Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਕੀਰਤਨੁ ਅਤੇ ਗੁਣ ਕਿਵੇ ਗਉਣੇ ਹਨ

ਗੁਣ ਗਾਉਣਾ ਕੀ ਹੈ? ਕਿੱਦਾਂ ਗੁਣ ਗਾਉਣੇ ਹਨ? ਕੀਰਤਨ ਕੀ ਹੈ?

ਗੁਣ ਗਾਉਣ ਨਾਲ ਮੈਂ ਮਰੂਗੀ, ਆਓ ਵੀਚਾਰ ਕਰਦੇ ਹਾਂ।

ਅਸਥਿਰੁ ਕਰਤਾ ਤੂ ਧਣੀ ਤਿਸ ਹੀ ਕੀ ਮੈ ਓਟ॥ ਗੁਣ ਕੀ ਮਾਰੀ ਹਉ ਮੁਈ ਸਬਦਿ ਰਤੀ ਮਨਿ ਚੋਟ॥ (ਪੰਨਾ ੯੩੬)

ਮੈ ਮੈ ਕਰਨਾ ਹਉਮੈ ਹੈ, ਗੁਣਾ ਨੇ ਹਉਮੈ ਮਾਰ ਕੇ ਹਉਮੈ ਦੀ ਥਾਂ ਲੈ ਲਈ। ਅਗਲੀਆਂ ਪੰਕਤੀਆਂ ਵਿੱਚ ਕਬੀਰ ਜੀ ਦੱਸਦੇ ਨੇ ਕਿਵੇ ਮਰੀ ਹਉ ਹਉ ਮੈ ਮੈ,

ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ॥ ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ॥( ਪੰਨਾ ੧੩੭੫)

ਗੁਣਾ ਦਾ ਭਾਰ ਵਧ ਜਾਣਾ, ਹਉਮੈ ਦਾ ਨਾਮੁ ਨਾਲ ਵਿਰੋਧ ਹੈ। ਨਾਮੁ ਤੋਂ ਭਾਵ ਹੁਕਮ ਨਾਲ, ਅਤੇ ਗੁਣ ਗਾਉਂਦੇ ਗਾਉਂਦੇ ਹੀ ਨਾਮੁ ਦਾ ਪਰਗਾਸ ਹੋ ਜਾਣਾ।

ਗੁਣ ਗਾਵਤ ਹੋਵਤ ਪਰਗਾਸੁ॥ ਚਰਨ ਕਮਲ ਮਹਿ ਹੋਇ ਨਿਵਾਸ॥ ( ਪੰਨਾ ੯੦੧)

ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ॥ ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ॥( ਪੰਨਾ ੯੧੯)

ਸਹਸੇ ( ਭਰਮ ) ਕਰਕੇ ਜੀਉ ਭਾਵ ਮਨ ਮਲੀਨ ਹੈ, ਅਤੇ ਇਹਨੂ ਧੋਣਾ ਹੈ ਸਬਦੁ ਨਾਲ, ਸਬਦੁ ਵਿਚਾਰ ਨਾਲ, ਗੁਣ ਗਉਣ ਨਾਲ, ਗੁਣ ਗਉਦੇ ਗਉਦੇ ਮੈਲ ਉਤਰਨੀ ਹੈ। ਇੱਥੇ ਬਰੀਕੀ ਹੈ, ਪਹਿਲਾ ਗੁਣ ਵਿਚਾਰਨੇ ਜਰੂਰੀ ਹਨ, ਵਿਚਾਰਕੇ ਹੀ ਗਿਆਨ ਹੋਣਾ ਹੈ।

ਗੁਣ ਵਿਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨ ਪਰਾਪਤਿ ਹੋਇ॥( ਪੰਨਾ ੯੩੧)

ਗੁਣਾ ਦੀ ਵਿਚਾਰ ਹੈ ਗੁਰਬਾਣੀ, ਅਤੇ ਇਹ ਗੁਣ ਵਿਚਾਰਦੇ ਭਾਵ ਗੁਰਬਾਣੀ ਵਿਚਾਰਦੇ ਹੋਏ ਗਿਆਨ ਹੋਣਾ ਹੁੳਮੈ ਬਾਰੇ, ਤ੍ਰੈ ਗੁਣਾ ਬਾਰੇ, ਆਧ ਬਿਆਧ ਉਪਾਧ ਬਾਰੇ, ਹੁਣ ਜਦੋ ਵਿਚਾਰ ਲਏ ਸਮਝ ਲੱਗ ਗਈ ਤਾਂ ਫਿਰ ਗੁਣ ਗਉਣੇ ਹਨ, ਉਹੀ ਵਿਚਾਰੇ ਹੋਏ ਗੁਣ ਗਾਵੇਗਾ ਗੁਰਬਾਣੀ ਵਾਲੇ। ਤਾਂ ਮੈਲ ਉੱਤਰੇਗੀ।

ਗੁਨ ਗਾਵਤ ਤੇਰੀ ਉਤਰਸ ਮੈਲ॥ ਬਿਨਸਿ ਜਾਇ ਹਉਮੈ ਬਿਖੁ ਫੈਲ॥ ( ਪੰਨਾ ੨੮੯)

ਜਿਹੜੀ ਇਹ ਲਿਵ ਹੈ ਜੀ, ਸਹਿਜ ਸਮਾਧ ਵਾਲੀ, ਇਹ ਇਸ ਤਰਾਂ ਨਹੀ ਹੈ ਕਿ ਘੰਟਾ ਕੁ ਲੱਗੀ ਅਤੇ ਟੁੱਟ ਗਈ, ਇਹ ਪੱਕੀ ਹੀ ਲੱਗੇਗੀ, ਜਿਹਦੇ ਨਾਲ ਲਉਣੀ ਹੈ, ਜਦੋ ਪਤਾ ਲੱਗ ਗਿਆ ਕਿ ਸਭੇ ਘਟ ਉਹੀ ਬੋਲਦਾ, ਸਭ ਦੇ ਹਿਰਦੇ ਉਹੀ ਬੋਲਦਾ, ਸਰਭਵਿਆਪੀ ਹੈ, ਕਿਹੜੀ ਥਾਂ ਹੈ ਜਿੱਥੇ ਉੁਹ ਹੀ ਹੈ, ਤਾਂ ਫਿਰ ਲਿਵ ਟੁੱਟਣ ਦਾ ਸਵਾਲ ਹੀ ਨਹੀ। ਫਰਕ ਇਨਾ ਹੈ ਸਿਰਫ ਕਿ ਗੁਣ ਵਿਚਾਰਕੇ ਸਮਝਕੇ ਆਪਣੀ ਹਉਮੇ ਛੱਡ ਹੋਣੀ ਹੈ, ਕਰਤਾ ਭਾਵ ਛੱਡ ਹੋਣਾ, ਫਿਰ ਕਹੇਗਾ ਜਿੱਥੇ ਦੇਖਦਾਂ ਇਹ ਤਾਂ ਤੂਹੀ ਹੈ, ਤੁਹੀ ਤੁਹੀ ਤੁਹੀ, ਅੰਦਰ ਬਾਹਰ ਸਭ ਥਾਂ।

