Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗਿਆਨ ਤੋ ਬਿਨਾ ਮਨ ਵੱਸ ਵਿੱਚ ਨਹੀਂ ਆ ਸਕਦਾ

ਮ:੧॥ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥

ਗੁਰਬਾਣੀ ਦੀਆਂ ਇਹਨਾ ਪੰਗਤੀਆਂ ਵਿੱਚ “ਸਤਿਗੁਰ ਨਾਨਕ ਦੇਵ” ਜੀ ਫ਼ੁਰਮਾਣ ਕਰਦੇ ਹਨ ਕਿ ਹੇ ਭਾਈ, ਜੇ ਕੋਈ ਆਪਣੇ ਮਨ ਨੂੰ ਵੱਸ ਵਿੱਚ ਕਰਣਾ ਚਹੁੰਦਾ ਹੈ ਤਾਂ ਤੁਸੀ “ਗਿਆਨ” ਦੇ ਨਾਲ ਹੀ ਆਪਣੇ ਮਨ ਨੂੰ ਕਾਬੂ ਰੱਖ ਸਕਦੇ ਹੋ। ਹੋਰ ਕਿਸੇ ਵੀ ਤਰੀਕੇ ਨਾਲ ਮਨ ਵੱਸ ਵਿੱਚ,ਭਾਵ ਕਾਬੂ ਨਹੀਂ ਆ ਸਕਦਾ।

ਉਦਾਹਰਣ ਤੋਰ ਤੇ ਜਿਵੈ ਪਾਣੀ ਨੂੰ ਅਸੀ ਇੱਕ ਜਗਾ ਬੰਨ ਕੇ ਰੱਖਣਾ ਹੋਵੇ ਤਾਂ ਸਾਨੂੰ ਕਿਸੇ ਵਰਤਨ ਦੀ ਲੋੜ ਪੈਂਦੀਂ ਹੈ। ਸਤਿਗੁਰਾਂ ਜੀ ਨੇ ਇੱਥੈ ਘੜੇ ਦੀ ਮਿਸਾਲ ਦਿੱਤੀ ਹੈ। ਭਾਵ ਪਾਣੀ ਨੂੰ ਤੁਸੀ ਕਿਸੇ ਘੜੇ ਵਿੱਚ ਬੰਨ ਕੇ ਰੱਖ ਸਕਦੇ ਹੋ। ਘੜੇ ਤੋ ਬਿਨਾ ਪਾਣੀ ਨਹੀਂ ਟਿੱਕ ਸਕਦਾ

ਅਤੇ ਘੜੇ ਨੂੰ ਬਣਾਉਣ ਵਾਸਤੇ ਵੀ ਪਾਣੀ ਦੀ ਲੋੜ ਪੈਂਦੀ ਹੈ। ਅਤੇ ਪਾਣੀ ਤੋ ਬਗੈਰ ਤਾਂ ਘੜਾ ਵੀ ਨਹੀਂ ਬਣ ਸਕਦਾ।

ਐਵੇ ਹੀ ਮਨ ਨੂੰ ਕਾਬੂ ਵਿਚ ਰੱਖਣ ਵਾਸਤੇ ਗਿਆਨ ਦੀ ਲੋੜ ਹੈ ।ਭਾਵ ਮਨ ਨੂੰ “ਗਿਆਨ “ਨਾਲ ਬੰਨਿਆ ਜਾ ਸਕਦਾ ਹੈ ਭਾਵ ਕਾਬੂ ਕੀਤਾ ਜਾ ਸਕਦਾ ਹੈ। ਅਤੇ “ਗੁਰ “ ਤੋ ਬਿਨਾ ਗਿਆਨ ਨਹੀਂ ਹੋ ਸਕਦਾ। ਓਹ ਗੁਰ ਕਿਹੜਾ ਹੈ? ਅੱਗੇ ਵਿਚਾਰ ਕਰਦੇ ਹਾਂ।

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥

ਗੁਰਬਾਣੀ ਵਿੱਚ ਜੋ ਸਿੱਖਿਆ ਹੈ ਇਹ ਜੋ ਸਿੱਖ ਮਤਿ ਹੈ ਪਰਮੇਸ਼ਰ ਦੀ ਮਤਿ ਹੈ। ਇਹ ਮਤਿ ਕਿਸੇ ਮਨੁੱਖ ਨੇ ਨਹੀ ਚਲਾਈ। ਕਹਿਣ ਤੋ ਭਾਵ ਗੁਰਮਤਿ ਭਾਵ ਗੁਰਬਾਣੀ ਦਾ ਕਰਤਾ ਗੁਰੂ ਆਪ ਪਰਮੇਸ਼ਰ ਹੈ। ਪ੍ਰਮਾਣ।

ਸਿਖ ਮਤਿ ਸਭ ਬੁਧਿ ਤੁਮ੍ਹਾਰੀ ਮੰਦਿਰ ਛਾਵਾ ਤੇਰੇ॥ ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ॥

ਹੁਣ ਸਿਖਾ ਵਾਸਤੇ “ਗੁਰ “! ਗੁਰਬਾਣੀ ਵਿਚਲਾ “ਗਿਆਨ ਉਪਦੇਸ” ਹੈ। ਗੁਰਬਾਣੀ ਤੋ ਵੱਡਾ “ਗੁਰ“ ਹੁਣ ਸੰਸਾਰ ਤੇ ਕਿਹੜਾ ਹੋ ਸਕਦਾ ਹੈ। ਗੁਰਬਾਣੀ ਵਿੱਚ ਤਿੰਨ ਲੋਕ ਦਾ ਗਿਆਨ ਹੈ। ਲੋੜ ਤਾਂ ਬਸ ਇਮਾਨਦਾਰ ਬਣ ਕੇ ਵਿਚਾਰਨ ਦੀ ਹੈ। ਅਤੇ ਗੁਰਬਾਣੀ ਦੇ ਉਪਦੇਸ ਨੂੰ ਮੰਨਣ ਦੀ ਹੈ।

ਹੁਣ ਗੁਰਬਾਣੀ ਦੀਆ ਇਹਨਾ ਪੰਗਤੀਆ ਦਾ ਸਿੱਟਾ ਇਹ ਨਿਕਲਦਾ ਹੈ ਕਿ ਗਿਆਨ ਤੋ ਬਿਨਾ ਮਨ ਨਹੀਂ ਬੱਧਾ ਭਾਵ ਵੱਸ ਵਿੱਚ ਨਹੀਂ ਆ ਸਕਦਾ। ਅਤੇ “ਗੁਰ “ ਭਾਵ “ਗੁਰਬਾਣੀ ਉਪਦੇਸ “ਤੋ ਬਿਨਾ ਗਿਆਨ ਨਹੀਂ ਹੋ ਸਕਦਾ।