ਬ੍ਰਹਮ, ਬ੍ਰਹਮਾ, ਪਾਰਬ੍ਰਹਮ, ਪੂਰਨਬ੍ਰਹਮ
ਅੱਜ ਸਿੱਖਾਂ ਵਿੱਚ ਪ੍ਰਚਲਿਤ ਅਰਥਾਂ ਕਾਰਣ, ਅਧੂਰੇ ਪ੍ਰਚਾਰ ਕਾਰਣ ਇਹਨਾਂ ਸ਼ਬਦਾਂ ਦੀ ਸਮਝ ਨਾ ਦੇ ਬਰਾਬਰ ਹੈ। ਸਿੱਖਾਂ ਨੂੰ ਅੰਤਰ ਨਾ ਪਤਾ ਹੋਣ ਕਾਰਣ ਕਦੇ ਗੁਰੂ ਨੂੰ ਕਦੇ ਅਕਾਲ ਨੂੰ ਬ੍ਰਹਮ, ਪੂਰਨਬ੍ਰਹਮ ਤੇ ਪਾਰਬ੍ਰਹਮ ਕਹੀ ਜਾਣਗੇ। ਕਦੇ ਕਿਸੇ ਪ੍ਰਚਾਰਕ, ਗਿਆਨੀ ਨੇ ਆਪ ਸਮਝਾਇਆ ਨਹੀਂ ਕੇ ਜੇ ਅਕਾਲ ਹੀ ਬ੍ਰਹਮ ਹੈ ਤੇ ਫੇਰ ਪੂਰਨ ਬ੍ਰਹਮ ਕੌਣ ਹੈ। ਤੇ ਜੇ ਅਕਾਲ ਹੀ ਪੂਰਨ ਬ੍ਰਹਮ ਹੈ ਤਾਂ ਪਾਰ ਬ੍ਰਹਮ ਕੌਣ ਹੈ? ਨਾ ਹੀ ਸਿੱਖ ਖੋਜਦੇ ਨੇ ਤੇ ਬਾਣੀ ਨੂੰ ਸਮਝਣਾ ਅੱਜ ਕਿਸੇ ਦਾ ਵਿਸ਼ਾ ਨਹੀਂ ਹੈ। ਬਸ ਮੰਤਰਾਂ ਵਾਂਗ ਬਾਣੀ ਪੜ੍ਹੀ ਜਾਂਦੇ ਜਿਆਦਾਤਰ ਸਿੱਖ। ਜਦੋਂ ਆਖਿਆ “ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ॥” ਅਤੇ “ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ॥ ਅਨਿਕ ਬਾਰ ਗੁਰ ਕਉ ਬਲਿ ਜਾਉ॥ਸਰਬ ਨਿਧਾਨ ਜੀਅ ਕਾ ਦਾਤਾ॥ ਆਠ ਪਹਰ ਪਾਰਬ੍ਰਹਮ ਰੰਗਿ ਰਾਤਾ॥ ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ॥”। ਇਹਨਾਂ ਪੰਕਤੀਆਂ ਦੀ ਵਿਚਾਰ ਕਰੀਏ ਤਾਂ ਇਤਨਾਂ ਸਪਸ਼ਟ ਹੋ ਜਾਂਦਾ ਹੈ ਕੇ ਬ੍ਰਹਮ ਤੇ ਪਾਰਬ੍ਰਹਮ ਵਿੱਚ ਫਰਕ ਹੈ।
ਗੁਰਬਾਣੀ ਦਾ ਫੁਰਮਾਨ ਹੈ “ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ॥” ਅਤੇ “ਕਾਇਆ ਬ੍ਰਹਮਾ ਮਨੁ ਹੈ ਧੋਤੀ॥ ਗਿਆਨੁ ਜਨੇਊ ਧਿਆਨੁ ਕੁਸਪਾਤੀ॥” । ਟੀਕਿਆਂ ਨੇ ਅਨਰਥ ਕੀਤਾ ਕਦੋਂ ਕਾਇਆ ਨੂੰ ਮਨੁਖ ਦਾ ਸਰੀਰ ਦੱਸਿਆ। ਜਿਹੜੀ ਘਟ ਜਾਂ ਦੇਹੀ ਹੈ ਉਹ ਮਨੁਖ ਦੇ ਗਿਆਨ ਦੇ ਭਾਂਡੇ ਨੂੰ ਆਖਿਆ। ਇਹ ਕਾਇਆ ਬਦੇਹੀ ਜਾਂ ਹਾਡ ਮਾਸ ਦਾ ਸਰੀਰ ਨਹੀਂ ਹੈ। ਗੁਰਮਤਿ ਆਖਦੀ “ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥”, “ਕੰਚਨ ਕਾਇਆ ਜੋਤਿ ਅਨੂਪੁ ॥” ਇਥੇ ਅਰਥ ਹੈ ਸੋਨੇ ਵਰਗੀ ਕਾਇਆ (ਗਿਆਨ ਦਾ ਭਾਂਡਾ) ਜਿਸ ਵਿੱਚ ਜੋਤ ਅਨੂਪ ਵੱਸਦੀ। ਜੇ ਹਜੇ ਵੀ ਸ਼ੰਕਾ ਹੋਵੇ ਤਾਂ ਬਹੁਤ ਉਦਾਹਰਣ ਹਨ ਗੁਰਮਤਿ ਵਿੱਚ ਇਸਨੂੰ ਸਪਸ਼ਟ ਕਰਨ ਲਈ “ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥” ਇਸਨੂੰ ਵਿਚਾਰ ਲਵੋ। “ਕਾਇਆ ਕਾਗਦੁ ਮਨੁ ਪਰਵਾਣਾ॥” ਇਹ ਅਲੰਕਾਰ ਦੀ ਭਾਸ਼ਾ ਹੈ metaphorical ਹੈ ਕੇ ਕਾਇਆ ਕਾਗਦੁ (ਹਿਰਦਾ) ਜਿਸਤੇ ਗਿਆਨ ਤੋਂ ਪ੍ਰਾਪਤ ਸੋਝੀ ਅਰਥ ਨਾਮ ਲਿਖਿਆ ਜਾਣਾ।
”ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ॥ ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ॥੧॥ ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ॥ ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ॥ ਰਹਾਉ॥ ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ॥ ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ॥੨॥ ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ॥ ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ॥੩॥ ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ॥ ਜਹ ਕੀਰਤਨੁ ਤੇਰਾ ਸਾਧੂ ਗਾਵਹਿ ਤਹ ਮੇਰਾ ਮਨੁ ਲਾਗੈ॥੪॥੬॥ (ਰਾਗੁ ਸੋਰਠ ਮ ੫, ੬੧੦)”
ਬ੍ਰਹਮ ਬਾਰੇ ਬਿਲਕੁਲ ਸਪਸ਼ਟ ਹੀ ਲਿਖਿਆ ਹੈ “ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ ॥” ਅਤੇ “ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥” ਜਿਸ ਨਾਲ ਸਪਸ਼ਟ ਹੁੰਦਾ ਹੈ ਕੇ ਹਰੇਕ ਜੀਵ ਅੰਡਜ (ਅੰਡੇ ਤੋਂ ਪੈਦਾ ਹੋਣ ਵਾਲੇ), ਜੇਰਜ (ਜਰਾਸੀਮ / germs), ਸੇਤਜ (ਮਾਤ ਗਰਭ ਤੋੳਨ ਪੈਦਾ ਹੋਣ ਵਾਲੇ) ਤੇ ਉਤਭੁਜ (ਭੁਜ ਜਮੀਨ ਉਤ – ਉਤਪਤੀ ਯਾਨੀ ਜਮੀਨ ਤੋਂ ਪੈਦਾ ਹੋਣ ਵਾਲੇ ਪੇੜ ਪੌਦੇ) ਸਾਰਿਆਂ ਵਿਚ ਜਿਹੜੀ ਜੋਤ ਹੈ ਉਹ ਬ੍ਰਹਮ ਹੈ। ਇਸ ਨੂੰ ਜਾਨਣ ਵਾਲੇ ਸਮਝਣ ਵਾਲੇ ਨੂੰ ਆਖਿਆ “ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ॥”