ਅਭੂ ਤੁਹੀਂ॥ ਅਭੈ ਤੁਹੀਂ॥ ਅਛੂ ਤੁਹੀਂ॥ ਅਛੈ ਤੁਹੀਂ॥ ਜਤਸ ਤੁਹੀਂ॥ ਬ੍ਰਤਸ ਤੁਹੀਂ॥ ਗਤਸ ਤੁਹੀਂ॥ ਮਤਸ ਤੁਹੀਂ॥ ਤੁਹੀਂ ਤੁਹੀਂ॥ ਤੁਹੀਂ ਤੁਹੀਂ॥ ਤੁਹੀਂ ਤੁਹੀਂ॥ ਤੁਹੀਂ ਤੁਹੀਂ॥ ਤੁਹੀਂ ਤੁਹੀਂ॥ ਤੁਹੀਂ ਤੁਹੀਂ॥ ਤੁਹੀਂ ਤੁਹੀਂ॥ ਤੁਹੀਂ ਤੁਹੀਂ॥

ਰਾਗੁ ਆਸਾ ਵਿੱਚ ਪੰਨਾ ਨੰ ੩੫੦ ਤੇ ਨਾਨਕ ਪਾਤਸ਼ਾਹ ਦੇ ਬਚਨ ਹਨ “ਵਾਜਾ ਮਤਿ ਪਖਾਵਜੁ ਭਾਉ॥” ਮਤਿ ਅਰਥ ਬੁੱਧ ਦਾ ਵਾਜਾ ਹੋਵੇ ਪਖਾਵਜ ਮਨੁਖ ਦਾ ਭਾੳ ਭਾਵਨੀ ਹੋਵੇ ਤੇ ਅਨਹਦ ਧੁਨ ਹਰ ਸਮੇ ਹੁਕਮ ਦੀ ਸੋਝੀ ਦੀ ਵੱਜਦੀ ਹੋਵੇ ਉਹ ਨਿਰਬਾਣ ਕੀਰਤਨ ਹੈ। ਅਸਲੀ ਅਖੰਡ ਕੀਰਤਨ ਇਹ ਹੈ। ਇੱਕ ਦੁਨਿਆਵੀ ਕੀਰਤਨ ਹੈ ਵਾਜੇ ਢੋਲਕ ਵਾਲਾ ਜਿੱਸ ਬਾਰੇ ਗੁਰਮਤਿ ਆਖਦੀ “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥”, “ਵਾਦੁ ਪੜੈ ਰਾਗੀ ਜਗੁ ਭੀਜੈ॥ ਤ੍ਰੈ ਗੁਣ ਬਿਖਿਆ ਜਨਮਿ ਮਰੀਜੈ॥ ਰਾਮ ਨਾਮ ਬਿਨੁ ਦੂਖੁ ਸਹੀਜੈ॥੨॥“, “ਨ ਭੀਜੈ ਰਾਗੀ ਨਾਦੀ ਬੇਦਿ॥ ਨ ਭੀਜੈ ਸੁਰਤੀ ਗਿਆਨੀ ਜੋਗਿ॥ ਨ ਭੀਜੈ ਸੋਗੀ ਕੀਤੈ ਰੋਜਿ॥ ਨ ਭੀਜੈ ਰੂਪੀਂ ਮਾਲੀਂ ਰੰਗਿ॥ ਨ ਭੀਜੈ ਤੀਰਥਿ ਭਵਿਐ ਨੰਗਿ॥ ਨ ਭੀਜੈ ਦਾਤੀਂ ਕੀਤੈ ਪੁੰਨਿ॥ ਨ ਭੀਜੈ ਬਾਹਰਿ ਬੈਠਿਆ ਸੁੰਨਿ॥ ਨ ਭੀਜੈ ਭੇੜਿ ਮਰਹਿ ਭਿੜਿ ਸੂਰ॥ ਨ ਭੀਜੈ ਕੇਤੇ ਹੋਵਹਿ ਧੂੜ॥ ਲੇਖਾ ਲਿਖੀਐ ਮਨ ਕੈ ਭਾਇ॥ ਨਾਨਕ ਭੀਜੈ ਸਾਚੈ ਨਾਇ॥੨॥” ਇੱਕ ਕੀਰਤਨ ਗਾਇਨ ਹੈ ਹੁਕਮ ਵਿੱਚ “ਸਤੁ ਸੰਤੋਖੁ ਵਜਹਿ ਦੁਇ ਤਾਲ॥ ਪੈਰੀ ਵਾਜਾ ਸਦਾ ਨਿਹਾਲ॥ ਰਾਗੁ ਨਾਦੁ ਨਹੀ ਦੂਜਾ ਭਾਉ॥ ਇਤੁ ਰੰਗਿ ਨਾਚਹੁ ਰਖਿ ਰਖਿ ਪਾਉ॥੨॥” ਸਾਰੀ ਸ੍ਰਿਸ਼ਟੀ ਗਾ ਰਹੀ ਹੈ ਹੁਕਮ ਮੰਨ ਕੇ, ਹੁਕਮ ਵਿੱਚ ਚਲ ਕੇ ਕਿਉਂਕੇ “ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ॥” ਇਸ ਕਾਰਣ “ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥ ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ॥ ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ॥ ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ॥ ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ॥ ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ॥ ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ॥ ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ॥ ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ॥ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ॥ ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ॥ ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥” ਅਸੀਂ ਕਦੇ ਸੋਚਿਆ ਜਾਂ ਧਿਆਨ ਨਹੀਂ ਦਿੱਤਾ “ਖੰਡ ਮੰਡਲ” ਕਿਵੇਂ ਸਿਫਤ ਗਾ ਰਹੇ ਨੇ, “ਪਉਣੁ ਪਾਣੀ ” ਕਿਵੇਂ ਗਾ ਰਹੇ ਨੇ। ਇਹ ਗਾ ਰਹੇ ਨੇ ਉਸਦੇ ਹੁਕਮ ਵਿੱਚ ਰਹ ਕੇ। ਹੁਕਮ ਤੋਂ ਬਾਹਰ ਨਹੀਂ ਜਾ ਸਕਦੇ, ਹੁਕਮ ਮੰਨਣਾ ਹੀ ਉਸਦੀ ਸਿਫਤ ਤੇ ਕੀਰਤੀ ਗਾਉਣਾ ਹੈ। ਇਹੀ ਅਖੰਡ ਕੀਰਤਨ ਹੈ। “ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ॥” ਖਾਣੀ ਦਾ ਅਰਥ ਹੁੰਦਾ ਸ਼੍ਰੇਣੀ। ਚਾਰੇ ਸ਼੍ਰੇਣੀਆਂ ਦੇ ਜੀਵ ਅੰਡਜ (ਅੰਡੇ ਤੋ ਪੈਦਾ ਹੋਣ ਵਾਲੇ), ਜੇਰਜ (ਜਰਾਸੀਮ/ germs/ ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ), ਸੇਜ (ਮਾਤ ਗਰਭ ਤੋਂ ਪੈਦਾ ਹੋਣ ਵਾਲੇ ਜੀਵ), ਉਤਭੁਜ (ਧਰਤੀ ਤੋਂ ਉਪਜਣ ਵਾਲੇ ਪੇੜ ਪੌਦੇ) ਸਬ ਹਰ ਵੇਲੇ ਪਰਮੇਸਰ ਦਾ ਭਾਣਾ ਮੰਨ ਕੇ ਉਸਦੇ ਗੁਣ ਗਾ ਰਹੇ ਨੇ ਹਰ ਵੇਲੇ।

