Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਕਾਮ ਅਤੇ ਬਿਹੰਗਮ

ਗੁਰਬਾਣੀ ਵਿੱਚ ਕਈ ਵਿਕਾਰ ਸਮਝਾਏ ਹਨ ਤੇ ਦੱਸਿਆ ਹੈ ਕੇ ਉਹਨਾਂ ਤੋਂ ਕਿਵੇਂ ਬਚਣਾ ਹੈ। ਇਹਨਾਂ ਵਿਕਾਰਾਂ ਵਿੱਚੋਂ ਇੱਕ ਹੈ ਕਾਮ। ਸਮਾਜ ਵਿੱਚ ਚਲ ਰਹੇ ਕਈ ਭਰਮਾਂ ਕਾਰਣ ਲੋਗ ਇਸਨੂੰ ਸਮਝਦੇ ਨਹੀਂ ਹਨ। ਬਹੁਤ ਸਾਰੀਆਂ ਧਾਰਨਾਵਾਂ ਬਣੀਆਂ ਹਨ। ਜੇ ਕੋਈ ਵਿਆਹ ਨਾ ਕਰਾਵੇ ਉਸਨੂੰ ਬਿਹੰਗਮ ਆਖ ਦਿੰਦੇ ਹਨ। ਕਈ ਵੀਰ ਭੈਣ ਸੋਚਦੇ ਹਨ ਕੇ ਵਿਆਹ ਨਾ ਕਰਾਉਣ ਨਾਲ ਮਨੁੱਖ ਰੱਬ ਦੇ ਜਿਆਦਾ ਲਾਗੇ ਹੋ ਜਾਂਦਾ ਹੈ ਕਾਮ ਤੋਂ ਦੂਰ ਰਹਿੰਦਾ ਹੈ। ਵੇਖਦੇ ਹਾਂ ਕੇ ਗੁਰਬਾਣੀ ਵਿੱਚ ਇਸ ਬਾਰੇ ਕੀ ਕਹਿਆ ਗਿਆ ਹੈ।

ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥੩॥ ਕਹੁ ਕਬੀਰ ਸੁਨਹੁ ਨਰ ਭਾਈ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ॥੪॥੪॥” – ਕਬੀਰ ਜੀ ਨੇ ਤਾਂ ਸਪਸ਼ਟ ਹੀ ਆਖ ਦਿੱਤਾ ਕੇ ਜੇ ਬਿੰਦ ਰੱਖਿਆਂ ਮਨੁੱਖ ਤਰ ਜਾਂਦਾ ਤਾਂ ਖੁਸਰੇ ਸਾਰੇ ਮੁਕਤ ਹੋ ਜਾਣੇ ਸੀ। ਆਖਦੇ ਰਾਮ ਨਾਮ ਅਰਥ ਰਾਮ ਦੇ ਗਿਆਨ ਰਾਮ ਦੀ ਸੋਝੀ ਤੋਂ ਬਿਨਾਂ ਗਤੀ ਨਹੀਂ ਮਿਲਣੀ। ਸਮਝਣਾ ਪੈਣਾ ਗੁਰਮਤਿ ਦੇ ਗਿਆਨ ਨੂੰ। ਜਿਸਨੂੰ ਲੋਗ ਬ੍ਰਹਮਚਾਰੀ ਆਖਦੇ ਹਨ ਉਸਦਾ ਸ਼ਬਦੀ ਅਰਥ ਹੁੰਦਾ ਹੈ ਬ੍ਰਹਮ ਆਚਰਣ ਰੱਖਣਾ। ਬ੍ਰਹਮ ਵਾਲਾ ਆਚਰਣ। ਗ੍ਰਿਹਸਤ ਤਿਆਗਣਾ ਬ੍ਰਹਮ ਆਚਰਣ ਨਹੀਂ ਹੈ। ਅੱਜ ਦੇ ਸਿੱਖ ਨੂੰ ਨਹੀਂ ਪਤਾ ਕੇ ਗੁਰਬਾਣੀ ਵਿੱਚ ਦੱਸਿਆ ਬ੍ਰਹਮ, ਬ੍ਰਹਮਾ, ਪੂਰਨਬ੍ਰਹਮ ਅਤੇ ਪਾਤਰਬ੍ਰਹਮ ਦੀ ਪਰਿਭਾਸ਼ਾ ਕੀ ਹੈ। ਜਾਨਣ ਲਈ ਪੜ੍ਹੋ “ਬ੍ਰਹਮ, ਬ੍ਰਹਮਾ, ਪਾਰਬ੍ਰਹਮ, ਪੂਰਨਬ੍ਰਹਮ”। ਬ੍ਰਹਮ ਆਚਰਣ ਹੈ ਬ੍ਰਹਮ ਦੀ ਵਿਚਾਰ “ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥”। ਬ੍ਰਹਮਚਾਰੀ ਅਖੌਣ ਵਾਲਿਆਂ ਲਈ ਬਾਣੀ ਦਾ ਫੁਰਮਾਨ ਹੈ “ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ॥ ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ॥ ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ॥੨॥”। ਤਪਸਿਆ ਕਰਕੇ ਦੇਹੀ ਸ਼ਾਧ ਲੈਣ ਵਾਲਿਆਂ ਵੀ ਮਨ ਨਹੀਂ ਸਾਧਿਆ ਹੁੰਦਾ ਤੇ ਮਨ ਦਹ ਦਿਸ ਅਰਥ ਦਸ ਦਿਸ਼ਾ ਵਿੱਚ ਭਟਕ ਰਹਿਆ ਹੁੰਦਾ ਹੈ। ਮਨ ਵਿੱਚ ਅਹੰਕਾਰ ਭਰਿਆ ਹੁੰਦਾ ਹੈ। ਬਿੰਦ ਰੱਖਿਆਂ ਗ੍ਰਹਿਸਤ ਤਿਆਗਣ ਵਾਲਿਆਂ ਲਈ ਬਾਣੀ ਆਖਦੀ ਹੈ। ਦਸਮ ਬਾਣੀ ਵਿੱਚ ਵੀ ਸਪਸ਼ਟ ਦਰਜ ਹੈ “ਕਿਤੇ ਨਾਸ ਮੂੰਦੇ ਭਏ ਬ੍ਰਹਮਚਾਰੀ॥ ਕਿਤੇ ਕੰਠ ਕੰਠੀ ਜਟਾ ਸੀਸ ਧਾਰੀ॥ ਕਿਤੇ ਚੀਰ ਕਾਨੰ ਜੁਗੀਸੰ ਕਹਾਯੰ॥ ਸਭੈ ਫੋਕਟੰ ਧਰਮ ਕਾਮੰ ਨ ਆਯੰ॥੬੩॥”। ਆਦਿ ਬਾਣੀ ਦੀ ਅੱਗੇ ਵਿਚਾਰ ਕਰਦੇ ਹਾਂ।

ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ॥ ਬਿਨੁ ਗੁਰਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ॥੬॥ ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ॥ ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ॥੭॥” – ਮਹਾਰਾਜ ਆਖਦੇ ਇੱਕ ਬਿੰਦ ਰੱਖਿਆ ਜਤਨ ਕਰ ਰਹੇ ਨੇ ਤੇ ਜਤੀ ਕਹਾ ਰਹੇ ਨੇ ਪਰ ਬਿਨਾਂ ਗੁਰਸਬਦ ਦੀ ਸੋਝੀ ਤੋਂ ਛੁੱਟਣਗੇ ਨਹੀਂ ਭਾਵੇਂ ਕਿਤਨੇ ਵੀ ਜਤਨ ਕਰ ਲੈਣ। ਉਹਨਾਂ ਦਾ ਆਉਣਾ ਜਾਣਾ ਲੱਗਿਆ ਰਹਿਣਾ। ਦੂਜੇ ਪਾਸੇ ਉਹ ਨੇ ਜੋ ਗਿਰਹੀ (ਗ੍ਰਿਸਤ ਜੀਵਨ) ਰਹਿੰਦਿਆਂ ਸੇਵਾ ਕਰਦੇ ਹਨ (ਗੁਰ ਕੀ ਸੇਵਾ ਸਬਦੁ ਵੀਚਾਰੁ॥) ਤੇ ਗੁਰਮਤ ਨੂੰ ਧਾਰਣ ਕਰਦੇ ਹਨ। ਜਿਹਨਾਂ ਨੂੰ ਨਾਮ ਦ੍ਰਿੜ ਹੈ ਉਹ ਭਗਤ ਹੀ ਅਸਲ ਵਿੱਚ ਜਾਗਦੇ ਹਨ। ਨਾਮ ਬਾਰੇ ਲੇਖ ਪੜ੍ਹਨ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?”