। ਹੁਣ ਸੌਖਾ ਸਮਝ ਆ ਸਕਦਾ ਕੇ “ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ॥” ਗੁਰਮਤਿ ਵਾਲੇ ਬ੍ਰਹਮਾ ਬਿਸਨੁ ਮਹੇਸ ਇਹ ਗਿਆਨ ਦੁਆਰਾ ਜੀਵ ਦੇ ਹੀ ਮਾਨਸਿਕ ਸਥਿਤੀ ਨੂੰ ਦਰਸਾਉੰਦੇ। ਇਹੀ ਗਲ ਵੇਦ ਆਖਦੇ ਸੀ ਜਿਹਨਾਂ ਤੋਂ ਬਾਹਰੀ ਕਥਾ ਕਹਾਣੀਆਂ ਬਣਾ ਲਈਆਂ ਗਈਆਂ ਤੇ ਸਿਮ੍ਰਿਤ ਸ਼ਾਸਤਰ ਲਿਖੇ ਗਏ। ਇਸੇ ਕਾਰਣ ਜਿੱਥੇ ਗੁਤਮਤਿ ਵੇਦਾਂ ਬਾਰੇ ਆਖਦੀ “ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ॥”, ਸਿਮ੍ਰਿਤ ਸ਼ਾਸਤੲ ਬਾਰੇ ਆਖਦੇ “ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ॥” ਅਤੇ “ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ॥ ਨਾਮ ਬਿਨਾ ਸਭਿ ਕੂੜੁ ਗਾਲੑੀ ਹੋਛੀਆ॥੧॥”
ਗੁਰਬਾਣੀ ਦਾ ਗਿਆਨ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦਾ ਕਿਉਂ? ਕਈ ਸਿੱਖ ਵੀਰ ਭੈਣਾਂ ਬਾਣੀ ਰੋਜ ਪੜ੍ਹਦੇ ਨੇ ਪਰ ਗਲ ਸਮਝ ਨਹੀਂ ਆਉਂਦੀ ਕਿਉਂ? ਇਸਦਾ ਜਵਾਬ ਤੀਜੇ ਪਾਤਿਸ਼ਾਹ ਨੇ ਦਿੱਤਾ ਹੈ, ਆਖਦੇ “ਗੁਰੁ ਸਾਇਰੁ ਸਤਿਗੁਰੁ ਸਚੁ ਸੋਇ॥ ਪੂਰੈ ਭਾਗਿ ਗੁਰ ਸੇਵਾ ਹੋਇ॥ ਸੋ ਬੂਝੈ ਜਿਸੁ ਆਪਿ ਬੁਝਾਏ॥ ਗੁਰਪਰਸਾਦੀ ਸੇਵ ਕਰਾਏ॥੧॥ ਗਿਆਨ ਰਤਨਿ ਸਭ ਸੋਝੀ ਹੋਇ॥ ਗੁਰ ਪਰਸਾਦਿ ਅਗਿਆਨੁ ਬਿਨਾਸੈ ਅਨਦਿਨੁ ਜਾਗੈ ਵੇਖੈ ਸਚੁ ਸੋਇ॥੧॥”। ਜੇ ਆਗਿਆ ਨਹੀਂ ਗਿਆਨ ਲੈਣ ਦੀ ਤਾਂ ਜੋਰ ਨਾਲ ਨਹੀਂ ਲੈ ਸਕਦੇ “ਜੋਰੁ ਨ ਸੁਰਤੀ ਗਿਆਨਿ ਵੀਚਾਰਿ॥ ਜੋਰੁ ਨ ਜੁਗਤੀ ਛੁਟੈ ਸੰਸਾਰੁ॥” ਸੰਸਾਰ ਤੋਂ ਛੁਟਣ ਦੀ ਕੋਈ ਜੁਗਤ ਨਹੀਂ ਜੋ ਜੋਰ ਲਾ ਕੇ ਕੲ ਸਕੀਏ।
”ਤਿਸੁ ਸਰਣਾਈ ਸਦਾ ਸੁਖੁ ਪਾਰਬ੍ਰਹਮੁ ਕਰਤਾਰੁ ॥੧॥”,
”ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥”
ਪੂਰਣ ਬ੍ਰਹਮ ਅਤੇ ਪਾਰਬ੍ਰਹਮ ਦੀ ਸੋਝੀ ਲਈ ਪਹਿਲਾਂ ਏਕ ਅਤੇ ਇਕ ਦਾ ਭੇਦ ਸਮਝਣਾ ਜ਼ਰੂਰੀ ਹੈ। ਇੱਕ singular ੧ (1) ਹੈ ਜਿਵੇਂ ਇਕ ਪ੍ਰਾਣੀ/ਬੰਦੇ ਦੇ ਅੰਦਰ ਇੱਕ ਘਟ ਹੈ ਜਿਸ ਵਿੱਚ ਇੱਕ ਜੋਤ ਹੈ। ਏਕ ਵਰਤਿਆ ਜਾਂਦਾ ਏਕੇ ਲਈ ਏਕਤਾ ਲਈ। ਇਹ collective noun ਹੈ। ਜਿਵੇਂ ਪਿੰਡਾਂ ਦੇ ਸਰਪੰਚਾਂ ਦੀ ਏਕ ਮਤਿ ਹੋਵੇ। ਜਦੋਂ ਜੀਵ ਦੀ ਗਿਆਨ ਦੁਆਰਾ ਅਕਾਲ ਨਾਲ ਏਕ ਮਤਿ ਹੋਣਾ ਉਹ ਏਕਾ ਹੈ। ਪੰਚਾਂ (ਉੱਤਮ/ ਸ੍ਰੇਸ਼ਠ) ਨਾਲ ਏਕ ਮਤਿ ਹੋਣਾ “ਪੰਚਾ ਕਾ ਗੁਰੁ ਏਕੁ ਧਿਆਨੁ॥”, ਪੰਚ ਯਾਨੀ ਸ੍ਰੇਸ਼ਠ ਜੋਤਾਂ ਦਾ ਗੁਰ (ਗੁਣ) ਤੇ ਧਿਆਨ (ਸੋਝੀ) ਏਕ ਹੈ। ਭਗਤਾਂ ਗੁਰੂਆਂ ਦਾ ਗਿਆਨ ਉਹਨਾਂ ਦੀ ਸੋਝੀ ਕਰਤਾਰ ਨਾਲ ਏਕਤਾ ਦੀ ਹੋਣਾ।
”ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ॥”, “ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ ॥”, – ਮਨੁਖ ਨੇ ਗੁਰਮਤਿ ਗਿਆਨ ਲੈਕੇ ਪੰਚਾਂ ਨਾਲ ਏਕ ਮਤਿ ਹੋਣਾ ਹੈ। ਜਦੋ ਗਿਆਨ ਹੋ ਗਿਆ ਜੀਵ ਨੇ ਗਿਆਨ ਦੁਆਰਾ ਗੁਣ ਲੈ ਕੇ ਆਪ ਪੂਰਨ ਬ੍ਰਹਮ ਅਵਸਥਾ ਪ੍ਰਾਪਤ ਕਰਨੀ ਹੈ ਜਿਸ ਨਾਲ ਪਾਰਬ੍ਰਹਮ ਦਾ ਪਤਾ ਲੱਗਣਾ ਪਛਾਣਿਆ ਜਾਣਾ “ਮਿਲਿ ਨਾਨਕ ਪਾਰਬ੍ਰਹਮੁ ਪਛਾਣਾ॥”। ਹੁਕਮ ਦੀ ਸੋਝੀ ਲੈਣੀ ਹੈ। ਮਨ ਨੂੰ ਜਿੱਤ ਕੇ ਮੈਂ ਤੋਂ ਏਕਾ ਮਾਈ (ਏਕੇ ਦੀ ਮਤਿ) ਵਾਲੀ ਅਵਸਥਾ ਪ੍ਰਾਪਤ ਕਰਨੀ ਹੈ। ਘਟ ਅੰਦਰ ਬੈਠਾ ਰਾਮ (ਰਮਿਆ ਹੋਇਆ), ਹਰਿ (ਗਿਆਨ ਨਾਲ ਹਰਿਆ ਹੋਇਆ) ਦਿਸਣ ਦੀ ਥਾਂ ਮਨ (ਅਗਿਆਨਤਾ) ਨੇ ਪ੍ਰਧਾਨਗੀ ਲਈ ਹੋਈ ਹੈ ਜਿਸ ਕਾਰਣ ਹਜੇ ਪਾਰਬ੍ਰਹਮ ਦੇ ਦਰਸਨ ਨਹੀਂ ਹੋਏ ਹਨ। ਜਦੋਂ ਮਨ (ਅਗਿਆਨਤਾ/ਦਲਿਦਰ) ਮੁਕ ਗਿਆ ਅੰਦਰਲਾ ਰਾਮ/ ਹਰਿ/ਪ੍ਰਭ/ਪਾਰਬ੍ਰਹਮ) ਦਿਸ ਪਿਆ ਤਾਂ ਪਤਾ ਲੱਗਣਾ ਕੇ ਪਾਰਬ੍ਰਹਮ ਕਿਹੋ ਜਹਿਆ ਹੈ “ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ॥ ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ॥੧॥”। “ਕਹੁ ਨਾਨਕ ਮੈ ਸੋ ਗੁਰੁ ਪਾਇਆ॥ ਪਾਰਬ੍ਰਹਮ ਪੂਰਨ ਦੇਖਾਇਆ॥”। ਜਿਸਨੂੰ ਘਟ ਅੰਦਰਲੇ ਬ੍ਰਹਮ ਦਾ ਗਿਆਨ ਹੋ ਗਿਆ ਉਹ ਹੈ “ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ॥” ਅੱਜ ਅਗਿਆਨਤਾ ਵੱਸ ਅਸੀਂ ਕਿਸੇ ਨੂੰ ਵੀ ਬ੍ਰਹਮ ਗਿਆਨੀ ਆਖ ਦਿੰਦੇ ਹਾਂ ਪਰ ਇਹ ਅਵਸਥਾ ਅਸਲ ਵਿੱਚ ਬਹੁਤ ਉੱਚੀ ਹੈ।
ਪਾਰਬ੍ਰਹਮ ਕੇ ਸਗਲੇ ਠਾਉ॥ ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ॥ ਪਸਰਿਓ ਆਪਿ ਹੋਇ ਅਨਤ ਤਰੰਗ॥ ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ॥
ਹਰੇਕ ਦੇ ਹਿਰਦੇ ਵਿੱਚ ਪਾਰਬ੍ਰਹਮ ਦਾ ਨਿਵਾਸ ਹੈ। ਠਾਉ ਹਿਰਦਾ ਹੁੰਦਾ ਹੈ। ਇਹ ਗੱਲ ਕੇਵਲ ਆਦਮੀ ਨਹੀਂ ਸਾਰੇ ਜੂਨੀਆਂ ਦੇ ਜੀਵਾਂ ਦੀ ਗੱਲ ਹੈ ਚਾਹੇ ਬਨਾਸਪਤੀ ਹੈ, ਚਾਹੇ ਜਲ ਦੇ ਜੀਵ, ਸਾਰੇ ਹੀ ਜਿੱਥੇ ਵੀ ਚੇਤਨ ਹੈ, ਪਾਰਬ੍ਰਹਮ ਸਭ ਅੰਦਰ ਕੰਮ ਕਰ ਰਿਹਾ ਹੈ, ਸ਼ਬਦ ਗੁਰੂ ਹੈ ਪਾਰਬ੍ਰਹਮ ਸੱਚਖੰਡ ਦੀ ਇੱਛਾ ਸ਼ਕਤੀ ਹੈ ਪਾਰਬ੍ਰਹਮ।
“ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ॥” – ਜਿੰਨੇ ਹਿਰਦੇ ਨੇ ਸਭ ਵਿੱਚ ਪਾਰਬ੍ਰਹਮ ਹੈ, ਅੰਤਰ ਆਤਮਾ ਦੀ ਆਵਾਜ਼ ਹੈ, ਜਿਸ ਜਿਸ ਜੋਨੀ ਵਿੱਚ ਜੀਵ ਆਤਮਾ ਰੱਖੀ ਹੈ ਵੈਸਾ ਹੀ ਗਿਆਨ ਦਿੰਦਾ ਹੈ ਉਹਨੂੰ, ਪ੍ਰਾਇਮਰੀ ਸਕੂਲ ਨੂੰ ਪ੍ਰਾਇਮਰੀ ਵਾਲੀ ਤੇ ਸੈਕੰਡਰੀ ਸਕੂਲ ਨੂੰ ਅੱਗੇ ਦੀ ਪੜ੍ਹਾਈ ਹੈ। ਯੂਨੀਵਰਸਿਟੀ ਵਿੱਚ ਹੋਰ ਅੱਗੇ ਦੀ ਪੜ੍ਹਾਈ ਹੈ,ਓਵੇਂ ਮਨੁਖਾ ਜਨਮ ਸਬ ਤੋਂ ਉੱਚਾ ਹੈ, ਬਾਕੀ ਥੱਲੇ ਦੀਆਂ ਕਲਾਸਾਂ ਨੇ, ਜਿੰਨੇ ਵੀ ਜੀਵ ਨੇ ਸਾਰੇ ਹੀ ਚੇਲੇ ਪ੍ਰਵਾਣ ਕਰੇ ਹੋਏ ਨੇ, ਆਪ ਗੁਰੂ ਹੈ ਹੁਕਮ, ਸ਼ਬਦ ਗੁਰੂ ਹੈ, ਪਾਰਬ੍ਰਹਮ ਹੈ, ਤਿਨਿ ਚੇਲੇ ਪਰਵਾਣੁ, ਲਿਖਿਆ ਵੀ ਹੈ।
“ਪਸਰਿਓ ਆਪਿ ਹੋਇ ਅਨਤ ਤਰੰਗ ॥ ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥” – ਆਪ ਉਹਦਾ ਪਸਾਰਾ ਅਨੇਕ ਤਰ੍ਹਾਂ ਦੇ ਗਿਆਨ ਹੋ ਕੇ ਪਸਰਿਆ ਹੈ, ਵੱਖ ਵੱਖ ਤਰ੍ਹਾਂ ਦੀ ਤਰੰਗ ਹੈ, ਇਕੋ ਤਰ੍ਹਾਂ ਦੀ ਇੱਛਾ ਨਹੀਂ ਹੈ ਸਾਡੀ, ਅਨਤ ਤਰੰਗਾਂ ਨੇ, ਜੈਸਾ ਕੰਮ ਜਿਸਤੋਂ ਕਰਾਉਣੈ ਵੈਸਾ ਫੁਰਨਾ ਪੈਦਾ ਕਰ ਦਿੰਦਾ ਹੈ, ਇਸੇ ਕਰਕੇ ਪਾਰਬ੍ਰਹਮ ਦੇ ਬੇਅੰਤ ਤਰ੍ਹਾਂ ਦੇ ਰੰਗ ਨੇ, ਲਖੇ ਨਹੀਂ ਜਾ ਸਕਦੇ, ਕਿਸੇ ਨੂੰ ਕਿਸੇ ਕੰਮ, ਕਿਸੇ ਨੂੰ ਕਿਸੇ ਧੰਦੇ ਲਾਇਆ ਹੋਇਐ, ਹਰੇਕ ਅਲੱਗ ਤਰੀਕੇ ਨਾਲ ਸੋਚਦਾ ਹੈ। ਸਭ ਦੇ ਫੁਰਨੇ ਵੱਖ ਵੱਖ ਨੇ, ਸੁਭਾਅ ਵੱਖ ਵੱਖ ਨੇ।
“ਜੈਸੀ ਮਤਿ ਦੇਇ ਤੈਸਾ ਪਰਗਾਸ॥ ਪਾਰਬ੍ਰਹਮੁ ਕਰਤਾ ਅਬਿਨਾਸ॥”