ਐਸਾ ਕੀਰਤਨੁ ਕਰਿ ਮਨ ਮੇਰੇ॥ ਈਹਾ ਊਹਾ ਜੋ ਕਾਮਿ ਤੇਰੈ ॥੧॥

ਆਓ ਗੁਰਮਤਿ ਦੀ ਰੋਸ਼ਨੀ ਵਿਚ ਨਿਰਬਾਣੁ ਕੀਰਤਨੁ ਦੇ ਅਰਥਾਂ ਦਾ ਖ਼ੁਲਾਸਾ ਕਰਨ ਦਾ ਯਤਨ ਕਰੀਏ।

੧) ਕੀਰਤਨੁ ਕਿਸਨੇ ਕਰਨ? ਮਨ ਨੇ

੨) ਕੀਰਤਨੁ ਕਿਸਦਾ ਕਰਨ? ਆਪਣੇ ਮੂਲ (ਪ੍ਰਭ ) ਦਾ

੩) ਪ੍ਰਭ ਦੇ ਕੁੱਝ ਗੁਣ ਕੀ ਹਨ? “ਅਗਮ ਅਗੋਚਰ ਪ੍ਰਭ ਨਿਰਬਾਨੀ (ਪੰਨਾ ੨੮੮)”

ਜਦੋਂ ਮਨ ਆਪਣੇ ਮੂਲ (ਪ੍ਰਭ) ਦੇ ਗੁਣਾਂ ਨੂੰ ਜਪਦਾ (ਜਾਣੂ ਹੁੰਦਾ) ਹੈ, ਅਤੇ ਫਿਰ ਕਿਰਤੀ ਬਣ ਕੇ ਗੁਰ (ਪ੍ਰਭ) ਕੇ ਭਾਣੇ ਵਿੱਚ ਚੱਲਦਾ ਹੈ।

ਮਨ ਨਿਰਬਾਨੀ (ਮਾਇਕ ਪਦਾਰਥਾਂ ਤੋਂ ਇੱਛਾ ਰਹਿਤ ਯਾ ਮੁਕਤ) ਹੋ ਜਾਂਦਾ ਹੈ।

ਗੁਰਮਤਿ ਵਿੱਚ ਇਸ ਸਹਿਜ ਯਾ ਮੁਕਤਿ ਅਵਸਥਾ ਨੂੰ “ਨਿਰਬਾਣੁ ਕੀਰਤਨੁ” ਕਹਿਆ ਜਾਂਦਾ ਹੈ।

ਇਸ ਅਵਸਥਾ ਵਿਚ ਜੀਵ ਨੂੰ ਦੋ ਪਾਦਰਥ ਪ੍ਰਾਪਤ ਹੋ ਜਾਂਦੇ ਹਨ

੧) ਗਿਆਨ ਪਦਾਰਥ

੨) ਮੁਕਤਿ ਪਦਾਰਥ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥” – ਅੱਜ ਦੇ ਸਿੱਖਾਂ ਨੇ ਗੁਰਬਾਣੀ ਗਾਇਨ ਨੂੰ ਕੀਰਤਨ ਮੰਨ ਲਿਆ। ਗੀਤ ਵਾਂਗ ਗਾ ਰਹੇ ਨੇ, ਆਪਣੀ ਵਾਰੀ ਲਈ ਲੜ੍ਹਦੇ ਨੇ ਬਿਨਾਂ ਕੀਰਤਨ ਦਾ ਅਰਥ ਸਮਝੇ। ਕੀਰਤਨ ਹਰ ਜੱਸ ਗਾਇਨ ਨਾਲ ਤਾਂ ਸਾਰੇ ਦੂਖ ਮਿਟ ਜਾਂਦੇ ਹਨ ਅਸੀਂ ਅਹੰਕਾਰ ਦਾ ਜਰੀਆ ਬਣਾ ਲਿਆ। ਗੁਰਮਤਿ ਦਾ ਮੰਨਣਾ ਹੈ ਕੇ ਪਰਮੇਸਰ ਨੂੰ ਸਾਡੇ ਗੁਣ ਗਾਇਨ ਦੀ ਲੋੜ ਨਹੀਂ, ਸਾਨੂੰ ਲੋੜ ਹੈ ਉਸਦੇ ਗੁਣ ਸਮਝ ਕੇ ਧਾਰਨ ਕਰਨ ਦੀ। ਗੁਰਬਾਣੀ ਤਾਂ ਆਖਦੀ “ਜੇ ਸਭਿ ਮਿਲਿ ਕੈ ਆਖਣ ਪਾਹਿ॥ ਵਡਾ ਨ ਹੋਵੈ ਘਾਟਿ ਨ ਜਾਇ॥੨॥” – ਭਾਵ ਜੇ ਸਾਰੇ ਜੀਵ ਮਿਲ ਕੇ ਆਖਣ ਲੱਗਣ, ਉਸਦੇ ਗੁਣ ਗਾਨ ਕਰਨ ਲੱਗਣ ਤਾਂ ਉਸਨੇ ਵੱਡਾ ਨਹੀਂ ਹੋ ਜਾਣਾ ਤੇ ਜੇ ਨਾ ਕਰਨ ਤਾਂ ਉਸਨੇ ਛੋਟਾ ਨਹੀਂ ਹੋ ਜਾਣਾ।

ਸੰਤ ਜਨਾ ਮਿਲਿ ਹਰਿ ਜਸੁ ਗਾਇਓ॥ ਕੋਟਿ ਜਨਮ ਕੇ ਦੂਖ ਗਵਾਇਓ॥੧॥ ਰਹਾਉ॥ ਜੋ ਚਾਹਤ ਸੋਈ ਮਨਿ ਪਾਇਓ॥ ਕਰਿ ਕਿਰਪਾ ਹਰਿ ਨਾਮੁ ਦਿਵਾਇਓ॥੧॥ ਸਰਬ ਸੂਖ ਹਰਿ ਨਾਮਿ ਵਡਾਈ॥ ਗੁਰ ਪ੍ਰਸਾਦਿ ਨਾਨਕ ਮਤਿ ਪਾਈ॥੨॥੧॥੭॥

ਅਸੀਂ ਲੋਕਾ ਦੇ ਇਕੱਠ ਨੂੰ ਕਦੇ ਸਾਧਸੰਗਤ ਆਖੀ ਜਾਂਦੇ ਕਦੇ ਸਤਿ ਸੰਗਤ ਆਖੀ ਜਾਂਦੇ। ਬਿਨਾ ਸਵਾਲ ਕੀਤੇ ਕੇ ਜਿਹੜੇ ਲੋਗ ਵਿਕਾਰਾਂ ਨਾਲ ਭਰੇ ਨੇ, ਠੱਗੀ ਕਰਦੇ ਨੇ ਝੂਠ ਬੋਲਦੇ ਨੇ, ਸਾਧ ਜਾਂ ਸੰਤ ਕਿਵੇਂ ਹੋ ਗਏ ਗੁਰੂ ਘਰ ਆ ਕੇ? ਗੁਰਮਤਿ ਸਾਧ ਕਿਸਨੂੰ ਆਖਦੀ ਸੱਚ ਕਿਸਨੂੰ ਮੰਨਦੀ ਨਾ ਖੋਜਿਆ ਨਾ ਸਵਾਲ ਕੀਤਾ ਨਾ ਵਿਚਾਰ ਕੀਤੀ। ਜੇ ਸਾਡੇ ਦੁੱਖ ਕਲੇਸ਼ ਵਿਕਾਰ ਮੁੱਕੇ ਨਹੀਂ ਤਾਂ ਹਜੇ ਸਤਿ ਦੀ ਸੰਗਤ ਨਹੀਂ ਮਿਲੀ, ਸਾਧ ਦੀ ਸੰਗਤ ਨਹੀਂ ਮਿਲੀ। ਖੈਰ, ਇਸ ਤੇ ਅਸੀਂ ਵਿਚਾਰ ਇਕ ਦੂਜੇ ਬਲਾਗ ਵਿੱਚ ਕੀਤੀ ਹੈ। ਇੱਹ ਚੇਤੇ ਰਹੇ ਕੇ ਗੁਣ ਗਾਇਨ ਹਰ ਵੇਲੇ ਕਰਨਾ ਹੈ ਹੁਕਮ ਵਿੱਚ ਰਹ ਕੇ, ਜੋ ਹੋ ਰਹਿਆ ਹੈ ਭਾਣੇ ਵਿੱਚ ਹੋ ਰਹਿਆ ਹੈ ਮੰਨ ਕੇ। ਗੁਰਮਤਿ ਦਾ ਫੁਰਮਾਨ ਹੈ ਕੇ ਗੁਣ ਗਾਉਣ ਨਾਲ “ਗੁਨ ਗਾਵਤ ਤੇਰੀ ਉਤਰਸਿ ਮੈਲੁ॥

“ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ ਕਹੂ ਨ ਊਬਰਨਾ॥ ਕਹੁ ਕਬੀਰ ਇਉ ਰਾਮਹਿ ਜੰਪਉ ਮੇਟਿ ਜਨਮ ਮਰਨਾ॥੪॥੫॥ ਆਸਾ॥ ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ॥ ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ॥੧॥”

”ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ॥ ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ॥”

”ਭਲੋ ਭਲੋ ਰੇ ਕੀਰਤਨੀਆ॥ ਰਾਮ ਰਮਾ ਰਾਮਾ ਗੁਨ ਗਾਉ॥ ਛੋਡਿ ਮਾਇਆ ਕੇ ਧੰਧ ਸੁਆਉ॥੧॥”

ਦਸਮ ਬਾਣੀ ਵਿੱਚ ਵੀ ਇਹ ਗਲ ਹੋਈ ਹੈ। ਪਾਤਿਸ਼ਾਹ ਸਵਾਲ ਪੁੱਛਦੇ ਹਨ “ਕਹਾ ਰੰਕ ਰਾਜਾ ਕਵਨ ਹਰਖ ਸੋਗ ਹੈ ਕਵਨ॥ ਕੋ ਰੋਗੀ ਰਾਗੀ ਕਵਨ ਕਹੋ ਤਤ ਮੁਹਿ ਤਵਨ॥੬॥੨੦੬॥

ਗੁਣ ਕਿਵੇ ਗਉਣੇ ਹਨ

ਗੁਰਬਾਣੀ ਵਿੱਚ ੧( ਇੱਕ) ਦੇ ਹੀ ਗੁਣ ਗਾਏ ਹੋਏ ਹਨ। ਅਕਾਲ ਉਸਤਤਿ ਵਿੱਚ ਅਕਾਲ ਦੀ ੳਸਤਤਿ ਹੈ, ਗੁਣ ਗਾਏ ਹਨ, ਸੋਹਲੇ ਗਾਏ ਹੋਏ ਹਨ, ਕਿਸੇ ਦੀ ਵਾਹ ਵਾਹ ਕਰਨੀ ਹੈ ਗੁਣ ਗਾਇਨ ਕਰਨਾ, ਗੁਣਾ ਬਾਰੇ ਦੱਸਕੇ ਵਾਹ ਵਾਹ ਕਰਨੀ ਹੀ ਅਸਲ ਵਡਿਆਈ ਕਰਨੀ ਹੈ। ਚੌਪਈ ਸਾਹਿਬ ਵਿੱਚ ਇਕ ਮਨ ਇੱਕ ਚਿਤ ਹੋਕੇ ਜਿਹਦੇ ਅੱਗੇ ਅਰਦਾਸ ਕਰਕੇ ਕਹਿੰਦੇ ਹਾਂ ਅਸੀ ਕਿ ਸਾਡੀ ਰੱਛਿਆ ਕਰੋ ਉਸ ਦੇ ਗੁਣ ਗਉਣੇ ਹਨ।

ਹਮਰੀ ਕਰੋ ਹਾਥ ਦੈ ਰੱਛਾ॥ ਪੂਰਨ ਹੋਇ ਚਿੱਤ ਕੀ ਇੱਛਾ॥

ਅੱਗੇ ਵਾਲੀਆਂ ਪੰਕਤੀਆਂ ਵਿੱਚ ਇਹ ਵੀ ਦੱਸਤਾ ਕਿ ਚਿਤ ਕੀ ਇੱਛਾ ਕੀ ਹੈ,

ਤਵ ਚਰਨਨ ਮਨ ਰਹੈ ਹਮਾਰਾ॥ ਅਪਨਾ ਜਾਨ ਕਰੋ ਪ੍ਰਤਿਪਾਰਾ॥

ਤਵ ਚਰਨਨ ਭਾਵ ਹੁਕਮ ਨਾਲ ਮੇਰਾ ਮਨ ਜੁੜਿਆ ਰਹੇ, ਤੇਰੇ ਗੁਣ ਗਾਵਾਂ ਮੇਰੇ ਤੇ ਕਿਰਪਾ ਕਰ। ਜਾਪ ਸਾਹਿਬ ਵਿੱਚ ਸਾਰੇ ਨਾਮ ਗੁਣਵਾਚਕ ਹੀ ਹਨ, ਕਿਉ ਕਿ ਪਰਮੇਸਰ ਦਾ ਕੋਈ ਖਾਸ ਨਾਮ ( Name) ਨਹੀ ਹੈ, ਗੁਣਵਾਚਕ ਨਾਮ ਹੀ ਹਨ, ਇਹ ਪ੍ਰਮਾਣ ਜਾਪ ਸਾਹਿਬ ਵਿੱਚੋ਼ ਦੇਖੋ,,” ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥ ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ॥ ( ਜਾਪ ਸਾਹਿਬ)

ਕੋਈ ਖਾਸ ਚਿਨ੍ਹ ਨਹੀ ਹੈ ਰੰਗ ਨਹੀ ਰੂਪ ਨਹੀ, ਭੇਖ ਨਹੀ ਅਤੇ ਇਸ ਲਈ ਕੋਈ Name ਵੀ ਨਹੀ ਗੁਣ ਵਾਚਕ ਨਾਮ ਹੀ ਹਨ, ਬੇਅੰਤ ਦੇ ਗੁਣ ਦੇਖ ਕੇ ਗਉਣੇ ਹਨ ਭਾਵ ਸਮਝ ਕੇ ਅਕਲ ਵਾਲੀ ਅੱਖ ਨਾਲ ਦੇਖ ਕੇ ਗਉੱਣੇ ਹਨ,

ਜਬ ਦੇਖਾ ਤਬ ਗਾਵਾ॥ ਤਉ ਜਨ ਧੀਰਜ ਪਾਵਾ॥ ( ਪੰਨਾ ੬੫੬)” – ਅਕਾਲ ਨੂੰ ਅਕਾਲ ਮੂਰਤ ਨੂੰ ਕਿਵੇਂ ਦੇਖਣਾ ਇਹ ਗੁਰਮਤਿ ਸਮਝਾਉਂਦੀ ਹੈ।

ਸਾਡੇ ਅੰਦਰ ਸਵਾਲ ਉੱਠਣਾ ਚਾਹੀਦਾ ਕਿ ਗੁਣ ਕਿਉ ਗਾਉਣੇ ਹਨ ਕੀ ਹੋਵੇਗਾ ਇਸ ਨਾਲ ? ਜਿਹਨਾ ਨੇ ਹੁਣ ਤੱਕ ਵਾਹਿਗੁਰੂ ਵਾਹਿਗੁਰੂ ਕਰਿਆ ਹੈ ਉਹਨਾ ਦੀ ਕੀ ਪ੍ਰਾਪਤੀ ਹੈ, ਅਵਸਥਾ ਕਿੱਥੇ ਪਹੁੰਚੀ?

