ਦਸਵਾ ਦੁਆਰ / ਦਸਮ ਦੁਆਰ
ਪਸਚਮ ਦੁਆਰੇ ਕੀ ਸਿਲ ਓੜ॥
ਤਿਹ ਸਿਲ ਊਪਰਿ ਖਿੜਕੀ ਅਉਰ॥
ਖਿੜਕੀ ਊਪਰਿ ਦਸਵਾ ਦੁਆਰੁ॥
ਕਹਿ ਕਬੀਰ ਤਾ ਕਾ ਅੰਤੁ ਨ ਪਾਰੁ॥(੧੧੫੯)
ਭਗਤ ਕਬੀਰ ਜੀ ਇਸ ਸਬਦ ਵਿੱਚ ਸਿਵ ਕੀ ਪੁਰੀ, ਦਸਵਾ ਦੁਆਰ, ਅਤੇ ਰਾਜਾ ਰਾਮ ਦੀ ਗੱਲ ਕਰਦੇ ਹਨ। ਇਸ ਸਬਦ ਰਾਹੀ ਸਾਨੂੰ ਕੀ ਸਿੱਖਿਆ ਦੇ ਰਹੇ ਹਨ। ਆਉ ਵਿਚਾਰ ਕਰਦੇ ਹਾਂ। ਹੁਣ ਪਹਿਲਾ ਸਵਾਲ, ਗੁਰਮਤਿ ਅਨੁਸਾਰ ਸਿਵ ਕੌਣ ਹੈ।
ਉਤਰ, ਕਰਤਾ,ਅਕਾਲ ਪੁਰਖ, ਪਰਮੇਸ਼ਰ। ਤੀਜੇ ਪਾਤਸ਼ਾਹ ਗੁਰਬਾਣੀ ਅੰਦਰ ਫ਼ੁਰਮਾਣ ਕਰਦੇ ਹਨ।
ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ॥
ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ॥
ਹੁਣ ਸਬਦ ਦੀ ਬੀਚਾਰ।
ਸਿਵ ਕੀ ਪੁਰੀ ਬਸੈ ਬੁਧਿ ਸਾਰ॥ਤਹ ਤੁਮੑਹ ਮਿਲਿ ਕਰਹੁ ਬਿਚਾਰੁ॥ ਈਤ ਊਤ ਕੀ ਸੋਝੀ ਪਰੈ॥ ਕਉਨੁ ਕਰਮ ਮੇਰਾ ਕਰਿ ਕਰਿ ਮਰੈ॥ ਨਿਜ ਪਦ ਊਪਰਿ ਲਾਗੋ ਧਿਆਨ॥ ਰਾਜਾ ਨਾਮੁ ਮੋਰਾ ਬ੍ਰਹਮ ਗਿਆਨ॥੧॥ਰਹਾਉ॥ ਮੂਲ ਦੁਆਰੇ ਬੰਧਿਆ ਬੰਧੁ॥ ਰਵਿ ਊਪਰਿ ਗਹਿ ਰਾਖਿਆ ਚੰਦੁ॥ ਪਛਮ ਦੁਆਰੈ ਸੂਰਜ ਤਪੈ॥ ਮੇਰ ਡੰਡ ਸਿਰ ਊਪਰਿ ਬਸੈ॥ ੨॥ ਪਸਚਮ ਦੁਆਰੇ ਕੀ ਸਿਲ ਓੜ॥ ਤਿਹ ਸਿਲ ਊਪਰਿ ਖਿੜਕੀ ਆਉਰ॥ ਖਿੜਕੀ ਊਪਰਿ ਦਸਵਾ ਦੁਆਰੁ॥ ਕਹਿ ਕਬੀਰ ਤਾ ਕਾ ਅੰਤੁ ਨ ਪਾਰੁ॥੩॥੨॥੧੦॥
