Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ

ਗੁਰਮਤਿ ਵਿੱਚ ਏਕ ਅਤੇ ਇਕ ਸਬਦ ਦੇ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ

ਇਕ = ਜੋਤਿ (ਗੁਰ/ ਆਤਮਰਾਮ/ ਹਰਿ/ ਦਰਗਾਹ ਚੋ ਨਿਕਲੀ ਜੋਤ, ਸਮੁੰਦਰ ਚੋ ਨਿਕਲੀ ਬੂੰਦ)

ਏਕ = ਇੱਕ ਤੋਂ ਜਿਆਦਾ ਜੋਤਾਂ ਦੀ ਏਕਤਾ (ਸਬਦ ਗੁਰੂ / ਪਰਮੇਸਰ / ਹੁਕਮ/ ਗਿਆਨ/ ਦਰਗਾਹ/ ਸਮੁੰਦਰ)

ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ ਪਾਸਾਰੇ॥ ਜਪਿ ਜਪਿ ਹੋਏ ਸਗਲ ਸਾਧ ਜਨ ਏਕੁ ਨਾਮੁ ਧਿਆਇ ਬਹੁਤੁ ਉਧਾਰੇ॥੩॥

ਜਦੋਂ ਜੀਵ ਮੁਕਤੀ ਨੂੰ ਪ੍ਰਾਪਤ ਹੁੰਦਾ ਓਹ ਸਵਾ ਲੱਖ ਵਿਕਾਰਾਂ ਨਾਲ ਲੜ ਰਿਹਾ ਹੁੰਦਾ। ਫ਼ਿਰ ਜਦੋਂ ਵਿਕਾਰਾਂ ਤੇ ਜਿੱਤ ਹੋ ਜਾਂਦੀ ਹੁਕਮ ਦੀ ਸੋਝੀ ਪੈ ਜਾਂਦੀ ਆਤਮਾ ਤੋ ਆਤਮ ਹੋ ਜਾਂਦਾ, ਜੋਤਿ ਸਬਦ ਵਿਚ ਸਮਾ ਜਾਂਦੀ ਹੈ। ਦਰਗਾਹ ਵਿੱਚ ਪਰਵਾਨ ਜੋਤਾਂ ਹੀਂ ਜਾਂਦੀਆਂ ਜੋ ਕੇ ਦਰਗਾਹ ਵਿੱਚ ਪੰਚ ਨੇ ਰਾਜੇ ਨੇ। ਗੁਰਮਤਿ ਤੋਂ ਪਤਾ ਲਗਦਾ ਕੇ ਮੁਕਤੀ ਕੀ ਹੈ ਤੇ ਕਿਵੇਂ ਮਿਲਣੀ। ਮੁਕਤੀ ਮਰ ਕੇ ਨਹੀਂ ਜੀਵਿਤ ਹੀ ਮਿਲਨੀ। ਸਾਰੇ ਭਗਤਾਂ ਨੂੰ ਜੀਂਦਿਆਂ ਹੀ ਮਿਲੀ। “ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋਇ ॥੨॥” “ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ ॥” “ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥” ਮਨ ਦਾ ਮਰਨਾ ਮਾਇਆ ਤੋਂ ਧਿਆਨ ਹਟਣਾ ਮਾਇਆ ਦੇ ਵਿੱਚ ਰਹਿੰਦਿਆਂ ਹੀ ਮੁਕਤੀ ਹੈ। “ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ॥ ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥ ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥ ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥”

ਰੋਗੀ ਖਟ ਦਰਸਨ ਭੇਖਧਾਰੀ ਨਾਨਾ ਹਠੀ ਅਨੇਕਾ॥ ਬੇਦ ਕਤੇਬ ਕਰਹਿ ਕਹ ਬਪੁਰੇ ਨਹ ਬੂਝਹਿ ਇਕ ਏਕਾ ॥੬॥ – ਆਦਿ ਬਾਣੀ ਵਿੱਚ ਇਕ (੧) ਜੋਤਿ ਅਤੇ ਏਕ ( ਓਅੰਕਾਰੁ) ਸਬਦ ਦੀ ਸਮਝ ਮਿਲਦੀ ਹੈ। ਪਰ ਇਹਨਾਂ ਦਾ ਫਰਕ ਬਹੁਤ ਘਟ ਲੋਕਾਂ ਨੂੰ ਸਮਝ ਆਉਂਦਾ। ਸਾਰੇ ਹੀ ਵਨ ਗਾਡ ਕਹੀ ਜਾਂਦੇ ਨੇ ਪਰ ਇਕ ਤੇ ਏਕ ਦਾ ਭੇਦ ਕੋੲੳਿ ਨਹੀਂ ਪਾਣਾ ਚਾਹੁੰਦਾ।