ਵਿਸਥਾਰ ਨਾਲ ਵਿਚਾਰਦੇ ਹਾਂ ਚਲੋ, ਗੁਰਬਾਣੀ ਦੱਸਦੀ ਹੈ ਕਿ ਜੈਸਾ ਸੇਵਦੇ ਹਾਂ ਅਸੀ ਵੈਸੇ ਹੋ ਜਾਨੇ ਆ, ਜਿੱਥੇ ਸਾਡਾ ਧਿਆਨ ਹੁੰਦਾ ਹੈ, ਅਤੇ ਧਿਆਨ ਦੁਆਰਾ ਜੋ ਗਿਆਨ ਅਤੇ ਜਾਣਕਾਰੀ ਸਾਡੇ ਅੰਦਰ ਜਾਂਦੀ ਹੈ ਉਹਨੂੰ ਸੇਵਣਾ ਕਹਿੰਦੇ ਹਨ। ਜੇ ਦੁਰਮਤਿ ਵਿੱਚ ਧਿਆਨ ਹੈ ਤਾਂ ਦੁਰਮਤਿ ਸੇਵਦੇ ਹਾਂ, ਅਤੇ ਦੁਰਮਤਿ ਵਿੱਚੋ ਜੋ ਤੱਤ ਅੰਦਰ ਟਿਕੇਗਾ ਉਸ ਨਾਲ ਸੁਭਾਉ ਮਨਮੁਖ ਵਾਲਾ ਹੋ ਜਾਵੇਗਾ,

ਨਿੱਜ ਘਰ ਵਾਪਿਸ ਜਾਣ ਲਈ, ਮੂਲ ਵਿੱਚ ਸਮਾਉਣ ਲਈ ਸਾਨੂੰ ਪਰਮੇਸਰ ਵਰਗਾ ਹੀ ਸੁਭਾਉ ਬਣਾਉਣਾ ਪੈਣਾ ਉਸਦੇ ਗੁਣ ਗਾਉਂਦੇ ਗਾਉਂਦੇ (ਹੁਕਮ ਵਿੱਚ ਰਹਿੰਦਿਆਂ) ਜਦੋ ੳਹੀ ਗੁਣ ਸਾਡੇ ਵਿੱਚ ਆ ਗਏ, ਜਿਵੇਂ ਨਿਰਵੈਰ, ਨਿਰਭਉ, ਦਿਆਲ, ਕਿਰਪਾਲ ਰਹਿਕੇ ਪ੍ਰੇਮ ਵਾਲੇ ਗੁਣ ਤਾਂ ਫਿਰ ਉਦੋਂ ਹੀ ਸਾਡਾ ਵੀ ਖਾਸ ਰੂਪ ਖਾਲਸਾ ਹੋਵੇਗਾ, ਉਦੋਂ ਹੀ ਸਬਦੁ ਵਿੱਚ ਸਮਾ ਕੇ ਸਬਦੁ ਸਰੂਪ ਹੋ ਸਕਦੇ ਹਾਂ ਅਸੀ। ਜਿਵੇਂ ਤੇਲ ਤੱਤ ਹੈ ਅਤੇ ਤੇਲ ਵਿੱਚ ਪਾਣੀ ਜਾਂ ਦੁਧ ਨਹੀ ਮਿਲ ਸਕਦਾ, ਤੇਲ ਵਿੱਚ ਤੇਲ ਹੀ ਮਿਲ ਸਕਦਾ। ਮੈ ਮੇਰਾ ਖਤਮ ਕਰਕੇ ਤੁਹੀ ਤੁਹੀ ਤੁਹੀ ਹੋ ਜਾਣਾ ਹੈ, ਇਹ ਕਿਵੇਂ ਸੰਭਵ ਹੈ ਇਹਦੀ ਵਿਧੀ ਕੀ ਹੈ ਅੱਗੇ ਵਿਚਾਰ ਕਰਦੇ ਆਂ ਆਜੋ, ਗੁਰਬਾਣੀ ਦਾ ਫੁਰਮਾਨ ਹੈ”

ਸਤਿਗੁਰ ਸੇਵੇ ਸੋ ਜੋਗੀ ਹੋਇ॥ ਭੈ ਰਚਿ ਰਹੈ ਸੁ ਨਿਰਭਉ ਹੋਇ॥

ਜੈਸਾ ਸੇਵੈ ਤੈਸੋ ਹੋਇ॥ ( ਪੰਨਾ ੨੨੩)

ਸੇਵਦੇ ਉਦੋ ਹਾਂ ਜਦੋ ਉਸ ਗੁਣ ਦੀ ਵਿਚਾਰ ਕਰਦੇ ਹੋਏ ਉਸ ਨੂੰ ਨਿਰਾਕਾਰੀ ਅੱਖ ਨਾਲ ਪੇਖਦੇ ਵੀ ਹਾਂ, ਸੰਸਾਰ ਵਿੱਚ ਵੀ ਜੈਸੀ ਸੰਗਤ ਕਰਦੇ ਹਾਂ ਵੈਸੀ ਰੰਗਤ ਚੜ੍ਹ ਜਾਂਦੀ ਹੈ, ਨੱਚਣ ਟੱਪਣ ਗਉਣ ਵਾਲਿਆ ਨੂੰ ਦੇਖਣ ਵਾਲਿਆਂ ਦੇ ਮਨ ਉਪਰ ਵੀ ਉਹੀ ਰੰਗ ਚੜ੍ਹ ਜਾਂਦਾ ਹੈ ਅਤੇ ਗਵਈਏ, ਰੈਪਰ, ਨਚਾਰ ਇਹ ਕੁਛ ਬਣ ਜਾਂਦੇ ਹਨ।

ਜੋ ਵੀ ਗਿਆਨ ਇੰਦਰਿਆਂ ਨਾਲ ਦੇਖਦੇ ਪੜ੍ਹਦੇ ਜਾਂ ਸੁਣਦੇ ਹਾਂ ਅਸੀ ਉਹ ਗਿਆਨ ਹੁੰਦਾ ਹੈ, information ਹੁੰਦੀ ਹੈ, ਉਸ ਵਿੱਚ ਜੋ ਤੱਤ ਹੁੰਦਾ ਹੈ ਉਹ ਸਾਡੇ ਹਿਰਦੇ ਵਿੱਚ ਟਿਕਦਾ ਹੈ, ਜੋ ਟਿਕਿਆ ਅੰਦਰ ਉਹ ਸੇਵੇਆ ਹੈ, ਜੇਸਾ ਸੇਵੇ ਤੈਸਾ ਹੋਏ।