। ਗੁਰਬਾਣੀ ਮਨੁੱਖੇ ਜੀਵਨ ਨੂੰ ਨੀਂਦ/ਰਾਤ ਮੰਨਦੀ ਹੈ ਤੇ ਗੁਰਮਤਿ ਗਿਆਨ ਦੀ ਸੋਝੀ ਲੈਣ ਨੂੰ ਜਾਗਣਾ ਤੇ ਉਸ ਸਮੇ ਜਿਸ ਸਮੇ ਗਿਆਨ ਪ੍ਰਾਪਤ ਹੋਵੇ ਉਸ ਵੇਲੇ ਨੂੰ ਅੰਮ੍ਰਿਤ ਵੇਲਾ ਮੰਨਦੀ ਹੈ। “ਅੰਮ੍ਰਿਤ ਵੇਲਾ, ਰਹਿਰਾਸ ਅਤੇ ਗੁਰਬਾਣੀ ਪੜ੍ਹਨ ਦਾ ਸਹੀ ਸਮਾ”।

ਕਈ ਵੀਰ ਭੈਣ ਦੇਹ ਧਾਰੀ ਡੇਰੇਦਾਰ, ਸੰਤ, ਸਾਧ ਅਖਾਉਣ ਵਾਲੇ ਲਈ ਆਖਦੇ ਨੇ ਜੀ ਬਾਬਾ ਜੀ ਨੇ ਵਿਆਹ ਨਹੀਂ ਕਰਾਇਆ ਬਾਬਾ ਜੀ ਤਾਂ ਬਿਹੰਗਮ ਹਨ। ਬਿਹੰਗਮ ਜਾਂ ਵਿਹੰਗਮ ਸ਼ਬਦ ਦਾ ਸ਼ਬਦੀ ਅਰਥ ਹੁੰਦਾ ਹੈ ਆਕਾਸ਼ ਵਿੱਚ ਉਡਣ ਵਾਲਾ। ਗੁਰਬਾਣੀ ਵਿੱਚ ਪੰਕਤੀਆਂ ਹਨ ਪਰ ਕਈ ਟੀਕਿਆਂ ਨੇ ਤੇ ਲੋਕਾਂ ਨੇ ਕੂੜ ਪ੍ਰਚਾਰ ਨਾਲ ਇਸਦੇ ਅਰਥ ਗਲਤ ਕੀਤੇ ਹਨ। ਸ਼ਬਦ ਹੈ “ਗਗਾ ਗੁਰ ਕੇ ਬਚਨ ਪਛਾਨਾ॥ ਦੂਜੀ ਬਾਤ ਨ ਧਰਈ ਕਾਨਾ॥ ਰਹੈ ਬਿਹੰਗਮ ਕਤਹਿ ਨ ਜਾਈ॥ ਅਗਹ ਗਹੈ ਗਹਿ ਗਗਨ ਰਹਾਈ॥” ਅਤੇ ਬਿਹੰਗਮ ਦਾ ਅਰਥ ਕਰਨ ਵਾਲੇ ਨੇ ਇਹ ਸ਼ਬਦ ਨਹੀਂ ਪੜ੍ਹਿਆ “ਤਰਵਰ ਬਿਰਖ ਬਿਹੰਗ ਭੁਇਅੰਗਮ ਘਰਿ ਪਿਰੁ ਧਨ ਸੋਹਾਗੈ॥੨॥” ਜਿਸ ਨਾਲ ਬਿਹੰਗਮ ਦੇ ਅਰਥ ਸਪਸ਼ਟ ਹੁੰਦੇ ਹਨ। ਤਰਵਰ ਦਾ ਅਰਥ ਪੰਛੀ ਹੁੰਦਾ ਹੈ, ਬਿਰਖ ਪੇੜ ਨੂੰ ਆਖਦੇ ਹਨ ਤੇ ਭੁਇਅੰਗਮ ਧਰਤੀ ਤੇ ਵਾਸ ਕਰਨ ਵਾਲੇ ਨੂੰ ਆਖਦੇ ਹਨ। ਬਿਹੰਗ ਦਾ ਅਰਥ ਆਕਾਸ਼ ਹੈ।

ਕਾਮ ਤੇ ਕਾਮਨਾ ਇੱਛਾ ਦੇ ਰੂਪ ਹਨ ਤੇ ਇਹਨਾਂ ਦਾ ਰਿਸ਼ਤਾ ਤਮੋ ਗੁਣ ਨਾਲ ਹੈ। ਤ੍ਰੈ ਗੁਣ ਮਾਇਆ ਬਾਰੇ ਵਿਸਥਾਰ ਵਿੱਚ ਗਲ ਕੀਤੀ ਹੈ ਵੇਖੋ “ਤ੍ਰੈ ਗੁਣ ਮਾਇਆ, ਭਰਮ ਅਤੇ ਵਿਕਾਰ“। ਸਰੀਰ ਦੀ ਭੁੱਖ ਕਈ ਪ੍ਰਕਾਰ ਦੀ ਹੈ, ਜਿਵੇਂ ਸ਼ਰਾਬ, ਨਸ਼ੇ ਭੋਜਨ, ਮਿੱਠਾ ਅਤੇ ਕਾਮ, ਇਹਨਾਂ ਵਿੱਚੋਂ ਕਿਸੇ ਵਿੱਚ ਵੀ ਜ਼ਰੂਰਤ ਤੋਂ ਜ਼ਿਆਦਾ ਇਜ਼ਾਫ਼ਾ, ਇੱਛਾ ਜਾਂ ਲੋਭ ਨੁਕਸਾਨ ਕਰਦਾ ਹੈ। ਸਰੀਰਿਕ ਸੰਮਬੰਧ ਆਪਣੇ ਆਪ ਵਿੱਚ ਮਾੜੀ ਗਲ ਨਹੀਂ ਹੈ, ਇਹ ਇਸਤ੍ਰੀ ਤੇ ਪੁਰਖ ਦੇ ਮੇਲ ਦਾ ਪਵਿੱਤਰ ਰਿਸ਼ਤਾ ਹੈ ਤੇ ਇਸ ਨਾਲ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਪਰ ਇਹੀ ਜਦੋਂ ਕਾਮ ਤੇ ਵਾਸ਼ਨਾ ਬਣ ਜਾਵੇ ਤਾਂ ਮਨੁੱਖ ਨੂੰ ਕੁਰਾਹੇ ਪਾਉਂਦੀ ਹੈ ਉਸੇ ਤਰਹ ਜਿਵੇਂ ਮਿੱਠਾ ਜਿਆਦਾ ਹੋਵੇ ਤਾਂ ਸ਼ੂਗਰ ਦਾ ਰੋਗ ਹੋ ਜਾਂਦਾ ਹੈ। ਕਾਮ ਕੀ ਹੈ ਤੇ ਕਿਵੇਂ ਵਰਤਦਾ ਹੈ ਇਸ ਬਾਰੇ ਆਦਿ ਬਾਣੀ ਵਿੱਚ ਗਲ ਹੋਈ ਹੈ ਪਰ ਦਸਮ ਬਾਣੀ ਨੇ ਇਸਨੂੰ ਚਰਿਤਰਾਂ ਦੇ ਰਾਹੀਂ ਬਹੁਤ ਵਿਸਥਾਰ ਵਿੱਚ ਸਮਝਾਇਆ ਹੈ।

ਕਾਮ ਵਾਸ਼ਨਾ ਨੂੰ ਕੱਟਣ ਦਾ ਟਰੀਕਾ ਗੁਰਮਤਿ ਨੇ ਗ੍ਰਿਹਸਤ ਜੀਵਨ ਤਿਆਗਣਾ ਨਹੀਂ ਦੱਸਿਆ, ਗ੍ਰਹਿਸਤ ਤਿਆਗਣ ਨਾਲ ਕੁੱਝ ਪ੍ਰਾਪਤੀ ਨਹੀਂ ਹੋਣੀ। ਗੁਰਮਤਿ ਦਾ ਫੁਰਮਾਨ ਹੈ “ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ॥੩॥” – ਗੁਰ ਅਰਥ ਗੁਣਾਂ ਨੇ ਇਹਨਾਂ ਨੂੰ ਕੱਟਣਾ ਹੈ। ਨਾਮ ਦੁਆਰਾ ਪ੍ਰਾਪਤ ਸੋਝੀ ਨਾਲ ਕਾਮ ਕ੍ਰੋਧ ਅਤੇ ਕਈ ਹੋਰ ਰੋਗ/ਵਿਕਾਰ ਠੀਕ ਹੁੰਦੇ ਹਨ।

ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ॥ ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ॥ ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ॥ ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ॥੨॥