ਕਬੀਰ ਜੀ ਨੇ ਏਕ ਅਤੇ ਇਕ ਦੋਨੋ ਸ਼ਬਦ ਵਰਤੇ ਨੇ ਇੱਕ ਹੀ ਪੰਕਤੀ ਵਿੱਚ ਤੇ ਜੇ ਅਸਲ ਗਲ ਸਮਝਣੀ ਹੈ ਤੇ ਇਕ ਅਤੇ ਏਕ ਦਾ ਫਰਕ ਸਮਝਣਾ ਜਰੂਰੀ ਹੈ ।

“ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ॥ ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ ॥੧੬੪॥” – ਇੱਕ ਰਾਮ ਹੈ ਮਨੁਖ ਦੇ ਘਟ ਅੰਦਰ ਵੱਸਦੀ ਜੋਤ ਜੋ ਪਰਮੇਸਰ ਦੇ ਗੁਣਾਂ ਵਿੱਚ ਰਮੀ ਹੋਈ ਹੈ। ਏਕੁ ਸੰਤ ਹੈ ਅਕਾਲ, ਪੰਚ ਪਰਵਾਨ, ਦਰਗਾਹ ਦੀਆਂ ਪਰਵਾਨ ਜੋਤਾਂ ਜੋ ਏਕੇ ਵਿੱਚ ਹਨ, ਅਕਾਲ ਜਿਸਦਾ ਹੁਕਮ ਚਲਦਾ। ਗੁਰਮਤਿ ਦੁਨਿਆਵੀ ਸੰਤ ਨਹੀਂ ਮੰਨਦੀ। ਦੁਨਿਆਵੀ ਭੇਖੀਆਂ ਨੂੰ ਬਾਨਾਰਸ ਕੇ ਠੱਗ ਆਖਿਆ।

ਲੜਾਈ ਅੰਦਰ ਦੀ ਹੈ। ਬਾਹਰ ਦੀ ਨਹੀਂ..!

(ਏਕ ਤੇ ਅਨੇਕ ਵਿੱਚ ਫਰਕ ਹੈ । ਏਕ ਇਕੋ ਜੇਹਿਆਂ ਜੋਤਾਂ ਦਾ ਸਮੂਹ। ਅਨੇਕ ਭਿੰਨ ਵੱਖਰੀਆਂ ਵਸਤੂਆਂ ਤਾ ਇਕੱਠ)। ਸਾਰੇ ਭਗਤ ਏਕ ਮਤਿ ਹਨ ਅਰਥ ਉਹਨਾਂ ਵਿੱਚ ਏਕਾ ਹੈ। ਗੁਰਮਤਿ ਗਿਆਨ ਦੀ ਬਰਾਬਰ ਸੋਝੀ ਹੈ। ਜਿੱਥੇ ਫਰਕ ਆ ਜਾਂਦਾ ਉੱਥੇ ਏਕਾ ਨਹੀਂ ਹੁੰਦਾ ਉੱਥੋਂ ਅਨੇਕ ਹੋ ਜਾਂਦਾ ਭਿੰਨ ਹੋ ਜਾਂਦਾ।

ਇੱਕ ਏਕ ਤੇ ਅਨੇਕ ਸਮਝ ਆਉਣ ਤੋ ਬਾਦ ਇਹ ਸਮਝਣਾ ਹੈ

“ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥ (੪੮੬)” – ਉਗਣਾ ਕੀ ਹੈ? “ਬਾਰਸਿ ਬਾਰਹ ਉਗਵੈ ਸੂਰ॥ ਅਹਿਨਿਸਿ ਬਾਜੇ ਅਨਹਦ ਤੂਰ॥“ ਸੂਰ ਹੁੰਦਾ ਸੂਰਮਾ ਜਿਸਨੇ ਗਿਆਨ ਖੜਗ ਲੈ ਕੇ ਮਨ (ਅਗਿਆਨਤਾ/ ਦਲਿੱਦਰ/ ਵਿਕਾਰਾਂ) ਨਾਲ ਜੰਗ ਕਰਨੀ ਹੈ। “ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥”

ਇਕੁ ਕਿਸਨੇ ਹੋਣਾ?