ਸਿਵ ਕੀ ਪੁਰੀ ਬਸੈ ਬੁਧਿ ਸਾਰ॥
ਤਹ ਤੁਮੑਹ ਮਿਲਿ ਕਰਹੁ ਬਿਚਾਰੁ॥
ਭਗਤ ਕਬੀਰ ਜੀ ਦੂਸਰੀਆ ਮੱਤਾ ਵਾਲਿਆ ਨੂੰ ਆਖ ਰਹੇ ਹਨ ਕਿ ਤੁਸੀ ਤਾ ਸਿਵ ਕੀ ਪੁਰੀ ਬਾਹਰ ਕਾਸੀ ਨੂੰ ਮੰਨਦੇ ਹੋ। ਪਰ ਮੇਰਾ ਹਿਰਦਾ ਸਿਵ ਕੀ ਪੁਰੀ ਹੈ ਕਿਉਕੇ ਇੱਥੈ ਸਾਰ ਬੁੱਧ ਭਾਵ ਬਿਬੇਕ ਬੁੱਧ ਵੱਸਦੀ ਹੈ। ਬੇਦਾ ਵਿੱਚ ਲਿਖਿਆ ਹੈ ਕਿ ਜਿੱਥੈ ਸਾਰ ਬੁੱਧ ਹੁੰਦੀ ਹੈ ਓਥੈ ਸਿਵ ਕੀ ਪੁਰੀ ਹੁੰਦੀ ਹੈ। ਪਰ ਭਗਤ ਕਬੀਰ ਜੀ ਕਹਿੰਦੇ ਇਥੇ ਕਾਸੀ ਵਿੱਚ ਸਾਰ ਬੁੱਧ ਹੈਨੀ। ਸਗਲੁ ਜਨਮ ਸਿਵ ਪੁਰੀ ਗਵਾਇਆ॥ ਮਰਤੀ ਬਾਰ ਮਗਹਰਿ ਉਠਿ ਆਇਆ। ਕਹਿੰਦੇ ਮੇ ਸਾਰ ਬੁੱਧ ਪਰਾਪਤ ਕਰਨ ਲਈ ਸਾਰਾ ਜੀਵਨ ਸਿਵ ਕੀ ਪੁਰੀ ਕਾਸੀ ਵਿੱਚ ਹੀ ਗਵਾ ਦਿਤਾ। ਕਹਿੰਦੇ ਇਹ ਤਾਂ ਚੰਗਾ ਹੋ ਗਿਆ ਕਿ ਜੀਵਨ ਦੇ ਆਖਰੀ ਸਮੇ ਭਾਵ ਬੁਢਾਪੇ ਵਿੱਚ ਮਗਹਰ ਸਹਿਰ ਆ ਗਿਆ। ਜੇ ਇਥੈ ਸਾਰ ਬੁੱਧ ਹੁੰਦੀ ਤਾਂ ਮੈਨੂੰ ਮਗਹਰ ਕਿਉ ਜਾਣਾ ਪੈਂਦਾ॥ ਭਗਤ ਕਬੀਰ ਜੀ ਨੇ ਪਹਿਲਾ ਪ੍ਰਭੂ ਦਾ ਦਰਸ਼ਨ, ਸਮਝ ਗਿਆਨ ਮਗਹਰ ਵਿੱਚ ਹੀ ਪਾਇਆ ਭਾਵ ਕੀਤਾ ਸੀ। ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ॥ ਬਾਅਦ ਵਿੱਚ ਫਿਰ ਗਿਆਨ ਪ੍ਰਾਪਤ ਕਰਕੇ ਕਾਸੀ ਵਿੱਚ ਵੱਸ ਗਏ ਸਨ।
