Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

“ਗੋਪਾਲ ਤੇਰਾ ਆਰਤਾ” ਜਾਂ “ਗੋਪਾਲ, ਤੇਰਾ ਆ ਰਤਾ”

ਧੰਨਾ॥੬੯੫॥ ਗੋਪਾਲ ਤੇਰਾ ਆਰਤਾ॥

ਗੋ (ਸੁਰਤ ਬੁੱਧੀ) ਪਾਲ (ਪਾਲਣਾ ਕਰਨਾ ਵਾਲਾ ) “ਗੋਪਾਲ “।

ਗੋਪਾਲ, ਤੇਰਾ ਆ ਰਤਾ।

ਹੇ ਗੋਪਾਲ, ਮੈ ਤੇਰੇ ਦਰ ਤੇ ਆ ਗਿਆ। ਮੈਨੂੰ ਤੂੰ ਆਪਣੇ ਰੰਗ ਵਿੱਚ ਰੰਗ ਦਿੱਤਾ। ਕਿਹੜੇ ਰੰਗ ਵਿਚ, ਬ੍ਰਹਮ ਗਿਆਨ ਤੱਤ ਗਿਆਨ ਦੇ ਰੰਗ ਵਿਚ।

ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥੧॥ ਰਹਾਉ॥

ਹੇ ਗੋਪਾਲ, ਜਿਹੜੇ ਤੇਰੀ ਭਗਤੀ ਕਰਦੇ ਹਨ ਤੂੰ ਉਹਨਾ ਦੇ ਕਾਜ ਸਵਾਰ ਦਿੰਦਾ ਹੈ। ਕਾਜ ਨਿਰਾਕਾਰੀ। ਕੰਮ ਦੁਨਿਆਵੀ।
ਭਗਤਿ(ਗੁਰ ਕੀ ਮਤਿ ਤੂ ਲੇਹਿ ਇਆਨੇ॥ਭਗਤਿ ਬਿਨਾ ਬਹੁ ਡੂਬੇ ਸਿਆਨੇ॥)ਇਹ ਭਗਤੀ।

ਦਾਲਿ ਸੀਧਾ ਮਾਗਉ ਘੀਉ॥

ਹੇ ਗੋਪਾਲ, ਮੈ ਮਨ ,ਚਿੱਤ ਕਰਕੇ “ਦਾਲਿ “ਹਾਂ।(ਅਬ ਕਿਉ ਉਗਵੇ ਦਾਲਿ)ਭਾਵ ਮੇਰਾ ਮਨ ਮਾਇਆ ਵਿਚ ਹੈ।ਮੈਨੂੰ ਆਪਣੇ ਮੂਲ ਹਰਿ ਨਾਲ ਜੁੜਨ ਵਾਸਤੇ ਸੀਧਾ “ਨਾਮ ਗਿਆਨ “ਦੇ ਦੇਓ।( ਜੇ ਇਕੁ ਹੋਇ ਤ ਉਗਵੈ)

ਹਮਰਾ ਖੁਸੀ ਕਰੈ ਜੀਉ॥

ਇਹ “ਨਾਮ ਆਤਮ ਗਿਆਨ” ਖਾਣ ਨਾਲ ਮੇਰਾ ਜੀਉ । ਭਾਵ ਮੇਰਾ ਮਨ ਹਰ ਸਮੇ ਖੁਸ ਰਹੇ।

ਪਨ੍ਹੀਆ ਛਾਦਨੁ ਨੀਕਾ॥ ਅਨਾਜੁ ਮਗਉ ਸਤੁ ਸੀ ਕਾ॥

ਪਾਨ੍ਹੀਆ ਭਾਵ ਰਾਮ ਉਧਕ। ਛਾਦਨੁ ਭਾਵ ਭੋਜਨ। ਨੀਕਾ ਸੋਹਣਾ। ਹੇ ਗੋਪਾਲ, ਮੈਨੂੰ “ਰਾਮ ਉਧਕ” ( ਨਾਮ ਅੰਮ੍ਰਿਤ) ਜੋ ਬਹੁਤ ਸੋਹਣਾ ਹੈ ਇਹ ਦੇ ਦੇਓ। ਇਹ ਸਤੁ ਸੀ ਕਾ ਭਾਵ ਸੱਚ ਰੂਪੀ ਦ੍ਰਿੜਤਾ ਵਾਲੇ ਅਨਾਜ ਦੀ ਹੀ ਮੇਰੀ ਮੰਗ ਹੈ।

ਗਊ ਭੈਸ ਮਗਉ ਲਾਵੇਰੀ॥

ਹੇ ਗੋਪਾਲ, ਮੈਨੂੰ ਇੱਕ ਐਸੀ “ਬੁੱਧ”ਦੀ ਬਖਸਿਸ ਕਰੋ। ਜੋ “ਬੁੱਧ”(ਲਵੇਰੀ ਗਊ ਭੈਸ )ਦੀ ਤਰਾਂ ਦੁੱਧ ਦੇਣ ਵਾਲੀ ਹੋਵੇ। ਐਸੀ ਬੁੱਧ ਜੋ ਕੇ“ ਜੋ ਕਿ ਤੇਰੇ ਨਾਮ ਹੁਕਮ ਨਾਲ ਜੁੜ ਕੇ,ਲੋਕਾ ਨੂੰ ਗੁਰ ਸਬਦ ਗੁਰ ਗਿਆਨ ਵੰਡਣ ਵਾਲੀ ਹੋਵੈ।

ਇਕ ਤਾਜਨਿ ਤੁਰੀ ਚੰਗੇਰੀ॥

ਹੇ ਗੋਪਾਲ, ਇਹ ਬੁੱਧ । ਸੁਰਤ ਕਰਕੇ ਇੱਕ ਤੇਜ ਤਰਾਰ, ਤੇਜ ਰਫਤਾਰ ਵਾਲੀ ਘੋੜੀ ਵਰਗੀ ਹੋਣੀ ਚਾਹੀਦੀ ਹੈ। ਜੋ ਕਿ ਮਨ ਨੂੰ ਚਾਰੇ ਪਾਸੇ ਤੋ ਘੇਰ ਕੇ ਰੱਖੇ।

ਘਰ ਕੀ ਗੀਹਨਿ ਚੰਗੀ॥

ਹੇ ਗੋਪਾਲ, ਘਰ ਕੀ ਗੀਹਨਿ। ਮੇਰੀ ਆਪਣੀ ਸੋਚ। (ਜੋ ਕਿ ਹਮੇਸਾ ਹਰ ਸਮੇ ਸਾਡੇ ਅੰਦਰ ਬਣੀ ਰਹਿੰਦੀ ਹੈ) ਮੈਨੂੰ ਚੰਗੀ ਸੋਚ ਦਿਓ,ਇਹ ਸੋਚ ਸਰਬੱਤ ਦਾ ਭਲਾ ਮੰਗਣ ਵਾਲੀ ਹੋਵੇ।(ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ )

ਜਨੁ ਧੰਨਾ ਲੇਵੈ ਮੰਗੀ॥

ਹੇ ਗੋਪਾਲ, ਤੇਰਾ ਜਨ ਧੰਨਾ ਬੱਸ ਤੇਥੋ ਇਹ ਹੀ ਮੰਗਦਾ ਹਾਂ।