Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਇਹ ਸੰਸਾਰ ਵਿੱਚ ਜਨਮ ਕਿਉਂ ਲਿਆ ਹੈ ਅਸੀਂ ਸਭ ਸੰਸਾਰੀਆਂ ਨੇ ?

ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥ {ਪੰਨਾ 1219 }

ਇਹ ਸੰਸਾਰ ਵਿੱਚ ਜਨਮ ਕਿਉਂ ਲਿਆ ਹੈ ਅਸੀਂ ਸਭ ਸੰਸਾਰੀਆਂ ਨੇ ?

ਗੁਰਬਾਣੀ ਜੀਵ ਨੂੰ ਚੇਤਾ ਕਰਵਾਉਂਦੀ ਹੈ ਕਿ ਤੈਨੂੰ ਸਰੀਰ ਦੁਆਰਾ ਕੰਨ ਬਾਣੀ ਸੁਣਨ ਲਈ ਅਤੇ ਅੱਖਾਂ ਬਾਣੀ ਪੜ੍ਹਨ ਲਈ ਮਿਲੀਆਂ ਹਨ । ਪਰ ਹੁਣ ਤੂੰ ਸਰੀਰਕ ਲੋੜਾਂ ਦੀ ਪੂਰਤੀ ਕਰਕੇ ਲੋਭ ਲਾਲਚ ਵਿਚ ਲੱਗ ਕੇ ਸਭ ਭੁੱਲ ਬੈਠਾ ਹੈਂ । ਜਿਹੜਾ ਸਰੀਰ ਤੈਨੂੰ ਇਸ ਭਵਸਾਗਰ ਨੂੰ ਤੈਰ ਕੇ ਪਾਰ ਕਰਨ ਲਈ ਮਿਲਿਆ ਸੀ ਜਾਂ ਇਉਂ ਕਹਿ ਲਵੋ ਕਿ ਇਹ ਸਰੀਰ ਤੂੰ ਆਪ ਹੀ ਮੰਗ ਕੇ ਲਿਆ ਸੀ ਅੱਜ ਉਸੇ ਸਰੀਰ ਨੂੰ ਤੂੰ ਭਵ – ਸਾਗਰ ਤੋਂ ਪਾਰ ਹੋਣ ਵਿਚ ਅੜਿੱਕਾ ਬਣਾ ਲਿਆ, ਕਿਸ਼ਤੀ ਨਾਲ ਹੀ ਪਿਆਰ ਪਾ ਲਿਆ, ਇਹ ਸ਼ਰੀਰ ਤਾਂ ਕਿਸ਼ਤੀ ਹੈ ਜਿਹੜੀ ਤਰ ਕੇ ਪਾਰ ਹੋਣ ਲਈ ਹੈ,, ਮੰਜਿਲ ਤੇ ਪਹੁੰਚ ਕੇ ਆਪੇ ਛੱਡ ਦੇਣੀ ਹੈ ਕਿਸ਼ਤੀ,, ਜੇ ਨਹੀ ਛੱਡਣੀ ਚਾਹੁੰਦਾ ਤੂੰ ਸ਼ਰੀਰ ਰੂਪੀ ਕਿਸ਼ਤੀ, ਫਿਰ ਕਿਹੜਾ ਇਹਨੇ ਸਦਾ ਰਹਿਣਾ ਹੈ, ਆਪੇ ਗਲ ਸੜ ਜਾਣਾ ਇਹਨੇ । ਇਸ ਲਈ ਤੂੰ ਆਪਣੇ ਆਪ ਨੂੰ ਲੱਭ ,ਖੋਜ ਤੂੰ ਕੋਣ ਹੈਂ ? ਜਿਹੜਾ ਕਿਸ਼ਤੀ ਨੂੰ ਚਲਾ ਰਿਹਾਂ ਹੈਂ, ਤੂੰ ਕੋਣ ਹੈਂ ਜੋ ਕਹਿੰਦਾ ਹੈ ਮੇਰਾ ਸ਼ਰੀਰ, ਮੇਰਾ ਦਿਮਾਗ , ਮੇਰੀ ਲੱਤ ਮੇਰੀ ਬਾਂਹ? ਇਹਦਾ ਮਤਲਬ ਤੂੰ ਸ਼ਰੀਰ ਤਾਂ ਹੈਨੀ, ਤੂੰ ਕੁਛ ਹੋਰ ਹੈਂ,ਆਪਣੇ ਆਪ ਨੂੰ ਖੋਜ ,ਤਨ ਵਿੱਚੋਂ ਮਨ ਨੂੰ ਖੋਜ,,,ਹੁਣ ਪੁੱਛੇਂਗਾ ਕਿ ਕਿਵੇਂ ਖੋਜਾਂ,ਕਿਵੇਂ ਲੱਭਾਂ? ਦੁਬਾਰਾ ਪੜ੍ਹ ਉਪਰ ਦਿੱਤੀ ਹੋਈ ਗੁਰਬਾਣੀ ਦੀ ਪੰਕਤੀ, ਉਸ ਵਿੱਚ ਦੱਸਿਆ ਹੈ ਬਾਣੀ ਸੁਣਨ ਪੜ੍ਹਨ ਆਇਆਂ ਤੂੰ, ਇਹੀ ਕਾਰਣ ਹੈ ਬਾਣੀ ਸੁਣਨ ਪੜ੍ਹਨ ਦਾ ,ਇਸ ਖੋਜ ਕਈ ਗੁਰਬਾਣੀ ਤੋਂ ਸਿਖਣਾ ਹੈ ਸਮਝਣਾ ਹੈ,ਫਿਰ ਖੋਜ ਕੇ ਬੁੱਝ ਕੇ ਭਵਸਾਗਰ ਤੋ ਪਾਰ ਹੋ ਜਾਣਾ ਹੈ ।ਦੇਖ ਅੱਗੇ ਪੰਕਤੀ ਵਿੱਚ ਭਗਤ ਕਬੀਰ ਜੀ ਕੀ ਕਹਿੰਦੇ ਨੇ,,,,,

ਖੋਜ ਬੂਝਿ ਜਉ ਕਰੈ ਬੀਚਾਰਾ ॥ਤਉ ਭਵਜਲ ਤਰਤ ਨ ਲਾਵੈ ਬਾਰਾ ॥{ ਪੰਨਾ 342 }