ਉਸ ਨਾਲ ਜੋ ਅਵਸਥਾ ਵਿੱਚ ਸੁਭਾਉ ਵਿੱਚ ਬਦਲਾਵ ਆਉਦਾਂ ਹੈ ਉਹ ਹੈ ਤੈਸਾ ਹੋਇ,, ਉਦਾਹਰਣ ਹੈ, ਜਿਵੇ ਨਿਰਭਉ ਕਰ ਦੇਣ ਵਾਲੇ ਗੁਰਬਾਣੀ ਗਿਆਨ ਨੂੰ ਵਿਚਾਰਿਆ ਜਦੋ ਤਾਂ ਉਹ ਹੈ ਜੈਸਾ ਸੇਵੇਆ, ਉਸ ਗਿਆਨ ਵਿੱਚੋਂ ਤੱਤ ਨਿਕੱਲੇਗਾ ਉਹੀ ਹਿਰਦੇ ਵਿੱਚ ਟਿਕੇਗਾ ਜਾਕੇ, ਅਤੇ ਉਸ ਤੱਤ ਗਿਆਨ ਨਾਲ ਡਰ ਵਾਲਾ ਸੁਭਾਉ ਦੂਰ ਹੋਵੇਗਾ ਨਿਰਭਉ ਹੋ ਜਾਵਾਂਗੇ, ਮਨ ਦੇ ਜਿੰਨੇ ਹਿੱਸੇ ਵਿੱਚ ਡਰ ਸੀ ਹਨੇਰਾ ਸੀ ਉਸ ਡਰ ਦੀ ਜਗਹ ਨਿਰਭਉ ਵਾਲਾ ਤੱਤ ਟਿਕ ਗਿਆ ਅਤੇ ਹਨੇਰੇ ਦੀ ਥਾਂ ਚਾਨਣ ਹੋ ਗਿਆ। ਇਸ ਤਰਾਂ ਇਹ ਅਵਸਥਾ ਦਾ ਬਦਲ ਜਾਣਾ ਹੀ ਜੈਸਾ ਸੇਵੇ ਤੋਂ ਬਾਅਦ ਤੈਸਾ ਹੋ ਜਾਣਾ ਹੈ । ਜਦੋਂ ਬਿਨਾ ਸ਼ਬਦ ਅਰਥ ਅਤੇ ਭਾਵ ਅਰਥ ਤੋਂ ਗਿਆਨ ਪੜ੍ਹਦੇ ਹਾਂ ਅਸੀਂ ਉਦੋ ਤੱਤ ਨਹੀ ਹੁੰਦਾ ਉਸ ਵਿੱਚ , ਸੁਭਾਉ / ਅਵਸਥਾ ਵਿੱਚ ਵੀ ਬਦਲਾਵ ਨਹੀ ਆਉਣਾ,ਹਾਂ ਲੇਕਿਨ ਹੰਕਾਰ ਵੀ ਅਸਵਥਾ ਹੈ ਉਸ ਵਿੱਚ ਵਾਧਾ ਹੋ ਜਾਵੇਗਾ ਕਿ ਮੈਂ ੧੦੦ ਪਾਠ ਕਰ ਲਿਆ ਹੈ।

ਅਸਲ ਵਿੱਚ ਉਹੀ ਗਾਇਆ ਹੋਇਆ ਪਰਵਾਣ ਹੈ ਜੋ ਅੰਦਰਲੀ ਅੱਖ ਭਾਵ ਅਕਲ ਵਾਲੇ ਨੇਤ੍ਰ ਨਾਲ ਦੇਖ ਕੇ ਗਾਇਆ ਹੈ। ਗੁਣ ਵੀ ਵਿਚਾਰ ਕੇ ਕੱਲੇ ਕਹਿਣ ਨਾਲ ਬੋਲਣ ਨਾਲ ਵੀ ਪ੍ਰਪਤੀ ਨਹੀ ਹੈ ।

ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ॥ ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥ ( ਪੰਨਾ ੧੩੭੦)

ਜਦੋ ਸਹੀ ਜੁਗਤੀ ਨਾਲ ਗੁਰ ਕੀ ਸੇਵਾ ਕਰਦਾ ਹੈ, ਫਿਰ ਜੈਸਾ ਸੇਵਦਾ ਹੈ ਤੈਸਾ ਹੀ ਹੁੰਦਾ ਹੈ, ਗੁਰ ਕੀ ਸੇਵਾ ਸਬਦੁ ਵਿਚਾਰ ਗਿਆਨ ਵਿਚਾਰ ਹੈ।

ਗੁਰ ਕੀ ਸੇਵਾ ਸਬਦੁ ਵਿਚਾਰੁ॥ ਹਉਮੈ ਮਾਰੇ ਕਰਣੀ ਸਾਰੁ॥ ( ਪੰਨਾ ੨੨੩)

ਜਦੋ ਅੰਦਰਲੀ ਅੱਖ ਨਾਲ ਦੇਖ ਕੇ ਗੁਣ ਗਾਊਗਾ ਉਦੋ ਹੀ ਉਹ ਗੁਣ ਆਪਣੇ ਵਿੱਚ ਆ ਜਾਂਦਾ ਹਨ, ਤਾਂ ਕਰਕੇ ਕਿਹਾ ਹੈ ਕਬੀਰ ਜੀ ਨੇ ਕਿ ਦੇਖਾ ਹੀ ਪ੍ਰਵਾਣ ਹੈ ਕੱਲੇ ਕਹਿਣ ਨਾਲ ਨਹੀ ਗੱਲ ਬਣਨੀ।

ਗੁਣ ਵਿਚਾਰਦੇ ਵਿਚਾਰਦੇ ਹਰਿ ਜਸੁ ਗਾਉਂਦੇ ਗਾਉਂਦੇ ਮੈ ਨਹੀ ਰਹਿਣੀ ਹਉਮੈ ਨਹੀ ਰਹਿਣੀ, ਕਿਉਂ ਕਿ ਵੱਡੇ ਦੇ ਗੁਣ ਗਾਉਣ ਨਾਲ ਹੀ ਆਪਣੇ ਆਪ ਨੂੰ ਵੱਡਾ ਸਮਝਣ ਵਾਲਾ ਹੰਕਾਰ ਖਤਮ ਹੋਣਾ ਹੈ, ਜਦੋ ਅਕਲ ਵਾਲੀ ਅੱਖ ਨਾਲ ਉਹ ਨੱਥ ਦੇਖ ਲਈ ਜਿਹੜੀ ਹੁਕਮ ਦੀ ਨੱਥ ਨਾਲ ਕਟਪੁਤਲੀਆਂ ਨੱਚਦੀਆਂ ਹਨ, ਫਿਰ ਤੂਹੀ ਤੂਹੀ ਤੂਹੀ ਤੂਹੀ ਹੋਣ ਲੱਗ ਜਾਣੀ, ਜਿਹਨੂ ਮੈ ਕਹਿੰਦਾ ਸੀ ਫਿਰ ਉਹਨੂ ਵੀ ਤੂਹੀ ਕਹੂਗਾ।

ਹਉਮੇ ਕਿਵੇ ਮਰੂਗੀ ਗੁਣ ਗਾਉਣ ਨਾਲ, ਅੱਗੇ ਦੇਖੋ

ਅਸਥਿਰੁ ਕਰਤਾ ਤੂ ਧਣੀ ਤਿਸ ਹੀ ਕੀ ਮੈ ਓਟ॥ ਗੁਣ ਕੀ ਮਾਰੀ ਹਉ ਮੁਈ ਸਬਦਿ ਰਤੀ ਮਨਿ ਚੋਟ ॥ ( ਪੰਨਾ ੯੩੬)

ਮੈ ਮੈ ਕਰਨਾ ਹਉਮੈ ਹੈ, ਗੁਣਾ ਨੇ ਹਉਮੈ ਮਾਰ ਕੇ ਹਉਮੈ ਦੀ ਥਾਂ ਲੈ ਲਈ ।ਅਗਲੀਆਂ ਪੰਕਤੀਆਂ ਵਿੱਚ ਕਬੀਰ ਜੀ ਦੱਸਦੇ ਨੇ ਕਿਵੇ ਮਰੀ ਹਉ ਹਉ ਮੈ ਮੈ,

ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ॥ ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥( ਪੰਨਾ ੧੩੭੫)

ਗੁਣਾ ਦਾ ਭਾਰ ਵਧ ਜਾਣਾ ਹਉਮੈ ਦਾ ਨਾਮੁ ਨਾਲ ਵਿਰੋਧ ਹੈ। ਨਾਮੁ ਤੋਂ ਭਾਵ ਹੁਕਮ ਨਾਲ, ਅਤੇ ਗੁਣ ਗਉਦੇ ਗਉਦੇ ਹੀ ਨਾਮੁ ਦਾ ਪਰਗਾਸ ਹੋ ਜਾਣਾ।

