Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਡਰ / ਭੈ

ਭੈ ਦੀ ਪਰਿਭਾਸ਼ਾ ਕੀ ਹੈ? ਭੈ ਕਿਉਂ ਲਗਦਾ? ਭੈ ਹੁੰਦਾ ਕੀ ਹੈ? ਜੇ ਅਕਾਲ ਪੁਰਖ ਸਾਰਿਆਂ ਨੂੰ ਪਿਆਰ ਕਰਦਾ ਹੈ ਫੇਰ ਡਰ ਕਿਉਂ ਲਗਦਾ ਹੈ? ਕਿਉਂ ਦੁਖ ਦਿੰਦਾ ਹੈ ਲੋਕਾਂ ਨੂੰ? ਸਾਰਿਆਂ ਨੂੰ ਸੁਖੀ ਕਿਉਂ ਨਹੀਂ ਕਰ ਦਿੰਦਾ। ਇੱਦਾਂ ਦੇ ਬਹੁਤ ਸਾਰੇ ਸਵਾਲ ਸਿੱਖ ਵੀਰ ਭੈਣਾਂ ਪੁੱਛਦੇ ਹਨ ਤੇ ਜਵਾਬ ਨਾ ਮਿਲਣ ਕਰਕੇ ਸਿੱਖੀ ਤੋਂ ਬੇਮੁਖ ਵੀ ਹੋ ਜਾਂਦੇ ਹਨ।

