ਹੁਕਮ, ਬਾਦਸ਼ਾਹ ਅਤੇ ਪਾਤਿਸ਼ਾਹ
ਹੁਕਮ ਤਾਂ ਵਰਤ ਰਹਿਆ ਹਰ ਵੇਲੇ। ਇਕ ਭਾਣਾ ਦਰਗਾਹ ਤੋਂ ਆਇਆ ਦੂਜਾ ਸਾਡੇ ਮਨ ਦੀ ਇੱਛਾ ਹੈ “ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥” ਆਪਣੇ ਮਨ ਦੀ ਇੱਛਾ ਜਾਂ ਭਾਣੇ ਤੇ ਚੱਲਣ ਦੀ ਸੋਚ ਜਦੋਂ ਹੁਕਮ ਨਾਲ ਨਹੀਂ ਰਲਦੀ ਤਾਂ ਦੁਖ ਮਿਲਦੇ। ਭਾਣਾ ਜਾਂ ਇੱਛਾ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ। ਅਸੀਂ ਆਖ ਤਾਂ ਦੁੰਦੇ ਹਾਂ ਕੇ ਅਸੀਂ ਭਾਣਾ ਮੰਨ ਰਹੇ ਹਾਂ ਜਾਂ ਹੁਕਮ ਸਮਝ ਲਿਆ ਜਾਂ ਮੰਨਦੇ ਹਾਂ ਪਰ ਪਾਤਸ਼ਾਹ ਆਖਦੇ ਹੁਕਮ ਮੰਨਣ ਨਾਲ ਕੀ ਹੁੰਦਾ “ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥”। ਅਸਲ ਵਿੱਚ ਹੁਕਮ ਮੰਨਣ ਦੀ ਥਾਂ ਅਸੀਂ ਕਰਤਾ ਭਾਵ ਵਿੱਚ ਫਸੇ ਹੋਏ ਹਾਂ ਜਦੋਂ ਤਕ ਸੰਪੂਰਣ ਭਰੋਸਾ ਨਾ ਹੋਵੇ ਕਰਤਾ ਭਾਵ ਖਤਮ ਨਾ ਹੋਵੇ ਉਦੋਂ ਤਕ ਹੁਕਮ ਵਿੱਚ ਰਾਸ ਨਹੀਂ ਰਲੀ। “ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ॥ ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ॥੨॥” ਮਰਕਟ ਮੁਸਟੀ ਅਰਥ ਬਾਂਦਰ ਨੂੰ ਫੜਨ ਲਈ ਇੱਕ ਨਿੱਕੇ ਮੂਹ ਦੇ ਭਾਂਡੇ ਵਿੱਚ ਅਨਾਜ ਪਾ ਕੇ ਰੱਸੀ ਨਾਲ ਭਾਂਡੇ ਨੂੰ ਬੰਨ ਦਿੱਤਾ ਜਾਂਦਾ। ਬਾਂਦਰ ਜਦੌ ਮੁੱਠੀ ਨਾਲ ਅਨਾਜ ਫੜ ਲੈਂਦਾ ਤਾਂ ਭਾਂਡੇ ਵਿੱਚ ਫਸ ਜਾਂਦਾ ਲਾਲਚ ਕਾਰਣ ਹੱਥ ਬਾਹਰ ਨਹੀਂ ਕੱਢ ਸਕਦਾ ਤੇ ਫੇਰ ਮਦਾਰੀ ਬਾਂਦਰ ਨੂੰ ਕਾਬੂ ਕਰ ਲੈਂਦਾ। ਉਸੇ ਤਰਾਂ ਮਨ ਨੇ ਇੱਛਾਂਵਾਂ ਫੜੀਆਂ ਹੋਈਆਂ ਨੇ ਲਾਲਚ ਕਾਰਣ, ਵਿਕਾਰਾਂ ਕਾਰਣ ਛੱਡ ਨਹੀਂ ਰਹਿਆ। ਛੁਟਣ ਨੂੰ ਹੁਣ ਸੰਸਾ (ਸ਼ੰਕਾ confusion) ਪਿਆ, ਜਿਸ ਕਾਰਣ ਬਾਂਦਰ ਨੂੰ ਘਰ ਘਰ ਨੱਚਣਾ ਪੈਂਦਾ। ਉੱਦਾਂ ਹੀ ਕਈ ਸ਼ੋਭਾ, ਲੋਕਾਂ ਵਿੱਚ ਧਰਮੀ ਦਿਸਣ ਦੇ ਲਾਲਚ ਵਿੱਚ, ਲੋਕਾਂ ਵਿੱਚ ਜੱਥੇਦਾਰ, ਲੀਡਰ, ਸੇਵਕ ਦਿਸਣ ਦੀ ਇੱਛਾ ਵਿੱਚ ਫਸ ਜਾਂਦੇ ਨੇ ਤੇ ਘਰ ਘਰ ਨੱਚਦੇ ਫਿਰਦੇ ਨੇ ਅਰਥ ਕਦੇ ਕਿਸੇ ਦੇ ਦੱਸੇ ਰਾਹ ਤੇ ਕਦੇ ਕਿਸੇ ਦੇ ਦੱਸੇ ਰਾਹ ਤੇ ਤੁਰੀ ਜਾਂਦੇ ਨੇ। ਨਿਜ ਘਰ ਦਰਗਾਹ ਦੇ ਰਸਤੇ ਤੋਂ ਦੂਰ ਹੋਈ ਜਾਂਦੇ ਨੇ।