ਜੈਸੀ ਮੱਤ ਦਿੰਦੈ ਕਿਸੇ ਨੂੰ, ਵੈਸਾ ਪਰਗਾਸ ਹੋ ਜਾਂਦਾ ਹੈ, ਜੋ ਅੰਦਰ ਗਿਆਨ ਹੋ ਰਹਿਆ ਹੈ, ਓਹਦੇ ਕੋਲੋਂ ਆ ਰਹਿਆ ਹੈ। ਕੋਈ ਕਿਸੇ ਵਿਸ਼ੇ ਦਾ ਅਧਿਐਨ ਕਰ ਰਹਿਆ ਹੈ, ਕੋਈ ਹੋਰ ਪੜ੍ਹਾਈ ਕਰ ਰਹਿਆ ਹੈ, ਰੂਚੀ ਵੀ ਉਸੇ ਨੇ ਪੈਦਾ ਕਰੀ ਹੈ। ਅਨਤ ਤਰੰਗ ਨੇ ਨਾਂ, ਪਾਰਬ੍ਰਹਮ ਕਰਤਾ ਹੈ, ਉਹ ਤਾਂ ਹਮੇਸ਼ਾ ਹੀ ਰਹਿੰਦਾ ਹੈ। ਅਬਿਨਾਸੀ ਹੈ। ਸਕੂਲ ਤਾਂ ਓਥੇ ਹੀ ਰਹਿੰਦਾ ਹੈ। ਵਿਦਿਆਰਥੀ ਪੜ੍ਹ ਪੜ੍ਹ ਅੱਗੇ ਜਾਈ ਜਾਂਦੇ ਨੇ, ਪਾਰਬ੍ਰਹਮ ਤਾਂ ਸਦਾ ਹੈ, ਜੀਵ ਜੋਨੀਆਂ ਬਦਲਦੇ ਰਹਿੰਦੇ ਨੇ, ਜਿਹੜਾ ਫੇਲ੍ਹ ਹੋ ਗਿਆ ਉਹ ਓਥੇ ਹੀ ਰਹਿੰਦੈ, ਜੀਵਾਂ ਦਾ ਸਰੀਰ ਨਾਸ਼ ਹੋ ਜਾਂਦਾ ਹੈ। ਪਰ ਸ਼ਬਦ ਗੁਰੂ ਲਗਾਤਾਰ ਹੈ, ਸਭ ਜਾਣਦਾ ਹੈ। ਕੌਣ ਲਾਇਕ ਹੈ ਤੇ ਕੌਣ ਨਾਲਾਇਕ।
ਬਿਸਨ ਮਨ ਹੈ ਬਿਸਨੁ ਮਨੁ ਹੈ। “ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ॥”
“ਸਰਪਨੀ ਤੇ ਊਪਰਿ ਨਹੀ ਬਲੀਆ॥ ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ॥੧॥” – ਸਰਪਨੀ = ਮਨਮਤਿ
“ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ ॥”
“ਤ੍ਰਿਤੀਆ ਬ੍ਰਹਮਾ ਬਿਸਨੁ ਮਹੇਸਾ॥ ਦੇਵੀ ਦੇਵ ਉਪਾਏ ਵੇਸਾ॥ ਜੋਤੀ ਜਾਤੀ ਗਣਤ ਨ ਆਵੈ॥”
“ਸੋਹਾਗਨਿ ਭਵਨ ਤ੍ਰੈ ਲੀਆ॥ ਦਸ ਅਠ ਪੁਰਾਣ ਤੀਰਥ ਰਸ ਕੀਆ॥ ਬ੍ਰਹਮਾ ਬਿਸਨੁ ਮਹੇਸਰ ਬੇਧੇ॥ ਬਡੇ ਭੂਪਤਿ ਰਾਜੇ ਹੈ ਛੇਧੇ॥੪॥” – ਸੋਹਾਗਨਿ = ਗੁਰਮਤਿ
“ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਬਿਸਥਾਰਿਆ॥”
“ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ॥”
ਅਸਲ ਵਿੱਚ ਹਰ ਜੀਵ ਅੰਦਰ ਹੀ ਉਹ ਹੈ ਪਰ ਮਨ (ਅਗਿਆਨਤਾ/ ਮਨਮਤਿ) ਕਾਰਣ ਦਿਸਦਾ ਨਹੀਂ “ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ॥ ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ॥”। ਦਿਸਦਾ ਭਗਤਾਂ ਨੂੰ ਹੈ, ਉਹਨਾਂ ਨਾਲ ਵਿਚਾਰ ਵੀ ਕਰਦਾ। ਪਾਤਿਸ਼ਾਹ ਆਖਦੇ “ਸੁੰਨ ਸਮਾਧਿ ਗੁਫਾ ਤਹ ਆਸਨੁ॥ ਕੇਵਲ ਬ੍ਰਹਮ ਪੂਰਨ ਤਹ ਬਾਸਨੁ॥ ਭਗਤ ਸੰਗਿ ਪ੍ਰਭੁ ਗੋਸਟਿ ਕਰਤ॥ ਤਹ ਹਰਖ ਨ ਸੋਗ ਨ ਜਨਮ ਨ ਮਰਤ॥