ਅਸਲ ਵਿੱਚ ਡਰ ਮਨ ਦੀ ਅਵਸਥਾ ਦਾ ਨਾਮ ਹੈ। ਇਹ ਚਾਰ ਭਾਰ ਜੋ ਜੀਵ ਆਪਣੇ ਸਿਰ ਤੇ ਲੈ ਕੇ ਚਲਦਾ ਹੈ ਉਹਨਾਂ ਵਿੱਚੋਂ ਇੱਕ ਹੈ। ਗੁਰਬਾਣੀ ਦਾ ਫੁਰਮਾਨ ਹੈ “ਹਉਮੈ ਮੋਹ ਭਰਮ ਭੈ ਭਾਰ॥”, ਪੂਰਾ ਸ਼ਬਦ ਹੈ “ਜਹ ਆਪਿ ਰਚਿਓ ਪਰਪੰਚੁ ਅਕਾਰੁ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ॥ ਪਾਪੁ ਪੁੰਨੁ ਤਹ ਭਈ ਕਹਾਵਤ॥ਕੋਊ ਨਰਕ ਕੋਊ ਸੁਰਗ ਬੰਛਾਵਤ॥ ਆਲ ਜਾਲ ਮਾਇਆ ਜੰਜਾਲ॥ ਹਉਮੈ ਮੋਹ ਭਰਮ ਭੈ ਭਾਰ॥ ਦੂਖ ਸੂਖ ਮਾਨ ਅਪਮਾਨ॥ ਅਨਿਕ ਪ੍ਰਕਾਰ ਕੀਓ ਬਖੵਾਨ॥ ਆਪਨ ਖੇਲੁ ਆਪਿ ਕਰਿ ਦੇਖੈ॥ ਖੇਲੁ ਸੰਕੋਚੈ ਤਉ ਨਾਨਕ ਏਕੈ॥੭॥” – ਭਾਵ ਇਸ ਸ੍ਰਿਸਟੀ ਦੀ ਰਚਨਾ ਪਰਮੇਸਰ ਨੇ ਆਪ ਕੀਤੀ ਹੈ। ਦੁੱਖ ਸੁੱਖ, ਮਾਨ ਅਪਮਾਨ ਭਾਵ ਜਸ ਅਪਜਸ, ਜੀਵਨ ਮਰਨ, ਲਾਭ ਹਾਨੀ ਦੀ ਖੇਡ ਇਸ ਸੰਸਾਰ ਦੀ ਕਾਰ ਆਪ ਬਣਾਈ ਹੈ। ਜਿਵੇਂ ਰਾਤ ਨਾ ਹੋਵੇ ਤਾਂ ਦਿਨ ਦਾ ਮੁੱਲ ਨਾ ਪਵੇ। ਸ੍ਰਿਸਟੀ ਦੀ ਰਚਨਾ ਆਪ ਕਰਕੇ, ਨੀਅਮ ਬਣਾ ਕੇ ਇਹ ਖੇਲ ਉਸਨੇ ਆਪ ਰਚਿਆ ਤੇ ਸਾਡੇ ਕੋਲ ਇਤਨੀ ਛੂਟ ਹੈ ਕੇ ਅਸੀਂ ਸੋਚ ਸਕੀਏ। ਸਾਡੀ ਸੋਚ ਸਾਡੇ ਕਰਮ ਬਣ ਜਾਂਦੇ ਹਨ। ਜੇ ਚੰਗੀ ਸੋਚ ਹੈ, ਗਿਆਨ ਹੈ ਸਬ ਹੁਕਮ ਦਿਸਦਾ। ਹੁਕਮ ਦੀ ਸੋਝੀ ਨਾ ਹੋਵੇ ਤਾਂ ਵਿਕਾਰ ਪੈਦਾ ਹੁੰਦੇ। “ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ॥” – ਫੇਰ ਪਾਪ ਪੁੰਨ, ਦੁਖ ਸੁਖ ਦਾ ਖੰਡਾ ਸਾਜਿਆ। ਪਾਪ ਪੁੰਨ ਸਮਝਣ ਲਈ ਵੇਖੋ “ਪਾਪ ਪੁੰਨ (paap/punn)”। ਜਦੋਂ ਮਨੁੱਖ ਹੁਕਮ ਤੋਂ ਬਾਘੀ ਹੁੰਦਾ ਹੈ ਨਹੀਂ ਸਮਝਦਾ ਅਗਿਆਨਤਾ ਡਰ/ਭੈ ਦਾ ਰੂਪ ਧਾਰਣ ਕਰਦੀ ਹੈ। ਜਦੋਂ ਸਮਝ ਆ ਜਾਵੇ ਕੇ ਮਨ ਮਰਨਾ ਕੀ ਹੈ ਤਾਂ ਮਰਨ ਦਾ ਡਰ ਖਤਮ ਹੋ ਜਾਂਦਾ ਹੈ। ਸਮਝਣ ਲਈ ਵੇਖੋ “Death ਮਰਨਾ ਕੀ ਹੈ”। ਜੇ ਕੋਈ ਹੁਕਮ ਦੇ ਗਿਆਨ ਤੋਂ ਆਕੀ ਹੋਵੇ, ਵਿਕਾਰ ਨਾ ਛੱਡੇ ਤਾਂ ਅਕਾਲ ਕ੍ਰੂਰ ਕਰਮੇ ਵੀ ਹੈ। ਜਿਵੇਂ ਪਿਤਾ ਆਪਣੇ ਬੱਚੇ ਨੂੰ ਸਹੀ ਰਾਹ ਪਾਉਣ ਲਈ ਸਜਾ ਦਿੰਦਾ ਹੈ ਉੱਦਾਂ ਹੀ ਅਕਾਲ ਦੇ ਗੁਣ ਹਨ। ਭਾਣਾ ਹੈ ਜੋ ਪਰਮੇਸਰ ਨੂੰ ਪਸੰਦ ਹੈ, ਹੁਕਮ ਹੈ ਜੇ ਉਸਨੂੰ ਨਾ ਪਸੰਦ ਹੋਵੇ ਫੇਰ ਵੀ ਉਸਨੂੰ ਸਹੀ ਰਾਹ ਦਿਖਾਲਣ ਲਈ ਕਰਨਾ ਪਵੇ। ਡਰ ਮਨ ਦਾ ਸ਼ੋਰ ਹੈ “ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ॥ ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ॥ ਤੁਧੁ ਬਿਨੁ ਦੂਜੀ ਨਾਹੀ ਜਾਇ॥ ਜੋ ਕਿਛੁ ਵਰਤੈ ਸਭ ਤੇਰੀ ਰਜਾਇ॥੧॥ ਡਰੀਐ ਜੇ ਡਰੁ ਹੋਵੈ ਹੋਰੁ॥ ਡਰਿ ਡਰਿ ਡਰਣਾ ਮਨ ਕਾ ਸੋਰੁ॥੧॥” – ਜਦੋਂ ਮਨੁੱਖ ਨਾਮ (ਸੋਝੀ) ਪ੍ਰਾਪਤ ਕਰਕੇ ਮਨ (ਅਗਿਆਨਤਾ) ਮਾਰਣ ਉਪਰੰਤ ਮਨੁੱਖ ਭਗਤੀ ਕਰਦਾ ਹੈ “ਮਨ ਮਾਰੇ ਬਿਨੁ ਭਗਤਿ ਨ ਹੋਈ॥੨॥”, ਗੁਣਾਂ ਦੀ ਵਿਚਾਰ ਕਰਦਾ ਹੈ ਤਾਂ ਮਨ ਦਾ ਸ਼ੋਰ ਨਾ ਹੋਣ ਕਾਰਣ ਭੈ ਮੁਕਤ ਹੁੰਦਾ ਹੈ। ਤਾਂ ਇਹ ਅਵਸਥਾ ਬਣਦੀ ਹੈ “ਕਿਆ ਡਰੀਐ ਡਰੁ ਡਰਹਿ ਸਮਾਨਾ॥ ਪੂਰੇ ਗੁਰ ਕੈ ਸਬਦਿ ਪਛਾਨਾ॥੧॥”। ਗੁਰਮੁਖ ਗਿਆਨ ਖੜਗ ਕਰਦਾ ਹੈ ਮਨ ਨਾਲ ਲੂਝਣ ਲਈ “ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥”। ਇਹੀ ਭਗਉਤੀ ਹੈ।

