Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਉਤਪਤਿ ਪਰਲਉ

ਉਤਪਤਿ ਦਾ ਅਰਥ ਹੁੰਦਾ ਹੈ ਹੋਂਦ ਵਿੱਚ ਆਉਣਾ। ਪਰਲਉ ਹੁੰਦੀ ਹੈ ਜਦੋਂ ਨਾਸ ਹੋ ਜਾਂਦਾ ਹੈ। ਅਸੀਂ ਸੰਸਾਰੀ ਉਤਪਤਿ ਪਰਲਉ ਬਾਰੇ ਅੰਦਾਜ਼ੇ ਹੀ ਲਗਾ ਸਕਦੇ ਹਾਂ। ਸੰਸਾਰ ਦੀ ਰਚਨਾ ਕਿਵੇਂ ਹੋਈ ਕਦੋਂ ਹੋਈ। ਮਨੱਖ ਦੀ ਧਰਤੀ ਤੇ ਓਤਪਤਿ ਤੋਂ ਵੀ ਪਹਿਲਾਂ ਕਈ ਕਰੋਡ ਸਾਲ ਹੋਈ ਸੰਸਾਰੀ ਉਤਪਤਿ ਤੇ ਪਰਲੋ ਜਾਂ ਆਉਣ ਵਾਲੀ ਪਰਲੋ ਬਾਰੇ ਗੁਰਮਤਿ ਦੱਸ ਰਹੀ ਹੈ ਯਾਂ ਗੁਰਮਤਿ ਵਿੱਚ ਦੱਸੀ ਉਤਪਤਿ ਪਰਲੋ ਦਾ ਮਕਸਦ ਕੁਝ ਹੋਰ ਹੀ ਹੈ? ਜੇ “ਗੁਰਬਾਣੀ ਦਾ ਵਿਸ਼ਾ ਕੀ ਹੈ?” ਸਮਝ ਆ ਜਾਵੇ ਤਾਂ ਉਤਪਤਿ ਪਰਲੋ ਸੌਖੀ ਸਮਝ ਆ ਜਾਦੀ ਹੈ। ਜੀਵ ਸੰਸਾਰ, ਮਾਇਆ, ਭਰਮ, ਵਿਕਾਰ, ਅਗਿਆਨਤਾ, ਅਹੰ (ਅਹੰਕਾਰ) ਕਾਰਣ ਆਪਣੇ ਆਪ, ਆਪਣੇ ਮੂਲ (ਪ੍ਰਭ) ਨੂੰ ਭੁੱਲੀ ਬੈਠਾ ਹੈ। ਆਪਣਾ ਮੂਲ਼ ਪਧਭ ਘਟ (ਹਿਰਦੇ) ਵਿੱਚ ਹੀ ਮੌਜੂਦ ਹੈ ਇਹ ਮਨ ਭੁੱਲੀ ਬੈਠਾ ਹੈ “ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥

“ਬਸੰਤੁ ਹਿੰਡੋਲ ਮਹਲਾ ੫॥ ਮੂਲੁ ਨ ਬੂਝੈ ਆਪੁ ਨ ਸੂਝੈ ਭਰਮਿ ਬਿਆਪੀ ਅਹੰ ਮਨੀ॥੧॥ ਪਿਤਾ ਪਾਰਬ੍ਰਹਮ ਪ੍ਰਭ ਧਨੀ॥ ਮੋਹਿ ਨਿਸਤਾਰਹੁ ਨਿਰਗੁਨੀ॥੧॥ ਰਹਾਉ॥ ਓਪਤਿ ਪਰਲਉ ਪ੍ਰਭ ਤੇ ਹੋਵੈ ਇਹ ਬੀਚਾਰੀ ਹਰਿ ਜਨੀ॥੨॥ ਨਾਮ ਪ੍ਰਭੂ ਕੇ ਜੋ ਰੰਗਿ ਰਾਤੇ ਕਲਿ ਮਹਿ ਸੁਖੀਏ ਸੇ ਗਨੀ॥੩॥ ਅਵਰੁ ਉਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰ ਬਚਨੀ॥੪॥੩॥੨੧॥” – ਭਾਵ ਜੋ ਪ੍ਰਭ (ਹਰਿ।ਰਾਮ) ਹਿਰਦੇ/ਘਟ/ਦੇਹੀ ਵਿੱਚ ਵਸ ਰਹਿਆ ਹੈ ਉਹੀ ਪਾਰਬ੍ਰਹਮ ਹੈ। “ਬ੍ਰਹਮ, ਬ੍ਰਹਮਾ, ਪਾਰਬ੍ਰਹਮ, ਪੂਰਨਬ੍ਰਹਮ” ਦਾ ਫਰਕ ਸਮਝਣ ਲਈ ਵੇਖੋ “ਬ੍ਰਹਮ, ਬ੍ਰਹਮਾ, ਪਾਰਬ੍ਰਹਮ, ਪੂਰਨਬ੍ਰਹਮ”। ਇਸ ਪ੍ਰਭ ਦੇ ਹੁਕਮ ਨਾਲ ਹੀ ਓਪਤਿ ਅਤੇ ਪਰਲੋ ਹੁੰਦੀ ਹੈ। ਫਿਰ ਕੀ ਇਹ ਓਪਤਿ, ਉਤਪਤਿ ਅਤੇ ਪਰਲੋ ਸੰਸਾਰੀ ਹੈ ਜਾਂ ਅੰਤਰੀਵ ਇਸ ਬਾਰੇ ਹੋਰ ਖੋਜ ਕਰਦੇ ਹਾਂ। ਪਹਿਲਾਂ ਘਟ ਘਟ ਵਿੱਚ ਵਸ ਰਹੇ ਪਾਰਬ੍ਰਹਮ ਨੂੰ ਸਮਝਦੇ ਹਾਂ।

“ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ॥ ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ॥ ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ॥” – ਭਾਵ ਘਟ ਘਟ ਵਿੱਚ ਪ੍ਰਭ ਵਸਦਾ ਹੈ “ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥”। ਇਸ ਲਈ ਪਾਰਬ੍ਰਹਮ ਅਤੇ ਹਰਿ ਇੱਕੋ ਹੀ ਹਨ। ਮਨ, ਮਨੁ, ਬ੍ਰਹਮ, ਬ੍ਰਹਮਾ, ਪੂਰਨਬ੍ਰਹਮ ਤੇ ਪਾਰਬ੍ਰਹਮ ਇਹ ਸਬ ਮਨ ਦੀ ਹੀ ਗਿਆਨ ਦੀ ਅਵਸਥਾ ਦੇ ਨਾਮ ਹਨ। ਨਾਮ (ਸੋਝੀ) ਨੇ ਹੀ ਬ੍ਰਹਮ ਤੋਂ ਪਾਰਬ੍ਰਹਮ ਦਾ ਫ਼ਾਸਲਾ ਤੈ ਹੁੰਦਾ। ਨਾਮ ਬਾਰੇ ਹੋਰ ਜਾਨਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਉਤਪਤਿ ਪਰਲਉ ਸਬਦੇ ਹੋਵੈ॥” – ਭਾਵ ਉਤਪਤਿ ਪਰਲਉ ਦੋਵੇਂ ਸਬਦ ਦੁਆਰਾ ਹੁੰਦੀਆਂ ਹਨ। ਇਹ ਸਬਦ ਹੀ ਨਿਰਾਕਾਰ ਦਾ ਹੁਕਮ ਹੈ। ਸਬਦ ਹੈ ਕਰਤਾਰ ਦਾ ਸੰਵਿਧਾਨ ਤੇ ਹੁਕਮ ਹੈ ਇਸਦਾ ਵਰਤਾਰਾ। ਸਮਝਣ ਲਈ ਵੇਖੋ “ਅਕਾਲ, ਕਾਲ, ਸਬਦ ਅਤੇ ਹੁਕਮ

ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ॥ ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ॥ ਬੵਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖੵਾ ਕਰੈ ਆਪੇ ਹਰਿ ਪਤਿ॥ ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ॥” – ਪ੍ਰਭ ਭਾਵ ਮਨ ਆਪ ਹੀ ਕਰਤਾਰ ਹੈ। ਆਪਣੀ ਮੌਜ ਵਿੱਚ ਆਪ ਹੀ ਮਨ ਹੋਇਆ ਹੈ “ਆਪਨ ਖੇਲੁ ਆਪਿ ਕਰਿ ਦੇਖੈ॥ ਖੇਲੁ ਸੰਕੋਚੈ ਤਉ ਨਾਨਕ ਏਕੈ॥੭॥”, ਇਹ ਆਪ ਹੀ ਵਿਸਰਿਆ ਹੈ ਤੇ ਵਿਸਰਨਾ ਹੀ ਪਰਲੋ ਹੈ ਤੇ ਜਦੋਂ ਆਪ ਖੇਲ ਸੰਕੋਚਦਾ ਹੈ, ਨਾਮ ਦੀ ਉਤਪਤੀ ਘਟ ਵਿੱਚ ਹੁੰਦੀ ਹੈ ਉਸਨੂੰ ਹੀ ਗੁਰਮਤਿ ਨੇ ਓਪਤ ਮੰਨਿਆਂ ਹੈ। “ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ॥

ਹੁਣ ਤੱਕ ਦਾ ਭਾਵ – ਪਿਤਾ ਪਾਰਬ੍ਰਹਮ ਤਾਂ ਘਟ ਘਟ ਵਿੱਚ ਪਸਰਿਆ ਹੈ। ਘਟ ਹਰ ਸ੍ਰੇਣੀ ਦੇ ਜੀਵ ਦਾ ਹਿਰਦਾ ਹੈ “ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥”, “ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ॥”। ਜਿਸਦੇ ਸਬਦ (ਹੁਕਮ) ਨਾਲ ਉਤਪਤਿ ਪਰਲੋ ਹੁੰਦੀ ਹੈ। ਪਰ ਉਤਪਤਿ ਪਰਲੋ ਕਿਸ ਵਸਤੂ ਦੀ? ਇਹ ਸਮਝਦੇ ਹਾਂ ਹੋਰ ਵਿਸਤਾਰ ਨਾਲ।

ਸਤਿ ਪੁਰਖ ਸਭ ਮਾਹਿ ਸਮਾਣੀ॥ ਸਤਿ ਕਰਮੁ ਜਾ ਕੀ ਰਚਨਾ ਸਤਿ॥ ਮੂਲੁ ਸਤਿ ਸਤਿ ਉਤਪਤਿ॥” – ਭਾਵ – ਸਤਿ ਤਾਂ ਹਮੇਸ਼ਾ ਰਹਿੰਦਾ। ਪਰ ਇਸਦੀ ਸੋਝੀ ਹਿਰਦੇ ਵਿੱਚ ਉਪਜਣ ਨੂੰ ਗੁਰਮਤਿ ਨੇ ਉਤਪਤਿ ਕਹਿਆ ਹੈ। ਹੋਰ ਉਦਾਹਰਣ

ਅੰਤਰਿ ਉਤਭੁਜੁ ਅਵਰੁ ਨ ਕੋਈ॥ ਜੋ ਕਹੀਐ ਸੋ ਪ੍ਰਭ ਤੇ ਹੋਈ॥ ਜੁਗਹ ਜੁਗੰਤਰਿ ਸਾਹਿਬੁ ਸਚੁ ਸੋਈ॥ ਉਤਪਤਿ ਪਰਲਉ ਅਵਰੁ ਨ ਕੋਈ॥੧॥”,

”ਓਪਤਿ ਪਰਲਉ ਪ੍ਰਭ ਤੇ ਹੋਵੈ ਇਹ ਬੀਚਾਰੀ ਹਰਿ ਜਨੀ॥੨॥”

”ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ॥ ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ॥ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ॥ ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ॥੨॥” – ਭਾਵ ਉਤਪਤਿ ਪਰਲੌ ਨਾਮ (ਸੋਝੀ) ਦੀ ਘਰਿ (ਘਟ ਅੰਦਰ ਹੀ) ਹੁੰਦੀ ਹੈ।

“ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ॥ ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ॥ ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ॥ ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ॥ ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ॥” – ਭਾਵ – ਇਸਨੇ ਗੁਰਮਤਿ ਦੁਆਰਾ ਚੇਤੇ ਕਰਨਾ ਆਪਣੀ ਹੋਂਦ ਨੂੰ, ਆਪਣਾ ਮੂਲ ਪਛਾਨਣਾ ਤਾਂ ਨਾਲ ਦੀ ਉਤਪਤਿ ਹਿਰਦੇ ਵਿੱਚ ਹੋਣੀ ਹੈ।

ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ॥ ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ॥੨॥

”ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥ ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ॥ ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥” – ਭਾਵ, ਹਉਮੈ ਰੋਗ ਹੈ ਤੇ ਇਸ ਹਉਮੈਂ ਵਿੱਚ ਹੀ ਦਾਰੂ ਹੈ, ਜਿਸਦਾ ਜਵਾਬ ਮਿਲਦਾ ਹੈ ”ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ॥ ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ॥ ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ॥੭॥ ਸਾ ਕਾਇਆ ਜੋ ਸਤਿਗੁਰੁ ਸੇਵੈ ਸਚੈ ਆਪਿ ਸਵਾਰੀ॥ ਵਿਣੁ ਨਾਵੈ ਦਰਿ ਢੋਈ ਨਾਹੀ ਤਾ ਜਮੁ ਕਰੇ ਖੁਆਰੀ॥ ਨਾਨਕ ਸਚੁ ਵਡਿਆਈ ਪਾਏ ਜਿਸ ਨੋ ਹਰਿ ਕਿਰਪਾ ਧਾਰੀ॥”

ਓਤਪਤਿ ਪਰਲੋ ਨਾਮ ਨਾਲ ਜੁੜੇ ਹਨ ਸੰਸਾਰ ਨਾਲ ਨਹੀਂ ਉਦੋਂ ਤਕ ਸਮਝ ਨਹੀਂ ਸਕਦੇ ਜਦੋਂ ਤਕ ਇਹ ਸਮਝ ਨਾ ਆਵੇ ਕੇ ਗੁਰਮਤਿ ਵਿੱਚ ਵਰਤੇ ਸ਼ਬਦ ਕਿਸ ਦਾ ਅਲੰਕਾਰ ਜਾਂ ਉਦਾਹਰਣ ਹਨ। ਜਿਵੇਂ ਇੱਕ ਸ਼ਬਦ ਹੈ “ਗੁਰਮੁਖਿ ਧਰਤੀ ਸਾਚੈ ਸਾਜੀ॥ ਤਿਸ ਮਹਿ ਓਪਤਿ ਖਪਤਿ ਸੁ ਬਾਜੀ॥ ਗੁਰ ਕੈ ਸਬਦਿ ਰਪੈ ਰੰਗੁ ਲਾਇ॥” ਜੇ ਅਲੰਕਾਰ ਦਾ ਨਾ ਪਤਾ ਹੋਵੇ ਤਾਂ ਕਿਸੇ ਨੂੰ ਲਗ ਸਕਦਾ ਹੈ ਕੇ ਧਰਤੀ ਪ੍ਰਿਥਵੀ ਜਾਂ ਸੰਸਾਰ ਲਈ ਵਰਤਿਆ। ਤਾਹੀਂ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥” ਸਮਝ ਨਹੀਂ ਆਉਂਦਾ। ਇਹ ਧਰਤੀ ਮਤਿ/ਅਕਲ ਲਈ ਵਰਤੀ ਗਈ ਹੈ । ਪਵਣ ਹੈ ਹੁਕਮ/ਗਿਆਨ/ਨਾਮ, ਪਾਣੀ ਹੈ ਅੰਮ੍ਰਿਤ ਗਿਆਨ/ਸੋਝੀ, ਮਾਤਾ ਹੈ ਮਤਿ ਜਿੱਥੇ ਨਾਮ ਦੀ ਖੇਤੀ ਕਰਨੀ ਹੈ। ਉਦਾਹਰਣ “ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ॥ ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ॥੧॥” – ਅਮਲ ਦਾ ਅਰਥ ਹੁੰਦਾ ਹੈ ਕਾਰਜ। ਤੇ ਪਾਤਿਸ਼ਾਹ ਆਖਦੇ ਹਨ ਮਤਿ/ਸੋਚ ਤੇ ਕੰਮ ਕਰ, ਸਬਦ (ਹੁਕਮ ਦੀ ਸੋਝੀ) ਦਾ ਬੀਜ, ਸਚ ਦਾ ਪਾਣੀ/ਅੰਮ੍ਰਿਤ ਗਿਆਨ ਦੇ, ਗੁਰਮੁਖ (ਗੁਣਾਂ ਨੂੰ ਮੁਖ ਰੱਖਣ ਵਾਲੇ ਦਾ) ਇਸ ਕਿਰਸਾਨੀ ਨਾਲ ਇਮਾਨ ਪੈਦਾ ਹੋਣਾ। ਸਾਬਤ ਸਿਦਕ ਅਮਾਲ ਪੈਦਾ ਹੋਣਾ ਹਿਰਦੇ ਘਟ ਵਿੱਚ। ਇਸਦੇ ਹੋਰ ਵੀ ਉਦਾਹਰਣ ਮਿਲਦੇ ਹਨ ਗੁਰਮਤਿ ਵਿੱਚ। ਜਿਵੇਂ

”ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ॥ ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ॥ ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ॥ ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ॥੨॥”

”ਨਾਮੋ ਬੀਜੇ ਨਾਮੋ ਜੰਮੈ ਨਾਮੋ ਮੰਨਿ ਵਸਾਏ॥”

”ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ॥ ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ॥ ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ॥ ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ॥ ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ॥ ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ॥ ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ॥ ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ॥”

ਸੋ ਓਤਪਤਿ ਪਰਲੋ ਘਟ ਅੰਦਰ ਦੀ ਗਲ ਹੈ। ਇਸਦੇ ਅਨੇਕ ਉਦਾਹਰਣ ਹਨ ਗੁਰਮਤਿ ਵਿੱਚ।

”ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ॥ ਨਾ ਤਦਿ ਗੋਰਖੁ ਨਾ ਮਾਛਿੰਦੋ॥ ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ॥੯॥”

ਸੁੰਨਹੁ ਰਾਤਿ ਦਿਨਸੁ ਦੁਇ ਕੀਏ॥ ਓਪਤਿ ਖਪਤਿ ਸੁਖਾ ਦੁਖ ਦੀਏ॥ ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ॥੮॥” – ਭਾਵ ਰਾਤ ਵੀ ਅਗਿਆਨਤਾ ਦੀ ਰਾਤ ਦੀ ਗਲ ਹੁੰਦੀ ਹੈ ਤੇ ਮਨ ਗਾਫ਼ਲ ਸੁੱਤਾ ਪਿਆ ਹੈ। ਜਾਗਣਾ ਉਤਪਤਿ ਹੈ ਤੇ ਸੌਣਾ ਪਰਲੋ।

”ਕੀਮਤਿ ਕਹਣੁ ਨ ਜਾਈਐ ਸਚੁ ਸਾਹ ਅਡੋਲੈ॥ ਸਿਧ ਸਾਧਿਕ ਗਿਆਨੀ ਧਿਆਨੀਆ ਕਉਣੁ ਤੁਧੁਨੋ ਤੋਲੈ॥ ਭੰਨਣ ਘੜਣ ਸਮਰਥੁ ਹੈ ਓਪਤਿ ਸਭ ਪਰਲੈ॥ ਕਰਣ ਕਾਰਣ ਸਮਰਥੁ ਹੈ ਘਟਿ ਘਟਿ ਸਭ ਬੋਲੈ॥ ਰਿਜਕੁ ਸਮਾਹੇ ਸਭਸੈ ਕਿਆ ਮਾਣਸੁ ਡੋਲੈ॥ ਗਹਿਰ ਗਭੀਰੁ ਅਥਾਹੁ ਤੂ ਗੁਣ ਗਿਆਨ ਅਮੋਲੈ॥ ਸੋਈ ਕੰਮੁ ਕਮਾਵਣਾ ਕੀਆ ਧੁਰਿ ਮਉਲੈ॥ ਤੁਧਹੁ ਬਾਹਰਿ ਕਿਛੁ ਨਹੀ ਨਾਨਕੁ ਗੁਣ ਬੋਲੈ॥”