ਕਾਮ ਤੋਂ ਛੁੱਟਣ ਦੀ ਵਿਧੀ ਗ੍ਰਹਿਸਤ ਜੀਵਨ ਤਿਆਗਣਾ ਨਹੀਂ ਹੈ। ਸਰੀਰ ਦੇ ਮੋਹ, ਬੰਧਨ ਤਿਆਗ ਬਨ ਵਿੱਚ ਭੱਜ ਜਾਣਾ ਸੌਖਾ ਹੈ ਪਰ ਵਿਕਾਰ ਤਿਆਗਣ ਲਈ ਮਨ ਜਿੱਤਣਾ ਪੈਂਦਾ ਹੈ। “ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ॥”। ਗ੍ਰਹਿਸਤ ਤਿਆਗ ਕੋਈ ਬਨ ਵਿੱਚ ਪਹੁੰਚ ਜਾਂਦਾ ਕੋਈ ਤੀਰਥ ਤੁਰ ਜਾਂਦਾ ਗੁਰਬਾਣੀ ਆਖਦੀ “ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥੧॥” ਅਤੇ “ਸਮਝ ਨ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ॥ ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ॥੧॥” ਆਪਣੇ ਅੰਦਰ ਜੋਤ ਨੂੰ ਖੋਜਣ ਦੀ ਜਗਹ ਮਾਰਿਆ ਮਾਰਿਆ ਫਿਰਦਾ ਜੀਵ। ਕਦੇ ਕਿਸੇ ਤੀਰਥ ਕਦੇ ਕਿਸੇ ਦੂਜੇ ਮਨੁੱਖ, ਦੇਹ ਧਾਰੀ ਬਾਬਿਆਂ ਦੇ ਸਾਧਾਂ ਦੇ ਚਰਨਾਂ ਵਿੱਚ। ਨਾ ਤਾ ਕਾਮ ਕਾਬੂ ਹੁੰਦਾ ਨਾ ਹੀ ਕੋਈ ਹੋਰ ਵਿਕਾਰ। ਜਦੋਂ ਆਦਿ ਬਾਣੀ ਵਿੱਚੋਂ ਤੱਤ ਗਿਆਨ ਦੀ ਸੋਝੀ ਹੋ ਜਾਵੇ ਤਾਂ ਦਸਮ ਬਾਣੀ ਵਿੱਚੋਂ ਚਰਿਤਰ ਸਮਝਣੇ ਤੇ ਵਿਚਾਰਨੇ ਜ਼ਰੂਰੀ ਹਨ ਤਾਂ ਕੇ ਪਤਾ ਲੱਗ ਸਕੇ ਕੇ ਕਾਮ ਕਿਵੇਂ ਕਿਵੇਂ ਮਨੁੱਖ ਤੇ ਹਾਵੀ ਹੋ ਸਕਦਾ ਹੈ। ਬਾਣੀ ਦਾ ਉਪਦੇਸ਼ ਹੈ “ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ॥ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ॥੨॥”। ਦਸਮ ਬਾਣੀ ਵਿੱਚ ਵੀ ਮਹਾਰਾਜ ਆਖਦੇ ਹਨ “ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ॥ ਅਰੁ ਅਉਰ ਜੰਜਾਰ ਜਿਤੋ ਗ੍ਰਿਹ ਕੋ ਤੁਹਿ ਤਿਆਗਿ ਕਹਾ ਚਿਤ ਤਾ ਮੈ ਧਰੋ॥ ਅਬ ਰੀਝਿ ਕੈ ਦੇਹੁ ਵਹੈ ਹਮ ਕਉ ਜੋਊ ਹਉ ਬਿਨਤੀ ਕਰ ਜੋਰਿ ਕਰੋ॥ ਜਬ ਆਉ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝਿ ਮਰੋ ॥੨੪੮੯॥“।

