Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਰਾਮ ਨਾਮ ਬਿਨੁ ਕਿਨਿ ਗਤਿ ਪਾਈ

( ਸ੍ਰੀ ); ਬਚਿਤ੍ਰ ਨਾਟਕ

ਕਿਤੇ ਨਾਸ ਮੂੰਦੇ ਭਏ ਬ੍ਰਹਮਚਾਰੀ ।।
ਕਿਤੇ ਕੰਠ ਕੰਠੀ ਜਟਾ ਸੀਸ ਧਾਰੀ ।।
ਕਿਤੇ ਚੀਰ ਕਾਨੰ ਜੁਗੀਸੰ ਕਹਾਯੰ ।।
ਸਭੈ ਫੋਕਟੰ ਧਰਮ ਕਾਮੰ ਨ ਆਯੰ ।।

ਕਈਆ ਨੇ ਨਾਸਾ ਮੂੰਦ ਕੇ ਸਮਾਧੀਆਂ ਲਾਈਆਂ ਹਨ, ਤੇ ਕਈ ਬ੍ਰਹਮਚਾਰੀ ਹੋਏ ਹਨ । ਕਈਆ ਨੇ ਗਲ ਵਿਚ ਕੰਠੀ ਪਾਈ ਹੈ , ਕਈਆ ਨੇ ਸਿਰ ਤੇ ਜਟਾ ਧਾਰੀਆਂ ਹਨ । ਕਈਆਂ ਕੰਨ ਚਿਰਾ ਕੇ (ਆਪਣੇ ਆਪ ਨੂੰ ਜੋਗੀ ਕਹਾਇਆ ਹੈ ) , ਪਰ ਇਹ ਸਾਰੇ ਧਰਮ ਬਿਰਥਾ ਹੋ ਗਏ , ਕਿਉਂਕਿ ਅੰਤ ਵੇਲੇ ਕੋਈ ਵੀ ਕੰਮ ਨੀ ਆਇਆ।

ਗਉੜੀ ਕਬੀਰ ਜੀ ॥
ਨਗਨ ਫਿਰਤ ਜੌ ਪਾਈਐ ਜੋਗੁ ॥
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥
ਕਿਆ ਨਾਗੇ ਕਿਆ ਬਾਧੇ ਚਾਮ ॥
ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥
ਮੂਡ ਮੁੰਡਾਏ ਜੌ ਸਿਧਿ ਪਾਈ ॥
ਮੁਕਤੀ ਭੇਡ ਨ ਗਈਆ ਕਾਈ ॥੨॥
ਬਿੰਦੁ ਰਾਖਿ ਜੌ ਤਰੀਐ ਭਾਈ ॥
ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥
ਕਹੁ ਕਬੀਰ ਸੁਨਹੁ ਨਰ ਭਾਈ ॥
ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥

ਕਈ ਪ੍ਰਾਣੀ ਨੰਗੇ ਫਿਰਦੇ ਨੇ ਪਰਮੇਸਰ ਪ੍ਰਾਪਤੀ ਲਈ ਕਬੀਰ ਜੀ ਆਖਦੇ ਨੇ ਕਿ ਜੇ ਨੰਗੇ ਫਿਰਣ ਨਾਲ ਪਰਮੇਸਰ ਮਿਲ ਜਾਂਦਾ ਤਾ ਸਾਰ ਜੰਗਲ ਦੇ ਹਿਰਨ ਤਰ ਜਾਣੇ ਸੀ । ਕਈ ਪ੍ਰਾਣੀ ਕੇਸ ਮੁੰਡਾ ਕੇ ਗੰਜੇ ਹੋ ਜਾਂਦੇ ਨੇ ਕਬੀਰ ਜੀ ਆਖਦੇ ਜੇ ਇਸਦੇ ਨਾਲ ਪਰਮੇਸਰ ਮਿਲਦਾ ਤਾ ਸਾਰੀਆਂ ਭੇਡਾਂ ਤਰ ਜਾਣੀਆ ਸੀ । ਕਈ ਆਖਦੇ ਬ੍ਰਹਚਾਰੀ ਰਹਿਣਾ ਜੇ ਇਸਦੇ ਨਾਲ ਪਰਮੇਸਰ ਮਿਲਦਾ ਤਾ ਸਾਰੇ ਖੁਸਰੇ ਤਰ ਜਾਚੇ ਸੀ। ਭਾਵੇ ਨੰਗੇ ਫਿਰਣ ਜਾ ਚਮਚਾ ਬਨ ਲੈਣ ਕੋਈ ਫਰਕ ਨਹੀ ਪੈਣਾ । ਜਦੋਂ ਤਕ ਆਤਮ ਰਾਮ ਨਹੀਂ ਖੋਜਿਆ ਪਰਮੇਸਰ ਜਾਂ ਮੁਕਤੀ ਗਤਿ ਨਹੀ ਮਿਲਨੀ ।