ਬ੍ਰਹਮ ਅਤੇ ਬ੍ਰਹਮਾ ਨੇ। ਮਨ ਅਤੇ ਚਿਤ ਨੇ।
ਹੋਣਾ ਕੀ – ਪੂਰਨਬ੍ਰਹਮ

ਬ੍ਰਹਮਾ ਬਡਾ ਕਿ ਜਾਸੁ ਉਪਾਇਆ॥ ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥ (੧੪੨੯)

ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥(੧੩੫)

ਗੁਰਬਾਣੀ ਦੇ ਰਾਹੀਂ ਨਿਰਾਕਾਰ ਇੱਕ ਨੂੰ ਜਾਨਣਾ ਹੈ। ਕਿਵੇਂ?

ਮਨ ਗੁਰ ਮਿਲਿ ਕਾਜ ਸਵਾਰੇ ॥(੧੩)
ਗੁਰ (ਬ੍ਰਹਮ) + ਮਨ (ਬ੍ਰਹਮਾ) = ਪੂਰਨਬ੍ਰਹਮ=੧

ਜੋਤੀ ਮਹਿ ਜੋਤਿ ਰਲਿ ਜਾਇਆ॥ (੮੮੫)
ਜੋਤੀ(ਬ੍ਰਹਮ) + ਜਤਿ(ਬ੍ਰਹਮਾ) =ਪੂਰਨਬ੍ਰਹਮ=੧

ਚੰਦ ਸੂਰਜ ਕੀ ਪਾਏ ਗੰਢਿ॥ (੯੫੨)
ਸੂਰਜ(ਬ੍ਰਹਮ)+ ਚੰਦ(ਬ੍ਰਹਮਾ)=ਪੂਰਨਬ੍ਰਹਮ=੧

ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ॥
ਰਾਮ(ਬ੍ਰਹਮ)+ਕਬੀਰਾ(ਬ੍ਰਹਮਾ)=ਪੂਰਨਬ੍ਰਹਮ=੧

ਰਾਮ ਰਾਮ ਰਾਮ ਰਮੇ ਰਮਿ ਰਹੀਐ॥(੧੩੨੪)
ਰਾਮ(ਬ੍ਰਹਮ)+ਰਾਮਾ(ਬ੍ਰਹਮਾ)=ਪੂਰਨਬ੍ਰਹਮ=੧

“ਦੁਇ ਕਰ ਜੋੜਿ ਕਰੀ ਅਰਦਾਸਿ॥”ਨਿਰਾਕਾਰੀ ਮਨ ਅਤੇ ਚਿਤ ਨੂੰ ਇੱਕ ਕਰ ਕੇ ਅਰਦਾਸ ਕਰਨੀ ਹੈ। ਕੇਵਲ ਹੱਥ ਜੋੜ ਅੱਖਾਂ ਤੋਂ ਅੱਥਰੂ ਸੁੱਟ/ਟੇਰ ਕੇ ਗਲ ਨੀ ਬਣਨੀ। ਨਾਲੇ ਗੁਰਮੁਖਾਂ ਦੀ ਤਾਂ ਇੱਕੋ ਹੀ ਅਰਦਾਸ ਇੱਕ ਪੰਕਤੀ ਦੀ ਹੀ ਹੁੰਦੀ ਹੈ “ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮ ਦਾਸ ਰਾਖਹੁ ਸਰਣਾਈ॥”

ਇਕ = ਜੋਤਿ (ਗੁਰ/ ਆਤਮਰਾਮ)
ਏਕ = ਅਨੇਕ ਜੋਤਾਂ ( ਸਬਦ ਗੁਰੂ /ਹਰਿ/ ਪਰਮੇਸਰ / ਹੁਕਮ)

ਅਨੇਕ ਦਾ ਅਰਥ ਕੀ ਹੈ?

