾਸੀ ਹੈ ਅਤੇ ਉਹ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਸੂਹੀ ਮ:੪ਗੁਰ ਕੀ […]

Resize text