ਤਹ ਤੁਮੑਹ ਮਿਲਿ ਕਰਹੁ ਬਿਚਾਰੁ॥ ਕਹਿੰਦੇ ਤੁਸੀ ਮਿਲ ਕੇ ਬਿਚਾਰ ਭਾਵ ਇਕ ਮਨ, ਇਕ ਚਿੱਤ ਹੋ ਕੇ ਹਿਰਦੇ ਅੰਦਰ ਬੇਠ ਕੇ ਵਿਚਾਰ ਕਰੋ। ਕਹਿਣ ਤੋ ਭਾਵ ਜੇ ਤੁਸੀ ਵੀ ਸਾਰ ਬੁੱਧ ਪਰਾਪਤ ਕਰਨੀ ਚਹੁੰਦੇ ਹੋ ਤਾਂ ਹਿਰਦੇ ਵਿਚ ਬੇਠ ਕੇ ਇਕ ਮਨ ਇਕ ਚਿੱਤ ਹੋ ਕੇ ਗੁਰਬਾਣੀ ਨੂੰ ਵਿਚਾਰੋ ਸਮਝੋ। ਅਜ ਬਹੁਤੇ ਵੀਰ ਭੈਣ ਜਦੋ ਗੁਰਬਾਣੀ ਪੜਦੇ ਹਨ। ਉਹ ਸਿਰਫ ਖਾਨਾ ਪੂਰਤੀ ਲਈ ਹੀ ਪੜਦੇ ਹਨ। ਮੂੰਹ ਨਾਲ ਗੁਰਬਾਣੀ ਪੜ ਰਹੇ ਹੁੰਦੇ ਹਨ। ਪਰ ਮਨ ਧਿਆਨ ਕਿਤੇ ਹੋਰ ਤੁਰਿਆ ਫਿਰਦਾ ਹੁੰਦਾ ਹੈ। ਤਾ ਹੀ ਤਾ ਕੁਝ ਪ੍ਰਾਪਤੀ ਨਹੀ ਹੁੰਦੀ।
ਈਤ ਊਤ ਕੀ ਸੋਝੀ ਪਰੈ॥
ਕਉਨੁ ਕਰਮ ਮੇਰਾ ਕਰਿ ਕਰਿ ਮਰੈ॥
ਕਹਿੰਦੇ ਜਿਸ ਦੇ ਅੰਦਰ ਸਾਰ ਬੁੱਧ ਭਾਵ ਬਿਬੇਕ ਬੁੱਧ ਹੁੰਦੀ ਹੈ ਉਸ ਨੂੰ ਈਤ ਸੰਸਾਰ, ਊਤ ਪ੍ਰਲੋਕ, ਦੀ ਸੋਝੀ ਹੁੰਦੀ ਹੈ। ਕਉਨੁ ਕਰਮ ਮੇਰਾ ਕਰਿ ਕਰਿ ਮਰੈ। ਅੱਗੇ ਕਹਿੰਦੇ ਕਹਿੜਾ ਕਰਮ ਕਰੀਏ ਜਿਸ ਨਾਲ ਮਨ ਮਰ ਜਾਏ। ਅਸਲ ਵਿੱਚ ਬਿਬੇਕ ਬੁੱਧ ਨਾਲ ਲੋਕ ਪ੍ਰਲੋਕ ਦੀ ਸੋਝੀ ਆਉਣ ਨਾਲ ਹੀ ਮਨ ਦੇ ਮਰਨ ਦੀ ਵਿਧੀ ਤਾਂ ਪਤਾ ਚੱਲੇਗਾ। ਗੁਰਬਾਣੀ ਵਿਚਾਰ ਨਾਲ ਹੀ ਸਾਡੀ ਬੁੱਧ ਅੰਦਰ ਗਿਆਨ ਚਾਨਣ ਪ੍ਰਗਾਸ ਹੁੰਦਾ ਹੈ। ਅਸਲ ਵਿਚ ਗੁਰਮਿਤ ਗਿਆਨ ਦੀ ਖੜਗ ਨਾਲ ਹੀ ਮੰਨ ਮਰੇਗਾ।
ਨਿਜ ਪਦ ਊਪਰਿ ਲਾਗੋ ਧਿਆਨ॥
ਰਾਜਾ ਰਾਮੁ ਮੋਰਾ ਬ੍ਰਹਮ ਗਿਆਨ॥