ਗੁਰਮਤਿ ਦਾ ਫੁਰਮਾਨ ਹੈ “ਕਾਮੁ ਕ੍ਰੋਧੁ ਮਨਿ ਮੋਹੁ ਸਰੀਰਾ॥ ਲਬੁ ਲੋਭੁ ਅਹੰਕਾਰੁ ਸੁ ਪੀਰਾ॥ ਰਾਮ ਨਾਮ ਬਿਨੁ ਕਿਉ ਮਨੁ ਧੀਰਾ॥੨॥ ਅੰਤਰਿ ਨਾਵਣੁ ਸਾਚੁ ਪਛਾਣੈ॥ ਅੰਤਰ ਕੀ ਗਤਿ ਗੁਰਮੁਖਿ ਜਾਣੈ॥ ਸਾਚ ਸਬਦ ਬਿਨੁ ਮਹਲੁ ਨ ਪਛਾਣੈ॥੩॥” ਰਾਮ ਨਾਮ (ਰਾਮ ਦੀ ਸੋਝੀ) ਤੋਂ ਬਿਨਾਂ ਮਨ ਨੂੰ ਧੀਰਜ ਨਹੀਂ ਮਿਲਦਾ ਪਰ ਅੱਜ ਦੇ ਸਿੱਖ ਨੂੰ ਰਾਮ ਦਾ ਪਤਾ ਹੀ ਨਹੀਂ ਹੈ। ਰਾਮ ਕੌਣ ਹੈ ਤੇ ਉਸਦਾ ਨਾਮ ਕੀ ਹੈ “ਗੁਰਮਤਿ ਵਿੱਚ ਰਾਮ” ਪੜ੍ਹੋ। ਨਾਮ ਕੀ ਹੈ ਪੜੌ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਸੋ ਜਿਹੜੇ ਆਖਦੇ ਹਨ ਕੇ ਗ੍ਰਹਿਸਤ ਜੀਵਨ ਤਿਆਗ ਕੇ ਕੋਈ ਪਰਮੇਸਰ ਦੇ ਜਿਆਦਾ ਲਾਗੇ ਹੋ ਜਾਂਦਾ ਹੈ ਤਾਂ ਇਹ ਸਰਾਸਰ ਗਲਤ ਹੈ। ਕਾਮ ਵਾਸ਼ਨਾ ਰਾਜਿਆਂ ਦੇ ਹਥਿਆਰ ਹੁੰਦੇ ਸਨ ਇਸਤਰੀਆਂ, ਕੁੜੀਆਂ (ਅਪਣੀਆਂ ਧੀਆਂ) , ਦਾਸੀਆਂ ਤੇ ਸੁੰਦਰਤਾ ਨੂੰ ਹਥਿਆਰ ਬਣਾ ਕੇ ਦੁਸ਼ਮਣ ਮੁਹਰੇ ਪੇਸ਼ ਕਰਦੇ ਦੀ ਉਹਨਾਂ ਨੂੰ ਕਾਮ ਰਾਹੀਂ ਆਪਣੇ ਵਸ ਕਰਨ ਦਾ ਜ਼ਰੀਆ ਬਣਾਉਂਦੇ ਸੀ, ਸੰਧੀਆਂ ਕਰਦੇ ਸੀ। ਵੱਡੇ ਵੱਡੇ ਤਪੀ ਜਿਹੜੇ ਆਖਦੇ ਕਈ ਸੌ ਸਾਲ ਤੋ ਅੱਖਾਂ ਬੰਦ ਕਰ ਤਪ ਕਰ ਰਹੇ ਸੀ ਇਸਤ੍ਰੀ ਤੇ ਕਾਮ ਦੇ ਮੋਹ ਵਿੱਚ ਫਸ ਗਏ। ਵੱਡੇ ਵੱਡੇ ਸੂਰਮੇ ਕਾਮ ਵਾਸ਼ਨਾ ਦੇ ਸ਼ਿਕਾਰ ਹੋਏ ਹਨ ਤੇ ਸਾਡੇ ਕੋਲ ਉਦਾਹਰਣ ਹੈ ਸਿੱਖ ਇਤਿਹਾਸ ਵਿੱਚ ਵੀ ਆਪਣੇ ਨਿਸ਼ਚੇ ਨੂੰ ਛੱਡ ਕੇ ਗੁਰੂ ਘਰ ਤੋਂ ਵੀ ਬਾਘੀ ਹੋਏ ਹਨ। ਪਰ ਖਾਲਸੇ ਨੇ ਜਿਸਨੇ ਆਦਿ ਬਾਣੀ ਅਤੇ ਦਸਮ ਬਾਣੀ ਪੜ੍ਹੀ ਹੋਵੇ, ਸਮਝੀ ਤੇ ਵਿਚਾਰੀ ਹੋਵੇ ਉਹ ਨਹੀਂ ਫਸਦਾ ਕਾਮ ਵਾਸ਼ਨਾ ਦੇ ਜਾਲ ਵਿੱਚ। ਗ੍ਰਹਿਸਤ ਤਿਆਗੇ ਬਿਨਾਂ ਉਹਨਾਂ ਕਾਮ ਵਾਸ਼ਨਾ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੈ। ਮਹਾਰਾਜ ਆਖਦੇ ਹਨ “ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ॥ ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ॥ ਮੈ ਮੂਰਖ ਹਰਿ ਆਸ ਤੁਮਾਰੀ॥੨॥”। ਦਸਮ ਬਾਣੀ ਵਿੱਚ ਦਰਜ ਅਕਾਲ ਉਸਤਤਿ ਵਿੱਚ ਪਾਤਿਸ਼ਾਹ ਆਖਦੇ ਹਨ “ਬਿਸ੍ਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈਂ॥ ਜੋਗੀ ਜਟਾਧਾਰੀ ਸਤੀ ਸਾਚੇ ਬਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈਂ॥ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖ ਏਕ ਪਾਇ ਠਾਢੇ ਨ ਬਹਤ ਹੈਂ॥ ਮਾਨਵ ਫਨਿੰਦ ਦੇਵ ਦਾਨਵ ਨ ਪਾਵੈ ਭੇਦ ਬੇਦ ਔ ਕਤੇਬ ਨੇਤ ਨੇਤ ਕੈ ਕਹਤ ਹੈਂ॥੫॥੭੫॥” ਜਿਸ ਦਾ ਅਰਥ ਬਣਦਾ ਅਕਾਲ ਦਾ ਭੇਦ ਜਪ ਤਪ ਬ੍ਰਹਮਚਾਰੀ ਜੋਗ ਜਟਾਧਾਰਣ ਆਦੀ ਨਾਲ ਪ੍ਰਾਪਤ ਨਹੀਂ ਹੋਣਾ। “ਜੈਸੇ ਏਕ ਸ੍ਵਾਂਗੀ ਕਹੂੰ ਜੋਗੀਆ ਬੈਰਾਗੀ ਬਨੈ ਕਬਹੂੰ ਸਨਿਆਸ ਭੇਸ ਬਨ ਕੈ ਦਿਖਾਵਈ॥ ਕਹੂੰ ਪਉਨਹਾਰੀ ਕਹੂੰ ਬੈਠੇ ਲਾਇ ਤਾਰੀ ਕਹੂੰ ਲੋਭ ਕੀ ਖੁਮਾਰੀ ਸੌਂ ਅਨੇਕ ਗੁਨ ਗਾਵਈ॥ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੈ ਬਾਰੀ ਕਹੂੰ ਡੰਡ ਧਾਰੀ ਹੁਇ ਕੈ ਲੋਗਨ ਭ੍ਰਮਾਵਈ॥ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋਂ ਗਿਆਨ ਕੇ ਬਿਹੀਨ ਕੈਸੇ ਬ੍ਰਹਮ ਲੋਕ ਪਾਵਈ॥

ਸੋ ਭਾਈ ਗੁਰਮਤਿ ਦੀ ਵਿਚਾਰ ਕਰੋ, ਗੁਰਬਾਣੀ ਨੂੰ ਸਮਝੋ ਤੇ ਜੀਵਨ ਦਾ ਆਧਾਰ ਬਣਾਓ। ਅੰਨ, ਗ੍ਰਹਿਸਤ ਤਿਆਗਣ ਦੀ ਥਾਂ ਕਾਮ, ਕ੍ਰੋਧ, ਲੋਭ, ਮੋਹ, ਮਾਨ ਆਦੀ ਤਿਆਗੋ ਗੁਰਮਤਿ ਦੀ ਸੋਝੀ ਲੈ ਕੇ। ਬਾਣੀ ਨੂੰ ਪੜ੍ਹ ਕੇ ਵਿਚਾਰੋ। ਦਸਮ ਬਾਣੀ ਵਿੱਚ ਦੱਸੇ ਚਰਿੱਤਰ ਪੜ੍ਹ ਕੇ ਵਿਚਾਰੋ। ਬਾਣੀ ਕੇਵਲ ਪੜ੍ਹਿਆਂ, ਰੱਟਿਆਂ, ਸੁਣਿਆਂ ਤੇ ਗਾ ਕੇ ਗੱਲ ਨਹੀਂ ਬਣਨੀ। ਬਾਣੀ ਨੂੰ ਸਮਝ ਕੇ ਵਿਚਾਰ ਕੇ ਗੁਣ ਪ੍ਰਾਪਤ ਕਰਨੇ ਪੈਣੇ।