ਡਰ ਚੂਕੇ ਬਿਨਸੇ ਅੰਧਿਆਰੇ॥ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ॥ ਆਪੁ ਛੋਡਿ ਪਏ ਸਰਣਾਈ ਜਿਸ ਕਾ ਸਾ ਤਿਸੁ ਘਾਲਣਾ॥੧੪॥

ਡਰ ਦੂਰ ਕਰਨ ਦਾ ਕੇਵਲ ਇੱਕ ਮਾਰਗ ਹੈ, ਉਹ ਹੈ ਨਾਮ (ਗਿਆਨ/ਸੋਝੀ)। ਡਰ ਦੁਹਾਗਣ ਬੁੱਧ ਨੂੰ ਲਗਦਾ ਜਿਸਦਾ ਖਸਮ (ਹਰਿ/ਰਾਮ/ਪ੍ਰਭ/ਪਰਮੇਸਰ) ਨਾਲ ਪਿਆਰ ਨਹੀਂ। ਜਦੋਂ ਉਸਦੇ ਹੁਕਮ ਨਾ ਏਕਾ ਹੋ ਕੇ ਸੁਹਾਗਣ ਹੋ ਜਾਵੇ ਬੁੱਧ ਫੇਰ ਡਰ ਨਹੀਂ ਲਗਦਾ “ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ॥ ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ॥ ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ॥੧॥”। ਜਦੋਂ ਹੁਕਮ ਦਾ ਗਿਆਨ ਹੋ ਜਾਵੇ, ਸਮਝ ਆ ਜਾਵੇ ਕੇ ਜੋ ਹੋ ਰਹਿਆ ਹੈ ਉਹ ਹੁਕਮ ਵਿੱਚ ਹੋ ਰਹਿਆ ਹੈ ਤੇ ਹੁਕਮ ਤੋਂ ਬਾਹਰ ਕੁੱਝ ਨਹੀਂ ਤਾਂ ਜੀਵ ਨਿਰਭੈ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਜਦੋਂ ਇਹ ਸਮਝ ਆ ਜਾਵੇ ਕੇ ਮੇਰੇ ਵੱਸ ਵਿੱਚ ਕੁੱਝ ਨਹੀਂ ਫੇਰ ਕਿਸੇ ਨੂੰ ਡਰਾਉਂਦਾ ਨਹੀਂ। ਜਿਸਨੂੰ ਹੁਕਮ ਦੀ ਸੋਝੀ ਹੋ ਜਾਂਦੀ ਹੈ ਉਸਨੂੰ ਕ੍ਰੋਧ ਨਹੀਂ ਹੁੰਦਾ, ਬੈਰੀ ਮੀਤ ਸਮਾਨ ਹੋ ਜਾਂਦੇ ਹਨ ਉਹ ਮੁਕਤ ਅਵਸਥਾ ਹਾਸਿਲ ਕਰ ਲੈਂਦਾ ਹੈ “ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥੧੫॥ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥੧੬॥”।