ਗੁਣ ਗਾਵਤ ਹੋਵਤ ਪਰਗਾਸੁ॥ ਚਰਨ ਕਮਲ ਮਹਿ ਹੋਇ ਨਿਵਾਸ॥ ( ਪੰਨਾ ੯੦੧)

ਗੁਣ ਗਾਏ ਹੋਏ ਪ੍ਰਵਾਣ ਕਿਹੜੇ ਹਨ ਉਹ ਉਪਰ ਆਪਾਂ ਵਿਚਾਰਿਆ ਹੈ, ਦੇਖਾ ਹੀ ਪਰਵਾਣ ਹੈ, ਭਾਵ ਤੁਸੀ ਕੋਈ ਮੈਚ ਦੇਖ ਰਹੇ ਹੋ ਅਤੇ ਬਹੁਤ intresting match ਹੈ ਤੁਹਾਡੇ ਲਈ, ਫਿਰ ਤੁਸੀ ਅੰਦਰੋ ਖੁਸ਼ ਹੋਕੇ ਮੈਚ ਵਿੱਚ ਖੁੱਬ ਕੇ ਮਗਨ ਹੋਕੇ ਮੈਚ ਦੇਖਦੇ ਹੋਏ ਤਾੜੀਆਂ ਮਾਰਦੇ ਮਾਰਦੇ ਕਹੋਂਗੇ ਵਾਹ ਕਿਆ ਬਾਤ ਹੈ, ਨਜਾਰਾ ਆ ਗਿਆ, ਕਈ ਵਾਰ ਨੱਚਦੇ ਵੀ ਆ ਲੋਕ,, ਇਹ ਜਿਹੜਾ ਹੁਣ ਨਜਾਰਾ ਆਇਆ ਇਹ ਬਿਨਾ ਦੇਖੇ ਨਹੀ ਆਉਣਾ ਸੀ, ਮੈਚ ਨੂੰ ਬਿਨਾਂ ਦੇਖੇ ਕੋਈ ਤਾੜੀਆਂ ਮਾਰੀ ਜਾਵੇ ਅਤੇ ਝੂਠਾ ਹੀ ਕਹੀ ਜਾਵੇ ਵਾਹੁ ਵਾਹੁ ਨਜਾਰਾ ਆ ਗਿਆ , ਉਹ ਫਿਰ ਆਪਣੇ ਆਪ ਨੂੰ ਧੋਖਾ ਦੇ ਰਹਿਆ ਹੈ। ਇਸੇ ਤਰਾਂ 50 ਸਾਲ ਤੋ ਤੋਤਾ ਰਟਣ ਕਰਨ ਵਾਲਿਆਂ ਦੇ ਅੰਦਰ ਜੋ ਬ੍ਰਹਮਗਿਆਨ ਪ੍ਰਗਟ ਹੋਇਆ ਹੈ ਉਹ ਦੱਸਣ? ਕੋਈ ਸੰਤ ਮਹਾਪੁਰਖ ਕਹਾਉਣ ਵਾਲਾ ਆਵੇ ਗਿਆਨ ਚਰਚਾ ਦੇ ਮੈਦਾਨ ਵਿੱਚ ਗਿਆਨ ਖੜਗ੍ਹ ਲੈਕੇ, ਕਿਉ ਕਿ ਗੁਰਬਾਣੀ ਕਹਿੰਦੀ ਹੈ ਕਿ ਗੁਣ ਗਾਉਣ ਨਾਲ ਪਰਗਾਸ ਹੋਵੇਗਾ ਅੰਦਰ, ਬ੍ਰਹਮਗਿਆਨੀ ਕੇ ਮਨ ਪਰਗਾਸ ਹੋਵੇਗਾ, ਜੇ ਕੋਈ ਕਹਿੰਦਾ ਦੱਸਿਆ ਨਹੀ ਜਾ ਸਕਦਾ ਇਹ ਵੀ ਝੂਠ ਹੈ, ਕਿਉ ਕਿ ਇਹ ਤਾਂ ਦੱਸ ਹੀ ਸਕਦਾ ਕਿ ਭਰਮ ਕੀ ਹੈ, ਸੰਸਾਰ ਸੁਪਨਾ ਕੀ ਹੈ? ਮੁਕਤ ਕਿਵੇ ਹੋਊ ? ਬਿਮਾਰੀ ਕੀ ਸੀ, ਕਿਵੇ ਸ਼ਾਂਤ ਹੋਇਆ ਮਨ, ਕੀ ਕੀ ਪਰਹੇਜ ਕੀਤਾ, ਇਹ ਸਭ ਟੈਸਟ ਕਰਨ ਦੇ ਤਰੀਕੇ ਗੁਰਬਾਣੀ ਨੇ ਦੱਸੇ ਹਨ, ਨਕਲੀ ਸੰਤ, ਖਾਲਸੇ, ਬਾਬੇ ਸਭ ਫੜੇ ਜਾਣਗੇ ਹੁਣ।

ਖੈਰ ਅੱਗੇ ਦੇਖਦੇ ਆ ਕੀ ਹੋਵੇਗਾ ਜਦੋ ਗੁਣ ਗਉਣ ਨਾਲ ਹਨੇਰੇ ਦੀ ਥਾਂ ਚਾਨਣ ਹੋ ਜਾਵੇਗਾ, ਅੱਗੇ ਫਿਰ ਪੂਰਨ ਜੋਤਿ ਜਗਣ ਤੇ ਖਾਲਸਾ ਹੋ ਜਾਵੇਗਾ ….

ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੈ॥ ( ਸ੍ਰੀ ਦਸਮ ਗਰੰਥ)

ਨਖਾਲਸ ਖੋਟ ਹਉਮੈ ਨਹੀ ਰਹਿਣੀ, ਕਿਉ ਕਿ ਹਉਮੈ ਦਾ ਨਾਮੁ ਨਾਲ ਵਿਰੋਧ ਹੈ, ਨਾਮੁ ਹੈ ਹੁਕਮ, ਇਸ ਅਵਸਥਾ ਤੇ ਪੁੱਜ ਕੇ ਹਰਿ ਜਨ ਬਣਦਾ ਹੈ, ਹਰਿ ਕਾ ਸੇਵਕ ਬਣਦਾ ਹੈ, ਹਰਿ ਗੁਣ ਗਾਉਦਾ ਗਾਉਂਦਾ ।

ਹਰਿ ਕਾ ਸੇਵਕੁ ਸੋ ਹਰਿ ਜੇਹਾ॥ ਭੇਦੁ ਨਾ ਜਾਣਹੁ ਮਾਣਸ ਦੇਹਾ॥

ਹਰਿ ਕਾ ਸੇਵਕ ਹਰਿ ਵਰਗਾ ਹੋ ਜਾਂਦਾ, ਹਰਿ ਨਹੀ ਹੁੰਦਾ, ਹਰਿ ਜੇਹਾ ਕਹਿਣ ਤੋ ਭਾਵ ਹੈ ਸੁਭਾਉ / ਅਵਸਥਾ ਕਰਕੇ। ਆਪਣੀ ਕੋਈ ਇੱਛਾ ਨਹੀ ਹੁੰਦੀ ਹਰਿ ਜਨ ਦੀ, ਬੁਲਾਇਆ ਹੀ ਬੋਲਦਾ ਹੈ ਹਰਿ ਜਨ ।

