Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸੰਤ ਅਤੇ ਸਾਧ

ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥

ਸੰਤ ਦਾ ਜਿਹੜਾ ਪ੍ਰੇਮ ਹੈ ਓਹਦੇ ਵਿੱਚ ਹੀ ਹੈ ਸੱਭ ਕੁਝ ਜੋ ਸੰਤ ਦੇ ਸਕਦਾ।ਸੰਤ ਦੇ ਪ੍ਰੇਮ ਵਿੱਚ ਹੀ ਪ੍ਰਮੇਸ਼ਰ ਹੈ” ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥”। ਜੋ ਪ੍ਰੇਮ ਚ ਹੈ ਓਹੀ ਪ੍ਰਾਪਤੀ ਹੈ ਤੇ ਓਹੀ ਸੰਤ ਨੇ ਦੇਣਾ ਹੈ। ਸੰਤ ਸਾਨੂੰ ਦਿੰਦਾ ਕੀ ਹੁੰਦਾ??

ਸੰਤ ਸਾਨੂੰ ਪ੍ਰੇਮ ਦੀ ਇੱਕ ਭੁੱਖ ਲਗਾ ਦਿੰਦਾ ਹੈ,ਪ੍ਰੇਮ ਦੀ ਅੰਦਰ ਇੱਛਾ ਪੈਦਾ ਕਰ ਦਿੰਦਾ ਹੈ। ਜਿਵੇਂ ਕਿਸੇ ਨੂੰ ਥੋੜ੍ਹੇ ਕੁ ਕਣਕ ਦੇ ਦਾਨੇ ਦਿੱਤੇ ਤੇ ਓਹਨੇ ਅੱਗੇ ਬੀਜ ਕੇ ਵਧਾ ਲਏ ਓਹ ਖੇਤੀ ਫੇਰ ਓਹਦੀ ਹੀ ਜੇਹਨੇ ਬੀਜ ਕੇ ਦਾਨੇ ਵਧਾ ਲਏ। ਜੇ ਤਾਂ ਲਗਨ ਲਗ ਗਈ ਪ੍ਰੇਮ ਦੀ ਫੇਰ ਤਾਂ ਆਪੇ ਵਧਦਾ ਰਹੇਗਾ। ਏਹੀ ਪ੍ਰਾਪਤੀ ਹੈ ਹੋਰ ਕੋਈ ਪ੍ਰਾਪਤੀ ਨੀ ਹੋ ਸਕਦੀ ਦੂਜੇ ਨੂੰ। ਗਿਆਨ ਦੀ ਪ੍ਰਾਪਤੀ ਨੀ ਹੁੰਦੀ,, ਕਿਓਂਕਿ ਪ੍ਰੈਕਟੀਕਲ ਗਲ ਆਕੇ ਪ੍ਰੇਮ ਤੇ ਮੁੱਕਣੀ ਹੈ ਅਗਰ ਗਿਆਨ ਤੋਂ ਪ੍ਰੇਮ ਨੀ ਪੈਦਾ ਹੋਇਆ ਤਾਂ ਓਹ ਮੁੱਖ ਗਿਆਨੀ ਹੈ ਅੰਦਰ ਕੱਖ ਨਹੀਂ। ਪ੍ਰੇਮ ਦੇ ਵਿੱਚ ਜੇ ਗਿਆਨ ਬਦਲ ਗਿਆ ਫੇਰ ਫਲ ਹੈ,,ਫਲ ਗਿਆਨ ਦਾ ਹੀ ਹੈ ਕਿਓਂਕਿ ਗਿਆਨ ਨੂੰ ਵੀ ਫਲ ਕਹਿੰਦੇ ਨੇ ਪਰ ਰਸ ਪ੍ਰੇਮ ਦਾ ਹੀ ਆਵੇਗਾ  ਉਸ ਵਿੱਚੋਂ।

ਸਾਧਸੰਗਿ ਦੁਸਮਣ ਸਭਿ ਮੀਤ।। ਸਾਧੂ ਕੈ ਸੰਗਿ ਮਹਾ ਪੁਨੀਤ।। ਸਾਧਸੰਗਿ ਕਿਸ  ਸਿਉ ਨਹੀ ਬੈਰੁ। । ਸਾਧ ਕੈ ਸੰਗਿ ਨ ਬੀਗਾ ਪੈਰੁ ਸਾਧ ਕੈ ਸੰਗਿ ਨਾਹੀ ਕੋ ਮੰਦਾ।। ਸਾਧਸੰਗਿ ਜਾਨੇ ਪਰਮਾਨੰਦਾ।। ਸਾਧ ਕੈ ਸੰਗਿ ਨਾਹੀ ਹਉ ਤਾਪੁ।। ਸਾਧ ਕੈ ਸੰਗਿ ਤਜੈ ਸਭੁ ਆਪੁ।। ਆਪੇ ਜਾਨੈ ਸਾਧ ਬਡਾਈ।। ਨਾਨਕ ਸਾਧ ਪ੍ਰਭੂ ਬਨਿ ਆਈ।।

               ⭐ ਐਸਾ ਹੈ ਕੋਈ ਸਾਧ⭐