ਅਨੇਕ ਦਾ ਅਰਥ ਹੁੰਦਾ ਭਿੰਨ। ਜਿਵੇਂ ਬਾਣੀ ਵਿੱਚ ਆਉਂਦਾ “ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ॥” ਅਤੇ “ਕੋਈ ਕਰੈ ਉਪਾਵ ਅਨੇਕ ਬਹੁਤੇਰੇ ਬਿਨੁ ਕਿਰਪਾ ਨਾਮੁ ਨ ਪਾਵੈ॥” – ਜਿਸਦਾ ਅਰਥ ਹੈ ਕੇ ਕਈ ਜਨ ਅਨੇਕ ਤਰਹ ਦੇ ਉਪਾਵ, ਬਹੁਤ ਤਰਾਂ ਦੇ ਕਰਮਕਾਂਡ ਕਰਕੇ ਨਾਮ (ਗਿਆਨ ਤੋਂ ਸੋਝੀ) ਪ੍ਰਾਪਤੀ ਦੀ ਕੋਸ਼ਿਸ਼ ਕਰਦੇ ਨੇ ਪਰ ਬਿਨਾਂ ਕਿਰਪਾ, ਬਿਨਾਂ ਹੁਕਮ ਦੇ ਨਾਮ ਪ੍ਰਾਪਤੀ ਨਹੀਂ ਹੁੰਦੀ। ਜਿਵੇਂ ਕਈ ਵੀਰ ਭੈਣ ਜੂਠੇ ਭਾਂਡੇ ਮਾਂਜ ਕੇ, ਜੋੜੇ ਸਾਫ਼ ਕਰਨ ਨੂੰ ਸੇਵਾ ਮੰਨ ਲੈਂਦੇ ਨੇ, ਕਈ ਚੌਰ ਕਰ ਰੁਮਾਲੇ ਭੇਂਟ ਕਰਨ ਨੂੰ ਸੇਵਾ ਮੰਨੀ ਜਾਂਦੇ ਨੇ। ਇਹਨਾਂ ਨਾਲ ਨਾਮ ਪ੍ਰਾਪਤੀ ਨਹੀਂ ਹੁੰਦੀ, ਨਾ ਹੀ ਗੁਰਮਤਿ ਇਸਨੂੰ ਸੇਵਾ ਮੰਨਦੀ ਹੈ। ਜੋ ਗੁਰਮਤਿ ਨੇ ਚਾਰ ਸਟੇਜਾਂ ਦੱਸੀਆਂ ਹਨ ਉਹ ਪਾਰ ਕਰਨੀਆਂ ਹੀ ਪੈਂਦੀਆਂ। “ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ॥ ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ॥ ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ॥ ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ॥੩॥”

ਇਕ ਦੀ ਪਰੀਭਾਸ਼ਾ?

ਇਕ ਦਾ ਅਰਥ ਹੈ ੧ (singular, count of 1)। ਹਰੇਕ ਪ੍ਰਾਣੀ ਆਪਣੇ ਆਪ ਵਿੱਚ ਇੱਕ ਹੈ। ਵੱਖਰਾ ਹੈ। ਵੱਖਰੇਵਾਂ ਸਰੀਰ ਕਾਰਣ ਹੈ। ਸ਼ਕਲ, ਹੱਥ ਦੀਆਂ ਲਕੀਰਾਂ, ਅਨੁਭਵ, ਵਿਕਾਰ ਸਾਰਿਆਂ ਦੇ ਕੱਲੇ ਕੱਲੇ ਵੱਖਰੇ ਨੇ। ਜਿਵੇਂ ਕਾਰ ਕੰਪਨੀ ਵਿੱਚੋਂ ਨਿਕਲਣ ਵਾਲੀਆਂ ਸਾਰੀਆਂ ਗੱਡੀਆਂ ਏਕ ਸਮਾਨ ਹੁੰਦੀਆਂ ਨੇ ਇੱਕੋ ਜਹੀਆਂ ਬਣਦੀਆਂ ਪਰ ਕਿਸੇ ਤੇ ਕੋਈ ਨਿਸ਼ਾਨ ਲੱਗ ਜਾਂਦਾ, ਕਿਸੇ ਨੂੰ ਕੋਈ ਨੰਬਰ ਪਲੇਟ ਮਿਲਦੀ ਕਿਸੇ ਨੂੰ ਕੋਈ ਵੱਖਰੀ ਜਿਸ ਕਾਰਣ ਸਾਰਿਆਂ ਦੀ ਇੱਕ ਇੱਕ ਵੱਖਰੀ ਪਹਚਾਣ ਬਣ ਜਾਂਦੀ ਹੈ। ਇਸੇ ਪ੍ਰਕਾਰ ਜੀਵ ਦਾ ਵਖਰੇਵਾਂ ਸਰੀਰ ਕਾਰਣ ਹੈ, ਮਾਇਆ ਕਾਰਣ ਹੈ, ਵਿਕਾਰਾਂ ਕਾਰਣ ਹੈ। ਤੇ ਏਕੇ ਦੀ ਮਤਿ ਨਾਲ ਇਹ ਵਖਰੇਵਾਂ ਖਤਮ ਹੋ ਜਾਣਾ।