ਪਾਤਿ ਅਤੇ ਪਾਤ
ਪਾਤ ਗੁਰਬਾਣੀ ਸਮਝਾ ਰਹੀ ਹੈ
”ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥” – ਭਾਵ ਨਰਿੰਦ ਤਕ ਪਹੁੰਚਣ ਦੇ ਕੇਤੇ (ਅਨੇਕ) ਰਾਹ ਦੱਸੇ ਹਨ। ਸੁਰਤ ਵਾਲੇ ਸੇਵਕ ਜਿਹਨਾਂ ਨੂੰ ਨਾਮ (ਸੋਝੀ) ਹੈ ਬਿਅੰਤ ਹਨ।
”ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ॥ ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ॥” – ਜੋ ਤੈਨੂੰ ਭਾਉੰਦਾ ਉਹੀ ਕਰਦਾ ਆਪਣਾ ਹੁਕਮ ਨਹੀਂ ਚਲਾਉਂਦਾ। ਉਹੀ ਪਾਤਿਸ਼ਾਹ ਹੈ ਹੁਕਮ ਰਜਾ ਵਿੱਚ ਚੱਲਣ ਵਾਲਾ। ਜਿਸ ਨੂੰ ਸਿਫ਼ਤ ਸਾਲਾਹ ਬਕਸ਼ਦਾ ਹੈ ਉਹੀ ਪਾਤਿਸਾਹ ਹੈ “ਜਿਸ ਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ॥”
ਜਿਹੜਾ ਸੱਚੀ ਕਾਰੇ (ਕਾਰਜ) ਲੱਗ ਗਿਆ ਉਹ ਪਾਤਿਸ਼ਾਹ ਹੀ ਹੈ “ਮਨ ਮੰਧੇ ਪ੍ਰਭੁ ਅਵਗਾਹੀਆ॥ ਏਹਿ ਰਸ ਭੋਗਣ ਪਾਤਿਸਾਹੀਆ॥ ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ॥” – ਇਹ ਪਾਤਿਸ਼ਾਹੀ ਸਾਰਿਆਂ ਭਗਤਾਂ ਨੂੰ ਗੁਰੂਆਂ ਨੂੰ ਮਿਲੀ ਹੈ ਇਹ ਵੀ ਗੁਰਬਾਣੀ ਨੇ ਸਪਸ਼ਟ ਕੀਤਾ ਹੈ “ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ॥ ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ॥ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ॥”
ਹੁਕਮ ਜਦੋਂ ਮੰਨ ਲਿਆ ਤਾ ਪਾਤਿਸਾਹ ਬਣ ਜਾਂਦਾ ਜੀਵ। ਅਸੀਂ ਪਾਤਿਸ਼ਾਹ ਸ਼ਬਦ ਨੂੰ ਨਹੀਂ ਸਮਝੇ। ਬਾਦਸ਼ਾਹ ਹੁੰਦਾ ਹੈ ਬਾਦ (ਵਾਦ/ਵਿਵਾਦ/ਝਗੜਾ) ਦਾ ਸ਼ਾਹ (ਮਾਲਿਕ/ਦਾਵੇਦਾਰ/ਹੱਕਦਾਰ) ।
ਸੋ ਬਾਦਸ਼ਾਹ ਭਾਵ ਬਾਦ ਜਿੱਤਣ ਵਾਲਾ ਦੁਨਿਆਵੀ ਰਾਜੇ ਨੂੰ ਆਖ ਸਕਦੇ। ਪਾਤਿ ਹੁੰਦਾ ਰਾਹ ਅਤੇ ਪੱਤ, ਪਾਤਿਸ਼ਾਹ ਦਾ ਅਰਥ ਬਣਦਾ ਜਿਸਨੂੰ ਦਰਗਾਹ ਤੋਂ ਪੱਤ ਪ੍ਰਾਪਤ ਹੋਵੇ, ਰਾਹ ਦਾ ਸ਼ਾਹ, ਰਾਹ ਤੇ ਚੱਲਣ ਵਾਲਾ। ਜਿਸਨੂੰ ਦਰਗਾਹ ਦਾ ਰਾਹ (ਰਸਤਾ) ਪਤਾ ਹੋਵੇ ਜਿਸਨੇ ਦਰਗਾਹ ਦਾ ਰਸਤਾ ਜਿੱਤ ਲਿਆ ਹੋਵੇ। ਬਾਦ ਦੇ ਉਦਾਹਰਣ ਗੁਰਮਤਿ ਵਿੱਚੋਂ
“ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ॥ ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ॥”
”ਦੇਹੀ ਮਾਟੀ ਬੋਲੈ ਪਉਣੁ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ॥ ਮੂਈ ਸੁਰਤਿ ਬਾਦੁ ਅਹੰਕਾਰੁ॥ ਓਹੁ ਨ ਮੂਆ ਜੋ ਦੇਖਣਹਾਰੁ॥੨॥”
”ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ॥ ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ ਪਰਸਾਦਾ॥”
”ਗਿਆਨੁ ਗਿਆਨੁ ਕਥੈ ਸਭੁ ਕੋਈ॥ ਕਥਿ ਕਥਿ ਬਾਦੁ ਕਰੇ ਦੁਖੁ ਹੋਈ॥ ਕਥਿ ਕਹਣੈ ਤੇ ਰਹੈ ਨ ਕੋਈ॥ ਬਿਨੁ ਰਸ ਰਾਤੇ ਮੁਕਤਿ ਨ ਹੋਈ॥”
”ਬਿਨੁ ਬਾਦ ਬਿਰੋਧਹਿ ਕੋਈ ਨਾਹੀ॥ ਮੈ ਦੇਖਾਲਿਹੁ ਤਿਸੁ ਸਾਲਾਹੀ॥ ਮਨੁ ਤਨੁ ਅਰਪਿ ਮਿਲੈ ਜਗਜੀਵਨੁ ਹਰਿ ਸਿਉ ਬਣਤ ਬਣਾਈ ਹੇ॥”
ਪਾਤਿ ਹੁੰਦਾ ਪੱਤ। ਪਾਤਿਸ਼ਾਹ ਪੱਤ ਰੱਖਣ ਵਾਲਾ ਵੀ ਹੈ।
”ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ ਹਮ ਸਰਣਿ ਪ੍ਰਭੂ ਹਰਿ ਮਾਗੇ॥ ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ॥(ਮ ੪, ਗਉੜੀ ਪੂਰਬੀ, ੧੭੨)” – ਇਹ ਗੁਰੂ ਰਾਮਦਾਸ ਪਾਤਿਸ਼ਾਹ ਜੀ ਮਹਰਾਜ ਦਾ ਪਾਤਿਸ਼ਾਹੀ ਦਾਵਾ ਹੈ। ਜੇ ਪਾਤਿ ਹੈ ਤਾਂ ਕਹਿ ਰਹੇ ਹਨ ਕੇ ਹਮਰੀ ਲਜ ਪਾਤਿ ਗੁਰੂ ਹੈ।
”ਸਤਿਗੁਰਿ ਪੂਰੈ ਕੀਨੀ ਦਾਤਿ॥ ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ॥ ਰਹਾਉ॥ ਅੰਗੀਕਾਰੁ ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ॥ ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ॥(ਮ ੫, ਰਾਗੁ ਧਨਾਸਰੀ, ੬੮੧)” – ਇਹ ਗੁਰੂ ਅਰਗਜਨ ਦੇਵ ਜੀ ਮਹਾਰਾਜ ਦਾ ਪਾਤਿਸ਼ਾਹੀ ਦਾਵਾ ਹੈ ਤੇ ਇਹ ਪੲਤਿਸ਼ਾਹੀ ਭਗਤਾਂ ਨੂੰ ਮਿਲੀ ਹੈ ਇਸ ਦੀ ਗਵਾਹੀ ਹੈ।
“ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥(ਮ ੪, ਰਾਗੁ ਸੂਹੀ, ੭੩੧” – ਜੋ ਪਾਤਿਸਾਹੀ ਦਾਵੇ ਰੱਖਦੇ ਨੇ ਉਹ ਸਿਰ ਕੇਵਲ ਗੁਰ ਸਤਿਗੁਰ ਅੱਗੇ ਹੀ ਭੇਂਟ ਕਰਦੇ ਨੇ। ਨਾ ਕੇ ਅੱਜ ਕਿਸੇ ਨੂੰ ਭੇਂਟ ਕਰਤਾ, ਚੱਕ ਕੇ ਤੁਰ ਪਏ ਕੱਲ ਕਿਸੇ ਹੋਰ ਨੂੰ ਭੇਂਟ ਕਰਤਾ। ਨਾ ਹੀ ਉਹ ਦੁਨਿਆਵੀ ਸਾਧ, ਸੰਤ, ਗਿਆਨੀ ਮਹਾਪੁਰਖ ਆਦੀ ਕਹਾਉਣ ਵਾਲੇ ਨੂੰ ਸਿਰ ਭੇਂਟ ਕਰਦੇ ਨੇ। ਆਪਣੇ ਤੇ ਗੁਰੂ ਦੇ ਵਿਚਲੇ ਫਾਸਲੇ ਖਤਮ ਕਰਦੇ ਨੇ। ਕੇਵਲ ਗੁਰੂ ਤੋਂ ਆਸ ਰੱਖਦੇ ਗਿਆਨ ਦੀ ਵੀ ਤੇ ਕਿਰਪਾ ਦੀ ਵੀ। ਸਿਰ ਕੇਵਲ ਇੱਕੋ ਵਾਰ ਭੇਂਟ ਹੁੰਦਾ ਬਾਰ ਬਾਰ ਨਹੀਂ। ਜਦੋਂ ਭੇਂਟ ਕਰਤਾ ਫੇਰ ਚੁੱਕਣਾ ਨਹੀਂ ਹੈ। ਸਿਰ ਭੇਂਟ ਕਰਨਾ ਅਰਥ ਆਪਣੀ ਮੈਂ ਮਾਰ ਕੇ ਗੁਰੂ ਨੂੰ ਭੇਂਟ ਕਰ ਦਿੱਤੀ ਹੁਣ ਕੇਵਲ ਗੁਰਮਤਿ (ਗੁਣਾਂ ਦੀ, ਗੁਰੂ ਦੀ ਮਤਿ) ਤੇ ਚਲਣਾ।
ਮੰਨੇ ਹੁਕਮੁ ਸੁ ਪਰਗਟੁ ਜਾਇ॥
ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥
ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥ – ਇੱਥੇ ਬੁੱਧ ਨੇ ਸੁਹਾਗਣ ਹੋਣਾ ਰਾਮ/ਹਰਿ/ਜੋਤ/ਮੂਲ ਦਾ ਹੁਕਮ ਮੰਨ ਕੇ। ਜਦੋਂ ਤਕ ਮਨ (ਅਗਿਆਨਤਾ) ਦਾ ਹੁਕਮ ਮੰਨਦੀ ਦੁਹਾਗਣ ਹੈ।
ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ॥
ਇਸ ਲਈ ਅਸੀਂ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਪਾਤਿ (ਗੁਰ ਦੀ ਦੱਸੀ ਰਾਹ) ਤੇ ਚੱਲਾਂਗੇ ਤਾਂ ਪਾਤਿਸ਼ਾਹੀ ਦਾਵਾ ਮਿਲਣਾ, ਕਹਣ ਮਾਤਰ ਨਾਲ ਗੱਲ ਨਹੀਂ ਬਣਦੀ। ਟਕਰਾਓ ਹੈ ਮਨ ਦੀ ਇੱਛਾ ਕਾਰਣ ਮਨ ਦੇ ਭਾਣੇ ਕਾਰਣ। ਹੁਕਮ ਤਾਂ ਇੱਕੋ ਵਰਤ ਰਹਿਆ “ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ॥੩॥” ਸਾਡੀ ਇੱਛਾ ਸਾਡਾ ਮਨ ਇਸਦੇ ਨਾਲ ਰਾਜੀ ਨਹੀਂ ਹੈ ਇਸ ਕਾਰਣ ਦੁਖ ਭੋਗਦਾ ਕਿਉਂਕੇ ਚਾਹੁੰਦਾ ਤਾਂ ਹੈ ਪਰ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ।
ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ॥
ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ॥੧॥
ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ॥
ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ॥੧॥ ਰਹਾਉ॥
ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ॥
ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ॥੨॥
ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ॥
ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ॥੩॥
ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ॥
ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ॥੪॥੧॥੭॥੫੮॥ (ਰਾਗ ਗਉੜੀ, ਭਗਤ ਕਬੀਰ ਜੀ, ੩੩੬)
ਸਿਖਾਂ ਦਾ ਪਾਤਿਸ਼ਾਹੀ ਦਾਵਾ
ਚੌਪਈ॥ ਦਰਬਾਰੈ ਸਿੰਘ ਅਗਯੋਂ ਕਹੀ॥ ਅਸੀਂ ਨਿਬਾਬੀ ਕਦ ਚਹੈਂ ਲਈ॥ ਹਮ ਕੋ ਸਤਿਗੁਰ ਬਚਨ ਪਤਿਸ਼ਾਹੀ॥ ਹਮ ਕੋ ਜਾਪਤ ਢਿਗ ਸੋਊ ਆਹੀ॥ ੩੬॥ ਹਮ ਰਾਖਤ ਪਤਿਸ਼ਾਹੀ ਦਾਵਾ॥ ਜਾਂ ਇਤਕੋ ਜਾਂ ਅਗਲੋ ਪਾਵਾ॥ ਜੋ ਸਤਿਗੁਰ ਸਿੱਖਨ ਕਹੀ ਬਾਤ॥ ਹੋਗੁ ਸਾਈ ਨਹਿਂ ਖਾਲੀ ਜਾਤ॥ ੩੭॥ ਧ੍ਰੂ ਵਿਧਰਤ ਔ ਧਵਲ ਡੁਲਾਇ॥ ਸਤਿਗੁਰ ਬਚਨ ਨਾ ਖਾਲੀ ਜਾਇ॥ ਪਾਤਿਸ਼ਾਹੀ ਛਡ ਕਿਮ ਲਹੈਂ ਨਿਬਾਬੀ॥ ਪਰਾਧੀਨ ਜਿਹ ਮਾਂਹਿ ਖਰਾਬੀ॥ ੩੮॥ ਦੋਹਰਾ॥ ਹਮ ਪਤਿਸ਼ਾਹੀ ਸਤਿਗੁਰ ਦਈ ਹੰਨੈ ਹੰਨੈ ਲਾਇ॥ ਜਹਾਂ ਜਹਿਂ ਬਹੈਂ ਜਮੀਨ ਮਲ ਤਹਿ ਤਹਿ ਤਖਤ ਬਨਾਇ॥ ੩੯॥ ਚੌਪਈ॥ ਇਸੀ ਭਾਂਤ ਬਹੁ ਸਿੱਖਨ ਕਹੀ॥ ਹਮ ਕੋ ਲੋੜ ਨਿਬਾਬੀ ਨਹੀਂ॥ ਪੰਥ ਛਡ ਬਹਯੋ ਕਬ ਉਨ ਕੇ ਪਾਹੀ॥ ੪੦॥ – (ਪ੍ਰਾਚੀਨ ਪੰਥ ਪ੍ਰਕਾਸ਼ ਨਿਹੰਗ ਭਾਈ ਰਤਨ ਸਿੰਘ ਜੀ ਭੰਗੂ ਭਾਗ ਦੂਜਾ ਪੰਨਾ ੩੫-੩੬)
ਪੁਰਾਤਨ ਸਿੰਘਾਂ ਨੇ ਵੀ ਇਹੀ ਪਾਤਿਸ਼ਾਹੀ ਦਾਵਾ ਕੀਤਾ ਹੈ। ਉਹਨਾਂ ਨੂੰ ਪਾਤਿ (ਨਰਿੰਧ ਤਕ ਪਹੁੰਚਣ ਦਾ ਰਾਹ ਭਾਵ ਹੁਕਮ ਮੰਨਣਾ) ਸਤਿ (ਸੱਚਾ) ਗੁਰ (ਗੁਣ) ਨੇ ਦੱਸਿਆ ਹੈ। ਸਤਿਗੁਰ ਤਕ ਪਹੁੰਚਣ ਦਾ ਰਾਹ ਹੈ ਹੁਕਮ ਨੂੰ ਮੰਨ ਲੈਣਾ, ਸਮਝ ਲੈਣਾ।