ਜਿਸ ਨੂੰ ਹਰਿ ਦੀ ਰਾਮ ਦੀ ਸੋਝੀ ਹੋ ਜਾਵੇ ਉਸਨੂੰ ਨਾ ਡਰ ਲਗਦਾ ਹੈ ਨਾ ਉਹ ਕਿਸੇ ਨੂੰ ਡਰਾਉਂਦਾ ਹੈ। ਹਰਿ ਸਮਝਣ ਲਈ ਵੇਖੋ “ਹਰਿ”, ਤੇ ਗੁਰਮਤਿ ਵਾਲੇ ਰਾਮ ਬਾਰੇ ਸਮਝਣ ਲਈ ਵੇਖੋ “ਗੁਰਮਤਿ ਵਿੱਚ ਰਾਮ”। ਗੁਰਬਾਣੀ ਦਾ ਫੁਰਮਾਨ ਹੈ “ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ॥ ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ॥ ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ॥ ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ॥ ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ॥੧॥” – ਹਰਿ ਹੀ ਕਰਤਾ ਹੈ ਜਿਸਨੂੰ ਚਿੱਤ ਵਿੱਚ ਧਾਰਣ ਕਰਨਾ ਹੈ। ਧਾਰਣ ਕਰ ਕੇ ਡਰ ਮੁੱਕਦਾ। ਗੁਰਮਤਿ ਅਨੁਸਾਰ ਪੁੰਨ ਕੇਵਲ ਗੋਬਿੰਦ ਦੇ ਗੁਣ ਗਾਉਣਾ ਹੈ “ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ॥” ਤੇ ਗੋਬਿੰਦ ਹੈ ਕੀ, ਜੋ ਦਿਸ ਰਹਿਆ ਹੈ ਸਬ ਗੋਬਿੰਦ ਹੀ ਹੈ “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥ ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ॥”, ਗੋਬਿੰਦ ਭਾਵ ਪਰਮੇਸਰ ਦਾ ਬਿੰਦ, ਬ੍ਰਹਮ ਬਿੰਦ “ਬ੍ਰਹਮ ਬਿੰਦੁ ਤੇ ਸਭ ਉਤਪਾਤੀ॥੧॥”। ਹਰਿ ਨੂੰ ਧਿਆਨ ਵਿੱਚ ਰੱਖਣਾ ਹੈ “ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ॥ ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ॥ ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ॥ ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ॥ ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ॥”, ਜੋ ਗੋਬਿੰਦ ਬਾਰੇ ਨਹੀਂ ਜਾਣਦਾ, ਗੋਬਿੰਦ ਦਾ ਧਿਆਨ ਨਹੀਂ ਧਰਦਾ ਉਹੀ ਪਾਪੀ ਹੈ, ਹੋਰ ਇਸ ਦੁਨੀਆਂ ਵਿੱਚ ਕੋਈ ਪਾਪ ਪੁੰਨ ਨਹੀਂ ਹੈ।

ਜਿਸ ਜੀਵ ਨੇ ਸੱਚੇ (ਅਕਾਲ/ਹੁਕਮ) ਦੇ ਗੁਣ ਧਿਆਨ ਵਿੱਚ ਰੱਖੇ ਹਨ ਉਸਨੂੰ ਡਰ ਨਹੀਂ ਲਗਦਾ “ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ॥ ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ॥ ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ॥ ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ॥ ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ॥੧੪॥“। ਜਿਹਨਾਂ ਨੂੰ ਨਾਮ (ਸੋਝੀ) ਪ੍ਰਾਪਤ ਹੋ ਜਾਵੇ, ਜੋ ਗੁਣਾਂ ਨੂੰ ਮੁਖ ਰੱਖਦੇ ਹਨ ਉਹਨਾਂ ਦਾ ਡਰ ਮੁੱਕ ਜਾਂਦਾ ਹੈ “ਸੋ ਕਤ ਡਰੈ ਜਿ ਖਸਮੁ ਸਮੑਾਰੈ॥ ਡਰਿ ਡਰਿ ਪਚੇ ਮਨਮੁਖ ਵੇਚਾਰੇ॥੧॥”।

ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ॥ ਜਿਸ ਕੈ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ॥ ਮਾਰਹਿ ਰਾਖਹਿ ਏਕੁ ਤੂ ਬੀਜਉ ਨਾਹੀ ਥਾਉ॥੧॥

ਸੋ ਗਿਆਨ ਗੁਰੂ ਦੀ ਸ਼ਰਣ ਪਵੋ, ਗੁਰਮਤਿ ਗਿਆਨ ਲਵੋ ਤਾਂ ਕੇ ਮਨ ਤਨ ਸੀਤਲ ਹੋਵੇ, ਵਿਕਾਰ ਖਤਮ ਹੋਣ, ਹੁਕਮ ਦੀ ਸੋਝੀ ਹੋਵੇ “ਪਉ ਸਰਣਾਈ ਜਿਨਿ ਹਰਿ ਜਾਤੇ॥ ਮਨੁ ਤਨੁ ਸੀਤਲੁ ਚਰਣ ਹਰਿ ਰਾਤੇ॥੧॥ ਭੈ ਭੰਜਨ ਪ੍ਰਭ ਮਨਿ ਨ ਬਸਾਹੀ॥ ਡਰਪਤ ਡਰਪਤ ਜਨਮ ਬਹੁਤੁ ਜਾਹੀ॥੧॥ ਰਹਾਉ॥ ਜਾ ਕੈ ਰਿਦੈ ਬਸਿਓ ਹਰਿ ਨਾਮ॥ ਸਗਲ ਮਨੋਰਥ ਤਾ ਕੇ ਪੂਰਨ ਕਾਮ॥੨॥ ਜਨਮੁ ਜਰਾ ਮਿਰਤੁ ਜਿਸੁ ਵਾਸਿ॥ ਸੋ ਸਮਰਥੁ ਸਿਮਰਿ ਸਾਸਿ ਗਿਰਾਸਿ॥੩॥ ਮੀਤੁ ਸਾਜਨੁ ਸਖਾ ਪ੍ਰਭੁ ਏਕ॥ ਨਾਮੁ ਸੁਆਮੀ ਕਾ ਨਾਨਕ ਟੇਕ॥੪॥੮੭॥੧੫੬॥”। ਨਾ ਡਰੀਏ ਨਾ ਕਿਸੇ ਨੂੰ ਡਰਾਈਏ। ਸਾਰਿਆਂ ਨਾਲ ਏਕਾ ਹੋਵੇ। ਪ੍ਰੇਮ ਭਾਵਨਾ ਹੋਵੇ। ਦ੍ਵੇਸ਼ ਖਤਮ ਹੋਵੇ।

ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ॥ ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ॥ ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ॥ ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ॥ ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ॥ ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ॥ ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥ ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ॥੨॥

ਭੈ ਜੇ ਰੱਖਣਾ ਹੈ ਤਾਂ ਇਹੀ ਰੱਖਣਾ ਹੈ ਕੇ ਕਿਤੇ ਵਿਕਾਰ ਨਾ ਪੈਦਾ ਹੋਣ। ਗੁਣ ਵਿਸਰ ਨਾ ਜਾਣ। ਕਿਤੇ ਹੁਕਮ ਤੋ ਧਿਆਨ ਹਟ ਨਾ ਜਾਵੇ। ਜੋ ਹੋ ਰਹਿਆ ਹੈ ਉਹ ਹੁਕਮ ਹੈ।

ਮਨ ਰੇ ਸਚੁ ਮਿਲੈ ਭਉ ਜਾਇ॥ ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ॥੧॥ ਰਹਾਉ॥ ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ॥ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ॥ ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ॥੨॥

ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ॥ ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ॥ ਸਤਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ॥੧॥ ਭਾਈ ਰੇ ਗੁਰਮੁਖਿ ਬੂਝੈ ਕੋਇ॥ ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ॥੧॥

ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ॥ ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥ ਭੈ ਵਿਚਿ ਰਾਜਾ ਧਰਮ ਦੁਆਰੁ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥ ਭੈ ਵਿਚਿ ਸਿਧ ਬੁਧ ਸੁਰ ਨਾਥ॥ ਭੈ ਵਿਚਿ ਆਡਾਣੇ ਆਕਾਸ॥ ਭੈ ਵਿਚਿ ਜੋਧ ਮਹਾਬਲ ਸੂਰ॥ ਭੈ ਵਿਚਿ ਆਵਹਿ ਜਾਵਹਿ ਪੂਰ॥ ਸਗਲਿਆ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ॥੧॥” – ਇੱਥੇ ਪਵਣੁ, ਦਰਿਆਉ, ਅਗਨ, ਧਰਤੀ, ਇੰਦੁ, ਚੰਦ, ਆਕਾਸ ਆਦੀ ਸਬ ਅਲੰਕਾਰ ਹਨ ਜਿਹਨਾਂ ਦੇ ਅਰਥ ਗੁਰਮਤਿ ਵਿੱਚੋਂ ਖੋਜਣ ਦੀ ਲੋੜ ਹੈ। ਭਾਵ ਇਹ ਬਣਦਾ ਹੈ ਕੇ ਸਬ ਪਰਮੇਸਰ/ਅਕਾਲ ਦੇ ਹੁਕਮ ਵਿੱਚ ਚਲਦੇ ਹਨ। ਉਸਦੇ ਹੁਕਮ ਤੋਂ ਬਾਹਰ ਕੋਈ ਨਹੀਂ।

ਸੋ ਭਾਈ ਨਾਮ (ਹੁਕਮ ਦਾ ਗਿਆਨ/ਸੋਝੀ) ਲੈਣਾ ਹੀ ਗੁਰਮੁਖ ਦਾ ਮੂਲ ਉਪਦੇਸ਼ ਹੈ। ਵੈਰ ਵਿਰੋਧ ਗਵਾਉਣਾ ਹੈ। ਜਦੋਂ ਜਮਣਾ ਮਰਨਾ ਹੁਕਮ ਦਿਸੂ ਉਦੋਂ ਸਰੀਰਿਕ ਮੌਤ ਦਾ ਡਰ ਖਤਮ ਹੋ ਜਾਣਾ। ਜਦੋਂ ਇਹ ਸਮਝ ਆ ਗਿਆ ਕੇ ਜੋ ਪ੍ਰਾਪਤ ਹੋਣਾ ਹੁਕਮ ਵਿੱਚ ਪ੍ਰਾਪਤ ਹੋਣਾ ਲਾਭ ਹਾਨੀ ਦਾ ਡਰ ਮੁੱਕ ਜਾਣਾ। ਜਦੋਂ ਇਹ ਸਮਝ ਆ ਗਿਆ ਕੇ ਉਸਦੀ ਰਜਾ ਵਿੱਚ ਮਾਨ ਅਪਮਾਨ ਮਿਲਣਾ ਤਾਂ ਜਸ ਅਪਜਸ ਦਾ ਡਰ ਖਤਮ ਹੋ ਜਾਣਾੜ ਇਸ ਜੀਵਨ ਵਿੱਚ ਆਉਣ ਦਾ ਕਾਰਨ ਹੀ ਗਿਆਨ ਲੈਣਾ ਸੀ। ਗੁਣਾਂ ਨੂੰ ਧਾਰਨ ਕਰਨਾ ਸੀ। ਜਦੋਂ ਕੋਈ ਪਰਾਇਆ ਨਹੀਂ ਦਿਸਣਾ ਵਿਕਾਰ ਖਤਮ ਹੋ ਜਾਣੇ। ਵੇਖੋ “ਵਿਕਾਰਃ ਕਾਮ, ਕ੍ਰੌਧ, ਲੋਭ, ਮੋਹ, ਅਹੰਕਾਰ

Resize text