ਇਕੁ ਦੀ ਪਰਿਭਾਸ਼ਾ

ਜਦੋਂ ਇਕ + ਇਕ + ਇਕ ਬਹੁਤ ਸਾਰੇ ਏਕੇ ਵਿੱਚ ਏਕ ਮਤਿ ਹੋ ਜਾਂਦੇ ਨੇ। ਜਦੋਂ ਉਹਨਾਂ ਦੀ ਸੋਚ, ਉਹਨਾਂ ਦਾ ਗਿਆਨ ਬਰਾਬਰ ਹੁੰਦਾ ਹੈ ਉਹ ਇਕੁ ਹੋ ਜਾਂਦੇ ਨੇ (collective 1) ਇਸਨੂੰ ਏਕਤਾ ਵੀ ਆਖ ਸਕਦੇ ਹਾਂ। “ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥”। “ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥” ਉਹੀ ਜੋ ਇਕੁ ਹੈ ਏਕਤਾ ਵਿੱਚ ਹੈ ਘਟ ਅੰਦਰਲਾ ਰਾਮ ਹੈ ਉਹੀ ਸੰਸਾਰੀ ਹੈ, ਉਹੀ ਭੰਗਾਰੀ ਹੈ ਤੇ ਉਹੀ ਪ੍ਰਭ ਹੈ। ਟੀਕਾਕਾਰਾਂ ਨੇ ਇਸਨੂੰ ਸਨਾਤਨ ਮਤਿ ਨਾਲ ਜੋੜ ਦਿੱਤਾ ਅਗਿਆਨਤਾ ਵੱਸ ਤੇ ਵਿਸ਼ਨੂੰ ਮਹੇਸ਼ ਦੱਸਿਆ। ਇਸ ਤਰਹ ਦੇ ਕਈ ਉਦਾਹਰਣ ਹਨ ਗੁਰਮਤਿ ਵਿੱਚ “ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ॥” ਪਾਠ ਕਰਨ ਵਾਲੇ, ਅਖੰਡ ਪਾਠ ਕਰਨ ਵਾਲੇ, ਸਹਜ ਪਾਠ ਕਰਨ ਵਾਲੇ ਆਹ ਪੜ੍ਹ ਕੇ ਗਾਹਾਂ ਨਿਕਲ ਜਾਂਦੇ ਨੇ ਕਈਆਂ ਨੂੰ ਸਾਰੀ ਉਮਰ ਇਹ ਭੇਦ ਪਤਾ ਹੀ ਨਹੀਂ ਲਗਦਾ ਕਿਉਂਕੇ ਵੀਚਾਰਣ ਦੀ ਬੂਝਣ ਦੀ ਕਮੀ ਹੈ। “ਜਿਨੀ ਇਕੁ ਪਛਾਣਿਆ ਦੂਜਾ ਭਾਉ ਚੁਕਾਇ ॥”। “ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ॥ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ॥੧॥”

”ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ॥”

”ਮਨੁ ਮਾਨੈ ਗੁਰ ਤੇ ਇਕੁ ਹੋਇ ॥੧॥”

ਏਕੁ ਦੀ ਵਿਆਖਿਆ

ਏਕੇ ਵਾਲੀ ਮਤਿ ਦਾ ਧਾਰਨੀ। ਸਾਰੇ ਭਗਤਾਂ ਦੀ, ਗੁਰੂਆਂ ਦੀ ਮਤਿ ਗੁਰਮਤਿ ਸੀ, ਉਹਨਾਂ ਦਾ ਧਿਆਨ ਇੱਕੁ ਸੀ। ਜਿਵੇਂ ਬਾਣੀ ਦਾ ਫੁਰਮਾਨ ਹੈ “ਪੰਚਾ ਕਾ ਗੁਰੁ ਏਕੁ ਧਿਆਨੁ॥” ਪੰਚ ਦਾ ਅਰਥ ਹੁੰਦਾ ਸ੍ਰੇਸ਼ਠ, ਉਤਮ। ਜੋ ਦਰਗਾਹ ਵਿੱਚ ਪਰਵਾਨ ਜੋਤਾਂ ਹਨ, ਉਹ ਏਕੇ ਵਿੱਚ ਹਨ। ਉਹਨਾਂ ਦਾ ਗੁਰੁ (ਗੁਣ) ਸਮਾਨ ਹੈ ਬਰਾਬਰ ਹੈ। ਸਾਰੇ ਏਕੁ ਮਤੀ ਹਨ। “ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ॥ ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ॥ ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ॥੩॥”। ਜਦੋਂ ਆਖਿਆ “ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ॥” ਇਸਦਾ ਭਾਵ ਹੈ ਕੇ ਜੋ ਜੀਵ ਦੇ ਘਟ ਅੰਦਰਲੀ ਜੋਤ ਹੈ ਰਾਮ (ਰਮਿਆ ਹੋਇਆ ਹੈ) ਹਰਿ ਹੈ (ਨਾਮ – ਗਿਆਨ ਤੋਂ ਪ੍ਰਾਪਤ ਸੋਝੀ ਨਾਲ ਹਰਿਆ ਹੋਇਆ ਹੈ, ਉਹ ਗੁਣਾਂ ਕਾਰਣ ਪਰਮੇਸਰ ਨਾਮ ਏਕੇ ਵਿੱਚ ਹੈ। “ਤ੍ਰੈ ਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੇ ਦੁਖੁ ਪਾਵਣਿਆ ॥੭॥”

ਏਕ ਦੀ ਵਿਆਖਿਆ

”ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥” – ਜਿਹਨਾਂ ਨੇ ਏਕੇ ਦੀ ਮਤਿ ਲਈ ਉਹੀ ਪਰਵਾਨ ਹੋਏ ਹਨ। ਏਕੇ ਦੀ ਮਤਿ ਹੈ ਗੁਰਮਤਿ। ਸਾਡਾ ਵਿਛੋੜਾ ਦਰਗਾਹ ਤੌ ਹੋਇਆ ਹੀ ਅਨੇਕਤਾ ਕਾਰਣ ਹੈ। ਅਸੀ ਏਕਾ ਵਾਰ ਕੇ ਹੀ ਜਨਮ ਲਿਆ ਹੈ “ਜੋ ਕਿਛੁ ਪਾਇਆ ਸੁ ਏਕਾ ਵਾਰ॥” ਏਕੇ ਦੀ ਮਤਿ ਲੈਕੇ ਪਰਮੇਸਰ ਨਾਲ ਮੁੜ ਏਕ ਹੋਣਾ ਹੈ। “ਨਾਨਕੁ ਏਕ ਕਹੈ ਅਰਦਾਸਿ॥ ਜੀਉ ਪਿੰਡੁ ਸਭੁ ਤੇਰੈ ਪਾਸਿ॥੩॥”। “ਨਾਨਕ ਏਕ ਜੋਤਿ ਦੁਇ ਮੂਰਤੀ ਸਬਦਿ ਮਿਲਾਵਾ ਹੋਇ॥”।

”ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ॥”

”ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥੧੫॥੮੫॥” – ਗੁਰਦੇਵ ਕੌਣ? ਗੁਰ (ਗੁਣ) ਦੇਣ ਵਾਲਾ। ਸਾਰਿਆਂ ਵਿੱਚ ਏਕ ਜੋਤ ਪਛਾਨਣ ਦਾ ਆਦੇਸ਼ ਹੈ ਇੱਥੇ ਵੀ। “ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ॥”

ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ॥ ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ॥ ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ॥” – ਜਿਹੜਾ ਸਰਬ ਨਿਰੰਤਰ ਰਵਿਆ (ਰਮਿਆ) ਹੋਇਆ ਹੈ ਉਸਨੂ ਜਪਿ (ਜਪਣ ਉਪਰੰਤ – ਪਛਾਨਣ ਉਪਰੰਤ) ਹੀ ਏਕਾ ਹੋਣਾ।