”ੴ ਸਤਿਗੁਰ ਪ੍ਰਸਾਦਿ॥ ਰਾਗੁ ਆਸਾ ਛੰਤ ਮਹਲਾ ੪ ਘਰੁ ੨॥ ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ॥ ਹਰਿ ਸੇਵਾ ਭਾਈ ਪਰਮ ਗਤਿ ਪਾਈ ਹਰਿ ਊਤਮੁ ਹਰਿ ਹਰਿ ਕਾਮੁ ਜੀਉ॥ ਹਰਿ ਊਤਮੁ ਕਾਮੁ ਜਪੀਐ ਹਰਿ ਨਾਮੁ ਹਰਿ ਜਪੀਐ ਅਸਥਿਰੁ ਹੋਵੈ॥ ਜਨਮ ਮਰਣ ਦੋਵੈ ਦੁਖ ਮੇਟੇ ਸਹਜੇ ਹੀ ਸੁਖਿ ਸੋਵੈ॥ ਹਰਿ ਹਰਿ ਕਿਰਪਾ ਧਾਰਹੁ ਠਾਕੁਰ ਹਰਿ ਜਪੀਐ ਆਤਮ ਰਾਮੁ ਜੀਉ॥ ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ॥੧॥ ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ॥ ਗੁਰਮੁਖਿ ਹਰਿ ਪੜੀਐ ਗੁਰਮੁਖਿ ਹਰਿ ਸੁਣੀਐ ਹਰਿ ਜਪਤ ਸੁਣਤ ਦੁਖੁ ਜਾਇ ਜੀਉ॥ ਹਰਿ ਹਰਿ ਨਾਮੁ ਜਪਿਆ ਦੁਖੁ ਬਿਨਸਿਆ ਹਰਿ ਨਾਮੁ ਪਰਮ ਸੁਖੁ ਪਾਇਆ॥ ਸਤਿਗੁਰ ਗਿਆਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ॥ ਹਰਿ ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ॥ ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ॥੨॥ ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ॥ ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ । ਭ੍ਰਮੁ ਚੂਕਾ ਆਵਣੁ ਜਾਣੁ ਜੀਉ॥ ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ॥ ਗੁਰਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ॥ ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ॥ ਕਲਿਜੁਗਿ ਬੀਜੁ ਬੀਜੇ ਬਿਨੁ ਨਾਵੈ ਸਭੁ ਲਾਹਾ ਮੂਲੁ ਗਵਾਇਆ॥ ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ॥ ਕਲਜੁਗੁ ਹਰਿ ਕੀਆ ਪਗ । ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ॥੪॥੪॥੧੧॥” – ਹਰਿ ਸਮਝਣ ਲਈ ਪੜ੍ਹੋ “ਹਰਿ”।