ਬਾਰ ਬਾਰ ਇਹ ਸਵਾਲ ਉਠਦਾ ਹੈ ਤੇ ਤੰਜ ਵੀ ਕੱਸੇ ਜਾਂਦੇ ਨੇ ਕੇ ਕਿਹੜੀ ਗਲ ਅੰਤਰੀਵ ਹੈ ਕਿਹੜੀ ਬਾਹਰ ਦੀ। ਤੇ ਕਿਹੜੀ ਏਕੇ ਦੀ ਤੇ ਕਿਹੜੀ ਨਹੀਂ। ਹਰ ਗਲ ਨੂੰ ਤੋਲਣਾ ਔਖਾ ਹੁੰਦਾ। ਗੁਰਮਤਿ ਬ੍ਰਹਮ ਦਾ ਗਿਆਨ ਹੈ ਇਸ ਤੋਂ ਕੋਈ ਮੁਨਕਰ ਨਹੀਂ ਹੈ। ਤੇ ਬ੍ਰਹਮ ਗੁਰਮਤਿ ਨੇ ਅੰਤਰੀਵ ਦੱਸਿਆ, ਘਟ/ਘਰ/ਹਿਰਦੇ/ਦੇਹੀ ਦੇ ਅੰਦਰ ਹੀ ਦੱਸਿਆ।

ਜਿਹੜਾ ਬਾਹਰ ਭਟਕ ਰਹਿਆ ਹੈ ਸੰਸਾਰ ਵਿੱਚ ਧਿਆਨ ਹੈ ਵਿਕਾਰਾਂ ਕਾਰਣ ਉਸ ਨੂੰ ਬਾਹਰੀ ਉਦਾਹਰਣ ਦੇ ਕੇ ਕਹਿਆ ਜਾ ਰਹਿਆ ਹੈ ਕੇ ਬਾਹਰ ਕੁੱਝ ਨਹੀਂ ਲੱਭਣਾ, ਘਟ ਅੰਦਰਲੀ ਜੋਤ, ਮੂਲ ਨੂੰ ਖੋਜਣਾ ਤੇ ਘਟ ਅੰਦਰਲੇ ਅੰਮ੍ਰਿਤ ਸਰੋਵਰ ਵਲ ਧਿਆਨ ਕਰਾਇਆ ਜਾ ਰਹਿਆ ਹੈ। ਕਈ ਉਦਾਹਰਣ ਹਨ ਗੁਰਬਾਣੀ ਵਿੱਚ। ਕੁੱਝ ਉਦਾਹਰਣ

“ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥ ਗੁਰਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ॥”
“ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ॥”
“ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥”
“ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ॥”
“ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ਸੰਗੇ ਰਾਮ॥”
“ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ॥”
“ਗੁਰਮਤਿ ਖੋਜਹਿ ਸਬਦਿ ਬੀਚਾਰਾ ॥”
“ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥੧॥”
“ਖੋਜਤ ਖੋਜਤ ਸਹਜੁ ਉਪਜਿਆ ਫਿਰਿ ਜਨਮਿ ਨ ਮਰਣਾ॥”
“ਖੋਜਤ ਖੋਜਤ ਪ੍ਰਭ ਮਿਲੇ ਹਰਿ ਕਰੁਣਾ ਧਾਰੇ॥”
“ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥”
“ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥”
“ਏਕਾ ਖੋਜੈ ਏਕ ਪ੍ਰੀਤਿ॥ ਦਰਸਨ ਪਰਸਨ ਹੀਤ ਚੀਤਿ॥ ਹਰਿ ਰੰਗ ਰੰਗਾ ਸਹਜਿ ਮਾਣੁ॥ ਨਾਨਕ ਦਾਸ ਤਿਸੁ ਜਨ ਕੁਰਬਾਣੁ॥”
“ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥”
“ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ॥”
“ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ॥”
“ਜਾਨਉ ਨਹੀ ਭਾਵੈ ਕਵਨ ਬਾਤਾ॥ ਮਨ ਖੋਜਿ ਮਾਰਗੁ॥੧॥ ਰਹਾਉ॥ ਧਿਆਨੀ ਧਿਆਨੁ ਲਾਵਹਿ॥ ਜਾਨਉ ਨਹੀ ਭਾਵੈ ਕਵਨ ਬਾਤਾ॥ ਮਨ ਖੋਜਿ ਮਾਰਗੁ॥੧॥ ਰਹਾਉ॥ ਧਿਆਨੀ ਧਿਆਨੁ ਲਾਵਹਿ॥ ਗਿਆਨੀ ਗਿਆਨੁ ਕਮਾਵਹਿ॥ ਪ੍ਰਭੁ ਕਿਨ ਹੀ ਜਾਤਾ॥੧॥”
“ਜਾ ਕਉ ਖੋਜਹਿ ਸਰਬ ਉਪਾਏ॥ ਵਡਭਾਗੀ ਦਰਸਨੁ ਕੋ ਵਿਰਲਾ ਪਾਏ॥ ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ॥੩॥”
“ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ॥”
“ਤਨੁ ਮਨੁ ਖੋਜੇ ਤਾ ਨਾਉ ਪਾਏ॥”
“ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ ॥੩॥”
“ਖੋਜਤ ਖੋਜਤ ਨਿਜ ਘਰੁ ਪਾਇਆ॥ ਅਮੋਲ ਰਤਨੁ ਸਾਚੁ ਦਿਖਲਾਇਆ॥ ਕਰਿ ਕਿਰਪਾ ਜਬ ਮੇਲੇ ਸਾਹਿ॥ ਕਹੁ ਨਾਨਕ ਗੁਰ ਕੈ ਵੇਸਾਹਿ॥”
“ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥”
“ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ॥੪॥”
“ਖਖਾ ਖੋਜਿ ਪਰੈ ਜਉ ਕੋਈ॥ ਜੋ ਖੋਜੈ ਸੋ ਬਹੁਰਿ ਨ ਹੋਈ॥ ਖੋਜ ਬੂਝਿ ਜਉ ਕਰੈ ਬੀਚਾਰਾ॥ ਤਉ ਭਵਜਲ ਤਰਤ ਨ ਲਾਵੈ ਬਾਰਾ॥੪੦॥”
“ਖੋਜਤ ਖੋਜਤ ਖੋਜਿ ਬੀਚਾਰਿਓ ਤਤੁ ਨਾਨਕ ਇਹੁ ਜਾਨਾ ਰੇ ॥”
“ਗੁਰਮੁਖਿ ਖੋਜਿ ਲਹੈ ਘਰੁ ਆਪੇ ॥੧॥”
“ਜਾ ਕਉ ਖੋਜਹਿ ਅਸੰਖ ਮੁਨੀ ਅਨੇਕ ਤਪੇ॥ ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ॥”
“ਏ ਮਨ ਐਸਾ ਸਤਿਗੁਰੁ ਖੋਜਿ ਲਹੁ ਜਿਤੁ ਸੇਵਿਐ ਜਨਮ ਮਰਣ ਦੁਖੁ ਜਾਇ ॥”
“ਖੋਜਤ ਖੋਜਤ ਮਾਰਗੁ ਪਾਇਓ ਸਾਧੂ ਸੇਵ ਕਰੀਜੈ ॥”
“ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥”
“ਮੇਰੇ ਰਾਮ ਹਉ ਸੋ ਥਾਨੁ ਭਾਲਣ ਆਇਆ॥ ਖੋਜਤ ਖੋਜਤ ਭਇਆ ਸਾਧਸੰਗੁ ਤਿਨੑ ਸਰਣਾਈ ਪਾਇਆ॥੧॥”
“ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ ਨਾਮੁ ਲਹੰਨਿ ॥੨॥”
“ਵਡਭਾਗੀ ਘਰੁ ਖੋਜਿਆ ਪਾਇਆ ਨਾਮੁ ਨਿਧਾਨੁ ॥”
“ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ॥”
“ਖੋਜਤ ਖੋਜਤ ਖੋਜਿਆ ਨਾਮੈ ਬਿਨੁ ਕੂਰੁ ॥”
“ਖੋਜਤ ਖੋਜਤ ਘਟਿ ਘਟਿ ਦੇਖਿਆ ॥”
“ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ ॥”
“ਜਾ ਮਹਿ ਸਭਿ ਨਿਧਾਨ ਸੋ ਹਰਿ ਜਪਿ ਮਨ ਮੇਰੇ ਗੁਰਮੁਖਿ ਖੋਜਿ ਲਹਹੁ ਹਰਿ ਰਤਨਾ ॥”
“ਖੋਜਤ ਖੋਜਤ ਦੁਆਰੇ ਆਇਆ॥ ਤਾ ਨਾਨਕ ਜੋਗੀ ਮਹਲੁ ਘਰੁ ਪਾਇਆ॥”
“ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ ॥੨੨॥”
“ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥”
“ਖੋਜਤ ਖੋਜਤ ਅੰਮ੍ਰਿਤੁ ਪੀਆ ॥”
“ਗੁਰਮੁਖਿ ਖੋਜਤ ਭਏ ਉਦਾਸੀ॥”
“ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥”
“ਮੈ ਮਨੁ ਤਨੁ ਖੋਜਿ ਢੰਢੋਲਿਆ ਕਿਉ ਪਾਈਐ ਅਕਥ ਕਹਾਣੀ ॥”
“ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀ ਪਾਏ ॥”
“ਗ੍ਰਿਹਿ ਸਰੀਰੁ ਗੁਰਮਤੀ ਖੋਜੇ ਨਾਮੁ ਪਦਾਰਥੁ ਪਾਏ ॥੮॥”
“ਗੁਰਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ॥੮॥”
“ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ ॥੬॥”
“ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥੨॥”
“ਜਹਾ ਜਾਈਐ ਤਹ ਜਲ ਪਖਾਨ॥ ਤੂ ਪੂਰਿ ਰਹਿਓ ਹੈ ਸਭ ਸਮਾਨ॥ ਬੇਦ ਪੁਰਾਨ ਸਭ ਦੇਖੇ ਜੋਇ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥੨॥”
“ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥੨॥”