ਅੱਗੈ ਕਹਿੰਦੇ ਨਿਜ ਪਦ ਭਾਵ ਆਪਣੇ ਆਪ ਨਾਲ ਜੁੜੋ। ਭਾਵ ਆਪਣੇ ਧਿਆਨ ਨੂੰ ਆਪਣੇ ਮੂਲ ਨਾਲ ਜੋੜ ਕੇ ਰੱਖੋ। ਮੂਲ ਤੋ ਭਾਵ ਜਿਵੇ ਇਕ ਸੂਰਜ ਹੈ, ਦੂਸਰੀਆ ਉਸ ਦੀਆ ਕਿਰਨਾ, ਹੁਣ ਇੱਥੇ ਕਿਰਨਾ ਦਾ ਮੂਲ ਸੂਰਜ ਹੈ। ਐਵੇ ਹੀ ਜਿੱਥੋ ਸਾਡੀ ਸੁਰਤ ਪੈਦਾ ਹੁੰਦੀ ਹੈ ਓਹ ਹੈ ਅੰਤਰ ਆਤਮਾ ਭਾਵ ਪਰਾਤਮਾ। ਕਹਿਣ ਤੋ ਭਾਵ ਅਸੀ ਧਿਆਨ ਅੰਤਰਮੁੱਖ, ਅੰਤਰ ਆਤਮਾ,ਪਰਾਤਮਾ, ਨਾਲ ਜੋੜ ਕੇ ਰੱਖਣਾ ਹੈ।ਰਾਜਾ ਨਾਮੁ ਮੋਰਾ ਬ੍ਰਹਮ ਗਿਆਨ॥੧॥ਰਹਾਉ॥ ਕਹਿੰਦੇ ਮਨ ਨੂੰ ਜਿਸ ਗਿਆਨ ਨੇ ਬੰਨ੍ਹਿਆ ਹੈ ਉਹ ਰਾਜਾ ਰਾਮ ਦਾ ਨਾਮ ਬ੍ਰਹਮ ਗਿਆਨ ਹੈ।
ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨ॥ਮੂਲ ਦੁਆਰੇ ਬੰਧਿਆ ਬੰਧੁ॥
ਜਦੋ ਅਸੀ ਸੁਤੇ ਹੁੰਦੇ ਹਾਂ ਤਾਂ ਸਾਡੀ ਸੁਰਤ ਅੰਤਰਮੁਖੀ ਅੰਤਰ ਆਤਮਾ ਸਾਡੇ ਮੂਲ ਨਾਲ ਹੀ ਜੁੜੀ ਹੁੰਦੀ ਹੈ। ਅੱਖ ਖੁਲਣ ਸਾਰ ਸੁਰਤ ਦਿਮਾਗ ਵਿੱਚ ਜਾਂਦੀ ਹੈ। ਕਹਿੰਦੇ ਆਪਣੀ ਸੁਰਤ ਨੂੰ ਆਪਣੇ ਮੂਲ ਨਾਲ ਹੀ ਬੰਨ ਕੇ ਰੱਖੋ। ਭਾਵ ਸੁਰਤ ਨੂੰ ਦਿਮਾਗ ਵਿੱਚ ਨਾ ਆਉਣ ਦਿਓ।
ਰਵਿ ਊਪਰਿ ਗਹਿ ਰਾਖਿਆ ਚੰਦੁ॥
ਪਛਮ ਦੁਆਰੈ ਸੂਰਜ ਤਪੈ॥
ਰਵਿ ਭਾਵ ਸਰਜ ਹੈ ਸਾਡਾ ਮੂਲ, ਚੰਦ ਹੈ ਸਾਡਾ ਮਨ। ਗੁਰ ਗਿਆਨ ਨਾਲ ਆਪਣੇ ਮੂਲ ਰਵਿ ਦੇ ਉਤੇ ਹੀ ਧਿਆਨ ਮਨ ਰੂਪੀ ਚੰਦਰਮੇ ਨੂੰ ਟਿਕਾ ਕੇ ਰੱਖੋ। ਪਛਮ ਦੁਆਰੈ ਸੂਰਜ ਤਪੈ॥ ਅੱਗੇ ਕਹਿੰਦੇ ਤੇਰੇ ਪਛਮ ਵਾਲੇ ਪਾਸੇ ਸੂਰਜ ਤਪ ਰਿਹਾ ਹੈ। ਕਹਿਣ ਤੋ ਭਾਵ ਸਾਡਾ ਧਿਆਨ ਬਾਹਰ ਮੁਖੀ ਪੂਰਬ ਭਾਵ ਸੰਸਾਰ ਵੱਲ ਹੈ। ਕਹਿੰਦੇ ਆਪਣੇ ਧਿਆਨ ਨੂੰ ਪੱਛਮ ਵੱਲ ਭਾਵ ਅੰਤਰਮੁਖ ਅੰਤਰ ਆਤਮਾ ਵੱਲ ਕਰ ਲੇ। ਇੱਥੇ ਹੀ ਬ੍ਰਹਮ ਅਗਨ ਰੂਪੀ ਸੂਰਜ ਤਪ ਰਿਹਾ ਹੈ। ਇਸ ਦੀਆਂ ਗਿਆਨ ਰੂਪੀ ਕਿਰਨਾ ਨਾਲ ਤੇਰੇ ਹਿਰਦੇ ਦੇ ਅੰਦਰ ਪ੍ਰਗਾਸ ਰੋਸ਼ਨੀ ਚਾਨਣ ਹੋਣਾ ਹੈ।
ਮੇਰ ਡੰਡ ਸਿਰ ਊਪਰਿ ਬਸੈ॥ ੨॥
ਅੱਗੇ ਕਹਿੰਦੇ ਜਿਸ ਨੂੰ ਸਮੇਰ ਪਰਬਤ ਜਿਸ ਨੂੰ ਮੇਰ ਡੰਡ ਕਹਿੰਦਾ ਇਹ ਤਾਂ ਖੋਪਰੀ ਵਿੱਚ ਹੈ। ਭਾਵ ਤੂੰ ਦਿਮਾਗ ਵਿੱਚ ਰਹਿੰਦਾ ਭਾਵ ਵੱਸਦਾ ਹੈ। ਇੱਥੋ ਹਿਰਦੇ ਵਿੱਚ ਵਾਪਸ ਆ।
ਪਸਚਮ ਦੁਆਰੇ ਕੀ ਸਿਲ ਓੜ॥
ਜਦੋ ਮਨ ਹਿਰਦੇ ਅੰਦਰ ਆ ਗਿਆ ਭਾਵ ਆਪਣੇ ਮੂਲ ਵੱਲ ਮੂੰਹ ਕਰ ਲਿਆ ਭਾਵ ਧਿਆਨ ਅੰਤਰਮੁਖ ਹੋ ਗਿਆ। ਹੁਣ ਕਹਿੰਦੇ ਪਸਚਮ ਦੁਆਰ ਭਾਵ ਮਾਇਆ ਸੰਸਾਰ ਵੱਲ ਸਿਲ ਓੜ ਦੇ ਭਾਵ ਮਨ ਨੂੰ ਬਾਹਰ ਮਾਇਆ ਵਿੱਚ ਜਾਣ ਤੋ ਰੋਕ ਦੇ। ਇਸ ਤਰਾ ਮੂਲ ਦੁਆਰੇ ਬੰਧ ਬੰਨਿਆ ਜਾਵੇਗਾ।
ਤਿਹ ਸਿਲ ਊਪਰਿ ਖਿੜਕੀ ਆਉਰ॥
ਅੱਗੇ ਕਹਿੰਦੇ ਜਦੋ ਸੁਰਤ ਭਾਵ ਪੂਰਾ ਧਿਆਨ ਹਿਰਦੇ ਦੇ ਅੰਦਰ ਟਿਕ ਗਿਆ ਤਾਂ ਇਸ ਤੋ ਊਪਰਿ ਖਿੜਕੀ ਆਉਰ। ਓਹ ਖਿੜਕੀ ਕਿਹੜੀ? ਓਹ ਹੈ ਬਾਹਰੀ ਸੋਚ,ਬਾਹਰੀ ਖਿਆਲ, ਕਲਪਣਾ ਰੂਪੀ ਖਿੜਕੀ। ਭਾਵ ਸੋਚਣਾ,ਖਿਅਲ ਕਰਨਾ,ਕਲਪਣਾ ਕਰਨੀ। ਇਸ ਖਿੜਕੀ ਥਾਈ ਮਨ ਫਿਰ ਮਾਇਆ ਭਾਵ ਸੰਸਾਰ ਵਿੱਚ ਜਾ ਸਕਦਾ ਹੈ। ਤੇਰੇ ਅੰਦਰ ਕੋਈ ਵੀ ਦੇਖੀ ਵਸਤੂ ਦੀ ਸੋਚਣ ਖਿਆਲ ਕਰਨ ਨਾਲ ਇੱਛਾ ਪੈਦਾ ਹੋ ਸਕਦੀ ਹੈ। ਹੁਣ ਤੂੰ ਗੁਰ ਉਪਦੇਸ਼ ਨਾਲ ਬਾਹਰੀ ਸੋਚ ਬਾਹਰੀ ਖਿਆਲ ਰੂਪੀ ਖਿੜਕੀ ਨੂੰ ਬੰਦ ਕਰਦੇ।
ਖਿੜਕੀ ਊਪਰਿ ਦਸਵਾ ਦੁਆਰੁ॥ ਕਹਿ ਕਬੀਰ ਤਾ ਕਾ ਅੰਤੁ ਨ ਪਾਰੁ॥੩॥੨॥੧੦॥
ਭਗਤ ਕਬੀਰ ਜੀ ਇਸ ਸਬਦ ਦੀਆ ਅਖੀਰ ਲੀਆ ਪੰਗਤੀਆ ਵਿੱਚ ਫ਼ੁਰਮਾਣ ਕਰਦੇ ਹਨ ਕਿ ਇਹ ਬਾਹਰੀ ਸੋਚ ਬਾਹਰੀ ਖਿਆਲ ਰੂਪੀ ਖਿੜਕੀ ਤੋ ਉੱਪਰ ਦਸਵਾ ਦੁਆਰ ਹੈ।
ਹੁਣ ਜਿਹੜਾ ਭਗਤ ਜਿਹੜਾ ਹਿਰਦੇ ਦੇ ਅੰਦਰ ਚਲਿਆ ਗਿਆ ਭਾਵ ਨਿਰੰਕਾਰ ਦੇ ਦੇਸ ਸਚਖੰਡ ਚਲਿਆ ਗਿਆ। ਨਿਰੰਕਾਰ ਦੇ ਦੇਸ ਦਾ ਅੰਤ ਨਹੀ ਇਹ ਪਰੇ ਤੋ ਪਰੇ ਹੈ ਭਾਵ ਇਸ ਦਾ ਪਰਲਾ ਕਿਨਾਰਾ ਨਹੀ ਹੈ। ਇਸ ਸਰਬਉੱਚ ਅਵਸਥਾ ਦਾ ਨਾਮ ਹੈ। ਭਗਤ ਕਬੀਰ ਜੀ ਨੇ ਇਸ ਅਵਸਥਾ ਵਿੱਚ ਜਾ ਕੇ ਹੀ ਇਸ ਦਸਵੇ ਦੁਆਰ ਜਾਣ ਦੀ ਇਹ ਵਿਧੀ ਇਹ ਰਸਤਾ ਦੱਸਿਆ ਹੈ।
ਜੇ ਅਸੀ ਵੀ ਨਿਰੰਕਾਰ ਦੇ ਦੇਸ ਜਾਣਾ ਚਹੁੰਦੇ ਹਾਂ ਤਾ ਸਾਨੂੰ ਗੁਰਮਿਤ ਗੁਰਬਾਣੀ ਉਪਦੇਸ ਨੂੰ ਸੁਣ ਕੇ ,ਬਿਚਾਰ ਕੇ ,ਸਮਝ ਕੇ , ਬੁੱਝ ਕੇ,ਮੰਨ ਕੇ ਗੁਰਮਿਤ ਅਨੁਸਾਰ ਚੱਲਣਾ ਚਾਹੀਦਾ ਹੈ। ਅਤੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ।