ਮਾਯਾ ਅਤੇ ਸਿੱਧ
ਸਿਝੰਤ ਸੂਰ ਜੁਝੰਤ ਚਾਵ ॥
ਨਿਰਖੰਤ ਸਿਧ ਚਾਰਣ ਅਨੰਤ ॥
ਉਚਰੰਤ ਕ੍ਰਿਤ ਜੋਧਨ ਬਿਅੰਤ ॥੪੨੨॥
(ਕਲਕੀ ਅਵਤਾਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ)
Explanation
ਇੱਥੇ ਸੁਰਮਿਆਂ ਨੂੰ ਆ ਰਹੀ ਸੋਝੀ ਦੀ ਗੱਲ ਕਰ ਰਹੇ ਨੇ ਪਾਤਸ਼ਾਹ । ਇਸ ਲਈ ਸੂਰਮੇ ਬੜੇ ਚਾ ਨਾਲ ਗਿਆਨ ਚਰਚਾ ਕਰ ਰਹੇ ਨੇ । ਸੂਰਮਿਆਂ ਦਾ ਰੁਝਾਨ ਤੇ ਚਾਵ ਹਮੇਸ਼ਾ ਜੂਜਣ ਵਿੱਚ ਹੀ ਹੁੰਦਾ । ਸੁਰਮੇ ਵਿਕਾਰਾਂ ਨਾਲ ਹਰ ਵੇਲੇ ਜੂਜਦੇ ਨੇ ਤੇ ਇਸ ਨੂੰ ਹੀ ਗੁਰੂ ਪਾਤਸ਼ਾਹ ਅਸਲੀ ਅਨੰਤ ਸਿੱਧੀ ਮਨਦੇ ਨੇ । ਜਿਉਂ ਜਿਉਂ ਸੂਰਮੇ ਗਿਆਨ ਚਰਚਾ ਕਰਦੇ ਨੇ ਉਦੋਂ ਉਦੋਂ ਉਹ ਸਿੱਧੀ ਪ੍ਰਾਪਤ ਕਰਦੇ ਨੇ । ਮਾਯਾ ਮੋਹ ਜਾਦੂ ਟੋਨੇ ਨੂੰ ਮਾਯਾ ਦੇ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਲੇ ਗਿਆਨ ਨੂੰ ਸਿੱਧੀ ਨਹੀਂ ਕਹ ਸਕਦੇ । ਪਰਮਿਸਰ ਦੇ ਹੁਕਮ ਨੂੰ ਭਾਣੇ ਨੂੰ ਮੰਨਣ ਦੇ ਗਿਆਨ ਨੂੰ ਗੁਰਬਾਣੀ ਅਸਲੀ ਸਿੱਧ ਮੰਨਦੀ ਹੈ । ਸਿੱਧੀ ਉਹ ਹੁੰਦੀ ਜਿਸ ਨਾਲ ਮਾਯਾ ਦੀ ਭੁੱਖ ਰਹੇ ਹੀ ਨਾ । “ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥” ਇਹ ਵਾਲੀ ਅਵਸਥਾ ਸਿੱਧੀ ਹੈ । ਜੋ ਪਦਾਰਥ ਮੰਗਦਾ ਮਿਲ ਜਾਂਦਾ ਸਿੱਧੀ ਨਹੀਂ ਹੈ ਉਹ ਭੁੱਖ ਹੈ “ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥” । “ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥” । ਮਾਯਾ ਦੀ ਭੁੱਖ ਤਿਆਗ ਕੇ ਬੁਧ ਬਦਲੀ ਤਾਂ ਸਿੱਧ ਪਾਈ । ਸਿੱਧ ਮਿਲਣ ਤੇ ਅਨੰਤ ਗਿਆਨ (ਪਰਮੇਸਰ ਦਾ ਦੁਨਿਆਵੀ ਨਹੀਂ) ਪ੍ਰਾਪਤ ਹੋਣਾ । “ਚਾਰਣ ਅਨੰਤ” ਭਾਵ ਇਹ ਸਿੱਧ ਪ੍ਰਾਪਤ ਹੋਣ ਤੇ ਇੰਨਾਂ ਅਨੰਤ ਖਜਾਨਾ ਮਿਲਨਾ ਜੋ ਖਤਮ ਨਹੀਂ ਹੋਣਾ “ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥੩॥” । ਜਿਹੜਾ ਖਜਾਨਾ ਖਰਚ ਕਰਨ ਤੇ ਵਧੇ ਉਹੀ ਖਜਾਨਾ ਯਾ ਉਸਦੀ ਸਮਝ ਹੀ ਅਸਲੀ ਸਿੱਧੀ ਹੈ ।
“ਉਚਰੰਤ ਕ੍ਰਿਤ ਜੋਧਨ ਬਿਅੰਤ”
ਜੋਧਿਆਂ ਦੀ ਅਸਲੀ ਕਿਰਤ ਮਨ ਜਿੱਤ ਕੇ ਇਹ ਸਿੱਧੀ ਨੂੰ ਪਾ ਲੈਣਾ ਹੀ ਹੈ । ਕਬੀ ਜੀ ਅਖਦੇ “ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥੨॥” । “ਮਨਿ ਜੀਤੈ ਜਗੁ ਜੀਤੁ ॥”
To be continued…