ਸੋ ਭਾਈ ਗੁਰਮਤਿ ਗਿਆਨ ਲਵੋ, ਹੁਕਮ ਦੀ ਸੋਝੀ ਲਵੋ, ਗੁਣਾਂ ਦੀ ਵਿਚਾਰ ਕਰਿਆ ਕਰੋ। ਗੁਰਬਾਣੀ ਤੋਂ ਹੀ ਗੁਰਬਾਣੀ ਦੇ ਅਰਥ ਖੋਜੋ। ਬਾਹਰ ਜਿਹੜਾ ਸੰਸਾਰ ਸਰੀਰ ਦੀਆਂ ਅੱਖਾਂ ਨਾਲ ਦਿਸਦਾ ਹੈ ਵੱਖਰਾ ਹੈ ਘਟ ਅੰਦਰਲਾ ਗਿਆਨ ਸੋਝੀ ਦੇ ਅੰਜਨ/ਨੇਤ੍ਰਾ ਨਾਲ ਦਿਸਦਾ ਹੈ “ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥੧॥”। ਸੋ ਬਾਣੀ ਨੂੰ ਆਪ ਪੜ੍ਹੋ, ਬਾਣੀ ਵਿਚੋਂ ਬਾਣੀ ਦੇ ਅਰਥ ਖੋਜੋ। ਸੰਪੂਰਨ ਭਰੋਸਾ ਗੁਰਮਤਿ ਤੇ ਆਸ ਰੱਖੋ। ਗੁਰਬਾਣੀ ਬ੍ਰਹਮ ਦਾ ਗਿਆਨ ਹੈ। ਮਾਨੁਖ ਦੀ ਟੇਕ ਗੁਰਮਤਿ ਵਿੱਚ ਵਰਜਿਤ ਹੈ। ਇਸ ਲਈ ਗੁਰਬਾਣੀ ਦਾ ਉਪਦੇਸ਼ ਹੈ “ਰਿਦੈ ਇਖਲਾਸੁ ਨਿਰਖਿ ਲੇ ਮੀਰਾ॥ ਆਪੁ ਖੋਜਿ ਖੋਜਿ ਮਿਲੇ ਕਬੀਰਾ॥” – ਭਾਵ ਆਪਣੇ ਹਿਰਦੇ ਵਿੱਚ ਇਖਲਾਸ (ਭਰੋਸਾ), ਰੱਖ ਮੀਰਾ (ਬੁੱਧ), ਆਪ ਖੋਜਣ ਤੇ ਜੋ ਖੋਜ ਰਹੇ ਹਾਂ ਮਿਲ ਜਾਂਦਾ ਹੈ।