“ ਭਗਤ ਉਹ ਹੈ ਜਿਸਨੇ ਮਨ ਜਿੱਤ ਲਿਆ ਮਾਰ ਦਿੱਤਾ “ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥” ਹੁਣ ਜਿਸਨੂੰ ਹਰਖ (ਖੁਸ਼ੀ) ਸੋਗ (ਦੁੱਖ) ਬਰਾਬਰ ਦਿਸਦੇ ਨੇ ਹੁਕਮ ਦਿਸਦਾ ਹੈ। ਕਈ ਕੇਵਲ ਆਖਣ ਨੂੰ ਕਹ ਦਿੰਦੇ ਨੇ ਕੇ ਖੁਸ਼ੀ ਨਹੀਂ ਕਰਨੀ ਗਮ ਵਿੱਚ ਗਮ ਨਹੀਂ ਮਨਾਉਣਾ ਤੇ ਪੈਂਦੀ ਸੱਟੇ ਅਰਦਾਸਾਂ ਕਰੀ ਜਾਂਦੇ ਹੁੰਦੇ ਮਹਾਰਾਜ ਆਹ ਦੇ ਦੇਵੀਂ ਮਹਾਰਾਜ ਉਹ ਦੇ ਦੇਵੀਂ। ਭਗਤੁ ਕੁਝ ਨਹੀਂ ਮੰਗਦਾ ਹੁੰਦਾ ਭਗਤ ਦੀ ਅਰਦਾਸ ਕੇਵਲ ਹੁਕਮ ਵਿੱਚ ਰਹਣ ਦੀ ਹੁੰਦੀ। ਜੋ ਹੋ ਰਹਿਆ ਚੰਗਾ ਮੰਦਾ ਹੁਕਮ ਵਿੱਚ ਹੋ ਰਹਿਆ ਦਿਸਦਾ ਹੁੰਦਾ। ਉਸਦੀ ਦੁਨਿਆਵੀ ਜੰਗ ਵੀ ਆਪਣੇ ਲਈ ਨਹੀਂ ਹੁੰਦੀ। ਪਹਿਲਾਂ ਮਨ ਜਿੱਤਦਾ ਫੇਰ ਜਗ। ਮਨ ਨੂੰ ਜਿੱਤਿਆਂ ਬ੍ਰਹਮ ਨੇ ਪੂਰਨ ਬ੍ਰਹਮ ਹੋਣਾ ਫੇਰ ਜੋਤ ਦਾ ਏਕਾ ਪਾਰਬ੍ਰਹਮ ਨਾਲ ਹੋਣਾ।
ਇੱਕ ਵੀਰ ਨੇ ਦੂਜਾ ਦ੍ਰਿਸ਼ਟੀਕੋਣ ਇਸਨੂੰ ਵੇਖਣ ਦਾ ਭੇਜਿਆ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ। ਅਸੀਂ ਅੱਗੇ ਵੀ ਆਏ ਸਵਾਲਾਂ ਦੇ ਆਧਾਰ ਤੇ ਵਿਚਾਰ ਕਰਦੇ ਰਹਾਂਗੇ 🙏🏻
ਗੁਰਾ ਇਕ ਦੇਹਿ ਬੁਝਾਈ
Two Consciousness in the same body.
Brahm (ਬ੍ਰਹਮ. ब्रह्म) and Brahma (ਬ੍ਰਹਮਾ, ब्रह्मा): The One-ness (੧: ਇੱਕ) has two main components that make up the consciousness of sentient beings. The Brahm (ਬ੍ਰਹਮ, ब्रह्म) or Atam (ਆਤਮ. आत्म, higher mind) that many sentient beings do not always connect to.
The second one is the outer consciousness Brahama (ਬ੍ਰਹਮਾ, ब्रह्मा) or Atama (ਆਤਮਾ, आत्मा ) the identification of the self and the personality. Conceptually, this division can be considered as two opposed or contrasting aspects within the being, or the state of being divided.