ਸੋ ਭਾਈ ਗੁਰਮਤਿ ਦਾ ਫੁਰਮਾਨ ਤਾਂ ਏਕੇ ਦਾ ਹੈ। ਗੁਰਬਾਣੀ ਦੱਸਦੀ ਹੈ ਕੇ ਸਾਡਾ ਦਰਗਾਹ ਤੋਂ ਨਿਕਾਲਾ ਕਿਉਂ ਹੋਇਆ ਤੇ ਜੀਵਦਿਆਂ ਹੀ ਮੁਕਤੀ ਕਿਵੇਂ ਮਿਲਣੀ। ਇਹੀ ਗੁਰਮਤਿ ਤੋਂ ਖੋਜ ਦਾ ਵਿਸ਼ਾ ਗੁਰਮੁਖਾਂ ਦਾ ਹੋਣਾ ਚਾਹੀਦਾ। ਜਿਵੇਂ ਕਬੀਰ ਜੀ ਨੇ ਦੱਸਿਆ ਹੈ ਕੇ ਜਗੁ ਉਪਜਦਾ ਬਿਨਸਦਾ ਕਿਉਂ ਹੈ ਸਾਡਾ ਜਨਮ ਕਿਉਂ ਹੁੰਦਾ ਹੈ ਇਹ ਹੁਕਮ ਵਿੱਚ ਧੁਰ ਕੀ ਬਾਣੀ ਨੇ ਉਹਨਾਂ ਭਗਤਾਂ ਨੂੰ ਸਮਝਾਇਆ ਹੈ।

ਰਾਗੁ ਆਸਾ ਸ੍ਰੀ ਕਬੀਰ ਜੀਉ॥ ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ॥ ਕਵਨ ਕਾਜਿ ਜਗੁ ਉਪਜੈ ਬਿਨਸੈ ਕਹਹੁ ਮੋਹਿ ਸਮਝਾਇਆ॥੧॥ ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ॥ ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ॥੧॥ ਰਹਾਉ॥ ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ॥ ਆਪਾ ਪਦੁ ਨਿਰਬਾਣੁ ਨ ਚੀਨਿੑਆ ਇਨ ਬਿਧਿ ਅਭਿਉ ਨ ਚੂਕੇ॥੨॥ ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ॥ ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ॥੩॥ ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ॥ ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ॥੪॥੧॥

ਬਾਣੀ ਪੜ੍ਹੋ ਤੇ ਵਿਚਾਰੋ। ਗੁਰਮਤਿ ਵਿੱਚ ਭਗਤ ਕਬੀਰ ਜੀ ਮਹਾਰਾਜ ਦਾ ਫੁਰਮਾਨ ਹੈ “ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ॥ ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ॥੧॥ ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ॥ ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ॥੧॥ ਰਹਾਉ॥ ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜੵਾਰਾ॥ ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ॥੨॥ ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ॥ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ॥੩॥੫॥” – ਮਨੁਖ ਦੇ ਜੀਵਨਕਾਲ ਨੂੰ ਹਨੇਰਾ ਮੰਨਿਆ ਹੈ ਅਗਿਆਨਤਾ ਦਾ। ਭਗਤ ਜੀ ਆਖਦੇ ਸਿਧ ਸਮਾਧ ਲਾ ਲਾ ਥੱਕ ਗਏ ਅੰਤ ਨਹੀਂ ਪਾ ਸਕੇ। ਇਸ ਲਈ ਕੇਵਲ ਗੱਲਾਂ ਨਾਲ ਗਲ ਨਹੀਂ ਬਣਨੀ। “ਙੰਙਾ ਙਿਆਨੁ ਨਹੀ ਮੁਖ ਬਾਤਉ॥ ਅਨਿਕ ਜੁਗਤਿ ਸਾਸਤ੍ਰ ਕਰਿ ਭਾਤਉ॥ ਙਿਆਨੀ ਸੋਇ ਜਾ ਕੈ ਦ੍ਰਿੜ ਸੋਊ॥ ਕਹਤ ਸੁਨਤ ਕਛੁ ਜੋਗੁ ਨ ਹੋਊ॥ ਙਿਆਨੀ ਰਹਤ ਆਗਿਆ ਦ੍ਰਿੜੁ ਜਾ ਕੈ॥ ਉਸਨ ਸੀਤ ਸਮਸਰਿ ਸਭ ਤਾ ਕੈ॥ ਙਿਆਨੀ ਤਤੁ ਗੁਰਮੁਖਿ ਬੀਚਾਰੀ॥ ਨਾਨਕ ਜਾ ਕਉ ਕਿਰਪਾ ਧਾਰੀ॥੫॥”

ਬਾਣੀ ਦੀ ਵਿਚਾਰ ਤੋਂ ਬਿਨਾਂ ਗਲ ਨਹੀਂ ਬਣਦੀ।