ਇਸਦੇ ਉਲਟ ਹੈ ਹੰਕਾਰ ਵਾਲਾ ਹਉਮੈ ਵਾਲਾ, ਕਿਉ ਕਿ ਹਉਮੇ ਦਾ ਨਾਮੁ ਭਾਵ ਹੁਕਮ ਨਾਲ ਵਿਰੋਧ ਹੈ, ਹਉਮੈ ਵਾਲੇ ਨੂੰ ਲਗਦਾ ਮੇਰਾ ਹੁਕਮ ਵੀ ਚਲਦਾ/ ਵਰਤਦਾ ਹੈ, ਪਰਮੇਸਰ ਦੇ ਮੁਕਾਬਲੇ, ਲੇਕਿਨ ਮੂੰਹ ਭਨਾ ਕੇ ਮੁੜ ਜਾਂਦੇ ਨੇ ਹਉਮੈ ਵਾਲੇ ਬਾਰ ਬਾਰ, ਭਗਵੰਤ ਨੂੰ ਜਾਨਣ ਵਾਲਾ ਭਗਉਤੀ ਹੈ ਖਾਲਸਾ ਹੈ ਇਸ ਅਵਸਥਾ ਤੱਕ ਪਹੁੰਚ ਕੇ ਹੀ ਭਗਤਾਂ ਨੇ ਗੁਰਬਾਣੀ ਰਚੀ ਹੈ ਗੁਣ ਗਾਇਨ ਕੀਤਾ ਹੈ।

ਰਾਗ, ਸੁਰ ਅਤੇ ਧੁਨ

ਆਮ ਕਹਾਵਤਾਂ ਹਨ ਜਿਵੇਂ “ਧੁਨ ਕਾ ਪਕ੍ਕਾ, ਆਪਣੀ ਧੁਨ ਵਿੱਚ ਮਸਤ ਰਹਿਣਾ, ਧੁਨ ਸਵਾਰ ਹੋਨਾ, ਧੁਨ ਕਾ ਪੂਰਾ ਹੋਣਾ”
ਧੁਨ ਦੲ ਅਰਥ ਮੌਜ/ਸੋਚ/ਲਗਨ ਵੀ ਹੁੰਦਾ ਹੈ। ਨਿਰਾਕਾਰ ਦੇ ਹੁਕਮ ਵਿੱਚ ਮਗਨ ਰਹਣ ਦੀ ਮੌਜ ਨੂੰ ਗੁਰਮਤਿ ਵਿੱਚ ਸਹਜ ਧੁਨਿ ਕਹਿਆ ਗਿਆ ਹੈ। ਇਸਨੂੰ ਕਿਤੇ ਸਰੀਰ ਦੇ ਕੰਨ ਤੋਂ ਸੁਣੇ ਜਾਣ ਵਾਲੀ ਵਸਤੂ ਨਾ ਸਮਝ ਲੈਣਾ।

ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ॥ ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ॥ ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ॥ ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ॥੨॥

ਗਾਵਹਿ ਗੀਤੇ ਚੀਤਿ ਅਨੀਤੇ॥ ਰਾਗ ਸੁਣਾਇ ਕਹਾਵਹਿ ਬੀਤੇ॥ ਬਿਨੁ ਨਾਵੈ ਮਨਿ ਝੂਠੁ ਅਨੀਤੇ॥੧॥

ਗੁਰਮੁਖਿ ਰਾਗ ਸੁਆਦ ਅਨ ਤਿਆਗੇ॥ ਗੁਰਮੁਖਿ ਇਹੁ ਮਨੁ ਭਗਤੀ ਜਾਗੇ॥ ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ॥ ਆਤਮੁ ਚੀਨਿੑ ਭਏ ਨਿਰੰਕਾਰੀ॥੭॥

ਗਾਵਹਿ ਰਾਗ ਭਾਤਿ ਬਹੁ ਬੋਲਹਿ ਇਹੁ ਮਨੂਆ ਖੇਲੈ ਖੇਲ॥ ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ॥੨॥

ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ॥ ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ॥੩॥

ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ॥ ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ॥

ਗੀਤ ਰਾਗ ਘਨ ਤਾਲ ਸਿ ਕੂਰੇ॥ ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ॥ ਦੂਜੀ ਦੁਰਮਤਿ ਦਰਦੁ ਨ ਜਾਇ॥ ਛੂਟੈ ਗੁਰਮੁਖਿ ਦਾਰੂ ਗੁਣ ਗਾਇ॥੩॥

ਰਾਗ ਰਤਨ ਪਰੀਆ ਪਰਵਾਰ॥ ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ॥ ਨਾਨਕ ਕਰਤੇ ਕਾ ਇਹੁ ਧਨੁ ਮਾਲੁ॥ ਜੇ ਕੋ ਬੂਝੈ ਏਹੁ ਬੀਚਾਰੁ॥

ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ॥ ਮੇਲਤ ਚੁਨਤ ਖਿਨੁ ਪਲੁ ਚਸਾ ਲਾਗੈ ਤਬ ਲਗੁ ਮੇਰਾ ਮਨੁ ਰਾਮ ਗੁਨ ਗਾਵੈ॥

ਸਚਾ ਅਲਖ ਅਭੇਉ ਹਠਿ ਨ ਪਤੀਜਈ॥ ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ॥ ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ॥ ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ॥ ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ॥ ਕਰਮ ਵਧਹਿ ਕੈ ਲੋਅ ਖਪਿ ਮਰੀਜਈ॥ ਲਾਹਾ ਨਾਮੁ ਸੰਸਾਰਿ ਅੰਮ੍ਰਿਤੁ ਪੀਜਈ॥ ਹਰਿ ਭਗਤੀ ਅਸਨੇਹਿ ਗੁਰਮੁਖਿ ਘੀਜਈ॥੧੭॥

ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ॥ ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ॥ ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ॥ ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ ਸਤਿਗੁਰ ਤੇ ਸੋਝੀ ਪਾਇ॥ ਸਭੁ ਕਿਛੁ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਇ॥੨੪॥

ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋੲ॥ ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ॥ ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ॥ ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ॥ ਗੁਰਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ॥੨॥

ਰਾਗ ਏਕ ਸੰਗਿ ਪੰਚ ਬਰੰਗਨ॥ ਸੰਗਿ ਅਲਾਪਹਿ ਆਠਉ ਨੰਦਨ॥ ਪ੍ਰਥਮ ਰਾਗ ਭੈਰਉ ਵੈ ਕਰਹੀ॥ ਪੰਚ ਰਾਗਨੀ ਸੰਗਿ ਉਚਰਹੀ॥ ਪ੍ਰਥਮ ਭੈਰਵੀ ਬਿਲਾਵਲੀ॥ ਪੁੰਨਿਆਕੀ ਗਾਵਹਿ ਬੰਗਲੀ॥ ਪੁਨਿ ਅਸਲੇਖੀ ਕੀ ਭਈ ਬਾਰੀ॥ ਏ ਭੈਰਉ ਕੀ ਪਾਚਉ ਨਾਰੀ॥ ਪੰਚਮ ਹਰਖ ਦਿਸਾਖ ਸੁਨਾਵਹਿ॥ ਬੰਗਾਲਮ ਮਧੁ ਮਾਧਵ ਗਾਵਹਿ॥੧॥

ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ॥ ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ॥ ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ॥ ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ॥ ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ॥ ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ॥੧॥

ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ॥ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ॥੩॥

ਇਹ ਜੋ ਹੁਣ ਲਿਖਿਆ ਹੈ ਸਭ ਇਹ ਵੀ ਗੁਣ ਹੀ ਗਾਏ ਹਨ, ਅਤੇ ਇਹ ਬੇਅੰਤ ਦੀ ਅਕਥ ਕਥਾ ਹੈ ਖਤਮ ਨਹੀ ਹੋ ਸਕਦੀ continue ਹੀ ਰਹੂਗੀ……

To Continue…

Resize text