Pooran-Brahm (ਪੂਰਨਬ੍ਰਹਮ, पूरनब्रह्म ): In its non- dual form the ੧: ਇੱਕ , has its outer self (ਬ੍ਰਹਮਾ, ब्रह्मा) merged back into its inner or higher consciousness (ਬ੍ਰਹਮ, ब्रह्म). It points to the essential One-ness (wholeness, completeness). The One-ness (੧: ਇੱਕ) now exists in this state through the contemplation (ਜਪੁ) through the Spiritual Wisdom of Gurmat or Veds.
Paarbrahm (ਪਾਰਬ੍ਰਹਮ, पारब्रह्म): The non-dual human consciousness is part of universal nature or consciousness through the Word, It is also known as Macro Cosmic Reality the omnipresence and omnipotent. It refers to the big picture, the Creator, which is nothing but a Micro unity to form Macro Cosmic Reality, and this reality is beyond words and concepts.
Note: The word Atma (ਆਤਮਾ) as per Gurmat or Veds is an indicative of ignorance or darkness. Hence the word “Parmatma” (ਪਰਮਾਤਮਾ) will indicate extreme ignorance.
Hence you will never find the usage of word Parmatma (ਪਰਮਾਤਮਾ) in Gurmat or Veds.
This word comes from the Vedanta Philosophy and is widely used in Upanishads who became known to larger population than Veds.
ਬ੍ਰਹਮ ਗਿਆਨੀ = ਜੋਤਿ
ਪਰਮੇਸੁਰ = ਸਬਦੁ ਗੁਰੂ
ਪਉੜੀ ॥
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥
ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥
ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥
ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥੬॥
ਰਾਜਾ Singular ਜੋਤਿ
ਪੂਰਨਬ੍ਰਹਮ ਸਚੁ ਰਾਜੇ Collective noun.
ਪਰਮੇਸਰ ਸਬਦੁ ਗੁਰੂ
ਭੂਪਤਿ = ਜੀਵ